ਨਵੰਬਰ 1984 ਦੀ “ਸਿੱਖ ਨਸਲਕੁਸ਼ੀ”ਤੇ “ਦੇਹਲ਼ੀ ਫ਼ਾਈਲ” ਫਿਲਮ——- ਭਾਰਤੀ ਡੈਮੋਕਰੇਸੀ ਤੇ ਇੰਦਰਾ ਗਾਂਧੀ ਖ਼ਾਨਦਾਨ ਦੇ ਰਾਜ ਦੇ ਸਮੇਂ ਦਾ ਜੋ ਇਤਿਹਾਸਕ ਕਲੰਕ ਲੱਗਾ , ਉਸ ਦਾ ਭੁੱਲਣਾ ਅਸੰਭਵ ਹੈ । ਸਿੱਖਾਂ ਦੀ ਹੋਈ ਇਸ ਨਸਲਕੁਸ਼ੀ ਨੂੰ ਫ਼ਿਲਮੀ ਪਰਦੇ ਦੇ ਰੂਪ ਵਿੱਚ ਪੇਸ਼ ਕਰਨ ਲਈ , ਭਾਰਤ ਦੇ ਪ੍ਰਸਿੱਧ ਫਿਲਮ ਨਿਰਮਾਤਾ “ਸ਼੍ਰੀ ਵਿਵੇਕ ਅਗਨੀਹੋਤਰੀ “ ਨੇ ਫੈਸਲਾ ਲਿਆ ਹੈ । ਉਹ ਇਸ ਤੋਂ ਪਹਿਲਾਂ ਅਜਿਹੇ ਹੀ ਮੁੱਦਿਆਂ ਤੇ “ਤਾਸ਼ਕੰਤ ਫਾਇਲ” ਅਤੇ ਹਾਲ ਹੀ ਵਿੱਚ “ਕਸ਼ਮੀਰ ਫਾਇਲ “ ਫਿਲਮਾਂ ਬਣਾ ਚੁੱਕੇ ਹਨ । ਉਹਨਾਂ ਦੀ ਪੇਸ਼ਗਨੋਈ ਨੇ ਹਮੇਸ਼ਾ ਸਚਾਈ ਦੇ ਤੱਤ ਸਾਹਮਣੇ ਲਿਆਂਦੇ ਹਨ ।ਸਿੱਖਾਂ ਤੇ ਹੋਏ ਜ਼ੁਲਮ ਬਾਰੇ ਭੀ ਉਹਨਾਂ ਨੇ ਸਚਾਈ ਨੂੰ ਸਾਹਮਣੇ ਰੱਖਣ ਦਾ ਟੀਚਾ ਮਿਥਿਆ ਹੈ । ਗਾਂਧੀ ਪਰਵਾਰ ਦੇ ਰਾਜ-ਸੱਤਾ ਦੁਆਰਾ ਨਵੰਬਰ 1984 ਵਿੱਚ ਜੋ ਸਿੱਖਾਂ ਦਾ ਨਰ-ਸੰਘਾਰ ਕੀਤਾ ਗਿਆ , ਇਸ ਸ਼ਰੇਆਮ ਕਾਲੋਗਾਰਤ ਨੂੰ ਦੇਸ਼ ਦੇ ਲੋਕ ਕਦੇ ਭੀ ਨਾ ਭੁੱਲ ਸਕਣਗੇ ,ਨਾ ਹੀ ਕਾਂਗਰਸ ਦੀ ਦਰਿੰਦਗੀ ਦੇ ਜ਼ੁਲਮ ਨੂੰ ਕਦੇ ਮੁਆਫ਼ ਹੀ ਕਰਨਗੇ ।31 ਅਕਤੂਬਰ ਵਾਲੇ ਦਿਨ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ , ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ , ਕੋਹ ਕੋਹ ਕੇ ਮਾਰਿਆ ਗਿਆ। ਗਾਂਧੀ ਪਰਵਾਰ ਦੇ ਚਹੇਤੇ ਕਾਂਗਰਸੀਆਂ ਦੀ ਭੀੜ ਨੇ ਸਿੱਖਾਂ ਨੂੰ ਗੱਲਾਂ ਵਿੱਚ ਟਾਇਰ ਪਾ ਕੇ ਜਿਓਦੇ ਸਾੜਿਆ । ਪੂਰੇ ਤਿੰਨ ਦਿਨ ਤਿੰਨ ਰਾਤਾਂ ਸਿੱਖਾਂ ਦੇ ਖ਼ੂੰਨ ਦੀ ਹੋਲੀ ਖੇਡੀ ਗਈ । ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਸਿੱਧੇ ਤੌਰ ਇਸ ਨਸਲਕੁਸ਼ੀ ਨੂੰ ਦੇਖਦੇ ਰਹੇ ।ਭਾਰਤੀ ਡੈਮੋਕਰੇਸੀ ਉੱਪਰ ਲੱਗੇ ਇਸ ਕਲੰਕ ਨੂੰ ਉਹਨਾਂ ਬਾਅਦ ਵਿੱਚ ਸਿੱਖਾਂ ਦੀ ਨਸਲਕੁਸ਼ੀ ਬਾਰੇ ਸਗੋਂ ਇੰਜ ਕਿਹਾ , ਕਿ ਜਦੋਂ ਕੋਈ ਵੱਡਾ ਦਰਖ਼ਤ ਗਿਰਤਾ ਹੈ ਤੋਂ ਕੀੜੇ ਮਕੌੜੇ ਅਕਸਰ ਮਰਤੇ ਹੈ । ਉਹ ਸ਼ਾਇਦ ਵੱਡਾ ਦਰਖ਼ਤ ਇੰਦਰਾ ਨੂੰ ਦਰਸਾਂ ਕੇ ਸਿੱਖਾਂ ਨੂੰ ਕੀੜੇ ਮਕੌੜੇ ਦਰਸਾ ਰਿਹਾ ਸੀ । ਦਿੱਲੀ ਨੇ ਨਾਦਰ ਸ਼ਾਹ ਤੇ ਔਰੰਗਜੇਬ ਦੇ ਸਮਿਆਂ ਦਾ ਕਤਲਾਮ , ਜ਼ੁਲਮ ਤਾਂ ਕਈ ਵੇਰਾਂ ਹੰਢਾਇਆ ਸੀ , ਪਰ ਗਾਂਧੀ ਪਰਵਾਰ ਦਾ ਇਹ ਜ਼ੁਲਮ ਉਹਨਾਂ ਤੋਂ ਭੀ ਅੱਗੇ ਟੱਪ ਕੇ , ਖੁਦ ਹੀ ਭਾਰਤੀਆ ਡੈਮੋਕਰੇਸੀ ਲਈ ਇਕ ਕਾਲਾ ਸਮਾਂ ਸਾਬਤ ਹੋ ਨਿਕਲਿਆ । ਸਮੇਂ ਦੇ ਉਗੇ ਭਾਰਤੀ ਜੱਜ , ਜਸਟਿਸ ਤਾਰਕੁੰਡੇ ਨੇ ਸਿੱਖਾਂ ਤੇ ਹੋਏ ਅੱਤਿਆਚਾਰ ਬਾਰੇ ਇਕ “ਹੂ ਆਰ ਗਿਲਟੀ”(Who Are Guilty) ਸਿਰਲੇਖ ਹੇਠਾਂ ਰਿਪੋਰਟ ਪ੍ਰਕਾਸ਼ਤ ਕੀਤੀ , ਉਹਨਾਂ ਇਸ ਰੀਪੋਰਟ ਵਿੱਚ ਕੋਈ ਇਕ ਸੌ ਇਕੱਤੀ ਉਹ ਲੀਡਰਾਂ ਦੇ ਨਾਮ ਸ਼ਾਮਲ ਦੱਸੇ , ਜਿਨਾਂ ਵਿੱਚੋਂ ਜ਼ਿਆਦਾ ਤੌਰ ਤੇ ਗਾਂਧੀ ਕਾਂਗਰਸ ਦੇ ਉੱਘੇ ਸੀਨੀਅਰ ਆਗੂ ਅਤੇ ਉਨ੍ਹਾਂ ਦੇ ਨੇੜਲੇ ਜੋਟੀਦਾਰ ਦੱਸੇ ਗਏ ਸਨ । “ਦੇਹਲ਼ੀ ਫ਼ਾਇਲ”
ਸਾਰਾ ਸੱਚ ਸਾਹਮਣੇ ਲਿਆਵੇਗੀ , ਇਸ ਦੀ ਪੂਰੀ ਆਸ ਹੈ । ਵਰਨਣ ਯੋਗ ਹੈ ਕਿ ਰਾਜੀਵ ਗਾਂਧੀ ਤੋਂ ਬਾਅਦ ਸ੍ਰ ਮਨਮੋਹਨ ਸਿੰਘ ਤੱਕ ਕਾਂਗਰਸ ਦੀਆਂ ਸਰਕਾਰਾਂ ਹੋ ਗੁਜਰੀਆਂ , ਪਰੰਤੂ ਕਿਸੇ ਵੀ ਕਾਂਗਰਸੀ ਸਰਕਾਰ ਨੇ ਸਿੱਖਾਂ ਪ੍ਰਤੀ ਇਨਸਾਫ਼ ਦਾ ਕੋਈ ਕਦਮ ਨਹੀਂ ਪੁੱਟਿਆ , ਸਗੋਂ ਸਿੱਖਾਂ ਦੇ ਕਾਤਲ ਆਗੂਆਂ ਨੂੰ ਕੁਰਸੀਆਂ ਦਿੰਦੇ ਰਹੇ ਹਨ । ਮੌਜੂਦਾ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੀ ਪਿਛਲੀ ਟਰਮ ਸਮੇਂ ਹੀ ਸਿੱਖਾਂ ਦੇ ਹਿਤ ਵਿੱਚ “ਨਵੰਬਰ 1984” ਬਾਰੇ ਇਨਸਾਫ਼ ਪਸੰਦ ਸਟੈਂਡ ਲਿਆ । ਉਸ ਸਮੇਂ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਾਰਲੀਮੈਂਟ ਵਿੱਚ ਮਤੇ ਦੇ ਤੌਰ ਤੇ “ਸਿੱਖ ਦੁਖਾਂਤ” ਨੂੰ “ਸਿੱਖ ਨਸਲਕੁਸ਼ੀ “ ਦਰਜ ਕਰਵਾਇਆ । ਇਸ ਸਾਲ ਫ਼ਰਵਰੀ ਦੇ ਸ਼ੁਰੂ ਵਿੱਚ ਜਲੰਧਰ ਵਿਖੇ ਇਕ ਵੱਡੀ ਰੈਲੀ ਦੇ ਇਕੱਠ ਵਿੱਚ , ਕਾਂਗਰਸ ਸੱਤਾ ਦੇ ਕਾਲੇ ਦੌਰ ਦੇ ਸਮੇਂ ਤੇ ਬੋਲਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ “ਕਾਂਗਰਸ ਦੇ ਪਾਪ ਦਾ ਘੜਾ ਭਰ ਕੇ ਟੁੱਟ ਚੁੱਕਾ ਹੈ “। ਇਹ ਜਿਕਰਯੋਗ ਹੈ ਕਿ ਸਿਖਾਂ ਤੇ ਤਸ਼ਦੱਦ ਕਰਨ ਵਾਲਿਆਂ ਦੀਆਂ ਜੋ ਫ਼ਾਈਲਾਂ ਨੂੰ ਕਾਂਗਰਸ ਸਰਕਾਰਾਂ ‘ਠਪ’ ਕਰਦੀਆਂ ਰਹੀਆਂ ਸਨ , ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਇਨਸਾਫ਼ ਦੇ ਤਰਾਜੂ ਤੇ ਲਿਆਂਦਾ । ਸਿੱਟੇ ਵਜੋਂ ਸੱਜਣ ਕੁਮਾਰ ਜਿਹੇ ਕਾਤਲ ਅੱਜ ਜੇਹਲ ਦੀ ਕਾਲ ਕੋਠੜੀ ਵਿੱਚ ਬੰਦ ਹਨ । ਅਜੇ ਹੋਰ ਭੀ ਬਾਕੀ ਹੈ । ਆਸ ਹੈ “ਦੇਹਲ਼ੀ ਫ਼ਾਈਲ” ਫਿਲਮ ਜਿੱਥੇ ਸੱਚ ਅੱਗੇ ਲਿਆਵੇਗੀ , ਉੱਥੇ ਨਾਲ ਨਾਲ ਭਾਰਤੀ ਡੈਮੋਕਰੇਸੀ ਨਾਲ ਕਾਂਗਰਸ ਲੀਡਰਾਂ ਵੱਲੋਂ ਕੀਤੀ ਗਈ ਖਿਲਵਾੜ ਤੋਂ ਭੀ ਪੂਰਾ ਪਰਦਾ ਉੱਠੇਗਾ। ਦੇਸ਼ ਬਦੇਸ਼ ਦੇ ਸਿੱਖਾਂ ਨੂੰ “ਦੇਹਲ਼ੀ ਫ਼ਾਇਲ” ਫਿਲਮ ਦੀ ਪੂਰਤੀ ਲਈ ਖੁੱਲ੍ਹਦਿਲੀ ਨਾਲ ਉਡੀਕ ਕਰਨੀ ਚਾਹੀਦੀ ਹੈ । ਅੱਜ ਭੀ ਉਹ ਪਰਵਾਰਾਂ ਦੇ ਜੀਅ ਅਤੇ ਸਿੱਖ ਵਿਦਵਾਵਾਂ ਔਰਤਾਂ ਇਨਸਾਫ਼ ਦੀ ਉਡੀਕ ਵਿੱਚ ਤਰਸ ਰਹੀਆਂ ਹਨ , ਜਿਨ੍ਹਾਂ ਸਾਹਮਣੇ ਉਹਨਾਂ ਦੇ ਪਰਵਾਰਾਂ ਨੂੰ ਜਿਉਂਦਿਆਂ ਅੱਗ ਵਿੱਚ ਜਾਲਿਆ ਗਿਆ । ਸਮਾਂ ਇਹ ਭੀ ਮੰਗ ਕਰਦਾ ਹੈ ਕਿ ਦੇਸ਼ ਪੱਧਰ ਤੇ ਗਾਂਧੀ ਸੱਤਾ ਧਾਰੀਆਂ ਵੱਲੋਂ ਇਤਨਾ ਜ਼ੁਲਮ ਢਾਇਆ ਗਿਆ ,ਪਰ ਆਮ ਕਾਂਗਰਸੀ ਨੇ ਇਸ ਖ਼ਾਨਦਾਨ ਨਾਲ਼ੋਂ ਨਾਤਾ ਕਿਉਂ ਨਹੀਂ ਤੋੜਿਆ । ਇਹਨਾਂ ਲੋਕਾਂ ਦੀ ਕਿਸ ਤਰਾਂ ਦੀ ਮਾਨਸਿਕਤਾ ਹੈ । ਅੱਜ ਦੇਸ਼ ਵਿੱਚ ਇਕ ਆਮ ਰਾਏ ਬਣ ਚੁੱਕੀ ਹੈ ਕਿ ਜੇਕਰ ਭਾਰਤ ਵਿੱਚ ਕਾਂਗਰਸ , ਖਾਸਕਰਕੇ ਇੰਦਰਾ , ਦਾ ਕਾਂਗਰਸੀ ਰਾਜ ਨਾ ਹੁੰਦਾ ਤਾਂ 1975 ਦੀ ਐਮਰਜੈਸੀ ਨਾ ਲੱਗਦੀ । ਇਹ ਭੀ ਸੱਚ ਹੈ ਕਿ ਇਹ ਜੇ ਇਨ੍ਹਾਂ ਮਾਂ ਪੁੱਤਾਂ ,ਇੰਦਰਾ - ਰਾਜੀਵ ਗਾਂਧੀ ਦਾ ਰਾਜ ਨਾ ਹੁੰਦਾ ਤਾਂ ਜੂਨ 1984 ਅਤੇ ਅਕਤੂਬਰ 1984 ਦੇ ਘੱਲੂਘਾਰੇ ਕਦੇ ਨਾ ਵਾਪਰਦੇ ।
ਪਰਮਿੰਦਰ ਸਿੰਘ ਬਲ ,ਪ੍ਰਧਾਨ ,ਸਿੱਖ ਫੈਡਰੇਸ਼ਨ ਯੂ . ਕੇ . Email: psbal46@gmail.com