You are here

ਬਰਤਾਨੀਆ ਦੀ ਮਸ਼ਹੂਰ ਘੋੜਾ ਰੇਸ ਰੋਇਲ ਅਸਕੋਟ ਮਹਾਰਾਣੀ ਐਲਿਜ਼ਾਬੈੱਥ ਦੀ ਹਾਜ਼ਰੀ ਵਿਚ ਸ਼ੁਰੂ

 

ਰੋਇਲ ਅਸਕੋਟ ਰੇਸ ਦਾ ਨੀਦਰਲੈਂਡ ਦੇ ਰਾਜਾ ਵਿਲਮ ਅਲੈਗਜ਼ੈਂਡਰ, ਰਾਣੀ ਮੈਕਸੀਮਾ, ਪਿੰਸ ਚਰਲਸ ਅਤੇ ਕੈਮੇਲਾ, ਵਿਲੀਅਮ ਅਤੇ ਕੇਟ, ਡਿਊਚਸ ਆਫ ਕੌਰਵਾਲ, ਪਿ੍ੰਸ ਐਡਰਿਊ ਨੇ ਅਨੰਦ ਮਾਣਿਆ

ਲੰਡਨ, ਜੂਨ 2019 (  )-ਰੋਇਲ ਅਸਕੋਟ ਰੇਸ ਕੋਰਸ, ਅਸਕੋਟ, ਬਰਕਸ਼ਾਇਰ ਵਿਖੇ ਅੱਜ ਸ਼ੁਰੂ ਹੋਏ 5 ਦਿਨਾਂ ਘੌੜ ਦੌੜਾਂ ਦਾ ਨਜ਼ਾਰਾ ਤੱਕਣ ਲਈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ, ਨੀਦਰਲੈਂਡ ਦੇ ਰਾਜਾ ਵਿਲਮ ਅਲੈਗਜ਼ੈਂਡਰ, ਰਾਣੀ ਮੈਕਸੀਮਾ, ਪਿ੍ੰਸ ਆਫ਼ ਵੇਲਜ਼ ਪਿੰਸ ਚਰਲਸ ਅਤੇ ਕੈਮੇਲਾ, ਡਿਊਕ ਐਾਡ ਡਿਊਚਸ ਕੈਂਬਰਿਜ਼ ਵਿਲੀਅਮ ਅਤੇ ਕੇਟ, ਡਿਊਚਸ ਆਫ ਕੌਰਵਾਲ, ਪਿ੍ੰਸ ਐਡਰਿਊ ਆਦਿ ਸ਼ਾਮਿਲ ਹੋਏ | 5 ਦਿਨਾਂ ਅਸਕੋਟ ਰੇਸ ਕੋਰਸ ਬਰਤਾਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਹੁੰਦਾ ਹੈ, ਜਿਸ ਮੌਕੇ ਘੌੜ ਦੌੜਾਂ ਦਾ ਇਨਾਮ ਸਭ ਤੋਂ ਜ਼ਿਆਦਾ ਹੁੰਦਾ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆਂ 'ਚ ਹਰ ਸਾਲ ਹੋਣ ਵਾਲੇ 36 ਅਜਿਹੇ ਖੇਡ ਮੇਲਿਆਂ 'ਚੋਂ 13 ਘੌੜ ਦੌੜਾਂ ਸਿਰਫ਼ ਅਸਕੋਟ ਰੇਸ ਕੋਰਸ ਵਿਖੇ ਹੁੰਦੀਆਂ ਹਨ | ਇਹ ਰੇਸ ਕੋਰਸ ਸ਼ਾਹੀ ਪਰਿਵਾਰ ਦਾ ਸਭ ਤੋਂ ਪਸੰਦੀਦਾ ਰਿਹਾ ਹੈ, ਜੋ ਸ਼ਾਹੀ ਰਿਹਾਇਸ਼ਗਾਹ ਵਿੰਡਸਰ ਕਾਸਲ ਤੋਂ ਸਿਰਫ 6 ਮੀਲ ਦੀ ਦੂਰੀ 'ਤੇ ਹੈ | ਇਹ ਰੇਸ ਕੋਰਸ 11 ਅਗਸਤ 1711 ਨੂੰ ਖੁੱਲਿ੍ਹਆ ਸੀ | ਰੇਸ ਕੋਰਸ ਮੇਲੇ ਦਾ ਅਨੰਦ ਲੈਣ ਲਈ ਦੇਸ਼ ਵਿਦੇਸ਼ ਤੋਂ ਮਹਿਮਾਨ ਪਹੁੰਚੇ ਹੋਏ ਹਨ ਅਤੇ ਸੁਰੱਖਿਆ ਨੂੰ ਲੈ ਕੇ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਹਨ |