ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ, ਮਹਾਂਵੀਰ ਜਯੰਤੀ ਅਤੇ ਵਿਸਾਖੀ ਦਾ ਤਿਉਹਾਰ।

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ )ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਜਗਰਾਊ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ, ਮਹਾਂਵੀਰ ਜਯੰਤੀ ਅਤੇ ਵਿਸਾਖੀ ਦਾ ਤਿਉਹਾਰ। ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਦੀਦੀ ਮਨਪ੍ਰੀਤ ਕੌਰ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤੀ ਗਣਰਾਜ ਦੇ ਸੰਸਥਾਪਕ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 1891 ਨੂੰ ਮੱਧ ਪ੍ਰਦੇਸ਼ ਤੇ ਮਹੂ ਪਿੰਡ ਵਿਚ ਹੋਇਆ ਸੀ। ਆਪ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਿਆਂ ਮੰਤਰੀ ਬਣੇ ਸਨ। ਆਪ ਨੇ ਹਿੰਦੂ ਧਰਮ ਵਿੱਚ ਮੌਜੂਦ ਅਸਮਾਨਤਾ ਨੂੰ ਖ਼ਤਮ ਕਰਨ ਲਈ ਕਈ ਕਦਮ ਚੁੱਕੇ ਸਨ, ਇਸ ਲਈ ਆਪ ਬਾਰੇ ਕਿਹਾ ਜਾਂਦਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਇਕ ਨਾਮ ਹੀ ਇਕ ਯੁੱਗ ਹੈ।    ਭਗਵਾਨ ਸ਼੍ਰੀ ਮਹਾਵੀਰ ਜਯੰਤੀ ਬਾਰੇ ਚਾਨਣਾ ਪਾਉਂਦਿਆਂ ਕੋਮਲ ਦੀਦੀ ਨੇ ਦੱਸਿਆ ਕਿ ਮਹਾਂਵੀਰ ਜਯੰਤੀ ਕੇਵਲ ਇਕ ਤਿਉਹਾਰ ਹੀ ਨਹੀਂ ਸਗੋਂ ਸਾਦਗੀ, ਪਵਿੱਤਰਤਾ ਅਤੇ ਅਹਿੰਸਾ ਦਾ ਪ੍ਰਤੀਕ ਹੈ, ਭਗਵਾਨ ਮਹਾਂਵੀਰ ਜੀ ਦੇ ਜਨਮ ਦਿਨ ਨੂੰ ਮਹਾਂਵੀਰ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਹਾਂਵੀਰ ਜੀ ਜੈਨ ਧਰਮ ਦੇ 24ਵੇਂ ਤੀਰਥਕਰ ਸਨ। ਆਪਣੀਆਂ ਗਿਆਨ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨ ਕਾਰਨ ਆਪ ਨੂੰ ਮਹਾਂਵੀਰ ਕਿਹਾ ਜਾਂਦਾ ਹੈ। ਇਸ ਦਿਨ ਨੂੰ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ।    ਵਿਸਾਖੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੀਦੀ ਹਰਵਿੰਦਰ ਕੌਰ ਨੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਸਾਰੇ ਭਾਰਤੀਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ 13 ਅਪ੍ਰੈਲ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਇਤਿਹਾਸਕ ਪਿਛੋਕੜ ਹੈ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਾ ਕੇ ਪੰਜ ਸਿਰਾਂ ਦੀ ਮੰਗ ਕੀਤੀ। ਮੰਗ ਕਰਨ ਤੇ ਪੰਜ ਸਿੱਖ ਦੀਵਾਨ ਵਿਚੋਂ ਉੱਠੇ ਤਾਂ ਗੁਰੂ ਜੀ ਨੇ ਉਨ੍ਹਾਂ ਸਿੱਖਾਂ ਨੂੰ ਪੰਜ ਪਿਆਰੇ ਕਹਿ ਕੇ ਸਨਮਾਨਿਤ ਕੀਤਾ।   ਇਸ ਦਿਨ ਹੀ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਹਿੰਸਾ ਕਾਂਡ ਹੋਇਆ ਸੀ। ਅੰਗਰੇਜ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਿੱਟੇ ਵਜੋਂ ਲੋਕ ਸ਼ਹੀਦ ਹੋਏ, ਕਈ ਜ਼ਖਮੀ ਹੋਏ ਤੇ ਕਈਆਂ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦਿਨ ਪਵਿੱਤਰ ਸਥਾਨਾਂ ਤੇ ਇਸ਼ਨਾਨ ਕਰਦੇ ਹਨ। ਵਿਸਾਖੀ ਦਾ ਮੇਲਾ ਦੇਖਣ ਲਈ ਲੋਕ ਦੂਰੋਂ ਦੂਰੋਂ ਹੁੰਮ-ਹੁੰਮਾ ਕੇ ਪਹੁੰਚਦੇ ਹਨ।  ਅੰਤ ਵਿੱਚ ਪ੍ਰਬੰਧ ਸਮਿਤੀ ਦੇ ਪ੍ਰਧਾਨ ਡਾ. ਅੰਜੂ ਗੋਇਲ ਜੀ, ਪ੍ਰਬੰਧਕ ਸ੍ਰੀ ਵਿਵੇਕ ਭਾਰਦਵਾਜ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਸਭ ਨੂੰ ਵਿਸਾਖੀ, ਮਹਾਂਵੀਰ ਜਯੰਤੀ ਅਤੇ ਡਾਕਟਰ ਭੀਮ ਰਾਓ ਜਯੰਤੀ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।