ਲੁਧਿਆਣਾ

ਭਗਵਾਨ ਮਹਾਂਵੀਰ ਸਵਾਮੀ ਕੇ ਪਾਵਨ ਜਨਮ ਕਲਿਆਣਕ ਦਿਵਸ ਪਰ  ਖੂਨਦਾਨ ਕੈਂਪ ਲਗਾਇਆ 

ਜਗਰਾਉਂ , 14 ਅਪ੍ਰੈਲ (ਅਮਿਤ ਖੰਨਾ ) ਸ੍ਰੀ ਰੂਪ ਚੰਦ ਜੈਨ ਬਰਾਦਰੀ ਰਜਿ: ਜਗਰਾਉਂ  ਵੱਲੋਂ ਜੈਨ ਸਥਾਨਕ  ਨੇਡ਼ੇ ਨਲਕਿਆਂ ਵਾਲਾ ਚੌਕ  ਭਗਵਾਨ ਮਹਾਵੀਰ ਸਵਾਮੀ ਕੇ ਜਨਮ ਕਲਿਆਣ ਦਿਵਸ  ਅਤੇ ਗੁਰੂਦੇਵ ਸੁਦਰਸ਼ਨ ਲਾਲ ਮਹਾਰਾਜ ਜੀ ਕੇ ਜਨਮ ਸ਼ਤਾਬਦੀ ਦਿਵਸ ਪਰ ਸ੍ਰੀ ਰੂਪ ਚੰਦ ਜੈਨ ਬਰਾਦਰੀ ਰਜਿ: ਵੱਲੋਂ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ  ਭਗਵਾਨ ਮਹਾਂਵੀਰ ਸਵਾਮੀ ਕੇ ਅਤੇ ਗੁਰਦੇਵ ਸੁਦਰਸ਼ਨ ਲਾਲ ਮਹਾਰਾਜ ਜੀ ਕੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ  ਭਾਰੀ ਸੰਖਿਆ ਵਿਚ ਸ਼ਰਧਾਲੂਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ  ਤੇ ਸੁਆਲ ਜਵਾਬ ਪ੍ਰਤੀਯੋਗਤਾ ਵੀ ਕਰਵਾਈ ਗਈ  ਉਸ ਤੋਂ ਬਾਅਦ  ਸਵਾਮੀ ਰੂਪ ਚੰਦ ਜੈਨ ਯੁਵਕ ਮੰਡਲ ਵੱਲੋਂ ਅਤੇ ਸ੍ਰੀ ਰੂਪ ਚੰਦ ਜੈਨ ਬਰਾਦਰੀ ਸਹਿਯੋਗ ਨਾਲ ਜੈਨ ਸਮਾਧੀ ਸਥਲ ਦੇ ਉੱਪਰ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿਚ ਮੁੱਖ ਮਹਿਮਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ  ਖ਼ੂਨ ਦਾਨ ਉੱਤਮ ਦਾਨ ਹੈ  ਇਹ ਨੇਕ ਕੰਮ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਕੈਂਪ ਵਿਚ 108 ਵਿਅਕਤੀਆਂ ਨੇ ਖੂਨਦਾਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਤਰੁਨ ਜੈਨ ,ਧਰਮਪਾਲ ਜੈਨ, ਵਿਜੇ ਜੈਨ, ਕਿਹਾ ਕਿ ਰੂਪ ਚੰਦ ਜੈਨ ਬਰਾਦਰੀ ਵੱਲੋਂ ਹਰ ਵਰ੍ਹੇ ਜਿਥੇ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਉਥੇ ਸਮੇਂ ਸਮੇਂ ਸਿਰ ਮਰੀਜ਼ਾਂ ਦੀ ਲੋੜ ਮੁਤਾਬਿਕ ਦਵਾਈਆਂ ਮੁਹੱਈਆ ਕਰਵਾਉਣ ਦਾ ਨੇਕ ਉਪਰਾਲਾ ਸ਼ਲਾਘਾਯੋਗ ਹੈ। ਸਮਾਜ ਸੇਵੀ ਕੰਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇਣ ਦਾ ਇੱਕ ਵੱਡਾ ਉਪਰਾਲਾ ਕਰ ਰਹੇ ਹਨ। ਇਸ ਮੌਕੇ ਮੁੱਖ ਸਹਿਯੋਗੀ ਸੰਸਥਾ ਸ੍ਰੀ ਰੂਪ ਚੰਦ ਜੈਨ ਮਹਿਲਾ ਮੰਡਲ ਸ੍ਰੀ ਮੱਲੀ ਤਰੁਨੀ ਮੰਡਲ ਜਗਰਾਉਂ ਕਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਪ੍ਰਧਾਨ  ਤਰੁਨ ਜੈਨ ਕਾਲਾ ਰਾਕੇਸ਼ ਜੈਨ ਨੇਛਾਂ, ਧਰਮਪਾਲ ਜੈਨ, ਵਿਜੇ ਜੈਨ, ਵਰਿੰਦਰ ਕੁਮਾਰ ਜੈਨ, ਰਮੇਸ਼ ਕੁਮਾਰ ਜੈਨ, ਨਰੇਸ਼ ਜੈਨ, ਕੋਮਲ ਜੈਨ, ਸੰਜੀਵ ਜੈਨ ਰੰਗ ਵਾਲੇ,, ਸ੍ਰੀ ਪਾਲ ਜੈਨ, ਵਿਨੋਦ ਕੁਮਾਰ ਜੈਨ, ਦਰਸ਼ਨ ਲਾਲ ਜੈਨ, ਨੀਰਜ ਜੈਨ, ਅਜੇ ਕੁਮਾਰ ਜੈਨ, ਅਸ਼ਵਨੀ ਕੁਮਾਰ ਜੈਨ, ਭੂਪੇਸ਼ ਜੈਨ ,ਯੋਗੇਸ਼ ਜੈਨ , ਸੰਦੇਸ਼ ਕੁਮਾਰ ਜੈਨ, ਅਸ਼ੋਕ ਜੈਨ, ਸੁਧੀਰ ਜੈਨ, ਸੰਜੀਵ ਜੈਨ ਪੁੱਤਰ ਕੀਮਤੀ ਰਾਏ ਜੈਨ, ਹਨੀ ਜੈਨ ਪ੍ਰਧਾਨ ਯੁਵਕ ਮੰਡਲ, ਰਾਹੁਲ ਜੈਨ ਸੈਕਟਰ ਯੁਵਕ ਮੰਡਲ, ਰਿਸ਼ਵ ਜੈਨ , ਵੈੱਬਵ ਜੈਨ, ਸੰਨੀ ਜੈਨ, ਰਾਜਨ ਜੈਨ, ਪ੍ਰਦੀਪ ਜੈਨ, ਅਮਨ ਜੈਨ, ਗਗਨ ਜੈਨ, ਸੁਖਚੈਨ ਜੈਨ  ,ਪ੍ਰੋਫੈਸਰ ਕੇ .ਕੇ ਜੈਨ, ਸ੍ਰੀ ਵਰਿੰਦਰ ਜੈਨ, ਕਪਿਲ ਜੈਨ ਸਾਬਕਾ ਪ੍ਰਧਾਨ ਯੁਵਕ ਮੰਡਲ ਰਾਜਨ ਜੈਨ ਕਾਂਜੀ, ਸਾਜਨ ਮਲਹੋਤਰਾ ਹਾਜਰ ਸਨ

ਖ਼ਾਲਸੇ ਦਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ - 

ਜਗਦੀਸ਼ ਗੁਰੂਸਰ ਪਨੀ ਗੁਰੂਸਰ

ਨਾਨਕਸਰ ਕਲੇਰਾਂ,14 ਅਪ੍ਰੈਲ ( ਬਲਬੀਰ ਸਿੰਘ ਬਾਠ) ਸਿੱਖ ਕੌਮ ਦੇ ਕੌਮੀ ਤਿਉਹਾਰ ਖ਼ਾਲਸੇ ਦੇ  ਸਾਜਣਾ ਦਿਵਸ ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਮੈਂਬਰ ਜਗਦੀਸ਼ ਸਿੰਘ ਗੁਰੂਸਰ ਅਤੇ ਨੌਜਵਾਨ ਸ਼ੇਖ਼ ਆਗੂ ਪਨੀ ਗੁਰੂਸਰ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ  ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਜਿਹੜੀ ਕੌਮ ਚਆਪਣੇ ਜਨਮ ਦਿਹਾੜੇ ਨੂੰ ਲੈ ਕੇ ਉਤਸ਼ਾਹ ਮਰ ਜਾਂਦਾ ਹੈ ਹੌਲੀ ਹੌਲੀ ਉਹ ਆਪਣੀ ਆਜ਼ਾਦੀ ਦੀ ਚਿਣਗ ਵੀ ਮਰ ਜਾਂਦੀ ਹੈ ਉਨ੍ਹਾਂ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਗੁਰੂਆਂ ਪੀਰਾਂ ਅਤੇ ਖ਼ਾਲਸੇ ਦੇ ਜਨਮ ਦਿਹਾੜੇ  ਬੜੀ ਧੂਮ ਧਾਮ ਨਾਲ ਅਤੇ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ ਤਾਂ ਹੀ ਅਸੀਂ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਸਕਦੇ ਹਾਂ ਇਸ ਸਮੇਂ ਉਨ੍ਹਾਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ  ਅਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਪਤਿੱਤਪੁਣੇ ਛੱਡ ਕੇ ਗੁਰੂ  ਵਾਲੇ ਬਣਨ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਠਾਰਾਂ ਅਪ੍ਰੈਲ ਨੂੰ ਐੱਸਡੀਐਮ ਦੇਵੇਗੀ ਮੰਗ ਪੱਤਰ ਅਤੇ ਬਿਜਲੀ ਦਫਤਰਾਂ ਦਾ ਕਰੇਗੀ ਘੇਰਾਓ  

ਜਗਰਾਉਂ  , 14 ਅਪ੍ਰੈਲ  (ਮਨਜਿੰਦਰ ਗਿੱਲ  )ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 18 ਅਪ੍ਰੈਲ ਦਿਨ ਸੋਮਵਾਰ ਸਵੇਰੇ 10 ਵਜੇ ਜਗਰਾਂਓ ਅਤੇ ਰਾਏਕੋਟ ਐਸ ਡੀ ਐਮਜ ਨੂੰ ਵਖ ਵਖ ਬਲਾਕਾਂ  ਦੀਆਂ ਬਲਾਕ ਕਮੇਟੀਆਂ ਦੀ ਅਗਵਾਈ ਚ  ਪ੍ਰਧਾਨ ਮੰਤਰੀ ਦੇ ਨਾਮ ਮੰਗਪੱਤਰ  ਵਡੇ ਕਿਸਾਨ ਵਫਦਾਂ ਵਲੋਂ ਸੋੰਪੇ ਜਾਣਗੇ। ਉਨਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਹਕੂਮਤ ਇਕ ਵੇਰ ਦਿੱਤੇ  ਸਬਕ ਤੋ ਅਜੇ ਕੁਝ ਨਹੀਂ ਸਿਖੀ । ਸਮੁੱਚੀਆਂ ਫਸਲਾਂ ਤੇ ਸਵਾਮੀਨਾਥਨ ਕਮਿਸ਼ਨ ਅਤੇ ਰਮੇਸ਼ ਚੰਦ ਕਮੇਟੀ ਦੀਆਂ ਰਿਪੋਰਟਾਂ ਮੁਤਾਬਕ ਘਟੋਘਟ  ਸਮਰਥਨ ਮੁੱਲ ਦੇਣ ਲਈ ਕਮੇਟੀ ਦੇ ਨਿਰਮਾਣ ਦੀ ਮੰਗ ਨੂੰ ਭਾਜਪਾ ਹਕੂਮਤ ਵਲੋਂ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ।ਉਤੋਂ  ਮੁੱਖ ਖਰੀਦ ਏਜੰਸੀ ਐੱਫ ਸੀ ਆਈ ਵਲੋਂ

ਖਰੀਦ ਦੀਆਂ ਸ਼ਰਤਾਂ ਸਖਤ ਕਰਕੇ, ਖਰੀਦ ਬੰਦ ਕਰਨ ਲਈ ਮਜਬੂਰ ਕਰਕੇ ਇਕ ਤਰਾਂ ਨਾਲ ਸਰਕਾਰੀ ਖਰੀਦ ਏਜੰਸੀਆਂ ਅਤੇ ਮੰਡੀਆਂ ਦਾ ਭੋਗ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਤਿੰਨ ਸੋ ਯੁਨਿਟ ਮਾਫ ਕਰਨ ਦੀ ਗਲ ਕਰਦੀ ਹੈ ਤੇ ਦੂਜੇ ਬੰਨੇ ਪ੍ਰੀ ਪੇਡ ਮੀਟਰ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਭਰ ਚ ਪੈਟਰੋਲ, ਡੀਜਲ,ਰਸੋਈ ਗੈਸ ਦੀਆਂ ਕੀਮਤਾਂ ਚ ਕਾਰਪੋਰੇਟ ਹਕੂਮਤ ਵਲੋਂ ਕੀਤਾ ਜਾ ਰਿਹਾ ਵਾਧਾ , ਆਮ ਵਸਤਾਂ ਦੀ ਵਧ ਰਹੀ ਲਕ ਤੋੜ ਮਹਿੰਗਾਈ ਕਾਰਣ ਆਮ ਲੋਕ ਚੌਤਰਫਾ ਹਮਲੇ ਚ ਬੁਰੀ ਤਰਾਂ ਪਿਸ ਰਹੇ ਹਨ। ਇਨਾਂ ਸਾਰੇ ਹਮਲਿਆਂ ਦਾ ਜਵਾਬ ਵੀ ਪਹਿਲਾਂ ਵਾਂਗ ਹੀ ਇਕਜੁੱਟ ਹੋ ਕੇ ਦੇਣਾ ਪਵੇਗਾ। ਦੋਹਾਂ ਕਿਸਾਨ ਆਗੂਆਂ ਨੇ ਅਡਾਨੀ ਦੇ ਸਾਇਲੋ ਤੇ ਕਣਕ ਵੇਚ ਰਹੇ ਕਿਸਾਨਾਂ ਨੂੰ ਸੁਣਾਉਣੀ ਕੀਤੀ ਕਿ ਸਾਢੇ ਸੱਤ ਸੋ ਕੁਰਬਾਨੀਆਂ ਤੋਂ ਬਾਅਦ ਜਮੀਨਾਂ ਤੇ ਫਸਲਾਂ ਬਚਾਈਆਂ ਗਈਹਨ।  ਜੇ ਕੁਝ ਸੈਂਕੜਿਆਂ ਦੇ ਲਾਲਚ ਚ ਇਹ  ਜਮੀਨਾਂ ਤੇ ਫਸਲਾਂ ਗੁੰਮ ਗਈਆਂ ਤਾਂ ਆਉਣ ਵਾਲਾ ਸਮਾਂ ਮਾਫ ਨਹੀਂ ਕਰੇਗਾ।ਉਨਾਂ ਦੱਸਿਆ ਕਿ ਉਪਰੰਤ ਪਿੰਡਾਂ ਚ ਖੇਤੀ ਮੋਟਰਾਂ, ਪਿੰਡਾਂ ਤੇ ਸ਼ਹਿਰਾਂ ਚ ਲਗ ਰਹੇ ਘਰੇਲੂ ਬਿਜਲੀ ਸਪਲਾਈ ਦੇ ਕੱਟਾਂ ਖਿਲਾਫ ਜਗਰਾਂਓ ਅਤੇ ਰਾਏਕੋਟ ਦੋਹਾਂ ਥਾਵਾਂ ਤੇ ਬਿਜਲੀ ਦੇ ਡਵੀਜ਼ਨ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨਾਂ ਇਲਾਕੇ ਭਰ ਦੇ ਕਿਸਾਨਾਂ ਨੂੰ ਇਨਾਂ ਐਕਸ਼ਨਾਂ ਚ ਝੰਡੇ ਬੈਨਰ ਲੈ ਕੇ ਸਮੇਂ ਸਿਰ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਹੈ।

ਜੀ. ਐਚ. ਜੀ. ਅਕੈਡਮੀ, ਜਗਰਾਓਂ ਵਿਖੇ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ  

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ  )- ਜੀ.ਐੱਚ. ਜੀ.ਅਕੈਡਮੀ, ਜਗਰਾਓਂ ਵਿਖੇ ਵਿਸਾਖੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ lਸਮਾਗਮ ਦੀ ਆਰੰਭਤਾ ਗੁਰਮਤਿ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਵੱਲੋਂ ਵਿਸਾਖੀ ਦੇ ਇਤਿਹਾਸਕ ਮਹੱਤਵ ਤੇ ਚਾਨਣਾ ਪਾ ਕੇ ਕੀਤੀ ਗਈ।ਸਭ ਤੋਂ ਪਹਿਲਾਂ ਹਾਊਸ ਅਨੁਸਾਰ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੁਝਾਰ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ, ਜ਼ੋਰਾਵਰ ਹਾਊਸ ਦੀਆਂ ਵਿਦਿਆਰਥਣਾਂ ਨੇ ਦੂਸਰਾ ਅਤੇ ਫਤਹਿ ਹਾਊਸ ਦੀਆਂ ਵਿਦਿਆਰਥਣਾਂ ਨੇ ਤੀਸਰਾ ਸਥਾਨ  ਪ੍ਰਾਪਤ ਕੀਤਾ।ਪੂਰਨ ਸਿੱਖੀ ਪਹਿਰਾਵੇ ਵਿੱਚ ਸਜੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕੀਤਾ।ਜਿਸ ਵਿਚ ਜਾਪ ਕੌਰ ਅਤੇ ਮੰਗਲਦੀਪ ਕੌਰ ਨੇ ਪਹਿਲਾ, ਪ੍ਰਭਨੂਰ ਕੌਰ ਅਤੇ ਗੁਰਬਾਜ਼ ਕੌਰ ਨੇ ਦੂਸਰਾ ,ਕਸ਼ਿਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬੜੇ ਹੀ ਸੋਹਣੇ ਰੂਪ ਵਿੱਚ ਰੰਗ ਬਿਰੰਗੀਆਂ ਦਸਤਾਰਾਂ ਸਜਾ ਕੇ ਸਮਾਗਮ ਨੂੰ ਬਹੁਤ ਹੀ ਲੁਭਾਵਣਾ ਬਣਾਇਆ।ਛੇਵੀਂ ਤੋਂ ਅੱਠਵੀਂ ਜਮਾਤ ਦੇ ਦਸਤਾਰਬੰਦੀ ਮੁਕਾਬਲਿਆਂ ਵਿੱਚ ਸੁਖਵੀਰ ਸਿੰਘ, ਉਂਕਾਰ ਸਿੰਘ ਅਤੇ ਕੀਰਤ ਸਿੰਘ ਨੇ ਪਹਿਲਾ,ਕਿਰਤ ਜੋਤ ਕੌਰ ,ਗੁਰਸੇਵਕ ਸਿੰਘ ਅਤੇ  ਤਰਨਵੀਰ ਸਿੰਘ ਨੇ ਦੂਸਰਾ ਅਤੇ ਕਰਨ ਸਿੰਘ ਨਵਜੋਤ ਸਿੰਘ ਅਤੇ ਸੁਖਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦਸਤਾਰਬੰਦੀ ਮੁਕਾਬਲਿਆਂ ਵਿੱਚ ਕਮਨਪ੍ਰੀਤ ਸਿੰਘ ਨੇ ਪਹਿਲਾ, ਅਮਨਪ੍ਰੀਤ ਕੌਰ ਨੇ ਦੂਸਰਾ ਅਤੇ  ਗੁਰਵਿੰਦਰ ਸਿੰਘ, ਅਰਸ਼ਵੀਰ ਸਿੰਘ ਅਤੇ ਸੁਖਮਨਦੀਪ ਸਿੰਘ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ।ਹਾਊਸ ਅਨੁਸਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵਿਸਾਖੀ ਦੇ ਇਤਿਹਾਸ ਤੇ ਰੌਸ਼ਨੀ ਪਾਉਂਦੇ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ।ਜਿਸ ਵਿੱਚੋਂ  ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ (ਜੁਝਾਰ ਹਾਊਸ) ਨੇ ਪਹਿਲਾ, ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਕੌਰ   (ਫਤਿਹ ਹਾਊਸ) ਨੇ ਦੂਸਰਾ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਸ਼ਰਮਾ (ਅਜੀਤ ਹਾਊਸ)ਨੇ ਤੀਸਰਾ ਇਨਾਮ ਪ੍ਰਾਪਤ ਕੀਤਾ।ਨਰਸਰੀ ਤੋਂ ਯੂ. ਕੇ. ਜੀ. ਜਮਾਤਾਂ ਦੇ ਵਿਦਿਆਰਥੀ ਪੂਰਨ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਆਏ।ਇਹਨਾਂ ਨੰਨ੍ਹੇ- ਮੁੰਨੇ ਵਿਦਿਆਰਥੀਆਂ ਨੇ ਨੱਚ- ਗਾ ਕੇ ਵਿਸਾਖੀ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ।ਪੰਜਾਬੀ ਪਹਿਰਾਵੇ ਵਿੱਚੋਂ ਯੂ.ਕੇ.ਜੀ. ( ਸੀ) ਦੇ ਅਭਿਜੀਤ ਸਿੰਘ ਅਤੇ  ਐੱਲ.ਕੇ.ਜੀ ਦੀ ਗੁਰਲੀਨ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ।ਯੂ.ਕੇ.ਜੀ. ( ਡੀ) ਦੇ ਸਾਹਿਬ ਫਤਿਹ ਸਿੰਘ ਅਤੇ ਯੂ.ਕੇ. ਜੀ. ( ਸੀ) ਦੀ ਸਵਰੀਤ ਕੌਰ ਨੂੰ ਹੌਸਲਾ ਅਫ਼ਜਾਈ ਵਜੋਂ ਇਨਾਮ ਦਿੱਤਾ ਗਿਆ।ਸਮਾਗਮ ਦੌਰਾਨ ਸਟੇਜ ਦੀ ਅਗਵਾਈ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਵਨੀਤ ਕੌਰ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ।ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।ਜੀ. ਐਚ. ਜੀ. ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਮੱਲੀ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨੂੰ ਪੜ੍ਹਨ ਅਤੇ ਉਸ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਅਖੀਰ ਵਿੱਚ ਜੀ.ਐੱਚ.ਜੀ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਖ਼ਾਲਸਾ ਪੰਥ ਦੀ ਸਾਜਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਆ।

ਡੀ.ਏ.ਵੀ ਸੈਟਨਰੀ ਪਬਲਿਕ ਸਕੂਲ ,ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ 

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ  )- ਡੀ.ਏ.ਵੀ ਸੈਟਨਰੀ ਪਬਲਿਕ ਸਕੂਲ ,ਜਗਰਾਉਂ ਵਿਖੇ ਵਿਸਾਖੀ ਦਾ ਤਿਉਹਾਰ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।ਇਸ ਮੌਕੇ  ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਰੰਗ ਭਰਨ ਦੀ, ਤੀਸਰੀ ਤੋਂ ਪੰਜਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਕਵਿਤਾ  ਉਚਾਰਨ ਗਤੀਵਿਧੀ ਵਿੱਚ ਭਾਗ ਲਿਆ।  ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਲੇਖ ਰਚਨਾ ਗਤੀ ਵਿਧੀ ਵਿੱਚ ਬੜਾ ਜੋਸ਼ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵਿਸਾਖੀ ਦੇ ਇਤਿਹਾਸ ਨੂੰ ਸਕੂਲ ਵੱਲੋਂ ਸੁਝਾਈਆਂ ਗਤੀਵਿਧੀਆਂ ਰਾਹੀਂ ਬਖ਼ੂਬ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਵਿਸਾਖ ਮਹੀਨੇ ਦੇ ਵਿੱਚ ਆਉਂਦੇ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਬੱਚਿਆਂ ਨੂੰ ਇਹ ਦੱਸਿਆ ਕਿ ਹਾੜ੍ਹੀ ਦੀ ਫ਼ਸਲ ਕਣਕ ਦੇ ਪੱਕਣ ਦੀ ਖੁਸ਼ੀ ਦੇ ਵਿਚ ਕਿਸਾਨ ਵਰਗ ਇਹ ਤਿਉਹਾਰ ਬੜੇ ਜੋਸ਼ ਨਾਲ ਮਨਾਉਂਦਾ ਹੈ । ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੀ ਸਥਾਪਨਾ ਕਰਨ ਦੇ ਧਾਰਮਿਕ ਮਹੱਤਵ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਜਲ੍ਹਿਆਂਵਾਲੇ ਬਾਗ ਵਿਚ ਸ਼ਹੀਦ ਹੋਏ ਪੰਜਾਬ ਦੇ ਮਹਾਨ ਯੋਧੇ ,ਕ੍ਰਾਂਤੀਕਾਰੀ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ  ਸਦਾ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ।

ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ, ਮਹਾਂਵੀਰ ਜਯੰਤੀ ਅਤੇ ਵਿਸਾਖੀ ਦਾ ਤਿਉਹਾਰ।

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ )ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਜਗਰਾਊ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ, ਮਹਾਂਵੀਰ ਜਯੰਤੀ ਅਤੇ ਵਿਸਾਖੀ ਦਾ ਤਿਉਹਾਰ। ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਦੀਦੀ ਮਨਪ੍ਰੀਤ ਕੌਰ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤੀ ਗਣਰਾਜ ਦੇ ਸੰਸਥਾਪਕ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 1891 ਨੂੰ ਮੱਧ ਪ੍ਰਦੇਸ਼ ਤੇ ਮਹੂ ਪਿੰਡ ਵਿਚ ਹੋਇਆ ਸੀ। ਆਪ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਿਆਂ ਮੰਤਰੀ ਬਣੇ ਸਨ। ਆਪ ਨੇ ਹਿੰਦੂ ਧਰਮ ਵਿੱਚ ਮੌਜੂਦ ਅਸਮਾਨਤਾ ਨੂੰ ਖ਼ਤਮ ਕਰਨ ਲਈ ਕਈ ਕਦਮ ਚੁੱਕੇ ਸਨ, ਇਸ ਲਈ ਆਪ ਬਾਰੇ ਕਿਹਾ ਜਾਂਦਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਇਕ ਨਾਮ ਹੀ ਇਕ ਯੁੱਗ ਹੈ।    ਭਗਵਾਨ ਸ਼੍ਰੀ ਮਹਾਵੀਰ ਜਯੰਤੀ ਬਾਰੇ ਚਾਨਣਾ ਪਾਉਂਦਿਆਂ ਕੋਮਲ ਦੀਦੀ ਨੇ ਦੱਸਿਆ ਕਿ ਮਹਾਂਵੀਰ ਜਯੰਤੀ ਕੇਵਲ ਇਕ ਤਿਉਹਾਰ ਹੀ ਨਹੀਂ ਸਗੋਂ ਸਾਦਗੀ, ਪਵਿੱਤਰਤਾ ਅਤੇ ਅਹਿੰਸਾ ਦਾ ਪ੍ਰਤੀਕ ਹੈ, ਭਗਵਾਨ ਮਹਾਂਵੀਰ ਜੀ ਦੇ ਜਨਮ ਦਿਨ ਨੂੰ ਮਹਾਂਵੀਰ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਹਾਂਵੀਰ ਜੀ ਜੈਨ ਧਰਮ ਦੇ 24ਵੇਂ ਤੀਰਥਕਰ ਸਨ। ਆਪਣੀਆਂ ਗਿਆਨ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨ ਕਾਰਨ ਆਪ ਨੂੰ ਮਹਾਂਵੀਰ ਕਿਹਾ ਜਾਂਦਾ ਹੈ। ਇਸ ਦਿਨ ਨੂੰ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ।    ਵਿਸਾਖੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੀਦੀ ਹਰਵਿੰਦਰ ਕੌਰ ਨੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਸਾਰੇ ਭਾਰਤੀਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ 13 ਅਪ੍ਰੈਲ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਇਤਿਹਾਸਕ ਪਿਛੋਕੜ ਹੈ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਾ ਕੇ ਪੰਜ ਸਿਰਾਂ ਦੀ ਮੰਗ ਕੀਤੀ। ਮੰਗ ਕਰਨ ਤੇ ਪੰਜ ਸਿੱਖ ਦੀਵਾਨ ਵਿਚੋਂ ਉੱਠੇ ਤਾਂ ਗੁਰੂ ਜੀ ਨੇ ਉਨ੍ਹਾਂ ਸਿੱਖਾਂ ਨੂੰ ਪੰਜ ਪਿਆਰੇ ਕਹਿ ਕੇ ਸਨਮਾਨਿਤ ਕੀਤਾ।   ਇਸ ਦਿਨ ਹੀ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਹਿੰਸਾ ਕਾਂਡ ਹੋਇਆ ਸੀ। ਅੰਗਰੇਜ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਿੱਟੇ ਵਜੋਂ ਲੋਕ ਸ਼ਹੀਦ ਹੋਏ, ਕਈ ਜ਼ਖਮੀ ਹੋਏ ਤੇ ਕਈਆਂ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦਿਨ ਪਵਿੱਤਰ ਸਥਾਨਾਂ ਤੇ ਇਸ਼ਨਾਨ ਕਰਦੇ ਹਨ। ਵਿਸਾਖੀ ਦਾ ਮੇਲਾ ਦੇਖਣ ਲਈ ਲੋਕ ਦੂਰੋਂ ਦੂਰੋਂ ਹੁੰਮ-ਹੁੰਮਾ ਕੇ ਪਹੁੰਚਦੇ ਹਨ।  ਅੰਤ ਵਿੱਚ ਪ੍ਰਬੰਧ ਸਮਿਤੀ ਦੇ ਪ੍ਰਧਾਨ ਡਾ. ਅੰਜੂ ਗੋਇਲ ਜੀ, ਪ੍ਰਬੰਧਕ ਸ੍ਰੀ ਵਿਵੇਕ ਭਾਰਦਵਾਜ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਸਭ ਨੂੰ ਵਿਸਾਖੀ, ਮਹਾਂਵੀਰ ਜਯੰਤੀ ਅਤੇ ਡਾਕਟਰ ਭੀਮ ਰਾਓ ਜਯੰਤੀ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਿਦੇਸ਼ ਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ  

ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਿਦੇਸ਼ ਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ  

ਵੱਲੋਂ ਜੋਤਪ੍ਰੀਤ ਸਿੰਘ ਨੂਰਜੋਤ ਕੌਰ ਇਟਲੀ ਫੈਮਿਲੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ 

ਲੁਧਿਆਣਾ-13 ਅਪ੍ਰੈਲ- (ਗੁਰਸੇਵਕ ਸੋਹੀ) -ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾ ਨੂੰ ਲੈਕੇ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਹਫ਼ਤਾ ਮਨਾਇਆਂ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਲੁਧਿਆਣੇ ਦੀ ਰੇਲਵੇ ਕਲੋਨੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਮੁਲਾਜ਼ਮ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੇ ਨਫ਼ੇ ਲਈ ਬਿਜਲੀ ਦੇ ਚਿਪ ਵਾਲੇ ਮੀਟਰ ਲਗਾਉਣਾ ਚਾਹੁੰਦੀ ਹੈ। ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਹਨਾਂ ਆਖਿਆਂ ਕਿ ਕਿਸਾਨਾਂ ਦੀਆ ਮੰਨੀਆਂ ਗਈਆਂ ਮੰਗਾ ਜਿਵੇਂ ਐਮਐਸਪੀ ਤੇ ਫਸਲ ਦੀ ਖਰੀਦ ਦੀ ਗਾਰੰਟੀ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਡੀਜ਼ਲ ਪਟਰੋਲ ਦੀਆ ਕੀਮਤਾ ਵਿੱਚ ਕੀਤਾ ਵਾਧਾ ਵਾਪਸ ਹੋਵੇ, ਕਿਸਾਨਾਂ ਲਈ ਸਸਤੇ ਰੇਟ ਤੇ ਡੀਜ਼ਲ ਦਿੱਤਾ ਜਾਵੇ, ਮੰਡੀਆਂ ਵਿੱਚ ਫਸਲ ਦੀ ਖਰੀਦ ਦਾ ਸਾਫ਼ ਸੁਥਰਾ ਪ੍ਰਬੰਧ, ਖੇਤੀ ਲਈ ਚੌਵੀ ਘੰਟੇ ਮੁਫ਼ਤ ਤੇ ਨਿਰਵਿਘਨ ਸਪਲਾਈ ਆਦਿ ਤੋਂ ਸਰਕਾਰ ਪਾਸਾ ਵੱਟ ਰਹੀ ਹੈ। ਉਹਨਾਂ ਮੰਗ ਕੀਤੀ ਕਿ ਉਪਰੋਕਤ ਮੰਨੀਆਂ ਮੰਗਾ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ। ਇਸ ਮੌਕੇ ਹੋਰਨਾ ਤੋਂ ਇਲਾਵਾ ਘਣਸ਼ਾਮ ਅਤੇ ਹਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।

ਸਪਰਿੰਗ ਡਿਊ  ਸਕੂਲ ਵਿਚ ਨਵੇਂ ਬੱਚਿਆਂ ਦਾ ਸਵਾਗਤ ਵੈਲਕਮ ਪਾਰਟੀ ਨਾਲ ਕੀਤਾ

ਜਗਰਾਉ 13 ਅਪ੍ਰੈਲ (ਅਮਿਤਖੰਨਾ) ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ  ਸਕੂਲ  ਨਾਨਕਸਰ ਵਿਖੇ ਨਵੇਂ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ  ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਦੌਰਾਨ ਸਕੂਲ ਦੇ ਜੂਨੀਅਰ ਵਿੰਗ ਨਰਸਰੀ, ਐਲ ਕੇਜੀ ਅਤੇ ਯੂਕੇਜ਼ੀ ਦੇ ਵਿਿਦਆਰਥੀਆਂ ਨੇ ਭਾਗ ਲਿਆ।ਸਭ ਤੋ ਪਹਿਲਾਂ ਕੇਕ ਸੈਰੇਮਨੀ ਦੌਰਾਨ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਵੰਡਿਆ ਗਿਆ।ਜੂਨੀਅਰ ਵਿੰਗ ਦੇ ਸਾਰੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾ ਪਹਿਨ ਕੇ ਸਕੂਲ ਵਿੱਚ ਆਏ।ਇਸ ਦੌਰਾਨ ਉਹਨਾਂ ਨੇ ਮਿਊਜਿਕ ਅਤੇ ਡਾਂਸ ਦਾ ਆਨੰਦ ਵੀ ਮਾਣਿਆ।ਮੈਡਮ ਵੰਦਨਾਂ, ਹਰਪ੍ਰੀਤਕੌਰ, ਹਰਮਨਦੀਪਕੌਰ, ਅਤੇ ਸਤਿੰਦਰਜੀਤ ਕੌਰ ਨੇ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆ ਕਿਹਾ।ਇਸ ਦੌਰਾਨ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਵਿੱਚ ਪਹਿਲਾਂ ਦਿਨ ਬੱਚਿਆਂ ਦੀ ਜਿੰਦਗੀ ਦਾ ਮਹੱਤਵਨ ਦਿਨ ਹੁੰਦਾ ਹੈ।ਇਸ ਦਿਨ ਤੋਂ ਹੀ ਬੱਚਿਆ ਦੇ ਸਕੂਲੰਿਗ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ।ਸਕੂਲ ਵਿੱਚ ਵੈਲਕਮ ਪਾਰਟੀ ਦੌਰਾਨ ਸਮੂਹ ਮੈਨੇਜਮੈਂਟ ਵਲੋਂ ਚੇਅਰਮੈਨ ਬਲਦੇਵ ਬਾਵਾ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ, ਪ੍ਰਧਾਨ ਮਨਜੋਤ ਕੁਮਾਰ,ਮੈਨੇਜਿੰਗ ਡਾਇਰੈੈਕਟਰ  ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ।

ਭਾਰਤ ਭੂਸ਼ਣ ਆਸ਼ੂ ਜੀ ਨੂੰ ਪੀ ਸੀ ਸੀ ਵਰਕਿੰਗ ਪ੍ਰੈਸੀਡੈਂਟ ਲੱਗਣ ਤੇ ਮੁਬਾਰਕਬਾਦ ਦਿੱਤੀ           

 ਜਗਰਾਉਂ (ਅਮਿਤ ਖੰਨਾ)   ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਪੀ ਸੀ ਸੀ ਵਰਕਿੰਗ ਪ੍ਰੈਸੀਡੈਂਟ ਲੱਗਣ ਤੇ ਉਹਨਾਂ ਦੇ ਨਿਵਾਸ ਲੁੱਧਿਆਣੇ ਵਿਖੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ  ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ   ਮੁਬਾਰਕਾਂ ਦਿੱਤੀਆਂ  ਸੋਨੀ ਗਾਲਿਬ ਨੇ ਕਿਹਾ ਕਿ  ਸਾਡੇ ਵਲੋਂ ਇਹ ਪੂਰਨ ਵਿਸ਼ਵਾਸ ਏ ਕਿ ਸ਼੍ਰੀ ਆਸ਼ੂ ਜੀ ਕਾਂਗਰਸ ਦੇ ਵਧੀਆ ਭਵਿੱਖ ਲਈ ਦਿਨ ਰਾਤ ਇਕ ਕਰਕੇ ਪੂਰੀ ਟੀਮ ਨੂੰ ਨਾਲ ਲੈਕੇ ਚੱਲਣਗੇ I ਇਹਨਾਂ ਦੀ ਨਵੀਂ ਚੁਣੀ ਟੀਮ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਤੇ ਲੈਕੇ ਜਾਵੇਗੀ Iਇਨ੍ਹਾਂ ਦੇ ਨਾਲ ਨਵਦੀਪ ਸਰਪੰਚ ਕੋਠੇ ਬੱਗੂ ਕੇ ਵੀ ਮੌਜੂਦ ਸਨ