You are here

ਯੁ.ਕੇ.

20 ਪੌਾਡ 'ਚ ਖ਼ਰੀਦਿਆ ਕਟੋਰਾ 40 ਹਜ਼ਾਰ ਪੌਾਡ 'ਚ ਵਿਕਿਆ

ਲੰਡਨ, ਮਈ (ਜਨ ਸ਼ਕਤੀ ਨਿਊਜ਼ )- 1980 ਦੇ ਦਹਾਕੇ 'ਚ ਇਕ ਗੋਰੇ ਨੇ 20 ਪੌਾਡ 'ਚ ਇਕ ਚੀਨੀ ਕਟੋਰਾ ਖ਼ਰੀਦਿਆ ਸੀ | ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਲਾਟਰੀ ਦਾ ਟਿਕਟ ਸਾਬਤ ਹੋਵੇਗਾ | ਉਸ ਨੇ ਇਕ ਨਿਲਾਮੀ 'ਚ ਉਸ ਨੂੰ ਵੇਚਿਆ ਤੇ ਉਸੇ ਕਟੋਰੇ ਦੀ ਕੀਮਤ ਉਸ ਨੂੰ 40 ਹਜ਼ਾਰ ਪੌਾਡ ਮਿਲੀ | ਦਰਅਸਲ ਇਹ 4 ਇੰਚ ਦਾ ਕਟੋਰਾ ਚੀਨ 'ਚ 1723-35 ਦੇ ਦਰਮਿਆਨ ਰਾਜਾ ਯੌਾਗਜੇਂਗ ਦੇ ਕਾਰਜਕਾਲ ਨਾਲ ਜੁੜਿਆ ਹੋਇਆ ਹੈ | ਕਟੋਰੇ ਉੱਪਰ ਯੌਾਗਜੇਂਗ ਲਿਖਿਆ ਹੋਇਆ ਹੈ | ਇਸ ਨੂੰ ਚੀਨ ਦੀ ਇਕ ਪੁਰਾਣੀਆਂ ਵਸਤੂਆਂ ਵਾਲੀ ਦੁਕਾਨ ਨੇ 20 ਪੌਾਡ 'ਚ ਖ਼ਰੀਦਿਆ ਸੀ ਤੇ ਫਿਰ ਉਸੇ ਸਵਾਰਡਰਸ ਫਾਈਨ ਆਰਟ ਆਕਸਨਿਯਰਸ ਨੇ ਨਿਲਾਮੀ ਲਈ ਰੱਖ ਦਿੱਤਾ ਤੇ ਉਸ ਦੀ ਘੱਟੋ-ਘੱਟ ਬੋਲੀ 8000 ਪੌਾਡ ਰੱਖੀ ਗਈ ਸੀ, ਪਰ ਇਹ ਪੰਜ ਗੁਣਾ ਕੀਮਤ 'ਤੇ ਵਿਕਿਆ | 

ਮਹਾਰਾਣੀ ਵਿਕਟੋਰੀਆ ਦੇ ਜਨਮ ਦਿਨ ਮੌਕੇ ਕਿੰਗਸਟਨ ਪੈਲੇਸ ਲੰਡਨ ਵਿਖੇ ਪ੍ਰਦਰਸ਼ਨੀ 'ਔਰਤ ਅਤੇ ਤਾਜ' ਭਾਰਤ 'ਤੇ ਕੇਂਦਰਿਤ ਰਹੇਗੀ

ਲੰਡਨ, ਮਈ ( ਜਨ ਸ਼ਕਤੀ ਨਿਊਜ਼)-  ਮਹਾਰਾਣੀ ਵਿਕਟੋਰੀਆ ਦੇ 200ਵੇਂ ਜਨਮ ਦੇ ਸਬੰਧੀ ਅਗਲੇ ਸ਼ੁੱਕਰਵਾਰ ਤੋਂ 'ਵਿਕਟੋਰੀਆ: ਔਰਤ ਅਤੇ ਤਾਜ' ਕਿੰਗਸਟਨ ਪੈਲੇਸ ਲੰਡਨ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਇਸ ਪ੍ਰਦਰਸ਼ਨੀ ਮੌਕੇ ਮਹਾਰਾਣੀ ਵਿਕਟੋਰੀਆ ਦੇ ਭਾਰਤ 'ਤੇ ਰਾਜ ਕਰਨ ਅਤੇ ਭਾਰਤ ਨਾਲ ਰਿਸ਼ਤਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਮੁੱਖ ਰੂਪ ਵਿਚ ਇਹ ਪ੍ਰਦਰਸ਼ਨੀ ਭਾਰਤ 'ਤੇ ਕੇਂਦਰਿਤ ਹੋਵੇਗੀ | ਜ਼ਿਕਰਯੋਗ ਹੈ ਕਿ ਮਹਾਰਾਣੀ ਵਿਕਟੋਰੀਆ ਦਾ ਜਨਮ 24 ਮਈ 1819 ਨੂੰ ਕਿੰਗਸਟਨ ਪੈਲੇਸ ਵਿਖੇ ਹੀ ਹੋਇਆ ਸੀ | ਇਸ ਮੌਕੇ ਮਹਾਰਾਜਾ ਦਲੀਪ ਸਿੰਘ 1850 ਤੋਂ ਲੈ ਕੇ ਮੁਨਸ਼ੀ ਅਬਦੁਲ ਕਰੀਮ 1888 ਤੱਕ ਮਹਾਰਾਣੀ ਦੇ ਭਾਰਤ ਸਬੰਧੀ ਸਨੇਹ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਸਿੱਖ ਰਾਜ ਦੇ ਆਖ਼ਰੀ ਬਾਦਸ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਮਹਾਰਾਣੀ ਵਿਕਟੋਰੀਆ ਨਾਲ ਬਕਿੰਘਮ ਪੈਲੇਸ ਵਿਖੇ ਮਿਲਾਇਆ ਗਿਆ ਸੀ | ਇਸ ਮੀਟਿੰਗ 'ਚ ਨੌਜਵਾਨ ਮਹਾਰਾਜਾ ਬਹੁਤ ਹੀ ਖੂਬਸੂਰਤ ਹੀਰੇ ਜੜੀ ਪੁਸ਼ਾਕ ਵਿਚ ਸੁੰਦਰ ਵਿਖਾਈ ਦਿੱਤੇ ਸਨ, ਜਿਸ ਦੀ ਮਹਾਰਾਣੀ ਵਲੋਂ ਖ਼ੂਬ ਤਾਰੀਫ਼ ਕੀਤੀ ਗਈ ਸੀ | ਮਹਾਰਾਜਾ ਦਲੀਪ ਸਿੰਘ ਦੀ ਸ਼ਾਨਦਾਰ ਅਲਮਾਰੀ ਪਹਿਲੀ ਵਾਰ ਲੋਕਾਂ ਦੇ ਰੂ-ਬਰੂ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਮਹਾਰਾਣੀ ਵਿਕਟੋਰੀਆ ਵਲੋਂ ਆਪਣੇ ਇਕ ਚਿੱਤਰਕਾਰ ਤੋਂ ਬਣਵਾਏ ਮਹਾਰਾਜਾ ਦਲੀਪ ਸਿੰਘ ਦੇ ਚਿੱਤਰ ਦੀ ਵੀ ਪ੍ਰਦਰਸ਼ਨੀ ਦਾ ਹਿੱਸਾ ਹੋਣਗੇ | ਇਸ ਮੌਕੇ ਭਾਰਤੀ ਮੂਲ ਮੁਨਸ਼ੀ ਅਬਦੁਲ ਕਰੀਮ ਨਾਲ ਸਬੰਧਿਤ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ, ਅਬਦੁਲ ਕਰੀਮ ਮਹਾਰਾਣੀ ਦਾ ਸਭ ਤੋਂ ਵੱਧ ਵਿਸ਼ਵਾਸਪਾਤਰ ਸੀ, ਜਿਸ ਤੋਂ ਮਹਾਰਾਣੀ ਨੇ ਉਰਦੂ ਵੀ ਸਿੱਖੀ ਸੀ |

ਭਾਰਤੀ ਮੂਲ ਦੀ ਬਿਮਾਰ ਮਹਿਲਾ ਭਾਵਨੀ ਐਸਪਥੀ ਦੇ ਹੱਕ 'ਚ ਆਏ ਇਕ ਲੱਖ 50 ਹਜ਼ਾਰ ਤੋਂ ਵੱਧ ਲੋਕ

ਲੰਡਨ, ਮਈ (ਜਨ ਸ਼ਕਤੀ ਨਿਊਜ਼ )- ਬਰਤਾਨੀਆ 'ਚ ਕ੍ਰੋਹਨ ਰੋਗ ਨਾਲ ਪੀੜਤ ਭਾਰਤੀ ਮੂਲ ਦੀ ਮਹਿਲਾ ਭਾਵਨੀ ਐਸਪਥੀ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਪਾਈ ਇਕ ਪਟੀਸ਼ਨ 'ਤੇ 1 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖ਼ਤ ਕਰਕੇ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਅਪੀਲ ਕੀਤੀ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭਾਵਨੀ ਦਾ ਯੂ. ਕੇ. 'ਚ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਵਲੋਂ ਵੀ ਉਸ ਨੂੰ ਇੱਥੇ ਰੱਖਣ ਦੀ ਗੱਲ ਕਹੀ ਗਈ ਹੈ, ਜਦਕਿ ਗ੍ਰਹਿ ਵਿਭਾਗ ਉਸ ਨੂੰ ਜ਼ਬਰਦਸਤੀ ਮੌਤ ਦੇ ਮੂੰਹ 'ਚ ਧੱਕ ਰਿਹਾ ਹੈ | ਪਟੀਸ਼ਨ 'ਚ ਭਾਵਨੀ ਨੂੰ ਯੂ. ਕੇ. ਰਹਿਣ ਦੀ ਇਜਾਜ਼ਤ ਦੇਣ ਦੀ ਅਤੇ ਇਲਾਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਭਾਵਨੀ ਯੂ. ਕੇ. 'ਚ ਭਾਰਤ ਤੋਂ 9 ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਪੜ੍ਹਾਈ ਕਰਨ ਲਈ ਆਈ ਸੀ | ਪੜ੍ਹਾਈ ਤੋਂ ਬਾਅਦ ਉਸ ਨੇ ਆਰਟਸ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਬਾਅਦ 'ਚ ਕ੍ਰੋਹਨ ਨਾਂਅ ਦੀ ਦੁਰਲੱਭ ਬਿਮਾਰੀ ਦਾ ਸ਼ਿਕਾਰ ਹੋ ਗਈ ਅਤੇ ਹੁਣ ਕੋਮਾ 'ਚ ਹੈ | ਗ੍ਰਹਿ ਵਿਭਾਗ ਮੰਨ ਚੁੱਕਿਆ ਹੈ ਕਿ ਉਸ ਨੂੰ ਭਾਰਤ 'ਚ ਚੰਗੀ ਸਿਹਤ ਸੰਭਾਲ ਨਹੀਂ ਮਿਲੇਗੀ, ਫਿਰ ਵੀ ਉਸ ਨੂੰ ਦੇਸ਼ 'ਚੋਂ ਕਿਉਂ ਕੱਢਿਆ ਜਾ ਰਿਹਾ ਹੈ | ਭਾਵਨੀ ਦੇ ਹੱਕ 'ਚ ਖ਼ਬਰ ਲਿਖਣ ਤੱਕ 1 ਲੱਖ 50 ਹਜ਼ਾਰ ਦੇ ਕਰੀਬ ਲੋਕ ਦਸਤਖ਼ਤ ਕਰ ਚੁੱਕੇ ਸਨ |

Sensex soars over 1,400 points as exit polls predict NDA win

Bombay, May -(PTI/Jan Shakti News)- Benchmark Sensex zoomed over 1,422 points and the NSE Nifty surged 421 points after most exit polls showed that the Narendra Modi-led NDA is returning to power with a thumping majority in the Lok Sabha elections. The 30-share index ended 1,421.90 points, or 3.75 per cent, higher at 39,352.67. During the day, the gauge hit a high of 39,412.56 and a low of 38,570.04. In a similar movement, the broader NSE Nifty soared 421.10 points, or 3.69 per cent, to 11,828.25.  A majority of exit polls on Sunday forecast another term for Prime Minister Narendra Modi, with some of them projecting that the BJP-led NDA will get more than 300 seats to comfortably cross the majority mark of 272 in the Lok Sabha. The results of the seven-phase polls will be announced on May 23.Analysts believe the Modi’s BJP retaining power will ensure a continuation in reform measures initiated during the NDA’s first term. Top gainers in the Sensex pack include SBI, IndusInd Bank, Tata Motors, L&T, Yes Bank, HDFC, M&M, Maruti, ONGC, RIL, ICICI Bank and Axis Bank, rising up to 8.64 per cent. On the other hand, Bajaj Auto and Infosys ended in the red. The broader BSE midcap and smallcap indices ended in line with benchmarks, rallying up to 3.57 per cent. “The domestic equity markets witnessed unprecedented and remarkable surge, across all sectors and segments, after the exit polls indicated a higher probability for the current dispensation to come back to power with a clear majority,” said Joseph Thomas, Head Research- Emkay Wealth Management. “What would help the markets sustain the momentum is factors that are fundamentally important, like decisive policy initiatives from the new government, faster land and labour reforms, and also the unfinished task of quick consolidation and re-organisation of the banking system,” he added. mMeanwhile, market regulator Sebi and stock exchanges have beefed up their surveillance mechanism to check any manipulative activities in the market this week in view of the high-octane election related events lined up. The Indian rupee also appreciated by 64 paise to 69.59 against the US dollar during the day. Brent crude, the global benchmark, was trading at 72.61 per barrel, higher by 1.40 per cent.  Globally, bourses in Asia ended on a mixed note, while those in Europe were trading in the red in their respective early deals. 

Women, Leadership and Power Thought provoking panel discussion by IIW (Inspiring Indian Women)

London (Jan Shakti News) “You are the CEO of your life. You have the power to shape it the way you would like it to be.” This is just what the panel discussion organised by Inspiring Indian Women on the 14th May intended at Nehru Centre to convey. High Commissioner of India in UK, Her Excellency Mrs Ruchi Ghanshyam was the Chief Guest for the evening and the Guest of Honour was Rt. Hon. MP for Southall and Ealing Mr Virendra Sharma. Other luminaries present were Councillor for Hounslow West, Bandna Chopra, Warrant Officer Ashok Chauhan MBE and President of Hindu Forum, Ms Trupti Patel. HE Mrs Ruchi Ghanshyam spoke about women being natural leaders and working collaboratively with male counterparts to address issues. It is important for us to understand our strengths but not forget the role of men in our lives. The programme started with a beautiful performance by Mentor /Guru, Gairika Mathur and her students Sutapa Biswas and Chinu Kishore invoking mother Earth, the Guru, followed by prayer to the Almighty. Panel members were Carole Spiers, entrepreneur and motivational speaker, Lakshmi Kaul, Head and Representative, CII UK and Founder, Nainika Tikoo Memorial Trust, Deep Rajah, Producer and Presenter on Lyca Radio / Dil Se Radio and Rohini Rathour, leadership and personal development coach and author of ‘Leading Ladies’. The moderator of the discussion was Mrs Mridula Kaul. Despite comprising nearly half of the global workforce, women account for less than a quarter of senior roles globally and only 5% of global CEO’s. The aim of the discussion was to get the views and perspectives of the panellists and hear more about their journey so that all attending could apply relevant insights in order to become leaders they themselves could look up to. Key issues discussed included the importance of resilience and confidence, raising one’s profile and speaking up, the need for men to be invested and engaged in this process and the benefits of women supporting each other. Collaboration is (the) key for (power) and ms spiers talked about how empathy is vital to be a good leader. Mr Deep Rajah said that there needs to be mindset change in society for things to change . Ms Lakshmi Kaul said it is important to recognise that while collaboration is required, (the cut throat) competition is fierce hence going the extra mile is important. Mrs Rathour spoke about why progress is better than the pursuit of perfection. What matters is taking responsibility for one’s life and redefining leadership and success. Perspectives are changing. The discussion also looked at breaking the ceiling and being confident of facing challenges. It was a productive and insightful discussion with EXCELLENT audience participation and was very well received by all attending. IIW, a not for profit body that brings together women from all over the world so they can work together to achieve their dreams and ambitions.

League Tables

League Tables

Premier League

    Team P        GD      Pts
1   Man City 38 72 98
2   Liverpool 38 67 97
3   Chelsea 38 24 72
4   Tottenham 38 28 71
 
5   Arsenal 38 22 70
6   Man Utd 38 11 66
 
7   Wolves 38 1 57
8   Everton 38 8 54
9   Leicester 38 3 52
10   West Ham 38 -3 52
11   Watford 38 -7 50
12   Crystal Palace 38 -2 49
13   Newcastle 38 -6 45
14   Bournemouth 38 -14 45
15   Burnley 38 -23 40
16   Southampton 38 -20 39
17   Brighton 38 -25 36
 
18   Cardiff 38 -35 34
19   Fulham 38 -47 26
20   Huddersfield 38 -54 16

http://janshaktinews.com/

Liverpool can barely afford to draw a game next season' - analysis

By Jan Shakti football expert Khaira :

You only have to look at how many points Liverpool got this season to see how good this team are.

On the evidence of the past few months, they can barely afford to draw a game next season if they are going to keep up with City - who have a total of 198 points from their past two campaigns.

That is why the Reds cannot rest and be too satisfied with their achievements, because they will have to improve further if they are going to challenge again.

As things stand, it is hard to see anyone else being in contention for the title next year.

I know the rest of the top six will all sign players in the summer, but looking at them now I don't think they will be anywhere near City or Liverpool.

Manchester City know Liverpool are 'here to stay', says Andy Robertson

Liverpool left-back Andy Robertson says Premier League champions Manchester City know Jurgen Klopp's side are "here to stay" after they pushed their title rivals to the final day of the season.

Liverpool-(Giani Amrik Singh Rathor)-

 City successfully defended their league title on Sunday, defeating Brighton 4-1 to finish one point ahead of Liverpool.

The 97 points won by the Reds is the third-highest top-flight total in English football history.

"We are a tight-knit group, a young group," said 25-year-old Robertson.

"Hopefully we will be here for many years and we will be a better team in terms of maturity and experience next year.

"Man City know, hopefully, we are here to stay. We know they are definitely here to stay, they are incredible.

"Fingers-crossed we don't lose anyone. We will go into next season as strong as ever. Whether we can put in the performances remains to be seen but we hope we can."

Reds team-mate Virgil van Dijk added: "With the level we have shown this season, the consistency we have, we have to build on it, try to do it again next season. That's what we all aim for, and I am looking forward to it already.

"There is a togetherness we have throughout the whole club. It is also the connection we have with the fans that helps us through tough, tough moments, through tough games."

Despite suffering just one defeat all season, Liverpool's 29-year wait for a league title goes on.

The Reds' 97-point haul, bettering their fourth-placed finish in 2017-18 by 22 points, is the highest ever tally for any runner-up in any of Europe's top five leagues.

But following their 2-0 final day victory against Wolves, manager Klopp said Liverpool's "special" season was "only the first step" as they look to overhaul City in the coming years.

Klopp's side now have a second consecutive Champions League final to contest as they look to end the campaign with a trophy against Tottenham in Madrid on 1 June.

"We have the Champions League to play for. Everything else is forgotten about," Robertson said.

"In my opinion, it won't be thought of that we came second in the Premier League and all that nonsense.

"There have been ups and not many downs. I am sure we have learned a lot of lessons this season and we just need to take that into next.

"We have just fallen short to a world-class team. Ninety-seven points wins every single league apart from last season so if we do that again we will keep knocking on the door and we won't be far off it."

50 ਸਾਲ ਪਹਿਲਾਂ ਸਿੱਖਾਂ ਤਰਸੇਮ ਸਿੰਘ ਸੰਧੂ ਨੇ ਦਸਤਾਰ ਉਤਾਰਨ ਅਤੇ ਦਾੜ੍ਹੀ ਕਟਵਾ ਕੇ ਬੱਸ ਡਰਾਈਵਰੀ ਕਰਨ ਤੋਂ ਕੀਤੀ ਸੀ ਨਾਂਹ

ਲੰਡਨ ਮਈ (ਗਿਆਨੀ ਅਮਰੀਕ ਸਿੰਘ ਰਾਠੋਰ  )- ਬਰਤਾਨੀਆ ਵਿਚ ਸਿੱਖ ਅੱਜ ਜਿਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ ਉਸ ਲਈ ਉਨ੍ਹਾਂ ਦੇ ਵਡੇਰਿਆਂ ਨੇ ਵੱਡੀਆਂ ਲੜਾਈਆਂ ਲੜੀਆਂ ਹਨ | ਦੋਵੇਂ ਵਿਸ਼ਵ ਜੰਗਾਂ ਵਿਚ ਹਜ਼ਾਰਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਰਤਾਨੀਆ ਵਿਚ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਦੀ ਹੋਂਦ ਕਾਇਮ ਰੱਖਣ ਲਈ ਵੱਡੇ ਸੰਘਰਸ਼ ਕਰਨੇ ਪਏ ਸਨ | 50 ਸਾਲ ਪਹਿਲਾਂ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਦੀਆਾ ਬੱਸਾਾ ਵਿਚ ਕੰਮ ਕਰਨ ਵਾਲੇ ਸਿੱਖਾਾ ਨੇ ਦਸਤਾਰ ਸਜਾਉਣ ਦਾ ਅਧਿਕਾਰ ਹਾਸਲ ਕੀਤਾ ਸੀ | ਇਹ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਤਰਸੇਮ ਸਿੰਘ ਸੰਧੂ ਨੇ ਆਪਣੀ ਦਸਤਾਰ ਲਾਹੁਣ ਅਤੇ ਦਾੜ੍ਹੀ ਕਟਵਾਉਣ ਤੋਂ ਨਾਂਹ ਕਰ ਦਿੱਤੀ | ਉਸ ਸਮੇਂ ਦਸਤਾਰ ਬੰਨ੍ਹਣ ਵਾਲੇ ਦਾ ਗੈਰ ਸਿੱਖ ਹੀ ਨਹੀਂ ਬਲਕਿ ਨਾਲ ਦੇ ਸਾਥੀ ਵੀ ਕਈ ਵਾਰ ਮਜ਼ਾਕ ਉਡਾਉਂਦੇ ਸਨ | ਦਸਤਾਰ ਨੂੰ ਲੈ ਕੇ ਜਦੋਂ ਵਿਵਾਦ ਵਧਿਆ ਤਾਂ ਸ਼ਹਿਰ ਦੇ ਸੰਸਦ ਮੈਂਬਰ ਈਨੋਚ ਪੋਵੈਲ ਨੇ ਵਿਵਾਦਿਤ ਬਿਆਨ ਦੇ ਕੇ ਬਲਦੀ 'ਤੇ ਤੇਲ ਪਾਇਆ | ਉਸ ਸਮੇਂ ਬਰਤਾਨੀਆ ਵਿਚ ਨਸਲਵਾਦ ਦਾ ਬੋਲਬਾਲਾ ਸੀ, ਬੀ ਬੀ ਸੀ ਨੂੰ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਸਮੇਂ ਮੈਂ ਕਿਸੇ ਨੂੰ ਵੁਲਵਰਹੈਂਪਟਨ ਵਿਚ ਦਸਤਾਰ ਸਜਾਈ ਨਹੀਂ ਦੇਖੀ ਸੀ | ਨੌਕਰੀ ਲਈ ਸਿੱਖ ਵੀ ਵਾਲ ਕਟਵਾ ਦਿੰਦੇ ਸਨ | ਉਨ੍ਹਾਂ ਕਿਹਾ ਕਿ 23 ਸਾਲ ਦੀ ਉਮਰ ਵਿਚ ਉਸ ਨੇ ਵੁਲਵਰਹੈਂਪਟਨ ਟਰਾਾਸਪੋਰਟ ਕੰਪਨੀ ਨਾਲ ਬੱਸ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ | ਉਸ ਵੇਲੇ ਇਸ ਕੰਪਨੀ ਵਿਚ 823 ਡਰਾਈਵਰ ਸਨ, ਜਿਨ੍ਹਾਾ 'ਚੋਂ 411 ਭਾਰਤੀ ਸਨ | ਉਸ ਵੇਲੇ ਸਭ ਨੇ ਵਰਦੀ ਦੇ ਨਿਯਮਾਾ ਅਨੁਸਾਰ ਕੰਮ 'ਤੇ ਦਾੜ੍ਹੀ ਮੁੰਨ ਕੇ ਅਤੇ ਟੋਪੀ ਪਾ ਕੇ ਕੰਮ ਕਰਨ ਵਾਲੇ ਦਸਤਾਵੇਜ਼ ਉੱਤੇ ਦਸਤਖ਼ਤ ਕਰ ਦਿੱਤੇ | ਉਨ੍ਹਾਾ 'ਚੋਂ ਕਿਸੇ ਨੇ ਵੀ ਪੱਗ ਨਹੀਂ ਬੰਨ੍ਹੀ ਹੋਈ ਸੀ | ਸਾਲ 1967 'ਚ ਥੋੜ੍ਹੀ ਬਿਮਾਰੀ ਤੋਂ ਬਾਅਦ ਤਰਸੇਮ ਸਿੰਘ ਕੰਮ 'ਤੇ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਵਧਾ ਕੇ ਪਰਤਿਆ | ਉਸ ਨੇ ਫ਼ੈਸਲਾ ਕੀਤਾ ਕਿ ਬੱਸ ਡਰਾਈਵਰ ਦੀ ਨੌਕਰੀ ਲਈ ਆਪਣੇ ਧਰਮ ਵਿਰੁੱਧ ਨਹੀਂ ਜਾਣਗੇ | ਉਸ ਨੂੰ ਘਰ ਜਾ ਕੇ ਸ਼ੇਵ ਕਰ ਕੇ ਆਉਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ | ਉਨ੍ਹਾਾ ਕਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਵਿਵਾਦ ਏਨਾ ਵੱਡਾ ਹੋ ਜਾਵੇਗਾ ਕਿਉਂਕਿ ਮੈਂ ਕੁਝ ਵੀ ਗ਼ਲਤ ਨਹੀਂ ਕਰ ਰਿਹਾ ਸੀ | 1967 ਵਿਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਯੂਨੀਅਨ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ | ਕੁਝ ਸਿੱਖਾਂ ਨੇ ਮੇਰਾ ਸਹਿਯੋਗ ਦਿੱਤਾ | ਕੁਝ ਲੋਕਾਾ ਨੇ ਸੋਚਿਆ ਕਿ ਉਹ ਕੰਮ ਲਈ ਇੱਥੇ ਆਏ ਹਨ ਅਤੇ ਇਹ ਨੌਜਵਾਨ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਕਰ ਰਿਹਾ ਹੈ | ਇਸ ਮੁਹਿੰਮ ਲਈ ਸ਼੍ਰੋਮਣੀ ਅਕਾਲੀ ਦਲ ਵੱਲ ਰੁਖ਼ ਕੀਤਾ ਅਤੇ ਯੂ ਕੇ ਵਿਚ ਇਸ ਦੇ ਪ੍ਰਧਾਨ ਸੋਹਣ ਸਿੰਘ ਜੌਲੀ ਸਨ, ਉਹ ਬਹੁਤ ਮਜ਼ਬੂਤ ਸ਼ਖ਼ਸੀਅਤ ਅਤੇ ਸਿੱਖੀ ਦਾ ਪਾਲਨ ਕਰਨ ਵਾਲੇ ਸੀ | ਉਹ ਕੀਨੀਆ ਵਿਚ ਬਰਤਾਨਵੀ ਰਾਜ ਵਿਚ ਪੁਲਿਸ ਇੰਸਪੈਕਟਰ ਵੀ ਰਹੇ ਸਨ | ਵੁਲਵਰਹੈਂਪਟਨ ਵਿਚ ਇਨ੍ਹਾਂ ਹੱਕਾਂ ਲਈ ਕੀਤੇ ਸੰਘਰਸ਼ 'ਚ 6000 ਸਿੱਖਾਾ ਨੇ ਦੇਸ਼ ਭਰ ਵਿਚ ਮਾਰਚ ਕੀਤਾ ਅਤੇ ਬਦਲਾਅ ਦੀ ਮੰਗ ਕੀਤੀ | ਤਰਸੇਮ ਸਿੰਘ ਅਤੇ ਸੋਹਣ ਸਿੰਘ ਜੌਲੀ ਦੇ ਸਮਰਥਨ ਵਿਚ ਦਿੱਲੀ ਵਿਚ 50,000 ਸਿੱਖਾਂ ਨੇ ਮਾਰਚ ਕੀਤਾ | ਜੌਲੀ ਨੇ ਖ਼ੁਦ ਨੂੰ ਅੱਗ ਲਾਉਣ ਦੀ ਧਮਕੀ ਤੱਕ ਦੇ ਦਿੱਤੀ ਅਤੇ ਮੰਗ ਮਨਵਾਉਣ ਲਈ 30 ਅਪ੍ਰੈਲ 1969 ਤੱਕ ਦਾ ਸਮਾਂ ਦਿੱਤਾ | ਵੁਲਵਰਹੈਂਟਨ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਰੌਨ ਗਫ਼ ਨੇ ਬੀ ਬੀ ਸੀ ਨੂੰ 1968 ਵਿਚ ਕਿਹਾ ਸੀ ਕਿ ਦਸਤਾਰ ਕਦੇ ਵੀ ਵੁਲਵਰਹੈਂਪਟਨ ਬੱਸਾਂ ਵਿਚ ਨਹੀਂ ਦੇਖੀ ਜਾਏਗੀ | ਪਰ ਸਿੱਖਾਂ ਦੇ ਦਬਾਅ ਕਾਰਨ 9 ਅਪ੍ਰੈਲ, 1969 ਨੂੰ ਦਸਤਾਰ ਉੱਤੇ ਪਾਬੰਦੀ ਹਟਾ ਦਿੱਤੀ ਗਈ ਅਤੇ ਅੱਜ ਬਰਤਾਨੀਆ ਦੀ ਹਰ ਥਾਂ 'ਤੇ ਦਸਤਾਰ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਹੈ | ਸਿੱਖਾਂ ਦੇ ਹੱਕਾਂ ਲਈ ਲੜੇ ਸੰਘਰਸ਼ 'ਚ ਤਰਸੇਮ ਸਿੰਘ ਸੰਧੂ ਅਤੇ ਸੋਹਣ ਸਿੰਘ ਜੌਲੀ ਅਤੇ ਸਾਥੀਆਂ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੂੰ ਸਿੱਖਾਂ ਦੇ ਵਿਰਾਸਤੀ ਮਹੀਨਾ ਮਨਾਉਂਦਿਆਂ ਯਾਦ ਕੀਤਾ ਜਾ ਰਿਹਾ ਹੈ |

ਗੁਰਦੁਆਰੇ ਨੂੰ ਮਸਜਿਦ ਕਹਿਣ 'ਤੇ ਵੈਸਟ ਮਿਡਲੈਂਡ ਦੇ ਮੇਅਰ ਨੇ ਮੰਗੀ ਮੁਆਫ਼ੀ

ਲੰਡਨ, ਮਈ (ਅਮਰੀਕ ਸਿੰਘ ਰਾਠੌਰ)- ਵੈਸਟ ਮਿਡਲੈਂਡ ਦੇ ਮੇਅਰ ਐਾਡੀ ਸਟਰੀਟ ਨੇ ਵਿਸਾਖੀ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਨੂੰ ਮਸਜਿਦ ਕਹਿਣ ਦੀ ਗ਼ਲਤੀ ਨੂੰ ਸਵੀਕਾਰਦਿਆਂ ਸਿੱਖ ਭਾਈਚਾਰੇ ਪਾਸੋਂ ਮੁਆਫ਼ੀ ਮੰਗੀ ਹੈ | ਬ੍ਰਮਿੰਘਮ ਵਿਚ ਨਗਰ ਕੀਰਤਨ ਦੌਰਾਨ ਇਕ ਟੀ. ਵੀ. ਨਾਲ ਗੱਲਬਾਤ ਕਰਦਿਆਂ ਮੇਅਰ ਐਾਡੀ ਸਟਰੀਟ ਨੇ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਗੁਰੂ ਨਾਨਕ ਮਸਜਿਦ ਸਮੈਦਕਿ ਤੋਂ ਚੱਲੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਬਹੁਤ ਚੰਗਾ ਲੱਗਾ ਹੈ | ਉਨ੍ਹਾਂ ਦੀ ਇਸ ਗ਼ਲਤੀ ਨਾਲ ਸੋਸ਼ਲ ਮੀਡੀਆ 'ਤੇ ਤੁਰੰਤ ਵਿਵਾਦ ਛਿੜ ਗਿਆ ਕਿ ਜਿਨ੍ਹਾਂ ਭਾਈਚਾਰਿਆਂ ਦੀ ਉਹ ਨੁਮਾਇੰਦਗੀ ਕਰਦੇ ਹਨ ਉਨ੍ਹਾਂ ਨੂੰ ਸਮਝਣ ਵਿਚ ਨਾਕਾਮਯਾਬ ਰਹੇ ਹਨ | ਐਾਡੀ ਨੇ ਟਵਿੱਟਰ 'ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਸਾਰੇ ਧਾਰਮਿਕ ਅਸਥਾਨ ਅਤੇ ਸਾਰੇ ਧਰਮਾਂ ਦੇ ਤਿਉਹਾਰ ਸਤਿਕਾਰਯੋਗ ਹਨ | ਮੈਂ ਸ਼ਬਦਾਂ ਲਈ ਮੁਆਫ਼ੀ ਮੰਗਦਾ ਹਾਂ | ਆਸ ਹੈ ਕਿ ਕੋਈ ਅਪਰਾਧ ਨਹੀਂ ਹੋਇਆ, ਖ਼ਾਸ ਤੌਰ 'ਤੇ ਗੁਰਦੁਆਰਾ ਗੁਰੂ ਨਾਨਕ ਜਿੱਥੇ ਹਮੇਸ਼ਾ ਮੇਰਾ ਨਿੱਘਾ ਸਵਾਗਤ ਹੁੰਦਾ ਹੈ | ਲੇਬਰ ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ ਨੇ ਕਿਹਾ ਹੈ ਕਿ ਕੋਈ ਵੀ ਗ਼ਲਤੀ ਕਰ ਸਕਦਾ ਹੈ, ਪਰ ਐਾਡੀ ਸਟਰੀਟ ਸੱਚਮੁੱਚ ਭਾਈਚਾਰਿਆਂ ਨੂੰ ਸਮਝੇ ਨਹੀਂ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਹਨ | ਐਾਡੀ ਸਟਰੀਟ ਕੋਲ ਸਲਾਹਕਾਰਾਂ ਦੀ ਫ਼ੌਜ ਹੈ, ਕੀ ਉਨ੍ਹਾਂ 'ਚੋਂ ਕੋਈ ਮਸਜਿਦ ਅਤੇ ਗੁਰਦੁਆਰੇ ਵਿਚ ਅੰਤਰ ਸਮਝਾ ਸਕਦਾ ਹੈ, ਜਦਕਿ ਟੋਰੀ ਐਮ. ਪੀ. ਮਾਈਕਲ ਫੈਬਰੀਕੈਂਟ ਨੇ ਕਿਹਾ ਕਿ ਜਦੋਂ ਲੋਕ ਥੱਕੇ ਹੁੰਦੇ ਹਨ ਉਨ੍ਹਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ, ਉਨ੍ਹਾਂ ਡੇਵਿਡ ਕੈਮਰਨ ਵਲੋਂ ਅਜਿਹੀ ਹੀ ਇਕ ਗ਼ਲਤੀ ਅਤੇ ਜੈਰਮੀ ਹੰਟ ਵਲੋਂ ਆਪਣੀ ਹੀ ਚੀਨੀ ਮੂਲ ਦੀ ਪਤਨੀ ਨੂੰ ਜਾਪਾਨੀ ਕਹਿਣ ਦੀ ਗੱਲ ਵੱਲ ਇਸ਼ਾਰਾ ਕੀਤਾ |

Contribution of Sikhs to the UK’ debate in Parliament (watch video)

London (Jan Shakti News)

It was an honour to speak in today's debate on the 'Contribution of Sikhs to the UK'.

As part of National Sikh Awareness and History Month, we have been able to celebrate Sikh achievements and culture, from our second annual 'Turban Awareness Day' to welcoming speakers on 'Guru Nanak and Feminism'.

Despite being a small proportion of the population in the UK, Sikhs contribution to our society is huge. I look forward to more projects recognising the current and historic achievements of Sikhs, including the ongoing National Sikh War Memorial plans and future projects to encourage even more international links, including direct London-Amritsar flights.

With support, the British Sikh community can only go from strength to strength.

Turban Awareness Day in Parliament

      

       

   

London (Jan Shakti  News ) After the horrific racist attack on one of my turbaned guests outside Parliament last year, we knew we had to turn such a negative experience into a positive one. Thanks to Seema Malhotra and Sikh Channel for their organisation, and all the MPs who very kindly tried on a turban for the second annual Parliamentary Turban Awareness Day. We must rise above hatred and educate one another about our heritage, religion and culture.

 

ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਨਾਲ ਵੀ ਸਬੰਧਤ ਹੈ ਵਾਇਨਾਡ

ਤਿਰੂਵਨੰਤਪੁਰ/ ਮਮਾਨਚੈਸਟਰ-(ਅਮਨਜੀਤ ਸਿੰਘ ਖਹਿਰਾ) ਲੋਕ ਸਭਾ ਚੋਣਾਂ ’ਚ ਇਸ ਵਾਰ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਵੀ ਕਿਸਮਤ ਅਜ਼ਾਉਣ ਕਾਰਨ ਇਹ ਹਲਕਾ ਜਿੱਥੇ ਸੁਰਖੀਆਂ ’ਚ ਹੈ ਉੱਥੇ ਹੀ ਇਸ ਖੇਤਰ ਦਾ ਸਬੰਧ ਬਰਤਾਨੀਆ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਤੇ ਵਾਟਰਲੂ ਦੀ ਲੜਾਈ ਦੇ ਨਾਇਕ ਨਾਲ ਵੀ ਰਿਹਾ ਹੈ।
‘ਵਾਟਰਲੂ ਜੰਗ’ ਦਾ ਨਾਇਕ ਆਰਥਰ ਵੈਲਜ਼ਲੀ ਸਿਆਸਤ ’ਚ ਆਉਣ ਤੋਂ ਪਹਿਲਾਂ ਬਰਤਾਨਵੀ ਫੌਜ ’ਚ ਸੀ। ਵਾਇਨਾਡ ਤੇ ਭਾਰਤ ਤੋਂ 1805 ’ਚ ਵਾਪਸ ਜਾਣ ਤੋਂ ਬਾਅਦ ਹੀ ਉਸ ਨੂੰ ‘ਡਿਊਕ ਆਫ ਵੈਲਿੰਗਟਨ’ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1828 ਅਤੇ ਫਿਰ 1834 ’ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਬਣੇ। ਸੈਨਾ ਦੇ ਕਮਾਂਡਰ ਵਜੋਂ ਉਨ੍ਹਾਂ ਦਾ ਨਾਂ ਵਾਟਰਲੂ ਦੀ ਲੜਾਈ ਦੇ ਨਾਇਕ ਵਜੋਂ ਵੀ ਜੁੜਿਆ ਹੋਇਆ ਹੈ। ਇਸ ਲੜਾਈ ’ਚ ਉਨ੍ਹਾਂ ਬਰਤਾਨਵੀ ਸੈਨਾ ਦੀ ਅਗਵਾਈ ਕੀਤੀ ਸੀ ਜਿਸ ਨੇ ਫਰਾਂਸ ਦੇ ਸ਼ਾਸਕ ਨੈਪੋਲੀਅਨ ਬੋਨਾਪਾਰਟ ’ਤੇ ਜਿੱਤ ਹਾਸਲ ਕੀਤੀ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਬਰਤਾਨਵੀ ਕਮਾਂਡਰ ਪੂਰੀ ਮਿਹਨਤ ਕਰਨ ਦੇ ਬਾਵਜੂਦ ਕੇਰਲ ਦੇ ਵਿਦਰੋਹੀ ਰਾਜਾ ਵਰਮਾ ਪਜ਼ਹੱਸੀ ਰਾਜਾ ਨੂੰ ਕਾਬੂ ਕਰਨ ’ਚ ਨਾਕਾਮ ਰਹੇ ਸੀ। ਪਜ਼ਹੱਸੀ ਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਵੀ ਕਾਫੀ ਪ੍ਰੇਸ਼ਾਨ ਕੀਤਾ ਸੀ।
ਦਸਤਾਵੇਜ਼ਾਂ ਅਨੁਸਾਰ ਵੈਲੇਸਲੀ (1769-1852) ਨੂੰ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਅਤੇ ਵਾਇਨਾਡ ਦੇ ਰਾਜਾ ਨੂੰ ਕੰਟਰੋਲ ਕਰਨ ਲਈ ਮਾਲਾਬਾਰ, ਦੱਖਣੀ ਕੇਨਰਾ ਅਤੇ ਮੈਸੂਰ ਦੇ ਬਸਤੀਵਾਦੀ ਦਸਤਿਆਂ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਉਨ੍ਹਾਂ ਖ਼ਿਲਾਫ਼ ਗੁਰੀਲਾ ਜੰਗ ਦੀ ਰਣਨੀਤੀ ਵੀ ਅਪਣਾਈ ਸੀ। ਕੋਟਾਯਮ ਸ਼ਾਹੀ ਪਰਿਵਾਰ ਦੇ ਰਾਜੇ ਨੇ ਵਾਇਨਾਡ ’ਤੇ ਦਾਅਵਾ ਕੀਤਾ ਅਤੇ ਉਸ ’ਤੇ ਆਪਣਾ ਕਬਜ਼ਾ ਕਰੀ ਰੱਖਿਆ ਸੀ।
ਈਸਟ ਇੰਡੀਆ ਕੰਪਨੀ ਨੇ ਹਾਲਾਂਕਿ ਉਨ੍ਹਾਂ ਦੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਇੱਥੋਂ ਦੀ ਮਿਆਰੀ ਕਾਲੀ ਮਿਰਚ, ਇਲਾਇਚੀ ਤੇ ਹੋਰਨਾਂ ਮਸਾਲਿਆਂ ਦੇ ਭੰਡਾਰ ’ਚ ਦਿਲਚਸਪੀ ਸੀ। ਇਸ ਤੋਂ ਬਾਅਦ ਲੰਮੇ ਸੰਘਰਸ਼ ਮਗਰੋਂ 7 ਅਪਰੈਲ 1800 ’ਚ ਆਪਣੇ ਸਾਥੀ ਫੌਜੀ ਲੈਫਟੀਨੈਂਟ ਕਰਨਲ ਕਿਰਕਪੈਟ੍ਰਿਕ ਨੂੰ ਲਿਖੇ ਪੱਤਰ ’ਚ ਵੈਲਜ਼ਲੀ ਨੇ ਵਾਇਨਾਡ ਤੇ ਉਸ ਦੇ ਲੋਕਾਂ ਦੀ ਆਲੋਚਨਾ ਕੀਤੀ ਸੀ।
ਇੱਥੋਂ ਦੀ ਕਸੂਤੀ ਭੂਗੋਲਿਕ ਸਥਿਤੀ ਵੀ ਬਰਤਾਨਵੀ ਫੌਜੀ ਮੁਹਿੰਮ ਲਈ ਸਮੱਸਿਆ ਬਣੀ ਰਹੀ। ਵੈਲਜ਼ਲੀ ਨੇ ਆਪਣੇ ਪੱਤਰ ’ਚ ਇੱਥੋਂ ਦੇ ਮੂਲ ਵਾਸੀਆਂ ਨੂੰ ਬਰਬਰ ਤੇ ਜ਼ਾਲਮ ਵੀ ਦੱਸਿਆ ਸੀ।
ਕੇਰਲ ਇਤਿਹਾਸ ਸਮਿਤੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਰਾਜਾ ਦੇ ਈਸਟ ਇੰਡੀਆ ਕੰਪਨੀ ਹੱਥੋਂ ਹਾਰਨ ਤੋਂ ਪਹਿਲਾਂ ਹੀ ਵੈਲਜ਼ਲੀ ਨੂੰ ਵਤਨ ਪਰਤਨਾ ਪਿਆ ਸੀ। ਇਸ ਤੋਂ ਬਾਅਦ ਪਜਹੱਸੀ ਰਾਜਾ ਦਾ 1805 ’ਚ ਦੇਹਾਂਤ ਹੋ ਗਿਆ। ਇਤਿਹਾਸਕਾਰਾਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਬਰਤਾਨਵੀ ਸੈਨਾ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ ਜਦਕਿ ਕੁਝ ਦਾ ਕਹਿਣਾ ਹੈ ਕਿ ਰਾਜਾ ਨੇ ਬਸਤੀਵਾਦੀ ਦਸਤਿਆਂ ਦੇ ਵਾਇਨਾਡ ’ਤੇ ਕਬਜ਼ਾ ਕੀਤੇ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਸੀ।

ਮਹਾਰਾਣੀ 93 ਵਰ੍ਹਿਆਂ ਦੀ ਹੋਈ

ਲੰਡਨ- ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਐਤਵਾਰ ਨੂੰ 93ਵਾਂ ਜਨਮਦਿਨ ਸੀ। ਇਸ ਸਾਲ 21 ਅਪਰੈਲ ਨੂੰ ਈਸਟਰ ਸੰਡੇ ਵੀ ਸੀ। ਇਸ ਦੌਰਾਨ ਮਹਾਰਾਣੀ ਨੇ ਵਿੰਡਸਰ ਕੈਸਲ ਦੇ ਸੇਂਟ ਜਾਰਜ ਗਿਰਜਾਘਰ ’ਚ ਈਸਟਰ ਮੌਕੇ ਹੋਈ ਪ੍ਰਾਰਥਨਾ ’ਚ ਸ਼ਮੂਲੀਅਤ ਕੀਤੀ। ਉਂਜ ਹਰ ਸਾਲ ਮਹਾਰਾਣੀ ਵੱਲੋਂ ਦੋ ਵਾਰ ਜਨਮ ਦਿਨ ਮਨਾਇਆ ਜਾਂਦਾ ਹੈ।

ਗਾਂਧੀ ਤੇ ਖਾਲੜਾ ਦੇ ਹੱਕ ’ਚ ਇਕੱਤਰਤਾ

ਆਕਲੈਂਡ- ਅਪਰੈਲ ਪੰਜਾਬ ਦੀ ਸਿਆਸੀ ਫਿਜ਼ਾ ’ਚ ਬਦਲਾਅ ਦੇਖਣ ਦੇ ਚਾਹਵਾਨ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਵਿਅਕਤੀ ਆਧਾਰਿਤ ਸਿਆਸਤ ਨੂੰ ਹੁਲਾਰਾ ਦੇਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ’ਚ ਇਕੱਤਰਤਾ ਕੀਤੀ ਅਤੇ 15 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਚੋਣ ਫੰਡ ਵਜੋਂ ਇਕੱਠੀ ਕੀਤੀ ਗਈ।
ਬਿਕਰਮਜੀਤ ਸਿੰਘ ਮੱਟਰਾਂ ਅਤੇ ਤਰਨਦੀਪ ਬਿਲਾਸਪੁਰ ਨੇ ਪਹਿਲਾਂ ਸਲਾਈਡ ਸ਼ੋਅ ਅਤੇ ਦਸਤਾਵੇਜ਼ੀ ਫ਼ਿਲਮ ਰਾਹੀਂ ਦੋਵੇਂ ਉਮੀਦਵਾਰਾਂ ਬਾਰੇ ਰੌਸ਼ਨੀ ਪਾਈ। ਉਪਰੰਤ ਪੰਜਾਬ ਤੋਂ ਪੁੱਜੇ ਡਾ. ਬੰਤ ਸਿੰਘ ਨੇ ਡਾ. ਗਾਂਧੀ ਨਾਲ ਸਰਕਾਰੀ ਸੇਵਾ ਦੌਰਾਨ ਬਿਤਾਏ ਪਲ ਯਾਦ ਕੀਤੇ ਅਤੇ ਆਖਿਆ ਕਿ ਉਨ੍ਹਾਂ ਨੇ ਆਪਣੀ ਸਰਕਾਰੀ ਡਾਕਟਰ ਵਜੋਂ ਜ਼ਿੰਮੇਵਾਰੀ ਸੇਵਾ ਭਾਵਨਾ ਨਾਲ ਨਿਭਾਈ ਸੀ। ਡਾ. ਜਸਵੰਤ ਸਿੰਘ ਖਾਲੜਾ ਦੇ ਪੁਰਾਣੇ ਸਾਥੀ ਪਰਮਜੀਤ ਸਿੰਘ ਨੇ ਦੱਸਿਆ ਕਿ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਉਭਾਰਿਆ ਸੀ ਅਤੇ ਆਪਣੀ ਜਾਨ ਵੀ ਪ੍ਰਵਾਹ ਨਹੀਂ ਕੀਤੀ ਸੀ।
ਇਸ ਮੌਕੇ ਪੰਜਾਬ ਦੇ ਆਰਟਿਸਟ ਗੁਰਪ੍ਰੀਤ ਬਠਿੰਡਾ ਵੱਲੋਂ ਪੰਜਾਬ ਅਤੇ ਭਾਰਤ ਦੇ ਹਾਲਾਤ ਬਾਰੇ ਤਿਆਰ ਕੀਤੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਪੋਸਟਰਾਂ ਤੋਂ ਇਕੱਤਰ ਹੋਈ ਰਾਸ਼ੀ ਨੂੰ ਵੀ ਚੋਣ ਫੰਡ ਵਿੱਚ ਪਾ ਦਿੱਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਚੋਣ ਫੰਡ ਇਕੱਠਾ ਕਰਨ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਸਭ ਤੋਂ ਵੱਧ 5 ਹਜ਼ਾਰ ਡਾਲਰ ਦਾ ਸਹਿਯੋਗ ਦਿੱਤਾ।

ਸਰਬਜੀਤ ਕੌਰ ਦੇ ਕਤਲ ਕੇਸ 'ਚ ਅਦਾਲਤ ਨੂੰ ਮੌਕੇ ਦੀਆਂ ਤਸਵੀਰਾਂ

ਲੰਡਨ,  ( ਗਿਆਨੀ ਰਵਿੰਦਰਪਾਲ ਸਿੰਘ   )- ਆਪਣੀਆਂ ਦੋ ਪਤਨੀਆਂ ਦੇ ਕਥਿਤ ਕਤਲ ਕੇਸ ਦਾ ਸਾਹਮਣਾ ਕਰ ਰਹੇ ਪੰਜਾਬੀ ਕਾਰੋਬਾਰੀ ਗੁਰਪ੍ਰੀਤ ਸਿੰਘ ਸਬੰਧੀ ਕਤਲ ਮੌਕੇ ਦੀਆਂ ਤਸਵੀਰਾਂ ਅਦਾਲਤ ਨੂੰ ਵਿਖਾਈਆਂ ਗਈਆਂ ਜਿਸ ਅਧੀਨ ਉਸ ਨੂੰ ਕਾਤਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਵਾਰਦਾਤ ਵਾਲੇ ਦਿਨ ਇੱਕ ਅਣਪਛਾਤੀ ਔਰਤ ਨਾਲ ਘਰੋਂ ਬਾਹਰ ਨਿਕਲਣ ਬਾਅਦ ਗੁਰਪ੍ਰੀਤ ਸਿੰਘ ਅੱਖਰ ਵਿਲੀਅਰਜ਼ ਸਟਰੀਟ ਸਥਿਤ ਗੁਰਦੁਆਰੇ ਗਿਆ ਸੀ ਜਿੱਥੇ ਉਸ ਨੇ ਸਵਾ 8 ਅਤੇ 9 ਵਜੇ ਤੱਕ ਆਪਣਾ ਸਮਾਂ ਬਤੀਤ ਕੀਤਾ ਸੀ | ਜਿਸ ਤੋਂ ਬਾਅਦ ਉਹ ਆਪਣੇ ਮੂਰ ਸਟਰੀਟ ਸਥਿਤ ਕੰਮ ਵੱਲ ਰਵਾਨਾ ਹੋਇਆ ਸੀ, ਪਰ ਇਸੇ ਦੌਰਾਨ ਉਸ ਨੂੰ ਆਪਣੇ ਹੱਥ ਸਾਫ਼ ਕਰਦੇ ਦੇਖਿਆ ਗਿਆ ਸੀ ਜਦਕਿ ਅਸਲੀਅਤ ਵਿਚ ਇਹ ਵੀ ਹੋ ਸਕਦਾ ਹੈ ਕਿ ਉਸ ਨੇ ਕੜਾਹ ਪ੍ਰਸ਼ਾਦ ਵਾਲੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ | ਅਦਾਲਤ ਨੂੰ ਦੱਸਿਆ ਗਿਆ ਕਿ ਜਦ ਉਹ ਵਾਰਦਾਤ ਵਾਲੇ ਦਿਨ ਸ਼ਾਮੀ 4 ਵਜੇ ਆਪਣੇ ਬੱਚਿਆਂ ਨੂੰ ਲੈ ਕੇ ਘਰ ਪਹੁੰਚਿਆ ਸੀ ਤਦ ਉਸ ਨੇ ਆਮ ਵਾਂਗ ਆਪਣੀ ਪਤਨੀ ਨੂੰ ਦਰਵਾਜ਼ਾ ਖੋਲ੍ਹਣ ਲਈ ਘੰਟੀ ਨਹੀਂ ਸੀ ਵਜਾਈ ਸਗੋਂ ਆਪ ਘਰ ਵਿਚ ਦਾਖ਼ਲ ਹੋ ਗਿਆ ਸੀ ਜਿੱਥੇ ਉਸ ਨੇ ਆਪਣੀ ਪਤਨੀ ਨੂੰ ਮਿ੍ਤਕ ਹਾਲਤ ਵਿਚ ਦੇਖਦਿਆਂ ਆਪਣੇ ਪੱਟਾਂ ਵਿਚ ਲੈ ਲਿਆ ਸੀ ਅਤੇ ਉਸ ਦੇ ਬੱਚੇ ਗੁਆਂਢੀਆਂ ਨੂੰ ਦੱਸਣ ਚਲੇ ਗਏ ਸਨ ਕਿ ਉਨ੍ਹਾਂ ਦੀ ਮਾਂ ਦੀ ਹੱਤਿਆ ਹੋ ਗਈ ਹੈ | ਅਦਾਲਤ ਵਿਚ ਗੁਰਪ੍ਰੀਤ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਉਹ ਉਸ ਦਿਨ ਆਪਣੇ ਕੰਪਿਊਟਰ 'ਤੇ ਸਾਰਾ ਦਿਨ ਕੰਮ ਕਰਦਾ ਰਿਹਾ ਸੀ ਅਤੇ ਉਸ ਨੇ ਕੋਈ ਸ਼ੱਕੀ ਵਾਰਦਾਤ ਸਬੰਧੀ ਆਵਾਜ਼ ਨਹੀਂ ਸੁਣੀ ਸੀ ਪਰ ਜਦ ਗੁਰਪ੍ਰੀਤ ਦਾ 10 ਸਾਲਾ ਬੇਟਾ ਅਤੇ 11 ਸਾਲਾ ਬੇਟੇ ਨੇ ਉਨ੍ਹਾਂ ਦੇ ਘਰ ਮੂਹਰੇ ਰੌਲਾ ਪਾਇਆ ਤਦ ਉਹ ਦੌੜ ਕੇ ਗੁਰਪ੍ਰੀਤ ਦੇ ਘਰ ਗਿਆ ਸੀ ਜਿੱਥੇ ਉਸ ਨੇ ਦੇਖਿਆ ਕਿ ਗੁਰਪ੍ਰੀਤ ਆਪਣੀ ਪਤਨੀ ਸਰਬਜੀਤ ਦਾ ਸਿਰ ਪੱਟਾਂ ਵਿਚ ਰੱਖ ਕੇ ਧਾਹਾਂ ਮਾਰ ਰਿਹਾ ਸੀ | ਇਸ ਮੌਕੇ ਗੁਰਪ੍ਰੀਤ ਦਾ ਭਰਾ ਵੀ ਫ਼ੋਨ 'ਤੇ ਗੱਲ ਕਰ ਰਿਹਾ ਸੀ ਪਰ ਉਸ ਨੇ ਖ਼ੁਦ ਵੀ ਪੁਲਿਸ ਨੂੰ ਫ਼ੋਨ ਕੀਤਾ | ਪਰ ਉਸ ਨੇ ਦੱਸਿਆ ਕਿ ਜਦ ਗੁਰਪ੍ਰੀਤ ਨੇ ਦੁਬਾਰਾ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਸੀ ਤਦ ਉਸ ਨੂੰ ਪਤਾ ਚੱਲਿਆ ਸੀ ਕਿ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ | ਮੌਜੂਦਾ ਸਮੇਂ ਦੇ ਪਤੇ ਅਨੁਸਾਰ ਹੋਲਵੇਅ ਐਵੇਨਿਊ, ਪੈਨ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਰੇ ਕਿਹਾ ਗਿਆ ਕਿ ਉਸ ਨੇ ਕਥਿਤ ਤੌਰ 'ਤੇ ਪੀੜਤ ਦੇ ਸਰੀਰ 'ਤੇ ਮਿਰਚਾਂ ਦਾ ਪਾਊਡਰ ਵੀ ਛਿੜਕਿਆ ਸੀ | ਪਰ ਅਦਾਲਤ ਵਿਚ ਗੁਰਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਮੁਕੱਦਮੇ ਦੀ ਸੁਣਵਾਈ ਜਾਰੀ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸਤਗਾਸਾ ਧਿਰ ਅਦਾਲਤ 'ਤੇ ਇਸ ਗੱਲ ਦਾ ਜ਼ੋਰ ਪਾ ਰਹੀ ਹੈ ਕਿ ਗੁਰਪ੍ਰੀਤ ਦੀ ਪਹਿਲੀ ਪਤਨੀ ਦੇ ਕਤਲ ਕੇਸ ਦੀ ਜਾਂਚ ਪਹਿਲਾਂ ਕੀਤੀ ਜਾਵੇ ਤਾਂ ਕਿ ਸਰਬਜੀਤ ਦੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿਚ ਮਦਦ ਮਿਲ ਸਕੇ |  

ਭੱਟ ਸਾਹਿਬਾਨਾ ਜੀ ਦੇ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਾਪ ਦਿਵਸ ਮਨਾਉਣ ਦੀ ਮੰਗ

ਮਜੂਦਾ ਸਮੇ ਵਿੱਚ ਸਿੱਖੀ ਭੇਖ ਵਿੱਚ ਸੰਗਤਾਂ ਨੂੰ ਗੁਮਰਾਹ ਕਰਕੇ ਦੇਸ ਵਿਦੇਸ਼ ਵਿੱਚੋਂ ਮਾਇਆ ਇਕਤੱਰ ਕਰਨ ਸਬੰਧੀ।

ਅੰਮ੍ਰਿਤਸਰ/  ਭਾਟ ਸਿੱਖ ਵੈਲਫੇਅਰ ਆਰਗਨਾਈਜੇਸ਼ਨ ਯੂ. ਕੇ ਅਤੇ ਭਾਟ ਯੂਥ ਵੇਲਫੇਅਰ ਫੈੱਡਰੇਸ਼ਨ ਰਜਿ: ਪੰਜਾਬ ਕੇਂਦਰੀ ਸਥਾਨ ਫਗਵਾੜਾ ਅਤੇ ਪੰਜਾਬ ਦੀਆਂ ਸਮੂਹ ਬ੍ਰਾਚਾਂ ਦੇ ਸਮੂਹ ਮੈਂਬਰ ਸਹਿਬਾਨ ਦੇਸ਼ ਵਿਦੇਸ਼ ਦੀਆ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਵੱਲੋਂ ਸਾਝੇ ਤੋਰ ਤੇ ਭਾਰੀ ਇਕੱਠ ਵਿੱਚ ਸ਼੍ਰੀ ਅਕਾਲ ਤੱਖਤ ਵਿਖੇ ਪਹੁੰਚੇ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜੱਥੇਦਾਰ ਕੇਸਗੜ੍ਹ ਸਾਹਿਬ ਅਤੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜ ਿਨੂੰ ਮਿਲੇ ਅਤੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਬਾਣੀ ਦੇ ਰਚਨ ਹਾਰ ਸਮੂਹ ਭੱਟ ਸਹਿਬਾਨ ਜੀ ਦੇ ਮਿਲਾਪ ਦਿਵਸ ਮਨਾਉਣ ਸਬੰਧੀ ਮੰਗ ਰੱਖੀ ਜਿਸ ਵਿੱਚ ਇਤਿਹਾਸਿਕ ਤੱਥ ਦੱਸੇ ਗਏ ਕਿ ਗੋਇੰਦਵਾਲ ਸਾਹਿਬ ਵਿਖੇ ਪੰਜਵੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਭੱਟ ਸਹਿਬਾਨਾ ਦਾ ਜੱਥਾ ਆਕਿ ਮਿਲਆਿ ਸੀ 15 ਸਤੰਬਰ ਦਿਨ ਸ਼ੁੱਕਰਵਾਰ 1581 ਦਾ ਇਤਿਹਾਸਕ ਦਿਹਾੜਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਮਨਾਉਣ ਦਾ ਅਗਾਜ਼ ਕੀਤਾ ਜਾਵੇ ਤਾ ਜੋ ਸਿੱਖ ਸੰਗਤਾਂ ਇਸ ਇਤਿਹਾਸਕ ਦਿਹਾੜੇ ਦਾ ਪਤਾ ਲਗ ਸਕੇ ਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਪੂਰਨ ਸਹਿਯੋਗ ਦਵਾਇਆ ਗਿਆ ਅਤੇ ਕਿਹਾ ਗਿਆ ਇਹ ਤੁਹਾਡੀ ਜਾਇਜ ਮੰਗ ਹੈ ਇਸ ਨੂੰ ਪੂਰਾ ਕੀਤਾ ਜਾਵੇਗਾ।ਸਮੂਹ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਵਿੱਚ ਖੁਸ਼ੀ ਦੀ ਲਹਿਰ ਮਿਲੀ ਅਤੇ ਸਮੂਹ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਅਤੇ ਭਾਟ ਸਿੱਖ ਵੈਲਫੇਅਰ ਆਰਗਨਾਈਜੇਸ਼ਨ ਯੂ. ਕੇ ਅਤੇ ਭਾਟ ਯੂਥ ਵੇਲਫੇਅਰ ਫੈੱਡਰੇਸ਼ਨ ਰਜਿ: ਪੰਜਾਬ ਕੇਂਦਰੀ ਸਥਾਨ ਫਗਵਾੜਾ ਅਤੇ ਪੰਜਾਬ ਦੀਆਂ ਸਮੂਹ ਬ੍ਰਾਚਾਂ ਸਿੰਘ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ ਵਿਸ਼ੇਸ਼ ਤੋਰ ਤੇ ਵਿਦੇਸ਼ ਤੋ ਪਹੁੰਚੇ ਸ. ਮਹਿਮਦਰ ਸਿੰਘ ਰਾਠੋਰ, ਗਿਆਨੀ ਅਮਰੀਕ ਸਿੰਘ ਜੀ ਰਠੋਰ ਪ੍ਰਧਾਨ ਪਰਮਜੀਤ ਸਿੰਘ ਜੀ ਗਲੋਈ ਅਦਿ ॥

ਮਾਨਚੈਸਟਰ ਦੇ ਅਜਾਇਬ ਘਰ 'ਚ ਸਿੰਘਜ਼ ਟਵਿਨਜ਼ ਦੀ ਪੇਂਟਿੰਗ ਜਲਿ੍ਹਆਂਵਾਲਾ ਬਾਗ ਬਣੀ ਖਿੱਚ ਦਾ ਕੇਂਦਰ

ਲੰਡਨ ਅਪ੍ਰੈਲ (ਅਮਰੀਕ ਸਿੰਘ ਰਾਠੌਰ)-ਸਿੰਘ ਟਵਿਨਜ਼ ਦੇ ਨਾਂਅ ਨਾਲ ਮਸ਼ਹੂਰ ਯੂ.ਕੇ. ਦੀਆਂ ਚਿਤਰਕਾਰ ਜੁੜਵਾਂ ਭੈਣਾਂ ਅੰਮ੍ਰਿਤਾ ਕੌਰ ਅਤੇ ਰਾਬਿੰਦਰਾ ਕੌਰ ਵਲੋਂ ਬਣਾਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਮਾਨਚੈਸਟਰ ਮਿਊਜ਼ੀਅਮ 'ਚ ਸ਼ੁਰੂ ਹੋਈ ਹੈ । 'ਜਲ੍ਹਿਆਂਵਾਲਾ ਬਾਗ 1919 : ਪੰਜਾਬ ਅੰਡਰ ਸੀਜ਼' ਦੇ ਸਿਰਲੇਖ ਹੇਠ ਸ਼ੁਰੂ ਹੋਈ ਇਸ ਪ੍ਰਦਰਸ਼ਨੀ 'ਚ ਸਿੰਘ ਜੁੜਵਾਂ ਭੈਣਾਂ ਵਲੋਂ ਤਿਆਰ ਕੀਤੇ ਖੂਬਸੂਰਤ ਚਿੱਤਰ ਭਾਰਤ, ਪੰਜਾਬ ਦੇ ਪੁਰਾਤਨ ਦੌਰ ਨੂੰ ਪੇਸ਼ ਕਰਦੇ ਹਨ । ਦੋਵਾਂ ਭੈਣਾਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਬਣਾਏ ਚਿੱਤਰ 'ਚ ਸਭ ਤੋਂ ਉੱਪ ਵਿਸਾਖੀ ਅਪ੍ਰੈਲ 1919 ਲਿਿਖਆ ਹੈ, ਜਦ ਕਿ ਇਸ ਦੇ ਕੇਂਦਰ ਸਿੰਘ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਵਲੋਂ ਕੀਤੇ ਕਹਿਰ ਦਾ ਦਿ੍ਸ਼ ਹੈ ਕਿ ਕਿਸ ਤਰ੍ਹਾਂ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਅੰਮ੍ਰਿਤਾ ਕੌਰ ਅਤੇ ਰਾਬਿੰਦਰਾ ਕੌਰ ਨੂੰ ਉਨ੍ਹਾਂ ਦੇ ਕੰਮਾਂ ਲਈ ਸ਼ਾਹੀ ਸਨਮਾਨ ਵੀ ਮਿਲ ਚੁੱਕਾ ਹੈ।

ਹਵਾਲਗੀ ਖ਼ਿਲਾਫ ਮਾਲਿਆ ਦੀ ਅਰਜ਼ੀ ਯੂ.ਕੇ. ਹਾਈ ਕੋਰਟ ਵੱਲੋਂ ਖਾਰਜ

ਲੰਡਨ,  ਯੂਕੇ ਹਾਈ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਨਾਲ ਭਾਰਤ ਕਥਿਤ ਧੋਖਾਧੜੀ ਅਤੇ ਕਾਲੇ ਧਨ ਨੂੰ ਸਫੇਦ ਕਾਰਨ ਦੇ ਦੋਸ਼ਾਂ ਵਿੱਚ ਲੋੜੀਂਦੇ ਵਪਾਰੀ ਨੂੰ ਭਾਰਤ ਲਿਆਉਣ ਵਿੱਚ ਇਕ ਕਦਮ ਅੱਗੇ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਨੇ ਆਪਣੀ ਹਵਾਲਗੀ ਦੇ ਹੁਕਮਾਂ ਖ਼ਿਲਾਫ਼ 14 ਫਰਵਰੀ ਨੂੰ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਵਿੱਚ ਉਸ ਨੇ ਅਪੀਲ ਕਰਨ ਲਈ ਛੁੱਟੀ ਦੀ ਮੰਗ ਕੀਤੀ ਸੀ। ਮਾਲਿਆ ਦੇ ਹਵਾਲਗੀ ਹੁਕਮਾਂ ’ਤੇ ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਦਸਤਖ਼ਤ ਕੀਤੇ ਸਨ। ਨਿਆਂਪਾਲਿਕਾ ਦੇ ਬੁਲਾਰੇ ਨੇ ਕਿਹਾ ਕਿ ਜਸਟਿਸ ਵਿਲੀਅਮ ਡੇਵਿਸ ਨੇ ਪੰਜ ਅਪਰੈਲ ਨੂੰ ਮਾਲਿਆ ਦੀ ਅਪੀਲ ਖਾਰਜ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਅਪੀਲਕਰਤਾ (ਮਾਲਿਆ) ਕੋਲ ਮੌਖਿਕ ਅਪੀਲ ਲਈ ਪੰਜ ਦਿਨ ਹਨ। ਜੇ ਉਹ ਮੜ ਨਜ਼ਰਸਾਨੀ ਦੀ ਅਪੀਲ ਕਰਦਾ ਹੈ ਤਾਂ ਇਹ ਹਾਈ ਕੋਰਟ ਵਿੱਚ ਸੂਚੀਬੱਧ ਹੋਵੇਗੀ ਅਤੇ ਇਸ ’ਤੇ ਮੌਖਿਕ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਮਾਲਿਆ ਦੀ ਅਪੀਲ ਖਾਰਜ ਕਰਨ ਦਾ ਇਹ ਅਰਥ ਨਹੀਂ ਕਿ ਇਸ ਮਾਮਲੇ ਵਿੱਚ ਅਪੀਲ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਮੌਜੂਦਾ ਫੈਸਲੇ ਨੂੰ ਭਾਰਤ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿਜੈ ਮਾਲਿਆ 2016 ਵਿੱਚ ਭਾਰਤ ਤੋਂ ਵਿਦੇਸ਼ ਭੱਜ ਗਿਆ ਸੀ।

Tan Dhesi MP speaks on the Offensive Weapons Bill regarding Kirpans

“The Offensive Weapons Bill, as I stated previously in the chamber, has been a cause of serious concern for the British Sikh community, with a feeling that the centuries old religious requirement to wear a Kirpan (Sikh sword) could be unintentionally criminalised, and that even the tradition of honouring a non-Sikh within a Gurdwara (place of worship) by bestowing them with a Kirpan could be illegal.

However, thanks to the strong leadership by the noble Lord Roy Kennedy in the House of Lords, with excellent assistance from Lord Singh, Lord Paddick, Baroness Verma, the organisation ‘Sikhs in Politics’ and others, amendments were passed, as Lord Tunnicliffe and Baroness Williams noted – with unanimity.

While I am extremely grateful to the Minister for the courtesy she extended to me during our recent meeting to seek my views on the matter, for the record, to assuage community concerns, can she confirm that the Government will be wholeheartedly supporting and incorporating those amendments within the Bill?”

Minster Victoria Atkins MP said:

“May I put on record my thanks to the honourable members for Slough, for Birmingham Edgbaston for Beaconsfield and for Wolverhampton South East, for their work in this place as well as many other noble Lords in the other place to ensure this Bill reaches those parts of knife possession that we really want to tackle and they do not inadvertently and completely mistakenly in any way affect the gifting, use or possession of the Sikh Kirpan, which was never the intention of the Government. I’m grateful to all honourable members, as well as the many, many Sikh organisations that have been involved in this process, helping us clarify and improve the law, and I can absolutely confirm that the amendments will create defences to both sections 141(1) and (1A) of the Criminal Justice Act 1988 and section 50(2) and 50(3) of the Customs and Excise Management Act 1979 relating to the custom of gifting Kirpans by ceremonial presentation. These amendments will create a defence for a person of the Sikh faith to present another person with a curved sword in a religious ceremony or other ceremonial event and also provides a defence of possessing such swords for the purposes of presenting to others at a ceremony and for the recipient of such a gift to possess swords that have been presented to them.