You are here

ਪੰਜਾਬ

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਬਣਵਾਉਣ ਲਈ ਇਨਕਲਾਬੀ ਜਥੇਬੰਦੀਆਂ ਨਿਤਰੀਆਂ

 ਖੁੱਲ੍ਹੇ ਮੈਦਾਨ 'ਚ ਕਸਬਾ ਜੋਧਾਂ ‘ਚ ਹੋਇਆ ਰੋਹ ਭਰਪੂਰ ਪ੍ਰਦਰਸ਼ਨ  

ਜੋਧਾਂ / ਸਰਾਭਾ 30 ਅਕਤੂਬਰ (ਦਲਜੀਤ ਸਿੰਘ ਰੰਧਾਵਾ/ ਲਵਜੋਤ ਰੰਧਾਵਾ) ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ ਸੜਕ ਜਿਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਹੈ, ਉਸ ਦੀ ਅਤਿ ਖਸਤਾ ਹੋ ਚੁੱਕੀ ਹਾਲਤ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਰਹੀ ਹੈ। ਸੜਕ ਤੇ ਪਏ ਟੋਏ ਛੋਟੇ ਵਾਹਨਾਂ ਦੇ ਟਾਇਰਾਂ ਤੋਂ ਵੀ ਡੂੰਘੇ ਹੋ ਚੁੱਕੇ ਹਨ। ਇਸ ਸੜਕ ਦੇ ਨਵੀਨੀਕਰਨ ਲਈ ਜਿਥੇ ਇਲਾਕੇ ਦੀਆਂ ਪੰਚਾਇਤਾਂ ਤੋਂ ਇਲਾਵਾ ਸਮਾਜਿਕ, ਜਨਤਕ ਇਨਕਲਾਬੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਪਰ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਹਾਕਮਾਂ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ।                    

ਸਰਕਾਰਾਂ ਦੀ ਨਾਲਾਇਕੀ ਤੇ ਬੇਰੁਖ਼ੀ ਦੇ ਸਤਾਏ ਲੋਕਾ ਨੇ ਪਿੰਡ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਔਰਤ ਮੁਕਤੀ ਮੋਰਚਾ ਦੀ ਅਗਵਾਈ ਹੇਠਾਂ ਭਰਵੀਂ ਮੀਟਿੰਗ ਕੀਤੀ। ਜਿਸ ਦੀ ਪ੍ਰਧਾਨਗੀ ਸਾਬਕਾ ਪੰਚ ਓਮ ਪ੍ਰਕਾਸ਼ ਜੋਧਾਂ ਨੇ ਕੀਤੀ। ਮੀਟਿੰਗ ਉਪਰੰਤ ਕੀਤੇ ਗਏ ਰੋਹ ਭਰਪੂਰ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਸਮੇ ਦੇ ਹਾਕਮਾਂ ਨੂੰ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇ ਕਰ ਇਹ ਸਰਾਭਾ ਮਾਰਗ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਸਮਾਗਮਾਂ ਜੋ ਕਿ 16 ਨਵੰਬਰ ਨੂੰ ਹਨ ਤੋਂ ਪਹਿਲਾ ਨਾ ਬਣਾਈ ਗਈ ਤਾਂ ਇਨਕਲਾਬੀ ਜਥੇਬੰਦੀਆਂ ਵੱਲੋਂ ਸਰਕਾਰ ਦੇ ਵਿਰੁੱਧ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਡਾ. ਪ੍ਰਦੀਪ ਜੋਧਾਂ, ਸੁਖਵਿੰਦਰ ਕੌਰ ਸੁੱਖੀ, ਕਮਲਜੀਤ ਕੌਰ,ਰੇਖਾ ਰਾਣੀ, ਪ੍ਰਿਥੀ ਚੰਦ, ਵਿਜੇ ਕੁਮਾਰ, ਵਿਜੇ ਕਪੂਰ, ਦਰਸ਼ਨ ਸੋਨੀ ਮਨਸੂਰਾਂ, ਚਮਕੌਰ ਸਿੰਘ, ਗੁਰਮੀਤ ਸਿੰਘ ਕਿਲ੍ਹੇਵਾਲਾ, ਸ਼ੁਸ਼ਮਾ ਰਾਣੀ, ਗੁਰਮੀਤ ਕੌਰ, ਅਨਾਮਕਾ, ਬੰਟੀ ਜੋਧਾਂ, ਅਮਰਜੀਤ ਕੌਰ, ਜਸਵੰਤ ਕੌਰ, ਆਦਿ ਹਾਜ਼ਰ ਸਨ।

ਸੈਂਕੜੇ ਧਰਨਾਕਾਰੀਆਂ ਦਾ ਵਫਦ ਅੈਸਅੈਸਪੀ ਨੂੰ ਮਿਲਿਆ

ਥਾਣੇ ਮੂਹਰੇ ਲਗਾਤਾਰ 220ਵੇਂ ਦਿਨ ਵੀ ਧਰਨਾ ਜਾਰੀ !

ਨਿਆਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ 'ਸੰਘਰਸ਼' -ਕਿਰਤੀ ਕਿਸਾਨ ਯੂਨੀਅਨ 

ਜਗਰਾਉਂ  30 ਅਕਤੂਬਰ (  ਕੌਸ਼ਲ ਮੱਲਾ  ) ਮੁਕੱਦਮੇ 'ਚ ਨਾਮਜ਼ਦ ਦੋਸ਼ੀ ਆਪੂ ਬਣੇ ਤੱਤਕਾਲੀ ਅੈਸ.ਅੈਚ.ਓ./ਅੈਸ.ਆਈ ਗੁਰਿੰਦਰ ਬੱਲ ਹੁਣ ਡੀਅੈਸਪੀ, ਤੱਤਕਾਲੀ ਏ.ਅੈਸ.ਆਈ. ਰਾਜਵੀਰ ਸਿੰਘ ਤੇ ਹਰਜੀਤ ਸਰਪੰਚ ਦੀ ਦਰਜ ਮੁਕੱਦਮੇ 'ਚ ਗ੍ਰਿਫਤਾਰੀ ਨਾਂ ਕਰਨ ਵਿਰੁੱਧ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ ਜਿਥੇ 220ਵੇਂ ਦਿਨ ਵੀ ਜਾਰੀ ਰਿਹਾ, ਉਥੇ ਸੈਂਕੜੇ ਧਰਨਾਕਾਰੀਆਂ ਦੇ ਇੱਕ ਵਫਦ ਨੇ ਸਥਾਨਕ ਅੈਸਅੈਸਪੀ ਹਰਜੀਤ ਸਿੰਘ ਨੂੰ ਮਿਲ ਕੇ ਪੀੜ੍ਹਤ ਨੂੰ ਨਿਆਂ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਨੇੜਲੇ ਪਿੰਡ ਰਸੂਲਪੁਰ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ ਮਾਂ-ਧੀ ਨੂੰ ਨਜ਼ਾਇਜ ਹਿਰਾਸਤ 'ਚ ਰੱਖਣ ਅਤੇ ਤੀਜੇ ਦਰਜੇ ਤਸੀਹੇ ਦੇਣ ਦੇ ਮਾਮਲੇ ਸਬੰਧੀ ਪੀੜ੍ਹਤ ਲੜਕੀ ਕੁਲਵੰਤ ਕੌਰ ਦੀ ਮੌਤ ਤੋਂ ਦੂਜੇ ਦਿਨ ਦਰਜ ਕੀਤੇ ਮੁਕੱਦਮੇ ਦੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਏ.ਆਈ.ਜੀ./ਕਰਾਈਮ ਵਲੋਂ ਤਫਤੀਸ਼ ਵੀ ਕੀਤੀ ਜਾ ਚੁੱਕੀ ਹੈ। 23 ਮਾਰਚ ਤੋਂ ਚੱਲ ਰਹੇ ਇਸ ਧਰਨੇ ਵਿੱਚ ਇੱਕ ਧਰਨਾਕਾਰੀ ਦੀ ਮੌਤ ਵੀ ਹੋ ਚੁੱਕੀ ਹੈ। ਧਰਨਾਕਾਰੀ ਪਰਿਵਾਰ ਦੇ ਦੋ ਮੈਂਬਰ ਹੱਸਪਤਾਲ ਦਾਖਲ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,  ਇਨਕਲਾਬੀ ਕੇੰਦਰ ਪੰਜਾਬ ਦੇ ਸਕੱਤਰ ਕਮਲਜੀਤ ਖੰਨਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ) ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਬਲਦੇਵ ਸਿੰਘ ਫੌਜੀ, ਕੁੱਲ ਹਿੰਦ ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ ਨੇ ਕਿਹਾ ਕਿ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਅਣਮਿਥੇ ਸਮੇਂ ਦਾ ਇਹ ਧਰਨਾ ਨਿਰਵਿਗਨ ਜਾਰੀ ਰਹੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ, ਬਲਾਕ ਪ੍ਰਧਾਨ ਗੁਰਚਰਨ ਸਿੰਘ,  ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਸਬੰਧੀ ਤਿੱਖੀ ਨੋਕਜੋਕ ਕੀਤੀ ਅਤੇ ਗੈਰ-ਜਮਾਨਤੀ ਧਰਾਵਾਂ ਦੇ ਉਕਤ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਪੁਰਜ਼ੋਰ ਮੰਗ ਜਿਲ੍ਹਾ ਪੁਲਿਸ ਮੁਖੀ ਤੋਂ ਕੀਤੀ। ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਅੈਸ.ਸੀ/ਬੀ.ਸੀ. ਏਕਤਾ ਭਲਾਈ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਦਹਾਕਿਆਂ ਬੱਧੀ ਲੜਾਈ ਲੜਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਬੁਰੀ ਤਰ੍ਹਾਂ ਫੇਲ਼ ਹੋ ਚੁੱਕੀ ਹੈ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਾਗੂ ਮਦਨ ਜਗਰਾਉਂ ਤੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਝੰਡਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਸਿਆਸੀ ਲੀਡਰ, ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ ਤੇ ਆਮ ਲੋਕਾਂ ਦੇ ਦੁੱਖ-ਦਰਦ ਤੋਂ ਦੂਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ 2005 ਤੋਂ ਹੀ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਅਤੇ ਇਨਸਾਫ਼ ਪ੍ਰਾਪਤੀ ਦੀ ਲੜ੍ਹਾਈ ਲੜ੍ਹ ਰਿਹਾ ਹੈ। ਏਟਕ ਆਗੂ ਜਗਦੀਸ਼ ਸਿੰਘ ਕ‍ਾਉਂਕੇ ਨੇ ਵੀ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਹਰੀ ਸਿੰਘ ਚਚਰਾੜੀ, ਜੱਥੇਦਾਰ ਚੜ੍ਤ ਸਿੰਘ ਗਗੜਾ, ਚਰਨ ਸਿੰਘ, ਜੱਗਾ ਸਿੰਘ ਢਿੱਲੋਂ, ਮਹਿੰਦਰ ਸਿੰਘ, ਰਾਮਤੀਰਥ ਸਿੰਘ ਲੀਲਾ, ਗੁਰਮੀਤ ਸਿੰਘਾਪੁਰ, ਅਵਤਾਰ ਸਿੰਘ ਠੇਕੇਦਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਅੌਰਤਾਂ ਵੀ ਹਾਜ਼ਰ ਸਨ।

ਰਾਮ ਮੰਦਰ ਤੇ 17 ਲੱਖ ਦੀਵੇ ਜਾ ਮੁਹਾਲੀ ਵਿੱਚ 3200 ਕਿਲੋ ਮੱਚੇ ਤੇਲ ਨਾਲ ਗਰੀਬ ਜਨਤਾ ਦਾ ਢਿੱਡ ਭਰੇਗਾ ? Video

ਸ੍ਰੀ ਦਰਬਾਰ ਸਾਹਿਬ ਅੰਦਰ ਹੋਈ ਰਸ਼ਤਬਾਜੀ ਇੱਕ ਸਿੱਖ ਦੇ ਹਿਰਦੇ ਨੂੰ ਕਿੰਨੀ ਖੁਸ਼ੀ ਦਿੰਦੀ ਹੈ ? ਵਿਸ਼ੇਸ਼ ਗੱਲਬਾਤ ਅਮਨਜੀਤ ਸਿੰਘ ਖਹਿਰਾ ਅਤੇ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ

ਸੂਬੇ ਦੇ ਲੋਕ ਮਾਨ ਸਰਕਾਰ  ਦੀਆਂ ਲੋਕ ਭਲਾਈ ਹਿੱਤ ਸਕੀਮਾਂ ਤੋਂ ਪ੍ਰਵਾਵਿਤ ਹੋ ਕੇ ਆਪ ਪਾਰਟੀ ਨਾਲ  ਜ਼ਮੀਨੀ ਪੱਧਰ ਤੇ ਜੁੜੇ - ਨਿਤਿਨ ਤਾਗੜੀ

  ਲੁਧਿਆਣਾ 28 ਅਕਤੂਬਰ (ਰਾਣਾ ਮੱਲ ਤੇਜੀ ) ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਤਾਗੜੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਾਗਵੰਤ ਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਲੋਕ ਹਿੱਤ ਭਲਾਈ ਸਕੀਮਾਂ ਤੋਂ ਪ੍ਰਵਾਵਿਤ ਹੋਕੇ ਸੂਬੇ ਦੀ ਜਨਤਾ ਆਪ ਪਾਰਟੀ ਦੇ ਨਾਲ ਜਮੀਨੀ ਪੱਧਰ ਤੇ ਜੁੜੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਦੇਸ਼ ਅੰਦਰ ਰਵਾਇਤੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਲੋਕਾਂ ਵਿੱਚ ਗਰੀਬੀ ਹਟਾਕੇ ਦੇਸ਼ 'ਚ ਬਦਲਾਉ ਲਿਆਉਣ ਦਾ ਨਾਅਰਾ ਲੈ ਕੇ ਆਈਆ ਸਨ ।ਅਤੇ ਇਹਨਾਂ ਪਾਰਟੀਆਂ ਨੇ ਸਰਕਾਰਾਂ ਬਣਾਕੇ ਲੋਕਾਂ ਨੂੰ ਲੁਭਾਣੇ ਸੁਫ਼ਨੇ ਦਿਖਾਾਉਣ ਦੀਆਂ ਗਰੀਬ ਵਿਰੋਧੀ ਨੀਤੀਆਂ ਜੱਗ ਜਾਹਰ ਹੋ ਚੁੱਕੀਆਂ ਹਨ। ਅਤੇ ਜਿਸ ਕਰਕੇ ਪੰਜਾਬ ਅਤੇ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਨਕਾਰ ਕੇ ਦੋਨੋਂ ਰਾਜਾਂ 'ਚ ਆਪ ਪਾਰਟੀ ਦੀ ਸਰਕਾਰ ਬਣਾਈ ਹੇੇ।ਤਾਗੜੀ ਨੇ ਕਿਹਾ ਕਿ ਹੁਣ ਭਾਜਪਾ ਅਤੇ ਕਾਂਗਰਸ ਪਾਰਟੀ ਦੇ  ਆਗੂ ਗੁਜਰਾਤ,ਹਿਮਾਚਲ ਪ੍ਰਦੇਸ਼ ਅਤੇ ਹਰਿਆਣੇ ਦੀਆਂ  ਚੋਣਾਂ ਜਿੱਤਣ ਲਈ ਤਰਲੋ ਮੱਛੀ ਹੋ ਰਹੇ ਹਨ । ਇਹਨਾਂ ਪ੍ਰਦੇਸ਼ਾਂ ਦੇ ਲੋਕ ਇਨ੍ਹਾਂ ਨੂੰ ਫਿਰ ਨਕਾਰਕੇ  ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਸਹਿਰ ਦੇ ਵਿਕਾਸ ਕਾਰਜ 'ਚ ਤੇਜੀ ਲਿਆਉਣ ਲਈ ਨਗਰ ਨਿਗਮ ਦੀਆਂ ਚੋਣਾਂ ਵਿੱਚ ਸ਼ਹਿਰ ਨਿਵਾਸੀ ਪਹਿਲੀ ਵਾਰ ਆਪ ਪਾਰਟੀ ਦਾ ਮੇਅਰ ਬਨਾਉਣ ਲਈ ਉਤਾਵਲੇ ਹਨ ।ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 249ਵੇਂ ਦਿਨ ਪਿੰਡ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ

  ਸਾਡੇ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਵਾਰਨ ਦੀ ਕੀ ਲੋੜ ਸੀ ਜੇ ਸਿੱਖ ਆਜ਼ਾਦ ਰਹਿਣਾ ਹੀ ਨਹੀਂ ਚਾਹੁੰਦੇ -ਦੇਵ ਸਰਾਭਾ  

ਸਰਾਭਾ 28 ਅਕਤੂਬਰ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 249ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਗ਼ਦਰੀ ਬਾਬਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜੀ ਦੇ ਜੱਦੀ ਪਿੰਡ ਨਾਰੰਗਵਾਲ ਕਲਾਂ ਤੋਂ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਮਨਮੋਹਣ ਸਿੰਘ ਨਾਰੰਗਵਾਲ ਕਲਾਂ, ਤੇਜਿੰਦਰ ਸਿੰਘ ਨਾਰੰਗਵਾਲ ਕਲਾਂ, ਬਿੱਕਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਿੱਖ ਕੌਮ ਭਾਵੇਂ ਪੂਰੀ ਦੁਨੀਆਂ ਤੇ ਘੱਟ ਗਿਣਤੀ ਹੈ ਪਰ ਹੱਕਾਂ ਲਈ ਕੁਰਬਾਨੀ ਦੇਣ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਕੌਮ ਹੈ।ਭਾਵੇਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਫ਼ਾਂਸੀਆਂ ਤੇ ਚੜ੍ਹੇ,ਜੇਲ੍ਹਾਂ 'ਚ ਉਮਰ ਕੈਦਾਂ ਵੀ ਸਿੱਖ ਕੌਮ ਨੇ ਕੱਟੀਆਂ।ਇਤਿਹਾਸ ਗਵਾਹ ਹੈ ਕਿ ਹਿੰਦੂਆਂ ਦੀ ਡੁੱਬਦੀ ਬੇੜੀ  ਸਾਡੇ ਗੁਰੂਆਂ ਨੇ ਬਚਾਈ,ਭਾਰਤ ਚੋਂ ਗੋਰਿਆਂ ਨੂੰ ਬਾਹਰ ਕੱਢਣ ਲਈ ਸਭ ਤੋਂ ਵੱਡਾ ਕੁਰਬਾਨੀ   ਵੀ ਸਿੱਖ ਕੌਮ ਦਾ ਹੈ।ਅੱਜ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ ਉਹ ਭੁੱਲ ਗਈ ਕੇ ਭਾਰਤ ਸਿਰਫ਼ ਕੱਲਾ ਹਿੰਦੂਆਂ ਦਾ ਨਹੀਂ ਜਦ ਕਿ ਹੋਰ ਵੀ ਵੱਖ ਵੱਖ ਕੌਮਾਂ ਇੱਥੇ ਵੱਸਦੀਆਂ ਹਨ ।ਜਿਨ੍ਹਾਂ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ  ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਿਵੇਂ ਅੱਜ ਭਾਰਤ 'ਚ ਹਿੰਦੂਤਵੀ ਲੀਡਰ ਘੱਟ ਗਿਣਤੀ ਕੌਮਾਂ ਤੇ ਅੱਤਿਆਚਾਰ ਕਰਦੇ ਹਨ ਉਸ ਹਿਸਾਬ ਨਾਲ ਤਾਂ ਹਿੰਦੂ ਰਾਸ਼ਟਰ ਬਣਨਾ ਤਾਂ ਦੂਰ ਦੀ ਗੱਲ ਹਿੰਦੂਆਂ ਨੂੰ  ਭਾਰਤ ਵਿੱਚ ਰਹਿਣਾ ਵੀ ਔਖਾ ਹੋ ਜਾਵੇਗਾ। ਜਿਨ੍ਹਾਂ ਸਰਕਾਰਾਂ ਦੇ ਰਾਜ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਹੋਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਬੰਦੀ ਸਿੰਘ ਜੇਲ੍ਹਾਂ ਵਿਚ ਧੱਕੇ ਨਾਲ ਬੰਦ ਕੀਤੇ ਹੋਣ ਉਸ ਦੇਸ਼ ਦਾ ਰੱਬ ਰਾਖਾ। ਉਨ੍ਹਾਂ ਅੱਗੇ ਆਖਿਆ ਕਿ  ਅੱਜ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉਹ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ ।ਪਰ ਸਿੱਖ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਓਨਾ ਹੀ ਅੰਗਰੇਜ਼ਾਂ ਕੋਲ ਜਾ ਕੇ ਗੁਲਾਮੀ ਕਾਰ ਨੂੰ ਤਿਆਰ ਹਨ ਜਿਨ੍ਹਾਂ ਦੇ ਕਦੇ ਉਹ ਗੁਲਾਮ ਰਹੇ ਹਨ। ਫਿਰ ਕੀ ਲੋੜ ਸੀ ਸਾਡੇ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਵਾਰਨ ਦੀ ਕੀ ਲੋੜ ਸੀ ਜੇ ਸਿੱਖ ਆਜ਼ਾਦ ਰਹਿਣਾ ਹੀ ਨਹੀਂ ਚਾਹੁੰਦੇ। ਹਾਲੇ ਵੀ ਮੌਕਾ ਹੈ ਕਿ ਆਪਣੀ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ ਤੇ ਇਕੱਠੇ ਹੋਵੋ ਤਾਂ ਜੋ ਪੰਜਾਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਜੋ ਹਾਲੇ ਵੀ ਜਾਰੀ ਹਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ । ਸਾਡੀ ਕੌਮ ਦੇ ਜੁਝਾਰੂ ਬੰਦੀ ਸਿੰਘ ਜੋ ਸਮੁੱਚੀ ਕੌਮ ਦੀ ਖਾਤਰ ਅੱਜ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਰਕਾਰਾਂ ਰਿਹਾਅ ਨਹੀਂ ਕਰ ਰਹੀਆਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਕੌਮ ਨੂੰ ਵਾਰ ਵਾਰ ਅਪੀਲਾਂ ਦਲੀਲਾਂ ਕਰਦੇ ਆ ਰਹੇ ਹਾਂ ਕਿ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਸਮੁੱਚੀ ਕੌਮ ਦੀਆਂ ਹੱਕਾਂ ਜਲਦ ਫਤਿਹ ਕਰ ਸਕੀਏ ਉੱਥੇ ਹੀ ਅਸੀਂ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਹਰ ਰੋਜ਼ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਜ਼ਰੂਰ ਕਰਿਆ ਕਰਨ ਤਾਂ ਜੋ ਅਕਾਲ ਪੁਰਖ ਦੀ ਦਿਆ ਮਿਹਰ ਦੇ ਨਾਲ ਸਾਡੇ ਜੁਝਾਰੂ ਸਿੰਘ ਜਲਦ ਰਿਹਾਅ ਹੋ ਸਕਣ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ,ਡੋਗਰ ਸਿੰਘ ਟੂਸੇ,ਸਤਵੰਤ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ, ਗੁਰਜੰਟ ਸਿੰਘ ਟੂਸੇ,ਕੁਲਵਿੰਦਰ ਸਿੰਘ ਬੌਬੀ ਸਹਿਜਾਦ,ਨਿਰਭੈ ਸਿੰਘ ਅੱਬੂਵਾਲ,ਬੰਤ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ ਦੋਲੋ ਖੁਰਦ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ ।

ਆਪ ਦੇ ਸਰਗਰਮ ਆਗੂ ਸਮੇਤ ਪੰਜਾ ਵਿਅਕਤੀਆਂ ਨੂੰ ਹੋਈ  1 ਸਾਲ ਦੀ ਸਜ਼ਾ 5.5 ਹਜ਼ਾਰ ਰੁਪਏ ਜੁਰਮਾਨਾ 

ਮਾਮਲਾ ਭਗਵੰਤ ਮਾਨ ਦੇ ਗੰਨਮੈਨ ਵੱਲੋਂ ਦਰਜ ਕਰਵਾਏ ਮੁਕੱਦਮੇ ਦਾ                                 

ਬਰਨਾਲਾ /ਮਹਿਲ ਕਲਾਂ 28 ਅਕਤੂਬਰ (ਗੁਰਸੇਵਕ ਸਿੰਘ ਸੋਹੀ ) ਪਿਛਲੇ ਸਮੇਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਸ ਕਾਕਾ ਸਿੰਘ ਪੰਡੋਰੀ ਦੀ ਹੋਈ ਮੌਤ ਤੋਂ 13 ਅਗਸਤ 2018 ਨੂੰ ਅੰਤਮ ਸੰਸਕਾਰ ਮੌਕੇ ਪਿੰਡ ਪੰਡੋਰੀ ਵਿਖੇ ਉਸ ਸਮੇਂ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਸਨ ।ਪਰ ਵਿਧਾਇਕ ਦੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਜਦੋਂ ਭਗਵੰਤ ਮਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਪਰਤਣ ਲੱਗੀ ਤਾਂ ਮੌਕੇ ਤੇ ਹੀ ਹਾਜ਼ਰ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਗਗਨ ਸਰਾਂ ਕੁਰੜ ,ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ, ਪਰਗਟ ਸਿੰਘ ਮਹਿਲ ਖੁਰਦ ,ਕਰਮ ਸਿੰਘ ਉੱਪਲ ਹਰਦਾਸਪੁਰਾ ਅਤੇ ਅਮਨਦੀਪ ਸਿੰਘ ਟੱਲੇਵਾਲ ਨੇ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਗੰਨਮੈਨ ਨੇ ਰੋਕ ਦਿੱਤਾ।  ਇਸ ਉਪਰੰਤ ਉਕਤ ਵਿਅਕਤੀਆਂ ਦਿ ਭਗਵੰਤ ਮਾਨ ਦੇ ਗੰਨਮੈਨਾ ਨਾਲ ਕਾਫੀ ਤਕਰਾਰਬਾਜ਼ੀ ਵੀ ਹੋਈ । ਘਟਨਾ ਤੋਂ ਬਾਅਦ ਹਾਜ਼ਰ ਲੋਕਾਂ ਨੇ  ਮਾਮਲੇ ਨੂੰ ਸ਼ਾਂਤ ਕਰਵਾਇਆ ਜਿਸ ਤੋ ਬਾਅਦ ਭਗਵੰਤ ਮਾਨ ਦੇ ਇਕ ਸੁਰੱਖਿਆ ਕਰਮੀ ਲਖਵੀਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਮਰਦਾਂਹੇੜੀ ਥਾਣਾ ਸਮਾਣਾ ਜ਼ਿਲ੍ਹਾ ਪਟਿਆਲਾ ਬਿਆਨਾਂ ਦੇ ਆਧਾਰ ਤੇ ਉਕਤ ਪੰਜਾਂ ਵਿਅਕਤੀਆਂ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਨੰਬਰ 0070 ਮਿਤੀ 13 ਅਗਸਤ 2018 ਆਈ ਪੀ ਸੀ ਧਾਰਾ 353.186.341.147.149.ਤਹਿਤ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਮਾਣਯੋਗ ਜੱਜ ਕਪਿਲ ਦੇਵ ਸਿੰਗਲਾ ਨੇ ਦੋਸਾਂ ਦਾ ਸਾਹਮਣਾ ਕਰ ਰਹੇ ਉਕਤ ਪੰਜਾਂ ਵਿਅਕਤੀਆਂ ਨੂੰ ਦੋ ਧਰਾਵਾਂ ਤਹਿਤ ਇੱਕ ਇੱਕ ਸਾਲ ਦੀ ਸਜ਼ਾ ਅਤੇ ਇਕ ਧਾਰਾ ਤਹਿਤ ਤਿੰਨ ਮਹੀਨਿਆਂ ਦੀ ਸਜ਼ਾ ਅਤੇ ਪੰਜ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਗਿਆ ਹੈ। ਮਾਨਯੋਗ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਮੌਕੇ ਤੇ ਹੀ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਕੇਸ ਸਬੰਧੀ ਭਗਵੰਤ ਮਾਨ ਨਾਲ ਉਕਤ ਵਿਅਕਤੀਆਂ ਦਿ ਸਮਝੌਤਾ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਮਾਮਲੇ ਨੂੰ ਹੱਲ ਕਰਨ ਸਬੰਧੀ ਵਿਧਾਇਕ ਕੁਲਵੰਤ ਪੰਡੋਰੀ ਦੇ ਖੇਮੇ ਵਿਚ ਸਮਝੌਤਾ ਕਰਵਾਉਣ ਦੀਆਂ ਗੱਲਾਂ ਚੱਲੀਆਂ ।ਪਰ ਮਸਲੇ ਨੂੰ ਹੱਲ ਕਰਨ ਲਈ ਕੋਈ ਗੱਲ ਸਿਰੇ ਨਾ ਚੜ੍ਹੀ ਆਖ਼ਰ ਨੂੰ ਇਹ ਮੁਕੱਦਮਾ ਆਪਣੇ ਅੰਜਾਮ ਤੱਕ ਪੁੱਜ ਚੁੱਕਿਆ ਸੀ।

ਜਿਕਰਯੋਗ ਹੈ ਕਿ ਨਿਰਮਲ ਸਿੰਘ ਨਿੰਮਾ ਹੋਣ ਕਾਂਗਰਸ ਦੇ ਬਲਾਕ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪਰਗਟ ਸਿੰਘ ਮਹਿਲ ਖੁਰਦ ਮੁਕੱਦਮਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਾਲੋਂ ਦੂਰੀ ਬਣਾ ਕੇ ਚੱਲ ਰਹੇ ਸੀ। ਪਰ ਹੁਣ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਸਮੇਂ ਵਿਧਾਇਕ ਕੁਲਵੰਤ ਪੰਡੋਰੀ ਨਾਲ ਸੁਲ੍ਹਾ ਸਫ਼ਾਈ ਕਰਕੇ ਮੁੜ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਵਜੋਂ ਸੇਵਾਵਾਂ ਨੂੰ ਦੇ ਆ ਰਹੇ ਹਨ। ਜਦਕਿ ਗਗਨ ਸਰਾਂ ,ਕਰਮਜੀਤ ਸਿੰਘ ਉੱਪਲ ,ਅਮਨਦੀਪ ਸਿੰਘ ਪਹਿਲਾਂ ਹੀ ਸੁਖਪਾਲ ਖਹਿਰਾ ਨਾਲ ਕੰਮ ਕਰਦੇ ਆ ਰਹੇ ਹਨ।  ਇਲਾਕੇ ਅੰਦਰ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਖੂਬ ਚਰਚਾ ਹੋ ਰਹੀ ਹੈ।

ਬਜ਼ੁਰਗਾਂ ਦੀ ਦਿੱਤੀ ਹੋਈ ਨਸੀਹਤ ਦੀ ਅਸਲ ਸੱਚਾਈ  

ਜੀਵਨ ਵਿੱਚ ਜੋਂ ਸਬਕ ਖਾਲੀ ਪੇਟ, ਖਾਲੀ ਜੇਬ ਅਤੇ ਮਾੜਾ ਸਮਾਂ ਸਿਖਾਉਂਦਾ ਹੈ, ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ।

ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹੋਵੇਗੀ ਖਾਲੀ ਪਈਆਂ ਅਸਾਮੀਆ ਲਈ ਭਰਤੀ - ਕੈਬਨਿਟ ਮੰਤਰੀ ਮੀਤ ਹੇਅਰ

ਚੰਡੀਗੜ੍ਹ, 28 ਅਕਤੂਬਰ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਲਈ ਪੁਨਰਗਠਨ ਦੀ ਪ੍ਰਕਿਰਿਆ ਜਲਦ ਮੁਕੰਮਲ ਕਰਕੇ ਇਨਾਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਹ ਗੱਲ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਰਕਾਰੀ ਪ੍ਰੈਸ ਦੇ ਦੌਰੇ ਮੌਕੇ ਕਹੀ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜਬੂਤ ਕਰਨ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਰਹੱਦ ਉਪਰ ਲੱਗੀ ਕੰਡਿਆਲੀ ਤਾਰ ਦਾ ਮੁੱਦਾ ਚੁੱਕਿਆ

ਚੰਡੀਗੜ੍ਹ, 28 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੂਬੇ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨਾਲ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਮਦਰਦੀ ਨਾਲ ਵਿਚਾਰਨ ਦੀ ਅਪੀਲ ਕੀਤੀ ! ਇਥੇ ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਸਰਹੱਦ ਦੇ ਅੰਦਰ ਵਾਲੇ ਪਾਸੇ ਕਲੀ ਕਿਲੋਮੀਟਰ ਦੂਰ ਭਾਰਤ ਸਰਕਾਰ ਵਲੋ ਸਰਹੱਦ ਪਾਰ ਤੋਂ ਹੋ ਰਹੀ ਸਮਗਲਿੰਗ ਅਤੇ ਹੋਰ ਗਤੀ ਵਿਧੀਆ ਨੂੰ ਰੋਕਣ ਲਈ ਕੰਡਿਆਲੀ ਤਾਂ ਲਾਈ ਹੋਈ ਹੈ ਜਿਸ ਨੂੰ ਲੰਘ ਕੇ ਕਿਸਾਨਾਂ ਨੂੰ ਸਰਹੱਦ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਖੇਤੀ ਕਰਨ ਜਾਣ ਪੈਂਦਾ ਹੈ ਜਿਸ ਲਈ ਕਿਸਾਨਾਂ ਨੂੰ ਬਹੁਤ ਸਾਰਿਆ ਮੁਸਕਲਾ ਦਾ ਸਾਮਣਾ ਕਰਨਾ ਪੈਦਾ ਹੈ।

ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼

ਚੰਡੀਗੜ੍ਹ, 28 ਅਕਤੂਬਰ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜਿਲੇ ਵਿੱਚ ਮਿਲੀਭੁਗਤ ਨਾਲ ਠੇਕੇਦਾਰਾਂ ਵੱਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਤਿੰਨ ਠੇਕੇਦਾਰਾਂ/ਟੈਂਡਰਕਾਰਾਂ ਦਵਿੰਦਰ ਸਿੰਘ ਵਾਸੀ ਫਰੀਦਕੋਟ, ਤਲਵੰਡੀ ਭਾਈ ਦੇ ਵਾਸੀ ਦਵਿੰਦਰਪਾਲ ਅਤੇ ਗੁਰੂਸ਼ਕਤੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਧੋਖਾਧੜੀ ਅਤੇ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਨੰਦੇਆਣਾ ਗੇਟ, ਫ਼ਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ।

ਕਸਬਾ ਸਿੱਧਵਾਂ ਬੇਟ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ-Video

ਕਸਬਾ ਸਿੱਧਵਾਂ ਬੇਟ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ- Video

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ

ਮੁਕੇਰੀਆਂ ਕੋਲਿਆਂ ਵਾਲੇ ਦੀ ਦੁਕਾਨ ਨੂੰ ਲੱਗ ਭਿਆਨਕ ਅੱਗ-Video

ਮੁਕੇਰੀਆਂ ਨਜ਼ਦੀਕ ਪੈਂਦੇ ਬਹਿਲ ਕੋਲਿਆਂ ਵਾਲੇ ਦੀ ਦੁਕਾਨ ਨੂੰ ਲੱਗ ਭਿਆਨਕ ਅੱਗ

ਰੂਪ ਵਾਟਿਕਾ ਸਕੂਲ ਵਿੱਚ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ 

ਜਗਰਾਓਂ 25 ਅਕਤੂਬਰ (ਅਮਿਤ ਖੰਨਾ) ਰੂਪ ਵਾਟਿਕਾ ਸਕੂਲ ਚ ਆਏ ਦਿਨ ਕੋਈ ਨਾ ਕੋਈ ਸਮਾਗਮ ਕਰਵਾਇਆ ਜਾਂਦਾ ਹੈ  ਰੂਪ ਵਾਟਿਕਾ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਬਡ਼ੇ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਹਰ  ਕਲਾਸ ਮੁਤਾਬਕ ਕੰਪੀਟੀਸ਼ਨ ਕਰਵਾਏ ਗਏ ਜਿਵੇਂ ਕਿੰਡਰਗਾਰਟਨ  ਲਈ ਕੈਂਡਲ ਮੇਕਿੰਗ ਪ੍ਰਾਇਮਰੀ ਲਈ ਗਿਫਟ ਰੈਪਿੰਗ ਤੇ ਦੀਅਾਂ ਮੇਕਿੰਗ ਸੀਨੀਅਰ ਵਿੰਗ ਲਈ ਕਲਾਸ ਡੈਕੋਰੇਸ਼ਨ ਪੇਟ ਮੇਕਿੰਗ  ਕਰਵਾਏ ਗਏ ਸਾਰੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਵਿੱਚ ਹਿੱਸਾ ਲਿਆ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਬੱਚਿਆਂ ਦੁਆਰਾ ਬਣਾਈਆਂ ਚੀਜ਼ਾਂ ਨੂੰ ਦੇਖਿਆ ਅਤੇ ਸਲਾਹਿਆ ਇਸ ਦੇ ਨਾਲ ਹੀ ਸਕੂਲ ਦੇ ਇੰਟਰ ਹਾਊਸ ਕੰਪੀਟੀਸ਼ਨ ਵਿਚ ਰੰਗੋਲੀ ਕੰਪੀਟੀਸ਼ਨ ਹੋਇਆ ਫਿਰ ਰੰਗੋਲੀ  ਜਿਸ ਵਿੱਚ ਚਾਰੇ ਹਾਉੂਸ ਦੇ ਬੱਚਿਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਯਕੀਨੀ ਬਣਾਈ  ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਜੇਤੂ ਹਾਊਸਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਮੂਹ ਸਟਾਫ ਨੇ ਪ੍ਰਿੰਸੀਪਲ ਵਿੰਮੀ ਠਾਕੁਰ ਨਾਲ ਮਿਲ ਕੇ ਲਕਸ਼ਮੀ ਦੀ ਪੂਜਾ ਵੀ ਕੀਤੀ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ  ਦੀਵਾਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ

ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਨਾਲ ਮਨਾਈ ਗਈ ਦੀਵਾਲੀ 

ਜਗਰਾਓਂ 25 ਅਕਤੂਬਰ (ਅਮਿਤ ਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 151 ਪੈਨਸ਼ਨ ਵੰਡ ਸਮਾਰੋਹ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਮਨਾਇਆ ਗਿਆ  ਇਸ ਸਮਾਰੋਹ ਦੇ ਮੁੱਖ ਮਹਿਮਾਨ ਰਿਟਾਇਰ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਹਨ ਜਦਕਿ ਗੈਸਟ ਆਫ਼ ਆਨਰ ਮਨਪ੍ਰੀਤ ਕੌਰ ਔਲਖ ਸਨ  ਇਸ ਮਹੀਨੇ ਦੀਵਾਲੀ ਨੂੰ ਮਨਾਉਂਦੇ ਹੋਏ 25 ਬਜ਼ੁਰਗਾਂ ਨੂੰ 2 ਮਹੀਨੇ ਦੀ ਪੈਨਸ਼ਨ ਵੰਡੀ ਗਈ ਜਿਸ ਵਿੱਚ ਇੱਕ ਮਹੀਨੇ ਦੀ ਪੈਨਸ਼ਨ ਕੁਲਵੰਤ ਸਿੰਘ ਨੇ ਆਪਣੀ ਨੇਕ ਕਮਾਈ ਵਿੱਚੋਂ ਦਿੱਤੀ  ਜਦੋਂ ਕਿ ਮਨਪ੍ਰੀਤ ਔਲਖ ਨੇ ਬਜ਼ੁਰਗਾਂ ਨੂੰ ਮਠਿਆਈ ਦੇ ਡੱਬੇ ਦੇ ਕੇ ਉਨ੍ਹਾਂ ਨਾਲ ਦੀਵਾਲੀ ਮਨਾਈ ਇਸ ਤੋਂ ਇਲਾਵਾ ਸੰਸਥਾ ਵੱਲੋਂ ਮੋਮਬੱਤੀਆਂ ਦੇ ਡੱਬੇ ਵੀ ਵੰਡੇ ਗਏ ਸੰਸਥਾ ਦੀ ਟੀਮ ਨੂੰ ਸ਼ਿਵਾਲਿਕ ਮਾਡਲ ਸਕੂਲ ਦੇ ਮਾਲਕ ਡੀ ਕੇ ਸ਼ਰਮਾ ਤੇ ਪ੍ਰਿੰਸੀਪਲ ਨੀਲਮ ਸ਼ਰਮਾ ਦਾ ਵੀ ਧੰਨਵਾਦ ਕੀਤਾ ਜਿਹਡ਼ੇ ਹਰ ਵਾਰ ਇਨ੍ਹਾਂ ਬਜ਼ੁਰਗਾਂ ਲਈ ਠੰਡਾ ਚਾਹ ਬਿਸਕੁਟ ਆਦਿ ਦਾ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹਨ  ਸਟੇਜ ਸੈਕਟਰੀ ਦੀ ਭੂਮਿਕਾ ਦਮਨਦੀਪ ਸਿੰਘ ਵੱਲੋਂ ਨਿਭਾਈ ਗਈ  ਇਸ ਸਮਾਗਮ ਮੌਕੇ ਪ੍ਰਧਾਨ ਮਨਿੰਦਰਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਨੀ, ਸੈਕਟਰੀ ਫਾਇਨਾਂਸ ਰਾਜਨ ਬਾਂਸਲ, ਸੈਕਟਰੀ ਸਟੇਜ ਦਮਨਦੀਪ ਸਿੰਘ ,ਪੈਟਰਨ ਵਿਨੋਦ ਬਾਂਸਲ, ਪੈਟਰਨ ਐਡਵੋਕੇਟ ਬੀ ਕੇ ਗੋਇਲ ,ਪੈਟਰਨ ਡੀਕੇ ਸ਼ਰਮਾ , ਜੁਆਇੰਟ ਸੈਕਟਰੀ ਡਾ ਰਜਨੀਸ਼ਪਾਲ ਸਿੰਘ, ਜੁਆਇੰਟ ਸੈਕਟਰੀ ਜਸਪਾਲ ਸਿੰਘ , ਪ੍ਰੈੱਸ ਸੈਕਟਰੀ ਵਿੱਕੀ ਔਲਖ, ਰਾਜਨ ਜੈਨ ,ਮਨਪ੍ਰੀਤ ਸਿੰਘ ਜਗਰੂਪ ਸਿੰਘ ਵੀ ਹਾਜ਼ਰ ਸਨ

ਗੁਰਦੁਆਰਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਜਗਰਾਓਂ 25 ਅਕਤੂਬਰ (ਅਮਿਤ ਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ: 133 ਅਤੇ  ਗੁਰਦੁਆਰਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ  ਜਿਸ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਦੇ ਵਿੱਚ ਸ੍ਰੀ ਅਖੰਡ ਪਾਠ ਦੀ ਸੇਵਾ ਸੁਰਿੰਦਰ ਸਿੰਘ ਭਾਰਤ ਆਟੋ ਜਗਰਾਉਂ  ਵਾਲਿਆਂ ਦੀ ਬੇਟੀ ਹਨੀ ਯੂਐਸਏ ਵੱਲੋਂ ਕਰਵਾਈ ਗਈ ਪੂਜਾ ਅਤੇ ਹਵਨ ਏਕਮ ਸਿੰਘ ਸੱਗੂ  ਕੁੰਵਰ ਸਿੰਘ ਸੱਗੂ ਪੋਤਰੇ ਸਵਰਗੀ ਸਰਦਾਰ ਨਛੱਤਰ ਸਿੰਘ ਸੱਗੂ ਵੱਲੋਂ ਕਰਵਾਇਆ ਗਿਆ ਝੰਡੇ ਦੀ ਸੇਵਾ ਅਤੇ ਪ੍ਰਸਾਦ ਦੀ ਸੇਵਾ ਹਰਪ੍ਰੀਤ ਸਿੰਘ ਸੱਗੂ  ਸ. ਸਤਵਿੰਦਰ ਸਿੰਘ ਸੱਗੂ ਪੁੱਤਰ ਸਵਰਗੀ ਸਰਦਾਰ ਨਛੱਤਰ ਸਿੰਘ ਸੱਗੂ ਵੱਲੋਂ ਕਰਵਾਈ ਗਈ  ਝੰਡੇ ਦੀ ਰਸਮ ਡਾ ਮਨਪ੍ਰੀਤ ਸਿੰਘ ਸੀਰਾਂ ਵੱਲੋਂ ਅਦਾ ਕੀਤੀ  ਗਈ  ਅਤੇ ਉਸ ਤੋਂ ਬਾਅਦ ਢਾਡੀ ਜਥਿਆਂ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ  ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ  , ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ,  ਵਿਧਾਇਕਾਂ  ਸਰਬਜੀਤ ਕੌਰ ਮਾਣੂਕੇ ਦੇ ਪਤੀ ਸਰਦਾਰ ਸੁਖਜਿੰਦਰ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲ਼ੇ ਕੌਂਸਲਰ ਜਰਨੈਲ ਸਿੰਘ ਲੋਹਟ ਕੌਂਸਲਰ ਰਾਜੂ ਕਾਮਰੇਡ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਧਾਲੀਵਾਲ ਅਤੇ ਹੋਰ ਵੀ ਇਲਾਕੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ ਸਟੇਜ ਦੀ ਸੇਵਾ ਹਰਜਿੰਦਰ ਸਿੰਘ ਮੁੱਦੜ ਵੱਲੋਂ  ਨਿਭਾਈ ਗਈ  ਇਸ ਤੋਂ ਬਾਅਦ  ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਮੈਂਬਰ ਠੇਕੇਦਾਰ ਜੋਗਿੰਦਰ ਸਿੰਘ ਗਾਬੜੀਆ  ਸਰਪ੍ਰਸਤ ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਸਰਪ੍ਰਸਤ  ਠੇਕੇਦਾਰ ਗੁਰਦੇਵ ਸਿੰਘ ਮੱਲਾ ਪ੍ਰਧਾਨ, ਠੇਕੇਦਾਰ ਬਲਵੀਰ ਸਿੰਘ ਸਿਵੀਆ ਖ਼ਜ਼ਾਨਚੀ, ਠੇਕੇਦਾਰ ਜਿੰਦਰ ਸਿੰਘ ਵਿਰਦੀ ਜਨਰਲ ਸਕੱਤਰ, ਠੇਕੇਦਾਰ ਰਾਜਿੰਦਰ ਸਿੰਘ ਰਿੰਕੂ ਮੀਤ ਪ੍ਰਧਾਨ,  ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਮੀਤ ਸੈਕਟਰੀ ਠੇਕੇਦਾਰ ਹਰਦਿਆਲ ਸਿੰਘ ਮੁੰਡੇ ਮੁੱਖ ਸਲਾਹਕਾਰ ,ਠੇਕੇਦਾਰ ਹਾਕਮ ਸਿੰਘ ਸੀਰਾ , ਠੇਕੇਦਾਰ ਗੁਰਚਰਨ ਸਿੰਘ ਘਟੋਡ਼ੇ ,ਠੇਕੇਦਾਰ ਤਰਲੋਚਨ ਸਿੰਘ ਸੀਰਾ, ਠੇਕੇਦਾਰ ਭਵਨਜੀਤ ਸਿੰਘ ਉੱਭੀ ,ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਬਲਵਿੰਦਰ ਸਿੰਘ ਭੰਮਰਾ, ਠੇਕੇਦਾਰ ਜਸਬੀਰ ਸਿੰਘ ਧਾਲੀਵਾਲ, ਠੇਕੇਦਾਰ ਪਰਮਜੀਤ ਸਿੰਘ ਸਮਾਧੀਆ , ਸਰਵਣ ਸਿੰਘ ਧੰਜਲ ਪੀ ਕੇ  ਇਲੈਕਟ੍ਰੋਨਿਕ ਅਤੇ ਵਿਸ਼ਕਰਮਾ ਮੰਦਰ ਕਮੇਟੀ ਦੇ ਮੈਂਬਰ ਸਰਦਾਰ ਦਰਸ਼ਨ ਸਿੰਘ ਉੱਭੀ, ਸਰਪ੍ਰਸਤ ਸਰਦਾਰ ਜਸਵੰਤ ਸਿੰਘ ਸੱਗੂ ਸਰਪ੍ਰਸਤ, ਸਰਦਾਰ ਦਰਸ਼ਨ ਸਿੰਘ ਸੱਗੂ ਪ੍ਰਧਾਨ,  ਸਰਦਾਰ ਹਰਵਿੰਦਰ ਸਿੰਘ ਸੱਗੂ ਜਨਰਲ ਸਕੱਤਰ, ਸਰਦਾਰ ਹਰਜਿੰਦਰ ਸਿੰਘ ਮੁੱਧੜ ਮੀਤ ਪ੍ਰਧਾਨ, ਸਟੇਜ ਸੈਕਟਰੀ , ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਸਰਦਾਰ ਦਰਸ਼ਨ ਸਿੰਘ ਸੱਗੂ ,ਸਰਪ੍ਰਸਤ ਸਰਦਾਰ ਬਲਵੰਤ ਸਿੰਘ ਪਨੇਸਰ ਸਰਪ੍ਰਸਤ , ਸਰਦਾਰ ਸੁਰਜੀਤ ਸਿੰਘ ਐੱਸ ਡੀ ਓ ਖਜ਼ਾਨਚੀ ,ਸਰਦਾਰ ਹਰਜਿੰਦਰ ਸਿੰਘ ਮੁੱਦੜ ਜਨਰਲ ਸਕੱਤਰ, ਸਰਦਾਰ ਸਤਵਿੰਦਰ ਸਿੰਘ ਸੱਗੂ, ਆਦਿ ਹਾਜ਼ਰ ਸਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 246ਵੇਂ ਦਿਨ ਪਿੰਡ ਛਾਪਾ ਤੇ ਜੰਡ ਨੇ ਭਰੀ ਹਾਜ਼ਰੀ

  ਹੁਣ ਮੋਰਚਿਆਂ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗੇਗਾ ਸਿੱਖ ਆਪਣੀਆਂ ਹੱਕੀ ਮੰਗਾਂ ਤੇ ਜਲਦ ਫਤਿਹ ਕਰਨਗੇ - ਦੇਵ ਸਰਾਭਾ  

ਸਰਾਭਾ /ਮੁੱਲਾਪੁਰ ,25 ਅਕਤੂਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 246ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ,ਅਮਰ ਸਿੰਘ ਕੁਤਬਾ,ਨੰਬੜਦਾਰ ਜਸਮੇਲ ਸਿੰਘ ਜੰਡ, ਕਰਨੈਲ ਸਿੰਘ ਜੰਡ, ਤੇਜਾ ਸਿੰਘ ਜੰਡ, ਸਿੰਗਾਰਾ ਸਿੰਘ ਜੰਡ, ਰਾਜਦੀਪ ਸਿੰਘ ਜੰਡ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਵੇਂ ਸਿੱਖ ਕੌਮ ਦਾ ਦੀਵਾਲੀ ਨਾਲ ਕੋਈ ਦੂਰ ਦਾ ਨਾਤਾ ਤਕ ਨਹੀਂ ਪਰ ਫਿਰ ਵੀ ਉਹ ਹਿੰਦੂਆਂ ਨਾਲੋਂ ਵਧ ਕੇ ਇਸ ਤਿਉਹਾਰ ਨੂੰ ਪੈਸੇ ਦੀ ਬਰਬਾਦੀ ਕਰਦੇ ਹਨ।ਜਦ ਕਿ ਜਿਸ ਕੌਮ ਦੇ ਦੀਪ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲ੍ਹਾਂ ਵਿੱਚ ਬੰਦ ਹੋਣ ਤਾਂ ਫੇਰ ਉਹ ਹਿੰਦੂ ਕੌਮ ਨੂੰ ਉਨ੍ਹਾਂ ਦੀ ਦੀਵਾਲੀ ਤੇ ਮੁਬਾਰਕਾਂ ਕਿਵੇਂ ਦੇਣ । ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ਚੰਗੀ ਖੇਡ ਨਾਲ ਜੁੜੇ ਹੋਏ ਹੋਣ   ਉਨ੍ਹਾਂ ਨੂੰ ਗੰਦੀ ਸੋਚ ਰੱਖਣ ਵਾਲੇ ਲੋਕ ਜਾਗਣ ਤੋਂ ਪਹਿਲਾਂ ਬੁਝਾ ਦਿੰਦੇ ਹਨ। ਜਿਵੇਂ ਦੀਪ ਸਿੱਧੂ,ਸਭਦੀਪ ਮੂਸੇਵਾਲਾ ਅਤੇ ਸੰਦੀਪ ਅੰਬੀਆਂ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਏ। ਸਰਕਾਰਾਂ ਉਨ੍ਹਾਂ ਪੰਜਾਬ ਦੇ ਜਾਗਦੇ  ਦੀਵਿਆਂ ਨੂੰ ਭਜਾਉਣ ਵਾਲੇ ਕਾਤਲਾਂ ਨੂੰ ਸਜ਼ਾਵਾਂ ਦੇਣ ਨਾਲੋਂ ਉਨ੍ਹਾਂ ਦੀ  ਪ੍ਰਾਹੁਣਾਚਾਰੀ ਵੱਧ ਕਰਦੀਆਂ ਹਨ ਜਾਂ ਫੇਰ ਕਾਤਲਾਂ ਨੂੰ ਪੁਲਸ ਦੀ ਗ੍ਰਿਫਤ ਚੋਂ ਭਜਾ ਦਿੰਦੀਆਂ ਹਨ । ਜੇਕਰ ਸਿੱਖ ਕੌਮ ਦੇ ਜੁਝਾਰੂ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਪੰਜਾਬ ਦੀ ਜਵਾਨੀ ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਅੱਗੇ ਆਪਣੇ ਸੀਸ ਭੇਟ ਕਰ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਆਖਦੇ ਹਨ ਤਾਂ ਸਰਕਾਰਾਂ ਦੇ ਚਮਚੇ ਇਹ ਕਹਿ ਕੇ ਭੰਡਦੇ ਹਨ ਕਿ ਇਹ ਤੱਤੀਆਂ ਗੱਲਾਂ ਕਰਦੇ ਨੇ ਕੌਮ ਦਾ ਵੱਡਾ ਨੁਕਸਾਨ ਕਰਨਗੇ।ਜੇਕਰ ਸਰਕਾਰਾਂ ਸਿੱਖ ਕੌਮ ਨਾਲ ਵਫ਼ਾ ਕਰਦੀਆਂ ਹੁੰਦੀਆਂ ਤਾਂ ਸਿੱਖ ਕੌਮ ਨੂੰ ਰੋਸ ਮੁਜ਼ਾਹਰੇ ਧਰਨੇ ਕਰਕੇ ਮੋਰਚੇ ਨਾ ਲਾਉਣੇ ਪੈਂਦੇ । ਸਮੁੱਚੀ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵਲੋਂ ਜੇਲ ਤੋਂ ਆਏ ਸੰਦੇਸ਼ ਤੇ ਹੁਣ ਮੋਰਚਿਆਂ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਣਗਾ ਸਿੱਖ ਆਪਣੀਆਂ ਹੱਕੀ ਮੰਗਾਂ ਤੇ ਫਤਿਹ ਕਰਨਗੇ। ਉਨ੍ਹਾਂ ਨੇ ਅੱਗੇ ਆਖਿਆ ਕਿ ਜੇ ਭਾਰਤ ਦਾ ਪ੍ਰਧਾਨ ਮੰਤਰੀ ਹੀ ਸਿੱਖ ਕੌਮ ਨਾਲ ਵਫ਼ਾ ਨਾ ਕਰੇ ਤਾਂ ਫਿਰ ਕੌਮ ਨੂੰ ਇਕ ਘਰ ਚੋਂ ਇਕ ਮੈਂਬਰ ਦਾ ਸੰਘਰਸ਼ ਵਿਚ ਆਉਣਾ ਹੀ ਪਵੇਗਾ। ਬਾਕੀ ਸਰਾਭਾ ਪੰਥਕ ਮੋਰਚੇ ਤੋਂ ਸਿੱਖ ਕੌਮ ਨੇ ਬੰਦੀ ਛੋੜ ਦਿਵਸ ਮੌਕੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀਆਂ ਕੀਤੀਆਂ ਹਨ ਕਿ ਬੰਦੀ ਸਿੰਘ ਜਲਦ ਰਿਹਾਅ ਹੋ ਜਾਣ । ਹੁਣ ਪ੍ਰਮਾਤਮਾ ਵੀ ਸਿੱਖ ਕੌਮ ਤੇ ਮਿਹਰ ਜ਼ਰੂਰ ਕਰੇਗਾ ਪਰ ਪੂਰੀ ਕੌਮ ਨੂੰ ਆਪਣੇ ਹੱਕ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ । ਇਸ ਮੌਕਾ ਖ਼ਜ਼ਾਨਚੀ ਪਲਵਿੰਦਰ ਸਿੰਘ ਟੂਸੇ ਦਵਿੰਦਰ ਸਿੰਘ ਸਰਾਭਾ ਬਚਿੱਤਰ ਸਿੰਘ ਬੁਰਜ ਲਿੱਟਾਂ,ਹਰਜੀਤ ਸਿੰਘ ਬੁਰਜ ਲਿੱਟਾਂ,ਏਕਮਜੋਤ ਸਿੰਘ ਬੁਰਜ ਲਿੱਟਾਂ, ਜਸਰਾਜ ਸਿੰਘ ਜੰਡ,ਬੱਚੀ ਪਰਨੀਤ ਕੌਰ ਜੰਡ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ ਦੋਲੋ ਖੁਰਦ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ ।

ਤਲਵੰਡੀ ਸਾਬੋ ਵਿਖੇ ਵੀ ਧੂੰਮਧਾਮ ਨਾਲ ਮਨਾਇਆ ਵਿਸ਼ਵਕਰਮਾ ਦਿਵਸ, ਕਾਰੀਗਰਾਂ ਨੇ ਸੰਦਾਂ ਦੀ ਕੀਤੀ ਪੂਜਾ

ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰਿਸਟੀ ਦੇ ਨਿਰਮਾਤਾ ਮੰਨੇ ਜਾਂਦੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸਮੁੱਚੇ ਜਗਤ ਵਾਂਗ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਸ਼ਰਧਾ ਅਤੇ ਭਾਵਨਾ ਨਾਲ ਮਨ੍ਹਾਇਆ ਗਿਆ।ਅੱਜ ਜਿੱਥੇ ਨਗਰ ਅੰਦਰ ਵਿਸ਼ਵਕਰਮਾ ਭਵਨ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਉੱਥੇ ਨਗਰ ਦੇ ਰਾਮਗੜ੍ਹੀਆ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਕਾਰੀਗਰਾਂ ਨੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ। ਅੱਜ ਵਿਸ਼ਵਕਰਮਾ ਭਵਨ ਵਿੱਚ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਦਰਸ਼ਨ ਸਿੰਘ ਚੱਠਾ ਅਤੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਬਸਪਾ ਦੇ ਸੂਬਾਈ ਆਗੂ ਮਾ. ਜਗਦੀਪ ਸਿੰਘ ਗੋਗੀ ਆਦਿ ਨੇ ਹਾਜ਼ਰੀ ਲਵਾਈ। ਦੂਜੇ ਪਾਸੇ ਅੱਜ ਭਵਨ ਨਿਰਮਾਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਕਾਰੀਗਰਾਂ ਨੇ ਆਪਣੀਆਂ ਦੁਕਾਨਾਂ ਚ ਆਪਣੇ ਕਿੱਤੇੇ ਨਾਲ ਸਬੰਧਿਤ ਸੰਦ ਕੱਚੀ ਲੱਸੀ ਨਾਲ ਧੋ ਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਅਤੇ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਿਕ ਅੱਜ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀ ਕੀਤਾ।

ਬੰਦੀ ਛੋੜ ਦਿਵਸ ਮੌਕੇ ਹਜ਼ਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਹੋਈਆਂ ਨਤਮਸਤਕ, ਸੁੰਦਰ ਦੀਪਮਾਲਾ ਬਣੀ ਖਿੱਚ ਦਾ ਕੇਂਦਰ

ਤਲਵੰਡੀ ਸਾਬੋ,  25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਜਗਤ ਵਾਂਗ ਬੰਦੀਛੋੜ ਦਿਵਸ (ਦੀਵਾਲੀ) ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਇਸ ਮੌਕੇ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਉਥੇ ਰਾਤ ਸਮੇਂ ਸ਼ਹਿਰ ਦੀਆਂ ਸੰਗਤਾਂ ਨੇ ਤਖਤ ਸਾਹਿਬ ਪੁੱਜ ਕੇ ਦੀਵੇ ਜਗਾਏ। ਤਖਤ ਸਾਹਿਬ ਕੰਪਲੈਕਸ ਵਿਖੇ ਕੀਤੀ ਸੁੰਦਰ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਬੰਦੀਛੋੜ ਦਿਵਸ ਮੌਕੇ ਸਵੇਰੇ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਰਾਗੀ ਸਿੰਘਾਂ ਨੇ ‘ਦੀਵਾਲੀ ਕੀ ਰਾਤ ਦੀਵੇ ਬਾਲੀਅਨ’ ਸ਼ਬਦ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ‘ਬੰਦੀਛੋੜ ਦਿਵਸ’ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਉੱਧਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਇੱਕੇ ਦਿਨ ਮਨਾਏ ਜਾਣ ਦੇ ਚਲਦਿਆਂ ਵੱਡੀ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ ਵੀ ਤਖਤ ਸਾਹਿਬ ਨਤਮਸਤਕ ਹੋਏ। ਤਖਤ ਸਾਹਿਬ ਤੋਂ ਇਲਾਵਾ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਧਾਰਮਿਕ ਸਮਾਗਮ ਕਰਵਾਏ ਗਏ। ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਹਾਂਗੀਰ ਦੀ ਕੈਦ ਵਿੱਚੋਂ ਰਿਹਾਈ ਕਰਵਾਉਣ ਦੀ ਸਮੁੱਚੀ ਵਿਿਥਆ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉੱਧਰ ਤਖਤ ਸਾਹਿਬ ਕੰਪਲੈਕਸ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਸੁੰਦਰ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸ਼ਹਿਰ ਦੇ ਨਿਸ਼ਾਨ ਏ ਖਾਲਸਾ ਚੌਂਕ ਨੂੰ ਵੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਦੂਜੇ ਪਾਸੇ ਹਿੰਦੂ ਭਾਈਚਾਰੇ ਵੱਲੋਂ ਰਾਵਣ ਨੂੰ ਮਾਰਨ ਉਪਰੰਤ ਭਗਵਾਨ ਸ੍ਰੀ ਰਾਮ ਦੇ ਸੀਤਾ ਮਾਤਾ ਸਮੇਤ 14 ਸਾਲਾਂ ਦੇ ਬਨਵਾਸ ਉਪਰੰਤ ਵਾਪਸ ਅਯੁੱਧਿਆ ਪਰਤਣ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਦਿਵਾਲੀ ਦੇ ਤਿਉਹਾਰ ਮੱਦੇਨਜ਼ਰ ਸ਼ਹਿਰ ਵਿੱਚ ਘਰ ਘਰ ਦੀਪਮਾਲਾ ਦੇਖਣ ਨੂੰ ਮਿਲੀ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਦੇਖਣ ਨੂੰ ਮਿਲੇ ਜਿਸ ਸਦਕਾ ਬਜ਼ਾਰਾਂ ਵਿੱਚ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਹਿੰਦੂ ਭਾਈਚਾਰੇ ਦੇ ਲੋਕ ਰਾਤ ਸਮੇਂ ਮੰਦਰਾਂ ਚ ਨਤਮਸਤਕ ਵੀ ਹੋਏ। ਉੱਧਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਅਤੇ ਭਾਜਪਾ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

"ਸ਼੍ਰੀ ਵਿਸ਼ਵਕਰਮਾ ਦਿਵਸ ਸਬੰਧੀ ਵੱਖ-ਵੱਖ ਪ੍ਰੋਗਰਾਮਾਂ ਚ ਪਹੁੰਚੇ ਮੈਡਮ ਪੂਨਮ ਕਾਂਗੜਾ 

ਸੰਗਰੂਰ 25 ਅਕਤੂਬਰ( ਡਾਕਟਰ ਸੁਖਵਿੰਦਰ ) ਕਿਰਤ ਦੇ ਦੇਵਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਪਾਵਨ ਤੇ ਪਵਿੱਤਰ ਦਿਵਸ ਦੇ ਸਬੰਧ ਵਿੱਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਮੂਹ ਭਾਈਚਾਰੇ ਨੂੰ ਸ਼੍ਰੀ ਵਿਸ਼ਵਕਰਮਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਕਿਰਤ ਦੇ ਦੇਵਤਾ ਹਨ ਜ਼ੋ ਸਾਡੇ ਸਾਰਿਆਂ ਦੇ ਮਾਰਗ ਦਰਸ਼ਨ ਹਨ ਵੱਖ-ਵੱਖ ਥਾਵਾਂ ਤੇ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਇੰਦਰਜੀਤ ਸਿੰਘ ਧੀਮਾਨ, ਰਾਜਿੰਦਰ ਸਿੰਘ ਪ੍ਰਧਾਨ, ਲਾਲ ਸਿੰਘ, ਰਾਜਿੰਦਰ ਜੱਗੀ, ਜਗਸੀਰ ਸਿੰਘ ਖਜ਼ਾਨਚੀ, ਸੁਖਬੀਰ ਸਿੰਘ, ਗਿਆਨੀ ਖੇੜੀਵਾਲਾ, ਇੰਦਰਜੀਤ ਸਿੰਘ, ਗੁਰਪਿਆਰ ਸਿੰਘ ਮਾਹਲ, ਜਗਤਾਰ ਸਿੰਘ, ਅਮਨ ਚੌਪੜਾ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਸਾਜਨ ਕਾਂਗੜਾ ਪ੍ਰਚਾਰਕ ਵਾਲਮੀਕਿ ਸਭਾ, ਸੋਨੂੰ ਧੀਮਾਨ, ਜਗਸੀਰ ਸਿੰਘ ਜੱਗਾ, ਜਰਨੈਲ ਸਿੰਘ, ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ ਹੈਪੀ, ਅਮਨ ਭਿੰਦਾ, ਸੁਖਵਿੰਦਰ ਸਿੰਘ ਸੁੱਖੀ, ਹਰਭਿੰਦਰ ਕੌਰ ਸੱਗੂ, ਮਨਜੀਤ ਕੌਰ ਧੀਮਾਨ, ਰਾਣਾ ਬਾਲੁ, ਗੁਰਪ੍ਰੀਤ ਸਿੰਘ, ਪੱਮੀ ਕੌਰ ਬਾਹਮਣੀਵਾਲਾ, ਜਸਪਾਲ ਸਿੰਘ, ਜਸਪ੍ਰੀਤ ਸਿੰਘ ਜੱਸਾ, ਪ੍ਰਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ"