ਲੈਸਟਰ , ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਕਲੱਬ ਜੀ.ਐਨ.ਜੀ. ਫੁੱਟਬਾਲ ਕਲੱਬ ਲੈਸਟਰ ਯੂ.ਕੇ. ਵਲੋਂ ਲੈਸਟਰ ਦੇ ਗੁਰਦੁਆਰਿਆਂ ਤੇ ਕਾਰੋਬਾਰੀਆਂ ਦੇ ਸਹਿਯੋਗ ਨਾਲ ਲੈਸਟਰ 'ਚ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਵੱਖ-ਵੱਖ ਵਰਗ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਤੇ ਦੂਜੇ ਅਤੇ ਆਖਰੀ ਦਿਨ ਜਿੱਥੇ ਫੁੱਟਬਾਲ ਟੀਮਾਂ ਦੇ ਫ਼ਾਈਨਲ ਮੁਕਾਬਲੇ ਕਰਵਾਏ, ਉੱਥੇ ਪੰਜਾਬੀਆਂ ਦੀ ਪੰਸਦੀਦਾ ਖੇਡ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਲੈਸਟਰ ਕਲੱਬ ਤੇ ਕੁਵੈਟਰੀ ਕਲੱਬ ਦਾ ਫ਼ਸਵਾਂ ਮੁਕਾਬਲਾ ਹੋਇਆ ਟੂਰਨਾਮੈਂਟ ਦੌਰਾਨ ਫ਼ਾਈਨਲ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਇਨਾਮ ਵੀ ਤਕਸੀਮ ਕੀਤੇ ਗਏ ਇਸ ਮੌਕੇ ਟੂਰਨਾਮੈਂਟ ਕਰਵਾਉਣ 'ਚ ਸਹਿਯੋਗ ਦੇਣ ਵਜੋਂ ਮੁੱਖ ਸਹਿਯੋਗੀਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ ਤੇ ਲਖਵਿੰਦਰ ਸਿੰਘ ਜੌਹਲ ਸਮੇਤ ਹੋਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਾਬਕਾ ਹਾਕੀ ਖਿਡਾਰੀ ਲਖਵਿੰਦਰ ਸਿੰਘ ਜੌਹਲ ਨੂੰ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਵੀ ਦਿੱਤਾ ਗਿਆ ਇਸ ਮੌਕੇ ਸੁਰਿੰਦਰ ਬੀਰ ਸਿੰਘ ਭਾਊ, ਅਮਰੀਕ ਸਿੰਘ ਗਿੱਲ, ਸਾਬਕਾ ਪ੍ਰਧਾਨ ਮੰਗਲ ਸਿੰਘ, ਗੁਰਜੀਤ ਸਿੰਘ ਸਮਰਾ, ਚਮਕੌਰ ਸਿੰਘ, ਪ੍ਰਮਾਤਮਾ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਚਹੇੜੂ, ਇਕਬਾਲ ਸਿੰਘ, ਸੁਖਦੇਵ ਸਿੰਘ ਸੈਫ਼ਲਾਬਾਦੀਆ, ਬਰਿੰਦਰ ਸਿੰਘ ਬਿੱਟੂ, ਗੁਰਨਾਮ ਸਿੰਘ, ਰਾਜਾ ਹੋਠੀ, ਅਵਤਾਰ ਸਿੰਘ ਸਰਹਾਲੀ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਪਾਸਲਾ, ਦਰਸ਼ਨ ਸਿੰਘ ਕੰਗ, ਸਾਬਕਾ ਕਬੱਡੀ ਖਿਡਾਰੀ ਪਿਆਰਾ ਸਿੰਘ ਰੰਧਾਵਾ, ਕੁਲਵੀਰ ਸਿੰਘ ਖੱਖ, ਸੁਰਿੰਦਰਪਾਲ ਸਿੰਘ, ਸਤਵਿੰਦਰ ਸਿੰਘ ਦਿਓਲ, ਅੰਮਿ੍ਤਪਾਲ ਸਿੰਘ, ਮਹਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਢੇਸੀ ਆਦਿ ਮੌਜੂਦ ਸਨ ਟੂਰਨਾਮੈਂਟ ਦੌਰਾਨ ਢਾਡੀ ਅਮਨਦੀਪ ਸਿੰਘ ਫ਼ਰਾਲੇਵਾਲਿਆਂ ਦੇ ਜਥੇ ਨੇ ਵਾਰਾਂ ਗਾ ਕੇ ਮਾਹੌਲ ਇਕ ਵਾਰ ਪੰਜਾਬ ਦੇ ਕਿਸੇ ਪੇਂਡੂ ਖੇਡ ਵਰਗਾ ਬਣਾ ਦਿੱਤਾ ਅਖੀਰ 'ਚ ਜੀ.ਐਨ.ਜੀ. ਫੁੱਟਬਾਲ ਕਲੱਬ ਦੇ ਕੋਆਰਡੀਨੇਟਰ ਕੁਲਵਿੰਦਰ ਜੌਹਲ ਤੇ ਕਲੱਬ ਪ੍ਰਧਾਨ ਚਰਨਪ੍ਰੀਤ ਸਿੰਘ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ