ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੇ ਕਿਹਾ ਹੈ ਕਿ ਯੂ.ਕੇ. ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ 23 ਜੁਲਾਈ ਨੂੰ ਕੀਤਾ ਜਾਵੇਗਾ | ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਦਾ ਮੁਕਾਬਲਾ ਮੌਜੂਦਾ ਵਿਦੇਸ਼ ਮੰਤਰੀ ਜੈਰਮੀ ਹੰਟ ਕਰ ਰਹੇ ਹਨ | ਕੰਜਰਵੇਟਿਵ ਪਾਰਟੀ ਦੇ 313 ਸੰਸਦ ਮੈਂਬਰਾਂ ਵਲੋਂ ਚੁਣੇ ਦੋ ਉਮੀਦਵਾਰਾਂ 'ਚੋਂ ਪਾਰਟੀ ਦੇ 1 ਲੱਖ 60 ਹਜ਼ਾਰ ਮੈਂਬਰ ਆਪਣੇ ਨੇਤਾ ਦੀ ਚੋਣ ਕਰਨਗੇ | ਪਾਰਟੀ ਮੈਂਬਰਾਂ ਨੂੰ 6 ਜੁਲਾਈ ਤੋਂ 8 ਜੁਲਾਈ ਤੱਕ ਡਾਕ ਰਾਹੀਂ ਬੈਲਟ ਪੇਪਰ ਭੇਜੇ ਜਾਣਗੇ ਅਤੇ 22 ਜੁਲਾਈ ਸ਼ਾਮ 5 ਵਜੇ ਤੱਕ ਵਾਪਸ ਲਏ ਜਾਣਗੇ | 23 ਜੁਲਾਈ ਮੰਗਲਵਾਰ ਨੂੰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾਵੇਗਾ | ਇਹ ਚੋਣ ਪ੍ਰਕਿ੍ਆ ਪੂਰੀ ਹੋਣ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਥੈਰੀਸਾ ਮੇਅ ਆਪਣਾ ਅਧਿਕਾਰਤ ਅਸਤੀਫ਼ਾ ਮਹਾਰਾਣੀ ਐਲਿਜਾਬੈੱਥ ਨੂੰ ਸੌਪਣਗੇ |