You are here

ਪੰਜਾਬ

ਲਲਕਾਰ ਦਿਵਸ ਮੌਕੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਾਉਣ ਬਾਰੇ ਪੰਜਾਬ ਸਰਕਾਰ ਨੂੰ ਯਾਦ ਪੱਤਰ

ਸੰਬੋਧਨ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ                                              ਸੰਬੋਧਨ ਕਰਤਾ  ਜੋਗਿੰਦਰ ਸਿੰਘ ਉਗਰਾਹਾਂ

ਲਲਕਾਰ ਦਿਵਸ ਮੌਕੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਾਉਣ ਬਾਰੇ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜਣ ਅਤੇ ਇਸ ਪ੍ਰਤੀ ਸਾਰਥਕ ਹੁੰਗਾਰਾ ਨਾ ਭਰਨ ਦੀ ਸੂਰਤ ਵਿੱਚ 20 ਅਕਤੂਬਰ ਨੂੰ ਸਖ਼ਤ ਐਕਸ਼ਨ ਦਾ ਐਲਾਨ
     
    ਸੰਗਰੂਰ 15 ਅਕਤੂਬਰ ( ਗੁਰਸੇਵਕ ਸੋਹੀ    ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦੇ ਪੱਕੇ ਮੋਰਚੇ ਦੌਰਾਨ ਅੱਜ ਲਲਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਸਮੇਤ ਪੰਜਾਬ ਭਰ ਤੋਂ ਪੁੱਜੇ ਦਹਿ-ਹਪੰਜ਼ਾਰਾਂ ਕਿਸਾਨਾਂ ਮਜ਼ਦੂਰਾ ਨੌਜਵਾਨਾਂ ਸਾਹਮਣੇ ਮਾਨ ਸਰਕਾਰ ਨੂੰ ਭੇਜਿਆ ਜਾਣ ਵਾਲਾ ਯਾਦ ਪੱਤਰ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਪੜ੍ਹ ਕੇ ਪਾਸ ਕਰਾਇਆ ਗਿਆ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਇਸ ਯਾਦ ਪੱਤਰ ਪ੍ਰਤੀ ਸਾਰਥਕ ਹੁੰਗਾਰਾ ਨਾ ਭਰੇ ਜਾਣ ਦੀ ਸੂਰਤ ਵਿੱਚ 20 ਅਕਤੂਬਰ ਨੂੰ ਸਖ਼ਤ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮੰਗਾਂ ਨੂੰ ਮੁੜ ਤਰਤੀਬ ਦੇ ਕੇ ਭੇਜੇ ਗਏ ਯਾਦ ਪੱਤਰ 'ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਮੁਕੰਮਲ ਵਰਤੋਂ ਖੇਤੀ ਲਈ ਰੋਡ ਮੈਪ ਤਿਆਰ ਕਰਕੇ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਬਾਰੇ 27-7-22 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਪੇਂਡੂ ਜਲ ਸਪਲਾਈ ਦੇ ਸਰਕਾਰੀ ਢਾਂਚੇ ਨੂੰ ਮੁੜ-ਬਹਾਲ ਕਰਨ ਬਾਰੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਦਾ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ, ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ।ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ 'ਚੋਂ ਬਾਹਰ ਕੱਢਿਆ ਜਾਵੇ। ਝੋਨੇ ਦੇ ਔਸਤ ਝਾੜ ਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸ਼ੁਦਾ ਮੁਆਵਜ਼ੇ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਦੇਣ, ਭੰਗਾਲਾ(ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ਼ ਸੌਂਪੇ ਜਾਣ। ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣ ਦੀ ਬਜਾਏ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨ ਦੀ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਦਸਤਾਵੇਜ਼ ਦਿੱਤਾ ਜਾਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੇ ਕੁੱਝ ਮੌਕਾਪ੍ਰਸਤ ਫਿਰਕਾਪ੍ਰਸਤ ਆਗੂਆਂ ਦੀ ਲੋਕਾਂ 'ਚ ਪਾਟਕ ਪਾਊ ਨੀਤੀ ਦੀ ਨਿੰਦਾ ਕਰਦਿਆਂ ਜਥੇਬੰਦੀ ਦੀ ਧਰਮ ਨਿਰਪੱਖਤਾ ਅਤੇ ਵੋਟ ਸਿਆਸਤ ਤੋਂ ਨਿਰਲੇਪਤਾ ਦੀ ਨੀਤੀ ਦੀ ਵਿਆਖਿਆ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਨਿਭਾਈ ਅਤੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਸ਼ਾਮਲ ਸਨ। ਕਾਫ਼ਲਿਆਂ ਦੇ ਰੂਪ ਵਿੱਚ ਸ਼ਾਮਲ ਭਰਾਤਰੀ ਜਥੇਬੰਦੀਆਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਰੂਪ ਸਿੰਘ ਲਹਿਰਾ ਅਤੇ ਸਾਬਕਾ ਸੈਨਿਕ ਜੀ ਓ ਜੀ ਦੇ ਆਗੂ ਕੈਪਟਨ ਗੁਲਾਬ ਸਿੰਘ ਵੱਲੋਂ ਮੋਰਚੇ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੀ ਆਰ ਟੀ ਸੀ ਯੂਨੀਅਨ ਦੇ ਕਾਰਕੁਨ ਵੀ ਕਾਫੀ ਗਿਣਤੀ ਵਿੱਚ ਸ਼ਾਮਲ ਸਨ।ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ

ਜਗਰਾਓ ਤੋ 04 ਸਾਲ ਦੀ ਬਚਿਆ ਲਾਪਤਾ

ਪੁਲਿਸ ਵਲੋ ਮਾਮਲਾ ਦਰਜ ਅਤੇ ਭਾਲ ਲਈ ਇਕ ਵਿਅਕਤੀ ਦੀ ਫੋਟੋ ਵੀ ਜਾਰੀ

ਜਗਰਾਓਂ,, 15 ਅਕਤੂਬਰ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਮਿਲੀ ਜਾਣਕਾਰੀ ਅਨੁਸਾਰ ਮਿਤੀ 14-10-2022 ਨੂੰ ਬੱਚੀ ਲੱਛਮੀ ਉਮਰ 04 ਸਾਲ ਵਾਸੀ ਝੁੱਗੀਆਂ ਸੇਮ ਨਾਲਾ ਪੁੱਲ, ਨੇੜੇ ਪਹਿਲਵਾਨ ਢਾਬਾ ਜਗਰਾਉਂ ਨੂੰ ਫੋਟੋ ਵਾਲਾ ਇਹ ਵਿਅਕਤੀ ਵਰਗਲਾ ਕੇ ਲੈ ਗਿਆ  ਦਸਿਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਮੁਕਦੱਮਾ ਨੰਬਰ 205 ਥਾਣਾ ਸਿਟੀ ਜਗਰਾਉਂ ਦਰਜ ਕੀਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਜਾਂ ਬੱਚੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਸਹਾਇਕ ਥਾਣੇਦਾਰ ਮੁਕੇਸ਼ ਕੁਮਾਰ ਦੇ ਮੋਬਾਇਲ ਨੰਬਰ 9417175656 ਤੇ ਇਤਲਾਹ ਦੇਵੇ। ਇਸ ਪੋਸਟ ਨੂੰ ਵੱਧ ਤੋਂ ਵੱਧ ਇੰਨਾ ਕੂ ਸੇਅਰ ਕਰ ਦਿਉ ਕਿ ਇਸ ਦੋਸੀ ਤੋਂ ਬੱਚੀ ਬ੍ਰਾਮਦ ਕੀਤਾ ਜਾ ਸਕੇ। ਫੋਟੋ ਵਿੱਚ ਦਿੱਤੇ ਪੁਲਿਸ ਦੇ ਨਬਰਾ ਤੇ ਕਾਲ ਕਰ ਸਕਦੇ ਹੋ।

ਜਿਲ੍ਹਾ ਸਾਂਝ ਕੇਂਦਰ ਜਗਰਾੳ ਵਲੋਂ ਪੁਲਿਸ ਲਾਈਨ ਵਿੱਖੇ 10 ਪੌਦੇ ਲਗਾਏ ਗਏ

ਜਗਰਾਉ 15 ਅਕਤੂਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ) ਜਿਲ੍ਹਾ ਸਾਂਝ ਕੇਂਦਰ  ਜਗਰਾਉ ਵਲੋ ਅੱਜ ਇੰਚਾਰਜ ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਲਾਇਨ ਵਿੱਖੇ 10 ਪੌਦੇ ਲਗਾਏ ਗਏ। ਇਸ ਮੌਕੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਕਰ ਹਰ ਇਕ ਇਨਸਾਨ ਆਪਣੀ ਜਿੰਦਗੀ ਵਿੱਚ ਜ਼ਿਆਦਾ ਨਹੀਂ ਤੇ ਇਕ ਬੂਟਾ ਵੀ ਲਗਾਏ ਦੇਖੋ ਕਿੰਨੀ ਹਰਿਆਲੀ ਵੱਧ ਜਾਵੇਗੀ। ਹਰਿਆਲੀ ਦੇ ਨਾਲ ਨਾਲ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਘੱਟ ਰਹੀ ਆਕਸੀਜ਼ਨ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਇਸ ਮੋਕੇ ਸਾਂਝ ਕਮੇਟੀ ਮੈਂਬਰ ਹਰਪ੍ਰੀਤ ਸਿੰਘ ,ਥਾਣੇਦਾਰ ਅਜੀਤ ਸਿੰਘ( ਰੀਡਰ ਡੀਐਸਪੀ ਟ੍ਰੈਫਿਕ ਪੁਲਿਸ),ਤਰਲੋਚਨ ਸਿੰਘ,ਸੇਵਾਦਾਰ ਜੱਗੀ ਸਿਟੀ ਜਗਰਾਓਂ ਅਤੇ ਹੋਰ ਵੀ ਪੁਲਿਸ ਮੁਲਾਜ਼ਮ ਹਾਜਰ

ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ : ਸੀਐਮ ਭਗਵੰਤ ਸਿੰਘ ਮਾਨ 

ਚੰਡੀਗੜ੍ਹ 14 ਅਕਤੂਬਰ ( ਜਨ ਸ਼ਕਤੀ ਨਿਊਜ਼ ) ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਦਾ ਨਿਰਮਾਣ ਸ਼ੁਰੂ ਕਰਨ ਲਈ ਹਰਿਆਣਾ ਸਰਕਾਰ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਨਹਿਰ ਦਾ ਕੰਮ ਸ਼ੁਰੂ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕੋਲ ਘੱਟ ਰਕਬਾ ਹੋਣ ਦੇ ਬਾਵਜੂਦ ਪੰਜਾਬ ਨਾਲੋਂ ਵੱਧ ਪਾਣੀ ਮਿਲ ਰਿਹਾ ਹੈ ਪਰ ਫੇਰ ਵੀ ਉਹ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਗੰਗਾ ਤੇ ਯਮੁਨਾ ਦੇ ਪਾਣੀਆਂ ਦੀ ਵੰਡ ਲਈ ਪੰਜਾਬ ਤੇ ਹਰਿਆਣਾ ਨੂੰ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨੀ ਚਾਹੀਦੀ ਹੈ। 

24x7 Animal Rescue Helpline number 78370-18522 for District Ludhiana launched

Ludhiana, October 13, (Gurkirt Jagraon/Manjinder Gill) Surbhi Malik, IAS, Deputy Commissioner, Ludhiana today launched the 24x7 Animal Rescue Helpline for District Society for Prevention of Cruelty to Animals (SPCA), Ludhiana. The launch saw the august presence of Shena Aggarwal, IAS, Commissioner, Municipal Corporation, Ludhiana, Dr Kaustubh Sharma, IPS, Commissioner of Police, Ludhiana, Gurpreet Gogi, MLA, Ludhiana West, Dr. P.S. Walia, Deputy Director, Animal Husbandry, Ludhiana, along with animal lovers and representatives of NGO in Ludhiana - Pooja Jain and Sunil Narula.

The newly launched 24x7 helpline number: 78370-18522 with the vision of Prevention of Cruelty to Animals and providing rescue and medical assistance to injured/ sick animals, both large and small, will serve as a beacon of hope for animals, animal welfare activists and animal welfare organisations in district Ludhiana, Punjab.��Due to the rise in cruelty against animals and taking into consideration the requests of animal lovers and animal welfare organizations, the complaints of animal cruelty will actively be addressed through this helpline number and appropriate action will be taken to reduce cruelty against animals in Ludhiana, Punjab.

ਡਾ: ਗੁਰਪ੍ਰੀਤ ਸਿੰਘ ਵਾਂਡਰ ਨੇ ਉਪ-ਕੁਲਪਤੀ ਦੇ ਅਹੁਦੇ ਲਈ ਦਿੱਤਾ ਦਾ ਨਾਂਅ ਵਾਪਸ ਲਿਆ 

ਲੁਧਿਆਣਾ, 13 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ ਵਿਚ ਉਪ ਕੁਲਪਤੀ ਦਾ ਖਾਲੀ ਪਿਆ ਅਹੁਦਾ ਭਰਨ ਲਈ ਡਾ. ਗੁਰਪ੍ਰੀਤ ਸਿੰਘ ਵਾਂਡਰ ਦੇ ਨਾਂਅ ਦੀ ਸਿਫਾਰਿਸ਼ ਕਰ ਕੇ ਪੰਜਾਬ ਦੇ ਰਾਜਪਾਲ ਨੂੰ ਫਾਈਲ ਭੇਜੀ ਗਈ ਸੀ, ਪਰ ਰਾਜਪਾਲ ਵਲੋਂ ਵਾਪਸ ਕਰ ਦੇਣ ਮਗਰੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੇ ਚੱਲਦਿਆਂ ਡਾ. ਵਾਂਡਰ ਨੇ ਉਕਤ ਅਹੁਦੇ ਲਈ ਭੇਜੇ ਜਾਣ ਵਾਲੇ ਤਿੰਨ ਨਾਵਾਂ ਦੇ ਪੈਨਲ ਵਿਚ ਆਪਣਾ ਨਾਂਅ ਵਾਪਸ ਲੈਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ। ਡਾ. ਗੁਰਪ੍ਰੀਤ ਸਿੰਘ ਵਾਂਡਰ ਜੋ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੀ ਸ਼ਾਖਾ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਿਚ ਬਤੌਰ ਮੁਖੀ ਸੇਵਾਵਾਂ ਨਿਭਾ ਰਹੇ ਹਨ, ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਵਾਦਾਂ ਵਿਚ ਨਹੀਂ ਪੈਣਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਉਪ-ਕੁਲਪਤੀ ਦੇ ਅਹੁਦੇ ਲਈ ਦਿੱਤਾ ਆਪਣਾ ਨਾਂਅ ਵਾਪਸ ਲੈ ਲਿਆ ਹੈ।

 

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਈ.ਟੀ.ਟੀ. ਟੈੱਟ ਪਾਸ ਉਮੀਦਵਾਰ 14 ਅਕਤੂਬਰ ਤੋਂ ਲੈ ਕੇ 10 ਨਵੰਬਰ ਸ਼ਾਮ 5 ਵਜੇ ਤੱਕ ਆਨਲਾਈਨ www.educationrecruitmentboard.com ਤੇ ਅਪਲਾਈ ਕਰ ਸਕਦੇ ਹਨ।

advertisementfor5994postsofettteachers13_10_2022.pdf

ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਵੱਲੋਂ 20 ਤੋਂ 31 ਅਕਤੂਬਰ, 2022 ਤੱਕ ਬਠਿੰਡਾ ਅਤੇ ਅਬੋਹਰ ਵਿੱਚ ਸਥਿਤ ਪ੍ਰਮੁੱਖ ਸ਼ਹਿਰੀ ਜਾਇਦਾਦਾਂ ਦੀ ਈ-ਨਿਲਾਮੀ

ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਵੱਲੋਂ 20 ਤੋਂ 31 ਅਕਤੂਬਰ, 2022 ਤੱਕ ਬਠਿੰਡਾ ਅਤੇ ਅਬੋਹਰ ਵਿੱਚ ਸਥਿਤ ਪ੍ਰਮੁੱਖ ਸ਼ਹਿਰੀ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ, ਇਹ ਜਾਣਕਾਰੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਸਾਂਝੀ ਕੀਤੀ। ਇਨ੍ਹਾਂ ਜਾਇਦਾਦਾਂ ਦੇ ਵੇਰਵਿਆਂ ਤੋਂ ਇਲਾਵਾ ਨਿਯਮ ਤੇ ਸ਼ਰਤਾਂ ਪੋਰਟਲ www.puda.e-auctions.in ਉਤੇ ਉਪਲਬਧ ਹਨ।

ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਮੇਰੇ ਹੁਕਮਾਂ ਅਨੁਸਾਰ ਸਰਵੇ-ਮੰਤਰੀ ਡਾ.ਬਲਜੀਤ ਕੌਰ

ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਮੇਰੇ ਹੁਕਮਾਂ ਅਨੁਸਾਰ ਸਰਵੇ ਕੀਤਾ ਗਿਆ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ.ਬਲਜੀਤ ਕੌਰ ਵਲੋਂ ਕੀਤਾ ਗਿਆ। ਇਹ ਸਰਵੇ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਵੱਲੋਂ 90248 ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ। ਇਹਨਾਂ ਲਾਭਪਾਤਰੀਆਂ ਦੇ ਖਾਤੇ ਤੁਰੰਤ ਬੰਦ ਕਰਕੇ ਅਤੇ ਇਹਨਾਂ ਖਾਤਿਆਂ ਵਿਚ ਪਈ ਅਣਵੰਡੀ ਰਾਸ਼ੀ ਮਿਤੀ 21 ਅਕਤੂਬਰ 2022 ਤੱਕ ਵਾਪਸ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

May be an image of 1 person, sitting and indoor

ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ

ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਪ੍ਰਣਾਲੀ ਤੋਂ ਜਾਣੂ ਹੋਣ ਲਈ ਅਤੇ ਸਕੂਲਾਂ ਵਿੱਚ ਚਲ ਰਹੀਆਂ ਗੁਣਾਤਮਿਕ ਸਿੱਖਿਆ ਦੀਆਂ ਕਿਰਿਆਵਾਂ ਬਾਰੇ ਜਾਗਰੂਕ ਹੋਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੌਰਾ ਕੀਤਾ ਗਿਆ।ਮਹਾਰਾਸ਼ਟਰ ਸਰਕਾਰ ਦੇ ਸਕੱਤਰ ਸਕੂਲ ਸਿੱਖਿਆ ਅਤੇ ਖੇਡ ਵਿਭਾਗ ਰਣਜੀਤ ਸਿੰਘ ਦਿਓਲ ਆਈ.ਏ.ਐੱਸ. ਦੀ ਅਗਵਾਈ ਵਾਲੇ ਵਫ਼ਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਰੈਣਗੜ੍ਹ ਝੁੱਗੀਆਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-1 ਮੋਹਾਲੀ ਅਤੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਦੌਰਾ ਕੀਤਾ।

In a bid to get first hand information about the ground realities of Government Schools and to know ongoing quality education activities, a high-level delegation of Maharashtrian Education Dept led by by Secretary School Education and Sports Department of Maharashtra Ranjit Singh Deol visited Government Primary School Nariangarh Jhunghian, Government Model Senior Secondary School Phase 3B1 and Meritorious School Mohali.

ਚਿੱਟੇ ਦੇ ਨਸ਼ੇ ਤੋਂ ਤੰਗ ਪਿੰਡ ਦੌਧਰ ਵਾਸੀਆਂ ਨੇ ਕੱਢਿਆ ਚੇਤਨਾ ਮਾਰਚ

ਪਿੰਡ ਅੰਦਰ ਨਹੀਂ ਵਿਕਣ ਦਿੱਤਾ ਜਾਵੇਗਾ ਚਿੱਟਾ, ਚਿੱਟਾ ਵੇਚਣ ਵਾਲਿਆਂ ਨੂੰ ਚਿਤਾਵਨੀ

ਅਜੀਤਵਾਲ,13 ਅਕਤੂਬਰ  (ਕੁਲਦੀਪ ਸਿੰਘ ਦੌਧਰ ) ਪਿੰਡ ਦੌਧਰ ਵਾਸੀਆਂ ਨੇ ਪਿੰਡ ਚ ਚੇਤਨਾ ਮਾਰਚ ਕੱਢਿਆ । ਜਿਸ ਵਿਚ ਵੱਧ ਚਡ਼੍ਹ ਕੇ ਨੌਜਵਾਨਾਂ ਨੇ ਹਿੱਸਾ ਲਿਆ।  ਇਹ ਚੇਤਨਾ ਮਾਰਚ ਪਿੰਡ ਦੀਆਂ ਵੱਖ ਵੱਖ ਗਲੀਆਂ  ਵਿਚੋਂ  ਲੰਘਦਾ ਹੋਇਆ ਪਾਰਕ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦਿਆਂ  ਭਾਰਤੀ  ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਗਜੀਤ ਸਿੰਘ ਬਰਾਡ਼ ,ਹਰਦੀਪ ਸਿੰਘ ਹੀਪਾ ,ਚਮਕੌਰ ਸਿੰਘ ਗੋਰਾ , ਜਗਸੀਰ ਸਿੰਘ ਪੱਪੂ ਨੇ  ਕਿਹਾ ਕੇ ਚੇਤਨਾ ਮਾਰਚ ਦਾ ਮਕਸਦ  ਲੋਕਾਂ ਨੂੰ ਪਿੰਡ ਵਿੱਚ ਵਿਕ ਰਹੇ ਚਿੱਟੇ ਅਤੇ ਹੋਰ ਨਸ਼ਿਆਂ ਵਿਰੁੱਧ  ਜਾਗਰੂਕ ਕਰਨਾ ਸੀ।ਉਨ੍ਹਾਂ  ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ  ਲੋਕਾਂ  ਨੂੰ  ਉਮੀਦ  ਸੀ ਕਿ ਨਵੀਂ  ਸਰਕਾਰ ਆਉਣ ਤੇ ਪੰਜਾਬ ਦੀ ਨੌਜਵਾਨੀ  ਸੁਰੱਖਿਅਤ ਰਹੇਗੀ ਪਰ ਨਸ਼ਾ  ਵੇਚਣ ਵਾਲਿਆਂ  ਵੱਲੋਂ  ਸ਼ਰੇਆਮ ਨਸ਼ਾ ਵੇਚਿਆ  ਜਾ ਰਿਹਾ ਹੈ ਅਤੇ ਨਸ਼ਾ ਸਮਗਲਰਾ ਨੂੰ ਨਵੀਂ ਸਰਕਾਰ ਦਾ ਕੋਈ ਵੀ ਡਰ ਨਹੀਂ ਹੈ।ਨੌਜਵਾਨਾਂ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।ਇਸ ਮਾਰਚ ਵਿਚ ਨੌਜਵਾਨਾਂ ਨੇ  ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਨਸ਼ੇ ਤੋਂ ਪੀਡ਼ਤ ਪਰਿਵਾਰਾਂ ਵਿੱਚ ਇੱਕ ਆਸ ਦੀ ਕਿਰਨ ਜਾਗੀ ।ਇਸ ਮਾਰਚ ਵਿਚ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ । 

ਫੋਟੋ ਕੈਪਸ਼ਨ-ਪਿੰਡ ਵਿਚ  ਵਿਕ ਰਹੇ ਨਸ਼ੇ ਵਿਰੁੱਧ ਰੈਲੀ ਕੱਢਦੇ ਹੋਏ ਨੌਜਵਾਨ ।

ਚਿੱਟੇ ਨੇ ਪਿੰਡ ਦੌਧਰ ਸ਼ਰਕੀ ਚ ਮਚਿਆ ਬਵਾਲ - Video

ਪਿੰਡ ਦੌਧਰ ਵਿਖੇ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਵੇਚਣ ਤੋਂ ਰੋਕਣ ਵਾਲੇ ਨੂੰ ਘੇਰਿਆ-ਹੱਥੋਪਾਈ ਤੋਂ ਬਾਅਦ ਪਿੰਡ ਚ ਮਚਿਆ ਬਵਾਲ ॥ ਪਿੰਡ ਦੇ ਲੋਕ ਹੋਏ ਇਕੱਠੇ ॥ ਗਲ ਲੱਤਾਂ ਭੰਨਣ ਤਕ ਪਹੁੰਚੀ ॥ ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ

Favebook Video Link ; https://fb.watch/g5tu7eapmv/

ਇਕ ਵਾਰ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ -Video

ਇੱਕ ਔਰਤ ਵੱਲੋਂ ਸ਼ਰੇਆਮ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ-

Facebook Video Link : https://fb.watch/g5tfhe0IUY/

ਜਗਰਾਉਂ ਦਾ ਸਿਵਲ ਹਸਪਤਾਲ ਇਕ ਵਾਰ ਫਿਰ ਸੁਰਖੀਆਂ ਚ ! ਮੋਰਚਰੀ ਚ ਲਾਸ਼ ਤੇ ਚੱਲੇ ਕੀੜੇ ? Video

ਪਰਾਈ ਔਰਤ ਨਾਲ ਹਵਸ ਦੀ ਭੁੱਖ ਮਿਟਾਉਣ ਕਰਕੇ ਕੀਤਾ ਪਤਨੀ ਦਾ ਕਤਲ  -ਪੱਤਰਕਾਰ ਗੁਰਕੀਰਤ ਜਗਰਾਉਂ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

Facebook Video Link ; https://fb.watch/g5sOdgsBTP/

ਭੇਦਭਰੀ ਹਾਲਤ ਵਿੱਚ ਲੜਕੀ ਲਾਪਤਾ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
           ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਦੇ ਵਾਸੀ ਜਗਜੀਤ ਸਿੰਘ ਪੁੱਤਰ ਲੇਟ ਕਰਨੈਲ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਘਟਨਾ ਵਾਲੇ ਦਿਨ ਉਸਦੀ ਭੈਣ ਪਰਵਿੰਦਰ ਕੌਰ ਘਰੋਂ ਬਿਨ੍ਹਾਂ ਕੁੱਝ ਪੁੱਛੇ ਕਿਧਰੇ ਚਲੀ ਗਈ ਤੇ ਘਰ ਵਾਪਿਸ ਨਹੀਂ ਆਈ। ਜਿਸ ਸਬੰਧੀ ਪੜਤਾਲ ਕਰਨ ਤੇ’ ਪਤਾ ਲੱਗਾ ਕਿ ਉਸਦੀ ਭੈਣ ਨੂੰ ਉਕਤ ਦੋਸ਼ੀ ਗੁਰਮੀਤ ਸਿੰਘ ਨੇ ਆਪਣੇ ਨਾਲ ਕਿਸੇ ਖਾਸ ਮੰਤਵ ਲਈ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਕੇਸ ਦੀ ਜਾਂਚ ਤਫਤੀਸੀ ਅਫਸਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਸ਼ਰੇਆਮ ਦੜ੍ਹਾ ਸੱਟਾ ਲਗਾਉਂਦੇ ਗ੍ਰਿਫਤਾਰ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
             ਥਾਣਾ ਡਵੀਜਨ ਨੰ 3 ਅਧੀਨ ਪੈਂਦੇ ਇਲਾਕੇ ਦੇ ਵਾਸੀ ਨਰਿੰਜਣ ਸਿੰਘ, ਮਦਨ ਲਾਲ, ਮਦਨ ਗੋਪਾਲ, ਅਰਵਿੰਦਰ ਸਿੰਘ, ਹਰੀਸ ਕੁਮਾਰ ਅਤੇ ਰਮੇਸ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਖੁਆਜਾ ਕੋਠੀ ਚੌਂਕ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਬਰਾਊਨ ਹੋਟਲ ਬਰਾਊਨ ਰੋਡ ਰੋਟੀ ਖਾਣ ਦੇ ਬਹਾਨੇ ਕਮਰਾ ਖੁੱਲਵਾ ਕੇ ਇਕੱਠੇ ਬੈਠ ਕੇ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ। ਜਿਹਨਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇ ਦੋਸ਼ੀਆਂ ਕੋਲੋਂ 39400 ਰੁਪਏ ਦੇ ਕ੍ਰਾਂਸੀ ਨੋਟ ਅਤੇ 02 ਡੱਬੀਆਂ ਤਾਸ਼ ਬ੍ਰਾਮਦ ਕੀਤੀ ਗਈ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

 ਭੁੱਕੀ ਚੂਰਾ ਪੋਸਤ ਸਮੇਤ ਦੋਸ਼ੀ ਗ੍ਰਿਫਤਾਰ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
ਥਾਣਾ ਡੇਹਲੋਂ ਅਧੀਨ ਪੈਂਦੇ ਇਲਾਕੇ ਦੇ ਵਾਸੀ ਸੁਖਦਰਸ਼ਨ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਡੇਹਲੋਂ ਬਾਈਪਾਸ ਮੌਜੂਦ ਸੀ ਤਾਂ ਉਕਤ ਦੋਸ਼ੀ ਮੋਢੇ ਉੱਪਰ ਬੋਰਾ ਪਲਾਸਟਿਕ ਵਜਨਦਾਰ ਚੁੱਕੀ ਆ ਰਿਹਾ ਸੀ। ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ’ ਰੋਕ ਕੇ ਚੈੱਕ ਕੀਤਾ ਤਾਂ ਦੋਸ਼ੀ ਕੋਲੋਂ 10 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਿਗਾ ਅਗਵਾ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
  ਥਾਣਾ ਜੋਧੇਵਾਲ ਅਧੀਨ ਪੈਂਦੇ ਇਲਾਕੇ ਦੇ ਵਾਸੀ ਸੂਰਜ ਪੁੱਤਰ ਲੇਟ ਰਾਮ ਪ੍ਰਕਾਸ਼ ਨੇ ਗਿਆਨੂੰ ਪੁੱਤਰ ਸ਼ਿਵਪਾਲ ਦੇ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਘਟਨਾ ਵਾਲੇ ਦਿਨ ਉਹ ਆਪਣੀ ਭੈਣ ਗੁੰਜਾ ਮੋਰੀਆ ਨੂੰ ਰਜਿੰਦਰਾ ਇੰਟਰਪ੍ਰਾਈਜਜ ਫੈਕਟਰੀ ਬਹਾਦਰਕੇ ਰੋਡ ਕੰਮ ਤੇ’ ਛੱਡ ਕੇ ਆਇਆ ਸੀ। ਜੋ ਕਿ ਫੈਕਟਰੀ ਤੋਂ ਘਰ ਵਾਪਿਸ ਨਹੀਂ ਆਈ। ਜਿਸਦੀ ਕਾਫੀ ਭਾਲ ਕਰਨ ਤੇ’ ਪਤਾ ਲੱਗਾ ਕਿ ਉਕਤ ਦੋਸ਼ੀ ਉਸਦੀ ਭੈਣ ਨੂੰ ਵਿਆਹ ਕਰਵਾਉਣ ਦੀ ਨੀਯਤ ਨਾਲ ਵਰਗਲਾ ਫੁਸਲਾ ਕੇ ਕਿਧਰੇ ਭਜਾ ਕੇ ਲੈ ਗਿਆ। ਕੇਸ ਦੀ ਜਾਂਚ ਤਫਤੀਸੀ ਅਫਸਰ ਰਜਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

                                                                              

ਸਫਾਈ ਸੇਵਕ /ਸੀਵਰਮੈਨ ਦੁਆਰਾ ਫੇਰ ਸੰਘਰਸ਼ ਦੇ ਰਾਹ

ਸਫਾਈ ਸੇਵਕ / ਸੀਵਰਮੈਨਾ ਦੀਆਂ ਜਾਇਜ ਹੱਕੀ ਮੰਗਾਂ ਨਾ ਮੰਨੇ ਜਾਣ ਤੇ ਸਫਾਈ ਸੇਵਕ /ਸੀਵਰਮੈਨ ਦੁਆਰਾ ਫੇਰ ਸੰਘਰਸ਼ ਦੇ ਰਾਹ ਤੇ ਜਾਣ ਲਈ ਹੋਏ ਮਜਬੂਰ :-ਜਿਲ੍ਹਾ ਪ੍ਰਧਾਨ ਅਰੁਣ ਗਿੱਲ 
ਜਗਰਾਉਂ 11ਅਕਤੂਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਮਿਤੀ 11- 10-2022 ਸਫਾਈ ਸੇਵਕ / ਸੀਵਰਮੈਨ ਫਾਇਰ ਮੈਨ ਇਲਟ੍ਰੀਸ਼ਿਅਨ ਪੰਪ ਅਪਰੇਟਰ ਮਾਲੀ ਬੇਲਦਾਰ ਕਲੈਰੀਕਲ ਸਟਾਫ ਆਪਣੀਆਂ ਜਾਇਜ ਹੱਕੀ ਮੰਗਾਂ ਮਨਵਾਉਣ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਓਂ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਹਨ ਕਿਉਂਕਿ ਨਗਰ ਕੌਂਸਲ ਜਗਰਾਓਂ ਸਫਾਈ ਸੇਵਕਾਂ /ਸੀਵਰਮੈਨਾ ਦੀਆਂ ਮੰਗਾਂ ਲਿਖਤੀ ਰੂਪ ਵਿਚ ਵਾਰ ਵਾਰ ਦੇਣ ਦੇ ਬਾਵਜੂਦ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਅਸੀਂ ਕਾਰਜ ਸਾਧਕ ਅਫ਼ਸਰ ਨੂੰ ਯਾਦ ਪੱਤਰ ਮਿਤੀ 08-08-2022 ਤੱਕ ਮੰਗਾਂ ਨਾ ਮੰਨੇ ਜਾਣ ਤੇ ਹੜਤਾਲ ਦਾ ਨੋਟਿਸ ਦਿੱਤਾ ਸੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਵੱਲੋਂ ਆਪਣੇ ਪਤਰ ਨ 2093 ਮਿਤੀ 05-09-2022 ਰਾਹੀਂ ਸਟਾਫ ਦੇ ਆਡਿਟ ਵਿਚ ਰੁਝੇ ਹੋਣ ਕਰਕੇ ਕੁੱਝ ਸਮੇਂ ਦੀ ਹੋਰ ਮੰਗ ਕੀਤੀ ਗਈ ਸੀ ਤਾਂ ਯੂਨੀਅਨ ਵੱਲੋਂ ਆਪਣੇ ਪੱਤਰ ਮਿਤੀ 07-09-2022 ਰਾਹੀਂ ਮਿਤੀ 22-09-2022 ਤੱਕ ਮੰਗਾਂ ਪ੍ਰਵਾਨ ਕਰਨ ਲਈ ਹੋਰ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਦਫਤਰ ਵੱਲੋਂ ਇਸ ਸਮੇਂ ਦੌਰਾਨ ਵੀ ਕਿਸੇ ਮੰਗ ਤੇ ਕੋਈ ਅਮਲ ਨਹੀਂ ਕੀਤਾ ਗਿਆ ਜਿਸ ਕਰਕੇ ਯੂਨੀਅਨ ਮਜਬੂਰਨ ਮਿਤੀ 26-09-2022 ਨੂੰ ਹੜਤਾਲ ਕਰਨ ਲਈ ਮਜਬੂਰ ਹੋਈ ਸੀ ਜੋਕਿ ਪ੍ਰਧਾਨ ਨਗਰ ਕੌਂਸਲ ਜਗਰਾਓਂ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਵੱਲੋਂ ਤਿੰਨ ਦਿਨਾਂ ਦਾ ਹੋਰ ਸਮਾਂ ਮੰਗਿਆ ਗਿਆ ਸੀ ਪ੍ਰੰਤੂ ਅੱਜ ਮਿਤੀ 11-10-2022 ਤੱਕ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਮਜਬੂਰਨ ਸਫਾਈ ਸੇਵਕ /ਸੀਵਰਮੈਨ /ਫਾਇਰਮੈਨ /ਪੰਪ ਆਪਰੇਟਰ /ਇਲੇਟ੍ਰੀਸ਼ਿਅਨ /ਅਤੇ ਸਮੂਹ ਕਲੈਰੀਕਲ ਸਟਾਫ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਹਨ ਜੇਕਰ ਹੁਣ ਵੀ ਇਹਨਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਮਜਬੂਰੀ ਵੱਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਨਗਰ ਕੌਂਸਲ ਜਗਰਾਓਂ ਦੇ ਰੋਸ ਵਿੱਚ ਘੜੇ ਭੰਨੇ ਜਾਣ ਤੋਂ ਲੈ ਕੈ ਰੋਸ ਰੈਲੀਆਂ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਜੀ ਦੀ ਬਣਦੀ ਹੈ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਸਤੀਸ਼ ਕੁਮਾਰ ਪ੍ਰਧਾਨ ਗੋਵਰਧਨ ਗੱਬੀ ਭੂਸ਼ਨ ਗਿੱਲ ਪ੍ਰਦੀਪ ਕੁਮਾਰ ਰਾਜੂ ਰਾਜ ਕੁਮਾਰ ਕ੍ਰਿਸ਼ਨ ਗੋਪਾਲ ਸੁਨੀਲ ਕੁਮਾਰ ਵਾਟਰਸਪਲਾਈ /ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਚੰਡਾਲੀਆ ਵਾਇਸ ਪ੍ਰਧਾਨ ਲਖਵੀਰ ਸਿੰਘ, ਚੇਅਰਮੈਨ ਰਾਜ ਕੁਮਾਰ, ਸੈਕਟਰੀ ਬਲਵਿੰਦਰ ਸਿੰਘ, ਡਿੰਪਲ, ਜੋਗਿੰਦਰ ਫਾਇਰਮੈਨ ਯੁਨੀਅਨ ਦੇ ਡਰਾਈਵਰ ਭਗਤ ਸਿੰਘ, ਬਲਵੀਰ ਸਿੰਘ ਸੱਜਾਵਾਲ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਇਕਬਾਲ ਸਿੰਘ, ਸਤਨਾਮ ਸਿੰਘ ਜਵੰਦਾ ਆਦਿ ਹਾਜ਼ਰ ਸਨ।

ਗੈਂਗਸਟਰ ਅਤੇ ਪੁਲੀਸ ਵਿਚਕਾਰ ਹੋਈ ਮੁੱਠਭੇੜ  

ਇੱਕ ਗੈਂਗਸਟਰ ਗ੍ਰਿਫਤਾਰ ਪਤਨੀ ਅਤੇ ਬੱਚੇ ਪੁਲੀਸ ਹਿਰਾਸਤ ਚ     

ਬਟਾਲਾ, 8 ਅਕਤੂਬਰ, (ਹਰਪਾਲ ਸਿੰਘ ਦਿਓਲ)  ਗਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜੇ ਇੱਕ ਪਿੰਡ ਵਿੱਚ ਅੱਜ ਸ਼ਨੀਵਾਰ ਨੂੰ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਅਤੇ ਪੁਲਿਸ ਕਰਮਚਾਰੀਆਂ ਵਿਚਕਾਰ ਥੋੜ੍ਹੀ ਦੇਰ ਤੱਕ ਗੋਲੀਬਾਰੀ ਦੇ ਬਾਅਦ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ।ਜਾਣਕਾਰੀ ਅਨੁਸਾਰ ਨਜ਼ਦੀਕੀ ਕਸਬਾ ਅੱਚਲ ਸਾਹਿਬ ਦੇ ਪਿੰਡਾਂ ਕੋਟਲਾ ਬੋਝਾ ਦੇ ਆਸ-ਪਾਸ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਹੈ। ਪੁਲਿਸ ਨੇ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਲੋਕਾਂ ਤੋਂ ਸੁਣਨ ਵਿੱਚ ਆ ਰਿਹਾ ਹੈ ਕਿ ਇਸ ਗੈਂਗਸਟਰ ਦਾ ਨਾਂ ਬਬਲੂ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਜਿਸ ਦੇ ਹੱਥਾਂ ਵਿੱਚ ਦੋ ਪਿਸਤੌਲ ਸਨ ਅਤੇ ਉਸਦੀ ਪਤਨੀ ਅਤੇ ਬੱਚੇ ਵੀ ਨਾਲ ਸਨ। ਪੁਲਸ ਦੀ ਕਾਰ ਨੂੰ ਦੇਖ ਕੇ ਸ਼ੱਕੀ ਗੈਂਗਸਟਰ ਆਪਣੀ ਕਾਰ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਦਾ ਪਿੱਛਾ ਕੀਤਾ, ਜਿਸ ਦੌਰਾਨ ਅਣਪਛਾਤਾ ਗੈਂਗਸਟਰ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਖੇਤਾਂ 'ਚ ਲੁਕ ਗਿਆ ਸੀ। ਜਿੱਥੇ ਥੋੜ੍ਹੀ ਮੁੱਠਭੇੜ ਤੋਂ ਬਾਅਦ   ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।