You are here

ਯੁ.ਕੇ.

ਕੇਸਾਂ ਕਾਰਨ ਸਿੱਖ ਨੌਜਵਾਨ ਨਾਲ ਬਾਕਸਿੰਗ ਐਸੋਸੀਏਸ਼ਨ ਵਲੋਂ ਪੱਖਪਾਤ ਕਰਨ 'ਤੇ ਸਿੱਖ ਕੌਾਸਲ ਯੂ.ਕੇ. ਵਲੋਂ ਵਿਰੋਧ

ਲੰਡਨ, ਜੁਲਾਈ 2019- (ਗਿਆਨੀ ਅਮਰੀਕ ਸਿੰਘ ਰਾਠੌਰ)-ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਸਿੱਖ ਵਿਦਿਆਰਥੀ ਅਰੁਣ ਸਿੰਘ ਨੂੰ ਕੇਸਾਂ ਕਾਰਨ ਬਾਕਸਿੰਗ ਮੁਕਾਬਲੇ 'ਚ ਹਿੱਸਾ ਲੈਣ ਤੋਂ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਵਲੋਂ ਰੋਕਿਆ ਜਾ ਰਿਹਾ ਹੈ | ਅਰੁਣ ਸਿੰਘ ਨੇ ਕਿਹਾ ਹੈ ਕਿ ਇਹ ਉਸ ਨਾਲ ਪੱਖਪਾਤ ਹੈ, ਕਿਉਂਕਿ ਐਸੋਸੀਏਸ਼ਨ ਦੇ ਨਿਯਮ ਕਲੀਨ ਸ਼ੇਵ ਹੋਣ ਲਈ ਕਹਿੰਦੇ ਹਨ | ਸਿੱਖ ਕੌਾਸਲ ਯੂ.ਕੇ. ਵਲੋਂ ਵੀ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਦੇ ਕਲੀਨ ਸ਼ੇਵ ਹੋਣ ਦੇ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਵਲੋਂ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਨੌਜਵਾਨ ਅਰੁਣ ਸਿੰਘ ਨੂੰ ਵੇਲਜ਼ ਐਮਚਿਊਰ ਬਾਕਸਿੰਗ 'ਚੋਂ ਬਾਹਰ ਰੱਖਿਆ ਜਾ ਰਿਹਾ ਹੈ | ਐਸੋਸੀਏਸ਼ਨ ਵਲੋਂ ਇੰਗਲੈਂਡ ਬਾਕਸਿੰਗ ਦੇ ਫੈਸਲੇ ਦੇ ਿਖ਼ਲਾਫ਼ ਜੂਨ 2018 'ਚ ਸਿੱਖ, ਮੁਸਲਿਮ ਅਤੇ ਹੋਰ ਦਾਹੜੀ ਰੱਖਣ ਵਾਲੇ ਖਿਡਾਰੀਆਂ ਨੂੰ ਮੁਕਾਬਲੇ ਤੋਂ ਦੂਰ ਰੱਖਿਆ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਹੈ ਕਿ ਸਿੱਖ ਧਰਮ ਅਨੁਸਾਰ ਕੇਸ ਰੱਖਣੇ ਜ਼ਰੂਰੀ ਹਨ, ਐਸੋਸੀਏਸ਼ਨ ਦਾ ਇਸ ਤਰ੍ਹਾਂ ਦਾ ਫੈਸਲਾ ਸਿੱਖ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਹੀ ਨਹੀਂ ਰੱਖ ਰਿਹਾ ਸਗੋਂ ਉਨ੍ਹਾਂ ਦੀ ਖੇਡਾਂ ਪ੍ਰਤੀ ਯੋਗਤਾ ਨੂੰ ਵੀ ਢਾਅ ਲਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਕਿ ਡਬਲਿਊ.ਏ.ਬੀ. ਏ. ਵਲੋਂ ਇਸ ਮਹੀਨੇ ਬੋਰਡ ਦੀ ਮੀਟਿੰਗ 'ਚ ਉਕਤ ਪਾਬੰਦੀ ਨੂੰ ਹਟਾਉਣ ਦਾ ਵਾਅਦਾ ਕੀਤਾ ਗਿਆ ਹੈ, ਅਸੀਂ ਫਿਰ ਐਸੋਸੀਏਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਹਿ ਰਹੇ ਹਾਂ, ਕਿਉਂਕਿ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ | ਵੇਲਜ਼ ਐਮਚਿਊਰ ਬਾਕਸਿੰਘ ਐਸੋਸੀਏਸ਼ਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਦੇ ਦਿਸ਼ਾਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ |

UK Gatka Championship in Wolverhampton on Saturday 21 September: MP Dhesi

 

London, July 2019-(Jan Shakti News)- A meeting was held in the British Parliament between office bearers of the Gatka Federation UK and Guru Nanak Satsang Sikh Temple to discuss preparations for this year’s UK Gatka Championship.  The national championship has been held on an annual basis, with about a dozen Akharas (teams) participating, in a different town/city each year, commencing in 2013 with Gravesend, then Derby (2014), Southall, Smethwick (Birmingham), Ilford (London) and Slough (2018).  This year it will be held at Guru Nanak Satsang Sikh Temple (Cannock Road, Wolverhampton) on Saturday 21 September, between 10am and 6pm.

Tanmanjeet Singh Dhesi MP (Slough), who has been serving as the founder President of Gatka Federation UK for the last seven years, remarked “I’m delighted that for the first time Wolverhampton will be the host city.  This is very much a family occasion and provides girls and boys, along with men and women, the platform to show their prowess of this centuries old Sikh martial art.  In addition to the Cannock Road Gurdwara Committee, I would like to thank the Gatka Federation UK Secretary Herman Singh Johal and the entire Committee, who put in so much hard work to make this a reality.  Any UK based team that would like to participate should contact us.”

Balraj Singh Atwal (President of Guru Nanak Satsang Gurdwara) said, “It’s an honour for our Gurdwara to host the UK Gatka Championship and we have been looking forward to it since we requested last year to take this seva (service).  It will be a free family event, open to all, with langar (community kitchen food) and refreshments served throughout the day, in addition to other activities. Anyone who would like to volunteer, or for local businesses who wish to be a sponsor, please contact us.  I would urge everyone to attend and show their support for Gatka.”

Within the attached picture are (from left to right): Balraj Singh Atwal, Harnek Singh Merrypuria (UK sports promoter), Gurmit Singh Sidhu (Gurdwara General Secretary), Herman Singh Johal (Secretary, Gatka Federation UK), Tanmanjeet Singh Dhesi MP and Avtar Singh (Chairman, Council of Gurdwara Management Committees UK). 

ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਫ਼ੈਸਲੇ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ

ਲੰਡਨ, ਜੁਲਾਈ 2019 ( ਗਿਆਨੀ ਰਾਵਿਦਰਪਾਲ ਸਿੰਘ )-  ਭਾਰਤ ਨੂੰ 9000 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ 'ਚ ਭਾਰਤ ਨੂੰ ਲੋੜੀਂਦਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਲੰਡਨ ਅਦਾਲਤ ਨੇ ਭਾਰਤ ਹਵਾਲਗੀ ਫ਼ੈਸਲੇ ਿਖ਼ਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ | ਜਿਸ ਨਾਲ ਹੁਣ ਵਿਜੇ ਮਾਲਿਆ ਦਾ ਪੂਰਾ ਕੇਸ ਹਾਈਕੋਰਟ 'ਚ ਸੁਣਿਆ ਜਾਵੇਗਾ | ਰੋਇਲ ਕੋਰਟਸ ਆਫ਼ ਜਸਟਿਸ ਲੰਡਨ ਨੇ ਅੱਜ ਹੇਠਲੀ ਅਦਾਲਤ ਵਲੋਂ ਭਾਰਤ ਹਵਾਲਗੀ ਦੇ ਦਿੱਤੇ ਹੁਕਮਾਂ ਿਖ਼ਲਾਫ਼ ਅਪੀਲ ਕਰਨ ਦੀ ਆਗਿਆ ਦਿੱਤੀ ਹੈ | 63 ਸਾਲਾ ਸ਼ਰਾਬ ਕਾਰੋਬਾਰੀ ਨੂੰ ਭਾਰਤ ਹਵਾਲੇ ਕਰਨ ਲਈ ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਵੀ ਦਸਤਾਵੇਜ਼ਾਂ ਦੇ ਦਸਤਖ਼ਤ ਕਰ ਦਿੱਤੇ ਸਨ | ਦੋ ਜੱਜਾਂ ਜੱਜ ਜੌਰਜ ਲੇਗਟ ਅਤੇ ਐਾਡਰਿਊ ਪੌਪਲਵੈਲ ਵਾਲੇ ਬੈਂਚ ਨੇ ਅਪ੍ਰੈਲ 'ਚ ਦਿੱਤੀ ਅਰਜ਼ੀ 'ਤੇ ਦੋਵੇਂ ਧਿਰਾਂ ਵਲੋਂ ਕੀਤੀ ਬਹਿਸ ਤੋਂ ਬਾਅਦ ਫ਼ੈਸਲਾ ਦਿੱਤਾ | ਇਸ ਮੌਕੇ ਜਿੱਥੇ 63 ਸਾਲਾ ਵਿਜੇ ਮਾਲਿਆ ਆਪਣੇ ਬੇਟੇ ਸਿਧਾਰਥ ਅਤੇ ਸਾਥੀ ਪਿੰਕੀ ਲਾਲਵਾਨੀ ਨਾਲ ਅਦਾਲਤ 'ਚ ਮੌਜੂਦ ਸੀ, ਜਦਕਿ ਇਸ ਮੌਕੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਵੇਖੇ ਗਏ | ਪਿਛਲੇ ਸਾਲ ਦਸੰਬਰ 'ਚ ਵੈਸਟਮਿਨਸਟਰ ਅਦਾਲਤ ਲੰਡਨ 'ਚ ਜੱਜ ਏਮਾ ਅਰਬਥਨੌਟ ਨੇ ਭਾਰਤ ਪੱਖੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾਏ ਸਨ | ਅਦਾਲਤ 'ਚ ਭਾਰਤ ਵਲੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਵਿਜੇ ਮਾਲਿਆ ਨੂੰ ਰੱਖਣ, ਪੂਰੀਆਂ ਮੈਡੀਕਲ ਸਹੂਲਤਾਂ ਹੋਣ ਸਮੇਤ ਜੇਲ੍ਹ ਦੀ ਬੈਰਕ 12 ਦੀ ਸੁਰੱਖਿਆ ਨੂੰ ਲੈ ਕੇ ਸਬੂਤ ਪੇਸ਼ ਕੀਤੇ ਸਨ |

ਸ਼ਾਹੀ ਥਾਂ ਤਿਆਗ ਆਮ ਲੋਕਾਂ ਵਿਚਾਲੇ ਮੈਚ ਦੇਖਣ ਬੈਠੀ ਕੇਟ

ਵਿੰਬਲਡਨ ,  ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦੇ ਸ਼ਾਹੀ ਪਰਿਵਾਰ ਦਾ ਹਿੱਸਾ ਡੱਚੇਸ ਆਫ਼ ਕੈਂਬ੍ਰਿਜ ਕੇਟ ਅੱਜ ਵਿੰਬਲਡਨ ਟੂਰਨਾਮੈਂਟ ਦੇਖਣ ਲਈ ਪੁੱਜੀ ਤੇ ਉਨ੍ਹਾਂ ਸ਼ਾਹੀ ਪਰਿਵਾਰ ਦੇ ਬੈਠਣ ਲਈ ਬਣੀ ਵਿਸ਼ੇਸ਼ ਜਗ੍ਹਾ ਦੀ ਥਾਂ ਹੇਠਾਂ ਕੋਰਟ ਲਾਗੇ ਬਣੀਆਂ ਸੀਟਾਂ ’ਤੇ ਬਹਿ ਕੇ ਮੈਚ ਦੇਖਿਆ। ਆਲ ਇੰਗਲੈਂਡ ਕਲੱਬ ਪੁੱਜੀ ਕੇਟ ਨੇ 318 ਰੈਗੂਲਰ ਸੀਟਾਂ ਵਿਚੋਂ ਹੀ ਇਕ ਸੀਟ ਚੁਣੀ।
ਇਹ ਮੁਕਾਬਲਾ ਹੈਰੀਅਟ ਡਾਰਟ ਤੇ ਕ੍ਰਿਸਟੀਨਾ ਮੈੱਕਹੇਲ ਵਿਚਾਲੇ ਸੀ। ਧੁੱਪ ਵਾਲੇ ਚਸ਼ਮੇ ਤੇ ਚਿੱਟੀ ਪੁਸ਼ਾਕ ਵਿਚ ਪੁੱਜੀ ਕੇਟ (37) ਟੈਨਿਸ ਦੀ ਵੱਡੀ ਪ੍ਰਸ਼ੰਸਕ ਹੈ ਤੇ ਆਲ ਇੰਗਲੈਂਡ ਕਲੱਬ ਦੀ ਸਰਪ੍ਰਸਤ ਵੀ ਹੈ।

ਜਹਾਜ਼ ਦੇ ਲੈਂਡਿੰਗ ਗੇਅਰ 'ਚ ਬੈਠ ਕੇ ਯੂ.ਕੇ. 'ਚ ਦਾਖ਼ਲ ਹੁੰਦਾ ਜਾ ਪਿਆ ਮੌਤ ਦੇ ਮੂੰਹ

ਲੰਡਨ,  ਜੁਲਾਈ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਕੀਨੀਆ ਏਅਰਵੇਜ਼ ਦੇ ਜਹਾਜ਼ ਦੇ ਲੈਂਡਿੰਗ ਗੇਅਰ 'ਚ ਬੈਠ ਕੇ ਯੂ. ਕੇ. 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਇਕ ਵਿਅਕਤੀ ਮੌਤ ਦੇ ਮੂੰਹ ਜਾ ਪਿਆ | ਜਾਣਕਾਰੀ ਅਨੁਸਾਰ ਲੰਡਨ ਦੇ ਇਕ ਘਰ ਦੇ ਬਗੀਚੇ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਹਾਜ਼ 'ਚੋਂ ਹੇਠਾਂ ਡਿੱਗਿਆ ਹੈ ਪਰ ਇਸ ਦੀ ਅਜੇ ਪਹਿਚਾਣ ਨਹੀਂ ਹੋ ਸਕੀ | ਲੈਂਡਿੰਗ ਗੇਅਰ ਦੇ ਅੰਦਰਲੇ ਹਿੱਸੇ 'ਚੋਂ ਪਾਣੀ ਦੀ ਬੋਤਲ ਤੇ ਹੋਰ ਖਾਣ ਪੀਣ ਦਾ ਸਾਮਾਨ ਮਿਲਿਆ ਹੈ | ਜ਼ਿਕਰਯੋਗ ਹੈ ਕਿ ਅਫ਼ਰੀਕੀ ਦੇਸ਼ਾਂ ਦੇ ਕਈ ਨਾਗਰਿਕ ਜਹਾਜ਼ 'ਚ ਲੁਕ ਕੇ ਯੂਰਪ ਅਤੇ ਅਮਰੀਕਾ ਪਹੁੰਚਣ ਲਈ ਆਪਣੀ ਜ਼ਿੰਦਗੀ ਖ਼ਤਰੇ 'ਚ ਪਾ ਰਹੇ ਹਨ | ਕਈ ਵਰ੍ਹੇ ਪਹਿਲਾਂ ਇਸ ਤਰ੍ਹਾਂ ਦੋ ਪੰਜਾਬੀ ਵੀ ਯੂ.ਕੇ. ਦਾਖ਼ਲ ਹੋਏ ਸਨ, ਜਿਨ੍ਹਾਂ 'ਚੋਂ ਇਕ ਦੀ ਇਸੇ ਤਰ੍ਹਾਂ ਘਰ ਦੀ ਛੱਤ 'ਤੇ ਡਿਗ ਕੇ ਮੌਤ ਹੋ ਗਈ ਸੀ |

ਜਲਦ ਪੰਜਾਬ ਮਾਰੂਥਲ ਬਣ ਜਾਵੇਗਾ.....?

ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ, ਕਿਸਾਨਾਂ ਨੂੰ ਕਰਜ਼ਾਈ ਕਰਨ ਅਤੇ ਧਰਤੀ ਹੇਠਲੇ ਅਤਿ ਕੀਮਤੀ ਸ਼ੁੱਧ ਪਾਣੀ ਨੂੰ ਮੁਕਾ ਖ਼ੁਸ਼ਹਾਲ ਸੂਬੇ ਨੂੰ ਮਾਰੂਥਲ ਅਤੇ ਕੰਗਾਲੀ ਦੇ ਰਾਹ ਵੱਲ ਧੱਕਣ ਲਈ ਕੋਈ ਹੋਰ ਨਹੀਂ, ਸਗੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਦਰਿਆਵਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੰਚਾਉਣ ਲਈ ਅੰਗਰੇਜ਼ ਸਾਮਰਾਜ ਵਲੋਂ ਬਣਾਏ ਨਹਿਰੀ ਵਿਭਾਗ ਦੇ ਢਾਂਚੇ ਨੂੰ ਸਮੇਂ ਦੇ ਨਾਲ ਨਵਿਆਏ ਨਾ ਜਾਣ ਕਰਕੇ ਅੱਜ ਨੱਕੋ-ਨੱਕ ਭਰੇ ਪਏ ਡੈਮਾਂ ਦੇ ਬਾਵਜੂਦ ਸੁੱਕੇ ਪਏ ਖੇਤਾਂ ਤੱਕ ਪਾਣੀ ਨਹੀਂ ਪੁੱਜ ਰਿਹਾ ਹੈ ਤੇ ਫ਼ਸਲਾਂ ਸੁੱਕ ਸੜ ਰਹੀਆਂ ਹਨ | ਕਿਸਾਨ ਖੇਤ ਸਿੰਜਣ, ਫ਼ਸਲ ਉਗਾਉਣ ਅਤੇ ਪਾਲਣ ਲਈ ਲੋੜੀਂਦੇ ਅੰਮਿ੍ਤ ਰੂਪੀ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਕਿਉਂਕਿ ਅੰਗਰੇਜ਼ਾਂ ਵੇਲੇ ਦੀਆਂ ਦਰਿਆਈ ਪੱਤਣਾਂ 'ਤੇ ਹੈੱਡ ਵਰਕਸਾਂ ਬਣਾ ਕੇ ਕੱਢੀਆਂ ਗਈਆਂ ਵੱਡੀਆਂ ਨਹਿਰਾਂ ਵੇਲਾ ਵਹਾ ਚੁੱਕੀਆਂ ਹਨ, ਜੋ ਜਗ੍ਹਾ-ਜਗ੍ਹਾ ਟੁੱਟ ਖਸਤਾ ਹਾਲਤ 'ਚ ਹੋਣ ਕਰਕੇ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਰਹੀਆਂ | ਹੋਰ ਤਾਂ ਹੋਰ ਫ਼ੰਡਾਂ, ਮੁਲਾਜ਼ਮਾਂ ਅਤੇ ਮਸ਼ੀਨਰੀ ਦੀ ਘਾਟ ਕਾਰਨ ਘਾਹ-ਫੂਸ ਉੱਗ, ਗਾਰ ਜੰਮ ਬਦ ਤੋਂ ਬਦਤਰ ਰੂਪ ਧਾਰ ਚੁੱਕੀਆਂ ਛੋਟੀਆਂ ਨਹਿਰਾਂ, ਸੂਏ ਅਤੇ ਕੱਸੀਆਂ ਦੀ ਵੀ ਵਿਭਾਗ ਵਲੋਂ ਸਮੇਂ-ਸਿਰ ਸਫ਼ਾਈ ਨਹੀਂ ਕਰਵਾਈ ਗਈ, ਫ਼ਸਲ ਮਰਦੀ ਵੇਖ ਮਾਲਵੇ ਦੇ ਕਿਸਾਨਾਂ ਦੇ ਦਿਲਾਂ ਨੂੰ ਹੌਲ ਪੈ ਰਹੇ ਹਨ, ਜੋ ਸਰਕਾਰ ਨੂੰ ਕੋਸਦੇ ਹੋਏ ਜਿਥੇ ਖ਼ੁਦ ਨਹਿਰਾਂ ਖਾਲਣ ਦਾ ਹੰਭਲਾ ਮਾਰਨ ਲੱਗੇ ਹਨ, ਉਥੇ ਫ਼ਸਲ ਦੀ ਪੈਦਾਵਾਰ ਲਈ ਮਜਬੂਰੀਵੱਸ ਲੱਖਾਂ ਰੁਪਏ ਖ਼ਰਚ ਧਰਤੀ ਹੇਠਾਂ ਬੋਰ ਕਰਨ ਤੋਂ ਇਲਾਵਾ ਬਿਜਲੀ, ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਜਨਰੇਟਰ ਖ਼ਰੀਦ ਰੋਜ਼ਾਨਾ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਪਾਣੀ ਦੀ ਥੁੜ੍ਹ ਨੂੰ ਧਰਤੀ ਹੇਠੋਂ ਕੱਢ ਕੇ ਪੂਰਾ ਕਰਨ ਦਾ ਯਤਨ ਕਰ ਰਹੇ ਹਨ, ਜਿਸ ਦਾ ਸਿੱਧਮ ਸਿੱਧਾ ਮਾੜਾ ਅਸਰ ਜਿਥੇ ਕਿਸਾਨ ਦੀ ਜੇਬ 'ਤੇ ਪੈ ਰਿਹਾ ਹੈ, ਉਥੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਡਿਗਣ ਕਰਕੇ ਪਾਣੀਆਂ ਦਾ ਬਾਦਸ਼ਾਹ ਕਹਾਉਣ ਵਾਲਾ ਪੰਜਾਬ ਅੱਜ ਪਾਣੀ ਦੇ ਸੰਕਟ ਦੀ ਮਾਰ ਹੇਠ ਆ ਚੁੱਕਾ ਹੈ | ਦੱਸਣਯੋਗ ਹੈ ਕਿ ਪੰਜਾਬ ਦੇ ਖੇਤਾਂ ਨੂੰ ਸਿੰਜ ਕੇ ਭਰਪੂਰ ਫ਼ਸਲਾਂ ਲੈਣ ਲਈ ਅੰਗਰੇਜ਼ ਸਰਕਾਰ ਨੇ 1849 ਵਿਚ ਨਹਿਰੀ ਢਾਂਚਾ ਖੜ੍ਹਾ ਕਰਕੇ ਵੱਡੀਆਂ ਨਹਿਰਾਂ ਕੱਢੀਆਂ ਸਨ, ਜਿਸ ਸਦਕਾ ਅੱਜ ਪੰਜਾਬ ਅੰਦਰ 14,500 ਕਿੱਲੋਮੀਟਰ ਲੰਬਾ ਨਹਿਰੀ ਨੈੱਟਵਰਕ ਤਾਂ ਹੈ, ਪਰ ਫਿਰ ਵੀ ਖੇਤੀ ਹੇਠਲੇ ਕਰੀਬ 100 ਲੱਖ ਹੈਕਟੇਅਰ ਰਕਬੇ 'ਚੋਂ ਸਿਰਫ਼ 43 ਲੱਖ ਹੈਕਟੇਅਰ ਹੀ ਨਹਿਰੀ ਪਾਣੀ ਨਾਲ ਸਿੰਜਣ ਦੇ ਯੋਗ ਪ੍ਰਬੰਧ ਹਨ, ਬਾਕੀ ਖੇਤਰ ਤੱਕ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਪਾਣੀ ਨਹੀਂ ਪਹੰੁਚਾਇਆ ਜਾ ਸਕਿਆ | ਅੱਜ ਪੰਜਾਬ ਕੋਲ 14.22 ਐਮ.ਏ.ਐਫ. ਪਾਣੀ ਦੀ ਉਪਲਬਧਤਾ ਹੋਣ ਕਰਕੇ ਸੂਬੇ ਦੇ 42.90 ਲੱਖ ਹੈਕਟੇਅਰ ਰਕਬੇ 'ਚੋਂ 30.88 ਹੈਕਟੇਅਰ ਖੇਤਰ ਦੀ ਸਿੰਚਾਈ ਆਰਾਮ ਨਾਲ ਕੀਤੀ ਜਾ ਸਕਦੀ ਹੈ, ਪਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵੱਖ-ਵੱਖ ਡੈਮਾਂ ਤੋਂ ਕੱਢੀਆਂ ਗਈਆਂ ਨਹਿਰਾਂ ਹਰਿਆਣਾ, ਦਿੱਲੀ, ਰਾਜਸਥਾਨ ਤਾਂ ਵੰਡ ਅਨੁਸਾਰ ਪੂਰਾ ਪਾਣੀ ਪਹੰੁਚਾ ਰਹੀਆਂ, ਪਰ ਪੰਜਾਬ ਦੇ ਖੇਤਾਂ ਤੱਕ ਨਹੀਂ ਪਹੰੁਚਾ ਰਹੀਆਂ, ਉਹੀ ਵਾਧੂ ਪਾਣੀ ਚੋਰੀ ਛਿਪੇ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ | ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ 1493 ਫੁੱਟ ਦੇ ਮੁਕਾਬਲੇ ਅੱਜ 1604.76 ਫੁੱਟ, ਪੌਾਗ ਡੈਮ ਪਿਛਲੇ ਸਾਲ 1283 ਫੁੱਟ ਦੇ ਮੁਕਾਬਲੇ ਅੱਜ 1327.63 ਫੁੱਟ ਹੈ, ਜਿੱਥੇ ਲਗਾਤਾਰ ਪਾਣੀ ਪਹਾੜਾਂ 'ਚੋਂ ਆਉਣ ਕਰਕੇ ਡੈਮਾਂ ਅੰਦਰ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ | ਪਾਣੀ ਦੀ ਕੋਈ ਕਮੀ ਨਹੀਂ ਹੈ, ਪਰ ਪਾਣੀ ਲਿਜਾਣ ਵਾਲੀਆਂ ਨਹਿਰਾਂ ਹੀ ਕੰਡਮ ਹਨ | ਵਰਨਣਯੋਗ ਹੈ ਕਿ ਮਾਝੇ ਦੇ ਇਲਾਕੇ 'ਚ ਪਾਣੀ ਵੰਡਣ ਵਾਲੀ ਯੂ.ਬੀ.ਡੀ.ਸੀ. ਸਰਕਲ ਅੰਮਿ੍ਤਸਰ ਅਧੀਨ ਪੈਂਦੀ ਅੱਪਰਬਾਰੀ ਦੁਆਬ ਨਹਿਰ ਦੀ 8514 ਕਿਊਸਿਕ ਸਮਰੱਥਾ ਹੈ, ਜੋ 7214 ਕਿਊਸਿਕ ਦੇ ਕਰੀਬ ਵਗ ਰਹੀ ਹੈ | ਇਸੇ ਤਰ੍ਹਾਂ ਮਾਲਵੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਸਿੰਜਣ ਵਾਲੀਆਂ ਪ੍ਰਮੁੱਖ ਨਹਿਰਾਂ 'ਚ ਸਤਲੁਜ, ਬਿਆਸ ਦਰਿਆ ਦੇ ਸੰਗਮ ਹਰੀਕੇ ਪੱਤਣ ਤੋਂ ਨਿਕਲਦੀ ਰਾਜਸਥਾਨ ਫੀਡਰ 13500 ਕਿਊਸਿਕ ਦੀ ਬਜਾਏ 11895, ਫ਼ਿਰੋਜ਼ਪੁਰ (ਸਰਹੰਦ) ਫੀਡਰ 12262 ਕਿਊਸਿਕ ਦੀ ਬਜਾਏ 10400, ਬੀਕਾਨੇਰ 3027 ਕਿਊਸਿਕ ਦੀ ਬਜਾਏ 2720, ਸਰਹਿੰਦ ਫੀਡਰ 5264 ਕਿਊਸਿਕ ਦੀ ਬਜਾਏ 4860 ਕਿਊਸਿਕ ਹੀ ਲਿਜਾ ਰਹੀਆਂ ਹਨ | ਪਾਣੀਆਂ ਦੀ ਵੰਡ ਸਬੰਧੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 10 ਦਿਨਾਂ ਬਾਅਦ ਜਾਰੀ ਹੁੰਦੇ ਫ਼ਰਮਾਨਾਂ ਮੁਤਾਬਿਕ ਰਾਜਸਥਾਨ, ਹਰਿਆਣਾ, ਦਿੱਲੀ ਦੀਆਂ ਟੇਲਾਂ 'ਤੇ ਤਾਂ ਪਾਣੀ ਪੂਰਾ ਪੁੱਜਦਾ ਕੀਤਾ ਜਾਂਦਾ, ਪਰ ਘਾਟ ਦੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਣੀ ਪੈਂਦੀ ਹੈ, ਜਿਸ ਦਾ ਸਭ ਤੋਂ ਵੱਧ ਮਾੜਾ ਅਸਰ ਮਾਈਨਰਾਂ ਦੀ ਟੇਲਾਂ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਦੇ ਲੱਖਾਂ ਕਿਸਾਨਾਂ 'ਤੇ ਪੈ ਰਿਹਾ ਹੈ | ਸਰਕਾਰਾਂ ਤੋਂ ਲੋੜੀਂਦੇ ਫ਼ੰਡ ਨਾ ਮਿਲਣ 'ਤੇ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ, ਬਿਨਾਂ ਸਫ਼ਾਈ ਪਾਣੀ ਛੱਡੇ ਜਾਣ ਸਮੇਂ ਨਹਿਰਾਂ ਟੁੱਟ ਮੁੱਢ ਵਾਲੇ ਕਿਸਾਨਾਂ ਦੇ ਖੇਤਾਂ 'ਚ ਡੋਬਾ ਤੇ ਦੂਰ ਟੇਲਾਂ ਵਾਲੇ ਕਿਸਾਨ ਦੇ ਖੇਤ ਸੋਕੇ ਦੀ ਮਾਰ ਝੱਲ ਰਹੇ ਹਨ | ਸਿੰਚਾਈ ਵਿਭਾਗ ਵਲੋਂ ਅਬੋਹਰ ਇਲਾਕਾ ਵਾਰਬੰਦੀ ਦੀ ਜਿਥੇ ਮਾਰ ਹੇਠ ਹੈ, ਉਥੇ ਮਾਨਸੇ, ਸੰਗਰੂਰ, ਤਲਵੰਡੀ ਸਾਬੋ ਇਲਾਕੇ ਦੇ ਕਿਸਾਨਾਂ ਨੂੰ ਭਾਖੜਾ ਨਹਿਰ ਤੋਂ ਮਿਲਦੇ ਪਾਣੀ ਦੀ ਵਾਗਡੋਰ ਹਰਿਆਣਾ ਨਹਿਰੀ ਪ੍ਰਬੰਧਕਾਂ ਕੋਲ ਹੈ, ਜੋ ਮਰਜ਼ੀ ਨਾਲ ਮਾਈਨਰਾਂ 'ਚ 15-15 ਦਿਨ ਦੇ ਵਕਫ਼ੇ ਬਾਅਦ ਵਾਰਬੰਦੀ ਤਹਿਤ ਪਾਣੀ ਛੱਡ ਰਹੇ ਹਨ | 
ਨਹਿਰਾਂ ਦੀ ਸਾਂਭ-ਸੰਭਾਲ ਲਈ ਸਿੰਚਾਈ ਵਿਭਾਗ ਅੰਦਰ ਤਾਇਨਾਤ ਮੁਲਾਜ਼ਮਾਂ 'ਚ ਜੂਨੀਅਰ ਇੰਜੀਨੀਅਰ, ਹੈੱਡ ਡਰਾਫਟਸਮੈਨ, ਡਰਾਫਟਸਮੈਨ, ਸੁਪਰਡੈਂਟ, ਸੀਨੀਅਰ ਸਹਾਇਕ, ਕਲਰਕ, ਬੇਲਦਾਰ, ਸੇਵਾਦਾਰਾਂ ਆਦਿ ਮੁਲਾਜ਼ਮਾਂ ਦੀਆਂ 60 ਫ਼ੀਸਦੀ ਅਸਾਮੀਆਂ ਜਿੱਥੇ ਖਾਲੀ ਪਈਆਂ ਹਨ, ਉਥੇ ਵਿਭਾਗ ਕੋਲ ਮਸ਼ੀਨਰੀ ਦੀ ਵੀ ਵੱਡੀ ਘਾਟ ਹੈ, ਜੋ ਵਿਭਾਗ ਦੀ ਕਾਰਗੁਜ਼ਾਰੀ ਨੂੰ ਢਾਅ ਲਗਾ ਰਹੀ ਹੈ | 
ਸੁਧਾਰਾਂ ਸਬੰਧੀ ਕੇਂਦਰ ਤੋਂ ਮੰਗੇ ਗਏ ਹਨ ਫ਼ੰਡ ਸਿੰਚਾਈ ਮੰਤਰੀ,ਵਿਭਾਗ ਅੰਦਰ ਮੁਲਾਜ਼ਮਾਂ ਤੇ ਮਸ਼ੀਨਰੀ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਦਾਅਵਾ ਕਰਦਿਆਂ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਮਾਈਨਰਾਂ ਦੀ ਸਫ਼ਾਈ ਲਈ ਫ਼ੰਡ ਤਾਂ ਜਾਰੀ ਕੀਤੇ ਗਏ ਹਨ, ਬਾਕੀ ਜੇਕਰ ਕੋਈ ਮਾਈਨਰ ਦੀ ਸਫ਼ਾਈ ਹੋਣੀ ਬਾਕੀ ਹੈ ਤਾਂ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੂਰਾ ਪਾਣੀ ਨਾ ਖਿੱਚ ਰਹੀਆਂ ਵੱਡੀਆਂ ਨਹਿਰਾਂ ਦੀ ਮੁਰੰਮਤ ਅਤੇ ਸਫ਼ਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਗਏ ਹਨ, ਤਾਂ ਜੋ ਵਿਭਾਗ 'ਚ ਲੋੜੀਂਦੇ ਸੁਧਾਰ ਕਰਕੇ ਨਹਿਰੀ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ | 
ਮਾਰੂਥਲ ਬਣਨ ਵੱਲ ਵਧ ਰਿਹਾ ਪੰਜਾਬ ,ਦਰਿਆਵਾਂ ਤੇ ਹੋਰ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਪਾਣੀ 'ਤੇ ਜੇ ਨਜ਼ਰ ਮਾਰੀਏ ਤਾਂ ਮੁੱਖ ਨਦੀਆਂ ਆਪਣੀ ਸਮਰੱਥਾ ਤੋਂ ਘਟਾ ਕੇ ਤਕਰੀਬਨ 70 ਫ਼ੀਸਦੀ ਪਾਣੀ ਲਿਆ ਰਹੀਆਂ ਹਨ | ਮੁੱਖ ਨਹਿਰਾਂ ਤੋਂ ਸੈਂਕੜੇ ਸੂਏ ਅਤੇ ਛੋਟੀਆਂ ਨਹਿਰਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 1500 ਦੇ ਆਸ-ਪਾਸ ਹੈ, ਉਨ੍ਹਾਂ 'ਚ ਪਾਣੀ ਦੀ ਮਾਤਰਾ 40 ਤੋਂ 50 ਫ਼ੀਸਦੀ ਰਹਿ ਗਈ ਹੈ | ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ 14 ਲੱਖ 25 ਹਜ਼ਾਰ ਦੇ ਕਰੀਬ ਟਿਊਬਵੈੱਲ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਣ 'ਚ ਜੁਟੇ ਹੋਏ ਹਨ, ਜਿਸ ਕਾਰਨ ਪੰਜਾਬ ਦੇ 136 ਬਲਾਕਾਂ 'ਚੋਂ 112 ਡਾਰਕ ਜ਼ੋਨ ਵਿਚ ਆ ਗਏ ਹਨ | ਹਾਲਾਤ ਇਹੀ ਰਹੇ ਤਾਂ ਜਲਦ ਪੰਜਾਬ ਮਾਰੂਥਲ ਬਣ ਜਾਵੇਗਾ |

-----  ਅਮਨਜੀਤ ਸਿੰਘ ਖਹਿਰਾ

ਪਾਕਿਸਤਾਨ ਦੌਰੇ 'ਤੇ ਜਾਣਗੇ ਪਿ੍ੰਸ ਵਿਲੀਅਮ ਤੇ ਕੇਟ ਮਿਡਲਟਨ

ਲੰਡਨ,ਜੁਲਾਈ 2019-(ਜਨ ਸ਼ਕਤੀ ਨਿਉਜ)- ਇੰਗਲੈਂਡ ਦੇ ਪਿ੍ੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਇਸ ਸਾਲ ਪਾਕਿਸਤਾਨ ਦੌਰੇ 'ਤੇ ਜਾਣਗੇ | ਕੇਨਸਿੰਗਟਨ ਪੈਲੇਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਦੌਰਾ ਬਿ੍ਟੇਨ ਦੇ ਵਿਦੇਸ਼ ਵਿਭਾਗ ਦੀ ਬੇਨਤੀ 'ਤੇ ਕੀਤਾ ਜਾਵੇਗਾ | ਜਿਓ ਨਿਊਜ਼ ਨੇ ਪੈਲੇਸ ਦੇ ਸਨਿੱਚਰਵਾਰ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਅੱਗੇ ਦੀ ਜਾਣਕਾਰੀ ਸਮਾ ਆਉਣ 'ਤੇ ਦਿੱਤੀ ਜਾਵੇਗੀ | ਪਿ੍ੰਸ ਵਿਲੀਅਮ ਤੇ ਕੇਟ ਦਾ ਇਹ ਦੌਰਾ 2006 ਦੇ ਬਾਅਦ ਬਿ੍ਟੇਨ ਦੇ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਦੁਆਰਾ ਪਾਕਿਸਤਾਨ ਦਾ ਪਹਿਲਾ ਅਧਿਕਾਰਕ ਦੌਰਾ ਹੋਵੇਗਾ | ਸਾਲ 2006 'ਚ ਪਿ੍ੰਸ ਚਾਰਲਸ ਅਤੇ ਕੈਮਿਲਾ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ | ਇਸ ਤੋਂ ਪਹਿਲਾਂ ਰਾਣੀ ਐਲਿਜਾਬੈੱਥ-2 ਨੇ 1997 ਅਤੇ 1961 ਅਤੇ ਮਰਹੂਮ ਰਾਜਕੁਮਾਰੀ ਡਾਇਨਾ ਨੇ 1991 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ | ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਮੁਹੰਮਦ ਨਫ਼ੀਸ ਜਕਾਰੀਆ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ | ਜਿਓ ਨਿਊਜ਼ ਨੇ ਜਕਾਰੀਆ ਦਾ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਜਨਤਾ ਸ਼ਾਹੀ ਪਰਿਵਾਰ ਦੇ ਦੌਰੇ ਦੇ ਐਲਾਨ ਦਾ ਸਵਾਗਤ ਕਰਦੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਜਨਤਾ ਰਾਣੀ ਦੇ ਦੌਰੇ ਨੂੰ ਅਜੇ ਵੀ ਯਾਦ ਕਰਦੀ ਹੈ ਅਤੇ ਆਗਾਮੀ ਯਾਤਰਾ ਇੰਗਲੈਂਡ ਦਾ ਪਾਕਿਸਤਾਨ ਦੇ ਨਾਲ ਰਿਸ਼ਤੇ ਪ੍ਰਤੀਬਿੰਬ ਮੰਨਦੀ ਹੈ | ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧ ਹਨ ਅਤੇ ਦੋਵੇਂ ਪੱਖ ਇਸ ਨੂੰ ਹੋਰ ਮਜਬੂਤ ਕਰਨ ਦੀ ਕਾਮਨਾ ਕਰਦੇ ਹਨ |

Securing a Western Rail Link to Heathrow Officers of All Party Parliamentary Group meet Rail Minister to promote the campaign

Wednesday. June 2019 - (Ganni Amrik Singh Rathoar) Tan Dhesi MP for Slough (Labour) and Richard Benyon MP for Newbury (Conservative) met with the Rail Minister, Andrew Jones MP, in Parliament to discuss the work of the All Party Parliamentary Group for a Western Rail Link to Heathrow (APPG WRLtH). Both Tan and Richard are Co-Chairs of the cross-party group of MPs and Peers.

 

The WRLtH proposal consists of 6.5km rail link between Slough and London Heathrow Airport. This connection would reduce journey times for passengers travelling to Heathrow from the South Coast, South West, Wales and West Midlands as there would be no need for them to travel through to London Paddington.

This move would also reduce congestion on some of the busiest motorways and roads and cut emissions dramatically. The train journey to Heathrow from Slough would be reduced from 52 minutes to 6 minutes, Reading from 68 minutes to 26 minutes and Maidenhead from 59 minutes to 14 minutes: CO2could be reduced by 30 million road miles travelled annually.

 

Further, as 70% of foreign owned businesses establishing in the UK locate within 60 minutes travelling time of Heathrow, more efficient access would encourage even more investment to a wider range of areas. Therefore, it is estimated that the WRLtH could increase economic activity nationally by £800 million.

 

Tan Dhesi, Member of Parliament for Slough and Co-Chair of the APPG said:

 

“I would like to thank the Minister for listening to us. This project has almost unanimous support from Councils, MPs, LEPs and Chambers of Commerce. As long as the concerns of local Langley and Iver residents are addressed, this is a no-brainer. It relieves motorway congestion and speeds up journey times.  It has a predicted benefit of £800 million in additional economic activity. It is a national strategic issue regardless of whether or not Heathrow expansion goes ahead. We must do all we can to deliver this project in a timely manner.”

 

Richard Benyon, Member of Parliament for Newbury and Co-Chair of the APPG said:

 

“The business case for this project is without question. There is a pressing case to ensure that this is delivered swiftly. At the moment it looks like delivery will not be achieved until 2027. That is far too distant. I am really glad that the Minister listened to our concerns and will try to help deliver the project earlier.”

 

Andrew Jones MP, Under Secretary of State at the Department of Transport with responsibility for Rail said:

 

“This is a key strategic priority for the Government in terms of rail infrastructure. We recognise the strong benefits this would deliver, including cuts to CO2 emissions and freeing up capacity at Paddington Station. It helps our objective to deliver good connectivity. I will convene a meeting with DfT officials to discuss the schedule for the scheme to see if there is any way we can challenge the pace of delivery.”

ਯੂਕੇ ਪੁਲਿਸ ਨੇ 93 ਸਾਲਾਂ ਬਜ਼ੁਰਗ ਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਕੀਤਾ ਗ੍ਰਿਫਤਾਰ

ਮਾਨਚੈਸਟਰ,ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਯੂਕੇ ਵਿਚ ਗ੍ਰੇਟਰ ਮਾਨਚੈਸਟਰ ਪੁਲਿਸ ਨੇ ਹਾਲ ਹੀ ਵਿੱਚ ਇਕ 93 ਸਾਲ ਦੀ ਜੋਇਸ ਬਰਡਸ ਨਾਂਅ ਦੀ ਬਜ਼ੁਰਗ ਔਰਤ ਨੂੰ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਔਰਤ ਨੇ ਕੋਈ ਅਪਰਾਧ ਨਹੀਂ ਕੀਤਾ, ਕਿਉਂਕਿ ਉਸਨੇ ਕਿਹਾ ਕਿ ਇਹ ਉਸ ਦੀ "ਮਰਨ ਤੋਂ ਪਹਿਲਾਂ ਆਖਰੀ ਇੱਛਾ" ਹੈ, ਜਿਸ ਲਈ ਪੁਲਿਸ ਨੇ ਉਸ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਸ ਨੂੰ 'ਗ੍ਰਿਫਤਾਰ ਕਰ ਲਿਆ। ਜਿਸ ਤੋ ਬਾਅਦ ਜੋਇਸ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਜਿਸ ਤੋਂ ਬਾਅਦ ਬਜ਼ੁਰਗ ਔਰਤ ਦੀ ਪੋਤੀ ਨੇ ਆਪਣੀ ਦਾਦੀ ਆਖਰੀ ਇੱਛਾ ਪੂਰੀ ਕਰਨ 'ਤੇ 'ਗ੍ਰੇਟਰ ਮਾਨਚੈਸਟਰ ਪੁਲਿਸ' ਦਾ ਧੰਨਵਾਦ ਕਰਨ ਲਈ ਟਵੀਟ ਕੀਤਾ।

ਦਲਜੀਤ ਸਿੰਘ ਸਹੋਤਾ ਦਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਵਲੋਂ ਸਨਮਾਨ

ਲੰਡਨ,  ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਨਵ-ਨਿਯੁਕਤ ਮੈਂਬਰ ਦਲਜੀਤ ਸਿੰਘ ਸਹੋਤਾ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਗੁਰੂ ਘਰ ਵਲੋਂ ਸੋਹਣ ਸਿੰਘ ਸੁਮਰਾ ਅਤੇ ਟਰੱਸਟੀ ਡਾ: ਪੀ.ਬੀ. ਸਿੰਘ ਜੌਹਲ ਨੇ ਜੀ ਆਇਆਂ ਕਿਹਾ । ਖੇਡ ਸਕੱਤਰ ਅਤੇ ਮੇਲ ਗੇਲ ਮਲਟੀਕਲਚਰਲ ਪ੍ਰਾਜੈਕਟ ਦੇ ਚੇਅਰਮੈਨ ਪ੍ਰਭਜੋਤ ਸਿੰਘ ਮੋਹੀ ਨੇ ਕਿਹਾ ਕਿ ਸਹੋਤਾ 35 ਸਾਲ ਤੋਂ ਕੰਮ ਕਰਦੇ ਆ ਰਹੇ ਹਨ। ਅੱਜ ਜੇਕਰ ਪੰਜਾਬ ਵੱਲ ਸਾਡੀਆਂ ਮੁਸ਼ਕਲਾਂ ਨੂੰ ਕੋਈ ਹੱਲ ਕਰੋਣ ਲਈ ਸਹੀ ਢੰਗ ਨਾਲ ਲੈਕੇ ਜਾਏ ਗਾ ਉਹ ਸਹੋਤਾ ਹੀ ਹਨ ਕਿਉਂਕਿ ਉਹ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਸਹੋਤਾ ਪੰਜਾਬ ਸਰਕਾਰ ਤੱਕ ਪਰਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕਰਨਗੇ । ਇਸ ਮੌਕੇ ਸਹੋਤਾ ਨੇ ਕਿਹਾ ਕਿ ਮੈਂ ਹਮੇਸ਼ਾਂ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨਾਲ ਜੁੜਿਆ ਰਿਹਾ ਹਾਂ ਤੇ ਤੁਹਾਡੀ ਬਦੌਲਤ ਹੀ ਇੱਥੋਂ ਤੱਕ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਸੇਵਾ ਨਿਭਾਵਾਂਗਾ । ਇਸ ਮੌਕੇ ਬਲਜੀਤ ਸਿੰਘ ਮੱਲੀ, ਡਾ: ਦਲਜੀਤ ਸਿੰਘ ਫੁੱਲ, ਮਹਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਬਾਠ, ਜਸਪਾਲ ਸਿੰਘ ਸਹੋਤਾ, ਗੁਰਪਾਲ ਸਿੰਘ, ਨਰਪਾਲ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ ।

23 ਜੁਲਾਈ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਐਲਾਨ ਹੋਵੇਗਾ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੇ ਕਿਹਾ ਹੈ ਕਿ ਯੂ.ਕੇ. ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ 23 ਜੁਲਾਈ ਨੂੰ ਕੀਤਾ ਜਾਵੇਗਾ | ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਦਾ ਮੁਕਾਬਲਾ ਮੌਜੂਦਾ ਵਿਦੇਸ਼ ਮੰਤਰੀ ਜੈਰਮੀ ਹੰਟ ਕਰ ਰਹੇ ਹਨ | ਕੰਜਰਵੇਟਿਵ ਪਾਰਟੀ ਦੇ 313 ਸੰਸਦ ਮੈਂਬਰਾਂ ਵਲੋਂ ਚੁਣੇ ਦੋ ਉਮੀਦਵਾਰਾਂ 'ਚੋਂ ਪਾਰਟੀ ਦੇ 1 ਲੱਖ 60 ਹਜ਼ਾਰ ਮੈਂਬਰ ਆਪਣੇ ਨੇਤਾ ਦੀ ਚੋਣ ਕਰਨਗੇ | ਪਾਰਟੀ ਮੈਂਬਰਾਂ ਨੂੰ 6 ਜੁਲਾਈ ਤੋਂ 8 ਜੁਲਾਈ ਤੱਕ ਡਾਕ ਰਾਹੀਂ ਬੈਲਟ ਪੇਪਰ ਭੇਜੇ ਜਾਣਗੇ ਅਤੇ 22 ਜੁਲਾਈ ਸ਼ਾਮ 5 ਵਜੇ ਤੱਕ ਵਾਪਸ ਲਏ ਜਾਣਗੇ | 23 ਜੁਲਾਈ ਮੰਗਲਵਾਰ ਨੂੰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾਵੇਗਾ | ਇਹ ਚੋਣ ਪ੍ਰਕਿ੍ਆ ਪੂਰੀ ਹੋਣ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਥੈਰੀਸਾ ਮੇਅ ਆਪਣਾ ਅਧਿਕਾਰਤ ਅਸਤੀਫ਼ਾ ਮਹਾਰਾਣੀ ਐਲਿਜਾਬੈੱਥ ਨੂੰ ਸੌਪਣਗੇ |

ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਕਲੱਬ ਜੀ.ਐਨ.ਜੀ. ਵਲੋਂ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ

ਲੈਸਟਰ , ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਕਲੱਬ ਜੀ.ਐਨ.ਜੀ. ਫੁੱਟਬਾਲ ਕਲੱਬ ਲੈਸਟਰ ਯੂ.ਕੇ. ਵਲੋਂ ਲੈਸਟਰ ਦੇ ਗੁਰਦੁਆਰਿਆਂ ਤੇ ਕਾਰੋਬਾਰੀਆਂ ਦੇ ਸਹਿਯੋਗ ਨਾਲ ਲੈਸਟਰ 'ਚ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਵੱਖ-ਵੱਖ ਵਰਗ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਤੇ ਦੂਜੇ ਅਤੇ ਆਖਰੀ ਦਿਨ ਜਿੱਥੇ ਫੁੱਟਬਾਲ ਟੀਮਾਂ ਦੇ ਫ਼ਾਈਨਲ ਮੁਕਾਬਲੇ ਕਰਵਾਏ, ਉੱਥੇ ਪੰਜਾਬੀਆਂ ਦੀ ਪੰਸਦੀਦਾ ਖੇਡ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਲੈਸਟਰ ਕਲੱਬ ਤੇ ਕੁਵੈਟਰੀ ਕਲੱਬ ਦਾ ਫ਼ਸਵਾਂ ਮੁਕਾਬਲਾ ਹੋਇਆ  ਟੂਰਨਾਮੈਂਟ ਦੌਰਾਨ ਫ਼ਾਈਨਲ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਇਨਾਮ ਵੀ ਤਕਸੀਮ ਕੀਤੇ ਗਏ ਇਸ ਮੌਕੇ ਟੂਰਨਾਮੈਂਟ ਕਰਵਾਉਣ 'ਚ ਸਹਿਯੋਗ ਦੇਣ ਵਜੋਂ ਮੁੱਖ ਸਹਿਯੋਗੀਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ ਤੇ ਲਖਵਿੰਦਰ ਸਿੰਘ ਜੌਹਲ ਸਮੇਤ ਹੋਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ  ਇਸ ਮੌਕੇ ਸਾਬਕਾ ਹਾਕੀ ਖਿਡਾਰੀ ਲਖਵਿੰਦਰ ਸਿੰਘ ਜੌਹਲ ਨੂੰ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਵੀ ਦਿੱਤਾ ਗਿਆ  ਇਸ ਮੌਕੇ ਸੁਰਿੰਦਰ ਬੀਰ ਸਿੰਘ ਭਾਊ, ਅਮਰੀਕ ਸਿੰਘ ਗਿੱਲ, ਸਾਬਕਾ ਪ੍ਰਧਾਨ ਮੰਗਲ ਸਿੰਘ, ਗੁਰਜੀਤ ਸਿੰਘ ਸਮਰਾ, ਚਮਕੌਰ ਸਿੰਘ, ਪ੍ਰਮਾਤਮਾ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਚਹੇੜੂ, ਇਕਬਾਲ ਸਿੰਘ, ਸੁਖਦੇਵ ਸਿੰਘ ਸੈਫ਼ਲਾਬਾਦੀਆ, ਬਰਿੰਦਰ ਸਿੰਘ ਬਿੱਟੂ, ਗੁਰਨਾਮ ਸਿੰਘ, ਰਾਜਾ ਹੋਠੀ, ਅਵਤਾਰ ਸਿੰਘ ਸਰਹਾਲੀ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਪਾਸਲਾ, ਦਰਸ਼ਨ ਸਿੰਘ ਕੰਗ, ਸਾਬਕਾ ਕਬੱਡੀ ਖਿਡਾਰੀ ਪਿਆਰਾ ਸਿੰਘ ਰੰਧਾਵਾ, ਕੁਲਵੀਰ ਸਿੰਘ ਖੱਖ, ਸੁਰਿੰਦਰਪਾਲ ਸਿੰਘ, ਸਤਵਿੰਦਰ ਸਿੰਘ ਦਿਓਲ, ਅੰਮਿ੍ਤਪਾਲ ਸਿੰਘ, ਮਹਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਢੇਸੀ ਆਦਿ ਮੌਜੂਦ ਸਨ  ਟੂਰਨਾਮੈਂਟ ਦੌਰਾਨ ਢਾਡੀ ਅਮਨਦੀਪ ਸਿੰਘ ਫ਼ਰਾਲੇਵਾਲਿਆਂ ਦੇ ਜਥੇ ਨੇ ਵਾਰਾਂ ਗਾ ਕੇ ਮਾਹੌਲ ਇਕ ਵਾਰ ਪੰਜਾਬ ਦੇ ਕਿਸੇ ਪੇਂਡੂ ਖੇਡ ਵਰਗਾ ਬਣਾ ਦਿੱਤਾ  ਅਖੀਰ 'ਚ ਜੀ.ਐਨ.ਜੀ. ਫੁੱਟਬਾਲ ਕਲੱਬ ਦੇ ਕੋਆਰਡੀਨੇਟਰ ਕੁਲਵਿੰਦਰ ਜੌਹਲ ਤੇ ਕਲੱਬ ਪ੍ਰਧਾਨ ਚਰਨਪ੍ਰੀਤ ਸਿੰਘ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ

ਪੰਜਾਬੀ ਬੋਲੀ ਤੇ ਪੰਜਾਬੀਆਂ ਦੇ ਹੱਕਾਂ ਲਈ ਲੋਕ ਲਹਿਰ ਦੀ ਲੋੜ - ਡਾ: ਸਿਰਸਾ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )-  ਪੰਜਾਬੀ ਦੇ ਵਿਦਵਾਨ ਲੇਖਕ ਡਾ: ਸੁਖਦੇਵ ਸਿੰਘ ਸਿਰਸਾ ਨਾਲ ਯੂ.ਕੇ. ਦੇ ਪ੍ਰਸਿੱਧ ਕਵੀ ਅਜ਼ੀਮ ਸ਼ੇਖਰ ਦੇ ਗ੍ਰਹਿ ਵਿਖੇ ਪੰਜਾਬੀ ਬੋਲੀ ਅਤੇ ਲੋਕ ਮਸਲੇ ਆਦਿ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਹੋਇਆ | ਇਸ ਮੌਕੇ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ, ਸਰਵਣ ਜ਼ੱਫਰ, ਕਾਮਰੇਡ ਅਵਤਾਰ ਉੱਪਲ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਕੌਾਸਲਰ ਕੇ.ਸੀ. ਮੋਹਨ, ਚਿੱਤਰਕਾਰ ਕਮਲ ਧਾਲੀਵਾਲ, ਰੇਡੀਓ ਪੇਸ਼ਕਾਰ ਬਿੱਟੂ ਖੰਗੂੜਾ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੰਪਾਦਕ ਚਰਚਾ ਦਰਸ਼ਨ ਢਿੱਲੋਂ, ਨਾਵਲਕਾਰ ਗੁਰਨਾਮ ਗਰੇਵਾਲ ਆਦਿ ਹਾਜ਼ਰ ਸਨ | ਇਸ ਮੌਕੇ ਪੰਜਾਬੀ ਭਾਸ਼ਾ ਦੇ ਅਜੋਕੇ ਸਮੇਂ 'ਚ ਪ੍ਰਸਾਰ ਬਾਰੇ ਬੋਲਦਿਆਂ ਡਾ: ਸਿਰਸਾ ਨੇ ਕਿਹਾ ਪੰਜਾਬੀ ਬੋਲੀ ਲਈ ਸਾਨੂੰ ਮਿਲ ਕੇ ਹੋਰ ਯਤਨਾਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਮੁੱਚੇ ਭਾਰਤ ਦੇ ਲੋਕਾਂ ਦੇ ਮਸਲਿਆਂ ਵੱਲ ਸਰਕਾਰਾਂ ਉਚਿਤ ਧਿਆਨ ਨਹੀਂ ਦਿੰਦੀਆਂ, ਜਦ ਕਿ ਸਮਾਂ ਇਕ ਸਾਂਝੀ ਲੋਕ ਲਹਿਰ ਖੜੀ ਕਰਨ ਦੀ ਮੰਗ ਕਰ ਰਿਹਾ ਹੈ |

ਬੋਰਿਸ ਜੌਹਨਸਨ ਦੀ ਸਾਥਣ ਨਾਲ ਲੜਾਈ ਸੁਰਖ਼ੀਆਂ ਵਿੱਚ

ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )-  ਬਰਤਾਨਵੀ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਇਕ ਵਿਵਾਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬੋਰਿਸ ਜੌਹਨਸਨ ਅਤੇ ਉਨ੍ਹਾਂ ਦੀ ਸਾਥਣ ਦੇ ਘਰ ਪੁਲੀਸ ਬੁਲਾਈ ਗਈ। ਇਹ ਘਟਨਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਜੌਹਨਸਨ ਦੇ ਆਖ਼ਰੀ ਦੋ ਵਿਚ ਥਾਂ ਬਣਾਉਣ ਦੇ ਕੁਝ ਘੰਟਿਆਂ ਬਾਅਦ ਹੋਈ ਹੈ। ‘ਦਿ ਗਾਰਡੀਅਨ’ ਦੀ ਖ਼ਬਰ ਮੁਤਾਬਕ ਜੌਹਨਸਨ ਦੇ ਗੁਆਂਢੀ ਨੇ ਬੋਰਿਸ ਦੀ ਸਾਥਣ ਦੇ ਦੱਖਣੀ ਲੰਡਨ ਸਥਿਤ ਘਰੋਂ ਚੀਕਣ, ਰੌਲਾ ਪੈਣ ਤੇ ਹੋਰ ਕਈ ਤਰ੍ਹਾਂ ਦਾ ਖੜਕਾ ਸੁਣ ਕੇ ਪੁਲੀਸ ਨੂੰ ਸੂਚਿਤ ਕੀਤਾ। ਅਖ਼ਬਾਰ ਮੁਤਾਬਕ ਜੌਹਨਸਨ ਦੀ ਸਾਥਣ ਕੈਰੀ ਸਾਇਮੰਡਜ਼ ਲੰਡਨ ਦੇ ਸਾਬਕਾ ਮੇਅਰ ਨੂੰ ‘ਉਸ ਦੇ ਫਲੈਟ ਵਿਚੋਂ ਬਾਹਰ ਨਿਕਲਣ’ ਤੇ ‘ਉਸ ਤੋਂ ਦੂਰ ਹੋਣ’ ਲਈ ਉੱਚੀ ਆਵਾਜ਼ ਵਿਚ ਕਹਿ ਰਹੀ ਸੀ। ਲੰਡਨ ਦੀ ਮੈਟਰੋਪੌਲਿਟਨ ਪੁਲੀਸ ਜਦ ਘਰ ਪੁੱਜੀ ਤਾਂ ਸਾਰੇ ਠੀਕ-ਠਾਕ ਪਾਏ ਗਏ। ਜੌਹਨਸਨ ਇਸ ਵੇਲੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ ਤੇ ਜੈਰੇਮੀ ਹੰਟ ਨੂੰ ਪਛਾੜਨ ਦੇ ਤਕੜੇ ਦਾਅਵੇਦਾਰ ਹਨ। ਜੌਹਨਸਨ ਤੇ ਹੰਟ ਵੱਲੋਂ ਹੇਠਲੇ ਪੱਧਰ ’ਤੇ ਕੰਜ਼ਰਵੇਟਿਵ ਆਗੂਆਂ ਦਾ ਦਿੱਲ ਜਿੱਤਣ ਲਈ ਹੁਣ ਮਹੀਨੇ ਦਾ ਕੌਮੀ ਪੱਧਰ ਦਾ ਦੌਰਾ ਆਰੰਭਿਆ ਗਿਆ ਹੈ। ਇਨ੍ਹਾਂ ਦੇ ਸਿਰ ’ਤੇ ਹੀ ਇਨ੍ਹਾਂ ਦੋਵਾਂ ਵਿਚੋਂ ਇਕ ਟੋਰੀ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੋ ਸਕੇਗਾ। ਦੱਸਣਯੋਗ ਹੈ ਕਿ ਬ੍ਰੈਗਜ਼ਿਟ ਲਈ ਆਖ਼ਰੀ ਮਿਤੀ 31 ਅਕਤੂਬਰ ਹੈ। ਦੋਵੇਂ ਆਗੂ ਬਰਤਾਨੀਆ ਦੇ ਹਿੱਤ ਸੁਰੱਖਿਅਤ ਰੱਖਦਿਆਂ ਮੁਲਕ ਨੂੰ ਯੂਰੋਪੀਅਨ ਯੂਨੀਅਨ ਵਿਚੋਂ ਕੱਢਣ ਦਾ ਦਾਅਵਾ ਕਰਦਿਆਂ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਇਹ ਮਾਮਲਾ ਜੌਹਨਸਨ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਕਿਉਂਕਿ ਲਗਭਗ ਸਾਰੀਆਂ ਅਖ਼ਬਾਰਾਂ ਨੇ ਅੱਜ ਇਸ ਖ਼ਬਰ ਨੂੰ ਮੁਲਕ ਵਿਚ ਪਹਿਲੇ ਪੰਨੇ ’ਤੇ ਛਾਪਿਆ ਹੈ। ਕੁਝ ਰਿਪੋਰਟਾਂ ਮੁਤਾਬਕ ਗੁਆਂਢੀ ਨੇ ਘਟਨਾ ਦੀ ਆਡੀਓ ਰਿਕਾਰਡਿੰਗ ਕਰ ਲਈ ਹੈ ਤੇ ਇਹ ਫ਼ੈਸਲਾਕੁਨ ਸਾਬਿਤ ਹੋ ਸਕਦੀ ਹੈ।

ਸਹੋਤਾ ਨੇ ਐਨ. ਆਰ. ਆਈ. ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

ਰਾਣਾ ਸੋਢੀ ਵੀ ਸਨ ਹਾਜਰ

ਲੰਡਨ, 20 ਜੂਨ 2019-ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ 'ਚ ਅੱਜ ਉੱਘੇ ਸਮਾਜ ਸੇਵੀ ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫ਼ਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ | ਅੱਜ ਇੱਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮਿਸ਼ਨ ਦੇ ਦਫ਼ਤਰ ਵਿਖੇ ਸਹੋਤਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਹ ਇਕ ਉੱਘੇ ਸਮਾਜ ਸੇਵੀ ਹਨ ਤੇ ਇੰਗਲੈਂਡ ਵਿਚ ਰਹਿੰਦੇ ਹਨ, ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕਿ ਸਹੋਤਾ ਹੁਣ ਆਪਣੀ ਸੂਝਬੂਝ ਤੇ ਦੂਰਅੰਦੇਸ਼ੀ ਸੋਚ ਨਾਲ ਕਮਿਸ਼ਨ ਦੇ ਮੈਂਬਰ ਵਜੋਂ ਵਡਮੁੱਲੀਆਂ ਸੇਵਾਵਾਂ ਨਿਭਾਉਣਗੇ | ਦਲਜੀਤ ਸਿੰਘ ਸਹੋਤਾ ਵਲੋਂ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਬਦਲੇ ਓਹਨਾ ਨੂ ਇਹ ਅਹੁਦਾ ਦੇਕੇ ਨਵਾਜਿਆ ਗਿਆ ਹੈ।ਸ ਦਲਜੀਤ ਸਿੰਘ ਸਹੋਤਾ ਲੰਬਾ ਸਮਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਸੇਵਾ ਨੀਵਾਂ ਚੁੱਕੇ ਹਨ।ਇਸ ਸਮੇ ਉਹ ਪਾਰਟੀ ਦੇ ਯੂਰਪ ਦੇ ਸਰਪ੍ਰਸਤ ਵੀ ਹਨ।ਇੰਗਲੈਂਡ ਅਤੇ ਪੰਜਾਬ ਦੇ ਨਾਲ ਦੂਜੇ ਮੁਲਕਾ ਵਿਚ ਵਸਦੇ ਓਹਨਾ ਦੇ ਸੁਨੇਹਿਆਂ ਵਿੱਚ ਖੁਸ਼ੀ ਦੀ ਲਹਿਰ। ਸ ਸਹੋਤਾ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਪਾਰਟੀ ਨੇ ਹੁਕਮ ਲਾਇਆ ਇਸ ਨੂੰ ਮੇਰੀ ਕੋਸਿਸ ਹੋਵੇ ਗਈ ਕੇ ਇਮਾਨਦਾਰੀ ਨਾਲ ਨਿਵਾਇਆ ਜਾਵੇ।ਓਹਨਾ ਅਗੇ ਦਸਿਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਐਨ ਆਰ ਆਈ ਸਾਮਣਾ ਕਰ ਰਹੇ ਹਨ ਜਿਨ੍ਹਾਂ ਦੇ ਸੌਖੇ ਢੰਗ ਨਾਲ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਕੇ ਨਿਪਟਾਰਾ ਕੀਤਾ ਜਾਵੇ ਗਾ।ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ-ਮੁਕਤ) ਰਾਕੇਸ਼ ਕੁਮਾਰ ਗਰਗ, ਐਨ.ਆਰ.ਆਈ. ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਐਮ.ਪੀ. ਅਰੋੜਾ, ਡਿਪਟੀ ਸਕੱਤਰ ਰੰਜੂ ਬਾਲਾ ਤੋਂ ਇਲਾਵਾ ਕਈ ਐਨ.ਆਰ.ਆਈਜ਼ ਵੀ ਹਾਜ਼ਰ ਸਨ, ਜਿਨ੍ਹਾਂ 'ਚ ਕੁਲਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਗਿੱਲ, ਅਵਤਾਰ ਸਿੰਘ, ਸੀਤਲ ਸਿੰਘ ਬੈਂਸ, ਸੰਨੀ ਗਿੱਲ, ਨਛੱਤਰ ਸਿੰਘ ਕਲਸੀ, ਸਤਵਿੰਦਰ ਸਿੰਘ ਸੱਗੂ, ਮੋਹਨ ਕੰਧੋਲਾ, ਸਤਨਾਮ ਹਰੀਆ, ਇਕਬਾਲ ਸਿੰਘ ਸਿੱਧੂ, ਦਿਲਬਾਗ ਸਿੰਘ ਕੰਗ, ਸੰਦੀਪ ਗਿੱਲ, ਬਲਵਿੰਦਰ ਸਿੰਘ ਗਿੱਲ, ਗੁਰਦਿਆਲ ਸਿੰਘ, ਨਿਰਮਲ ਸੰਧੂ, ਰਾਜਵਿੰਦਰ ਸਿੰਘ, ਰਾਜਨ ਸਿੱਧੂ, ਸੁਖਜਿੰਦਰ ਸਿੰਘ ਬਦੇਸ਼ਾ (ਪੱਪੀ) ਤੇ ਰਵਿੰਦਰ ਪਾਲ ਸ਼ਾਮਿਲ ਸਨ |ਵਦੇਸ ਤੋਂ ਓਹਨਾ ਦੇ ਸਾਥੀ ਵਾਹਿਗੁਰੂ ਪਾਲ ਸਿੰਘ ਅਲੋਖ ਅਤੇ ਓਹਨਾ ਦੀ ਸਾਰੀ ਟੀਮ ਨੇ ਸ਼੍ਰੀ ਰਾਹੁਲ ਗਾਂਧੀ ,ਕੈਪਟਨ ਅਮਰਿਦਰ ਸਿੰਘ ਮੁੱਖ ਮੰਤਰੀ ਪੰਜਾਬ,ਰਾਣਾ ਸੋਢੀ ਜੀ ਦਾ ਧੰਨਵਾਦ ਕੀਤਾ ਅਤੇ ਸਹੋਤਾ ਨੂੰ ਵਧੀਆ ਦਿਤੀਆਂ।

ਗ੍ਰੇਵਜ਼ੈਂਡ ਦੇ ਲੈਕਚਰ ਥੀਏਟਰ 'ਚ ਸਿੱਖ ਇਤਿਹਾਸ ਬਾਰੇ ਜਥੇਦਾਰ ਖਹਿਰਾ ਵਲੋਂ ਪਰਚਾ ਪੜਿ੍ਹਆ ਗਿਆ

ਗ੍ਰੇਵਜ਼ੈਂਡ/ਲੰਡਨ, ਜੂਨ 2019   (ਗਿਆਨੀ ਅਮਰੀਕ ਸਿੰਘ ਰਾਠੌਰ )- ਚੜ੍ਹਦੀਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ ਵਲੋਂ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਲੈਕਚਰ ਥੀਏਟਰ 'ਚ ਸਿੱਖ ਇਤਿਹਾਸ ਬਾਰੇ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪਰਚਾ ਪੜਿ੍ਹਆ ਗਿਆ | ਇਸ ਸੈਮੀਨਾਰ 'ਚ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1947 ਤੱਕ ਅਤੇ 1947 ਤੋਂ ਲੈ ਲੇ 1984 ਤੱਕ ਸਿੱਖ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਨੂੰ ਖੋਲਿ੍ਹਆ ਗਿਆ | ਉਨ੍ਹਾਂ ਗੁਰੂ ਨਾਨਕ ਦੇ ਸਿਧਾਂਤ ਦੀ ਘੇਰਾਬੰਦੀ ਸਬੰਧੀ ਅਤੇ ਇਨ੍ਹਾਂ ਸਿਧਾਤਾਂ 'ਤੇ ਹੁੰਦੇ ਮਾਰੂ ਹਮਲਿਆਂ ਬਾਰੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ | ਚੜ੍ਹਦੀਕਲਾ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਪ੍ਰੋਗਰਾਮ ਦੇ ਆਰੰਭ 'ਚ ਸੰਸਥਾ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਪ੍ਰੋਗਰਾਮ ਦੇ ਆਖੀਰ 'ਚ ਪ੍ਰਧਾਨ ਸੁਖਬੀਰ ਸਿੰਘ ਸਹੋਤਾ, ਡਾ. ਰਾਜਬਿੰਦਰ ਸਿੰਘ ਬੈਂਸ ਤੇ ਸੰਸਥਾ ਦੇ ਮੈਂਬਰਾਂ ਵਲੋਂ ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਅਮਰੀਕ ਸਿੰਘ ਧੌਲ ਨੂੰ ਸਨਮਾਨਤ ਕੀਤਾ ਗਿਆ | ਸਟੇਜ ਦੀ ਕਾਰਵਾਈ ਸਿਕੰਦਰ ਸਿੰਘ ਬਰਾੜ ਨੇ ਨਿਭਾਈ | ਇਸ ਸਮੇਂ ਅਮਰੀਕ ਸਿੰਘ ਜਵੰਦਾ, ਹਰਭਜਨ ਸਿੰਘ ਟਿਵਾਣਾ, ਗੁਰਤੇਜ ਸਿੰਘ ਪੰਨੂੰ, ਕੌਸਲਰ ਨਿਰਮਲ ਸਿੰਘ ਖਾਬੜਾ, ਕੈਸ਼ੀਅਰ ਕੁਲਵਿਦੰਰ ਸਿੰਘ ਸੰਧੂ, ਕੈਸ਼ੀਅਰ ਹਰਜਿੰਦਰ ਸਿੰਘ ਜੱਜ, ਡਾ: ਅਪਰਅਪਾਰ ਸਿੰਘ, ਕੰਵਰ ਸੁਰਜੀਤ ਸਿੰਘ ਗਿੱਲ, ਪਰਮਜੀਤ ਸਿੰਘ ਸੱਲ, ਬਲਵੀਰ ਸਿੰਘ ਕਲੇਰ, ਦਿਆਲ ਸਿੰਘ ਸੰਧੂ, ਕੁਲਦੀਪ ਸਿੰਘ ਪਤਾਰਾ, ਕੇਵਲ ਸਿੰਘ ਸਿਆਣ, ਮਹਿੰਦਰ ਸਿੰਘ ਕੁਲਥਮ, ਮਨਜੀਤ ਸਿੰਘ ਸਮਰਾ, ਸੁਰਜੀਤ ਸਿੰਘ ਸਹੋਤਾ, ਗੁਰਿੰਦਰ ਸਿੰਘ, ਮੋਹਨ ਸਿੰਘ, ਬਲਤੇਜ ਸਿੰਘ, ਤਜਿੰਦਰਪਾਲ ਸਿੰਘ, ਝਲਮਣ ਸਿੰਘ ਢੰਡਾ, ਸ: ਮਾਣਕ, ਅਮਰੀਕ ਸਿੰਘ ਸੁੱਦੀ, ਸੁਰਿੰਦਰ ਸਿੰਘ ਗਿੱਲ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |

ਬਰਤਾਨੀਆ ਦੀ ਮਸ਼ਹੂਰ ਘੋੜਾ ਰੇਸ ਰੋਇਲ ਅਸਕੋਟ ਮਹਾਰਾਣੀ ਐਲਿਜ਼ਾਬੈੱਥ ਦੀ ਹਾਜ਼ਰੀ ਵਿਚ ਸ਼ੁਰੂ

 

ਰੋਇਲ ਅਸਕੋਟ ਰੇਸ ਦਾ ਨੀਦਰਲੈਂਡ ਦੇ ਰਾਜਾ ਵਿਲਮ ਅਲੈਗਜ਼ੈਂਡਰ, ਰਾਣੀ ਮੈਕਸੀਮਾ, ਪਿੰਸ ਚਰਲਸ ਅਤੇ ਕੈਮੇਲਾ, ਵਿਲੀਅਮ ਅਤੇ ਕੇਟ, ਡਿਊਚਸ ਆਫ ਕੌਰਵਾਲ, ਪਿ੍ੰਸ ਐਡਰਿਊ ਨੇ ਅਨੰਦ ਮਾਣਿਆ

ਲੰਡਨ, ਜੂਨ 2019 (  )-ਰੋਇਲ ਅਸਕੋਟ ਰੇਸ ਕੋਰਸ, ਅਸਕੋਟ, ਬਰਕਸ਼ਾਇਰ ਵਿਖੇ ਅੱਜ ਸ਼ੁਰੂ ਹੋਏ 5 ਦਿਨਾਂ ਘੌੜ ਦੌੜਾਂ ਦਾ ਨਜ਼ਾਰਾ ਤੱਕਣ ਲਈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ, ਨੀਦਰਲੈਂਡ ਦੇ ਰਾਜਾ ਵਿਲਮ ਅਲੈਗਜ਼ੈਂਡਰ, ਰਾਣੀ ਮੈਕਸੀਮਾ, ਪਿ੍ੰਸ ਆਫ਼ ਵੇਲਜ਼ ਪਿੰਸ ਚਰਲਸ ਅਤੇ ਕੈਮੇਲਾ, ਡਿਊਕ ਐਾਡ ਡਿਊਚਸ ਕੈਂਬਰਿਜ਼ ਵਿਲੀਅਮ ਅਤੇ ਕੇਟ, ਡਿਊਚਸ ਆਫ ਕੌਰਵਾਲ, ਪਿ੍ੰਸ ਐਡਰਿਊ ਆਦਿ ਸ਼ਾਮਿਲ ਹੋਏ | 5 ਦਿਨਾਂ ਅਸਕੋਟ ਰੇਸ ਕੋਰਸ ਬਰਤਾਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਹੁੰਦਾ ਹੈ, ਜਿਸ ਮੌਕੇ ਘੌੜ ਦੌੜਾਂ ਦਾ ਇਨਾਮ ਸਭ ਤੋਂ ਜ਼ਿਆਦਾ ਹੁੰਦਾ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆਂ 'ਚ ਹਰ ਸਾਲ ਹੋਣ ਵਾਲੇ 36 ਅਜਿਹੇ ਖੇਡ ਮੇਲਿਆਂ 'ਚੋਂ 13 ਘੌੜ ਦੌੜਾਂ ਸਿਰਫ਼ ਅਸਕੋਟ ਰੇਸ ਕੋਰਸ ਵਿਖੇ ਹੁੰਦੀਆਂ ਹਨ | ਇਹ ਰੇਸ ਕੋਰਸ ਸ਼ਾਹੀ ਪਰਿਵਾਰ ਦਾ ਸਭ ਤੋਂ ਪਸੰਦੀਦਾ ਰਿਹਾ ਹੈ, ਜੋ ਸ਼ਾਹੀ ਰਿਹਾਇਸ਼ਗਾਹ ਵਿੰਡਸਰ ਕਾਸਲ ਤੋਂ ਸਿਰਫ 6 ਮੀਲ ਦੀ ਦੂਰੀ 'ਤੇ ਹੈ | ਇਹ ਰੇਸ ਕੋਰਸ 11 ਅਗਸਤ 1711 ਨੂੰ ਖੁੱਲਿ੍ਹਆ ਸੀ | ਰੇਸ ਕੋਰਸ ਮੇਲੇ ਦਾ ਅਨੰਦ ਲੈਣ ਲਈ ਦੇਸ਼ ਵਿਦੇਸ਼ ਤੋਂ ਮਹਿਮਾਨ ਪਹੁੰਚੇ ਹੋਏ ਹਨ ਅਤੇ ਸੁਰੱਖਿਆ ਨੂੰ ਲੈ ਕੇ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਹਨ |

ਇੰਗਲੈਂਡ 'ਚ ਬਲਜਿੰਦਰ ਕੰਗ ਤੇ ਸੁਖਜਿੰਦਰ ਪੂਨੀ ਨਸ਼ੀਲੀਆਂ ਦਵਾਈਆਂ ਤੇ ਹਵਾਲਾ ਮਾਮਲੇ 'ਚ ਦੋਸ਼ੀ ਕਰਾਰ

ਕਿੰਗਸਟਨ/ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )-   ਯੂ. ਕੇ. 'ਚ ਭਾਰਤੀ ਮੂਲ ਦੇ ਬਲਜਿੰਦਰ ਕੰਗ ਅਤੇ ਉਸ ਦੇ ਕਰੀਬੀ ਸਾਥੀ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਲੱਖਾਂ ਪੌਾਡ ਦੇ ਹਵਾਲਾ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਕੰਗ ਨੇ ਪਿਛਲੇ ਮਹੀਨੇ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਜਦਕਿ ਉਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸੁਖਜਿੰਦਰ ਪੂਨੀ ਨੂੰ ਮੰਗਲਵਾਰ ਨੂੰ ਕਿੰਗਸਟਨ ਕ੍ਰਾਊਨ ਕੋਰਟ ਵਿਚ ਏ-ਸ਼੍ਰੇਣੀ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਪਾਇਆ ਗਿਆ | ਉਹ ਮਨੀ ਲਾਂਡਰਿੰਗ ਦੇ ਅਪਰਾਧਾਂ ਵਿਚ ਆਪਣਾ ਦੋਸ਼ ਪਹਿਲਾਂ ਹੀ ਸਵੀਕਾਰ ਕਰ ਚੁੱਕਾ ਹੈ | ਮੈਟਰੋਪਾਲੀਟਨ ਪੁਲਿਸ ਆਰਗੇਨਾਈਜ਼ਡ ਕ੍ਰਾਈਮ ਪਾਰਟਨਰਸ਼ਿਪ (ਓ. ਸੀ. ਪੀ.) ਦੇ ਨਾਲ ਇਕ ਸਾਂਝੀ ਮੁਹਿੰਮ ਚਲਾਉਣ ਵਾਲੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੇ ਪ੍ਰਮੁੱਖ ਜੌਨ ਕੋਲਸ ਨੇ ਕਿਹਾ ਕਿ ਇਸ ਸਾਂਝੇ ਆਪ੍ਰੇਸ਼ਨ ਨਾਲ ਇਕ ਵੱਡੇ ਅਪਰਾਧਿਕ ਸੰਗਠਨ ਨੂੰ ਤੋੜ ਦਿੱਤਾ ਗਿਆ ਹੈ ਜੋ ਦੱਖਣ, ਪੂਰਬ, ਪੱਛਮ ਮਿਡਲੈਂਡ ਅਤੇ ਇੰਗਲੈਂਡ ਦੇ ਉੱਤਰ ਵਿਚ ਕੰਮ ਕਰਦਾ ਸੀ | ਜਾਂਚ ਦੌਰਾਨ ਅਧਿਕਾਰੀਆਂ ਨੇ 14 ਲੱਖ ਪੌਾਡ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਵੀ ਜ਼ਬਤ ਕੀਤੀ | ਨਾਲ ਹੀ 37 ਕਿੱਲੋਗਰਾਮ ਤੋਂ ਵੱਧ ਦੀਆਂ ਏ ਸ਼੍ਰੇਣੀ ਦੀਆਂ ਦਵਾਈਆਂ ਜ਼ਬਤ ਕੀਤੀਆਂ | ਇਨ੍ਹਾਂ 'ਚ ਹੈਰੋਇਨ ਅਤੇ ਕੋਕੀਨ ਤੋਂ ਇਲਾਵਾ ਇਕ ਹੈਂਡ ਗੰਨ, ਕਾਰਤੂਸ ਅਤੇ 50 ਕਿੱਲੋਗਰਾਮ ਕੈਟਾਮਾਈਨ ਵੀ ਜ਼ਬਤ ਕੀਤੀ ਗਈ | ਇਸ ਗਰੋਹ ਦੇ ਹੋਰ ਮੈਂਬਰਾਂ ਨੂੰ ਪਹਿਲਾਂ ਸਜ਼ਾ ਸੁਣਾਈ ਜਾ ਚੁੱਕੀ ਹੈ | 

ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ 'ਚ ਬੌਰਿਸ ਜੌਹਨਸਨ ਸਭ ਤੋਂ ਅੱ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )-   ਬਰਤਾਨੀਆ ਨੂੰ ਨਵਾਂ ਪ੍ਰਧਾਨ ਮੰਤਰੀ ਦੇਣ ਲਈ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਨੇਤਾ ਦੀ ਚੋਣ ਕੀਤੀ ਜਾ ਰਹੀ ਹੈ | ਅੱਜ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਮੈਦਾਨ 'ਚ ਆਏ 10 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ | ਜਿਨ੍ਹਾਂ 'ਚੋਂ ਸਭ ਤੋਂ ਵੱਧ ਵੋਟਾਂ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਮਿਲੀਆਂ 114 ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ, ਜਦਕਿ ਦੂਜੇ ਨੰਬਰ 'ਤੇ ਮੌਜੂਦਾ ਵਿਦੇਸ਼ ਮੰਤਰੀ ਜੈਰਮੀ ਹੰਟ ਹਨ ਜਿਨ੍ਹਾਂ ਨੂੰ 43 ਅਤੇ ਤੀਜੇ ਸਥਾਨ ਤੇ ਮਾਈਕਲ ਗੋਵ ਹਨ ਜਿਨ੍ਹਾਂ ਨੂੰ 37 ਵੋਟਾਂ ਮਿਲੀਆਂ | ਜਦਕਿ ਚੌਥੇ ਨੰਬਰ 'ਤੇ ਡੌਮਨਿਕ ਰਾਬ ਜਿਨ੍ਹਾਂ ਨੂੰ 27, ਸਾਜਿਦ ਜਾਵੇਦ ਨੂੰ 23, ਮਟ ਹੈਨਕਾਕ ਨੂੰ 20, ਰੋਰੇ ਸਟੂਵਰਟ ਨੂੰ 19 ਵੋਟਾਂ ਮਿਲੀਆਂ ਹਨ ਜੋ ਦੂਜੇ ਗੇੜ ਦੀਆਂ ਵੋਟਾਂ 'ਚ ਹਿੱਸਾ ਲੈਣਗੇ | ਜਦਕਿ ਐਡਰੀਆ ਲੀਡਸਮ ਨੂੰ 11, ਮਾਰਕ ਹਾਰਪਰ ਨੂੰ 10 ਅਤੇ ਈਸਥਰ ਮੈਕਵੀ ਨੂੰ 9 ਵੋਟਾਂ ਮਿਲੀਆਂ ਹਨ, ਇਹ ਤਿੰਨੇ ਉਮੀਦਵਾਰ ਦੌੜ 'ਚੋਂ ਬਾਹਰ ਹੋ ਗਏ ਹਨ | ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਅਗਲੇ ਨੇਤਾ ਦੀ ਚੋਣ ਲਈ 4 ਪ੍ਰਕਿਰਿਆਵਾਂ 'ਚੋਂ ਗੁਜ਼ਰਨਾ ਪੈਂਦਾ ਹੈ | ਦਾਅਵੇਦਾਰੀ ਲਈ 8 ਸੰਸਦ ਮੈਂਬਰਾਂ ਦੀ ਹਮਾਇਤ ਤੋਂ ਬਾਅਦ ਪਹਿਲੇ ਗੇੜ ਦੀਆਂ ਵੋਟਾਂ 'ਚੋਂ 17 ਸੰਸਦ ਮੈਂਬਰਾਂ ਦੀ ਹਮਾਇਤ ਜੇ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਉਮੀਦਵਾਰ ਨੇਤਾ ਦੀ ਦੌੜ 'ਚੋਂ ਬਾਹਰ ਹੋ ਜਾਂਦਾ ਹੈ | ਅਗਲੇ ਗੇੜ ਦੀਆਂ ਵੋਟਾਂ ਅਗਲੇ ਹਫ਼ਤੇ 18, 19 ਅਤੇ 20 ਜੂਨ ਨੂੰ ਪੈਣਗੀਆਂ ਜਿਸ ਉਮੀਦਵਾਰ ਨੂੰ 33 ਤੋਂ ਘੱਟ ਵੋਟਾਂ ਮਿਲੀਆਂ ਉਹ ਇਸ ਦੌੜ 'ਚੋਂ ਬਾਹਰ ਹੋ ਜਾਵੇਗਾ | ਇਹ ਪ੍ਰਕਿਰਿਆ ਉਸ ਸਮੇਂ ਤੱਕ ਚੱਲੇਗੀ ਜਦਕਿ ਮੈਦਾਨ ਵਿਚ ਦੋ ਉਮੀਦਵਾਰ ਨਹੀਂ ਰਹਿ ਜਾਂਦੇ | ਜਿਨ੍ਹਾਂ 'ਚੋਂ ਕੰਜ਼ਰਵੇਟਿਵ ਪਾਰਟੀ ਦੇ ਆਮ ਮੈਂਬਰ ਆਪਣਾ ਨੇਤਾ ਚੁਣਨਗੇ | ਅੱਜ ਕੰਜ਼ਰਵੇਟਿਵ ਪਾਰਟੀ ਦੇ 313 ਸੰਸਦ ਮੈਂਬਰਾਂ ਨੇ ਆਪਣਾ ਨੇਤਾ ਦੀ ਚੋਣ ਲਈ ਪਹਿਲੇ ਗੇੜ ਦੀਆਂ ਵੋਟਾਂ ਵਿਚ ਹਿੱਸਾ ਲਿਆ |

ਫੋਰਬਜ਼ ਸੂਚੀ ਅਨੁਸਾਰ ਕੋਹਲੀ ਵੱਧ ਕਮਾਈ ਕਰਨ ਵਾਲਾ ਭਾਰਤੀ ਖਿਡਾਰੀ

ਫੁਟਬਾਲਰ ਲਾਇਨਲ ਮੈਸੀ ਪਹਿਲੇ ਨੰਬਰ ਤੇ

 ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਨੰਬਰ ਦੋ ਤੇ ਆਉਂਦਾ

ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )-  ਸਟਾਰ ਕ੍ਰਿਕਟਰ ਵਿਰਾਟ ਕੋਹਲੀ ਵਿਸ਼ਵ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਫੋਰਬਜ਼ ਸੂਚੀ ਵਿੱਚ ਸ਼ਾਮਲ ਇਕਲੌਤਾ ਭਾਰਤੀ ਹੈ ਅਤੇ ਉਸ ਦੀ ਕੁੱਲ ਸਾਲਾਨਾ ਕਮਾਈ ਦੋ ਕਰੋੜ 50 ਲੱਖ ਡਾਲਰ ਹੈ। ਭਾਰਤੀ ਕਪਤਾਨ ਹਾਲਾਂਕਿ ਇਸ ਸੂਚੀ ਵਿੱਚ 17 ਸਥਾਨ ਹੇਠਾਂ 100ਵੇਂ ਸਥਾਨ ’ਤੇ ਖਿਸਕ ਗਿਆ ਹੈ। ਇਸ ਸੂਚੀ ਵਿੱਚ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫੁਟਬਾਲ ਸਟਾਰ ਲਾਇਨਲ ਮੈਸੀ ਚੋਟੀ ’ਤੇ ਹੈ। ਉਸ ਦੀ ਤਨਖ਼ਾਹ ਅਤੇ ਇਸ਼ਤਿਹਾਰ ਤੋਂ ਕੁੱਲ ਕਮਾਈ 12.7 ਕਰੋੜ ਡਾਲਰ ਹੈ। ਮੈਸੀ ਮਗਰੋਂ ਪੁਰਤਗਾਲ ਦੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ, ਜਿਸ ਦੀ ਕੁੱਲ ਕਮਾਈ 10.9 ਕਰੋੜ ਡਾਲਰ ਹੈ। ਫੋਬਰਜ਼ ਦੀ ਮੰਗਲਵਾਰ ਨੂੰ ਜਾਰੀ ਸੂਚੀ ਅਨੁਸਾਰ ਕੋਹਲੀ ਨੂੰ ਇਸ਼ਤਿਹਾਰਾਂ ਤੋਂ 2.1 ਕਰੋੜ ਡਾਲਰ, ਜਦਕਿ ਤਨਖ਼ਾਹ ਅਤੇ ਜਿੱਤ ਤੋਂ ਮਿਲਣ ਵਾਲੀ ਰਕਮ 40 ਲੱਖ ਡਾਲਰ ਦੀ ਕਮਾਈ ਹੁੰਦੀ ਹੈ।