ਪੰਜਾਬ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਵਟਸਐਪ ਨੰਬਰ ਅਤੇ ਟੋਲ਼ ਫ੍ਰੀ ਨੰਬਰਾਂ ‘ਤੇ ਕਾਲ ਕਰਕੇ ਹਾਸਲ ਕੀਤੀ ਜਾ ਸਕਦੀ ਹੈ ਸਿਹਤ ਜਾਣਕਾਰੀ - ਹਰਪ੍ਰੀਤ ਕੌਰ 

ਕੋਟ ਇਸੇ ਖਾਂ/ਮੋਗਾ, 04 ਫ਼ਰਵਰੀ (ਜਸਵਿੰਦਰ  ਸਿੰਘ  ਰੱਖਰਾ) ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਵਿੱਚ ਕੇਅਰ ਕੰਪੇਨੀਅਨ ਪ੍ਰੋਗਰਾਮ ( ਸੀ ਸੀ ਪੀ ) ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਕਮਿਊਨਟੀ ਹੈਲਥ ਸੈਂਟਰ  ਵਿਖੇ  ਕਮਿਊਨਟੀ ਹੈਲਥ ਅਫ਼ਸਰਾਂ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਹਰਪ੍ਰੀਤ ਕੌਰ ਬਲਾਕ ਐਜੂਕੇਟਰ ਵੱਲੋਂ ਹਾਜ਼ਰੀਨ ਨੂੰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’  ( ਸੀ.ਸੀ.ਪੀ.) ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਸੀ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਹੁਣ ਇਸ ਪੑੋਗਰਾਮ ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਤਹਿਤ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਬੀਪੀ, ਸੂਗਰ ਦਿਲ ਦੀਆਂ ਬਿਮਾਰੀਆਂ ‘ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਰੀਜ਼ ਆਪਣਾ ਧਿਆਨ ਰੱਖ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਟਸਐਪ ਨੰਬਰ 080471-80443 ‘ਤੇ ਕਾਲ ਰਾਹੀਂ ਆਮ ਮੈਡੀਕਲ ਅਤੇ ਸਰਜੀਕਲ ਸੰਬੰਧੀ ਸਿਹਤ ਸਿੱਖਿਆ ਅਤੇ 

01143078160 ‘ਤੇ ਆਮ ਸਿਹਤ ਸੰਬੰਧੀ, 01143078155 ‘ਤੇ ਬੱਚਿਆਂ ਓਡੀ ਸਿਹਤ ਬਾਰੇ ਅਤੇ 01143078153 ‘ਤੇ ਮਾਂਵਾਂ ਦੀ ਸਿਹਤ ਬਾਰੇ ਜਾਣਕਾਰੀ ਸਬੰਧੀ ਮਿੱਸ ਕਾਲ ਕਰਕੇ ਕੋਈ ਵੀ ਵਿਅਕਤੀ ਸਿਹਤ ਸੰਦੇਸਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਪ੍ਰਾਪਤ ਹੋਣਗੇ। ਇਸ ਦੌ

ਬਾਬਾ ਬੰਦਾ ਸਿੰਘ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ

ਲੁਧਿਆਣਾ, 04 ਫਰਵਰੀ ( ਗੁਰਭਿੰਦਰ ਗੁਰੀ)ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕਰਦਿਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਕਰਕੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਵਸ਼ਵ ਨੂੰ ਦੱਸਿਆ ਕਿ ਸੰਤ ਸਿਪਾਹੀ ਕਿਵੇਂ ਬਣਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਗੁਰੂ ਆਸ਼ੇ ਅਨੁਸਾਰ ਤੇਗ ਦੀ ਧਾਰ ਨਾਲ ਪੰਜਾਬ ਦੀ ਧਰਤੀ ਤੇ ਹੱਕ ਸੱਚ ਇਨਸਾਫ਼ ਦੇ ਪੂਰਨੇ ਪਾਏ, ਜਿਸ ਤੇ ਪੂਰੇ ਉੱਤਰਦਿਆਂ  ਪੰਜਾਬ ਦੇ ਕਲਮਕਾਰਾਂ ਨੇ ਵਕਤ ਨਾਲ ਪੂਰੀ ਵਫ਼ਾ ਨਿਭਾਈ ਹੈ। ਬਰਨਾਲਾ ਵਾਸੀ ਲੇਖਕ ਸਃ ਬੂਟਾ ਸਿੰਘ ਚੌਹਾਨ ਨੇ ਹਮੇਸ਼ਾਂ ਆਪਣੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਵਿੱਚ ਚਿੜੀਆਂ ਵਰਗੇ ਮਾਸੂਮ ਲੋਕਾਂ ਦੀ ਹੀ ਧਿਰ ਬਣ ਕੇ ਵਿਖਾਇਆ ਹੈ ਜਿੰਨ੍ਹਾਂ ਨੂੰ ਹਕੂਮਤੀ ਬਾਜ਼ ਨੋਚਦੇ ਹਨ। ਸਾਡੀ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕਰਨਾ ਪਵਿੱਤਰ ਫ਼ਰਜ਼ ਵਰਗਾ ਹੈ। 

ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਆਪਣੀ ਸਵੈਜੀਵਨੀ ਵੀ ਬੂਟਾ ਸਿੰਘ ਚੌਹਾਨ ਨੂੰ ਭੇਂਟ ਕੀਤੀ। 

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਮੁੱਖ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੂਟਾ ਸਿੰਘ ਚੌਹਾਨ ਕਲਮ ਦਾ ਨਿਧੜਕ ਯੋਧਾ ਹੈ ਜਿਸ ਨੇ ਕਲਮ ਨੂੰ ਸ਼ਸਤਰ ਬਣਾ ਕੇ ਵਰਤਿਆ ਹੈ। ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਪੰਜਾਬੀ ਬੋਰਡ ਵਿੱਚ ਪੰਜਾਬ ਸਰਕਾਰ ਦੀ ਪੰਜ ਸਾਲ ਵਾਸਤੇ ਪ੍ਰਤੀਨਿਧਤਾ ਕਰਨਾ ਉਸ ਦੇ ਹਿੱਸੇ ਆਇਆ ਹੈ ਜੋ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ। ਬੂਟਾ ਸਿੰਘ ਚੌਹਾਨ ਇਸ ਸਨਮਾਨ ਤੋਂ ਪਹਿਲਾਂ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁਕੇ ਹਨ।

ਉਨ੍ਹਾਂ ਦੀਆਂ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ ਗ਼ਜ਼ਲ ਸੰਗ੍ਰਹੀ,ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਬਾਲ ਸਾਹਿੱਤ ਪੁਸਤਕਾਂ ਹਨ। ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਮਰਾਠੀ ਲੇਖਕ ਲਕ਼ਮਣ ਗਾਇਕਵਾੜ ਦੇ ਪੰਜ ਨਾਵਲਾਂ ਦਾ ਉਹ ਪੰਜਾਬੀ ਅਨੁਵਾਦ ਕਰ ਚੁਕੇ ਹਨ, ਜਿੰਨ੍ਹਾਂ ਵਿੱਚੋਂ ਚੋਰ ਉਚੱਕੇ ਪ੍ਰਮੁਖ ਹੈ। ਇਸ ਮੌਕੇ ਉੱਘੇ ਉਦਯੋਗ ਪਤੀ ਤੇ ਸਮਾਜ ਸੇਵਕ ਪਵਨ ਗਰਗ , ਅਰਜੁਨ ਬਾਵਾ ਤੇ ਕੁਝ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ। 

ਇਸ ਸਾਲ ਦੇ ਪੰਜਾਬੀ ਲਈ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸ਼੍ਰੀ ਸੁਖਜੀਤ ਨੇ ਵੀ ਸਃ ਬੂਟਾ ਸਿੰਘ ਚੌਹਾਨ ਨੂੰ ਸਨਮਾਨਿਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਨੂੰ ਮੁਬਾਰਕ ਦਿੱਤੀ ਹੈ।

83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ

ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਉਦਘਾਟਨ, ਪਹਿਲੇ ਦਿਨ ਹੋਏ ਹਾਕੀ ਮੁਕਾਬਲੇ
ਲੁਧਿਆਣਾ 3 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ, ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੀ ਅਗਵਾਈ ‘ਚ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਆਰੰਭ ਹੋ ਗਿਆ ਹੈ। ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇਸ ਖੇਡ ਦਾ ਉਦਘਾਟਨ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ। ਫੈਸਟੀਵਲ ਦੀ ਮੇਜ਼ਬਾਨ ਕਿਲ੍ਹਾ ਰਾਏਪੁਰ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਆਦਿ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। 
ਮੁੱਖ ਮਹਿਮਾਨ ਵਿਧਾਇਕ ਜੀਵਨ ਸਿੰਘ ਗਿੱਲ ਨੇ ਉਦਘਾਟਨ ਮੌਕੇ ਹਾਕੀ ਮੈਚ ਦੀ ਸ਼ੁਰੂਆਤ ਕਰਵਾਈ ਅਤੇ ਹਵਾ ‘ਚ ਗੁਬਾਰੇ ਛੱਡ ਕੇ ਖੇਡਾਂ ਦਾ ਅਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਖੇਡ ਸਰਗਰਮੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਰ ਉਮਰ ਵਰਗ ਦੇ ਖਿਡਾਰੀਆਂ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਦੀਆਂ ਪ੍ਰਤੀਕ ਹਨ। ਇੰਨ੍ਹਾਂ ਖੇਡਾਂ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ। ਕਰਨਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ ‘ਚ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਸ਼ਲ ਖੇਡਾਂ ਸ਼ਾਮਲ ਹਨ। ਉਦਘਾਟਨੀ ਸਮਾਰੋਹ ਦੌਰਾਨ ਨਨਕਾਣਾ ਸਾਹਿਬ ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਭੰਗੜਾ ਪਾਇਆ। ਇਸ ਦੇ ਨਾਲ ਹੀ ਏਵਨ ਡਾਂਸਿੰਗ ਘੋੜੀ ਦਾ ਨਾਚ ਵੀ ਖਿੱਚ ਦਾ ਕੇਂਦਰ ਦਾ ਬਣਿਆ। ਲੋਕ ਰੰਗ ਮਲਵਈ ਗਿੱਧੇ ਦੀ ਟੀਮ ਨੇ ਪੰਜਾਬ ਦੇ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਮੀਰੀ-ਪੀਰੀ ਗਤਕਾ ਅਖਾੜਾ ਚਮਿੰਡਾ (ਲੁਧਿਆਣਾ) ਵੱਲੋਂ ਗਤਕੇ ਦੇ ਜੌਹਰ ਦਿਖਾਕੇ, ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਓਮਿਨੀ ਜੈੱਲ ਦੀ ਟੀਮ ਵੱਲੋਂ ਆਮ ਜ਼ਿੰਦਗੀ ‘ਚ ਤੰਦਰੁਸਤ ਰਹਿਣ ਲਈ ਨਾਚਾਂ ਤੇ ਕਸਰਤਾਂ ਰਾਹੀਂ ਗੁਰ ਦੱਸੇ। ਅਪੋਲੋ ਟਾਈਰਜ਼ ਵੱਲੋਂ ਤਾਕਤ ਤੇ ਵਰਜਿਸ਼ਾਂ ਨਾਲ ਸਬੰਧਤ ਇਨਾਮੀ ਮੁਕਾਬਲੇ ਕਰਵਾਏ। ਅੱਜ ਹੋਏ ਪਹਿਲੇ ਹਾਕੀ ਮੈਚ ਰਾਮਪੁਰ ਹਾਕੀ ਅਕੈਡਮੀ ਨੇ ਮੇਜ਼ਬਾਨ ਕਿਲ੍ਹਾ ਰਾਏਪੁਰ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਕੇ ਜਿੱਤ ਦਰਜ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਰਵੀ ਝਮਟ, ਲਾਡੀ ਸੰਗੋਵਾਲ, ਯੂਥ ਆਗੂ ਆਪ ਸੋਨੀ ਗਿੱਲ ਤੇ ਸੀਨੀਅਰ ਆਗੂ ਚਰਨਜੀਤ ਸਿੰਘ ਬੁਲਾਰਾ ਵੀ ਹਾਜ਼ਰ ਸਨ। ਮੰਚ ਸੰਚਾਲਨ ਗੁਰਵਿੰਦਰ ਸਿੰਘ ਗਰੇਵਾਲ ਤੇ ਸੱਤਪਾਲ ਖਡਿਆਲ ਨੇ ਕੀਤਾ। 
ਤਸਵੀਰਾਂ-

ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ; ਡੀਜ਼ਲ ਤੇ ਪਟਰੋਲ ਹੋਇਆ ਮਹਿੰਗਾ

ਚੰਡੀਗੜ੍ਹ,03 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਵਿੱਚ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਵੱਡੇ ਫੈਸਲੇ ਕੀਤੇ ਗਏ। ਅੱਜ ਦੀ ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ਉਤੇ ਸਰਚਾਰਜ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਉਤੇ 90 ਪੈਸੇ ਪ੍ਰਤੀ ਲੀਟਰ ਸੈਸ ਲਗਾਇਆ ਗਿਆ ਹੈ। ਇਸ ਸਬੰਧੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਸੈਸ ਨਹੀਂ ਲਗਾਇਆ ਗਿਆ ਸੀ, ਇਸ ਦੀ ਜ਼ਰੂਰਤ ਸੀ, ਜੋ ਕਿ ਹੁਣ ਕੈਬਨਿਟ ਵੱਲੋਂ ਫੈਸਲਾ ਲਿਆ ਗਿਆ ਹੈ।

ਪੰਜਾਬ 'ਚ ਰੇਤ ਸਸਤੀ ਕਰਨ ਸਮੇਤ ਲਏ ਗਏ ਵੱਡੇ ਫ਼ੈਸਲੇ

ਨਵੀਂ ਉਦਯੋਗਿਕ ਨੀਤੀ ਤੇ ਪੰਜਾਬ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਨੂੰ ਵੀ ਕੈਬਨਿਟ ਦੀ ਮਨਜ਼ੂਰੀ

ਚੰਡੀਗੜ੍ਹ 03 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਨਵੀਂ ਉਦਯੋਗਿਕ ਤੇ ਪੰਜਾਬ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ ਕਿਉਂਕਿ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ 90 ਪੈਸੇ ਪ੍ਰਤੀ ਲਿਟਰ ਸੈੱਸ ਵਧਾ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਰੈਵੀਨਿਊ ਜਨਰੇਸ਼ਨ ਦੀ ਜ਼ਰੂਰਤ ਹੈ।  ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਬਿਜਲੀ ਦਰਾਂ ਸਭ ਤੋਂ ਘੱਟ ਹਨ। ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਕੇ 3600 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।  ਨਵੇਂ ਯੂਨਿਟਾਂ ਦੀ ਪ੍ਰਵਾਨਗੀ ਜ਼ਿਲ੍ਹਾ ਪੱਧਰ 'ਤੇ ਦਿੱਤੀ ਜਾਵੇਗੀ। ਸਰਹੱਦੀ ਜ਼ਿਲ੍ਹਿਆਂ ਵਿਚ ਵਾਧੂ ਪ੍ਰੋਤਸਾਹਨ ਉਪਲਬਧ ਹੋਵੇਗਾ। ਬਾਸਮਤੀ ਬੀਜਣ ਵਾਲਿਆਂ ਨੂੰ ਮੰਡੀ ਫੀਸ ਤੋਂ ਛੋਟ ਦਿੱਤੀ ਜਾਵੇਗੀ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਤਹੀ ਪਾਣੀ ਦੀ ਵਰਤੋਂ ਕਰਨ ਵਾਲਿਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।

ਸ਼ਾਹਪੁਰ ਕੰਡੀ ਦਾ ਜੰਮੂ-ਕਸ਼ਮੀਰ ਨਾਲ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ। 31 ਜੁਲਾਈ 2023 ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 206 ਮੈਗਾਵਾਟ ਬਿਜਲੀ ਮਿਲੇਗੀ।  ਪੰਜਾਬ ਸਰਕਾਰ ਨੇ ਰੇਤ ਦੇ ਹੋਰ ਘਟਾਏ। 18 ਸਾਈਟਾਂ 'ਚ ਨਵੀਆਂ ਸਾਈਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੇਤ ਵਾਲੀ ਥਾਂ 'ਤੇ 9 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਪੰਜਾਬ ਵਿੱਚ ਰੇਤ ਦੇ ਰੇਟ ਜੋ 55 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਪਹੁੰਚ ਗਏ ਸੀ, ਹੁਣ 20 ਤੋਂ 25 ਰੁਪਏ ਪ੍ਰਤੀ ਘਣ ਫੁੱਟ ਤੱਕ ਹੇਠਾਂ ਆਉਣ ਦੀ ਸੰਭਾਵਨਾ ਬਣ ਗਈ ਹੈ।

32 ਅਧਿਆਪਕ ਸਿਖਲਾਈ ਲਈ ਸਿੰਗਾਪੁਰ ਜਾਣਗੇ। ਅੱਜ ਮੰਤਰੀ ਮੰਡਲ ਨੇ 100 ਸਕੂਲ ਆਫ਼ ਐਮੀਨੈਂਸ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।  ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਟਿੱਪਰਾਂ ਨੂੰ ਰੇਤ ਵਾਲੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕੋਈ ਵੀ ਵਿਅਕਤੀ ਜੋ ਆਪਣੇ ਲਈ ਰੇਤ ਲਿਆਉਣਾ ਚਾਹੁੰਦਾ ਹੈ, ਉਹ ਆਪਣੀ ਟਰਾਲੀ ਤੇ ਟਰੈਕਟਰ ਲੈ ਕੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਭਰ ਸਕਦਾ ਹੈ।

ਰਾਣੀ ਪਰਨੀਤ ਕੌਰ ਪਟਿਆਲਾ ਨੂੰ ਕਾਂਗਰਸ ਪਾਰਟੀ ਚੋਂ ਕੀਤਾ ਮੁਅੱਤਲ

ਚੰਡੀਗੜ੍ਹ, 03 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਪਟਿਆਲਾ ਤੋਂ ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਰਸ ਵੱਲੋਂ ਮੁਅੱਤਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਪ੍ਰਨੀਤ ਕੌਰ ਸਬੰਧੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਗਈ ਸੀ। ਹਾਈਕਮਾਂਡ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪ੍ਰਨੀਤ ਕੌਰ ਨੂੰ ਪਾਰਟੀ ਵਿੱਚ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਪ੍ਰਨੀਤ ਕੌਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

 

ਸਰਕਾਰੀ ਸਕੂਲਾਂ ਦੇ ਨਰਸਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਵੇਗੀ ਮਾਨ ਸਰਕਾਰ - ਹਰਜੋਤ ਸਿੰਘ ਬੈਂਸ

ਚੰਡੀਗੜ੍ਹ ,03 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਾਲ 2017 ਤੋਂ ਚੱਲ ਰਹੀਆਂ ਐੱਲਕੇਜੀ ਤੇ ਯੂਕੇਜੀ ਜਮਾਤਾਂ ਵਿੱਚ ਪੜ੍ਹ ਰਹੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀਆਂ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਾਲ 2017 ਤੋਂ ਚਲ ਰਹੀਆਂ ਪ੍ਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ 3,51,724 ਬੱਚਿਆਂ ਦੀ ਵਰਦੀਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਸਿੱਖਿਆ ਵਿਭਾਗ ਵੱਲੋਂ 21.10 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਸ. ਬੈਂਸ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਪਹਿਲਾਂ ਸਕੂਲ ਵਰਦੀ ਨਹੀਂ ਦਿੱਤੀ ਜਾਂਦੀ ਸੀ ਪਰ ਮਾਮਲਾ ਜਦੋਂ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਇਸ ਬਾਰੇ ਸਿੱਖਿਆ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੌਚਿਕਤਾ ਭਰਪੂਰ ਵਿਸ਼ੇਸ਼ ਕਲਾਸ-ਰੂਮ ਵੀ ਤਿਆਰ ਕਰਵਾਏ ਗਏ ਹਨ।

ਸ. ਬੈਂਸ ਨੇ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਦਾ ਹਰ ਪੱਖ ਤੋਂ ਵਿਕਾਸ ਕਰਨਾ ਹੈ ਜਿਸਦੇ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਵਾਸਤੇ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ।

ਆਈ ਪੀ ਐਸ ਕੁਲਦੀਪ ਸਿੰਘ ਚਹਿਲ ਖਿਲਾਫ ਸੀ ਬੀ ਆਈ ਨੇ ਕੀਤੀ ਜਾਂਚ ਸ਼ੁਰੂ

ਕੁਝ ਸਮਾਂ ਪਹਿਲਾਂ ਐਸਐਸਪੀ ਚੰਡੀਗੜ੍ਹ ਦੇ ਅਹੁਦੇ ਤੋਂ ਰਿਲੀਵ ਕਰਕੇ ਵਾਪਸ ਭੇਜਿਆ ਸੀ ਪੰਜਾਬ

ਚੰਡੀਗੜ੍ਹ, 02 (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਚੰਡੀਗੜ੍ਹ ਦੇ ਸਾਬਕਾ ਐਸਐਸਪੀ ਤੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਖਿਲਾਫ ਚੰਡੀਗੜ੍ਹ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ। ਸੀਬੀਆਈ ਵੱਲੋਂ ਮੁਢਲੀ ਜਾਂਚ ਸ਼ੁਰੂ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਐਸਐਸਪੀ ਰਹਿੰਦੇ ਹੋਏ ਕਥਿਤ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦੇ ਦੋਸ਼ ਵਿੱਚ ਇਹ ਜਾਂਚ ਸ਼ੁਰੂ ਕੀਤੀ ਗਈ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਕੇ ਵਾਪਸ ਪੰਜਾਬ ਭੇਜ ਦਿੱਤਾ ਗਿਆ ਸੀ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬੀ ਐਲ ਪੁਰੋਹਿਤ ਨੇ ਤੁਰੰਤ ਪ੍ਰਭਾਵ ਨਾਲ 12 ਦਸੰਬਰ ਨੂੰ ਰਿਲੀਵ ਕਰਨ ਦੇ ਹੁਕਮ ਜਾਰੀ ਕੀਤੇ ਸਨ।

ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਪ੍ਰਸ਼ਾਸਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਉਤੇ ਇਹ ਜਾਂਚ ਸ਼ੁਰੂ ਕੀਤੀ ਗਈ ਹੈ।

ਪੰਜਾਬ ਦੇ ਦੋ ਪਾਸਟਰਾਂ ਖਿਲਾਫ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ

ਜਲੰਧਰ ਅਧੀਨ ਆਉਂਦੇ ਪਿੰਡ ਤਾਜਪੁਰ ਅਤੇ ਕਪੂਰਥਲਾ ਅਧੀਨ ਆਉਂਦੇ ਪਿੰਡ ਖੋਜੇਵਾਲ ਦੇ ਪਾਸਟਰ ਕੰਪਲੈਕਸ ਅਤੇ ਚਰਚਾਂ ਸਮੇਤ 6 ਥਾਵਾਂ ਤੇ ਛਾਪੇਮਾਰੀ ਕਰਕੇ 2 ਕਰੋੜ ਰੁਪਏ ਬਰਾਮਦ

ਚੰਡੀਗੜ੍ਹ 02 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਦੇ ਦੋ ਪਾਸਟਰਾਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਜਲੰਧਰ ਅਧੀਨ ਆਉਂਦੇ ਪਿੰਡ ਤਾਜਪੁਰ ਦੇ ਪਾਸਟਰ ਬਲਜਿੰਦਰ ਸਿੰਘ ਅਤੇ ਕਪੂਰਥਲਾ ਅਧੀਨ ਆਉਂਦੇ ਪਿੰਡ ਖੋਜੇਵਾਲ ਦੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੇ ਕੰਪਲੈਕਸ ਅਤੇ ਚਰਚਾਂ ਸਮੇਤ ਹੋਰ 6 ਥਾਵਾਂ ਤੇ ਛਾਪੇਮਾਰੀ ਕਰਕੇ 2 ਕਰੋੜ ਰੁਪਏ ਬਰਾਮਦ ਕੀਤੇ ਹਨ। ਜਿੱਥੇ ਦਿਓਲ ਕਪੂਰਥਲਾ ਵਿੱਚ ਇੱਕ ਵਿਸ਼ਾਲ “ਦ ਓਪਨ ਡੋਰ ਚਰਚ” ਚਲਾਉਂਦਾ ਹੈ, ਬਜਿੰਦਰ ਸਿੰਘ ਨੇ ਜਲੰਧਰ ਵਿੱਚ “ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ” ਦੀ ਸਥਾਪਨਾ ਕੀਤੀ ਹੈ। ਛਾਪੇਮਾਰੀ ਦੌਰਾਨ ਪੁਜਾਰੀਆਂ ਦੇ ਘਰਾਂ ਦੇ ਬਾਹਰ ਅਰਧ ਸੈਨਿਕ ਬਲ ਤਾਇਨਾਤ ਕੀਤਾ ਗਿਆ ਸੀ।  ਬੀਤੇ ਮੰਗਲਵਾਰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਜਲੰਧਰ, ਅੰਮ੍ਰਿਤਸਰ ਅਤੇ ਨਿਊ ਚੰਡੀਗੜ੍ਹ ਵਿਚ ਸਾਰੀਆਂ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਆਈਟੀ ਟੀਮਾਂ ਨੇ ਪੁਜਾਰੀਆਂ ਦੀਆਂ ਜਾਇਦਾਦਾਂ ਨਾਲ ਸਬੰਧਤ ਕੁਝ ਦਸਤਾਵੇਜ਼ ਜ਼ਬਤ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਟੈਕਸ ਚੋਰੀ ਦੇ ਸਾਰੇ ਪਹਿਲੂਆਂ ਅਤੇ ਵਿਦੇਸ਼ੀ ਫੰਡਿੰਗ ਵਿੱਚ ਕਿਸੇ ਵੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਵਿੱਚ ਛਾਪੇਮਾਰੀ ਦੀ ਨਿਗਰਾਨੀ ਕਰ ਰਹੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਈਟੀ ਟੀਮ ਨੇ ਪੁਜਾਰੀਆਂ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਚੈਰੀਟੇਬਲ ਕੰਮ ਦੇ ਦਸਤਾਵੇਜ਼ੀ ਸਬੂਤ, ਇਕੱਠੇ ਕੀਤੇ ਚੰਦੇ, ਮਾਰੀਸ਼ਸ ਅਤੇ ਹੋਰ ਥਾਵਾਂ ’ਤੇ ਸਥਾਪਤ ਕੇਂਦਰਾਂ ਦੀ ਮੰਗ ਕੀਤੀ ਹੈ। ਦੋਵੇਂ ਪੁਜਾਰੀ ਚਮਤਕਾਰੀ ਇਲਾਜ ਵਿਚ ਲੱਗੇ ਹੋਏ ਹਨ। ਉਨ੍ਹਾਂ ਕੋਲ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਅਤੇ ਗਰੀਬ ਲੋਕ ਆਉਂਦੇ ਹਨ।   ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਖੰਨਾ ਪੁਲਿਸ ਨੇ ਜਲੰਧਰ ਦੇ ਪ੍ਰਤਾਪਪੁਰਾ ਵਿੱਚ ਛਾਪਾ ਮਾਰ ਕੇ ਪਾਸਟਰ ਐਂਥਨੀ ਦੇ ਘਰੋਂ 9.50 ਕਰੋੜ ਰੁਪਏ ਤੋਂ ਵੱਧ ਦਾ ਕਾਲਾ ਧਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪਾਦਰੀ ਨੇ ਇਹ ਰਕਮ ਚਰਚ ਦੇ ਨਾਲ ਬਣੀ ਅਲਮਾਰੀ ਵਿੱਚ ਛੁਪਾ ਦਿੱਤੀ ਸੀ। ਇਸ ਦੌਰਾਨ ਪਾਦਰੀ ਦੇ 5 ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। 2019 ਦੌਰਾਨ ਪੁਲਿਸ, ਆਈਟੀ ਅਤੇ ਈਡੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਇਸ ਪੂਰੇ ਮਾਮਲੇ ਨੂੰ ਧਰਮ ਪਰਿਵਰਤਨ ਅਤੇ ਚੋਣਾਂ ਨਾਲ ਜੋੜਿਆ ਗਿਆ ਸੀ। ਹਾਲਾਂਕਿ, ਜਲੰਧਰ ਡਾਇਓਸਿਸ ਦੇ ਬੁਲਾਰੇ ਪੀਟਰ ਕਵੁਮਪੁਰਮ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਦੁਆਰਾ ਬਰਾਮਦ ਕੀਤੀ ਗਈ ਨਕਦੀ ਕਾਲਾ ਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਹੀ ਬਿੱਲ ਹਨ।

 

ਧਰਤੀ ਹੇਠਲਾ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ 01 ਫਰਵਰੀ ਤੋਂ ਲਾਗੂ

ਚੰਡੀਗੜ੍ਹ, 01 ਫਰਵਰੀ(ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਜਾਰੀ ਨਵੇਂ ਨਿਰਦੇਸ਼ 01 ਫਰਵਰੀ, 2023 ਤੋਂ ਲਾਗੂ ਹੋ ਗਏ ਹਨ।  ਇਨ੍ਹਾਂ ਨਿਰਦੇਸ਼ਾਂ ਤਹਿਤ ਖੇਤੀਬਾੜੀ ਲਈ ਵਰਤੋਂ, ਪੀਣ ਅਤੇ ਘਰੇਲੂ ਵਰਤੋਂ, ਪੂਜਾ ਅਸਥਾਨਾਂ, ਸਰਕਾਰੀ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਕੀਮਾਂ, ਮਿਲਟਰੀ ਜਾਂ ਕੇਂਦਰੀ ਪੈਰਾ-ਮਿਲਟਰੀ ਫੋਰਸਿਜ਼, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਛਾਉਣੀ ਬੋਰਡ, ਸੁਧਾਰ ਵਿਕਾਸ ਟਰੱਸਟ ਅਤੇ ਏਰੀਆ ਵਿਕਾਸ ਅਥਾਰਟੀ ਅਤੇ ਸਾਰੀਆਂ ਇਕਾਈਆਂ ਜਿਹੜੀਆਂ 300 ਘਣ ਮੀਟਰ/ਪ੍ਰਤੀ ਮਹੀਨਾ ਤੱਕ ਪਾਣੀ ਕੱਢਦੀਆਂ ਹਨ, ਨੂੰ ਛੋਟ ਦਿੱਤੀ ਗਈ ਹੈ।  ਇਨ੍ਹਾਂ ਨਿਰਦੇਸ਼ਾਂ ਦੇ ਲਾਗੂ ਹੋਣ ਨਾਲ ਬਿਨ੍ਹਾਂ ਛੋਟ ਵਾਲੇ ਉਪਭੋਗਤਾ ਜੋ ਭੂਮੀਗਤ ਪਾਣੀ ਕੱਢਦੇ ਹਨ, ਨੂੰ 01 ਫਰਵਰੀ, 2023 ਤੋਂ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ। ਜਿਨ੍ਹਾਂ ਉਪਭੋਗਤਾਵਾਂ ਨੇ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨੇ ਪੈਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਅਥਾਰਟੀ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਮੌਜੂਦਾ ਉਪਭੋਗਤਾਵਾਂ ਨੂੰ ਅਥਾਰਟੀ ਦੀ ਮਨਜ਼ੂਰੀ ਲੈਣ ਅਤੇ ਪਾਣੀ ਦੇ ਮੀਟਰ ਲਗਾਉਣ ਲਈ ਅਰਜ਼ੀ ਦੇਣ ਵਾਸਤੇ 3 ਤੋਂ 9 ਮਹੀਨਿਆਂ ਤੱਕ ਦੀ ਛੋਟ ਦਿੱਤੀ ਗਈ ਹੈ। 15, 000 ਘਣ ਮੀਟਰ ਪ੍ਰਤੀ ਮਹੀਨਾ ਤੋਂ ਵੱਧ ਪਾਣੀ ਕੱਢਣ ਵਾਲੇ ਉਪਭੋਗਤਾਵਾਂ ਨੂੰ 30 ਅਪਰੈਲ, 2023 ਤੱਕ ਤਿੰਨ ਮਹੀਨਿਆਂ ਅੰਦਰ ਅਰਜ਼ੀ ਦੇਣੀ ਪਵੇਗੀ। 1500 ਤੋਂ 15, 000 ਘਣ ਮੀਟਰ ਪ੍ਰਤੀ ਮਹੀਨਾ ਪਾਣੀ ਕੱਢਣ ਵਾਲੇ ਦਰਮਿਆਨੇ ਉਪਭੋਗਤਾਵਾਂ ਨੂੰ 31 ਜੁਲਾਈ 2023 ਤੱਕ ਬਿਨੈ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਤੀ ਮਹੀਨਾ 300-1500 ਘਣ ਮੀਟਰ ਪਾਣੀ ਕੱਢਣ ਵਾਲੇ ਸਭ ਤੋਂ ਛੋਟੇ ਉਪਭੋਗਤਾ 31 ਅਕਤੂਬਰ, 2023 ਤੱਕ 9 ਮਹੀਨਿਆਂ ਦੇ ਸਮੇਂ ਅੰਦਰ ਅਰਜ਼ੀ ਦੇ ਸਕਦੇ ਹਨ।  ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨਵੇਂ ਮੀਟਰ ਲਗਾਉਣ ਅਤੇ ਪਾਣੀ ਦੇ ਮੀਟਰ ਦੀ ਖੁਦ ਰੀਡਿੰਗ ਲੈ ਕੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨ। ਮਹੀਨਾਵਾਰ ਵਾਟਰ ਮੀਟਰ ਰੀਡਿੰਗ ਦੀ ਰਿਪੋਰਟ ਉਪਭੋਗਤਾਵਾਂ ਵੱਲੋਂ ਈਮੇਲ gwebilling.pwrda@punjab.gov.in ਰਾਹੀਂ ਅਥਾਰਟੀ ਨੂੰ ਭੇਜੀ ਜਾਵੇਗੀ। ਹਰੇਕ ਉਪਭੋਗਤਾ ਵੱਲੋਂ ਮਹੀਨਾਵਾਰ ਬਿੱਲ ਦਾ ਭੁਗਤਾਨ ਅਥਾਰਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100071567691, (ਆਈ.ਐਫ.ਐਸ.ਸੀ.: HDFC0000035) ਵਿੱਚ ਕੀਤਾ ਜਾਵੇਗਾ।  ਜੇਕਰ ਕੋਈ ਉਪਭੋਗਤਾ ਲੋੜੀਂਦੇ ਸਮਰੱਥਾ ਮੁਤਾਬਿਕ ਵਾਟਰ ਮੀਟਰ ਨਹੀਂ ਲਗਾਉਂਦਾ ਤਾਂ ਉਸਨੂੰ 01 ਫਰਵਰੀ, 2023 ਤੋਂ ਵਾਟਰ ਮੀਟਰ ਲਗਾਉਣ ਦੀ ਮਿਤੀ ਤੱਕ ਪਾਣੀ ਕੱਢਣ ਦੀ ਮਨਜ਼ੂਰੀ ਅਨੁਸਾਰ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਉਪਭੋਗਤਾ ਜਲਦ ਤੋਂ ਜਲਦ ਲੋੜੀਂਦੀ ਜ਼ਰੂਰਤ ਮੁਤਾਬਿਕ ਵਾਟਰ ਮੀਟਰ ਲਗਵਾਉਣ। ਵਾਟਰ ਮੀਟਰ ਸਬੰਧੀ ਵਿਸ਼ੇਸ਼ਤਾਵਾਂ ਵੈੱਬਸਾਈਟ 'ਤੇ ਦਿੱਤੀਆਂ ਗਈਆਂ ਹਨ।  ਮੌਜੂਦਾ ਉਪਭੋਗਤਾ ਜਿਨ੍ਹਾਂ ਨੇ ਲੋੜੀਂਦੀਆਂ ਵਿਸ਼ੇਸ਼ਤਾਵਾਂ ਵਾਲਾ ਪਾਣੀ ਮੀਟਰ ਲਗਵਾ ਲਿਆ ਹੈ, ਉਨ੍ਹਾਂ ਨੂੰ 1, ਫਰਵਰੀ, 2023 ਨੂੰ ਅਤੇ ਫਿਰ ਹਰ ਮਹੀਨੇ ਆਪਣੇ ਮੀਟਰ ਰੀਡਿੰਗ ਨੂੰ ਨੋਟ ਕਰਨਾ ਚਾਹੀਦਾ ਹੈ। ਅਜਿਹੇ ਸਾਰੇ ਉਪਭੋਗਤਾਵਾਂ ਵੱਲੋਂ ਖੁਦ ਰੀਡਿੰਗ ਕਰਕੇ ਮਹੀਨਾਵਾਰ ਆਧਾਰ 'ਤੇ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਅਜਿਹੇ ਉਪਭੋਗਤਾਵਾਂ ਵੱਲੋਂ ਫਰਵਰੀ, 2023 ਦਾ ਪਹਿਲਾ ਬਿੱਲ 20 ਮਾਰਚ, 2023 ਤੱਕ ਭੁਗਤਾਨ ਕਰਨ ਯੋਗ ਹੋਵੇਗਾ।

ਮੁੱਖ ਮੰਤਰੀ ਦੀ ਸਥਾਨਕ ਸਨਅਤਕਾਰਾਂ ਨੂੰ ਅਪੀਲ 

ਦੁਨੀਆ ਭਰ ਵਿੱਚ ਸਨਅਤੀ ਹੱਬ ਵਜੋਂ ਉੱਭਰ ਰਹੇ ਪੰਜਾਬ ਦੇ ਬਰਾਂਡ ਅੰਬੈਸਡਰ ਬਣੋ

ਚੰਡੀਗੜ੍ਹ 01 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਨਅਤ ਨੂੰ ਦੁਨੀਆ ਭਰ ਵਿੱਚੋਂ ਸਨਅਤੀ ਹੱਬ ਵਜੋਂ ਉੱਭਰਦੇ ਸੂਬੇ ਦੇ ਬਰਾਂਡ ਅੰਬੈਸਡਰ ਬਣਨ ਦਾ ਸੱਦਾ ਦਿੱਤਾ।  ਇੱਥੇ ਬੁੱਧਵਾਰ ਨੂੰ ਇਨਵੈਸਟ ਪੰਜਾਬ ਸੈਸ਼ਨ ਦੌਰਾਨ ਸਥਾਨਕ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਨਅਤ ਦੇ ਪੱਖ ਵਿੱਚ ਸਭ ਤੋਂ ਅਨੁਕੂਲ ਮਾਹੌਲ ਮੁਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਨਅਤਕਾਰਾਂ ਨੂੰ ਇਸ ਦਾ ਵੱਡੇ ਪੱਧਰ ਉਤੇ ਫਾਇਦਾ ਹੋ ਰਿਹਾ ਹੈ ਅਤੇ ਇਨ੍ਹਾਂ ਸਨਅਤਕਾਰਾਂ ਨੂੰ ਹੁਣ ਅੱਗੇ ਵਧਦਿਆਂ ਪੰਜਾਬ ਦੇ ਬਰਾਂਡ ਅੰਬੈਸਡਰ ਬਣਦਿਆਂ ਸੂਬੇ ਲਈ ਨਿਵੇਸ਼ ਨੂੰ ਆਕਰਸ਼ਿਤ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਸੁਭਾਅ ਦੇ ਮਾਲਕ ਹਨ ਅਤੇ ਹਰੇਕ ਪੰਜਾਬੀ ਆਪਣੇ ਸੂਬੇ ਨੂੰ ਸਨਅਤੀ ਤਰੱਕੀ ਦੇ ਪੰਧ ਉਤੇ ਪਾਉਣ ਲਈ ਜ਼ਰੂਰ ਕੋਸ਼ਿਸ਼ ਕਰੇ।  ਮੁੱਖ ਮੰਤਰੀ ਨੇ ਉੱਦਮੀਆਂ ਨਾਲ ਭਾਵਨਾਤਮਕ ਸਾਂਝ ਪਾਉਂਦਿਆਂ ਆਖਿਆ ਕਿ ਉਹ ਕਿਤੇ ਵੀ ਜਾਣ ਦੀ ਬਜਾਏ ਆਪਣੀ ਮਾਤ ਭੂਮੀ ਦੀ ਸੇਵਾ ਕਰਦਿਆਂ ਆਪਣੇ ਕਾਰੋਬਾਰ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਵਿੱਚ ਸਨਅਤ ਦੇ ਪੱਖ ਵਿੱਚ ਅਨੁਕੂਲ ਮੁਹੱਈਆ ਕਰਵਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ ਅਤੇ ਹੁਣ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਨਅਤ ਨੂੰ ਵੱਡਾ ਹੁਲਾਰਾ ਦੇਣ ਦੇ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਸਨਅਤਕਾਰਾਂ ਦੇ ਪ੍ਰਾਜੈਕਟਾਂ ਨੂੰ ਛੇਤੀ ਮਨਜ਼ੂਰੀਆਂ ਦੇਣ ਲਈ ਉਨ੍ਹਾਂ ਦੀ ਸਹੂਲਤ ਵਾਸਤੇ ਜਲਦ ਹੀ ਰੰਗਦਾਰ ਅਸ਼ਟਾਮ ਪੇਪਰ ਦੀ ਸਹੂਲਤ ਦੇਣ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ ਦੀ ਸਹੂਲਤ ਲਈ ਆਦਮਪੁਰ, ਹਲਵਾਰਾ ਤੇ ਭੀਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਜੰਗੀ ਪੱਧਰ ਉਤੇ ਚੱਲ ਰਹੀਆਂ ਹਨ।  ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਫੂਡ ਪ੍ਰਾਸੈਸਿੰਗ ਸੈਕਟਰ ਨੂੰ ਵੀ ਵੱਡਾ ਹੁਲਾਰਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਕ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਦੂਜੇ ਪਾਸੇ ਕਿਸਾਨਾਂ ਨੂੰ ਵੱਡੇ ਪੱਧਰ ਉਤੇ ਫਾਇਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਨਅਤੀ ਖੇਤਰ ਨੂੰ ਹੁਲਾਰਾ ਦੇਣ ਲਈ ਹਰੇਕ ਕੋਸ਼ਿਸ਼ ਕੀਤੀ ਜਾ ਰਹੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਰਾਜ ਭਰ ਵਿੱਚ 20 ਸਮਰਪਿਤ ਸਨਅਤੀ ਹੱਬ ਸਥਾਪਤ ਕਰੇਗੀ। 

ਕੇਂਦਰੀ ਬਜਟ ’ਚ ਪੰਜਾਬ ਦਾ ਨਾਮੋ ਨਿਸ਼ਾਨ ਨਹੀਂ, ਪਤਾ ਨਹੀਂ ਕਿਹੜਾ ਬਦਲਾ ਲੈ ਰਹੇ ਹਨ -ਮੁੱਖ ਮੰਤਰੀ ਪੰਜਾਬ 

ਚੰਡੀਗੜ੍ਹ, 01 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ਬਾਰੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਦੇ ਬਜਟ ਵਿੱਚ ਪੰਜਾਬ ਦਾ ਨਾਮੋ ਨਿਸ਼ਾਨ ਵੀ ਨਹੀਂ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਗਾਇਬ ਸੀ, ਹੁਣ ਦੇਸ਼ ਦੇ ਬਜਟ ਵਿੱਚੋਂ ਪੰਜਾਬ ਗਾਇਬ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਪੰਜਾਬ ਤੋਂ ਕਿਹੜਾ ਬਦਲਾ ਲਿਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਬਜਟ ਵਿੱਚ ਕਿਸਾਨਾਂ ਨੂੰ ਰੱਬ ਉਤੇ ਹੀ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਇਦ ਕਿਸਾਨਾਂ ਤੋਂ ਇਕ ਕਿਸਮ ਦਾ ਬਦਲਾ ਲਿਆ ਗਿਆ ਹੈ, ਕਿਉਂਕਿ ਕਿਸਾਨਾਂ ਨੇ ਅੰਦੋਲਨ ਕੀਤਾ ਸੀ।

ਬਜਟ 'ਚ ਕੀ ਹੋਇਆ ਸਸਤਾ ! ਕੀ ਹੋਇਆ ਮਹਿੰਗਾ !

 

ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣਾ ਪਵੇਗਾ ਜ਼ਿਆਦਾ ਪੈਸਾ

ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਪੰਜਵਾਂ ਬਜਟ ਪੇਸ਼ ਕੀਤਾ। ਬਜਟ 'ਚ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ ਪਰ ਕਿਹੜੀਆਂ ਚੀਜ਼ਾਂ 'ਤੇ ਆਮ ਆਦਮੀ ਨੂੰ ਰਾਹਤ ਮਿਲੀ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ। ਆਓ ਜਾਣਦੇ ਹਾਂ।

 

ਕੀ ਹੋਇਆ ਸਸਤਾ !

ਬਜਟ 'ਚ ਖਿਡੌਣਿਆਂ 'ਤੇ ਕਸਟਮ ਡਿਊਟੀ ਘਟਾ ਕੇ 13 ਫੀਸਦ ਕਰ ਦਿੱਤੀ ਗਈ ਹੈ। 

ਇਸ ਨਾਲ ਖਿਡੌਣਿਆਂ ਦੀ ਕੀਮਤ 'ਚ ਕਮੀ ਆਵੇਗੀ। 

ਇਲੈਕਟ੍ਰਾਨਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ 'ਤੇ ਕਸਟਮ ਡਿਊਟੀ ਮਾਫ਼ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵਾਹਨ ਸਸਤੇ ਹੋ ਜਾਣਗੇ। 

ਮੋਬਾਈਲ ਫੋਨਾਂ 'ਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਬੈਟਰੀਆਂ 'ਤੇ ਕਸਟਮ ਡਿਊਟੀ ਵੀ ਘਟਾ ਦਿੱਤੀ ਗਈ ਹੈ। 

ਟੈਲੀਵਿਜ਼ਨ ਪੈਨਲਾਂ 'ਤੇ ਦਰਾਮਦ ਡਿਊਟੀ ਘਟਾ ਕੇ 2.5 ਫੀਸਦੀ ਕਰ ਦਿੱਤੀ ਗਈ ਹੈ।

 ਸ਼੍ਰਿੰਪ ਫੀਡ, ਪੂੰਜੀਗਤ ਸਾਮਾਨ, ਸਾਈਕਲ ਤੇ ਬਾਇਓ ਗੈਸ ਨਾਲ ਸਬੰਧਤ ਵਸਤੂਆਂ ਸਸਤੀਆਂ ਹੋ ਗਈਆਂ ਹਨ।

 

ਕੀ ਹੋਇਆ ਮਹਿੰਗਾ !

 ਸਿਗਰੇਟ 'ਤੇ ਇਤਫਾਕਨ ਡਿਊਟੀ 16 ਫੀਸਦੀ ਵਧਾ ਦਿੱਤੀ ਗਈ ਹੈ। 

ਇਸ ਨਾਲ ਸਿਗਰੇਟ ਮਹਿੰਗੀ ਹੋ ਜਾਵੇਗੀ। 

ਸੋਨੇ, ਚਾਂਦੀ ਅਤੇ ਪਲੈਟੀਨਮ ਨਾਲ ਬਣੇ ਗਹਿਣੇ ਮਹਿੰਗੇ ਹੋ ਗਏ ਹਨ। 

ਪੂਰੀ ਤਰ੍ਹਾਂ ਦਰਾਮਦ ਕੀਤੇ ਇਲੈਕਟ੍ਰਿਕ ਵਾਹਨ, ਕੰਪਾਊਂਡ ਰਬੜ, ਚਾਂਦੀ ਦੇ ਦਰਵਾਜ਼ੇ, ਨੈਫਥਾ, ਕੈਮਰੇ ਦੇ ਲੈਂਸ, ਵਿਦੇਸ਼ੀ ਇਲੈਕਟ੍ਰਿਕ ਰਸੋਈ ਦੀਆਂ ਚਿਮਨੀਆਂ, ਤਾਂਬਾ ਆਦਿ ਵੀ ਮਹਿੰਗੇ ਹੋ ਗਏ ਹਨ।

ਬਜਟ 'ਚ ਮਿਲਿਆ ਕਿਸਾਨਾਂ ਨੂੰ ਤੋਹਫ਼ਾ,PM-KISAN ਯੋਜਨਾ ਤਹਿਤ 2.2 ਲੱਖ ਕਰੋੜ ਰੁਪਏ ਦਾ ਨਿਵੇਸ਼

ਸਰਕਾਰ ਕਰ ਰਹੀ 2.2 ਲੱਖ ਕਰੋੜ ਦਾ ਨਿਵੇਸ਼, ਇਸ ਦਿਨ ਮਿਲੇਗੀ 13ਵੀਂ ਕਿਸ਼ਤ

ਨਵੀਂ ਦਿੱਲੀ,  01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਬਜਟ 2023 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ PM-KISAN ਯੋਜਨਾ ਤਹਿਤ 2.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਕੰਮਾਂ ਲਈ ਬੈਂਕਾਂ ਤੋਂ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਇਸ ਦੀ 13ਵੀਂ ਕਿਸ਼ਤ ਜਲਦੀ ਮਿਲਣ ਦੀ ਸੰਭਾਵਨਾ ਵੀ ਵਧ ਗਈ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਸਰਕਾਰ ਪੇਂਡੂ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ ਅਤੇ ਇਹ ਖਬਰ ਲੋਕਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ।  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਵਿੱਚ ਦੇਸ਼ ਦੇ ਕਰੀਬ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲਦਾ ਹੈ ਅਤੇ ਹਰ ਸਾਲ ਛੇ ਹਜ਼ਾਰ ਰੁਪਏ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ, ਹਰ ਸਾਲ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਤਕ ਇਸ ਸਕੀਮ ਦੀਆਂ 12 ਕਿਸ਼ਤਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਚੁੱਕੀਆਂ ਹਨ। ਇਸ ਨਾਲ ਹੁਣ 13ਵੀਂ ਕਿਸ਼ਤ ਦੀ ਅਦਾਇਗੀ ਦਾ ਇੰਤਜ਼ਾਰ ਹੈ। ਇਸ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਰੁਪਏ ਆਉਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਰਵਰੀ ਦੇ ਪਹਿਲੇ ਹਫਤੇ 'ਚ ਜਮ੍ਹਾ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 13ਵੀਂ ਕਿਸ਼ਤ ਲੈਣ ਲਈ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਤਹਿਤ ਸਭ ਤੋਂ ਪਹਿਲਾਂ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਕਿਸਾਨ ਬਾਇਓਮੈਟ੍ਰਿਕ ਅਧਾਰਤ ਈ-ਕੇਵਾਈਸੀ ਲਈ ਆਪਣੇ ਨਜ਼ਦੀਕੀ CSC ਕੇਂਦਰਾਂ ਤਕ ਪਹੁੰਚ ਕਰ ਸਕਦੇ ਹਨ। ਇਸ ਤੋਂ ਬਾਅਦ PM ਕਿਸਾਨ ਦੀ ਵੈੱਬਸਾਈਟ 'ਤੇ ਆਪਣਾ ਆਧਾਰ ਕਾਰਡ ਨੰਬਰ, ਕੈਪਚਾ ਕੋਡ ਤੇ PM ਕਿਸਾਨ ਖਾਤੇ ਨਾਲ ਜੁੜਿਆ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। OTP ਜਨਰੇਟ ਹੋਣ ਤੋਂ ਬਾਅਦ ਕੇਵਾਈਸੀ ਪੂਰਾ ਹੋ ਜਾਵੇਗਾ।

 

ਬਜਟ ਸੈਸ਼ਨ 2023-24 ਵਿੱਚ ਇਨਕਮ ਟੈਕਸ ‘ਤੇ ਛੋਟ 5 ਲੱਖ ਤੋਂ ਵਧਾ ਕੇ 7 ਲੱਖ ਰੁਪਏ ਕੀਤੀ

ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)  ਅੱਜ ਦੇ ਬਜਟ ਸੈਸ਼ਨ 2023-24 ਵਿੱਚ ਕੇਂਦਰ ਸਰਕਾਰ ਵੱਲੋਂ ਨਵੀਂ ਟੈਕਸ ਵਿਵਸਥਾ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ 5 ਲੱਖ ਤੱਕ ਦੀ ਰਕਮ ‘ਤੇ ਕੋਈ ਟੈਕਸ ਨਹੀਂ ਸੀ ਲੱਗਦਾ ਜੋ ਹੁਣ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ। ਬਜਟ ਵਿੱਚ ਇਹ ਵੀ ਪ੍ਰਾਵਧਾਨ ਹੈ ਕਿ ਜੇਕਰ ਆਮਦਨੀ 7 ਲੱਖ ਤੋਂ ਵਧ ਜਾਂਦੀ ਹੈ ਤਾਂ ਫਿਰ ਟੈਕਸ 3 ਤੋਂ 6 ਲੱਖ ਤੱਕ ਅਤੇ 6 ਲੱਖ ਤੋਂ 9 ਲੱਖ ਤੱਕ ਲੱਗੇਗਾ। 

 3 ਤੋਂ 6 ਲੱਖ ਤੱਕ 5 ਫੀਸਦੀ   

6 ਤੋਂ 9 ਲੱਖ ਤੱਕ ਦੀ ਆਮਦਨੀ ‘ਤੇ 10 ਫੀਸਦੀ 

9 ਤੋਂ 12 ਲੱਖ ਤੱਕ ਦੀ ਆਮਦਨੀ ਤੇ 15 ਫੀਸਦੀ  

12 ਤੋਂ 15  ਲੱਖ ਤੱਕ ਦੀ ਆਮਦਨ ਤੇ 20 ਫੀਸਦੀ 

15 ਤੋਂ ਲੱਖ ਤੋਂ ਉੱਪਰ ਆਮਦਨ ‘ਤੇ 30 ਫੀਸਦੀ

 

ਬਜਟ ਸੈਸ਼ਨ 2023-24 ਵਿੱਚ ਕੇਂਦਰ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਵੱਡੀ ਰਾਹਤ

ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਆਮ ਬਜਟ 2023-24 ਪੇਸ਼ ਕੀਤਾ ਗਿਆ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਹਰੇਕ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਬਜਟ ਸੈਸ਼ਨ 2023-24 ਵਿੱਚ ਕੇਂਦਰ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਵੱਡੀ ਰਾਹਤ ਦਿੰਦਿਆਂ ਬੱਚਤ ਸਲੈਬ ਦੁੱਗਣੀ ਕਰ ਦਿੱਤੀ ਗਈ ਹੈ। ਹੁਣ ਸੀਨੀਅਰ ਸਿਟੀਜ਼ਨ ਸਿਰਫ 15 ਲੱਖ ਤੱਕ ਦੀ ਬੱਚਤ ਤੱਕ ਹੀ ਸੀਨੀਅਰ ਸਿਟੀਜ਼ਨ ਦੀ ਵਿਆਜ ਦਰ ਲੈ ਸਕਦੇ ਸਨ ਪਰ ਹੁਣ ਇਹ ਵਧਾ ਕੇ 30 ਲੱਖ ਕਰ ਦਿੱਤੀ ਹੈ।  ਇਹ ਵੀ ਪੜ੍ਹੋ :  ਸੀਨੀਅਰ ਸਿਟੀਜ਼ਨ ਦੀ ਬੱਚਤ ਸਲੈਬ ਕੀਤੀ ਦੁੱਗਣੀ  ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਇਲੈਟ੍ਰਨਿਕ ਵਾਹਨਾਂ ਵਿੱਚ ਵਰਤੋਂ ਕੀਤੇ ਜਾਣ ਵਾਲੀ ਲਿਥੀਅਮ ਆਇਨ ਬੈਟਰੀਆਂ ਉਤੇ ਕਰ ਟੈਕਸ ਨੂੰ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜਟ ਵਿੱਚ ਸਿਗਰਿਟ ਉਤੇ ਟੈਕਸ 16 ਫੀਸਦੀ ਵਧਾਇਆ ਗਿਆ ਹੈ। ਬਜਟ ਮੁਤਾਬਕ ਮੋਬਾਇਲ, ਟੈਲੀਵੀਜਨ, ਚਿਮਨੀ ਵਿਨਿਰਮਾਣ ਲਈ ਵੀ ਸੀਮਾ ਸ਼ੁਲਕ ਵਿੱਚ ਰਾਹਤ ਦਿੱਤੀ ਗਈ ਹੈ।  ਇਹ ਵੀ ਪੜ੍ਹੋ : ਆਮ ਬਜਟ 2023 : ਪੜ੍ਹੋ, ਕੀ ਹੋਵੇਗਾ ਮਹਿੰਗਾ ਤੇ ਕੀ ਹੋਵੇਗਾ ਸਸਤਾ

2 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ

ਪਰ-ਉਪਕਾਰੀ ਤੇ ਵਿਦਵਾਨ-ਸੰਤ ਗਿਆਨੀ ਸੁੰਦਰ ਸਿੰਘ ‘ਸੇਵਾਪੰਥੀ’
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਕਨੱਈਆ ਰਾਮ ਜੀ ਹੋਏ ਸਨ। ਭਾਈ ਕਨੱਈਆ ਰਾਮ ਜੀ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਖ਼ਸ਼ਿਸ਼ ਸਦਕਾ ਸੇਵਾ, ਸਿਮਰਨ ਤੇ ਵਿੱਦਿਆ ਦੇ ਮਹਾਨ ਕੇਂਦਰ ਉਸਾਰ ਕੇ ਸੇਵਾਪੰਥੀ ਸੰਪਰਦਾਇ ਦੀ ਸਥਾਪਨਾ ਕੀਤੀ। ਸੇਵਾਪੰਥੀ ਸਾਧੂਆਂ ਨੇ ਜਿੱਥੇ ਲੋਕਾਂ ਦੇ ਸਰੀਰਕ ਸੁੱਖ ਆਰਾਮ ਲਈ ਸਰਾਵਾਂ, ਟਿਕਾਣੇ, ਖੂਹ, ਤਲਾਬ, ਦਵਾਖਾਨੇ ਤੇ ਲੰਗਰ ਲਾ ਕੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ, ਉੱਥੇ ਮਾਨਸਿਕ ਸ਼ਾਂਤੀ ਤੇ ਸਦਾਚਾਰਿਕ ਸਿੱਖਿਆ ਲਈ ਸੁੰਦਰ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ। ਇਹ ਸਾਹਿਤ ਜਿੱਥੇ ਬੜਾ ਸਰਲ ਤੇ ਸਾਦਾ ਹੈ, ਉੱਥੇ ਮਨੋਰੰਜਨ ਤੇ ਪੇ੍ਰਰਨਾ ਬਖਸ਼ਣ ਵਾਲਾ ਹੈ। ਸੇਵਾਪੰਥੀ ਸਾਧੂ ਸਿੱਧਾ-ਸਾਦਾ ਨਿਰਛਲ ਤੇ ਨਿਸ਼ਕਪਟ ਦਰਵੇਸ਼ੀ ਜੀਵਨ ਬਤੀਤ ਕਰਨ ਵਾਲੇ ਤਪੱਸਵੀ ਤੇ ਸੰਤੋਖੀ ਪੁਰਸ਼ ਸਨ। ਇਹ ਕਿਸੇ ਵੀ ਤਰ੍ਹਾਂ ਦੂਜਿਆਂ ਦਾ ਦਿਲ ਦੁਖਾ ਕੇ ਰਾਜ਼ੀ ਨਹੀਂ ਸਗੋਂ ਇਹ ਤਾਂ ਆਪ ਖਾਣ-ਪਹਿਨਣ ਦੀ ਥਾਂ ਦੂਜਿਆਂ ਨੂੰ ਖੁਆ-ਪਹਿਨਾ ਕੇ ਜ਼ਿਆਦਾ ਪ੍ਰਸੰਨ ਹੁੰਦੇ ਹਨ। ਅਜਿਹੇ ਸਾਧੂ-ਸੰਤ ਇੱਕ ਨਹੀਂ ਕਈ ਹੋਏ।
ਭਾਈ ਕਨੱਈਆ ਰਾਮ ਜੀ ਦੀ ਕੁਲ ਦੇ ਨਾਦੀ ਕੁਲਭੂਸ਼ਨ, ਸੇਵਾਪੰਥੀ ਅੱਡਣਸ਼ਾਹੀ ਸੰਪਰਦਾਇ ਦਾ ਕੇਂਦਰ ਟਿਕਾਣਾ ਭਾਈ ਕਿਸ਼ਨ ਦਾਸ ਜੀ (ਭੱਖਰਵਾਲੇ) ਰੇਵਾੜੀ ਦੀ ਨਾਦੀ ਬੰਸਾਵਲੀ ਮੁਕਟਮਣੀ ਸੰਤ ਭਾਈ ਕਨੱਈਆ ਰਾਮ ਜੀ ਤੋਂ ਆਰੰਭ ਹੁੰਦੀ ਹੈ, ਉਹਨਾਂ ਦੇ ਮੁੱਖ ਪਥ ਪ੍ਰਦਰਸ਼ਕਾਂ ਦੀ ਲੜੀ ਵਿੱਚ ਸੰਤ ਭਾਈ ਸੇਵਾ ਰਾਮ ਜੀ, ਸੰਤ ਭਾਈ ਅੱਡਣ ਸ਼ਾਹ ਜੀ, ਸੰਤ ਭਾਈ ਕਿਰਪਾ ਰਾਮ ਜੀ, ਸੰਤ ਭਾਈ ਕਿਸ਼ਨ ਦਾਸ ਜੀ, ਸੰਤ ਭਾਈ ਹਰਦਿਆਲ ਜੀ, ਸੰਤ ਭਾਈ ਰਾਮ ਚੰਦ ਜੀ, ਸੰਤ ਭਾਈ ਘਨੀਸ਼ਾਮ ਦਾਸ ਜੀ, ਸੰਤ ਭਾਈ ਛਬੀਲ ਦਾਸ ਜੀ, ਸੇਵਾਪੰਥੀ ਅੱਡਣ ਸ਼ਾਹੀ ਸਭਾ, ਮਹੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਸੁਰਜੀਤ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਸੰਤ ਸਲਵਿੰਦਰ ਸਿੰਘ ਜੀ ‘ਸੇਵਾਪੰਥੀ’ ਤੱਕ ਪੁੱਜਦੀ ਹੈ।
ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਜਨਮ ਪਿੰਡ ਛੱਤਾ ਜ਼ਿਲ੍ਹਾ ਝੰਗ ਪਾਕਿਸਤਾਨ ਵਿਖੇ 15 ਮਾਘ ਸੰਮਤ 1986 ਬਿਕਰਮੀ ਸੰਨ 1929 ਈ: ਨੂੰ ਪਿਤਾ ਭਾਈ ਰਾਮ ਚੰਦ ਜੀ ਦੇ ਘਰ ਹੋਇਆ। ਇਹਨਾਂ ਦਾ ਪਹਿਲਾ ਨਾਂ ਸੁੰਦਰ ਦਾਸ ਸੀ ਤੇ ਪਹਿਲਾਂ ਇਹ ਸਹਿਜਧਾਰੀ ਸਨ। ਮਹੰਤ ਕਰਮ ਚੰਦ ਸ਼ਾਹਜੀਵਣੇ ਵਾਲਿਆਂ ਦੇ ਕੋਲ ਇਹਨਾਂ ਦੇ ਪਿਤਾ ਜੀ ਸੁੰਦਰ ਦਾਸ ਨੂੰ ਡੇਰੇ ਤੇ ਲੈ ਆਏ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ। ਉਪਰੰਤ ਦੋ ਹੱਥ ਜੋੜ ਬੇਨਤੀ ਕੀਤੀ ਕਿ ਇਸ ਦੀ ਮਾਤਾ ਸੁਰਗਵਾਸ ਹੋ ਗਈ ਹੈ ਅਤੇ ਕਾਰ-ਵਿਹਾਰ ਵਿੱਚ ਮੇਰੇ ਲਈ ਬੱਚਾ ਸਾਂਭਣਾ ਔਖਾ ਹੈ। ਤੁਸੀਂ ਟਿਕਾਣੇ ਤੇ ਇਸ ਦੀ ਅਰਦਾਸ ਕਰੋ। ਬਚਪਨ ਤੋਂ ਹੀ ਸੁੰਦਰ ਦਾਸ ਡੇਰੇ ਵਿੱਚ ਰਹਿ ਕੇ ਟਹਿਲ ਸੇਵਾ ਕਰਦੇ ਰਹੇ ਤੇ ਕਥਾ-ਕੀਰਤਨ ਸਿੱਖਦੇ ਰਹੇ। ਜਦ ਸ਼੍ਰੀਮਾਨ ਮਹੰਤ ਕਰਮ ਚੰਦ ਜੀ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਲਈ ਗਏ ਤਾਂ ਇਹਨਾਂ (ਸੁੰਦਰ ਦਾਸ) ਨੇ ਉੱਥੇ ਹੀ ਕਲਗ਼ੀਧਰ ਪਾਤਸ਼ਾਹ ਦੀ ਪੇ੍ਰਰਨਾ ਅਨੁਸਾਰ ਅੰਮ੍ਰਿਤ ਛਕ ਲਿਆ। ਉਸ ਸਮੇਂ ਤੋਂ ਹੀ ਸੁੰਦਰ ਸਿੰਘ ਨਾਂ ਰੱਖਿਆ ਗਿਆ। ਆਪ ਸ਼੍ਰੀਮਾਨ ਮਹੰਤ ਕਰਮ ਚੰਦ ਜੀ ਸ਼ਾਹਜੀਵਣੇ ਵਾਲਿਆਂ ਦੇ ਨਾਲ ਸਦਾ ਗੜਵਈ ਦੇ ਰੂਪ ਵਿੱਚ ਰਹੇ। ਫਿਰ ਕੁਝ ਸਮਾਂ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋਵਾਲੀ ਅੰਮ੍ਰਿਤਸਰ ਵਿਖੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਹੋਰ ਇਤਿਹਾਸਕ ਗ੍ਰੰਥ ਪੜ੍ਹਦੇ-ਸੁਣਦੇ ਰਹੇ, ਉਪਰੰਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਕੁਝ ਸਮਾਂ ਧਾਰਮਿਕ ਵਿੱਦਿਆ ਦੇ ਨਾਲ-ਨਾਲ ਕੀਰਤਨ ਵੀ ਸਿੱਖਦੇ ਰਹੇ ਸਨ। ਅੰਮ੍ਰਿਤਸਰ ਤੋਂ ਪੜ੍ਹ ਕੇ ਫਿਰ ਵਾਪਸ ਆ ਕੇ ਰੋਹਤਕ ਡੇਰੇ ਵਿੱਚ ਰਹਿ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ। ਆਪ ਮਹੰਤ ਕਰਮ ਚੰਦ (ਮਹੰਤ ਹਰਿਦਰਸ਼ਨ ਸਿੰਘ) ਜੀ ਦੇ ਚੇਲੇ ਸਨ।
ਜਦ ਰੇਵਾੜੀ ਡੇਰੇ ਦੀ ਸੇਵਾ ਵਾਸਤੇ ਵਿਚਾਰ ਚੱਲੀ ਕਿ ਇਸ ਡੇਰੇ ਦਾ ਮਹੰਤ ਕਿਸ ਨੂੰ ਬਣਾਈਏ? ਸੇਵਾਪੰਥੀ ਭੇਖ ਨੇ ਮੀਟਿੰਗ ਵਿੱਚ ਫ਼ੈਸਲਾ ਲਿਆ ਕਿ ਇੱਥੇ ਉਸ ਮਹਾਂਪੁਰਸ਼ ਨੂੰ ਬਿਠਾਉ ਜੋ ਡੇਰਾ ਵੀ ਬਣਾਏ ਤੇ ਗੁਰੂ ਘਰ ਦਾ ਪ੍ਰਚਾਰ ਵੀ ਕਰੇ। ਸੇਵਾਪੰਥੀ ਭੇਖ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਸੇਵਾ ਲਈ ਚੁਣਿਆ ਤੇ ਰੇਵਾੜੀ ਡੇਰੇ ਦਾ ਮਹੰਤ ਥਾਪਿਆ।
 ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਨਵਾਂ ਡੇਰਾ ਬਣਾਇਆ, ਜ਼ਮੀਨਾਂ ਤੇ ਕਬਜੇ ਲਏ, ਉੱਥੇ ਨਾਲ ਹੀ ਨਾਮ-ਬਾਣੀ ਦਾ ਪ੍ਰਵਾਹ ਚਲਾਇਆ, ਗੁਰੂ ਕਾ ਲੰਗਰ ਚਾਲੂ ਕੀਤਾ, ਨਵੀਆਂ ਤੇ ਪੁਰਾਣੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲਾਇਆ ਅਤੇ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸ਼ੁੱਧ ਕਰਨ ਦੀ ਆਦਤ ਪਾਈ।
ਸੰਤ ਗਿਆਨੀ ਸੁੰਦਰ ਸਿੰਘ ਜੀ ਆਪ ਬੜਾ ਸੁੰਦਰ ਕੀਰਤਨ ਤੇ ਕਥਾ ਕਰਦੇ ਸਨ, ਜੋ ਵੀ ਸੁਣਦਾ ਉਹ ਹੀ ਮੋਹਿਤ ਹੋ ਜਾਂਦਾ ਸੀ ਤੇ ਅੱਗੋਂ ਲਈ ਆਪ ਹੀ ਰੋਜ਼ਾਨਾ ਕਥਾ-ਕੀਰਤਨ ਸੁਣਨ ਦਾ ਨੇਮੀ ਬਣ ਜਾਂਦਾ ਸੀ। ਆਪ ਦਾ ਸੁਭਾਅ ਮਿੱਠਾ, ਨਿਮਰਤਾ ਤੇ ਮਿਲਣਸਾਰ ਸੀ। ਆਪ ਦਾ ਸੇਵਾਪੰਥੀ ਭੇਖ ਦੇ ਸਾਧੂਆਂ ਨਾਲ ਗੂੜ੍ਹਾ ਪਿਆਰ ਸੀ।
ਸੰਤ ਜੀ, ਗੁਰੂ ਸਾਹਿਬਾਨ ਦੇ ਗੁਰਪੁਰਬਾਂ ਤੇ ਬਾਹਰੋਂ ਰਾਗੀ ਜਥਿਆਂ ਨੂੰ ਡੇਰੇ ਵਿੱਚ ਬੁਲਾ ਕੇ ਸਾਰੀ ਰਾਤ ਰੈਣ-ਸਬਾਈ ਕੀਰਤਨ ਦੀ ਵਰਖਾ ਕਰਦੇ ਰਹਿੰਦੇ। ਆਪ ਨੇ ਰੇਵਾੜੀ, ਦਿੱਲੀ, ਫ਼ਰੀਦਾਬਾਦ, ਗੁੜਗਾਉਂ, ਰੋਹਤਕ, ਚੰਡੀਗੜ੍ਹ, ਹਿਸਾਰ, ਡੈਕੋਰ, ਅੰਬਾਲਾ, ਟਾਟਾ ਨਗਰ, ਨਰਾਇਣਗੜ੍ਹ, ਕਾਨਪੁਰ, ਗੁਰੂ ਹਰਸਹਾਏ ਮੰਡੀ ਆਦਿ ਨਗਰਾਂ, ਸ਼ਹਿਰਾਂ ਦੇ ਅਨੇਕਾਂ ਸਦ ਗ੍ਰਹਿਸਤੀਆਂ ਨੂੰ ਦੁੱਧ-ਪੁੱਤ ਦੀਆਂ ਦਾਤਾਂ ਦੇ ਕੇ ਵਾਹਿਗੁਰੂ ਦੇ ਨਾਲ ਜੋੜਿਆ। ਆਪ ਇਸੇ ਤਰ੍ਹਾਂ ਸੇਵਾ, ਸਿਮਰਨ ਤੇ ਪਰ-ਉਪਕਾਰ ਦੇ ਕਾਰਜ ਕਰਦਿਆਂ 2 ਫ਼ਰਵਰੀ 1979 ਈ: ਨੂੰ 50 ਸਾਲ ਦੀ ਉਮਰ ਭੋਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਪਰੰਤ ਡੇਰੇ ਦੀ ਸੇਵਾ-ਸੰੰਭਾਲ ਸੇਵਾਪੰਥੀ ਭੇਖ ਨੇ ਮਹੰਤ ਸੁਰਜੀਤ ਸਿੰਘ ਜੀ ‘ਸੇਵਾਪੰਥੀ’ ਨੂੰ ਸੌਂਪੀ। ਮਹੰਤ ਸੁਰਜੀਤ ਸਿੰਘ ਜੀ ਦੇ ਸੱਚ-ਖੰਡ ਪਿਆਨਾ ਕਰ ਜਾਣ ਤੋਂ ਬਾਅਦ ਡੇਰੇ ਦੀ ਸੇਵਾ ਸੇਵਾਪੰਥੀ ਭੇਖ ਵੱਲੋਂ ਮਹੰਤ ਸਲਵਿੰਦਰ ਸਿੰਘ ਜੀ ਨੂੰ ਸੌਂਪੀ ਗਈ।  
ਡੇਰਾ ਸੇਵਾਪੰਥੀ ਆਸ਼ਰਮ, ਆਰ.ਐਲ. 275, ਮਾਡਲ ਟਾਉੂਨ ਰੇਵਾੜੀ ਵਿਖੇ ਮਹੰਤ ਸਲਵਿੰਦਰ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਸੰਤ ਗਿਆਨੀ ਸੁੰਦਰ ਸਿੰਘ ਜੀ ‘ਸੇਵਾਪੰਥੀ’ ਦੀ 44ਵੀਂ ਬਰਸੀ 2 ਫਰਵਰੀ ਦਿਨ ਵੀਰਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਗੁਣੀ-ਗਿਆਨੀ, ਸੇਵਾਪੰਥੀ, ਨਿਰਮਲੇ, ਉਦਾਸੀ ਸੰਤ-ਮਹੰਤ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ। 

 

ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਚੇਅਰਮੈਨੀ ਤੋਂ ਲਾਹਿਆ

ਚੰਡੀਗੜ੍ਹ, 01 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪਿਛਲੇ ਸਮੇਂ ‘ਚ ਵਿਵਾਦਾਂ ‘ਚ ਘਿਰੀ ਰਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18-9 -2020 ਨੂੰ ਮਨੀਸ਼ਾ ਪੁਲਾਟੀ ਦੀ ਟਰਮ ਵਿੱਚ ਵਾਧਾ ਕਰ ਦਿੱਤਾ ਸੀ ।ਸੋਸ਼ਲ ਸਕਿਉਰਿਟੀ ਵੂਮੈਨ ਅਤੇ ਚਾਈਲਡ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਇਸ ਵਾਧੇ ਦੀ ਸਰਕਾਰੀ ਨਿਯਮਾਂ ਵਿੱਚ ਕੋਈ ਪ੍ਰਵਿਜ਼ਨ ਨਹੀਂ ਸੀ।ਜਿਸ ਕਾਰਨ ਉਨ੍ਹਾਂ ਨੂੰ ਚੇਅਰਮੈਨ ਬਣਾਉਣ ਦਾ ਹੁਕਮ ਵਾਪਿਸ ਲਿਆ ਜਾਂਦਾ ਹੈ।

ਪਿਛਲੇ ਦਿਨੀਂ ਜਗਰਾਓਂ ਹਲਕੇ ਦੇ ਪਿੰਡ ਬਾਰਦੇਕੇ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਜਗਰਾਓ ਪੁਲਿਸ ਨੂੰ ਮਿਲੀ ਵੱਡੀ ਸਫਲਤਾ

24 ਦਿਨਾਂ ਦੀ ਲੁਕਣ ਮਿਟੀ ਤੋ ਬਾਦ ਇਕ ਸ਼ੂਟਰ ਜਗਰਾਓਂ ਪੁਲਿਸ ਦੀ ਗਿਰਫ਼ਤ ਵਿਚ

ਜਗਰਾਓਂ , 30 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪਿੰਡ ਬਾਰਦੇਕੇ ’ਚ ਦਿਨ ਦਿਹਾੜੇ ਘਰ ’ਚ ਦਾਖ਼ਲ ਹੋ ਕੇ ਕੈਨੇਡਾ ਬੈਠੇ ਅੱਤਵਾਦੀ ਅਰਸ਼ ਡਾਲਾ ਦੇ ਇਸ਼ਾਰੇ ’ਤੇ ਇਲੈਕਟ੍ਰੀਸ਼ਨ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ 3 ਸ਼ੂਟਰਾਂ ’ਚੋਂ ਜਗਰਾਓਂ ਪੁਲਿਸ ਨੇ ਇਕ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ। 24 ਦਿਨ ਦੀ ਲੁਕਣਮੀਚੀ ਤੋਂ ਬਾਅਦ ਆਖ਼ਰਕਾਰ ਜਗਰਾਓਂ ਪੁਲਿਸ ਹੱਥ ਅਭਿਨਵ ਉਰਫ ਅਭਿ ਵਾਸੀ ਤਹਿਸੀਲਪੁਰਾ (ਅੰਮ੍ਰਿਤਸਰ) ਲੱਗ ਗਿਆ। ਇਸ ਦੇ ਫ਼ਰਾਰ ਦੋ ਹੋਰ ਸ਼ੂਟਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ।  ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸ਼ੂਟਰਾਂ ਅਭਿਨਵ ਉਰਫ ਅਭਿ ਸਮੇਤ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਬੀਤੀ 4 ਜਨਵਰੀ ਘਟਨਾ ਵਾਲੇ ਦਿਨ ਤੋਂ ਹੀ ਭਾਲ ਵਿਚ ਲੱਗੀ ਹੋਈ ਸੀ। ਜਗਰਾਓਂ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹੱਥ ਲੱਗੀ ਜਦੋਂ ਸਿੱਧਵਾਂ ਬੇਟ ਰੋਡ ਬਿਜਲੀ ਘਰ ਨੇੜਿਓਂ ਅਭਿਨਵ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਜਗਰਾਓਂ ਇਲਾਕੇ ’ਚ ਦੱਬਿਆ ਆਪਣਾ ਪਿਸਤੌਲ ਕੱਢਣ ਆ ਰਿਹਾ ਸੀ। ਪੁੱਛਗਿੱਛ ਦੌਰਾਨ ਸ਼ੂਟਰ ਅਭਿਨਵ ਨੇ 32 ਬੋਰ ਪਿਸਤੌਲ ਦੱਬੇ ਹੋਣ ਦਾ ਖੁਲਾਸਾ ਕੀਤਾ, ਜਿਸ ’ਤੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਦਰ ਜਗਰਾਓਂ ਦੇ ਮੁਖੀ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ੂਟਰ ਅਭਿਨਵ ਦੀ ਨਿਸ਼ਾਨਦੇਹੀ ’ਤੇ ਖੰਡਰ ਬਣੇ ਅਖਾੜਾ ਨਹਿਰ ਰੈਸਟ ਹਾਊਸ ਦੇ ਕਮਰਿਆਂ ’ਚ ਦੱਬਿਆ ਪਿਸਤੌਲ ਬਰਾਮਦ ਕਰਵਾਇਆ। ਇਸ ਮਾਮਲੇ ’ਚ ਹੁਣ ਉਸ ਦੇ 2 ਹੋਰ ਸ਼ੂਟਰ ਸਾਥੀਆਂ ਤੇਜਵੀਰ ਸਿੰਘ ਤੇ ਇਕ ਹੋਰ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਭਿਨਵ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 2 ਫਰਵਰੀ ਤਕ ਪੁਲਿਸ ਰਿਮਾਂਡ ਹਾਸਲ ਕਰ ਲਿਆ।

ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ ਮੁਲਾਕਾਤ

ਚੰਡੀਗੜ੍ਹ,30 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਨਵੀਂ ਦਿੱਲੀ ਦੇ 63ਵੇਂ ਕੋਰਸ ਦੇ ਵਫ਼ਦ ਨੇ ਕਾਲਜ ਸਕੱਤਰ ਬ੍ਰਿਗੇਡੀਅਰ ਏ.ਕੇ. ਪੁੰਡੀਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ ਮੁਲਾਕਾਤ ਕੀਤੀ। ਇਹ ਵਫ਼ਦ ਪੰਜਾਬ ਵਿੱਚ ਸਟੱਡੀ ਟੂਰ 'ਤੇ ਆਇਆ ਹੈ। ਵਫ਼ਦ ਵੱਲੋਂ ਸੂਬੇ ਦੇ ਮੁੱਖ ਸਕੱਤਰ ਨਾਲ ਪੰਜਾਬ ਬਾਰੇ ਚਰਚਾ ਕੀਤੀ ਗਈ।