ਮਹਿਲ ਕਲਾਂ/ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਪੰਜਾਬ (ਰਜਿ:295) ਬਲਾਕ ਬਠਿਡਾ ਦੀ ਮਹੀਨਾਵਾਰ ਮੀਟਿਗ IVY ਹਸਪਤਾਲ ਮਾਨਸਾ ਰੋਡ ਬਠਿੰਡਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਡਾਂ ਸੁਖਚਰਨ ਬਰਾੜ ਦੀ ਰਹਿਨਮਾਈ ਵਿਚ ਹੋਈ। ਸਟੇਜ ਸਕੱਤਰ ਦੀ ਜੁਮੇਵਾਰੀ ਡਾਂ ਪ੍ਰਦੀਪ ਜੀ ਨੇ ਬਾਖੂਬੀ ਨਿਭਾਈ । ਇਸ ਮੀਟਿੰਗ ਵਿਚ ਡਾਂ ਕਰਨੈਲ ਸਿੰਘ ਜੋਗਾ ਨੰਦ ਸਟੇਟ ਆਗੂ,, ਡਾਂ ਸੁਰਜੀਤ ਸਿੰਘ ਸਟੇਟ ਆਗੂ ਅਤੇ ਡਾਂ ਗਿਆਨ ਚੰਦ ਸਰਮਾ ਜਿਲਾ ਚੇਅਰਮੈਨ ਬਠਿੰਡਾ ਨੇ ਆਪਣੇ ਆਪਣੇ ਵਿਚਾਰ ਵੱਖ ਵੱਖ ਪਹਿਲੂਆਂ-ਮੁੱਦਿਆਂ ਉਪਰ ਰੱਖੇ। ਇਸ ਤੋ ਇਲਾਵਾ IVY ਦੇ ਫੈਸੀਲਿਟੀ ਡਾਇਰੈਟਰ ਡਾਂ ਆਲੋਕ ਲੋਧ ਜੀ ਨੇ ਹਸਪਤਾਲ ਦੀਆ ਸਹੂਲਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ ੳਪਰੰਤ ਹਸਪਤਾਲ ਦੇ ਵੱਖ ਵੱਖ ਡਾਕਟਰਾਂ ਨੇ ਆਪਣੇ ਆਪਣੇ ਖੇਤਰ ਦੇ ਰੋਗਾਂ ਅਤੇ ਇਹਨਾ ਦੇ ਇਲਾਂਜ ਸਬੰਧੀ ਬਾਖੂਬੀ ਬਰੀਕੀ ਨਾਲ ਸਮਝਾਇਆ ।ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਹ ਪੇਂਡੂ ਇਲਾਕੇ ਵਿਚ ਵਸਦੇ ਲੋਕਾਂ ਦੀ ਰੀੜ੍ਹ ਦੀ ਹੱਡੀ ਹਨ।ਪੇਂਡੂ ਇਲਾਕੇ ਵਿੱਚ ਵਸਦੇ 80% ਲੋਕਾਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਪਿੰਡਾਂ ਵਿੱਚ ਵਸਦੇ ਡਾਕਟਰ ਹੀ ਬਾਖੂਬੀ ਨਿਭਾਅ ਰਹੇ ਹਨ । ਡਾ ਸੁਰਜੀਤ ਸਿੰਘ ਬਠਿੰਡਾ ਨੇ IVY ਹਸਪਤਾਲ ਦੇ ਡਾਕਟਰਾਂ ਦੀਆਂ ਸਰੀਰ ਦੇ ਵੱਖ ਵੱਖ ਹਿੱਸਿਆਂ ਸਬੰਧੀ ਵਿਸਥਾਰਪੂਰਕ ਜਾਣਕਾਰੀਆਂ ਦੇਣ ਸਬੰਧੀ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੱਖ ਵੱਖ ਸਮਿਆਂ ਤੇ ਅਜਿਹੇ ਸੈਮੀਨਾਰਾਂ ਰਾਹੀਂ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕਰਨੈਲ ਸਿੰਘ ਜੋਗਾਨੰਦ ਸਟੇਟ ਆਗੂ,, ਡਾ ਸੁਰਜੀਤ ਸਿੰਘ ਉੱਪ ਪ੍ਰਧਾਨ ਪੰਜਾਬ ,,ਡਾ ਗਿਆਨ ਚੰਦ ਸ਼ਰਮਾ ਜ਼ਿਲਾ ਚੇਅਰਮੈਨ ਬਠਿੰਡਾ ,,ਡਾ ਸੁਖਚਰਨ ਬਰਾਡ਼ ਬਲਾਕ ਪ੍ਰਧਾਨ,, ਡਾ ਪ੍ਰਦੀਪ ਜਨਰਲ ਸਕੱਤਰ ਬਲਾਕ ਬਠਿੰਡਾ,,ਡਾ ਬਲਵਿੰਦਰ ਸੋਨੀ ਬਲਾਕ ਬਠਿੰਡਾ ਕੈਸ਼ੀਅਰ,,ਡਾ ਪਵਨ ਚੋਪੜਾ,,ਡਾ ਅਰਵਿੰਦ,,ਡਾ ਮੰਗਲਜੀਤ ਸਿੰਘ,,ਡਾ ਅਮਨਦੀਪ ਸਿੰਘ, ਡਾ ਜਰਨੈਲ ਸਿੰਘ,,ਡਾ ਕਮਲਜੀਤ ਸਿੰਘ,,ਡਾ ਰਾਜ ਕੁਮਾਰ ਕਾਂਗੜਾ,,ਡਾ ਰੋਸ਼ਨ ਲਾਲ ,,ਡਾ ਨਿਰਮਲ ਸਿੰਘ ,,ਡਾ ਹਰਦੀਪ ਸਿੰਘ,, ਡਾ ਸੰਜੀਵ ਕੁਮਾਰ ,'ਡਾ ਪਵਨ ਰਾਣਾ,, ਡਾ ਬਲਦੇਵ ਸਿੰਘ ,,ਡਾ ਪ੍ਰਕਾਸ਼ ਚੰਦ ,,ਡਾ ਹਰਮੀਤ ਸਿੰਘ,, ਡਾ ਰਾਜੀਵ ,,ਡਾ ਜਗਦੇਵ ਸਿੰਘ ,,ਡਾ ਮਨਪ੍ਰੀਤ ਸ਼ਰਮਾ ,,ਡਾ ਸੁਰੇਸ਼ ਕੁਮਾਰ ਅਤੇ ਲੇਡੀਜ਼ ਵਿੰਗ ਦੇ ਡਾ ਕਿਰਨ ਬਾਲਾ,, ਡਾ ਹਰਵਿੰਦਰ ਕੌਰ ,,ਡਾ ਗੁਰਦੀਪ ਕੌਰ,, ਡਾ ਪਰਮਜੀਤ ਕੌਰ ਆਦਿ ਹਾਜ਼ਰ ਸਨ । ਅੰਤ ਵਿਚ PRO ਡਾਂ ਬਲਦੇਵ ਸਿੰਘ ਚਹਿਲਾ ਵਾਲੀ ਨੇ ਆਏ ਡਾਂ ਸਾਥੀਆਂ ਦਾ ਧੰਨਵਾਦ ਕੀਤਾ ।