You are here

ਪੰਜਾਬ

ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੰਦੋਰ ਵਿਖੇ ਵਿਸ਼ੇਸ਼ ਸਮਾਗਮ ਹੋਵੇਗਾ

ਸ. ਹਰਪਾਲ ਸਿੰਘ ਭਾਟੀਆਂ ਬੁੱਢਾ ਦਲ ਵਲੋਂ ਸਨਮਾਨਿਤ

ਅੰਮ੍ਰਿਤਸਰ 20 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਮੱਧ ਪ੍ਰਦੇਸ਼ ਛਤੀਸਗੜ੍ਹ ਦੇ ਪ੍ਰਧਾਨ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਮੈਂਬਰ ਸ. ਹਰਪਾਲ ਸਿੰਘ ਭਾਟੀਆ ਉਘੇ ਸਨਅਤ ਇੰਦੋਰ ਨੇ ਉਚੇਚੇ ਤੌਰ ਤੇ ਬੁਰਜ ਅਕਾਲੀ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੁਜੇ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਸਮੇਂ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਭਰੋਸਾ ਦਿਤਾ। ਸ. ਭਾਟੀਆ ਨੇ ਮੁਲਾਕਾਤ ਸਮੇਂ ਕਿਹਾ ਕਿ ਇੰਦੋਰ ਵਿੱਚ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਇੰਦੋਰ ਦੀਆਂ ਸੰਗਤਾਂ ਨਾਲ ਮਿਲ ਕੇ ਵਿਉਤਿਆ ਜਾਵੇਗਾ। ਜਿਸ ਵਿਚ ਦੇਸ਼ ਭਰ ਦੀਆਂ ਧਾਰਮਿਕ ਸਖਸ਼ੀਅਤਾਂ ਦੀ ਸਮੂਲੀਅਤ ਹੋਵੇਗੀ। ਬੁੱਢਾ ਦਲ ਵਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸ੍ਰੀ ਸਾਹਿਬ, ਦੋਸਾਲਾ, ਧਾਰਮਿਕ ਪੁਸਤਕਾਂ ਦਾ ਸੈਟ ਭਾਟੀਆਂ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ. ਸਤਨਾਮ ਸਿੰਘ ਸਲੂਜਾ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਗੁਰਮੁਖ ਸਿੰਘ ਹੈਪੀ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਮਹਿੰਦਰ ਸਿੰਘ ਅਯੁਧਿਆ, ਬਾਬਾ ਗੁਰਮੁਖ ਸਿੰਘ, ਸ. ਬਲਵਿੰਦਰ ਸਿੰਘ ਜੋੜਾ ਸਿੰਘਾ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਰਣਜੋਧ ਸਿੰਘ, ਬਾਬਾ ਭਗਤ ਸਿੰਘ, ਅਤਦਿ ਹਾਜ਼ਰ ਸਨ।

ਪ੍ਰੋ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਲਈ ਚੁਣੇ ਜਾਣ ‘ਤੇ ਮੁਬਾਰਕਾਂ

ਜਗਰਾਉਂ , 18 ਨਵੰਬਰ ( ਗੁਰਕੀਰਤ ਜਗਰਾਉਂ/ਮਨਜਿੰਦਰਗਿੱਲ) - ਲੋਕ ਮੰਚ ਪੰਜਾਬ ਵਲੋਂ ਨਾਮਵਰ ਪੰਜਾਬੀ ਸ਼ਾਇਰ, ਗੀਤਕਾਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਡੀ ਏ ਵੀ ਕਾਲਜ ਜਗਰਾਉਂ ਦੇ ਪੁਰਾਣੇ ਵਿਦਿਆਥੀਆਂ ਨੇ ਸ. ਗਿੱਲ ਨੂੰ ਵਧਾਈ ਦਿੱਤੀ ਹੈ ਅਤੇ ਲੋਕ ਮੰਚ ਪੰਜਾਬ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਹੈ। ਸਾਡੇ ਪ੍ਰਤਨਿਧੀ ਨਾਲ ਗਲਬਾਤ ਕਰਦੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਅਮਨਜੀਤ ਸਿੰਘ ਖਹਿਰਾ, ਪਰਮਜੀਤ ਸਿੰਘ ਖਹਿਰਾ, ਵਾਹਿਗੁਰੂਪਾਲ ਔਲਖ UK, ਰਸਪਾਲ ਸਿੰਘ ਤਲਵਾੜਾ, ਸੁਖਦੇਵ ਸਿੰਘ ਗਰੇਵਾਲ UK ਅਤੇ ਹਰਬੰਸ ਸਿੰਘ ਢੋਲਣ ਨੇ ਐਲਾਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਨਾਲ ਜਿੱਥੇ ਪੰਜਾਬੀ ਸੱਭਿਆਚਾਰਕ ਗੀਤਕਾਰੀ ਦਾ ਮਾਣ ਸਤਿਕਾਰ ਵਧਿਆ ਹੈ ਉੱਥੇ ਹੀ ਸੱਭਿਅਕ ਅਤੇ ਉਸਾਰੂ ਗੀਤਕਾਰਾਂ ਲਈ ਇਹ ਇਕ ਬੇਹੱਦ ਉਤਸ਼ਾਹ ਜਨਕ ਕਦਮ ਹੋਵੇਗਾ।  ਜਗਰਾਓਂ ਡੀ ਏ ਵੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਉਸ ਸਮੇਂ ਨੂੰ ਜਾਦ ਕਰਦਿਆਂ ਜਦੋਂ ਉਹ ਪ੍ਰੋ ਗੁਰਭਜਨ ਗਿੱਲ ਦੇ ਸਨਮੁੱਖ ਬੈਠ ਓਹਨਾ ਦੀਆਂ ਰਚਨਾਵਾਂ ਸੁਣਦੇ ਸਨ ਉਹ ਸਮਾਂ  ਸੀ ਜਦੋਂ ਪੰਜਾਬੀ ਦੇ ਇਸ ਮਹਾਨ ਸਾਇਰ ਨੇ ਆਪਣੀ ਕਲਮ ਦੇ ਕਦਮ ਇਹਨਾਂ ਵਡਮੁੱਲੇ ਸਨਮਾਨਾਂ ਵੱਲ ਪੁੱਟਣੇ ਸੁਰੂ ਕੀਤੇ ਸਨ ਓਹਨਾ ਆਖਿਆ ਕੇ ਇਸ ਐਲਾਨ ਨੂੰ ਉਸਾਰੂ ਪੰਜਾਬੀ ਗੀਤਕਾਰਾਂ ਲਈ ਇਕ ਸ਼ੂੱਭ ਸ਼ਗਨ ਸਮਜਦੇ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਦਿੰਦੇ ਹੋਏ ਲੋਕ ਮੰਚ ਪੰਜਾਬ ਦਾ ਧੰਨਵਾਦ ਵੀ ਕੀਤਾ ਹੈ।

 

ਜਗਰਾਉਂ ਦੀਆਂ ਬੱਚੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪ੍ਰਾਪਤ ਕੀਤੀ ਵੱਡੀ ਨਕਦ ਇਨਾਮ ਰਾਸ਼ੀ 

ਜਗਰਾਉਂ 18 ਨਵੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੁਆਰਾ ਇਸ ਸਾਲ ਸ਼ੁਰੂ ਕਰਵਾਏ ਖੇਡ ਮੇਲੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਗਰਾਉਂ ਸ਼ਹਿਰ ਦੀਆਂ ਦੋ ਭੈਣਾਂ ਨੂਰ ਸ਼ਰਮਾ ਅਤੇ ਅਨੁਸ਼ਕਾ ਸ਼ਰਮਾ ਨੇ ਲੁਧਿਆਣਾ ਜਿਲਾ ਵਲੋਂ ਰਾਜ ਪੱਧਰੀ ਤੀਰ ਅੰਦਾਜੀ ਦੇ ਮੁਕਾਬਲੇ ਵਿੱਚ ਤਿੰਨ ਸੋਨੇ ਦੇ ਤਿੰਨ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜਗਰਾਉਂ ਸ਼ਹਿਰ ਦਾ ਮਾਣ ਵਧਾਇਆ ਹੈ ਕਲ਼ ਲੁਧਿਆਣਾ ਸ਼ਹਿਰ ਵਿਖੇ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜੇਤੂ ਖਿਡਾਰੀਆਂ ਦੇ ਖਾਤਿਆਂ ਵਿੱਚ ਨਕਦ ਰਾਸ਼ੀ ਭੇਜੀ ਜਿਸ ਤਹਿਤ ਇਹਨਾਂ ਬੱਚੀਆਂ  ਨੂੰ ਕ੍ਮ ਅਨੁਸਾਰ ਬੱਤੀ ਹਾਜ਼ਰ  32000 /ਰੁਪਏ ਅਤੇ ਉਨੱਤੀ ਹਾਜ਼ਰ  29000/ ਰੁਪਏ ਦੀ ਵੱਡੀ ਰਾਸ਼ੀ ਹੋਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਮੀਤ ਹੇਅਰ ਜੀ ਦੇ ਇਸ ਸਲਾਘਾਯੋਗ ਉੱਦਮ ਲਈ ਮਾਪਿਆਂ ਨੇ ਪੰਜਾਬ ਸਰਕਾਰ ਦਾ ਬੁਹਤ ਧੰਨਵਾਦ ਕੀਤਾ ਹੈ ਨਵੇਂ ਉਭਾਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਬਹੁਤ ਸੁਚੱਜੇ ਕਦਮ ਹੈ ਅਗਲੇ ਸਾਲ ਦੀਆਂ ਖੇਡਾਂ ਲਈ ਖਿਡਾਰੀ ਹੁਣੇ ਤੋਂ ਹੀ ਜੋਸ਼ ਅਤੇ ਉਤਸਾਹ ਨਾਲ ਤਿਆਰੀ ਕਰਨ ਦੇ ਰੱਅ ਵਿੱਚ ਆ ਗਏ ਹਨ।

ਪਿੰਡ ਦੌਧਰ ਦੀ ਸਰਕਾਰੀ ਨਰਸਰੀ ਤੇ ਇਕ ਝਾਤ । ਸੋਹੰਜਣਾ ਦਰਖਤ ਬਾਰੇ ਅਹਿਮ ਜਾਣਕਾਰੀ

ਸਰਕਾਰੀ ਨਰਸਰੀਆਂ ਤੋਂ ਕਿਵੇਂ ਮਿਲ ਸਕਦੇ ਹਨ ਸਾਨੂੰ ਕੀਮਤੀ ਦਰੱਖਤ? ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ

Facebook Link : https://fb.watch/gShyllA05l/

ਜਗਰਾਉਂ ਦੀਆਂ ਸੜਕਾਂ ਤੇ 2-2 ਸੌਂ ਰੁਪਏ ਵਿੱਚ ਵਿੱਕ ਰਿਹਾ ਔਰਤਾਂ ਦਾ ਜ਼ਿਸਮ

ਜਗਰਾਉਂ, 17 ਨਵੰਬਰ - ਬੇਰੁਜ਼ਗਾਰੀ ਅਤੇ ਗ਼ਰੀਬੀ ਕਰਵਾਉਂਦੀ ਹੈ ਅਜਿਹਾ ਕੰਮ ਔਰਤ ਆਈ ਕੈਮਰੇ ਅੱਗੇ ਜਗਰਾਉਂ ਦੀਆਂ ਸੜਕਾਂ ਤੇ ਹੁੰਦਾ ਹੈ ਜਿਸਮ-ਫਰੋਸ਼ੀ ਦਾ ਧੰਦਾ !!! ਧੰਧਾ ਕਰਨ ਵਾਲੀਆਂ ਔਰਤਾਂ ਦੀ ਹੈ ਮਜ਼ਬੂਰੀ !!! ਕੌਣ ਅਤੇ ਕਿੱਥੇ 20-20 ਰੁਪਏ ਵਿਚ ਵਿਕਦੀਆਂ ਹਨ ਔਰਤਾਂ !!!

Facebook Link ; https://fb.watch/gSentcQxP0/

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਵਾਰਾ ਏਅਰਪੋਰਟ ਦੇ ਸਿਵਲ ਏਅਰ ਟਰਮੀਨਲ ਦੇ ਨਿਰਮਾਣ ਕਾਰਜ ਜਲਦ ਮੁਕੰਮਲ ਕਰਨ ਦਾ ਐਲਾਨ 

ਸਰਾਭਾ, 17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਵਾਰਾ ਏਅਰਪੋਰਟ ਦੇ ਸਿਵਲ ਏਅਰ ਟਰਮੀਨਲ ਦੇ ਨਿਰਮਾਣ ਕਾਰਜ ਜਲਦ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ। ਲਗਭਗ 161 ਏਕੜ ਜ਼ਮੀਨ ਵਿੱਚ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ਦੇ ਨਾਲ ਪੰਜਾਬ ਖਾਸਕਰ ਲੁਧਿਆਣਾ ਜ਼ਿਲ੍ਹੇ ਨੂੰ ਆਰਥਿਕ ਤੌਰ ‘ਤੇ ਵੱਡਾ ਹੁਲਾਰਾ ਮਿਲੇਗਾ।

 

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ

ਚੰਡੀਗੜ੍ਹ ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ-ਸਮਾਨ ਦੀ ਥਾਂ ‘ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ

ਚੰਡੀਗੜ੍ਹ ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ-ਸਮਾਨ ਦੀ ਥਾਂ ‘ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ।

ਪੰਜਾਬ ਪੁਲਿਸ ਨੇ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ

ਚੰਡੀਗੜ੍ਹ , 17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਪੁਲਿਸ ਨੇ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਦੀਪ ਨੂੰ 6 ਸ਼ੂਟਰਾਂ ਨੇ 10 ਨਵੰਬਰ, 2022 ਨੂੰ ਕੋਟਕਪੂਰਾ ਵਿਖੇ ਉਸਦੀ ਦੁਕਾਨ ਦੇ ਬਾਹਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ (26) ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ (22) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ, ਜਦਕਿ ਤੀਜੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ਼ ਮੰਨਾ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।

ਖੇਡ ਮੇਲਾ 'ਖੇਡਾਂ ਵਤਨ ਪੰਜਾਬ ਦੀਆਂ’ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਲਿਆ

 ਲੁਧਿਆਣਾ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਲਗਪਗ ਤਿੰਨ ਮਹੀਨਿਆਂ ਤੱਕ ਚੱਲਿਆ ਖੇਡ ਮੇਲਾ 'ਖੇਡਾਂ ਵਤਨ ਪੰਜਾਬ ਦੀਆਂ’ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਲਿਆ। ਇਨ੍ਹਾਂ ਖੇਡਾਂ ਦੌਰਾਨ ਰਾਜ ਪੱਧਰ 'ਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ 9961 ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ 6.85 ਕਰੋੜ ਰੁਪਏ ਦੀ ਰਾਸ਼ੀ ਡਿਜ਼ੀਟਲ ਤੌਰ 'ਤੇ ਤਬਦੀਲ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੋਨੇ-ਕੋਨੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।

 

 

ਬੱਚਿਆਂ ਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ-ਮੰਤਰੀ ਡਾ. ਬਲਜੀਤ ਕੌਰ

ਚੰਡੀਗੜ੍ਹ ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਹੁਸ਼ਿਆਰਪੁਰ ਦੌਰੇ ਦੌਰਾਨ ਪਿੰਡ ਢੋਲਣਵਾਲ ਦੇ ਆਂਗਣਵਾੜੀ ਸੈਂਟਰ ਵਿਚ ‘ਉਡਾਰੀਆਂ ਬਾਲ ਵਿਕਾਸ ਮੇਲੇ’ ਮੌਕੇ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਸ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ 20 ਵੇ ਲੁਧਿਆਣਾ ਪੁਲਿਸ ਕਮਿਸ਼ਨਰ ਬਣੇ

ਲੁਧਿਆਣਾ, 15 ਨਵੰਬਰ  (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਸ਼. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ 20ਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ।

1997 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ਼ਿਆ

ਚੰਡੀਗੜ੍ਹ , 14 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਕਈ ਐਵਾਰਡ ਹਾਸਲ 1997 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ਼ਿਆ। ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਰਾਜ ਭਵਨ ਵਿਖੇ ਆਪਣੇ ਅਹੁਦੇ ਦਾ ਚਾਰਜ ਲਿਆ। ਪ੍ਰਸ਼ਾਸਨਿਕ ਹੁਨਰ, ਲੀਡਰਸ਼ਿਪ ਗੁਣਵੱਤਾ ਅਤੇ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਸੰਸਾਯੋਗ ਕੰਮ ਲਈ ਰਾਣੀ ਰੁਦਰਮਾ ਦੇਵੀ ਪੁਰਸਕਾਰ ਦੀ ਸ਼੍ਰੇਣੀ ਤਹਿਤ 2011 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਤੋਂ ਵੱਕਾਰੀ "ਸਤ੍ਰੀ ਸ਼ਕਤੀ ਪੁਰਸਕਾਰ" ਪ੍ਰਾਪਤ ਰਾਖੀ ਗੁਪਤਾ ਭੰਡਾਰੀ ਕੋਲ ਵਿਆਪਕ ਪ੍ਰਸ਼ਾਸਨਿਕ ਤਜਰਬਾ ਹੈ।

 

 

ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਮਾਰਕਫੈੱਡ ਕੈਨਰੀਜ ਕੰਪਲੈਕਸ ਵਿੱਚ 69ਵੇਂ ਸਰਬ ਭਾਰਤੀ ਸਹਿਕਾਰੀ ਹਫ਼ਤੇ ਦੀ ਸ਼ੁਰੂਆਤ

ਚੰਡੀਗੜ੍ਹ ,14 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਲੰਧਰ ਨੇੜਲੇ ਪਿੰਡ ਚੂਹੜਵਾਲੀ ਵਿਖੇ ਮਾਰਕਫੈੱਡ ਕੈਨਰੀਜ ਕੰਪਲੈਕਸ ਵਿੱਚ 69ਵੇਂ ਸਰਬ ਭਾਰਤੀ ਸਹਿਕਾਰੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮਾਰਕਫੈੱਡ ਦੀਆਂ ਵਸਤਾਂ ਦਾ ਪ੍ਰਯੋਗ ਕਰੋ ਅਤੇ ਤੰਦਰੁਸਤ ਰਹੋ।

 

 

ਬਾਬਾ ਜੋਗਿੰਦਰ ਸਿੰਘ ਜੀ ਦੀ 29 ਵੀਂ ਸਲਾਨਾ ਬਰਸੀ ਸਮਾਗਮ ਮਿਤੀ 18 ਨਵੰਬਰ ਦਿਨ ਸ਼ੁੱਕਰਵਾਰ ਨੂੰ

ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਭਨਾਂ ਨੂੰ ਪਹੁੰਚਣ ਲਈ ਸਨਿਮਰ ਬੇਨਤੀ

ਰੋਡੇ, 14 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰ ਯੋਗ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜੀ ਦੀ 29 ਵੀਂ ਸਲਾਨਾ ਬਰਸੀ ਸਮਾਗਮ ਮਿਤੀ 18 ਨਵੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਜਿਲਾ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ ਤਿਆਰੀਆਂ ਸਬੰਧੀ ਇਕੱਤਰਤਾ ਹੋਈ,ਸੰਗਤਾਂ ਵਾਸਤੇ ਵਧੀਆ ਪ੍ਰਬੰਧ ਕਰਨ ਲਈ ਇਲਾਕੇ ਦੇ ਸੇਵਾਦਾਰਾਂ ਨੇ ਸੇਵਾਵਾਂ ਦੀ ਜ਼ੁੰਮੇਵਾਰੀ ਲਈ,ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਭਨਾਂ ਨੂੰ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ

ਪੰਜਾਬ ਵਿੱਚ ਨਵੇਂ ਅਸਲਾ ਲਾਇਸੈਂਸ ਬਣਾਉਣ ਤੇ ਰੋਕ  

ਪੁਰਾਣੇ ਅਸਲਾ ਲਾਇਸੰਸਾਂ ਦੀ ਵੀ ਹੋਵੇਗੀ ਸਮੀਖਿਆ  

ਚੰਡੀਗੜ੍ਹ, 13 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਬੰਦੂਕ ਸੱਭਿਆਚਾਰ 'ਤੇ ਰੋਕ ਲਗਾਉਣ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਸਲਾ ਲਾਇਸੰਸਾਂ ਦੀ ਸਮੀਖਿਆ ਕਰਨ ਅਤੇ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਨਵਾਂ ਲਾਇਸੈਂਸ ਜਾਰੀ ਨਾ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੁਲਿਸ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟਰੇਟਾਂ ਅਤੇ ਸੀਨੀਅਰ ਸੁਪਰਡੈਂਟਸ ਆਫ਼ ਪੁਲਿਸ ਨੂੰ ਇੱਕ ਵਿਸਥਾਰਤ ਪੱਤਰ ਜਾਰੀ ਕਰਕੇ ਸੂਬੇ ਵਿੱਚ ਮੌਜੂਦ ਸਾਰੇ ਅਸਲਾ ਲਾਇਸੰਸਾਂ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਪਿਛਲੇ ਸਮੇਂ ਦੌਰਾਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਲਾਇਸੰਸ ਜਾਰੀ ਕੀਤਾ ਗਿਆ ਸੀ, ਤਾਂ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਜਨਤਕ ਪ੍ਰਦਰਸ਼ਨੀ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਪਾਬੰਦੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਲਾਗੂ ਹੋਵੇਗੀ। ਇਸ ਤੋਂ ਇਲਾਵਾ ਬੰਦੂਕ ਸੱਭਿਆਚਾਰ ਨੂੰ ਦਰਸਾਉਂਦੇ ਗੀਤਾਂ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹਾਂ, ਪਾਰਟੀਆਂ ਅਤੇ ਹੋਰ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਅਤੇ ਇਨ੍ਹਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ।

ਗੁਜਰਾਤ ਵਿੱਚ ਪੂਰਨ ਬਹੁਮਤ ਨਾਲ  ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ-  ਅਮਨਦੀਪ ਮੋਹੀ, ਗੋਪੀ ਸਰਮਾ 

 ਜਗਰਾਉਂ, 12 ਨਵੰਬਰ ( ਅਮਿਤ ਖੰਨਾ ) ਅੱਜ ਗੁਜਰਾਤ ਦੇ ਸੁਰਿੰਦਰ ਨਗਰ ਦੇ ਵਿਧਾਨ ਸਭਾ ਹਲਕਾ ਵਦਵਨ ਦੇ ਆਪ ਉਮੀਦਵਾਰ ਹਿਤੇਸ਼ ਬਜਰੰਗ ਦੇ ਨਾਲ  ਡੋਰ ਟੂ ਡੋਰ ਪ੍ਰਚਾਰ ਕੀਤਾ l ਲੋਕ ਇਹ ਸਮਝ ਚੁੱਕੇ ਹਨ ਕੀ ਲੋਕਤੰਤਰ ਨੂੰ ਬਚਾਉਣ ਤੇ  ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਗੁਜਰਾਤ ਵਿੱਚ ਬਣਾਉਣੀ ਬਹੁਤ ਜ਼ਰੂਰੀ ਹੈ  lਇਸ ਮੌਕੇ ਸ. ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈੱਡ ਪੰਜਾਬ, ਸ. ਸਰਨਪਾਲ ਸਿੰਘ ਮੱਕੜ ਜਿਲਾ ਪ੍ਰਧਾਨ ਲੁਧਿਆਣਾ, ਗੋਪੀ ਸਰਮਾ ਜੁਆਇੰਟ ਸਕੱਤਰ ਪੰਜਾਬ, ਗੁਰਪ੍ਰੀਤ ਸਿੰਘ ਭਜੀ, ਜਸਵੀਰ ਸਿੰਘ ਜੱਸਲ, ਜਸਰਾਜ ਗਰੇਵਾਲ, ਚਰਨਪ੍ਰੀਤ ਸਿੰਘ ਲਾਂਬਾ, ਸ. ਮੱਖਣ ਸਿੰਘ, ਇਸ਼ਰ ਮੋਹੀ,  ਅਤੇ ਗੁਜਰਾਤ ਦੇ ਪਾਰਟੀ ਵਰਕਰ ਹਾਜ਼ਰ ਸਨ

10 ਕਿਲੋ ਭੁੱਕੀ ਸਮੇਤ ਟਰੱਕ ਸਵਾਰ 2 ਤਸਕਰ ਕਾਬੂ

ਜਗਰਾਉਂ, 12 ਨਵੰਬਰ ( ਅਮਿਤ ਖੰਨਾ ) ਥਾਣਾ ਸਦਰ ਪੁਲਿਸ ਦੇ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਕਾਉਂਕੇ ਕਲਾਂ ਦੀ ਪੁਲਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ 10 ਕਿਲੋ ਚੂਰਾ-ਪੋਸਤ ਭੁੱਕੀ ਸਮੇਤ ਟਰੱਕ ਸਵਾਰ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪਿੰਡ ਕਾਉਂਕੇ ਕਲਾਂ ਪੁਲਿਸ ਚੌਕੀ  ਦੇ ਇੰਚਾਰਜ ਐਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਏਐਸਆਈ ਗੁਰਸੇਵਕ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਦੌਰਾਨ ਪਿੰਡ ਕਾਉਂਕੇ ਕਲਾਂ ਦੇ ਗੁਰੂਸਰ ਗੇਟ ਨੇੜੇ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਗੁਲਜ਼ਾਰ ਸਿੰਘ ਉਰਫ਼ ਗੁਲਜ਼ਾਰੀ ਅਤੇ ਜੋਗਿੰਦਰ ਸਿੰਘ ਚੂਰਾ ਪੋਸਤ ਭੁੱਕੀ ਵੇਚਣ ਦਾ ਧੰਦਾ ਕਰਦੇ ਹਨ।  ਅੱਜ ਵੀ ਉਹ ਆਪਣੇ ਗਾਹਕਾਂ ਨੂੰ ਚੂਰਾ ਪੋਸਤ ਭੁੱਕੀ ਵੇਚਣ ਲਈ ਨਾਨਕਸਰ ਸਾਈਡ ਤੋਂ ਆ ਰਹੇ ਆਪਣੇ ਟਰੱਕ ਨੰਬਰ ਪੀਬੀ 05 ਡਬਲਯੂ 9796 ਵਿੱਚ ਕਾਉਂਕੇ ਕਲਾਂ ਦੇ ਰਸਤੇ ਤੋਂ ਹੁੰਦੇ ਹੋਏ ਪਿੰਡ ਚੂਹੜਚੱਕ ਵੱਲ ਨੂੰ ਜਾਣ ਲਈ ਆ ਰਹੇ ਹਨ।  ਚੌਕੀ ਇੰਚਾਰਜ ਐਸ.ਆਈ ਜੁਗਰਾਜ  ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਕਾਉਂਕੇ ਕਲਾਂ ਦੇ ਚੂਹੜਚੱਕ ਰੋਡ 'ਤੇ ਪੈਂਦੇ   ਰਾਧਾਸਵਾਮੀ ਸਤਿਸੰਗ ਘਰ ਨੇੜੇ ਨਾਕਾਬੰਦੀ ਦੌਰਾਨ ਆ ਰਹੇ ਟਰੱਕ ਨੰਬਰ ਪੀ.ਬੀ.05 ਡਬਲਯੂ 9796 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪੁਲਿਸ ਨੂੰ ਟਰੱਕ ਦੀ ਤਲਾਸ਼ੀ ਦੌਰਾਨ ਟਰੱਕ ਵਿੱਚੋਂ 10 ਕਿੱਲੋ ਚੂਰਾ ਪੋਸਤ  ਭੁੱਕੀ ਬਰਾਮਦ ਹੋਈ।  ਉਨ੍ਹਾਂ ਦੱਸਿਆ ਕਿ ਪੁਲਿਸ ਨੇ ਟਰੱਕ ਸਵਾਰ ਗੁਲਜ਼ਾਰ ਸਿੰਘ ਉਰਫ਼ ਗੁਲਜ਼ਾਰੀ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਿਤਾ ਹੈ।

ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਲੋਂ ਵਿੱਦਿਅਕ ਟੂਰ ਦਾ ਆਯੋਜਨ

 ਜਗਰਾਉਂ, 12 ਨਵੰਬਰ ( ਅਮਿਤ ਖੰਨਾ )ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵੱਲੋਂ ਪ੍ਰਿੰ . ਸ਼੍ਰੀ ਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਮਾਤ ਚੌਥੀ ਤੋਂ ਬਾਰ੍ਹਵੀਂ ਤੱਕ ਦਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ । ਇਹ ਟੂਰ ਚੰਡੀਗੜ੍ਹ ਸ਼ਹਿਰ  ਦਾ ਨਿਰਧਾਰਿਤ ਕੀਤਾ ਗਿਆ।ਸਭ ਤੋਂ ਪਹਿਲਾਂ ਬੱਚਿਆਂ ਨੇ ਛੱਤਬੀੜ ਚਿੜੀਆਂ ਘਰ ਜਾ ਕੇ ਵੱਖ ਵੱਖ ਜਾਤੀਆਂ ਦੇ ਜਾਨਵਰ ਅਤੇ ਪੰਛੀ ਦੇਖੇ। ਜੋ ਜਾਨਵਰ, ਪੰਛੀ,ਪਸ਼ੂ ਅਲੋਪ ਹੋ ਚੁੱਕੇ ਹਨ ਉਹਨਾਂ ਨੂੰ ਚਿੜੀਆਘਰ ਵਿੱਚ ਦੇਖ ਕੇ ਬੱਚੇ ਦੰਗ ਰਹਿ ਗਏ ਹਨ ।ਫਿਰ ਬੱਚਿਆਂ ਨੂੰ ਗੁਰਦੁਆਰਾ 'ਨਾਢਾ ਸਾਹਿਬ ' ਲਿਜਾਇਆ ਗਿਆ , ਜੋ ਦਸ਼ਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ , ਤਾਂ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਅਤੇ ਲੰਗਰ ਛਕਿਆ । ਫਿਰ ਬੱਚਿਆਂ ਨੂੰ 'ਰੌਕ ਗਾਰਡਨ' ਲਿਜਾਇਆ ਗਿਆ, ਜਿਸ ਦਾ ਨਿਰਮਾਣ ਸ਼੍ਰੀ ਨੇਕ ਚੰਦ ਜੀ ਨੇ ਕੀਤਾ ਸੀ। ਜਿੱਥੇ ਬੱਚਿਆਂ ਨੇ ਸ਼੍ਰੀ ਨੇਕ ਚੰਦ ਜੀ ਵੱਲੋਂ ਕਬਾੜ ਦਾ ਪ੍ਰਯੋਗ ਕਰਦਿਆਂ, ਪੱਥਰਾਂ ਦੁਆਰਾ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਇੱਕ ਬਹੁਤ ਹੀ ਖਾਸ ਉਦਾਹਰਣ ਰੌਕ ਗਾਰਡਨ ਬਣਾ ਕੇ ਪੇਸ਼ ਕੀਤਾ, ਜੋ ਕਿ ਇੱਕ ਅਨੋਖੀ ਦਿੱਖ ਰੱਖਦਾ ਹੈ । ਫਿਰ ਬੱਚਿਆਂ ਨੂੰ ' ਸੁਖਨਾ ਝੀਲ ' ਦਿਖਾਉਣ ਲਈ ਲਿਜਾਇਆ ਗਿਆ | ਪੂਰੇ ਟਰਿੱਪ ਦੌਰਾਨ ਬੱਚਿਆ ਨੇ ਖੂਬ ਆਨੰਦ ਮਾਣਿਆ।ਅੰਤ ਵਿੱਚ ਬੱਚਿਆ ਨੂੰ ਰਿਫਰੈਸ਼ਮੈਂਟ ਦੇ ਕੇ ਘਰ ਵਾਪਸੀ ਕੀਤੀ । ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਦੱਸਿਆ ਕਿ ਸਮੈ ਸਮੇਂ ਤੇ ਟੂਰ ਦਾ ਆਯੋਜਨ ਕਰਨ ਦਾ ਮੰਤਵ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਮਨੋਰੰਜਨ ਕਰਨਾ ਵੀ ਹੈ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਦੀ ਸ਼ੁਰੂਆਤ

ਜਗਰਾਉਂ, 12 ਨਵੰਬਰ ( ਅਮਿਤ ਖੰਨਾ ) ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਥਲੈਟਿਕ ਮੀਟ ਦੇ ਅੱਜ ਪਹਿਲੇ ਦਿਨ ਕੁੜੀਆਂ, ਮੁੰਡਿਆਂ ਦੇ ਵਾਲੀਵਾਲ ਮੈਚ ਕਰਵਾਏ ਗਏ ਅਤੇ ਇਸਦੇ ਨਾਲ ਹੀ ਬੱਚਿਆਂ ਦੀਆਂ ਦੌੜਾਂ, ਲੌਂਗ ਜੰਪ ਆਦਿ ਕਰਵਾ ਕੇ ਬੱਚਿਆਂ ਨੇ ਆਪਣੇ ਅੰਦਰ ਦੀ ਪ੍ਰਤਿਭਾ ਬਾਹਰ ਕੱਢੀ। ਉਹਨਾਂ ਨੇ ਇਹਨਾਂ ਖੇਡ ਮੈਦਾਨਾਂ ਵਿਚ ਆਪੋ-ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੇਤੂ ਨਿਸ਼ਾਨਾਂ ਵੱਲ ਵਧਣ ਲਈ ਅਣਥੱਕ ਮਿਹਨਤ ਕੀਤੀ। ਇਹਨਾਂ ਮੈਚਾਂ ਵਿਚ ਵਾਲੀਵਾਲ ਖੇਡ ਵਿਚ ਗਿਆਰਵੀਂ ਹਿਊਮੈਨਟੀਜ਼ ਨੇ ਪਹਿਲਾ ਸਥਾਨ ਅਤੇ ਦਸਵੀਂ ਜਮਾਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕ ਦੇ ਮੁਕਾਬਲੇ ਸੋਮਵਾਰ ਕਰਵਾਏ ਜਾਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਵੱਲੋਂ ਆਉਣ ਵਾਲੇ ਭਵਿੱਖ ਲਈ ਇਹ ਅੱਜ ਦੇ ਦਿਨ ਆਪੋ-ਆਪਣੇ ਵਧੀਆ ਜੌਹਰ ਦਿਖਾ ਰਹੇ ਹਨ। ਨਿੱਕੇ ਮੈਦਾਨਾਂ ਵਿਚੋਂ ਆਪਣੀ ਮਿਹਨਤ ਨੂੰ ਚਾਰ-ਚੰਨ ਲਾ ਕੇ ਇਹਨਾਂ ਇੰਟਰਨੈਸ਼ਨਲ ਪੱਧਰ ਤੱਕ ਪਹੁੰਚ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ। ਅਸੀਂ ਆਪਣੇ ਵਿਿਦਆਰਥੀਆਂ ਲਈ ਚੰਗੇ ਖੇਡ ਮੈਦਾਨਾਂ ਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਉਹਨਾਂ ਨੇ ਡੀ.ਪੀ ਮਿ:ਰਾਕੇਸ਼ ਕੁਮਾਰ ਅਤੇ ਮਿ:ਅਮਨਦੀਪ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਮੈਨੇਜ਼ਮੈਂਟ ਵਿਚ ਸ:ਅਜਮੇਰ ਸਿੰਘ ਰੱਤੀਆਂ ਅਤੇ ਸ:ਸਤਵੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦਿੱਤੇ।