ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਹਿੰਦ ਦੀ ਚਾਦਰ,
ਨਿਰਭੈ-ਸੁਭਾ ਦੇ ਸਨ ਮਾਲਕ,ਆਪਣੇ ਬਚਪਨ ਤੋਂ ਹੀ।
ਗੰਭੀਰ, ਅਡੋਲ ਚਿੱਤ ਅਤੇ ਧਰਮ ਦੇ ਬਣ ਕੇ ਰਾਖੇ,
ਆਪਾ ਵਾਰਨ ਵਾਲੇ ਸਨ ਉਹ ਮਹਾਨ ਗੁਰੂ।
ਉੱਚਕੋਟੀ ਦੇ ਵਿਦਵਾਨ, ਸ਼ਸਤਰਧਾਰੀ ਰਾਜਨੀਤੀ ਅਤੇ
ਧਰਮ ਵਿੱਚ ਸਨ ਉਹ ਨਿਪੁੰਨ ਅਤੇ ਸੂਰਬੀਰ ਯੋਧੇ।
ਹੋਇਆ ਸੀ ਯੁੱਧ ਜਦੋਂ,ਕਰਤਾਰਪੁਰ ਦਾ,ਦਿਖਾਏ ਸਨ
ਗੁਰੂ ਜੀ ਨੇ ਆਪਣੀ ਸ਼ਾਹੀ ਤਲਵਾਰ ਦੇ ਜੌਹਰ।
ਕਹਿਲੂਰ ਦੇ ਰਾਜੇ ਤੋਂ,ਖ੍ਰੀਦ ਕੇ ਆਪ ਜ਼ਮੀਨ,
ਵਸਾਇਆ ਗੁਰੂ ਜੀ ਨੇ,ਅਨੰਦਪੁਰ ਸਾਹਿਬ ਨਗਰ।
ਭਾਰੀ ਮੱਖਣ ਸ਼ਾਹ ਲੁਬਾਣਾ,ਜਿਸਦਾ ਜਹਾਜ਼ ਸਮੁੰਦਰ
ਦੀ ਘੁੰਮਣ ਘੇਰੀ ਤੋਂ,ਲਾਇਆ ਸੀ ਗੁਰੂ ਜੀ ਨੇ ਪਾਰ।
ਉਹ ਆਪਣੇ ਗੁਰੂ ਦੀ ਪਰਖ ਵਿੱਚ,
ਹੋਇਆ ਸੀ, ਖੁਸ਼ੀ ਵਿੱਚ ਨਿਹਾਲ।
ਦੇਖ ਕੇ ਗੁਰੂ ਜੀ ਨੂੰ,ਚਾਉ ਵਿੱਚ ਹੋ ਉੱਠਿਆ ਸੀ ਉਹ,
ਗੱਦ-ਗੱਦ ਤੇ ਲੱਗਾ ਕਹਿਣ,ਗੁਰੂ ਲਾਧੋ ਰੇ, ਗੁਰੂ ਲਾਧੋ ਰੇ।
ਆਪਣੀ ਤਲਵਾਰ ਦੇ,ਜ਼ੋਰ ਤੇ ਕਸ਼ਮੀਰੀ ਸੂਬੇਦਾਰ,
ਸ਼ੇਰ ਅਫ਼ਗ਼ਾਨ,ਜਦੋਂ ਰਿਹਾ ਸੀ ਬਣਾ ਲੋਕਾਂ ਨੂੰ,ਹਿੰਦੂ ਤੋਂ ਮੁਸਲਮਾਨ।
ਉਸ ਵੇਲੇ ਬਣ ਕੇ ਗੁਰੂ ਜੀ,ਦੇਸ਼ ਦੇ ਅਤੇ ਧਰਮ ਦੇ ਰਾਖੇ,
ਆਪ ਅੱਗੇ ਹੋਕੇ,ਵਾਰ ਕੇ ਆਪਣਾ ਸੀਸ,ਪਾ ਗਏ ਸੀ ਸ਼ਹੀਦੀ।
ਸਿਖਾ ਗਏ ਆਪਣੇ ਦੇਸ਼ ਦੀ, ਸਾਰੀ ਕੌਮ ਨੂੰ,
ਕਿ ਹੁੰਦੇ ਨੇ ਸ਼ਹੀਦ,ਉਹ ਬਹਾਦਰ ਰਣ ਨੂੰ ਜਿੱਤਣ ਵਾਲੇ,
ਜੋ ਸਿੰਜ ਦਿੰਦੇ ਨੇ ਆਪਣੇਲਹੂ ਨਾਲ ਹੀ,ਆਪਣੇ ਧਰਮ ਦੇ ਬੂਟੇ ਨੂੰ ਅਤੇ
ਆਪਣੀ ਕੌਮ ਦੀ ਉਸਾਰੀ ਲਈ,ਰੱਖਣ ਵਾਲੇ ਹੁੰਦੇ ਨੇ,ਨੀਂਹ-ਪੱਥਰ।
ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ
07533370268