ਲੁਧਿਆਣਾ

ਆੜ੍ਹਤੀਆਂ ਵੱਲੋਂ ਮੰਡੀਆਂ 'ਚ ਕਣਕ ਸਟੋਰੇਜ ਤੋਂ ਕੋਰਾ ਜਵਾਬ

ਜਗਰਾਉ 9 ਅਪ੍ਰੈਲ (ਅਮਿਤਖੰਨਾ)ਕੇਂਦਰੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਇਸ ਵਾਰ 30 ਜੂਨ ਤਕ ਕਣਕ ਦੀ ਸਟੋਰੇਜ ਮੰਡੀਆਂ 'ਚ ਕਰਨ ਦੇ ਜਾਰੀ ਕੀਤੇ ਫਰਮਾਨ ਨੂੰ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਨੇ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਡੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇੜਕੇ ਵਾਲਾ ਕਰਾਰ ਦਿੱਤਾ ਤੇ ਐਲਾਨ ਕੀਤਾ ਕਿ ਇਹ ਫੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀ ਮੰਡੀਆਂ ਬੰਦ ਕਰਕੇ ਹੜਤਾਲ ਕਰਨਗੇ।ਸ਼ੁੱਕਰਵਾਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਬਾਂਕਾ ਗੁਪਤਾ ਸਮੇਤ ਪ੍ਰਮੁੱਖ ਅਹੁਦੇਦਾਰਾਂ ਸੁਰਜੀਤ ਕਲੇਰ, ਅੰਮਿ੍ਤ ਲਾਲ ਗੁਪਤਾ, ਨਰਿੰਦਰ ਸਿਆਲ, ਨੰਨੂ ਸਿੰਗਲਾ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲ ਕੇ ਸਰਕਾਰ ਦੇ ਇਸ ਫਰਮਾਨ 'ਤੇ ਕਿਹਾ ਕਿ 15 ਮਈ ਤਕ ਮੰਡੀਆਂ 'ਚ ਕਣਕ ਦਾ ਸੀਜ਼ਨ ਮੁਕੰਮਲ ਹੋ ਜਾਂਦਾ ਹੈ ਤੇ ਇਸ ਦੌਰਾਨ ਕੱਚੀ ਲੇਬਰ ਆਪਣੇ ਸੂਬਿਆਂ ਨੂੰ ਪਰਤ ਜਾਂਦੀ ਹੈ।ਇਸ ਤੋਂ ਬਾਅਦ ਡੇਢ ਮਹੀਨਾ ਕਣਕ ਨੂੰ ਮੰਡੀਆਂ 'ਚ ਹੀ ਸਟੋਰੇਜ ਕਰਨਾ ਕੋਈ ਆਸਾਨ ਨਹੀਂ, ਕਿਉਂਕਿ ਇੰਨੇ ਵੱਡੇ ਪੱਧਰ 'ਤੇ ਕਣਕ ਦੀ ਰਾਖੀ ਹੀ ਇੱਕ ਵੱਡੀ ਚੁਣੋਤੀ ਹੈ, ਕਿਉਂਕਿ ਸਰਗਰਮ ਅਨਾਜ ਚੋਰ ਗਿਰੋਹ ਚੱਲਦੇ ਸੀਜਨ 'ਚ ਜਦੋਂ ਮੰਡੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਆੜ੍ਹਤੀ, ਕਿਸਾਨ, ਮਜ਼ਦੂਰ, ਟਰੱਕ ਅਪਰੇਟਰ ਤੇ ਹੋਰ ਲੋਕ ਮੌਜੂਦ ਹੁੰਦੇ ਹਨ ਦੇ ਬਾਵਜੂਦ ਅਨਾਜ ਚੋਰੀ ਕਰ ਲੈਂਦੇ ਹਨ। ਸੀਜਨ ਖਤਮ ਹੋਣ 'ਤੇ ਸੁੰਨਸਾਨ ਹੋ ਜਾਂਦੀਆਂ ਮੰਡੀਆਂ 'ਚ ਕਣਕ ਦੀ ਰਾਖੀ ਸੰਭਵ ਹੀ ਨਹੀਂ। ਇਥੇ ਹੀ ਬਸ ਨਹੀਂ ਮੰਡੀਆਂ 'ਚ ਸਟੋਰੇਜ ਇਸ ਕਣਕ ਨੂੰ ਆਵਾਰਾ ਪਸ਼ੂਆਂ ਦੀ ਭਰਮਾਰ ਤੋਂ ਬਚਾਉਣਾ ਨਾਮੁਮਕਿਨ ਹੈ, ਉਥੇ ਇਸ ਸਮੇਂ 'ਚ ਪੈਣ ਵਾਲੀ ਬਰਸਾਤ 'ਚ ਹੋਣ ਵਾਲੇ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੋਵੇਗਾ। ਸਰਕਾਰ ਆਪਣੇ ਇੱਕ ਫੈਸਲੇ ਰਾਹੀਂ ਆੜ੍ਹਤੀਆਂ ਨੂੰ ਵੱਡੇ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿਚ ਹੈ, ਜਿਸ ਨੂੰ ਜਗਰਾਓਂ ਹੀ ਨਹੀਂ, ਪੰਜਾਬ ਭਰ ਦੇ ਆੜ੍ਹਤੀ ਮਨਜੂਰ ਨਹੀਂ ਕਰਦੇ।

ਕ੍ਰਿਸ਼ੀ ਬੰਧਨ ਸੁਸਾਇਟੀ ਵੱਲੋਂ ਜੀ.ਐਚ. ਜੀ.ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਦਾ ਸਨਮਾਨ  

ਜਗਰਾਉ 9 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ , ਕੋਠੇ ਬੱਗੂ, ਜਗਰਾਉਂ  ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਨੂੰ  ਕ੍ਰਿਸ਼ੀ ਬੰਧਨ ਸੁਸਾਇਟੀ  ਦੇ ਪ੍ਰਧਾਨ ਸੁਧਿਪਤਾ ਪਾਲ  ਵੱਲੋਂ ਸਨਮਾਨਿਤ ਕੀਤਾ ਗਿਆ ।ਪ੍ਰਧਾਨ ਸੁਧਿਪਤਾ ਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਿਸ਼ੀ ਬੰਧਨ ਸੁਸਾਇਟੀ ਜੋ ਪਿਛਲੇ ਲੰਬੇ ਸਮੇਂ ਤੋਂ ਬੰਗਲੌਰ ਵਿਖੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ  ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਇਸ ਸੁਸਾਇਟੀ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।ਉਨ੍ਹਾਂ ਨੇ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਦੇ ਨਿਮਰਤਾ ਭਰੇ ਸੁਭਾਅ ਦੀ ਪ੍ਰਸੰਸਾ ਕਰਦਿਆਂ  ਕਿਹਾ ਕਿ ਅੱਜ ਦੇ ਯੁੱਗ ਵਿੱਚ ਇਸ ਸਮਾਜ ਨੂੰ ਇਹੋ ਜਿਹੀਆਂ ਸ਼ਖ਼ਸੀਅਤਾਂ  ਦੀ ਬਹੁਤ ਜ਼ਰੂਰਤ ਹੈ।ਇਸ ਮੌਕੇ ਤੇ ਜੀ.ਐਚ.ਜੀ ਅਕੈਡਮੀ ਦੇ  ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਅਤੇ ਮੈਨੇਜਰ ਸਰਦਾਰ ਸ਼ਰਨਜੀਤ ਸਿੰਘ ਵੀ ਮੌਜੂਦ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 47ਵਾ ਦਿਨ 

ਸਾਨੂੰ ਇਕਜੁੱਟ ਹੋ ਕੇ ਲੜਨਾ ਪਊ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ   ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ : ਕਮਲਜੀਤ ਸਿੰਘ ਬਰਾੜ  

ਮੁੱਲਾਂਪੁਰ ਦਾਖਾ 8 ਅਪ੍ਰੈਲ   ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ  ਤੋਂ ਗਦਰ ਪਾਰਟੀ ਦੇ ਬਾਲਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ , ਸ਼ਹੀਦ ਸਰਾਭਾ ਚੌਂਕ ਵਿਖੇ ਬੁੱਤ ਦੇ ਸਾਹਮਣੇ ਪੰਥਕ ਮੋਰਚਾ ਭੁੱਖ ਹੜਤਾਲ ‘ਤੇ ਬੈਠਾ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’, ਸਹਿਯੋਗੀ ਸਾਥੀਆਂ ਕੈਪਟਨ ਰਾਮਲੋਕ ਸਿੰਘ ਸਰਾਭਾ, ਅਵਤਾਰ ਸਿੰਘ ਸਰਾਭਾ, ਪਰਮਿੰਦਰ ਸਿੰਘ ਬਿੱਟੂ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ, ਨਾਲ ਅੱਜ 47ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠਾ । ਅੱਜ ਹਾਜ਼ਰੀ ਲਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਨਿਧੜਕ ਬੁਲਾਰਾ  ਸ. ਕਮਲਜੀਤ ਸਿੰਘ ਬਰਾੜ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਵਡਭਾਗੇ ਹਾਂ ਜਿਨਾਂ ਨੂੰ ਗ਼ਦਰ ਪਾਰਟੀ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਥਕ ਮੋਰਚੇ 'ਚ ਹਾਜ਼ਰੀ ਲਵਾਉਣ ਦੇ ਭਾਗ ਪ੍ਰਾਪਤ ਹੋਏ ਉੱਥੇ ਹੀ ਅਸੀਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਕੌਮ ਦੇ ਇਸ ਵੱਡੇ ਮਸਲੇ ਉੱਪਰ ਸਾਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ । ਉੱਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਉਨ੍ਹਾਂ ਨੇ ਅੱਗੇ ਆਖਿਆ ਕਿ ਪਿੰਡ ਸਰਾਭੇ ਦੇ ਵਾਸੀਓ ਤੁਸੀਂ ਤਾਂ ਬੜੇ ਹੀ ਕਿਸਮਤ ਵਾਲੇ ਹੋ ਜਿਸ ਪਿੰਡ ਵਿੱਚ ਜਨਮ ਲੈ ਕੇ ਉਸ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਉਹ ਕੰਮ ਕਰਕੇ ਵਿਖਾ ਦਿੱਤੇ ਜੋ ਅੱਜ ਦੇ ਨੌਜਵਾਨ ਸੋਚ ਵੀ ਨਹੀਂ ਸਕਦੇ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਜੋ ਲੜੀਏ ਉਨ੍ਹਾਂ ਵੱਡੇ ਵੀਰਾਂ ਲਈ ਜੋ ਸਾਡੇ ਲਈ ਅੱਜ ਜੇਲ੍ਹਾਂ ਵਿੱਚ ਬੰਦ ਨੇ ਜੋ ਆਪਣੀਆਂ ਸਜ਼ਾਵਾਂ ਤੋਂ ਵੀ ਦੁੱਗਣੀਆਂ ,ਤਿੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਨ੍ਹਾਂ ਵੀਰਾਂ ਦੀਆਂ ਮਾਵਾਂ ਦੇ ਅੱਖਾਂ ਦੇ ਪਾਣੀ ਨਾਲ ਨਿਗ੍ਹਾ ਵੀ ਚਲੀ ਗਈ ਪਰ ਉਨ੍ਹਾਂ ਦੀ ਉਡੀਕ ਨਾ ਮੁੱਕੀ ਸੋ ਸਾਨੂੰ ਉਨ੍ਹਾਂ ਯੋਧਿਆਂ ਲਈ ਇਕੱਠੇ ਹੋ ਕੇ ਹੱਕਾਂ ਲਈ ਲੜਨਾ ਪਾਓ ਤਾਂ ਜੋ ਆਪਣੇ ਪਰਿਵਾਰ ਵਿੱਚ ਆ ਕੇ ਆਪਣੀ ਰਹਿੰਦੀ ਜ਼ਿੰਦਗੀ ਖ਼ੁਸ਼ੀ ਖ਼ੁਸ਼ੀ ਗੁਜ਼ਾਰ ਕਰ ਸਕਣ ।ਉਨ੍ਹਾਂ ਆਖ਼ਰ ਵਿੱਚ ਆਖਿਆ ਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਲੱਗੇ ਇਸ ਮੋਰਚੇ ਤੇ ਵਿੱਚ ਹਫ਼ਤੇ ਬਾਅਦ ਜ਼ਰੂਰ ਹਾਜ਼ਰੀ ਲਵਾਇਆ ਕਰਾਂਗੇ ਤਾਂ ਜੋ ਕੌਮ ਦੇ ਕੋਹੇਨੂਰ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ ।ਇਸ ਸਮੇਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਪੂਰੇ ਪੰਜਾਬ ਦੇ ਫ਼ਿਕਰਮੰਦ ਜੁਝਾਰੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਪੰਥਕ ਮੋਰਚਾ ਭੁੱਖ ਹਡ਼ਤਾਲ ਚ ਜ਼ਰੂਰ ਹਾਜ਼ਰੀ ਲਵਾਉਣ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦਿਵਾਈ ਜਾਵੇ । ਉੱਥੇ ਹੀ ਆਪਣੇ ਉਧਮ, ਭਗਤ, ਸਰਾਭੇ ਗ਼ਦਰੀ ਬਾਬਿਆਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਵੀ ਦਿਵਾਇਆ ਜਾ ਸਕੇ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸ਼ਹਿਜ਼ਾਦ,ਜਸਵਿੰਦਰ ਸਿੰਘ ਕਾਲਖ, ਗੁਰਸਰਨ ਸਿੰਘ ਝਾਂਡੇ, ਲਖਵੀਰ ਸਿੰਘ ਸਰਾਭਾ, ਅਵਤਾਰ ਸਿੰਘ ਸਰਾਭਾ ,ਭੁਪਿੰਦਰ ਸਿੰਘ ਬਿਲੂ ਸਰਾਭਾ, ਤੀਰਥ ਸਿੰਘ ਸਰਾਭਾ, ਮਨਜਿੰਦਰ ਸਿੰਘ ਸਰਾਭਾ,ਸਿਕੰਦਰ ਸਿੰਘ ਸਿੱਧੂ ਰੱਤੋਵਾਲ ,ਤੁਲਸੀ ਸਿੰਘ ਸਰਾਭਾ ,ਹਰਬੰਸ ਸਿੰਘ ਹਿੱਸੋਵਾਲ,ਹਰਦੀਪ ਸਿੰਘ ,ਅਮਿਤੋਜ ਸਿੰਘ ਸਰਾਭਾ ,ਬਲੌਰ ਸਿੰਘ ਸਰਾਭਾ,ਆਦਿ ਹਾਜ਼ਰੀ ਭਰੀ  ।

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜ਼ੇਲਾਂ ’ਚ ਸਾੜੇ ਜਾ ਰਹੇ ਕਾਰਕੁੰਨਾਂ ਦੀ ਰਿਹਾਈ ਲਈ ਪ੍ਰਦਰਸ਼ਨ

ਜਗਰਾਓਂ, 8 ਅਪ੍ਰੈਲ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) – ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਰਕੁੰਨਾ ਨੇ ਖੱਬੇ ਪੱਖੀ ਇਨਕਲਾਬੀ ਬੁੱਧਜੀਵੀਆਂ, ਧਾਰਮਕ ਘੱਟ ਗਿਣਤੀ, ਸਿੱਖ ਅਤੇ ਮੁਸਲਮ ਕਾਰਕੁੰਨਾ ਆਗੂਆਂ ਜੋ ਲੰਮੇ ਸਮੇਂ ਤੋਂ ਕੇਂਦਰ ਦੀ ਹਕੂਮਤ ਨੇ ਕਾਲਕੋਠੜੀਆਂ ’ਚ ਡੱਕ ਹੋਏ ਹਨ ਦੀ ਰਿਹਾਈ ਲਈ ਬੱਸ ਸਟੈਂਡ ’ਤੇ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਸੰਬੋਧਨ ਕਰਦਿਆਂ ਤਿਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਹੁਕਮਰਾਜ ਦੇਹੜਕਾ ਜਮਰੂਹੀ ਕਿਸਾਨ ਸਰਕਾਰਾਂ ਵਲੋਂ ਵੱਖ ਵੱਖ ਸਿਆਸੀ ਵਿਚਾਰਾਂ ਦੇ ਕਾਰਕੁੰਨਾਂ ਨੂੰ ਸਜਾਵਾਂ ਭੁਗਤਣ ਦੇ ਬਾਵਜੂਦ ਜੇਲਾਂ ’ਚ ਸਾੜਿਆ ਜਾ ਰਿਹਾ ਹੈ। ਪ੍ਰੋ. ਸਾਈਂ ਬਾਬਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਜਮਾਨਤ ਦੇਣ ਥਾਂ ਅਣਮਨੁੱਖੀ ਵਰਤਾਓ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਹੋਰ ਵੀ ਬੁੱਧੀਜੀਵਿਆਂ ਅਤੇ ਕਾਰਕੁੰਨਾਂ ਨੂੰ ਰਿਹਾ ਕੀਤਾ ਜਾਵੇ। ਇਸ ਮੌਕੇ ਮਨੋਹਰ ਸਿੰਘ ਝੋਰੜਾਂ, ਜਗਰੂਪ ਸਿੰਘ ਗਿਲ, ਸਾਧੂ ਸਿੰਘ, ਅੱਚਰਵਾਲ ਆਦਿ ਹਾਜ਼ਰ ਸਨ।

ਦੀਪਕ ਹਿਲੋਰੀ ਹੋਣਗੇ ਜਗਰਾਓ ਦੇ ਨਵੇ ਐਸ ਐਸ ਪੀ 

ਜਗਰਾਉਂ, 08 ਐਪ੍ਰਲ ( ਅਮਿਤ ਖੰਨਾ ) ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਪਾਟਿਲ ketan ਬਲਿਰਾਮ ਜੀ ਦਾ ਤਬਾਦਲਾ ਹੋ ਗਿਆ ਉਨ੍ਹਾਂ ਦੀ ਜਗ੍ਹਾ ਹੁਣ ਦੀਪਕ ਹਿਲੋਰੀ ਹੋਣਗੇ ਲੁਧਿਆਣਾ ਦਿਹਾਤੀ ਦੇ ਨਵੇਂ ਐੱਸਐੱਸਪੀ  ।

5 ਗ੍ਰਾਮ ਹੈਰੋਇਨ ਸਮੇਤ ਦੋ ਗਿਰਫਤਾਰ 

ਜਗਰਾਓਂ,  08 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) – ਥਾਣਾ ਸਿਟੀ ਜਗਰਾਓਂ ਪੁਲਸ ਨੇ 5 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਅਤੇ ਉਸਦੇ ਸਾਥੀ ਨੂੰ ਗਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਏ.ਐੱਸ.ਆਈ ਰਾਜਧੀਮ ਨੇ ਦੱਸਿਆ ਕਿ ਗਸ਼ਤ ਦੌਰਾਨ ਅੱਡਾ ਰਾਏਕੋਟ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਮਨਦੀਪ ਕੌਰ ਉਰਫ ਰਮਨ ਅਤੇ ਸੁਖਦਰਸ਼ਨ ਉਰਫ ਸੁੱਖਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਐਕਟਿਵਾ ਸਕੂਟਰੀ ਪੀ.ਬੀ 25 ਐੱਚ-5665 ’ਤੇ ਸਵਾਰ ਹੋ ਕੇ ਗਾਹਕਾਂ ਨੂੰ ਕੋਠੇ ਖੰਜੂਰਾ ਤੋਂ ਅਲੀਗੜ੍ਹ ਵੱਲ ਨੂੰ ਜਾ ਰਹੇ ਹਨ। ਜਿਸ ’ਤੇ ਪੁਲਸ ਨੇ ਮੁਸਤੈਦੀ ਨਾਲ ਦੋਵੇਂ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਅੱਜ ਬਿਜਲੀ ਬੰਦ ਰਹੇਗੀ 

ਜਗਰਾਓਂ, 08 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) – ਮੁਰੰਮਤ ਦੇ ਚੱਲਦੇ ਸਿਟੀ-2, ਸਿਟੀ-4, ਮਿੱਲ-1 ਅਤੇ ਬੋਦਲਵਾਲ 11 ਕੇ.ਵੀ ਫੀਡਰ ਅੱਜ ਬੰਦ ਰਹਿਣਗੇ। ਜਿਸ ਕਾਰਨ ਤਹਿਸੀਲ ਰੋਡ, ਪੁਲਸ ਕੰਪਲੈਕਸ, ਹੀਰਾ ਬਾਗ, ਮੁਹੱਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ, ਰਾਣੀ ਝਾਂਸੀ ਚੌਕ, ਗ੍ਰੀਨ ਸਿਟੀ, ਕੋਰਟ ਕੰਪਲੈਕਸ, ਦਸਮੇਸ਼ ਨਗਰ, ਕੱਚਾ ਮਿਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਕੋਠੇ ਸ੍ਰੀ ਜੰਗ, ਕੋਠੇ ਫਤਿਹਦੀਨ, ਕੋਠੇ ਜੀਵਾ, ਕੋਠੇ ਬੱਗੂ, ਸ਼ੇਰਗੜ੍ਹ ਰੋਡ, ਬੋਦਲਵਾਲਾ, ਸਵੱਦੀ ਖੁਰਦ, ਤੱਪੜ ਹਰਨੀਆ, ਰਾਮਗੜ੍ਹ ਭੁੱਲਰ, ਚੀਮਨਾ, ਮਲਸੀਆ ਭਾਈ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

 

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਮਹਾਨ ਕੀਰਤਨ ਦਰਬਾਰ  

ਜਗਰਾਉਂ , 08 ਅਪ੍ਰੈਲ (ਬਲਦੇਵ ਸਿੰਘ ਜਗਰਾਉਂ ) 

ਗੁਰਦੁਆਰਾ ਸ੍ਰੀ ਭਜਨਗਡ਼੍ਹ ਸਾਹਿਬ ਮੋਤੀਬਾਗ ਕੱਚਾ ਮਲਕ ਰੋਡ ਗਲੀ ਨੰਬਰ ਤਿੱਨ ਜਗਰਾਉਂ ਵਿਖੇ  ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਵੱਲੋਂ 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਰਾਤ 7 ਵਜੇ ਤੋਂ 9.30 ਮਿੰਟ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ  । ਜਿਸ ਵਿੱਚ ਭਾਈ ਅਮਰਜੀਤ ਸਿੰਘ ਜੀ ਗਾਲਿਬ ਖੁਰਦ ਵਾਲੇ , ਭਾਈ ਹਰਨੇਕ ਸਿੰਘ ਜੀ ਹਜੂਰੀ ਰਾਗੀ ਜਥਾ  ਅਤੇ ਸਟੇਜ ਦੀ ਸੇਵਾ ਸਹਿਜਪ੍ਰੀਤ ਸਿੰਘ ਦੌਧਰ ਸੈਕਟਰੀ ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਨਿਭਾਉਣਗੇ  । ਇਲਾਕਾ ਭਰਦੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਹੁੰਮ ਹੁਮਾ ਕੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ  ।  ਗੁਰੂ ਕਾ ਲੰਗਰ ਅਤੁੱਟ ਵਰਤੇਗਾ ।  ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ  । 

ਫ਼ਸਲ ਦੇ ਬਚਾਅ ਲਈ 24 ਘੰਟੇ ਫਾਇਰ ਬਿ੍ਗੇਡ ਰਹੇ ਤਿਆਰ : ਮਾਣੂੰਕੇ

ਜਗਰਾਉ 8 ਅਪ੍ਰੈਲ (ਅਮਿਤਖੰਨਾ) ਕਿਸਾਨਾਂ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਪੱਕ ਚੁੱਕੀਆਂ ਕਣਕ ਦੀਆਂ ਫਸਲਾਂ ਨੂੰ ਅਗਜਨੀ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਿਫ਼ਕਰਮੰਦੀ ਜਾਹਰ ਕਰਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਓਂ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਸਮੇਤ ਅਮਲੇ ਨੂੰ 24 ਘੰਟੇ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।ਇਸ ਦੇ ਨਾਲ ਹੀ ਉਨ੍ਹਾਂ ਪਾਵਰਕਾਮ ਵਿਭਾਗ ਨੂੰ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਨਿਰੀਖਣ ਕਰਕੇ ਖਾਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਵੀਰਵਾਰ ਵਿਧਾਇਕਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਗੱਡੀ ਤਿਆਰ ਰੱਖਣ, ਤਾਂ ਜੋ ਜੇਕਰ ਕਿਧਰੇ ਕੋਈ ਅੱਗ ਲੱਗਣ ਦੀ ਅਣ-ਸੁਖਾਵੀਂ ਘਟਨਾ ਵਾਪਰਦੀ ਹੈ, ਉਸਦਾ ਬਚਾਅ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਅਕਸਰ ਹੀ ਜਦੋਂ ਕਣਕ ਦੀ ਫਸਲ ਪੱਕ ਜਾਂਦੀ ਹੈ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਸੁਆਹ ਹੋ ਜਾਂਦੀ ਹੈ ਤੇ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਪੱਲੇ ਕੁੱਝ ਨਹੀਂ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਅੱਗ ਲੱਗਣ ਦੀਆਂ ਸੰਭਾਵਨਾਂਵਾਂ ਨੂੰ ਵੇਖਦੇ ਹੋਏ ਕਿਸਾਨ ਵੀਰ ਵੀ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਾਂ ਤੇ ਖੰਬਿਆਂ ਦੇ ਆਲੇ ਦੁਆਲੇ ਸੁੱਕੀ ਫਸਲ ਨੂੰ ਕੱਟ ਦੇਣ ਤਾਂ ਜੋ ਕਿਸੇ ਚੰਗਿਆੜੀ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ। ਇਸ ਦੇ ਇਲਾਵਾ ਕਿਸਾਨ ਵੀਰ ਆਪਣੇ ਖੇਤਾਂ 'ਚ ਪਾਣੀ ਵਾਲੀਆਂ ਖੇਲ਼ਾਂ ਭਰਕੇ ਰੱਖਣ ਤੇ ਕਿਸੇ ਖਾਲ਼ ਜਾਂ ਟੋਏ ਵਿੱਚ ਪਾਣੀ ਇਕੱਠਾ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਆਖਿਆ ਜਿੰਨਾਂ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਹਨ, ਉਹ ਵੀ ਪਾਣੀ ਨਾਲ ਭਰਕੇ ਤਿਆਰ ਰੱਖਣ ਤੇ ਚੌਕਸ ਹੋ ਕੇ ਪੱਕੀ ਕਣਕ ਦੀ ਫਸਲ ਦੀ ਨਿਗਰਾਨੀ ਕਰਨ। ਜੇਕਰ ਕਿਤੇ ਕੋਈ ਅਣ-ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕੰਟਰੋਲ ਰੂਮ ਦੇ ਨੰਬਰ 101, 112, 01624-223230 ਉਪਰ ਸੰਪਰਕ ਕਰਨ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਪਣੇ ਏਰੀਏ ਅਧੀਨ ਿਢੱਲੀਆਂ ਤਾਰਾਂ ਜਾਂ ਟਰਾਂਸਫਾਰਮਾਂ ਤੋਂ ਨਿੱਕਲਣ ਵਾਲੀਆਂ ਚੰਗਿਆੜੀਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਇਸ ਮੌਕੇ ਉਨ੍ਹਾਂ ਦੇ ਨਾਲ ਪੋ੍. ਸੁਖਵਿੰਦਰ ਸਿੰਘ, ਪ੍ਰਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਕੁਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।

ਜੀ.ਐਚ.ਜੀ ਅਕੈਡਮੀ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਵਾਲ - ਜਵਾਬ ਮੁਕਾਬਲੇ ਕਰਵਾਏ 

ਜਗਰਾਉ 8 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ ਅਕੈਡਮੀ,ਜਗਰਾਓਂ ਜੋ ਕਿ ਸਮੇਂ -  ਸਮੇਂ ਤੇ ਵਿਿਦਆਰਥਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਖ-ਵੱਖ ਧਾਰਮਿਕ ਗਤੀਵਿਧੀਆਂ ਕਰਵਾਉਦੀ ਰਹਿੰਦੀ ਹੈ, ਭਾਈ ਜਸਵਿੰਦਰ ਸਿੰਘ (ਇੰਗਲੈਡ) ਵੱਲੋ ਚਲਾਈ ਜਾ ਰਹੀ ਸੰਸਥਾਂ ‘ ਗੁਰੁ ਨਾਨਕ ਮਲਟੀਵਰਸਿਟੀ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ(ਪ੍ਰੇਰਨਾ)’ ਦੁਆਰਾ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਤੇ ਅਧਾਰਿਤ ਸਵਾਲ - ਜਵਾਬ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਲਗਭਗ  800  ਸਕੂਲਾਂ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜੀ.ਐਚ.ਜੀ ਅਕੈਡਮੀ,ਜਗਰਾਓਂ ਦੇ 62 ਵਿਿਦਆਰਥੀਆਂ ਨੇ ਹਿੱਸਾ  ਲਿਆ ।ਜਿਸ ਵਿੱਚੋਂ ਸੰਦੀਪ ਕੌਰ,ਜਪਜੀਤ ਕੌਰ,ਦਮਨਦੀਪ ਕੌਰ,ਜਸਮੀਤ ਕੌਰ, ਏਕਮਜੋਤ ਕੌਰ,ਹਰਲੀਨ ਕੌਰ,ਨਵਦੀਪ ਕੌਰ, ਸੁਮਨਦੀਪ ਕੌਰ ਅਤੇ ਗੁਰਵੀਰ ਕੌਰ  ਨੇ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ । ਅਖੀਰ ਵਿੱਚ ਜੀ.ਐਚ.ਜੀ ਅਕੈਡਮੀ,ਜਗਰਾਓਂ ਦੇ ਚੇਅਰਮੈਨ ਸ. ਗੁਰਮੇਲ ਸਿੰਘ ਮੱਲੀ੍ਹ,ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਜੋਤ ਕੋਰ ਗਰੇਵਾਲ ਨੇ ਵਧਾਈ ਦਿੱਤੀ ਅਤੇ ਵਿਿਦਆਰਥੀਆਂ ਨੂੰ ਅੱਗੇ ਤੋਂ ਵੀ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ