ਲੰਡਨ, ਜੁਲਾਈ 2019 ( ਗਿਆਨੀ ਰਾਵਿਦਰਪਾਲ ਸਿੰਘ )- ਭਾਰਤ ਨੂੰ 9000 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ 'ਚ ਭਾਰਤ ਨੂੰ ਲੋੜੀਂਦਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਲੰਡਨ ਅਦਾਲਤ ਨੇ ਭਾਰਤ ਹਵਾਲਗੀ ਫ਼ੈਸਲੇ ਿਖ਼ਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ | ਜਿਸ ਨਾਲ ਹੁਣ ਵਿਜੇ ਮਾਲਿਆ ਦਾ ਪੂਰਾ ਕੇਸ ਹਾਈਕੋਰਟ 'ਚ ਸੁਣਿਆ ਜਾਵੇਗਾ | ਰੋਇਲ ਕੋਰਟਸ ਆਫ਼ ਜਸਟਿਸ ਲੰਡਨ ਨੇ ਅੱਜ ਹੇਠਲੀ ਅਦਾਲਤ ਵਲੋਂ ਭਾਰਤ ਹਵਾਲਗੀ ਦੇ ਦਿੱਤੇ ਹੁਕਮਾਂ ਿਖ਼ਲਾਫ਼ ਅਪੀਲ ਕਰਨ ਦੀ ਆਗਿਆ ਦਿੱਤੀ ਹੈ | 63 ਸਾਲਾ ਸ਼ਰਾਬ ਕਾਰੋਬਾਰੀ ਨੂੰ ਭਾਰਤ ਹਵਾਲੇ ਕਰਨ ਲਈ ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਵੀ ਦਸਤਾਵੇਜ਼ਾਂ ਦੇ ਦਸਤਖ਼ਤ ਕਰ ਦਿੱਤੇ ਸਨ | ਦੋ ਜੱਜਾਂ ਜੱਜ ਜੌਰਜ ਲੇਗਟ ਅਤੇ ਐਾਡਰਿਊ ਪੌਪਲਵੈਲ ਵਾਲੇ ਬੈਂਚ ਨੇ ਅਪ੍ਰੈਲ 'ਚ ਦਿੱਤੀ ਅਰਜ਼ੀ 'ਤੇ ਦੋਵੇਂ ਧਿਰਾਂ ਵਲੋਂ ਕੀਤੀ ਬਹਿਸ ਤੋਂ ਬਾਅਦ ਫ਼ੈਸਲਾ ਦਿੱਤਾ | ਇਸ ਮੌਕੇ ਜਿੱਥੇ 63 ਸਾਲਾ ਵਿਜੇ ਮਾਲਿਆ ਆਪਣੇ ਬੇਟੇ ਸਿਧਾਰਥ ਅਤੇ ਸਾਥੀ ਪਿੰਕੀ ਲਾਲਵਾਨੀ ਨਾਲ ਅਦਾਲਤ 'ਚ ਮੌਜੂਦ ਸੀ, ਜਦਕਿ ਇਸ ਮੌਕੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਵੇਖੇ ਗਏ | ਪਿਛਲੇ ਸਾਲ ਦਸੰਬਰ 'ਚ ਵੈਸਟਮਿਨਸਟਰ ਅਦਾਲਤ ਲੰਡਨ 'ਚ ਜੱਜ ਏਮਾ ਅਰਬਥਨੌਟ ਨੇ ਭਾਰਤ ਪੱਖੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾਏ ਸਨ | ਅਦਾਲਤ 'ਚ ਭਾਰਤ ਵਲੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਵਿਜੇ ਮਾਲਿਆ ਨੂੰ ਰੱਖਣ, ਪੂਰੀਆਂ ਮੈਡੀਕਲ ਸਹੂਲਤਾਂ ਹੋਣ ਸਮੇਤ ਜੇਲ੍ਹ ਦੀ ਬੈਰਕ 12 ਦੀ ਸੁਰੱਖਿਆ ਨੂੰ ਲੈ ਕੇ ਸਬੂਤ ਪੇਸ਼ ਕੀਤੇ ਸਨ |