ਲੁਧਿਆਣਾ

ਬਿਲਡਿੰਗ ਠੇਕੇਦਾਰ ਰਜਿ 133  ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ  

ਜਗਰਾਉ 2 ਅਪ੍ਰੈਲ (ਅਮਿਤ ਖੰਨਾ)ਬਿਲਡਿੰਗ ਠੇਕੇਦਾਰ ਰਜਿ 133 ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਜਗਦੇਵ ਸਿੰਘ ਮਠਾੜੂ ਠੇਕੇਦਾਰ ਜਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ  ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਇਸ ਮੀਟਿੰਗ ਵਿਚ ਠੇਕੇਦਾਰਾਂ ਦੀ ਸਮੱਸਿਆਵਾਂ ਦਾ ਸੁਣਿਆ ਗਈਅਾਂ   ਤਾਂ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਜਗਰਾਉਂ ਦੇ ਵਿਚ ਦੂਸਰੀ ਵਾਰ ਬਣੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਮੱਲਾ, ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਠੇਕੇਦਾਰ ਰਜਿੰਦਰ ਸਿੰਘ ਰਿੰਕੂ, ਠੇਕੇਦਾਰ ਭਵਨਜੀਤ ਸਿੰਘ, ਠੇਕੇਦਾਰ ਤਰਲੋਚਨ ਸਿੰਘ ਸੀਹਰਾ , ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਹਾਕਮ ਸਿੰਘ ਸੀਹਰਾ,  ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਬਲਵੀਰ ਸਿੰਘ ਸਿਵੀਆ, ਠੇਕੇਦਾਰ ਜ਼ਿੰਦਰ ਸਿੰਘ ਵਿਰਦੀ , ਠੇਕੇਦਾਰ  ਰਾਜਵੰਤ ਸਿੰਘ ਸੱਗੂ, ਠੇਕੇਦਾਰ ਗੁਰਮੇਲ ਸਿੰਘ ਮਠਾੜੂ, , ਠੇਕੇਦਾਰ ਸੁਖਵਿੰਦਰ ਸਿੰਘ ਸੋਨੀ  , ਠੇਕੇਦਾਰ ਜਸਵੀਰ ਸਿੰਘ ਧਾਲੀਵਾਲ  , ਠੇਕੇਦਾਰ ਹਰਦਿਆਲ ਸਿੰਘ ਮੁੰਡੇ ਠੇਕੇਦਾਰ ਗੁਰਚਰਨ ਸਿੰਘ ਘਟੌੜਾ, ਠੇਕੇਦਾਰ ਸੁਖਦੇਵ ਸਿੰਘ,  ਠੇਕੇਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ  ਗੁਰਦੁਆਰਾ ਰਾਮਗੜ੍ਹੀਆ ਸੋਲਰ ਸਿਸਟਮ ਲਈ 21000 ਰੁਪਏ ਸੇਵਾ ਦੀ ਸੇਵਾ ਦਿੱਤੀ

ਜਗਰਾਉ 2 ਅਪ੍ਰੈਲ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਜਗਰਾਓਂ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਜਿੰਦਰ ਪਾਲ ਧੀਮਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰਾਮਗੜੀਆ ਦੇ ਜੰਝ ਘਰ ਜਗਰਾਓਂ ਵਿਚ ਹੋਈ। ਪ੍ਰਧਾਨ ਠੇਕੇਦਾਰ ਜਿੰਦਰ ਪਾਲ ਧੀਮਾਨ ਨੇ ਠੇਕੇਦਾਰਾਂ ਦੀਆਂ ਮੁਸ਼ਕਲਾਂ ਸੁਣਦਿਆਂ ਮੁਸ਼ਕਲਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਉਨ੍ਹਾਂ ਜਿੱਥੇ ਠੇਕੇਦਾਰਾਂ ਨੰੂ ਸਮੇਂ ਸਿਰ ਆਪਣਾ ਕੰਮ ਮੁਕੰਮਲ ਕਰਨ ਦੀ ਅਪੀਲ ਕੀਤੀ ਉੱਥੇ ਮਕਾਨ ਮਾਲਕਾਂ ਨਾਲ ਵਾਜਬ ਰੇਟ ’ਤੇ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਐਸੋਸੀਏਸ਼ਨ ਨਾਲ ਸਬੰਧਿਤ ਹਰੇਕ ਠੇਕੇਦਾਰ ਦੀ ਮਦਦ ਦੀ ਯਕੀਨ ਦਿਵਾਉਂਦੇ ਹੋਏ ਹੋਰ ਠੇਕੇਦਾਰਾਂ ਨੰੂ ਐਸੋਸੀਏਸ਼ਨ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। ਪ੍ਰਧਾਨ ਜਿੰਦਰ ਪਾਲ ਧੀਮਾਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਥਾਨਕ ਸ਼ੇਰਪੁਰਾ ਫਾਟਕਾਂ ਤੋਂ ਲੈ ਕੇ ਸ਼ਿਵ ਪੁਰੀ ਤੱਕ ਜਿਹੜੇ ਪੌਦੇ ਲਗਾਏ ਸਨ ਉਨ੍ਹਾਂ ਦੀ ਸਾਫ਼ ਸਫ਼ਾਈ ਕਰ ਕੇ ਦਵਾਈ ਵੀ ਪਾਈ ਗਈ। ਉਨ੍ਹਾਂ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਕਿ ਸੱੁਧ ਵਾਤਾਵਰਨ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਠੇਕੇਦਾਰ ਐਸੋਸੀਏਸ਼ਨ ਤੇ ਬਾਬਾ ਵਿਸ਼ਵਕਰਮਾ ਸਰਬ-ਸਾਂਝੀ ਸੁਸਾਇਟੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਵਿਖੇ ਲੱਗਣ ਵਾਲੇ ਸੋਲਰ ਸਿਸਟਮ ਲਈ 21000 ਰੁਪਏ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੀ ਹਰੇਕ ਸੇਵਾ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਜਗਰਾਉਂ ਦੇ ਵਿਚ ਦੂਸਰੀ ਵਾਰ ਬਣੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵਧਾਈਆਂ ਦਿੱਤੀਆਂ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ, ਗੁਰਮੇਲ ਸਿੰਘ ਢੁੱਡੀਕੇ, ਪਿ੍ਰਤਪਾਲ ਸਿੰਘ ਮਣਕੂ, ਕਰਮ ਸਿੰਘ ਜਗਦੇ, ਕੈਸ਼ੀਅਰ ਪ੍ਰੀਤਮ ਸਿੰਘ ਗੈਦੂ, ਸੈਕਟਰੀ ਅਮਰਜੀਤ ਸਿੰਘ ਘਟੌੜੇ, ਮੀਤ ਮੰਗਲ ਸਿੰਘ ਸਿੱਧੂ, ਹਰਦਿਆਲ ਸਿੰਘ ਭੰਮਰਾ, ਬਹਾਦਰ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮਨੀ, ਜਸਪਾਲ ਸਿੰਘ ਪਾਲੀ, ਜਗਦੀਸ਼ ਸਿੰਘ ਦੀਸ਼ਾ, ਸੁਰਿੰਦਰ ਸਿੰਘ ਕਾਕਾ ਮਠਾੜੂ, ਪ੍ਰੀਤਮ ਸਿੰਘ ਰਾਮਾ, ਸੁਦਾਗਰ ਸਿੰਘ ਕਲਸੀ, ਨਿਰਮਲ ਸਿੰਘ ਨਿੰਮ੍ਹਾ, ਸੋਨੰੂ ਸਿੰਘ, ਧਰਮ ਸਿੰਘ ਰਾਜੂ, ਰਾਜਵਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।

ਚਕਰ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ

ਹਠੂਰ,1,ਅਪ੍ਰੈਲ-(ਕੌਸ਼ਲ ਮੱਲ੍ਹਾ)-ਡਾ: ਭਾਗ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਵਿਖੇ ਅੱਜ ਪ੍ਰਿੰ: ਡਾ: ਗੁਰਮੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ੍ਰੀਮਤੀ ਹਰਜੀਤ ਕੌਰ ਮੁੱਖ ਮਹਿਮਾਨ ਵਜ਼ੋਂ ਪੁੱਜੇ ਜਦਕਿ ਨਾਵਲਕਾਰ ਤੇ ਅਦਾਕਾਰ ਜਸਵਿੰਦਰ ਸਿੰਘ ਛਿੰਦਾ ਅਤੇ ਪਰਮਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦਾ ਮੁੱਖ ਮਹਿਮਾਨ ਸ੍ਰੀਮਤੀ ਹਰਜੀਤ ਕੌਰ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਅਤੇ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਪ੍ਰਿੰ: ਡਾ: ਗੁਰਮੀਤ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਮਾਗਮ ਦੀ ਰੂਪ ਰੇਖਾ ਅਤੇ ਮਹਿਮਾਨਾਂ ਦੇ ਜੀਵਨ ਅਤੇ ੳੇੁਨਾਂ੍ਹ ਦੇ ਕੰਮ ਢੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਇਸ ਸਨਮਾਨ ਸਮਾਰੋਹ ਕਰਨ ਦਾ ਮਨੋਰਥ ਅਨੁਸ਼ਾਸ਼ਨ ਵਿਚ ਰਹਿ ਕੇ ਪੜ੍ਹਾਈ ਹਾਸਲ ਕਰਨ ਵਾਲੇ ਵਿਿਦਆਰਥੀਆਂ ਅਤੇ ਤਨਦੇਹੀ ਨਾਲ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਦਾ ਜ਼ਿਕਰ ਕਰਦਿਆਂ ਕਿਹਾ ਕੇ ਸਾਹਿਤ ਸਿਰਜਣਾ ਤਹਿਤ ਜਸਵਿੰਦਰ ਸਿੰਘ ਛਿੰਦਾ ਨੇ ਆਪਣਾ ਪਲੇਠਾ ਨਾਵਲ ‘ਹਵਾਲਾਤ’ ਪਾਠਕਾਂ ਦੀ ਝੋਲੀ ਪਾ ਕੇ ਸਾਰਥਕ ਯਤਨ ਕੀਤਾ ਹੈ।ਉਨਾਂ੍ਹ ਕਿਹਾ ਕੇ ਸੰਕਟਕਾਲੀਨਬ ਪੰਜਾਬ ਦੀਆਂ ਪ੍ਰਸਥਿਤੀਆਂ ਅਤੇ ਨੌਜਵਾਨਾਂ ਉੱਤੇ ਹੁੰਦੇ ਤਸ਼ੱਦਤ ਦੇ ਮੂਲ ਕਾਰਨਾਂ ਦੀ ਸੱਚੋ ਸੱਚ ਖੋਜ ਅਧਾਰਿਤ ਅਸਲ ਬਿਆਨਾਂ ਦੀ ਤਰਜ਼ਮਾਨੀ ਕਰਦਾ ਇਹ ਨਾਵਲ ਉਸ ਸਮੇਂ ਦਾ ਇਕ ਦਸਤਾਵੇਜ਼ ਹੈ।ਉਨਾਂ ਨੇ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਕੰਮ ਢੰਗ ਦੀ ਪ੍ਰੰਸ਼ਸ਼ਾ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿਚ ਲੇਖਕ,ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕੇ ਇਹ ਵਿਿਦਆਰਥੀਆਂ ਤੇ ਅਧਿਆਪਕਾਂ ਦੀ ਆਪਸੀ ਸਾਂਝ ਨੂੰ ਹੋਰ ਪੀਂਢਾ ਕਰਨ ਲਈ ਪ੍ਰਿੰ: ਗੁਰਮੀਤ ਸਿੰਘ ਵਲੋਂ ਕੀਤਾ ਸਮਾਗਮ ਸ਼ਲਾਘਾਯੋਗ ਹੈ, ਕਿਉਂਕਿ ਸਮੇਂ ਨਾਲ ਗੁਰੂ ਚੇਲੇ ਦੀ ਭਾਵਨਾ ਦੇਖਣ ਵਿਚ ਖਤਮ ਹੁੰਦੀ ਜਾ ਰਹੀ ਹੈ।ਉਨਾਂ੍ਹ ਨੇ ਵਿਿਦਆਰਥੀ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦੇ ਸਨਮਾਨ ਨੂੰ ਕਦੇ ਵੀ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਮੁੱਖ ਮਹਿਮਾਨ ਹਰਜੀਤ ਕੌਰ ਨੇ ਵੀ ਆਪਣੇ ਸੰਬੋਧਨ ਵਿਚ ਸਨਮਾਨਿਤ ਹੋ ਰਹੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ ਹਰਜੀਤ ਕੌਰ, ਲੇਖਕ ਜਸਵਿੰਦਰ ਸਿੰਘ ਛਿੰਦਾ ਅਤੇ ਪਰਮਜੀਤ ਕੌਰ ਦਾ ਸਨਮਾਨ ਪੱਤਰ ਅਤੇ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।  ਇਸ ਦੇ ਨਾਲ ਹੀ ਸਰਬਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਕੁਲਦੀਪ ਸਿੰਘ, ਬੇਅੰਤ ਕੌਰ, ਹਰਮਨਦੀਪ ਸਿੰਘ ਰਾਮਾ, ਜਗਦੀਪ ਕੌਰ, ਗੁਰਪ੍ਰੀਤ ਸਿੰਘ, ਰੁਪੇਸ਼ ਕੁਮਾਰ,ਸਰਬਜੀਤ ਕੌਰ ਨਵਾਂ ਡੱਲਾ,ਜਸਬੀਰ ਸਿੰਘ,ਰਾਜਵਿੰਦਰ ਕੌਰ, ਬੱਬੂ ਬਾਂਸਲ, ਬਰਜਿੰਦਰ ਕੌਰ,ਬੇਅੰਤ ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੰਦੀਪ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ, ਜਸਪਾਲ ਕੌਰ ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ ਮੱਲ੍ਹਾ,ਜਗਦੀਪ ਸਿੰਘ ਰਸੂਲਪੁਰ,ਹਰਦੀਪ ਸਿੰਘ ਚਕਰ,ਗੁਰਦੇਵ ਕੌਰ ਆਦਿ ਸਟਾਫ ਅਤੇ ਬੱਚਿਆਂ ਦਾ ਸਨਮਾਨ ਕੀਤਾ।
ਫੋਟੋ ਕੈਪਸ਼ਨ:- ਵੱਖ-ਵੱਖ ਸਖਸੀਅਤਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ: ਡਾ: ਗੁਰਪ੍ਰੀਤ ਸਿੰਘ ਅਤੇ ਹੋਰ

ਨਗਰ ਕੌਂਸਲ ਵਲੋਂ ਆਮ ਪਬਲਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਹਰ ਸੰਭਵ ਯਤਨ ਕੀਤੇ ਜਾ ਰਹੇ -ਪ੍ਰਧਾਨ ਰਾਣਾ

ਜਗਰਾਓਂ, 01 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਅੰਦਰ ਆਮ ਪਬਲਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਨਗਰ ਕੌਂਸਲ ਜਗਰਾਉਂ ਵਲੋਂ ਵਾਰਡ ਨੰਬਰ 6 ਅਜੀਤ ਨਗਰ ਰਾਏਕੋਟ ਰੋਡ ਮੇਨ ਗਲੀ ਨੰ:8 ਵਿਖੇ ਸੀਵਰੇਜ਼ ਦੀ ਕਾਫੀ ਲੰਬੇ ਸਮੇਂ ਤੋਂ ਸਮੱਸਿਆ ਚੱਲ ਰਹੀ ਸੀ। ਸੀਵਰੇਜ ਪਾਈਪ ਲਾਈਨ ਅਤੇ ਸੀਵਰੇਜ ਮੈਨ ਹੌਲ ਕਾਫੀ ਨੀਵੇਂ ਹੋਣ ਕਰਕੇ ਇਹਨਾਂ ਦੀ ਸਹੀ ਤਰੀਕੇ ਨਾਲ ਸਫਾਈ ਨਹੀਂ ਹੁੰਦੀ ਸੀ ਜਿਸ ਕਾਰਨ ਅਕਸਰ ਸੀਵਰੇਜ ਭਰ ਜਾਣ ਕਾਰਨ ਗੰਦਾ ਪਾਣੀ ਓਵਰ ਫਲੋਅ ਹੋ ਜਾਂਦਾ ਸੀ ਅਤੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਪ੍ਰਧਾਨ ਨਗਰ ਕੌਂਸਲ ਜਗਰਾਉਂ  ਜਤਿੰਦਰਪਾਲ ਰਾਣਾ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵਲੋਂ ਇਸ ਗਲੀ ਵਿੱਚ ਜੇ  ਸੀ ਬੀ ਮਸ਼ੀਨ ਦੀ ਮਦਦ ਨਾਲ ਇਹਨਾਂ ਮੈਨ ਹੌਲਾਂ ਦੀਆਂ ਸਲੈਬਾਂ ਪੁੱਟ ਕੇ ਉੱਚਾ ਕਰਨ ਅਤੇ ਸੀਵਰੇਜ਼ ਲਾਈਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਨਾਲ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।ਇਸ ਸਬੰਧੀ ਮੁਹੱਲਾ ਨਿਵਾਸੀਆਂ ਵਲੋਂ ਵੀ ਨਗਰ ਕੌਂਸਲ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਕੰਮ ਸ਼ੁਰੂ ਹੋਣ ਮੌਕੇ ਨਗਰ ਕੌਂਸਲ ਪ੍ਰਧਾਨ  ਜਤਿੰਦਰਪਾਲ, ਵਾਰਡ ਕੌਂਸਲਰ  ਜਰਨੈਲ ਸਿੰਘ, ਵਾਟਰ ਸਪਲਾਈ ਸੀਵਰੇਜ ਮੈਨਟੀਨੈਂਸ ਸ਼ਾਖਾ ਦੇ ਕਰਮਚਾਰੀ  ਜਗਮੋਹਨ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ  ਵਲੋਂ ਕਿਹਾ ਗਿਆ ਕਿ ਸੀਵਰੇਜ਼ ਦੀ ਇਹ ਸਮੱਸਿਆ ਕਾਫੀ ਸਾਲ ਪੁਰਾਣੀ ਸੀ ਪ੍ਰੰਤੂ ਹੁਣ ਉਹਨਾਂ ਵਲੋਂ ਯਤਨ ਕਰਕੇ ਆਮ ਪਬਲਿਕ ਦੀ ਸਹੂਲਤ ਲਈ ਇਸ ਸਮੱਸਿਆ ਦੇ ਹੱਲ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ।

ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਤਪਦਿਕ ਬਾਰੇ ਡੀ ਏ ਵੀ ਕਾਲਜ ਵਿੱਚ ਜਾਗਰੂਕਤਾ 'ਤੇ ਇਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ

ਜਗਰਾਓਂ ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਕਾਲਜ ਦੇ ਰੈੱਡ ਰਿਬਨ ਕਲੱਬ ਦੇ ਕੋ-ਕੋਆਰਡੀਨੇਟਰ ਡਾ: ਕੁਨਾਲ ਮਹਿਤਾ ਵੱਲੋਂ ਪਿ੍ੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਐੱਚ.ਆਈ.ਵੀ./ਏਡਜ਼, ਖੂਨਦਾਨ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਤਪਦਿਕ ਬਾਰੇ ਜਾਗਰੂਕਤਾ 'ਤੇ ਇਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ | ਡਾ: ਅਨੁਜ ਕੁਮਾਰ ਸ਼ਰਮਾ, ਪਿ੍ੰਸੀਪਲ, ਨੇ ਸਮਾਗਮ ਲਈ ਸਤਿਕਾਰਯੋਗ ਸਰੋਤ ਵਿਅਕਤੀ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਨੈਸ਼ਨਲ ਯੂਥ ਐਵਾਰਡੀ, ਡਾ: ਅਨੂਪ ਵਤਸ, ਪ੍ਰਿੰਸੀਪਲ, ਕੇਆਰਐਮ ਡੀਏਵੀ ਕਾਲਜ, ਨਕੋਦਰ ਦਾ ਫੁੱਲਾਂ ਨਾਲ ਸਵਾਗਤ ਕੀਤਾ। ਡਾ: ਸ਼ਰਮਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਹਾਜ਼ਰੀਨ ਨੂੰ ਚਰਚਾ ਲਈ ਆਉਣ ਵਾਲੇ ਵਿਸ਼ੇ ਤੋਂ ਜਾਣੂ ਕਰਵਾਇਆ। ਸੈਮੀਨਾਰ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਸੀ। ਡਾ: ਅਨੂਪ ਵਤਸ ਨੇ ਆਪਣੇ ਮੁੱਖ ਭਾਸ਼ਣ ਵਿੱਚ ਇਹਨਾਂ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਹਨਾਂ ਦੀ ਸੰਭਾਵੀ ਊਰਜਾ ਦੀ ਸਕਾਰਾਤਮਕ ਵਰਤੋਂ ਕਰਨ ਲਈ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨ ਦੀ ਸਖ਼ਤ ਲੋੜ ਵੱਲ ਧਿਆਨ ਦਿਵਾਇਆ, ਉਹਨਾਂ ਨੇ ਨਸ਼ਿਆਂ ਦੀ ਦੁਰਵਰਤੋਂ, ਏਡਜ਼/ਐੱਚਆਈਵੀ ਅਤੇ ਖੂਨ ਦਾਨ ਬਾਰੇ ਚਾਨਣਾ ਪਾਇਆ। ਭਾਰਤ ਸਰਕਾਰ ਵੱਲੋਂ ਨੌਜਵਾਨਾਂ ਲਈ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਯੁਵਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ਅਤੇ ਨੀਤੀਆਂ ਪੇਸ਼ ਕੀਤੀਆਂ ਗਈਆਂ ਹਨ, ਜੋ ਕਿ ਇੱਕ ਸ਼ਾਨਦਾਰ ਸ਼ਖ਼ਸੀਅਤ ਦੇ ਰੂਪ ਵਿੱਚ ਆਪਣੇ ਆਪ ਵਿੱਚ ਬਹੁਤ ਸਾਰੀਆਂ ਬੁਰਾਈਆਂ ਦਾ ਇਲਾਜ ਹੈ।
ਪੋਸਟਰ ਮੇਕਿੰਗ ਮੁਕਾਬਲੇ ਅਤੇ ਸਲੋਗਨ ਲਿਖਣ ਮੁਕਾਬਲੇ ਦਾ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਸਾਰੇ ਇਨਾਮ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬੀ.ਕਾਮ ਦੂਜਾ ਸਮੈਸਟਰ ਦੀ ਚਰਨਪ੍ਰੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਸਥਾਨ, ਅੰਸ਼ਿਤਾ ਗੋਇਲ ਬੀਬੀਏ ਚੌਥਾ ਸਮੈਸਟਰ ਨੇ ਤੀਜਾ, ਬੀਬੀਏ ਚੌਥਾ ਦੀ ਭਾਵਨਾ ਕਿਸਮ ਨੇ ਤਸੱਲੀ ਪ੍ਰਾਪਤ ਕੀਤੀ। ਸਲੋਗਨ ਰਾਈਟਿੰਗ ਵਿੱਚ ਬੀ.ਏ.2 ਸੈ.ਮ ਦੀ ਚਰਨਜੀਤ ਕੌਰ ਨੇ ਪਹਿਲਾ, ਬੀ.ਏ.2 ਸੈ.ਮ. ਦੀ ਅਭੈਜੀਤ ਝਾਂਝੀ ਨੇ ਦੂਜਾ, ਪ੍ਰੋਗਰਾਮ ਦੀ ਸਮਾਪਤੀ ਡਾ: ਕੁਨਾਲ ਮਹਿਤਾ ਦੇ ਧੰਨਵਾਦ ਨਾਲ ਹੋਈ।

"ਸਮੂਹਿਕ ਅਨੰਦ ਕਾਰਜ ਸਮਾਗਮ"

 ਸੱਦਾ ਪੱਤਰ
"ਸਮੂਹਿਕ ਅਨੰਦ ਕਾਰਜ ਸਮਾਗਮ"

ਮਿਤੀ 14-04-2022 ਦਿਨ ਵੀਰਵਾਰ ਨੂੰ,"ਖਾਲਸਾ ਸਾਜਨਾ ਦਿਵਸ"(ਵਿਸਾਖੀ)ਦੇ ਮੌਕੇ ਤੇ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ,ਸਮੂਹਿਕ ਅਨੰਦ ਕਾਰਜ,ਸਰਬ ਸੰਗਤ ਦੇ ਸਹਿਯੋਗ ਨਾਲ ਕੀਤੇ ਜਾਣਗੇ।

ਪ੍ਰੋਗਰਾਮ 14-04-2022
ਸਵਾਗਤ ਬਰਾਤ     ਸਵੇਰੇ 10ਵੱਜੇ
ਕੀਰਤਨ ਦਰਬਾਰ ਸਵੇਰੇ 10-30
ਅਨੰਦ ਕਾਰਜ ਸਵੇਰੇ 11-30
ਡੋਲੀ  ਬਾਅਦ ਦੁਪਹਿਰ 01-30

ਆਪ ਜੀ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ।

 ਪ੍ਰਬੰਧਕ ਸੇਵਾਦਾਰ
ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

ਜ਼ਰੂਰੀ ਬੇਨਤੀ:- ਗੁਰਦੁਆਰਾ ਸਾਹਿਬ ਵਿਖੇ ਡਿਉਢੀ ਦੀ ਕਾਰਸੇਵਾ ਦਾ ਕੰਮ ਚੱਲ ਰਿਹਾ ਹੈ, ਜਿਸ ਤੇ ਲੱਗਪਗ ਤਿੰਨ ਕੂ ਲੱਖ ਖ਼ਰਚਾ ਆਉਣ ਦੀ ਸੰਭਾਵਨਾ ਹੈ।ਆਪਣਾ ਦਸਵੰਧ ਸਫ਼ਲਾ ਕਰੋ ਜੀ।

(ਪੱਤਰਕਾਰ ਬਲਦੇਵ ਸਿੰਘ ਜਗਰਾਉਂ)

ਡੀਏਵੀ ਕਾਲਜ ਵਿਖੇ ਐੱਚ.ਆਈ.ਵੀ./ਏਡਜ਼, ਖੂਨਦਾਨ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਤਪਦਿਕ ਬਾਰੇ ਜਾਗਰੂਕਤਾ 'ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ

ਜਗਰਾਉ 31 ਮਾਰਚ(ਅਮਿਤਖੰਨਾ) ਡੀਏਵੀ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਕੋ-ਕੋਆਰਡੀਨੇਟਰ ਡਾ: ਕੁਨਾਲ ਮਹਿਤਾ ਵੱਲੋਂ ਪਿ੍ੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਐੱਚ.ਆਈ.ਵੀ./ਏਡਜ਼, ਖੂਨਦਾਨ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਤਪਦਿਕ ਬਾਰੇ ਜਾਗਰੂਕਤਾ 'ਤੇ ਇਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ |ਡਾ: ਅਨੁਜ ਕੁਮਾਰ ਸ਼ਰਮਾ, ਪਿ੍ੰਸੀਪਲ, ਨੇ ਸਮਾਗਮ ਲਈ ਸਤਿਕਾਰਯੋਗ ਸਰੋਤ ਵਿਅਕਤੀ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਨੈਸ਼ਨਲ ਯੂਥ ਐਵਾਰਡੀ, ਡਾ: ਅਨੂਪ ਵਤਸ, ਪ੍ਰਿੰਸੀਪਲ, ਕੇਆਰਐਮ ਡੀਏਵੀ ਕਾਲਜ, ਨਕੋਦਰ ਦਾ ਫੁੱਲਾਂ ਨਾਲ ਸਵਾਗਤ ਕੀਤਾ। ਡਾ: ਸ਼ਰਮਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਹਾਜ਼ਰੀਨ ਨੂੰ ਚਰਚਾ ਲਈ ਆਉਣ ਵਾਲੇ ਵਿਸ਼ੇ ਤੋਂ ਜਾਣੂ ਕਰਵਾਇਆ। ਸੈਮੀਨਾਰ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਸੀ।ਡਾ: ਅਨੂਪ ਵਤਸ ਨੇ ਆਪਣੇ ਮੁੱਖ ਭਾਸ਼ਣ ਵਿੱਚ ਇਹਨਾਂ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਹਨਾਂ ਦੀ ਸੰਭਾਵੀ ਊਰਜਾ ਦੀ ਸਕਾਰਾਤਮਕ ਵਰਤੋਂ ਕਰਨ ਲਈ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨ ਦੀ ਸਖ਼ਤ ਲੋੜ ਵੱਲ ਧਿਆਨ ਦਿਵਾਇਆ, ਉਹਨਾਂ ਨੇ ਨਸ਼ਿਆਂ ਦੀ ਦੁਰਵਰਤੋਂ, ਏਡਜ਼/ਐੱਚਆਈਵੀ ਅਤੇ ਖੂਨ ਦਾਨ ਬਾਰੇ ਚਾਨਣਾ ਪਾਇਆ। ਭਾਰਤ ਸਰਕਾਰ ਵੱਲੋਂ ਨੌਜਵਾਨਾਂ ਲਈ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਯੁਵਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ਅਤੇ ਨੀਤੀਆਂ ਪੇਸ਼ ਕੀਤੀਆਂ ਗਈਆਂ ਹਨ, ਜੋ ਕਿ ਇੱਕ ਸ਼ਾਨਦਾਰ ਸ਼ਖ਼ਸੀਅਤ ਦੇ ਰੂਪ ਵਿੱਚ ਆਪਣੇ ਆਪ ਵਿੱਚ ਬਹੁਤ ਸਾਰੀਆਂ ਬੁਰਾਈਆਂ ਦਾ ਇਲਾਜ ਹੈ।ਪੋਸਟਰ ਮੇਕਿੰਗ ਮੁਕਾਬਲੇ ਅਤੇ ਸਲੋਗਨ ਲਿਖਣ ਮੁਕਾਬਲੇ ਦਾ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਸਾਰੇ ਇਨਾਮ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬੀ.ਕਾਮ ਦੂਜਾ ਸਮੈਸਟਰ ਦੀ ਚਰਨਪ੍ਰੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਸਥਾਨ, ਅੰਸ਼ਿਤਾ ਗੋਇਲ ਬੀਬੀਏ ਚੌਥਾ ਸਮੈਸਟਰ ਨੇ ਤੀਜਾ, ਬੀਬੀਏ ਚੌਥਾ ਦੀ ਭਾਵਨਾ ਕਿਸਮ ਨੇ ਤਸੱਲੀ ਪ੍ਰਾਪਤ ਕੀਤੀ। ਸਲੋਗਨ ਰਾਈਟਿੰਗ ਵਿੱਚ ਬੀ.ਏ.2 ਸੈ.ਮ ਦੀ ਚਰਨਜੀਤ ਕੌਰ ਨੇ ਪਹਿਲਾ, ਬੀ.ਏ.2 ਸੈ.ਮ. ਦੀ ਅਭੈਜੀਤ ਝਾਂਝੀ ਨੇ ਦੂਜਾ, ਪ੍ਰੋਗਰਾਮ ਦੀ ਸਮਾਪਤੀ ਡਾ: ਕੁਨਾਲ ਮਹਿਤਾ ਦੇ ਧੰਨਵਾਦ ਨਾਲ ਹੋਈ।

ਆਰ ਕੇ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਰਿਜ਼ਲਟ ਸਮਾਗਮ ਹੋਇਆ  

ਜਗਰਾਉ 31 ਮਾਰਚ(ਅਮਿਤ ਖੰਨਾ) ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਆਪਣੇ ਪਿਤਾ ਸ੍ਰੀ ਰਾਧਾਕ੍ਰਿਸ਼ਨ ਦੀ ਯਾਦ ਵਿੱਚ ਸੰਨ 1913 ਵਿੱਚ ਸਥਾਪਿਤ ਕਰਕੇ ਹਾਈ ਸਕੂਲ ਜਗਰਾਉਂ ਦੇ ਸੈਸ਼ਨ 2021-22 ਦੇ ਰਿਜ਼ਲਟ ਕੱਢਣ ਲਈ  ਅੱਜ ਸਕੂਲ ਚ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਤੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਵਿਚ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ  ਪ੍ਰਸਿੱਧ ਸਮਾਜ ਸੇਵੀ ਸ੍ਰੀ ਪੰਕਜ ਅਗਰਵਾਲ ਸਨ ਜਿਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਵੱਖ ਵੱਖ ਕਲਾਸਾਂ ਦੇ ਪਹਿਲੇ ਦੂਜੇ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਨੇਕ ਕਮਾਈ ਵਿਚੋਂ ਇਨਾਮ ਵੰਡੇ  ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਨਵੀਨ ਗੁਪਤਾ ਐਡਵੋਕੇਟ ,ਮੈਨੇਜਰ ਰਾਜਿੰਦਰ ਜੈਨ, ਮੈਡਮ ਕੰਚਨ ਗੁਪਤਾ , ਮੈਂਬਰ ਪ੍ਰੇਮ ਨਾਥ ਗਰਗ ,ਰਾਕੇਸ਼ ਗੋਇਲ ,ਵਿਜੈ ਗੋਇਲ ,ਸੀਮਾ ਸ਼ਰਮਾ ,ਪਰਮਜੀਤ ਉੱਪਲ, ਰੇਨੂੰ ਸ਼ਰਮਾ, ਕਮਲ ਸੋਨੀਆ, ਸੰਤੋਸ਼ ਕੁਮਾਰੀ, ਸੁਖਪ੍ਰੀਤ ਕੌਰ ,ਮਨੀਸ਼ਾ ਸ਼ਰਮਾ, ਪੂਜਾ ਰਾਣੀ, ਪਰਮਜੀਤ ਕੌਰ, ਤੇ ਮਨਜੀਤ ਕੌਰ ਨੇ ਮੁੱਖ ਮਹਿਮਾਨ ਪਹੁੰਚੇ ਪੰਕਜ ਅਗਰਵਾਲ ਨੂੰ ਸਨਮਾਨਿਤ ਕੀਤਾ

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਧੰਨਵਾਦੀ ਦੌਰ ਦਾ ਆਗਾਜ਼ ਕੀਤਾ 

ਜਗਰਾਉ 30 ਮਾਰਚ(ਅਮਿਤਖੰਨਾ)ਜਗਰਾਓਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਧੰਨਵਾਦੀ ਦੌਰ ਦਾ ਆਗਾਜ਼ ਕੀਤਾ ਗਿਆ। ਉਨਾਂ੍ਹ ਦੇ ਇਸ ਦੌਰੇ ਦੌਰਾਨ ਹਰ ਪਿੰਡ ਵਿਚ ਸਮਰਥਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੰਗਲਵਾਰ ਨੂੰ ਵਿਧਾਇਕਾ ਮਾਣੂੰਕੇ ਨੇ ਪਿੰਡਾਂ ਗਗੜਾ, ਮੀਰਪੁਰ ਹਾਂਸ, ਬਾਰਦੇਕੇ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਅਲੀਗੜ੍ਹ, ਸੰਗਤਪੁਰਾ, ਮਲਕ, ਚੀਮਨਾ, ਬੁਜਗਰ, ਗਿੱਦੜਪਿੰਡੀ ਦਾ ਦੌਰਾ ਕਰਦਿਆਂ ਦੂਸਰੀ ਵਾਰ ਸ਼ਾਨਦਾਰ ਜਿੱਤ ਦਿਵਾਉਣ 'ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਪਿਛਲੇ 5 ਸਾਲ ਸਰਕਾਰ ਨਾ ਹੋਣ ਕਾਰਨ ਹਲਕੇ ਦੇ ਵਿਕਾਸ ਲਈ ਜੋ ਨਹੀਂ ਕਰ ਸਕੇ, ਉਹ ਇਸ ਵਾਰ ਜੀਜਾਨ ਲਗਾ ਦੇਣਗੇ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਦੂਜੀ ਵਾਰ ਵਿਸ਼ਵਾਸ਼ ਕਰਕੇ 40 ਹਜ਼ਾਰ ਦੇ ਲਗਭਗ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ, ਜਿਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਆਖਿਆ ਕਿ ਹੁਣ ਲੋਕਾਂ ਦੀ ਆਪਣੀ ਸਰਕਾਰ ਪੰਜਾਬ ਵਿੱਚ ਸਥਾਪਿਤ ਹੋ ਗਈ ਹੈ ਅਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਆਖਿਆ ਕਿ ਅਕਾਲੀਆਂ ਤੇ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਸੀ, ਜਿਸਦੀ ਦਲਦਲ ਵਿੱਚ ਫਸਕੇ ਸਾਡੇ ਧੀਆਂ-ਪੁੱਤ ਹਰ ਰੋਜ਼ ਮੌਤ ਦੇ ਮੂੰਹ ਪੈ ਰਹੇ ਹਨ, ਇਸ ਤੋਂ ਵੱਡਾ ਸ਼ਰਾਪ ਸਾਡੇ ਲਈ ਕੀ ਹੋ ਸਕਦਾ ਹੈ। ਉਹਨਾਂ ਲੋਕਾਂ ਤੋਂ ਮੰਗ ਕੀਤੀ ਕਿ ਆਪਾਂ ਸਾਰੇ ਰਲਕੇ ਆਪਣੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲਾ ਕਰੀਏ। ਉਹਨਾਂ ਆਖਿਆ ਕਿ ਲੋਕ ਚਿੱਟੇ ਦੇ ਸਮਗਲਰਾਂ ਦੀ ਪਛਾਣ ਕਰਨ ਅਤੇ ਪੁਲਿਸ ਹਵਾਲੇ ਕਰਵਾਉਣ ਵਿੱਚ ਸਰਕਾਰ ਦੀ ਸਹਾਇਤਾ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਚਿੱਟਾ ਵੇਚਣ ਵਾਲਿਆਂ ਨੂੰ ਜੇਲਾਂ ਵਿੱਚ ਡੱਕਣ ਲਈ ਉਹ ਖੁਦ ਅੱਗੇ ਹੋ ਕੇ ਲੋਕਾਂ ਦੇ ਨਾਲ ਚੱਟਾਨ ਵਾਂਗ ਖੜਨਗੇ। ਇਸ ਮੌਕੇ ਪੋ੍ਫੈਸਰ ਸੁਖਵਿੰਦਰ ਸਿੰਘ ਸੁਖੀ, ਪ੍ਰਰੀਤਮ ਸਿੰਘ ਅਖਾੜਾ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਸਾਜਨ ਮਲਹੋਤਰਾ, ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਿਛੰਦਰਪਾਲ ਸਿੰਘ ਮੀਨੀਆਂ, ਕਾਕਾ ਕੋਠੇ ਅੱਠ ਚੱਕ, ਤਰਸੇਮ ਸਿੰਘ ਹਠੂਰ, ਰਾਮ ਜਗਰਾਓਂ, ਪੱਪੂ ਭੰਡਾਰੀ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰਰੀਤ ਸਿੰਘ ਅਲੀਗੜ੍ਹ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰਰੀਤ ਸਿੰਘ ਸਰਬਾ, ਗੁਰਪ੍ਰਰੀਤ ਸਿੰਘ ਗੋਪੀ ਆਦਿ ਵੀ ਹਾਜ਼ਰ ਸਨ।

ਬਲੌਜ਼ਮਜ਼ ਸਕੂਲ ਦੇ ਬੱਚਿਆਂ ਨੇ ਕੀਤੀ ਬਟਨ ਗਤੀਵਿਧੀ

ਜਗਰਾਉ 30 ਮਾਰਚ(ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਇੱਕ ਵੱਖਰੀ ਕਿਸਮ ਦੀ ਗਤੀਵਿਧੀ ਕੀਤੀ ਗਈ। ਜਿਸ ਵਿਚ ਬੱਚਿਆਂ ਨੇ ਡਰਾਇੰਗ ਸ਼ੀਟ ਉੱਪਰ ਵੱਖੋ-ਵੱਖਰੀਆਂ ਤਸਵੀਰਾਂ ਵਿਚ ਰੰਗਦਾਰ ਬਟਨ ਲਗਾ ਕੇ ਉਹਨਾਂ ਨੂੰ ਸਜਾਇਆ। ਜਿਸ ਨਾਲ ਤਸਵੀਰਾਂ ਹੋਰ ਵੀ ਆਕਰਸ਼ਿਤ ਲੱਗਣ ਲੱਗੀਆਂ। ਇਸ ਮੌਖੇ ਬੱਚਿਆਂ ਨੇ ਇੱਕ ਕਲਾ ਸਿੱਖਣ ਦੇ ਨਾਲ-ਨਾਲ ਇਸ ਗਤੀਵਿਧੀ ਦਾ ਆਨੰਦ ਵੀ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਆਏ ਦਿਨ ਸਕੂਲ ਵਿਚ ਇਹੋ ਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਬੱਚਿਆਂ ਦਾ ਬੌਧਿਕ ਪੱਖ ਤੋਂ ਵਿਕਾਸ ਹੁੰਦਾ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆ ਦੀ ਇਸ ਕਾਰੁਜ਼ਗਾਰੀ ਦੀ ਪ੍ਰਸੰਸ਼ਾ ਕੀਤੀ।