ਜਗਰਾਉਂ 18 ਨਵੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੁਆਰਾ ਇਸ ਸਾਲ ਸ਼ੁਰੂ ਕਰਵਾਏ ਖੇਡ ਮੇਲੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਗਰਾਉਂ ਸ਼ਹਿਰ ਦੀਆਂ ਦੋ ਭੈਣਾਂ ਨੂਰ ਸ਼ਰਮਾ ਅਤੇ ਅਨੁਸ਼ਕਾ ਸ਼ਰਮਾ ਨੇ ਲੁਧਿਆਣਾ ਜਿਲਾ ਵਲੋਂ ਰਾਜ ਪੱਧਰੀ ਤੀਰ ਅੰਦਾਜੀ ਦੇ ਮੁਕਾਬਲੇ ਵਿੱਚ ਤਿੰਨ ਸੋਨੇ ਦੇ ਤਿੰਨ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜਗਰਾਉਂ ਸ਼ਹਿਰ ਦਾ ਮਾਣ ਵਧਾਇਆ ਹੈ ਕਲ਼ ਲੁਧਿਆਣਾ ਸ਼ਹਿਰ ਵਿਖੇ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜੇਤੂ ਖਿਡਾਰੀਆਂ ਦੇ ਖਾਤਿਆਂ ਵਿੱਚ ਨਕਦ ਰਾਸ਼ੀ ਭੇਜੀ ਜਿਸ ਤਹਿਤ ਇਹਨਾਂ ਬੱਚੀਆਂ ਨੂੰ ਕ੍ਮ ਅਨੁਸਾਰ ਬੱਤੀ ਹਾਜ਼ਰ 32000 /ਰੁਪਏ ਅਤੇ ਉਨੱਤੀ ਹਾਜ਼ਰ 29000/ ਰੁਪਏ ਦੀ ਵੱਡੀ ਰਾਸ਼ੀ ਹੋਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਮੀਤ ਹੇਅਰ ਜੀ ਦੇ ਇਸ ਸਲਾਘਾਯੋਗ ਉੱਦਮ ਲਈ ਮਾਪਿਆਂ ਨੇ ਪੰਜਾਬ ਸਰਕਾਰ ਦਾ ਬੁਹਤ ਧੰਨਵਾਦ ਕੀਤਾ ਹੈ ਨਵੇਂ ਉਭਾਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਬਹੁਤ ਸੁਚੱਜੇ ਕਦਮ ਹੈ ਅਗਲੇ ਸਾਲ ਦੀਆਂ ਖੇਡਾਂ ਲਈ ਖਿਡਾਰੀ ਹੁਣੇ ਤੋਂ ਹੀ ਜੋਸ਼ ਅਤੇ ਉਤਸਾਹ ਨਾਲ ਤਿਆਰੀ ਕਰਨ ਦੇ ਰੱਅ ਵਿੱਚ ਆ ਗਏ ਹਨ।