You are here

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ੍ਰੈਵਜੈਂਟ ਕੈਂਟ ਇੰਗਲੈਂਡ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਪਿਤਾ ਸਰਵਣ ਸਿੰਘ ਢੇਸੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਏਪੁਰ ਫਰਾਲਾ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਨੇ ਕੀਰਤਨ ਕੀਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਢੇਸੀ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਪਿੱਛੇ ਸਰਵਣ ਸਿੰਘ ਢੇਸੀ ਦੀ ਅਗਵਾਈ ਅਤੇ ਪ੍ਰੇਰਨਾ ਨੂੰ ਦੱਸਿਆ | ਤਨਮਨਜੀਤ ਸਿੰਘ ਢੇਸੀ ਨੇ ਆਪਣੇ ਦਾਦੇ ਨਾਲ ਭਾਵੁਕ ਸਾਂਝ ਦਾ ਜ਼ਿਕਰ ਕੀਤਾ | ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਮੰਚ ਦਾ ਸੰਚਾਲਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੁਲਵਿੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਨੇਕੀ ਵਾਲਿਆਂ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਰਾਣਾ ਰਣਜੀਤ ਸਿੰਘ, ਸਰਵਣ ਸਿੰਘ ਫਿਲੌਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜੋਗਿੰਦਰ ਸਿੰਘ ਮਾਨ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਟੀਨੂੰ, ਜਥੇਦਾਰ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ, ਦਵਿੰਦਰ ਕੌਰ ਕਾਲੜਾ, ਰਣਜੀਤ ਸਿੰਘ ਕਾਹਲੋਂ, ਹਰਜਿੰਦਰ ਕੌਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਾਊਥਾਲ, ਪਾਲ ਸਿੰਘ ਆਦੇਕਾਲੀ, ਐਚ. ਐਸ. ਵਾਲੀਆ, ਗੁਰਮੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਕਲੇਰ, ਸੁਰਿੰਦਰ ਸਿੰਘ ਵਾਲੀਆ ਸੀਨੀਅਰ ਡਿਪਟੀ ਮੇਅਰ ਫਗਵਾੜਾ, ਜਰਨੈਲ ਸਿੰਘ ਵਾਹਦ, ਬਚਿੱਤਰ ਸਿੰਘ ਕੋਹਾੜ, ਦਲਜੀਤ ਸਿੰਘ ਲਾਲੀ, ਜਗਤੇਸ਼ਵਰ ਸਿੰਘ ਮਜੀਠਾ, ਜਸਬੀਰ ਸਿੰਘ ਸੇਵਾ ਮੁਕਤ ਚੀਫ ਜਸਟਿਸ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰਪਾਲ ਸਿੰਘ ਖਿੱਚੀਪੁਰ, ਗੁਰਦੇਵ ਕੌਰ ਸੰਘਾ, ਮੋਹਨ ਸਿੰਘ ਸਾਈ, ਮੋਹਣ ਸਿੰਘ ਗਾਂਧੀ, ਐਡਵੋਕੇਟ ਮਨਿੰਦਰਪਾਲ ਸਿੰਘ, ਦਰਸ਼ਨ ਲਾਲ ਜੇਠੂਮਜਾਰਾ, ਡੀ.ਸੀ. ਵਰਿੰਦਰ ਸ਼ਰਮਾ, ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਪੁਲਿਸ ਅਧਿਕਾਰੀ ਹਰਕੰਵਲਪ੍ਰੀਤ ਸਿੰਘ ਖੱਖ, ਪਰਮਵੀਰ ਸਿੰਘ ਪਰਮਾਰ, ਗੁਰਮੀਤ ਸਿੰਘ ਸਿੱਧੂ, ਮੇਜਰ ਸਿੰਘ ਤੇ ਥਾਣਾ ਸਦਰ ਮੁਖੀ ਕਮਲਜੀਤ ਸਿੰਘ ਆਦਿ ਅਤੇ ਪਰਿਵਾਰਕ ਮੈਂਬਰਾਂ 'ਚ ਦਲਵਿੰਦਰ ਕੌਰ ਢੇਸੀ, ਸਾਹਿਬ ਸਿੰਘ ਢੇਸੀ, ਤਰਨਜੀਤ ਸਿੰਘ ਢੇਸੀ, ਮਨਮੀਤ ਕੌਰ ਢੇਸੀ, ਉਪਕੀਰਤ ਸਿੰਘ ਢੇਸੀ, ਸੁਹਾਬ ਸਿੰਘ ਢੇਸੀ ਵੀ ਮੌਜੂਦ ਸਨ | ਅਖੀਰ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |