ਲੁਧਿਆਣਾ

ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਣ ਦੀ ਖਬ਼ਰ ਝੂਠੀ

ਮਾਸਾਹਾਰੀ ਜਾਨਵਰ ਬਾਹਰ ਨਿਕਲਣ ਦੀਆਂ ਖਬਰਾਂ ਨੂੰ ਅੱਗੇ ਫਾਰਵਰਡ ਨਾ ਕੀਤਾ ਜਾਵੇ :  ਫੀਲਡ ਡਾਇਰੈਕਟਰ
   
 ਐਸ.ਏ.ਐਸ ਨਗਰ 6 ਅਪ੍ਰੈਲ  (ਰਣਜੀਤ ਸਿੱਧਵਾਂ)  :    ਸ਼ੋਸਲ ਮੀਡੀਆ ਉੱਤੇ ਇੱਕ ਜਾਅਲੀ ਖ਼ਬਰ ਵਾਇਰਲ ਹੋ ਰਹੀ ਹੈ ਕਿ ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਲ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਦੇ ਫੀਲਡ ਡਾਇਰੈਕਟਰ ਸ੍ਰੀਮਤੀ ਕਲਪਨਾ ਕੇ ਨੇ ਦੱਸਿਆ ਕਿ ਚਿੜੀਆਘਰ ਛੱਤਬੀੜ ਦੇ ਮਾਸਾਹਾਰੀ ਜਾਨਵਰ ਬਾਹਰ ਨਿਕਣ ਦੀ ਝੂਠੀ ਖਬਰ ਦੇ ਨਾਲ ਕੁੱਝ ਪੁਰਾਣੇ ਸਮੇਂ ਦੇ ਵੀਡਿਉ ਵੀ ਫਾਰਵਰਡ ਕੀਤੇ ਜਾ ਰਹੇ ਹਨ, ਜੋ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਹਨ ਤੇ ਕੁੱਝ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਪੁਰਾਣੇਂ ਵੀਡਿੳ ਹਨ। ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਨਾਲ ਇਨ੍ਹਾਂ ਵਾਇਰਲ ਕੀਤੇ ਜਾ ਰਹੇ ਜ਼ਾਅਲੀ ਅਤੇ ਝੂਠੇ ਵੀਡਿਉਜ਼ ਦਾ ਕੋਈ ਸਬੰਧ ਨਹੀਂ ਹੈ। ਇਹ ਇੱਕ ਜਾਅਲੀ ਅਤੇ ਝੂਠੀ ਖਬਰ ਹੈ ਜੋ ਆਮ ਜਨਤਾ ਵਿੱਚ ਡਰ ਅਤੇ ਸਹਿਮ ਫੈਲਾਉਣ ਲਈ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਫ਼ੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਇਹ ਦੱਸਣਾਂ ਚਾਹੁੰਦਾ ਹੈ ਕਿ ਚਿੜੀਆਘਰ ਛੱਤਬੀੜ ਦੇ ਸਾਰੇ ਜਾਨਵਰ ਬਹੁਤ ਧਿਆਨਪੂਰਵਕ ਅਤੇ ਸੈਨਟਰਲ ਜੂ ਅਥਾਰਟੀ, ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਨਿਰਦੇਸ਼ਾਂ ਅਨੁਸਾਰ ਆਧੁਨਿਕ ਅਤੇ ਵਿਗਿਆਨਿਕ ਤਰੀਕੇ ਨਾਲ ਸੰਭਾਲੇ ਜਾਂਦੇ ਹਨ ਅਤੇ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਦੀ, ਸਟਾਫ਼ ਦੀ ਅਤੇ ਦਰਸ਼ਕਾਂ ਦੀ ਸੁੱਰਖਿਆ ਹਰ ਸਮੇਂ ਯਕੀਨੀ ਬਣਾਈ ਜਾਂਦੀ ਹੈ । ਉਨ੍ਹਾਂ ਕਿਹਾ ਰੋਜ਼ਾਨਾਂ ਹੀ ਸੇਫਟੀ ਅਤੇ ਸਕਿਊਰਟੀ ਨੂੰ ਮੁੱਖ ਰੱਖਦੇ ਹੋਏ ਬਹੁਤ ਚੌਕਸੀ ਨਾਲ ਸਾਰੇ ਪ੍ਰਬੰਧਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਚਿੜੀਆਘਰ ਛੱਤਬੀੜ ਉੱਤਰੀ ਭਾਰਤ ਅਤੇ ਪੰਜਾਬ ਦਾ ਇੱਕ ਮਸ਼ਹੂਰ ਸੈਰ ਸਪਾਟੇ ਵਾਲਾ ਸਥਾਨ ਹੈ ਤੇ ਇਸਦੇ ਨਾਮ ਨੂੰ ਜਾਣ ਬੁੱਝ ਕੇ ਮੰਦਭਾਵਨਾ ਨਾਲ ਬਿਨਾਂ ਤੱਥਾਂ ਨੂੰ ਜਾਣਿਆਂ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਰੂਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਆਮ ਦਰਸ਼ਕਾਂ ਨੂੰ ਚਿੜੀਆਘਰ ਪ੍ਰਸ਼ਾਸ਼ਨ ਵੱਲੋਂ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਅਤੇ ਇਨ੍ਹਾਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਅੱਗੇ ਫਾਰਵਡ ਨਾ ਕੀਤਾ ਜਾਵੇ ਤੇ ਕਿਸੇ ਵੀ ਸ਼ੰਕਾਂ ਨਵਿਰਤੀ ਲਈ ਚਿੜੀਆਘਰ ਛੱਤਬੀੜ ਦੇ ਹੈਲਪਲਾਈਨ ਨੰਬਰ 6239526008 ਤੋਂ ਸੰਪਰਕ ਕਰਨ ਦੀ ਖੇਚਲ ਕੀਤੀ ਜਾ ਸਕਦੀ ਹੈ ।

ਸਕੂਲੀ ਬੱਚਿਆ ਨੂੰ ਸੈਂਡਲ ਅਤੇ ਵਰਦੀਆ ਵੰਡੀਆ

 

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਭੰਮੀਪੁਰਾ ਕਲਾਂ ਦੇ 232 ਵਿਿਦਆਰਥੀਆ ਨੂੰ ਸੈਂਡਲ ਅਤੇ 58 ਵਿਿਦਆਰਥੀਆਂ ਨੂੰ ਸਕੂਲੀ ਵਰਦੀਆ ਵੰਡੀਆ ਗਈਆ।ਇਸ ਮੌਕੇ ਗੱਲਬਾਤ ਕਰਦਿਆ ਪਿੰਡ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਕਿਹਾ ਕਿ ਅਮਰਜੀਤ ਸਿੰਘ ਚਾਹਿਲ ਕੈਨੇਡਾ ਨੇ ਜਿਥੇ ਪਿੰਡ ਦੇ ਸਾਝੇ ਕੰਮਾ ਵਿਚ ਆਪਣਾ ਯੋਗਦਾਨ ਦਿੱਤਾ ਹੈ ਉੱਥੇ ਸਮੇਂ-ਸਮੇਂ ਤੇ ਸਰਕਾਰੀ ਸਕੂਲਾ ਦੇ ਵਿਿਦਆਰਥੀਆ ਲਈ ਵੀ ਵੱਡਾ ਯੋਗਦਾਨ ਦਿੱਤਾ ਹੈ।ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾ ਵਿਚ ਮੱਧਵਰਗੀ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ ਇਸ ਕਰਕੇ ਸਾਨੂੰ ਇਨ੍ਹਾ ਬੱਚਿਆ ਦੀ ਸਮੇਂ-ਸਮੇਂ ਤੇ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਰਾਮਾ ਦੇਵੀ ਅਤੇ ਸਕੂਲ ਦੇ ਸਟਾਫ ਵੱਲੋ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸੁਰਿੰਦਰ ਸ਼ਰਮਾਂ ਸੀ ਐਚ ਟੀ,ਬਲਰਾਜ ਸਿੰਘ ਚਾਹਿਲ,ਜਗਜੀਤ ਸਿੰਘ ਚਾਹਿਲ,ਰਾਜੂ ਸਿੰਘ,ਜਸਵਿੰਦਰ ਸਿੰਘ ਹਾਂਸ,ਵਰਿੰਦਰਜੀਤ ਕੌਰ,ਕਰਮਜੀਤ ਸ਼ਰਮਾਂ,ਹਰਵੀਰ ਕੌਰ,ਜਸਵਿੰਦਰ ਕੌਰ,ਸਿਮਰਨਜੀਤ ਕੌਰ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:-ਸਕੂਲੀ ਵਿਿਦਆਰਥੀਆ ਨੂੰ ਸੈਂਡਲ ਅਤੇ ਵਰਦੀਆ ਵੰਡਦੇ ਹੋਏ ਸਮਾਜ ਸੇਵੀ ਅਮਰਜੀਤ ਸਿੰਘ ਚਾਹਿਲ ਕੈਨੇਡਾ,ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਅਤੇ ਹੋਰ।

ਦਾਣਾ ਮੰਡੀਆ ਦੀ ਸਫਾਈ ਦਾ ਕੰਮ ਸੁਰੂ ਹੋਇਆ

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)-ਪੰਜਾਬੀਆ ਦੇ ਸਿਰਮੌਰ ਅਖਬਾਰ ‘ਪੰਜਾਬੀ ਜਾਗਰਣ’ਵਿਚ ਛਪੀ ਖਬਰ ਦਾ ਅਸਰ 48 ਘੰਟਿਆ ਵਿਚ ਹੀ ਹੋਇਆ।ਜਿਕਰਯੋਗ ਹੈ ਕਿ 5 ਅਪ੍ਰੈਲ ਦੇ ਅਖਬਾਰ ਵਿਚ ਇਲਾਕੇ ਦੀਆ ਦਾਣਾ ਮੰਡੀਆ ਦੀ ਸਫਾਈ ਨਾ ਹੋਣ ਦੀ ਖਬਰ ਪ੍ਰਕਾਸਿਤ ਕੀਤੀ ਗਈ ਸੀ ਜਿਸ ਖਬਰ ਨੂੰ ਮੱਦੇਨਜਰ ਰੱਖਦਿਆ ਛੇ ਅਪ੍ਰੈਲ ਨੂੰ ਮਾਰਕੀਟ ਕਮੇਟੀ ਹਠੂਰ ਦੇ ਲੇਖਾਕਾਰ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਦਾਣਾ ਮੰਡੀਆ ਦੀ ਸਫਾਈ ਸੁਰੂ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆ ਲੇਖਾਕਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਮੰਡੀਆ ਦੀ ਸਫਾਈ ਦੇ ਟੈਂਡਰ ਲੇਟ ਪਾਸ ਹੋਣ ਕਾਰਨ ਅਤੇ ਲੇਬਰ ਦੀ ਘਾਟ ਕਾਰਨ ਸਫਾਈ ਵੀ ਲੇਟ ਸੁਰੂ ਹੋਈ ਹੈ,ਉਨ੍ਹਾ ਦੱਸਿਆ ਕਿ ਮਾਰਕੀਟ ਕਮੇਟੀ ਹਠੂਰ ਅਧੀਨ ਪੈਦੀਆ ਸਾਰੀਆ ਮੰਡੀਆ ਦੀ ਸਫਾਈ ਅੱਜ ਸਾਮ ਪੰਜ ਵਜੇ ਤੱਕ ਹੋ ਜਾਵੇਗੀ ਅਤੇ ਬਿਜਲੀ ਦੇ ਮੀਟਰ ਵੀ ਲੱਗ ਜਾਣਗੇ ਅੱਜ ਤੋ ਬਾਅਦ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਕੋਈ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ।
ਫੋਟੋ ਕੈਪਸ਼ਨ:- ਦਾਣਾ ਮੰਡੀ ਲੱਖਾ ਦੀ ਸਫਾਈ ਕਰਦੇ ਹੋਏ ਕਾਮੇ।

ਸਕੂਲ ਵਿਚ ਇਨਾਮ ਵੰਡ ਸਮਾਗਮ ਕਰਵਾਇਆ

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਦਾ ਨਤੀਜਾ ਘੋਸਿਤ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਭੋਗ ਉਪਰੰਤ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਪਹਿਲੀ,ਦੂਸਰੀ ਅਤੇ ਤੀਸਰੀ ਪੁਜੀਸਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ, ਮਾਪਿਆਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ ਨੇ ਸਰਕਾਰੀ ਸਕੂਲਾਂ ਵਿੱਚ ਮੁਫਤ ਦਾਖਲਾ,ਮੁਫਤ ਵਰਦੀ,ਮੁਫਤ ਕਿਤਾਬਾਂ,ਦੁਪਹਿਰ ਦਾ ਖਾਣਾ,ਵਜੀਫੇ ਅਤੇੇ ਮੈਡੀਕਲ ਆਦਿ ਦੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਤ ਕੀਤਾ।ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਦਾਖਲੇ ਖੁੱਲੇ੍ਹ ਹਨ।ਅੱਜ ਸਰਕਾਰੀ ਸਕੂਲ ਕਿਸੇ ਤੋਂ ਘੱਟ ਨਹੀਂ ਹਨ,ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲ ਪ੍ਰੋਜੈਕਟਰ,ਲਾਇਬ੍ਰੇਰੀ,ਗਣਿਤ ਪਾਰਕ, ਛੋਟੇ ਬੱਚਿਆਂ ਲਈ ਝੂਲੇ ਅਤੇ ਖੇਡਾਂ ਦਾ ਸਮਾਨ ਕੰਪਿਊਟਰ ਅਤੇ ਲੰਿਸਨਿੰਗ ਲੈਬ ਨਾਲ ਲੈਸ ਹਨ।ਇਸ ਸਮੇਂ ਬੱਚਿਆਂ ਵੱਲੋਂ ਧਾਰਮਿਕ ਗੀਤ ਅਤੇ ਕਵੀਸਰੀ ਪੇਸ ਕੀਤੀ ।ਅੰਤ ਵਿੱਚ ਪ੍ਰਭਜੋਤ ਕੌਰ ਨੇ ਆਇਆਂ ਮਾਪਿਆਂ, ਐਸ ਐਮ ਸੀ ਕਮੇਟੀ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਮੁੱਖ ਅਧਿਆਪਕ ਅਜੀਤਪਾਲ ਸਿੰਘ ਮਾਣੂੰਕੇ,ਵਿਕਰਮ ਸ਼ਰਮਾਂ,ਕੁਲਦੀਪ ਕੌਰ,ਮਨਦੀਪ ਕੌਰ, ਬਲਜਿੰਦਰ ਕੌਰ ,ਰਜਿੰਦਰ ਕੌਰ ਲੱਖਾ,ਭੁਪਿੰਦਰ ਸਿੰਘ,ਨਰੇਸ ਕੁਮਾਰ ਆਦਿ ਹਾਜਰ ਸਨ।
ਫੋਟੋ ਕੈਪਸਨ:-ਸਕੂਲੀ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ ਅਤੇ ਹੋਰ।

 

ਕੋਈ ਵੀ ਕੰਮ ਔਖਾ ਨਹੀ ਬਸ ਇਰਾਦੇ ਮਜਬੂਤ ਹੋਣੇ ਚਾਹੀਦੇ ਹਨ-ਮਠਾੜੂ

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਹ ਗੱਲ ਸੱਚ ਹੈ ਕਿ ਜੋ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਸਮਾਂ ਵੀ ਉਸ ਵਿਅਕਤੀ ਦਾ ਸਾਥ ਦਿੰਦਾ ਹੈ ਅਤੇ ਅੱਜ ਦੇ ਸਮੇ ਵਿਚ ਕੋਈ ਕੰਮ ਔਖਾ ਨਹੀ,ਬਸ ਇਰਾਦੇ ਮਜਬੂਤ ਹੋਣੇ ਚਾਹੀਦੇ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਯੂਨੀਅਨ ਬੈਂਕ ਅਖਾੜਾ ਦੇ ਨਵ ਨਿਯੁਕਤ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਪੱਤਰਕਾਰਾ ਨਾਲ ਕੀਤਾ।ਇਸ ਮੌਕੇ ਬੈਂਕ ਮੈਨੇਜਰ ਮਠਾੜੂ ਨੇ ਆਪਣੀ ਜਿੰਦਗੀ ਦੇ ਲੰਮੇ ਪੈਡੇ ਦੀ ਦਾਸਤਾ ਸੁਣਾਉਦਿਆ ਕਿਹਾ ਕਿ ਮੈ ਮੁੱਢਲੀ ਪੜ੍ਹਾਈ ਖਤਮ ਕਰਕੇ 1982 ਵਿਚ ਦੇਸ ਦੀ ਸੇਵਾ ਕਰਨ ਲਈ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਜਿਥੇ ਉਨ੍ਹਾ 21 ਸਾਲਾ ਬਾਅਦ 2003 ਵਿਚ ਫੌਜ ਵਿਚੋ ਸੇਵਾ ਮੁਕਤ ਹੋ ਕੇ ਆਪਣੀ ਜਨਮ ਭੂੰਮੀ ਪਿੰਡ ਪੁੜੈਣ ਵਿਚ ਆ ਗਏ।ਜਿਥੇ ਉਨ੍ਹਾ ਆਪਣੇ ਪਰਿਵਾਰ ਦੇ ਪਾਲਣ ਪੋਸਣ ਲਈ ਪੰਜ ਸਾਲ ਟੈਕਸੀ ਚਲਾਈ ਅਤੇ 12 ਦਸੰਬਰ 2008 ਵਿਚ ਯੂਨੀਅਨ ਬੈਂਕ ਅਖਾੜਾ ਵਿਚ ਬਤੌਰ ਗੰਨਮੈਨ ਦੀ ਸੇਵਾ ਨਿਭਾਉਣ ਲੱਗੇ ਅਤੇ ਨਾਲ-ਨਾਲ ਤਰੱਕੀ ਕਰਨ ਲਈ ਪੜ੍ਹਾਈ ਵੀ ਜਾਰੀ ਰੱਖੀ।ਉਨ੍ਹਾ ਦੱਸਿਆ ਇਸ ਤੋ ਬਾਅਦ ਇਸੇ ਬੈਂਕ ਵਿਚ ਬਤੌਰ ਕੈਸੀਅਰ,ਡਿਪਟੀ ਬਰਾਚ ਮੈਨੇਜਰ ਦੀ ਸੇਵਾ ਕੀਤੀ ਅਤੇ ਹੁਣ ਮੈ ਬੈਂਕ ਮੈਨੇਜਰ ਦਾ ਟੈਸਟ ਪਾਸ ਕਰਕੇ ਵਿਭਾਗ ਵੱਲੋ ਮੈਨੂੰ 31 ਮਾਰਚ 2022 ਨੂੰ ਯੂਨੀਅਨ ਬੈਂਕ ਅਖਾੜਾ ਦਾ ਹੀ ਬੈਂਕ ਮੈਨੇਜਰ ਨਿਯੁਕਤ ਕੀਤਾ ਹੈ।ਉਨ੍ਹਾ ਕਿਹਾ ਕਿ ਮੈ ਕਦੇ ਵੀ ਸੋਚਿਆ ਨਹੀ ਸੀ ਕਿ ਇਸੇ ਬੈਂਕ ਵਿਚ ਗੰਨਮੈਨ ਦੀ ਨੌਕਰੀ ਕਰਦਾ ਹੋਇਆ ਇਸੇ ਬੈਕ ਵਿਚ ਹੀ ਬਤੌਰ ਮੈਨੇਜਰ ਨਿਯੁਕਤ ਹੋਵਾਗਾ।ਉਨ੍ਹਾ ਕਿਹਾ ਕਿ ਇਸ ਤਰੱਕੀ ਤੇ ਜਿਥੇ ਪ੍ਰਮਾਤਮਾ ਦਾ ਵੱਡਾ ਅਸੀਰਵਾਦ ਹੈ ਉਥੇ ਉਨ੍ਹਾ ਦੇ ਪਰਿਵਾਰ ਦਾ ਵੀ ਇੱਕ ਵੱਡਾ ਯੋਗਦਾਨ ਹੈ।ਇਸ ਤਰੱਕੀ ਲਈ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਮੁਬਾਰਕਾ ਦੇਣ ਵਾਲਿਆ ਦਾ ਤਾਤਾ ਲੱਗਿਆ ਹੋਇਆ ਹੈ ਅਤੇ ਪਿੰਡਾ ਦੇ ਮੋਹਤਵਰ ਵਿਅਕਤੀ ਉਨ੍ਹਾ ਦਾ ਸਨਮਾਨ ਕਰ ਰਹੇ ਹਨ।ਇਸ ਮੌਕੇ ਉਨ੍ਹਾ ਦੇ ਨਜਦੀਕੀ ਦੋਸਤ ਪੰਚਾਇਤ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਕਲਾਂ ਨੇ ਕਿਹਾ ਕਿ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਦੀ ਜਿੰਦਗੀ ਤੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ ਜਿਨ੍ਹਾ ਨੇ ਸਖਤ ਮਿਹਨਤ ਕਰਕੇ ਆਪਣੀਆ ਮੰਜਲਾ ਸਰ ਕੀਤੀਆ ਹਨ।ਇਸ ਮੌਕੇ ਉਨ੍ਹਾ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਨੀਅਨ ਬੈਂਕ ਅਖਾੜਾ ਦਾ ਸਮੂਹ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:- ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਕਲਾਂ ਅਤੇ ਹੋਰ।  
ਫਾਇਲ ਫੋਟੋ:-004

ਐੱਸ.ਸੀ.ਡੀ. ਸਰਕਾਰੀ ਕਾਲਜ ਦੀਆਂ ਸੜਕਾਂ 68 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ - ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਐੱਸ.ਸੀ.ਡੀ. ਸਰਕਾਰੀ ਕਾਲਜ ਵਿੱਚ ਖੇਡ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ

 

ਲੁਧਿਆਣਾ, 6 ਅਪ੍ਰੈਲ (ਰਣਜੀਤ ਸਿੱਧਵਾਂ)   : ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਅੱਜ 

ਐੱਸ.ਸੀ.ਡੀ. ਸਰਕਾਰੀ ਕਾਲਜ (ਲੜਕਿਆਂ) ਲੁਧਿਆਣਾ ਵਿੱਚ ਪਹੁੰਚਣ 'ਤੇ ਤਕਰੀਬਨ 68 ਲੱਖ ਰੁਪਏ ਦੀ ਲਾਗਤ ਨਾਲ ਕਾਲਜ ਵਿੱਚ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਦਾ ਉਦਘਾਟਨ ਕੀਤਾ ਅਤੇ ਇੱਕ ਸ਼ਾਨਦਾਰ ਹਾਲ ਬਣਾਉਣ ਦਾ ਭਰੋਸਾ ਦਿੱਤਾ। ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਅੱਜ ਐੱਸ.ਸੀ.ਡੀ. ਸਰਕਾਰੀ ਕਾਲਜ (ਲੜਕਿਆਂ) ਲੁਧਿਆਣਾ ਵਿੱਚ ਖੇਡ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦਾ ਐੱਸ.ਸੀ.ਡੀ. ਸਰਕਾਰੀ ਕਾਲਜ ਪਹੁੰਚਣ 'ਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਅਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਬਹੁਤ ਨੇਕ ਸੁਭਾਅ ਅਤੇ ਮਿਲਣਸਾਰ ਇਨਸਾਨ ਹਨ ਅਤੇ ਕਾਲਜ਼ ਵੱਲੋਂ ਉਨ੍ਹਾਂ ਦਾ ਇੱਥੇ ਪਹੁੰਚਣ 'ਤੇ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਪ੍ਰੀਤ ਸਿੰਘ ਗੋਗੀ ਨੇ ਕਾਲਜ਼ ਦੇ ਪ੍ਰਿੰਸੀਪਲ, ਸਟਾਫ਼ ਅਤੇ ਸਾਰੇ ਬੱਚਿਆਂ ਅਤੇ ਹੋਰ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 20 ਸਾਲਾਂ ਤੋਂ ਕਾਲਜ ਨਾਲ ਜੁੜਿਆ ਹੋਇਆ ਹਾਂ। ਉਨ੍ਹਾਂ ਕਿਹਾ ਕਿ ਇਹ ਕਾਲਜ਼ ਅਜਿਹਾ ਕਾਲਜ਼ ਹੈ ਜਿਸ ਵਿੱਚ ਵੱਡੀਆਂ-ਵੱਡੀਆਂ ਹਸਤੀਆਂ ਦੇ ਵਿਦਿਆਰਥੀ ਇੱਥੋਂ ਪੜ੍ਹ ਕੇ ਆਪਣੀ ਮੰਜਿਲ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਮਿਲਖਾ ਸਿੰਘ ਅਤੇ ਦਾਰਾ ਸਿੰਘ ਵਾਲਾ ਪੰਜਾਬ ਬਣਾਵਾਂਗਾ ਜਿਸ ਲਈ ਵਿਦਿਆਰਥੀਆਂ ਨੂੰ ਥੋੜਾ ਸਬਰ ਕਰਨਾ ਪਵੇਗਾ। ਅੰਤ ਵਿੱਚ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗਾ। 

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਕਾਲਜ ਦਾ ਖੇਡਾਂ ਵੱਲ ਵਿਸ਼ੇਸ਼ ਝੁਕਾਅ ਹੈ। ਹਰ ਸਾਲ ਬਹੁਤ ਸਾਰੇ ਵਿਦਿਆਰਥੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ ਅਤੇ ਜਿੱਤਾਂ ਵੀ ਪ੍ਰਾਪਤ ਕਰਦੇ ਹਨ। ਬਹੁਤ ਸਾਰੀਆਂ ਖੇਡਾਂ ਜਿਵੇਂ 100 ਮੀਟਰ, 1500 ਮੀਟਰ,  ਚਾਟੀ ਰੇਸ ਆਦਿ ਕਰਵਾਈਆ ਗਈਆਂ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ ਨੇ ਖੇਡਾਂ ਦੀ ਪ੍ਰਾਪਤੀ ਦੀ ਰਿਪੋਰਟ ਪੇਸ਼ ਕੀਤੀ ਉਨਾਂ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਦਰਜਾ ਚਾਰ ਕਰਮਚਾਰੀਆਂ ਦਾ ਧੰਨਵਾਦ ਕੀਤਾ ਖੇਡਾਂ ਵਿੱਚ ਕਾਲਜ ਦੀਆਂ ਕੁਝ ਪ੍ਰਾਪਤੀਆਂ ਬਾਰੇ ਦੱਸਿਆ ਕਿ ਕਾਲਜ ਦੀ ਬਾਸਕਟਬਾਲ ਟੀਮ ਨੇ ਪਹਿਲਾਂ ਵਾਂਗ ਅੰਤਰ-ਕਾਲਜ ਮੁਕਾਬਲੇ ਜਿੱਤੇ ਅਤੇ ਪੰਜ ਖਿਡਾਰੀ ਉੱਤਰੀ ਜ਼ੋਨ ਵਿੱਚੋਂ ਤੀਜੇ ਸਥਾਨ ’ਤੇ ਰਹੇ। ਕੰਵਰ ਗੁਰਬਾਜ ਸਿੰਘ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਦਾ ਸਰਵੋਤਮ ਖਿਡਾਰੀ ਅਤੇ ਸੀਨੀਅਰ ਨੈਸ਼ਨਲ ਨਾਰਥ ਜ਼ੋਨ ਵਿੱਚੋਂ ਪੰਜ ਖਿਡਾਰੀ ਐਲਾਨੇ ਗਏ।

ਇਸੇ ਤਰ੍ਹਾਂ ਵਾਲੀਬਾਲ ਬੱਚਿਆਂ ਦੀ ਟੀਮ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪੰਜ ਖਿਡਾਰੀਆਂ ਨੇ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਵਿੱਚ ਤੀਜਾ ਸਥਾਨ, ਸ਼ਤਰੰਜ ਟੀਮ ਨੇ ਦੂਜਾ, ਐਥਲੈਟਿਕਸ ਵਿੱਚ ਗੁਰਕੋਮਲ ਸਿੰਘ ਨੇ ਪਹਿਲਾ ਹਰਪਾਲ ਸਿੰਘ ਨੇ ਸੀਨੀਅਰ ਸਟੇਟ ਇੰਟਰ ਕਾਲਜ ਅੰਡਰ 23 ਵਿੱਚ ਤੀਹਰੀ ਛਾਲ ਵਿੱਚ ਪਹਿਲਾ ਅਤੇ ਫੈਡਰੇਸ਼ਨ ਕੱਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਅੰਡਰ 23 ਵਿੱਚ ਪਹਿਲਾ ਸਥਾਨ, ਮੁਕੁਲ ਧਾਮ ਨੇ 3000 ਸਟੈਪਲ ਚੇਜ਼ ਵਿੱਚ ਦੂਜਾ ਅਤੇ ਸੀਨੀਅਰ ਸਟੇਟ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਸ਼ਤੀ ਵਿੱਚ ਇੰਟਰ ਕਾਲਜ ਫਰੀਸਟਾਈਲ ਵਿੱਚ ਸ਼ਾਨਜੀਤ ਸਿੰਘ ਨੇ ਦੂਜਾ ਅਤੇ ਸੁਰਿੰਦਰ ਸਿੰਘ ਨੇ ਵੇਟਲਿਫਟਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ, ਚੇਤਨ ਨੇ ਦੂਜਾ ਅਤੇ ਕਰਨਵੀਰ ਨੇ ਤੀਜਾ, ਅਨਮੋਲ ਕਨੌਜੀਆ ਨੇ ਦੂਜਾ ਅਤੇ ਅਸ਼ੋਕ ਨੇ ਤੀਜਾ ਸਥਾਨ ਹਾਸਲ ਕੀਤਾ। ਤਾਈਕਵਾਂਡੋ ਵਿੱਚ ਹਰਕਰਨ ਸਿੰਘ ਨੇ ਕਰਾਟੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਭੁਵਨ ਗੁਪਤਾ ਨੇ ਸਾਈਕਲਿੰਗ ਅਤੇ ਨਿਹਾਲ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ। ਨਿਹਾਲ ਵਡੇਰਾ ਨੇ ਘਰੇਲੂ ਕ੍ਰਿਕਟ ਦੀ ਰਣਜੀ ਟਰਾਫੀ ਵਿੱਚ ਭਾਗ ਲਿਆ ਅਤੇ 2018-19 ਵਿੱਚ ਕ੍ਰਿਕਟ ਟੀਮ ਦਾ ਕਪਤਾਨ ਵੀ ਰਿਹਾ। ਇਸ ਤੋਂ ਇਲਾਵਾ 50ਵੇਂ ਸੀਨੀਅਰ ਸਟੇਟ ਹੈਂਡਲਬਾਰ ਵਿੱਚ 10 ਹੈਂਡਬਾਲ ਬੱਚੇ ਤੀਜੇ ਸਥਾਨ ’ਤੇ ਰਹੇ। 

ਇਸ ਸਮਾਗਮ ਦੌਰਾਨ ਸਟੇਜ ਦੀ ਸਾਰੀ ਕਾਰਵਾਈ ਪ੍ਰੋ. ਡਾ. ਹਰਬਿਲਾਸ ਹੀਰਾ ਵਲੋਂ ਨਿਭਾਈ ਗਈ ਅਤੇ ਕਾਲਜ਼ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ ਲਿਆ।

ਸ. ਬਲਦੇਵ ਸਿੰਘ ਨੂੰ ਸੇਵਾ ਮੁਕਤ ਤੇ ਨਿੱਘੀ ਵਿਦਾਇਗੀ  

 

ਜਗਰਾਉ 6 ਅਪ੍ਰੈਲ (ਅਮਿਤਖੰਨਾ) ਜਗਰਾਉਂ ਦੇ ਗੌਰਮਿੰਟ ਹਾਈ ਸਕੂਲ ਲੜਕੇ  ਦੇ ਵੋਕੇਸ਼ਨਲ ਮਾਸਟਰ  ਸ. ਬਲਦੇਵ ਸਿੰਘ ਦੀ ਸੇਵਾਮੁਕਤ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਟਾਫ ਵੱਲੋਂ ਇਕ ਸਮਾਰੋਹ ਕਰਵਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ  ਸ. ਬਲਦੇਵ ਸਿੰਘ 13-12-1997 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ   ਸੰਗਰੂਰ ਵਿਖੇ  ਆਪਣੀ ਨੌਕਰੀ ਸ਼ੁਰੂ ਕੀਤੀ  ਉਸ ਤੋਂ ਬਾਅਦ 26-7-2006 ਨੂੰ ਜਗਰਾਉਂ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ  ਆਪਣੀਆਂ ਸੇਵਾਵਾਂ ਨਿਭਾ ਰਹੇ ਹਨ  25ਸਾਲ ਦੀ ਬੇਦਾਗ ਸੇਵਾ ਪੂਰੀ ਕਰਦੇ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੋਂ ਬੁਲੰਦ ਦਾਗ਼ੀ ਲੈਂਦੇ ਹੋਏ ਮਾਣ ਮਹਿਸੂਸ ਕਰਦੇ ਹਨ  ਇਨ੍ਹਾਂ ਨੇ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹੋਏ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਇਨ੍ਹਾਂ ਦੀ ਸ਼ਖ਼ਸੀਅਤ ਰੂਪੀ ਗੁਣਾਂ ਦੀ ਮਹਿਕ ਹਮੇਸ਼ਾ ਇਸ ਸੰਸਥਾ ਨੂੰ ਮਹਿਕਾਉਂਦੀ ਰਹੇਗੀ  ਸ.  ਬਲਦੇਵ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਸਮਾਰੋਹ ਵਿੱਚ ਸ਼ਾਮਲ ਹੋਏ  ਸਕੂਲ ਦੇ ਸਟਾਫ ਮੈਂਬਰਾਂ ਨੇ ਵੀ ਸ. ਬਲਦੇਵ ਸਿੰਘ ਨਾਲ ਆਪਣੇ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਤੇ ਭਾਵੁਕ ਹੋਏ  ਆਪਣੀ ਵਿਦਾਇਗੀ ਸਮਾਰੋਹ ਤੇ ਸ.ਬਲਦੇਵ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਸਕੂਲ ਵੱਲੋਂ ਪਰਿਵਾਰ ਦੀ ਤਰ੍ਹਾਂ ਜੋ ਪਿਆਰ ਤੇ ਇੱਜ਼ਤ ਮਿਲੀ ਉਹ ਕਦੇ ਵੀ ਨਹੀਂ ਭੁੱਲ ਸਕਦੇ  ਉਨ੍ਹਾਂ ਨੇ ਸਕੂਲ ਦੇ ਸਾਰੇ ਸਟਾਫ ਦੀ ਇੱਕਜੁੱਟ ਹੋ ਕੇ ਕੰਮ ਕਰਨ ਦੀ ਸ਼ਲਾਘਾ ਕੀਤੀ ਇਕਜੁੱਟ ਨੂੰ ਅੱਗੇ ਵੀ ਇਸ ਤਰ੍ਹਾਂ ਬਰਕਾਰ ਰੱਖਣ ਦੀ ਕਾਮਨਾ ਕੀਤੀ  ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ  ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ  ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨ ਪੱਤਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਲੰਮੀ ਉਮਰ ਤੇ ਤੰਦਰੁਸਤੀ ਸਿਹਤ ਦੀ ਕਾਮਨਾ ਕੀਤੀ  ਇਸ ਮੌਕੇ ਪ੍ਰਿੰਸੀਪਲ ਡਾ ,ਗੁਰਵਿੰਦਰਜੀਤ ਸਿੰਘ ,ਜਗਤਾਰ ਸਿੰਘ ਅਸਟ੍ਰੇਲੀਆ, ਪ੍ਰਿੰਸੀਪਲ ਕਰਮਜੀਤ ਸਿੰਘ ਬੱਧਨੀ ਕਲਾਂ, ਮਾਸਟਰ ਰਾਮ ਕੁਮਾਰ ,ਪ੍ਰਭਾਤ ਕਪੂਰ, ਰਾਜੀਵ ਕੁਮਾਰ, ਗੁਰਕਿਰਪਾਲ ਸਿੰਘ, ਤੀਰਥ ਸਿੰਘ, ਰਣਜੀਤ ਸਿੰਘ, ਇੰਦੂ ਬਾਲਾ , ਪ੍ਰੀਤੀ ਸ਼ਰਮਾ, ਹਰਸਿਮਰਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ

ਐਪਟੈਕ ਸੈਂਟਰ ਵੱਲੋਂ ਵਿਦਿਆਰਥੀਆਂ ਨੂੰ ਲੰਡਨ ਅਕੈਡਮੀ ਦੇ ਸਰਟੀਫਿਕੇਟ ਦਿੱਤੇ  

ਜਗਰਾਉ 6 ਅਪ੍ਰੈਲ (ਅਮਿਤਖੰਨਾ) ਐਪਟੈਕ ਸੈਂਟਰ ਜਗਰਾਉਂ ਪਿਛਲੇ 24 ਸਾਲਾਂ ਤੋਂ ਵਿਦਿਆਰਥੀਆਂ ਨੂੰ ਕੰਪਿਊਟਰ ਐਜੂਕੇਸ਼ਨ ਦੇਣ ਵਿਚ ਪਹਿਲੇ ਨੰਬਰ ਤੇ ਹੈ ਇੱਥੋਂ ਪੜ੍ਹਾਈ ਕਰਕੇ ਵਿਦਿਆਰਥੀ ਹਰ ਖੇਤਰ ਵਿਚ ਵਧੀਆ ਪੋਸਟਾਂ ਤੇ ਕੰਮ ਕਰ ਰਹੇ ਹਨ  ਜਗਰਾਉਂ ਸੈਂਟਰ ਵਿਚ ਲੰਡਨ ਅਕੈਡਮੀ ਤੋਂ ਵੀ ਮਾਨਤਾ ਪ੍ਰਾਪਤ ਕੋਰਸ ਪਿਛਲੇ 2 ਸਾਲਾਂ ਤੋਂ ਕਰਵਾਏ ਜਾਂਦੇ ਹਨ  ਅੱਜ ਸੈਂਟਰ ਦੇ ਹੈੱਡ ਸ੍ਰੀ ਮਨਮੋਹਨ ਸਿੰਘ ਚਾਹਲ ਵੱਲੋਂ 30 ਵਿਦਿਆਰਥੀਆਂ ਨੂੰ ਲੰਡਨ ਅਕੈਡਮੀ ਦੇ ਸਰਟੀਫਿਕੇਟ ਵੰਡੇ ਗਏ  ਇਸ ਮੌਕੇ ਸੈਂਟਰ ਮੈਨੇਜਰ ਕਰਮਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਸੈਂਟਰ ਦਾ ਸਾਰਾ ਸਟਾਫ  ਗੁਰਲੀਨ ਸਿੰਘ, ਸੁਮਿਤ ਕੈਰੀ, ਹਰਕੰਵਲਪ੍ਰੀਤ, ਗੁਰਮੀਤ, ਅੰਨਤ ਕੁਮਾਰ, ਸੋਨੀਆ ,ਪ੍ਰਿਅੰਕਾ, ਜਸਵਿੰਦਰ ਕੌਰ, ਸੌਮਿਆ ਸਿੰਗਲਾ, ਗੁਰਕੀਰਤ ਸਿੰਘ  ਆਦਿ ਹਾਜ਼ਰ ਸਨ

ਸੁਆਮੀ ਰੂਪ ਚੰਦ ਜੈਨ ਸਕੂਲ ਨੇ ਕੀਤਾ ਫਰੈਸ਼ਰ ਪਾਰਟੀ ਦਾ ਆਯੋਜਨ  

 

ਜਗਰਾਉ 6 ਅਪ੍ਰੈਲ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਸਮਾਰੋਹ 2022 ਆਯੋਜਨ ਕੀਤਾ ਗਿਆ ਇਹ ਪਾਰਟੀ ਪ੍ਰਾਇਮਰੀ ਵਿੰਗ ਵਿੱਚ ਹੋਈ  ਇਸ ਮੌਕੇ ਬੱਚਿਆਂ ਨਾਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਰਾਜਪਾਲ ਕੌਰ ਸਨੇਹੀ ਮੈਡਮ ਨੀਨਾ ਮੈਡਮ ਅਤੇ ਹੋਰ ਕਈ ਅਧਿਆਪਕ ਸ਼ਾਮਲ ਸਨ ਪਾਰਟੀ ਵਿੱਚ ਬੱਚਿਆਂ ਤੋਂ ਕੇਕ ਕਟਵਾਇਆ ਗਿਆ ਅਤੇ ਬੱਚਿਆਂ ਨੇ ਪਾਰਟੀ ਵਿੱਚ ਸੰਗੀਤ ਤੇ ਨਾਚ ਦਾ ਖੂਬ ਆਨੰਦ ਮਾਣਿਆ ਇਸ ਪ੍ਰੋਗਰਾਮ ਦੇ ਮਾਧਿਅਮ ਦੁਆਰਾ ਨਵੇਂ ਤੇ ਪੁਰਾਣੇ ਬੱਚਿਆਂ ਨੇ ਇੱਕ ਦੂਸਰੇ ਨਾਲ ਆਪਸੀ ਤਾਲਮੇਲ ਭਾਈਚਾਰਾ ਤੇ ਪਿਆਰ ਵਧਾਇਆ  ਸਕੂਲ ਦੇ ਪ੍ਰਿੰਸੀਪਲ ਮੈਡਮ ਰਾਜਪਾਲ ਕੌਰ ਨੇ ਨਵੇਂ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ

ਜਖਮੀ ਬੇਸਹਾਰਾ ਗਊਆਂ ਦੇ  ਇਲਾਜ ਤੇ ਸੇਵਾ ਲਈ ਲਈ ਬਰਦਾਨ  ਸਾਬਿਤ ਹੋ ਰਹੀ -  ਹੀਰਾ ਐਨੀਮਲਜ ਹਸਪਤਾਲ 

ਜਗਰਾਉ 6 ਅਪ੍ਰੈਲ (ਅਮਿਤਖੰਨਾ) ਜਖਮੀ ਬੇਸਹਾਰਾ ਗਊਆਂ ਤੇ ਜੀਵਾਂ ਦੇ ਇਲਾਜ ਤੇ ਸੇਵਾ ਸੰਭਾਲ ਲਈ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ (ਜਗਰਾਓ) ਇਸ ਸਮੇ ਬੇਸਹਾਰਾ ਜੀਵਾਂ  ਤੇ ਗਊਆਂ ਦੀ ਸੇਵਾ ਤੇ ਉਨਾ ਦੇ ਇਲਾਜ  ਨੂੰ ਸਮਰਪਿਤ ਹਸਪਤਾਲ  ਸੁਸਾਇਟੀ ਹੈ । ਹੀਰਾ ਐਨੀਮਲਜ ਹਸਪਤਾਲ ਦੀ ਸਥਾਪਨਾ 2011 ਵਿੱਚ ਕੀਤੀ ਗਈ ਸੀ ਜਦਕਿ ਇਸ ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ  ਵੱਲੋ ਪਹਿਲਾ ਹੀ ਆਪਣੇ ਘਰ ਵਿਖੇ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਕੀਤੀ ਜਾਂਦੀ ਸੀ।ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਤਾ ਨਹੀ ਕਿੰਨੀਆਂ ਗਊਆਂ ਹਾਦਸਿਆ ਦਾ ਸਿਕਾਰ ਹੋ ਕੇ ਰਸਤਿਆ ਵਿੱਚ ਤੜਪ ਰਹੀਆਂ ਹਨ ਜਿੰਨਾ ਦਾ ਕੋਈ ਭਾਈਭਾਲ ਨਹੀ ਹੰੁਦਾ ਤੇ ਇਲਾਜ ਨਾ ਹੋਣ ਦੀ ਸੂਰਤ ਵਜੋ ਦਮ ਤੋੜ ਦਿੰਦੀਆਂ ਹਨ।ਉਨਾ ਦੱਸਿਆ ਕਿ ਕੁਝ ਸਾਲ ਪਹਿਲਾ ਇੱਕ ਜਖਮੀ ਗਊ ਜਿਸ ਦੇ ਕੀੜੇ ਪੈ ਚੱੁਕੇ ਸਨ ਦਾ ਇਲਾਜ ਕਰਨ ਲਈ ਕੋਈ ਵੀ ਤਿਆਰ ਨਹੀ ਸੀ।ਇਨਸਾਨੀਅਤ ਤੇ ਗਊ ਸੇਵਾ ਨੂੰ ਮੱੁਖ ਰੱਖਦਿਆ ਸਾਡੇ ਵੱਲੋ ਘਰ ਲਿਜਾ ਕੇ ਗਊ ਦਾ ਇਲਾਜ ਕਰਵਾਇਆ ਜੋ ਕਿ ਕੁਝ ਸਮੇ ਬਾਅਦ ਪੂਰੀ ਤਰਾਂ ਤੰਦਰੁਸਤ ਹੋ ਗਈ।ਉਸ ਤੋ ਬਾਅਦ ਮਨ ‘ਚ ਵਿਚਾਰ ਆਇਆ ਕਿ ਪਤਾ ਨਹੀ ਹੋਰ ਕਿੰਨੀਆਂ ਬੇਸਹਾਰਾ ਤੇ ਜਖਮੀ ਗਊਆਂ ਇਲਾਜ ਲਈ ਤੜਪ ਰਹੀਆਂ ਹਨ ।ਗਊ ਸੇਵਾ ਕਰਨ ਦੇ ਮਕਸਦ ਨਾਲ ਅਸੀ ਆਪਣੇ ਘਰ ਹੀ ਗਊਆਂ ਦੀ ਸੰਭਾਲ ਤੇ ਜਖਮੀ ਗਊਆਂ ਦਾ ਇਲਾਜ ਕਰਨਾ ਸੁਰੂ ਕਰ ਦਿੱਤਾ ਜੋ ਕਿ 2 ਸਾਲ ਤੱਕ ਨਿਰੰਤਰ ਸਾਡੇ ਘਰ ਹੀ ਚਲਦਾ ਰਿਹਾ।ਉਨਾ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਦੇ ਸਮਾਜ ਸੇਵੀ ਰੂਪਾ ਸਿੰਘ ਨੇ ਸਾਡੇ ਇਸ ਗਊ ਸੇਵਾ ਦੇ ਉਦਮ ਤੋ ਉਤਸਾਹਿਤ ਹੋ ਕੇ ਗਊਆਂ ਦੇ ਇਲਾਜ ਲਈ ਨਾਨਕਸਰ ਰੋੜ ਤੇ ਜਮੀਨ ਦਾਨ ਵਜੋ ਦੇ ਦਿੱਤੀ ਤੇ 2013 ਵਿੱਚ ਸਮਾਜ ਸੇਵੀ ਆਗੂਆਂ,ਪ੍ਰਵਾਸੀ ਵੀਰਾਂ,ਤੇ ਗਊ ਭਗਤਾਂ ਦੇ ਸਹਿਯੋਗ ਨਾਲ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦਾ ਨਿਰਮਾਣ ਕੀਤਾ ਗਿਆ।ਇਸ ਸਮੇ ਇਸ ਐਨੀਮਲਜ ਹਸਪਤਾਲ ਵਿੱਚ ਤਿੰਨ ਡੰਗਰ ਡਾਕਟਰਾਂ ਸਮੇਤ 43  ਸੇਵਾਦਾਰ ਕੰਮ ਕਰ ਰਹੇ ਹਨ ਤੇ ਔਸਤਨ ਹਰ ਮਹੀਨੇ  7 ਤੋ 8 ਲੱਖ  ਰੁਪਏ ਤੋ ਵੱਧ ਖਰਚਾ ਆ ਰਿਹਾ ਹੈ।ਗਊਆਂ ਦੇ ਇਲਾਜ ਤੇ ਆਉਣ ਜਾਣ ਲਈ ਗੱਡੀਆਂ ਤੇ ਐਬੂਲੈਸ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।ਮੱਦਦ ,ਦਾਨ ਦੇਣ ,ਜਾਣਕਾਰੀ ਤੇ ਜਖਮੀ ਬੇਸਹਾਰਾਂ ਗਊਆਂ ਸਬੰਧੀ ਲੋਕ 82733- 82733 ਅਤੇ ਐਬੂਲੈਸ ਨੰ 90268-90268 ਅਤੇ ਟੋਲ ਫਰੀ 18001800268 ਤੇ  ਸੰਪਰਕ ਕਰਦੇ ਹਨ ਤੇ ਸਾਡੇ ਸੇਵਾਦਰ ਮੌਕੇ ਤੇ ਪੱੁਜ ਕੇ ਜਖਮੀ ਗਊ ਦਾ ਇਲਾਜ ਹਸਪਤਾਲ ਲਿਆ ਕੇ ਕਰਦੇ ਹਨ। ਇਸ ਤੋ ਇਲਾਵਾ ਦੂਰ ਦੁਰਾਡੇ ਗਉਆਂ ਦੀ ਸੇਵਾ ਤੋ ਇਲਾਵਾ ਹੋਰ ਧਾਰਮਿਕ ਅਸਥਾਨਾਂ ਤੇ ਮੇਲਿਆ ਆਦਿ ਵਿੱਚ ਵੀ ਹੀਰਾਂ ਐਨੀਮਲਜ ਹਸਪਤਾਲ ਵੱਲੋ ਪਾਣੀ ਵਾਲਾ ਟੈਂਕਰ ਸੇਵਾ ਦੇ ਤੌਰ ਤੇ ਭੇਜਿਆ ਜਾਂਦਾ ਹੈ । ਉਨਾ ਦੱਸਿਆ ਕਿ ਮਾਹਿਰ ਡਾਕਟਰਾਂ ਦੁਆਰਾ ਜਖਮੀ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਵਧੇਰੇ ਜਖਮੀਆਂ ਗਊਆਂ ਨੂੰ ਲੁਧਿਆਣਾ ਗੜਵਾਸੂ ਯੂਨੀਵਰਿਿਸਟੀ ਦੇ ਪਸੂ ਹਸਪਤਾਲ ਵਿਖੇ ਵੀ ਪਹੰੁਚਾਇਆ ਜਾਂਦਾ ਹੈ ਤਾਂ ਜੋ ਕਿਸੇ ਬੇਸਹਾਰਾ ਗਊ ਨੂੰ ਨਵੀਂ ਜਿੰਦਗੀ ਮਿਲ ਸਕੇ।ਉਘੇ ਸਮਾਜ ਸੇਵੀ ਤੇ ਹਰ ਇੱਕ ਦੇ ਦੱੁਖ ਦੇ ਸਾਂਝੀ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਊ ਗਰੀਬ ਦੀ ਮੱਦਦ ਕਰਨਾ ਸਭ ਤੋ ਵੱਡਾ ਪਰਉਪਕਾਰ ਹੈ ਤੇ ਉਨਾ ਨੂੰ ਇਹ ਉਪਰਾਲਾ ਕਰਕੇ ਵੱਖਰਾ ਰੁਹਾਨੀ ਸਕੂਨ ਮਿਲਦਾ ਹੈ।ਉਨਾ ਦੱਸਿਆ ਕਿ 1 ਰੁਪਏ ਤੋ ਲੈ ਕੇ 100 ਰੁਪਏ ਪ੍ਰਤੀ ਮਹੀਨਾ ਇਸ ਹਸਪਤਾਲ ਵਿੱਚ  ਜਖਮੀ ਗਊਆਂ ਦੇ ਇਲਾਜ ਲਈ ਮੈਂਬਰ ਵੀ ਬਣਾਏ ਜਾਂਦੇ ਹਨ ਤੇ ਲੋਕ ਹਸਪਤਾਲ ਆ ਕੇ ਵੀ ਦਾਨ ਵੀ ਦੇ ਸਕਦੇ ਹਨ।ਉਨਾ ਹੋਰਨਾਂ ਦਾਨੀ ਸੱਜਣਾ,ਪ੍ਰਵਾਸੀ ਪੰਜਾਬੀ ਵੀਰਾ ਨੂੰ ਵੱਧ ਤੋ ਵੱਧ ਇਸ ਗਊ ਹਸਪਤਾਲ ਲਈ ਦਾਨ,ਸਹਿਯੋਗ,ਸੁਝਾਅ ਤੇ ਇੱਕ ਵਾਰ ਜਰੂਰ ਹਸਪਤਾਲ ਫੇਰੀ ਪਾਉਣ ਦਾ ਵੀ ਸੱਦਾ ਦਿਤਾ ਹੈ ।ਉਨਾ ਕਿਹਾ ਕਿ ਦੇਸ ਵਿਦੇਸ ਬੈਠੈ ਦਾਨੀ ਸੱਜਣ ਆਨਲਾਈਨ  ਵੀ ਗਉਆਂ ਦੀ ਸੇਵਾ ਵਜੋ ਦਾਨ ਕਰ ਸਕਦੇ ਹਨ। 

ਕੈਪਸਨ – ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਪ੍ਰਬੰਧਾ ਵਾਰੇ ਜਾਣਕਾਰੀ ਦਿੰਦੇ ਹੋਏ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ।