ਨਵੀਂ ਦਿੱਲੀ, ਜਨਵਰੀ 2020 -(ਏਜੰਸੀ)-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਆਪਣੀ ਰਿਹਾਇਸ਼ 'ਤੇ 'ਪ੍ਰਧਾਨ ਮੰਤਰੀ ਬਾਲ ਪੁਰਸਕਾਰ' ਜੇਤੂ 49 ਬੱਚਿਆਂ ਨਾਲ ਮੁਲਾਕਾਤ ਕੀਤੀ | ਬੱਚਿਆਂ ਦੇ ਸਾਹਸੀ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਲੋਂ ਕੀਤੇ ਕੰਮਾਂ ਤੋਂ ਪ੍ਰੇਰਨਾ ਤੇ ਊਰਜਾ ਮਿਲਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਥੋੜ੍ਹੀ ਦੇਰ ਪਹਿਲਾਂ ਜਦੋਂ ਉਨ੍ਹਾਂ ਸਾਰਿਆਂ ਦੀ ਜਾਣ ਪਛਾਣ ਕਰਵਾਈ ਜਾ ਰਹੀ ਸੀ ਤਾਂ ਉਹ ਸੱਚ ਵਿਚ ਬਹੁਤ ਹੈਰਾਨ ਸਨ | ਏਨੀ ਘੱਟ ਉਮਰ 'ਚ ਜਿਸ ਤਰਾਂ ਉਨ੍ਹਾਂ ਸਾਰਿਆਂ ਨੇ ਵੱਖ-ਵੱਖ ਖੇਤਰਾਂ 'ਚ ਜੋ ਯਤਨ ਕੀਤੇ, ਜੋ ਕੰਮ ਕੀਤਾ ਹੈ, ਉਹ ਹੈਰਾਨ ਕਰਨ ਵਾਲਾ ਹੈ | ਉਨ੍ਹਾਂ ਨੇ ਕਿਹਾ ਕਿ ਏਨੀ ਘੱਟ ਉਮਰ 'ਚ ਜਿਸ ਤਰਾਂ ਤੁਸੀਂ ਸਾਰਿਆਂ ਨੇ ਵੱਖ-ਵੱਖ ਖੇਤਰਾਂ 'ਚ ਕੁਝ ਕਰ ਕੇ ਦਿਖਾਇਆ ਹੈ, ਉਸ ਦੇ ਬਾਅਦ ਤੁਹਾਨੂੰ ਕੁਝ ਹੋਰ ਵਧੀਆ ਕਰਨ ਦੀ ਇੱਛਾ ਹੋਵੇਗੀ | ਇਕ ਤਰ੍ਹਾਂ ਨਾਲ ਇਹ ਜ਼ਿੰਦਗੀ ਦੀ ਸ਼ੁਰੂਆਤ ਹੈ | ਤੁਸੀਂ ਮੁਸ਼ਕਿਲ ਹਾਲਾਤ 'ਚ ਸਾਹਸ ਦਿਖਾਇਆ, ਕਿਸੇ ਨੇ ਵੱਖ-ਵੱਖ ਖੇਤਰਾਂ 'ਚ ਪ੍ਰਾਪਤੀਆਂ ਕੀਤੀਆਂ | ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਫਰਜ਼ 'ਤੇ ਜ਼ੋਰ ਦਿਓ | ਜ਼ਿਆਦਾਤਰ ਅਸੀਂ ਅਧਿਕਾਰਾਂ 'ਤੇ ਜ਼ੋਰ ਦਿੰਦੇ ਹਾਂ | ਤੁਸੀਂ ਆਪਣੇ ਸਮਾਜ ਪ੍ਰਤੀ, ਰਾਸ਼ਟਰ ਪ੍ਰਤੀ ਆਪਣੀ ਡਿਊਟੀ ਲਈ ਜਿਸ ਤਰ੍ਹਾਂ ਨਾਲ ਜਾਗਰੂਕ ਹੋ, ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਹ ਸਾਰੇ ਕਹਿਣ ਨੂੰ ਤਾਂ ਬਹੁਤ ਛੋਟੀ ਉਮਰ ਦੇ ਹਨ ਪਰ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਨੂੰ ਕਰਨ ਦੀ ਗੱਲ ਤਾਂ ਛੱਡੋ ਉਸ ਨੂੰ ਸੋਚਣ 'ਚ ਵੀ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ | ਉਨ੍ਹਾਂ ਨੇ ਕਿਹਾ ਕਿ ਨੌਜਵਾਨ ਸਾਥੀਆਂ ਦੇ ਸਾਹਸੀ ਕੰਮਾਂ ਬਾਰੇ ਜਦੋਂ ਵੀ ਉਹ ਸੁਣਦੇ ਹਨ ਤਾਂ ਉਨ੍ਹਾਂ ਨੂੰ ਵੀ ਪ੍ਰੇਰਨਾ ਅਤੇ ਊਰਜਾ ਮਿਲਦੀ ਹੈ | ਤੁਹਾਡੇ ਵਰਗੇ ਬੱਚਿਆਂ ਦੇ ਅੰਦਰ ਲੁਕੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਹੀ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਦਾ ਦਾਇਰਾ ਵਧਾਇਆ ਗਿਆ ਹੈ | ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਜੂਸ ਤੇ ਪੀਣ ਵਾਲੇ ਪਾਣੀ ਦਾ ਅਨੰਦ ਲੈਣ ਨਾ ਕਿ ਦਵਾਈਆਂ ਦਾ | ਉਨ੍ਹਾਂ ਨੇ ਬੱਚਿਆਂ ਨੂੰ ਸਰੀਰਕ ਤੌਰ 'ਤੇ ਵੀ ਸਰਗਰਮ ਰਹਿਣ ਦੀ ਸਲਾਹ ਦਿੱਤੀ |
ਓਂਕਾਰ ਸਿੰਘ ਛੋਟੀ ਉਮਰ ਦੇ ਲੇਖਕ
ਜੰਮੂ ਦੇ ਬੱਚੇ ਓਂਕਾਰ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਬਹੁਤ ਹੀ ਵੱਕਾਰੀ ਰਾਸ਼ਟਰੀ ਪੁਰਸਕਾਰ ‘ਬਾਲ ਸ਼ਕਤੀ ਪੁਰਸਕਾਰ’ (ਰਾਸ਼ਟਰੀ ਬਾਲ ਪੁਰਸਕਾਰ) ਮਿਲਿਆ। ਓਂਕਾਰ ਜੰਮੂ ਦਾ ਇਕਲੌਤਾ ਬੱਚਾ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਸਭ ਤੋਂ ਘੱਟ ਉਮਰ ਦੇ ਵਿਸ਼ਵ ਰਿਕਾਰਡ ਪ੍ਰਾਪਤ ਕੀਤੇ, ਦੋਵੇਂ ਸਾਹਿਤ ਅਤੇ ਜਾਣਕਾਰੀ ਤਕਨਾਲੋਜੀ ਦੇ ਖੇਤਰ ਵਿਚ. ਓਨਕਰ ਜੰਮੂ ਦਾ ਇਕਲੌਤਾ ਬੱਚਾ ਹੈ ਜਿਸਨੇ ਇਹ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ ਹੈ ਜਦੋਂ ਤੋਂ ਇਹ ਪੁਰਸਕਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ. ਸਾਰਿਆਂ ਲਈ ਸੱਚਮੁੱਚ ਮਾਣ ਹੈ