You are here

ਪੰਜਾਬ

24 ਤੋਂ 30 ਨਵੰਬਰ ਤੱਕ ਲਗਾਏ ਜਾ ਰਹੇ ਹਨ ਰੋਜ਼ਗਾਰ ਮੇਲੇ

ਉਮੀਦਵਾਰਾਂ ਦੀ ਇੰਟਰਵਿਊ ਜਰੀਏ ਹੋਵੇਗੀ ਰੋਜ਼ਗਾਰ ਲਈ ਚੋਣ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 23 ਨਵੰਬਰ ( ਕੁਲਦੀਪ ਸਿੰਘ ਦੌਧਰ) ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ 24 ਨਵੰਬਰ ਤੋਂ 30 ਨਵੰਬਰ ਤੱਕ ਵੱਖ ਵੱਖ ਥਾਵਾਂ 'ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ 24 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਨਿਹਾਲ ਸਿੰਘ ਵਾਲਾ, 25 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਬਾਘਾਪੁਰਾਣਾ, 29 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਮੋਗਾ-1 ਅਤੇ ਮੋਗਾ-2 ਵਿਖੇ, 30 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਕੋਟ ਈਸੇ ਖਾਂ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਕੈਂਪਾਂ ਵਿੱਚ ਐਸ.ਆਈ.ਐਸ ਸਕਿਉਰਿਟੀ ਕੰਪਨੀ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਪਲੇਸਮੈਂਟ ਕੈਂਪ 24 ਨਵੰਬਰ ਨੂੰ ਗੁਰਦੁਆਰਾ ਨਾਨਕਪੁਰੀ ਸਾਹਿਬ ਪੱਤੀ ਜੱਗਾ ਪਿੰਡ ਕੋਕਰੀ ਕਲ੍ਹਾਂ, ਅਜੀਤਵਾਲ ਵਿਖੇ ਸਮਾਂ ਸਵੇਰੇ 10 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਰਤੀ ਇੰਟਰਨੈਸ਼ਨਲ ਕੰਪਨੀ ਲੁਧਿਆਣਾ ਵੱਲੋਂ ਮਸ਼ੀਨ ਆਪ੍ਰੇਟਰ (ਸਿਰਫ਼ ਲੜਕੀਆਂ) ਦੀ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ5 ਵੀਂ, 8ਵੀਂ, 10ਵੀਂ, ਪਾਸ ਉਮੀਦਵਾਰ ਭਾਗ ਲੈ ਸਕਦੇ ਹਨ।ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸਤਿਨ ਕ੍ਰੈਡਿਟ ਕੇਅਰ ਨੈਟਵਰਕ ਲਿਮ. ਪੰਜਾਬ ਵੱਲੋਂ ਫੀਲਡ ਦੀਆਂ ਪੋਸਟਾਂ ਲਈ ਇੰਟਰਵਿਊ ਲਈ ਜਾਵੇਗੀ, ਜਿਸ ਵਿੱਚ 12ਵੀਂ ਜਾਂ ਇਸ ਤੋਂ ਉੱਪਰ ਯੋਗਤਾ ਵਾਲੇ ਨੌਜਵਾਨ ਭਾਗ ਲੈ ਸਕਦੇ ਹਨ। ਉਕਤ ਕਿਸੇ ਵੀ ਕੈਂਪਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ 62392-66860 ਉੱਪਰ ਕਾਲ ਕੀਤੀ ਜਾ ਸਕਦੀ ਹੈ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅਪੀਲ ਕੀਤੀ ਹੈ ਕਿ ਇਨ੍ਹਾਂ ਰੋਜ਼ਗਾਰ ਕੈਂਪਾਂ ਵਿੱਚ ਵੱਧ ਤੋਂ ਵੱਧ ਲਾਭ ਲਿਆ ਜਾਵੇ।

ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਪਿੰਡ ਕਮਾਲਕੇ ਵਿਖੇ ਮੌਕ ਡਰਿੱਲ ਦਾ ਆਯੋਜਨ

ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਿੰਡ ਦੇ ਲੋਕਾਂ ਨੂੰ ਦਿੱਤੀ ਸਿਖਲਾਈ

ਧਰਮਕੋਟ (ਮੋਗਾ) 23ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਅੱਜ ਜ਼ਿਲ੍ਹਾ ਮੋਗਾ ਦੇ ਧਰਮਕੋਟ ਡਿਵੀਜ਼ਨ ਦੇ ਪਿੰਡ ਕਮਾਲਕੇ ਵਿਖੇ ਐਨ.ਡੀ.ਆਰ.ਐਫ ਬਟਾਲੀਅਨ-7 ਬਠਿੰਡਾ ਦੀ ਟੀਮ ਵੱਲੋਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜਾਗਰੂਕਤਾ ਪ੍ਰੋਗਰਾਮ ਅਤੇ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ, ਐਨ.ਡੀ.ਆਰ.ਐਫ. ਦੇ ਅਸਿਸਟੈਂਟ ਕਮਾਂਡੈਂਟ ਡੂੰਗਰ ਲਾਲ ਜਾਖੜ, ਇੰਸਪੈਕਟਰ ਨਕੁਲ ਕੁਮਾਰ, ਆਪਦਾ ਮਿੱਤਰਾ ਦੇ ਵਲੰਟੀਅਰਜ਼, ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਕਮਾਲਕੇ ਦੇ ਵਿਅਕਤੀ ਹਾਜ਼ਰ ਸਨ। ਦਰਿਆ ਦੇ ਨੇੜੇ ਹੋਣ ਕਰਕੇ ਇਸ ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ ਨੂੰ ਹੜ੍ਹਾਂ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਫਸਟ-ਏਡ ਸਬੰਧੀ ਸਿਖਲਾਈ ਵੀ ਦਿੱਤੀ ਗਈ। ਐਨ.ਡੀ.ਆਰ.ਐਫ. ਦੇ ਅਸਿਸਟੈਂਟ ਕਮਾਂਡੈਂਟ ਡੂੰਗਰ ਲਾਲ ਜਾਖੜ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਲੋਕਾਂ ਨੂੰ, ਐਨ.ਡੀ.ਆਰ.ਐਫ. ਵੱਲੋਂ ਅਜਿਹੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਕਿਹੜੇ-ਕਿਹੜੇ ਤਰੀਕੇ ਅਪਣਾਏ ਜਾਂਦੇ ਹਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾ ਮਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਨਾਗਰਿਕਾਂ ਨੂੰ ਇਸ ਤੋਂ ਬਚਾਅ ਸਬੰਧੀ ਤਰੀਕਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਸਬੰਧੀ ਤਜਰਬਾ ਹੋਣਾ ਲਾਜ਼ਮੀ ਹੈ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਘਰੇਲੂ ਵਸਤੂਆਂ ਦੀ ਵਰਤੋਂ ਕਰਕੇ ਸੁਰੱਖਿਅਤ ਸਥਾਨ ਤੇ ਆਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ ਨੇ ਐਨ.ਡੀ.ਆਰ.ਐਫ. ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਜ਼ਿਲ੍ਹਾ ਪਠਾਨਕੋਟ ਦੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਜ਼ਿਲ੍ਹੇ ਦੇ 630 ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਸਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਸਕੀਪਿੰਗ ਮੁਕਾਬਲਿਆਂ ਵਿੱਚ ਸਲੋਨੀ ਪਠਾਨਕੋਟ-3 ਨੇ ਪਹਿਲਾ ਅਤੇ ਰਾਧਿਕਾ ਮਦਾਰਪੁਰ ਨਰੋਟ ਜੈਮਲ ਸਿੰਘ ਨੇ ਦੂਜਾ ਸਥਾਨ ਕੀਤਾ ਹਾਸਲ

ਪਠਾਨਕੋਟ,  23 ਨਵੰਬਰ (ਹਰਪਾਲ ਸਿੰਘ ਦਿਓਲ)  ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੀਆਂ ਬੀਪੀਈਓ ਰਿਸ਼ਮਾਂ ਦੇਵੀ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ ਅਤੇ ਡੀਟੀਸੀ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਥਾਨਕ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਸਫਲਤਾਪੂਰਵਕ ਸਪੰਨ ਹੋ ਗਈਆਂ। ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਕੁੜੀਆਂ ਨੇ ਆਪਣਾ ਦਮਖਮ ਦਿਖਾਇਆ ਅਤੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਡੀਈਓ ਐਲੀਮੈਂਟਰੀ ਜਸਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਡਿਪਟੀ ਡੀਈਓ ਡੀ.ਜੀ ਸਿੰਘ ਅਤੇ ਡੀਐਮ ਸਪੋਰਟਸ ਅਰੁਣ ਕੁਮਾਰ ਨੇ ਰਿਬਨ ਕੱਟ ਕੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤੀ। ਇਨਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਬਲਾਕਾਂ ਦੇ 630 ਦੇ ਕਰੀਬ ਜੇਤੂ ਖਿਡਾਰੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਿਖਾਈ। ਮੁੱਖ ਮਹਿਮਾਨ ਡੀਈਓ ਜਸਵੰਤ ਸਿੰਘ ਅਤੇ ਡਿਪਟੀ ਡੀਈਓ ਡੀ.ਜੀ ਸਿੰਘ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ।  ਜ਼ਿਲ੍ਹਾ ਅਧਿਕਾਰੀਆਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਹਰੇਕ ਬੱਚੇ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ।  ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡੀਟੀਸੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ ਵਿੱਚ ਸਟੇਟ ਸਕੀਪਿੰਗ ਮੁਕਾਬਲਿਆਂ ਵਿੱਚ ਸਲੋਨੀ ਪਠਾਨਕੋਟ-3 ਨੇ ਪਹਿਲਾ ਅਤੇ ਰਾਧਿਕਾ ਮਦਾਰਪੁਰ ਬਲਾਕ ਨਰੋਟ ਜੈਮਲ ਸਿੰਘ ਨੇ ਦੂਜਾ ਸਥਾਨ, ਰੱਸਾ ਕੱਸੀ ਵਿੱਚ ਬਲਾਕ ਨਰੋਟ ਜੈਮਲ ਸਿੰਘ ਨੇ ਪਹਿਲਾ ਅਤੇ ਬਲਾਕ ਧਾਰ-2 ਨੇ ਦੂਜਾ, 100 ਮੀਟਰ ਦੌੜ ਵਿੱਚ ਸਾਫਿਆਂ  ਬਲਾਕ ਪਠਾਨਕੋਟ-2  ਨੇ ਪਹਿਲਾ ਅਤੇ ਪਲਵੀ ਧਾਰ-2 ਨੇ ਦੂਜਾ, 200 ਮੀਟਰ ਦੌੜ ਵਿੱਚ ਸਾਫਿਆਂ ਪਠਾਨਕੋਟ-2 ਨੇ ਪਹਿਲਾ ਤੇ ਤਮੰਨਾ ਪਠਾਨਕੋਟ-1 ਨੇ ਦੂਜਾ ,  400 ਮੀਟਰ ਵਿੱਚ ਆਸੀਆ ਪਠਾਨਕੋਟ -2 ਅਤੇ ਤਮੰਨਾ ਪਠਾਨਕੋਟ-1 ਨੇ ਪਹਿਲਾ  ਅਤੇ ਰਿਤਿਆ ਬਮਿਆਲ ਨੇ ਦੂਜਾ, 600 ਮੀਟਰ ਦੌੜ ਵਿੱਚ ਸੋਫਿਆਂ ਪਠਾਨਕੋਟ-1 ਨੇ ਪਹਿਲਾ ਅਤੇ ਬੱਗੀ ਨਰੋਟ ਜੈਮਲ ਸਿੰਘ ਨੇ ਦੂਜਾ, ਕੱਬਡੀ ਵਿੱਚ ਪਠਾਨਕੋਟ-2 ਨੇ ਪਹਿਲਾ ਅਤੇ ਪਠਾਨਕੋਟ-3 ਨੇ ਦੂਜਾ, ਸ਼ਤਰੰਜ ਵਿੱਚ ਕਸਯਵੀ ਪਠਾਨਕੋਟ-1 ਨੇ ਪਹਿਲਾ ਅਤੇ ਅਰਾਧਿਆ ਧਾਰ-2 ਨੇ ਦੂਜਾ, ਕੁਸ਼ਤੀ ਵਿੱਚ 25 ਕਿਲੋ ਵਿੱਚ ਮੁਸਕਾਨ ਪਠਾਨਕੋਟ-3 ਨੇ ਪਹਿਲਾ ਅਤੇ ਸਤੁਤੀ ਧਾਰ-2 ਨੇ ਦੂਜਾ, ਕੁਸ਼ਤੀ 28 ਕਿਲੋ ਵਿੱਚ ਰਜੀਆ ਪਠਾਨਕੋਟ-3 ਨੇ ਪਹਿਲਾ ਅਤੇ ਚਾਹਤ ਪਠਾਨਕੋਟ-3 ਨੇ ਦੂਜਾ ਸਥਾਨ ਅਤੇ ਕੁਸ਼ਤੀ 30 ਕਿੱਲੋ ਵਿੱਚ ਮਾਨਵੀ ਪਠਾਨਕੋਟ-3 ਨੇ ਪਹਿਲਾ ਅਤੇ ਅੰਨਿਆਂ ਧਾਰ-1 ਨੇ ਦੂਜਾ ਸਥਾਨ, ਖੋ-ਖੋ ਵਿੱਚ ਪਠਾਨਕੋਟ-1 ਨੇ ਪਹਿਲਾ ਅਤੇ ਧਾਰ-2 ਨੇ ਦੂਜਾ ਸਥਾਨ, ਯੋਗਾ ਵਿੱਚ ਮਾਨਵੀ ਪਠਾਨਕੋਟ -3 ਨੇ ਪਹਿਲਾ ਅਤੇ ਪਰੀਨੀਤਾ ਨੇ ਦੂਜਾ, ਰਿਥਮੈਟਿਕ ਯੋਗਾ ਕ੍ਰਿਤਿਕਾ ਭੂਰ ਬਲਾਕ ਪਠਾਨਕੋਟ -3 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਅਧਿਕਾਰੀਆਂ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ । ਇਸ ਮੌਕੇ ਤੇ ਗੁਰਸ਼ਰਨਜੀਤ ਕੌਰ ਸਪੋਰਟਸ ਅਫ਼ਸਰ ਨਰੋਟ ਜੈਮਲ ਸਿੰਘ, ਸੀਐਚਟੀ ਰਵੀ ਕਾਂਤ, ਰਜੀਵ ਸੈਣੀ, ਸੀਐਚਟੀ ਅੰਜੂ ਬਾਲਾ,  ਪੀਟੀਆਈ ਅਸ਼ਵਨੀ ਕੁਮਾਰ, ਪੀਟੀਆਈ ਸੰਦੀਪ ਕੁਮਾਰ, ਪਵਨ ਕੁਮਾਰ, ਸਰਬਜੀਤ ਸੀਐਚਟੀ, ਕਸ਼ਮੀਰਾ ਲਾਲ, ਜੋਤੀ ਮਹਾਜਨ, ਵਿਕਾਸ ਕੁਮਾਰ ਸਮੇਤ ਅਧਿਆਪਕ ਹਾਜ਼ਰ ਸਨ।
ਫੋਟੋ ਕੈਪਸ਼ਨ:- ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਸਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ।
ਫੋਟੋ ਕੈਪਸ਼ਨ:- ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਅਧਿਕਾਰੀ।

ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਲਈ 8 ਦਸੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ  

ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਲਈ 8 ਦਸੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ  

ਪਠਾਨਕੋਟ, 23 ਨਵੰਬਰ 2022 ( ਹਰਪਾਲ ਸਿੰਘ ਦਿਓਲ ) ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸਾਖਾ) ਵੱਲੋਂ ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਲਈ ਬਿਨੈਕਾਰ 15 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਅਰਜੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ ਕਮਰਾ ਨੰਬਰ ਤੇ 317-18 ਜਮ੍ਹਾਂ ਕਰਵਾ ਸਕਦਾ ਹੈ । ਉਨ੍ਹਾ ਕਿਹਾ ਕਿ  ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸਹਿਰੀ/ਅਰਧ ਸਹਿਰੀ) ਵਿੱਚ ਕੀਤੀ ਜਾਵੇਗੀ, ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਨੂੰ ਵੱਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ। ਇਹਨਾਂ ਆਸਾਮੀਆਂ ਤੇ ਠੇਕੇ ਦੇ ਆਧਾਰ ਤੇ ਤੈਨਾਤ ਪਟਵਾਰੀ ਏ.ਐਸ.ਐਮ./ਡੀ.ਐਸ.ਐਮ. ਰਾਹੀਂ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੇ ਪਟਵਾਰੀਆਂ ਨੂੰ  ਪ੍ਰਤੀ ਮਹੀਨਾ ਫਿਕਸ ਤਨਖਾਹ ਕੇਵਲ 35,000/- ਰੁਪਏ ਦਿੱਤੀ ਜਾਵੇਗੀ ਅਤੇ ਰਿਟਾਇਰਡ ਪਟਵਾਰੀ/ਕਾਨੂੰਗੋ ਦੀ ਉਮਰ 67 ਸਾਲ ਤੋਂ ਜਿਆਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚਲੀ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਵੇ। ਉਨ੍ਹਾਂ ਕਿਹਾ ਕਿ ਇਸ ਲਈ ਇੱਛੁਕ ਸੇਵਾਮੁਕਤ ਪਟਵਾਰੀ ਕਾਨੂੰਗੋ ਆਪਣੀਆਂ ਅਰਜੀਆ ਇਸ ਦਫਤਰ ਦੀ ਸਦਰ ਕਾਨੂੰਗੋ ਸਾਖਾ ਕਮਰਾ ਨੰ: 317-18, ਜਿਲ੍ਹਾ ਪ੍ਰਬੰਧਕੀ ਕੰਮਪਲੈਕਸ, ਮਲਿਕਪੁਰ ਵਿਖੇ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸਣਾ ਕੀਤੀ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜਾ ਨਹੀਂ ਸੁਣਾਈ ਗਈ ਹੋਵੇ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ ਇਨਕੁਆਰੀ/ਐਫ.ਆਈ.ਆਰ. ਪੈਡਿੰਗ ਨਹੀਂ ਹੈ।

 

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਨੂੰ 13 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ , 21 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਨੂੰ 13 ਕਿਲੋ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵੀਰ ਸਿੰਘ ਉਰਫ ਕਾਲਾ ਅਤੇ ਬਿੰਦਰ ਸਿੰਘ ਉਰਫ ਬਿੰਦੂ ਦੋਵੇਂ ਵਾਸੀ ਰਾਜਸਥਾਨ ਵਜੋਂ ਹੋਈ ਹੈ।

23 ਤੇ 24 ਫਰਵਰੀ 2023 ਨੂੰ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਗਠਨ 'ਤੇ ਵਿਚਾਰ-ਵਟਾਂਦਰਾ

ਚੰਡੀਗੜ੍ਹ , 21 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਸੂਬਾ ਸਰਕਾਰ ਮੌਜੂਦਾ ਸਮੇਂ ਇੱਕ ਵਿਆਪਕ ਨਿਵੇਸ਼ ਪ੍ਰੋਤਸਾਹਨ ਆਊਟਰੀਚ ਪ੍ਰੋਗਰਾਮ ਚਲਾ ਰਹੀ ਹੈ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਮਾਗਮ ਅਤੇ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸ ਉਪਰਾਲੇ ਨੂੰ ਜਾਰੀ ਰੱਖਦਿਆਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ ਅਤੇ ਸੀ.ਈ.ਓ. ਨਿਵੇਸ਼ ਪੰਜਾਬ ਕੇ.ਕੇ. ਯਾਦਵ ਨੇ ਪ੍ਰਗਤੀਸ਼ੀਲ ਪੰਜਾਬ ਦੇ ਆਗਾਮੀ 5ਵੇਂ ਐਡੀਸ਼ਨ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ 23 ਤੇ 24 ਫਰਵਰੀ 2023 ਨੂੰ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਗਠਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੰਤਰੀ  ਨਿੱਜਰ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ  ਲੋਕਾਂ ਦੀ ਸੁਰੱਖਿਆ ਲਈ ਲਗਭਗ 9.02 ਕਰੋੜ ਰੁਪਏ ਖਰਚ ਕੀਤੇ ਜਾਣਗੇ

ਚੰਡੀਗੜ੍ਹ , 21 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਅਤੇ ਵਿਕਾਸ ਕਾਰਜਾਂ 'ਤੇ ਲਗਭਗ 9.02 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 273ਵਾ ਦਿਨ ਪਿੰਡ ਛਾਪਾ ਨੇ ਹਾਜ਼ਰੀ ਭਰੀ  

ਆਖਰ ਸਰਕਾਰਾਂ ਸਰਦਾਰਾਂ ਨਾਲ ਵਫ਼ਾ ਕਿਉਂ ਨਹੀਂ ਕਰਦੀਆਂ,ਸਾਨੂੰ ਸੜਕਾਂ ਤੇ ਰੋਸ ਧਰਨੇ ਲਾਉਣੇ ਪੈ ਰਹੇ ਹਨ- ਜਥੇਦਾਰ ਛਾਪਾ

ਸਰਾਭਾ/ ਮੁੱਲਾਂਪੁਰ/ ਦਾਖਾ,21 ਨਵੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 273ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ,ਬਲਦੇਵ ਸਿੰਘ ਛਾਪਾ, ਡਾ ਅਜੈਬ ਸਿੰਘ ਛਾਪਾ,ਬਲਬੀਰ ਕੌਰ ਅੱਬੂਵਾਲ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁਖ ਹੁੰਦਿਆਂ ਜਥੇਦਾਰ ਮੁਖਤਿਆਰ ਸਿੰਘ ਛਾਪਾ ਨੇ ਆਖਿਆ ਕਿ ਆਖਰ ਸਰਕਾਰਾਂ ਸਰਦਾਰਾਂ ਨਾਲ ਵਫ਼ਾ ਕਿਉਂ ਨਹੀਂ ਕਰਦੀਆਂ ਏਸ ਕਰਕੇ ਸਾਨੂੰ ਹੱਕਾਂ ਲਈ ਸੜਕਾਂ ਤੇ ਰੋਸ ਮੁਜ਼ਾਹਰੇ ਧਰਨੇ ਲਾਉਣੇ ਪੈ ਰਹੇ ਹਨ ।ਜਦ ਕੇ ਜਦੋਂ ਭਾਰਤ ਨਾਲ ਗਵਾਂਢੀ ਦੇਸ਼ਾਂ ਦਾ ਟਕਰਾਓ ਸ਼ੁਰੂ ਹੁੰਦੀ ਹੈ ਤਾਂ ਇਨਾਂ ਨੂੰ ਸਰਦਾਰ ਯਾਦ ਆ ਜਾਂਦੇ ਹਨ 
।ਫੇਰ ਦੁਸ਼ਮਣ ਦੀਆਂ ਤੋਪਾਂ ਅਗੇ ਹਿਕਾਂ ਤਾਣ ਕੇ ਖੜ੍ਹਨ ਵਾਲ਼ਾ ਇਹਨਾਂ ਨੂੰ ਕੋਈ ਪੂਰੇ ਭਾਰਤ ਵਿੱਚੋਂ ਕੋਈ ਨਹੀਂ ਲੱਭਦਾ। ਜਦ ਕਿ ਉਸ ਟਾਇਮ ਗੱਡੀਆਂ ਤੇ ਕੇਸਰੀ ਨਿਸ਼ਾਨ ਵਾਲੇ ਝੰਡੇ ਲਗਾਉਣੇ ਵੀ ਨਹੀਂ ਭੁੱਲਦੇ । ਜਦੋਂ ਸਿੱਖ ਸਰਦਾਰ ਸਮੁੱਚੀ ਸਿੱਖ ਕੌਮ ਦੇ ਹੱਕਾਂ ਦੀ ਲਈ ਸੰਘਰਸ਼ ਕਰਦੇ ਹਨ ਤਾਂ ਇਨ੍ਹਾਂ ਸਰਕਾਰ ਦੇ ਹਿੰਦੂਤਵੀ ਲੀਡਰਾਂ ਸਿੱਖ ਨੂੰ ਵੱਖਵਾਦੀ ਅੱਤਵਾਦੀ ਦਿਸਣ ਲੱਗ ਪੈਂਦੇ ਹਨ। ਉਹਨਾਂ ਨੇ ਅੱਗੇ ਆਖਿਆ ਕਿ ਜਿਸ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਉਨ੍ਹਾਂ ਗਦਰੀ ਬਾਬਿਆਂ ਦੇ ਵਾਰਿਸ ਦੇਸ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੀ ਧਰਤੀ ਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਹੋਈਆਂ ਫੇਰ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਣ ਸੰਘਰਸ਼ ਕਰੇਗਾ। ਅੱਜ ਹਾਰ ਬਾਪ ਚਾਹੁੰਦਾ ਹੈ ਕਿ ਉਸ ਦੇ ਧੀ ਪੁੱਤ ਵਿਦੇਸਾਂ ਵਿਚ ਪਹੁੰਚ ਕੇ ਜਲਦ ਸੈਟ ਹੋ ਜਾਣ ।ਪਰ ਕੀ ਕਦੇ ਸੋਚਿਆ ਜਿਹਨਾਂ ਮਾਵਾਂ ਦੇ ਪੁੱਤਾਂ ਨੇ ਪੰਜਾਬ ਦੇ ਹਲਾਤਾਂ ਨੂੰ ਠੀਕ ਕਰਨ ਲਈ ਪੰਜਾਬ ਦੇ ਬੁੱਚੜਾਂ ਨੂੰ ਸੋਧਾ ਲਾਇਆ ਜੋ ਭਾਰਤ ਦੇ ਸੰਵਿਧਾਨ ਮੁਤਾਬਕ ਮਿਲੀ ਸਜ਼ਾ ਭੁਗਤਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ ਆਖਰ ਉਨ੍ਹਾਂ ਜੁਝਾਰੂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੌਣ ਕਰੂਗਾ ਕਿ ਇਹ ਸਾਡਾ ਫਰਜ਼ ਨਹੀਂ। ਉਹਨਾਂ ਆਖਰ ਵਿਚ ਆਖਿਆ ਕਿ ਜੇਕਰ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਆਪਣੇ ਹੱਕਾਂ ਲਈ ਸੰਘਰਸ਼ ਨਹੀਂ ਕਰਦੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਸਾਨੂੰ ਕੋਈ ਹੱਕ ਨਸੀਬ ਨਹੀਂ ਹੋਣੇ। ਇਸ ਲਈ ਸਾਨੂੰ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ,ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਹੀ ਪਵੇਗਾ। ਨੰਬੜਦਾਰ ਜਸਮੇਲ ਸਿੰਘ ਜੰਡ,ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਬਾਬਾ ਅਮਰ ਸਿੰਘ ਈਸੇਵਾਲ,ਹਰਦੀਪ ਸਿੰਘ ਰਿੰਪੀ ਸਰਾਭਾ ਪ੍ਰਧਾਨ ਡਕੌਂਦਾ,ਹਰਭਜਨ ਸਿੰਘ ਅੱਬੂਵਾਲ,ਬਲਦੇਵ ਸਿੰਘਅੱਬੂਵਾਲ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਗੁਰਮੇਲ ਸਿੰਘ ਹਰਪਾਲ ਸਿੰਘ ਅੱਬੂਵਾਲ, ਹਰਨੇਕ ਸਿੰਘ ਅੱਬੂਵਾਲ,ਰਛਪਾਲ ਸਿੰਘ ਡਾਂਗੋਂ,ਬਲੌਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ, ਗੁਲਜ਼ਾਰ ਸਿੰਘ ਮੋਹੀ,ਬੰਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ

ਸਮਾਨ ਚੋਰੀ ਕਰਨ ਵਾਲੇ ਤੇ ਖਰੀਦਣ ਵਾਲੇ ਕਾਬੂ

ਮੁੱਲਾਂਪੁਰ ਦਾਖਾ, 21 ਨਵੰਬਰ(ਸਤਵਿੰਦਰ ਸਿੰਘ ਗਿੱਲ): ਥਾਣਾ ਦਾਖਾ ਦੀ ਪੁਲਿਸ ਨੇ ਘਰਾਂ 'ਚੋਂ ਸਾਮਾਨ ਚੋਰੀਕਰਕੇ ਦੁਕਾਨਦਾਰ ਅਜੇ ਕੁਮਾਰ ਨੂੰ ਵੇਚਦਾ ਹੈ। ਇਤਲਾਹ ਅਨੁਸਾਰ ਕਾਰਵਾਈ ਕਰਦਿਆਂ ਸੰਜੀਵ ਕੁਮਾਰ ਵਾਸੀ ਕਬੀਰ ਨਗਰ ਤੇ ਅਜੇ ਕੁਮਾਰ ਵਾਸੀ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਨੂੰ ਕਾਬੂ ਕਰਨ ਉਪਰੰਤ ਇਨ੍ਹਾਂ ਕਲ ਇਕ ਬੋਟਰਾ, ਇਕ ਸਿਲੰਡਰ, ਐਂਪਲੀਫਾਇਰ, ਐੱਲਈਡੀ ਤੇ 10 ਟੁੱਟੇ ਹੋਏ ਮੋਬਾਈਲ ਬਰਾਮਦ ਹੋਏ।ਕਰਨ ਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਦੁਕਾਨਦਾਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਕਸ ਦੀ ਪੜਤਾਲ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਅਨੁਸਾਰ ਮੁਖਬਰ ਨੇ ਇਤਲਾਹ ਦਿੱਤੀ ਕਿ ਸੰਜੀਵ ਕੁਮਾਰ ਲੋਕਾਂ ਦੇ ਘਰਾਂ 'ਚੋਂ ਸਾਮਾਨ ਚੋਰੀਕਰਕੇ ਦੁਕਾਨਦਾਰ ਅਜੇ ਕੁਮਾਰ ਨੂੰ ਵੇਚਦਾ ਹੈ। ਇਤਲਾਹ ਅਨੁਸਾਰ ਕਾਰਵਾਈ ਕਰਦਿਆਂ ਸੰਜੀਵ ਕੁਮਾਰ ਵਾਸੀ ਕਬੀਰ ਨਗਰ ਤੇ ਅਜੇ ਕੁਮਾਰ ਵਾਸੀ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਨੂੰ ਕਾਬੂ ਕਰਨ ਉਪਰੰਤ ਇਨ੍ਹਾਂ ਕਲ ਇਕ ਬੋਟਰਾ, ਇਕ ਸਿਲੰਡਰ, ਐਂਪਲੀਫਾਇਰ, ਐੱਲਈਡੀ ਤੇ 10 ਟੁੱਟੇ ਹੋਏ ਮੋਬਾਈਲ ਬਰਾਮਦ ਹੋਏ।

ਕੁਲਦੀਪ ਸਿੰਘ ਕਾਲ਼ਾ ਢਿੱਲੋਂ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੇ 

ਕੁਲਦੀਪ ਸਿੰਘ ਕਾਲ਼ਾ ਢਿੱਲੋਂ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੇ  ਪਹਿਲੀ ਵਧਾਈ ਖੁਦ ਮੈਨੂੰ ਆਪ ਨੂੰ, ਦੂਜੀ ਵਧਾਈ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਦੇ ਮਾਤਾ ਜੀ ਪਿਤਾ ਜੀ ਨੂੰ, ਤੀਸਰੀ ਵਧਾਈ ਕਾਂਗਰਸ ਪਾਰਟੀ ਵਲੋਂ ਬਰਨਾਲਾ ਹਲਕਾ ਇੰਚਾਰਜ ਮੁਨੀਸ਼ ਬਾਂਸਲ ਅਤੇ ਮੁਨੀਸ਼ ਬਾਂਸਲ ਦੇ ਬਾਪ ਪਵਨ ਕੁਮਾਰ ਬਾਂਸਲ ਖਜ਼ਾਨਚੀ ਆਲ ਇੰਡੀਆ ਕਾਂਗਰਸ ਪਾਰਟੀ ਦੇ ਨਾਲ ਨਾਲ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਰਨਲ ਸੈਕਟਰੀ PPCC ਕੈਪਟਨ ਸੰਦੀਪ ਸੰਧੂ ਤੇ ਪੰਜਾਬ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਅਤੇ ਢੇਰ ਸਾਰੀਆਂ ਵਧਾਈਆਂ ਹੋਣ ਜ਼ਿਲ੍ਹਾ ਬਰਨਾਲਾ ਕਾਂਗਰਸ ਪਾਰਟੀ ਦੇ ਛੋਟੇ ਬਡੇ ਜੁਨੀਅਰ ਸੀਨੀਅਰ ਕਾਂਗਰਸੀ ਵਰਕਰਾਂ ਆਗੂਆਂ ਕਾਰਕੂਨਾਂ ਨੂੰ ਮੇਰੀਆਂ ਲੱਖ ਲੱਖ ਵਧਾਈਆਂ ਹੋਣ ਜੀ, ਹੁਣ ਜ਼ਿਲਾ ਬਰਨਾਲਾ ਵਿੱਚ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਬਨੇਂਗੀ, ਵਿਸ਼ੇਸ਼ ਕਰਕੇ ਮੇਰੀਆਂ ਵਧੀਆ ਕਾਂਗਰਸ ਪਾਰਟੀ ਦੇ ਨਵੇਂ ਬਨੇ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਨਾਲ ਨਾਲ ਆਲ ਇੰਡੀਆ ਕਾਂਗਰਸ ਪਾਰਟੀ ਦੇ ਮੋਢੀ ਨੇਤਾਵਾਂ ਸ਼੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਢੇਰਾ ਨੂੰ  ਲੱਖ ਲੱਖ ਵਧਾਈਆਂ ਹੋਣ ਜੀ, ਵਧਾਈਆਂ ਸਵਾ ਵਧੀਆ ਹੋਣ ਜੀ, ਇਸ ਖੁਸ਼ੀ ਵਿੱਚ ਸਾਰੇ ਜਾਣੇ ਇਹ ਸਵਾਦਿਸ਼ਟ ਪੋਸ਼ਟਿਕ ਮਿਠਾ ਖਾੳ, ਮੈਂ ਹਾਂ,ਸਾਰੀ ਕਾਇਨਾਤ ਦਾ ਸ਼ੁਭਚਿੰਤਕ, "ਬਾਬਾ ਬੋਹੜ ਕੱਟਰ ਟੱਕਸਾਲੀ ਸੀਨੀਅਰ ਕਾਂਗਰਸੀ ਵਰਕਰ ਆਗੂ ਨੇਤਾ ਬ੍ਰਾਹਮਣ ਪੰਡਿਤ ਸਪੁਰਚੂਲੀਸਟ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ ਡੈਲੀਗੇਟ ਮੈਂਬਰ ਪੀਪੀਸੀਸੀ" "9815318924"

ਅਮਰੀਕਾ ਨਿਵਾਸੀ ਬੁੱਢਾ ਦਲ ਦੇ ਇੰਚਾਰਜ਼ ਜਥੇਦਾਰ ਬਾਬਾ ਜਸਵਿੰਦਰ ਸਿੰਘ

ਜੱਸੀ ਦਾ ਸਤਿਕਾਰ ਕਮੇਟੀ ਵਲੋਂ ਸਨਮਾਨ

ਅੰਮ੍ਰਿਤਸਰ ,20 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਅਮਰੀਕਾ ਸਥਿਤ ਜਥੇਦਾਰ ਬਾਬਾ ਜਸਵਿੰਦਰ ਸਿੰਘ ਜੱਸੀ ਦਾ ਬੁੱਢਾ ਦਲ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਤੇ ਸਾਥੀਆਂ ਵਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ ਗਿਆ। ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੌਮ ਦੇ ਮਹਾਨ ਜਰਨੈਲ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਦੀ ਬਾਖੂਬੀ ਸੇਵਾ ਨਿਭਾਉਂਦੇ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਮਾਰਚ 2023 ਵਿੱਚ ਆ ਰਹੀ ਹੈ ਉਸ ਸਬੰਧੀ ਵੱਖ-ਵੱਖ ਤਖਤ ਸਾਹਿਬਾਨਾਂ ਤੇ ਇਤਿਹਾਸਕ ਅਸਥਾਨਾਂ ਤੇ ਗੁਰਮਤਿ ਸਮਾਗਮਾਂ ਦੀ ਲੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ 15 ਸਤੰਬਰ ਨੂੰ ਅਰੰਭ ਕੀਤੀ ਗਈ ਹੈ। ਸ਼ਤਾਬਦੀ ਨੂੰ ਸਮਰਪਿਤ ਦੂਸਰਾ ਸਮਾਗਮ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਵਿਖੇ ਕੀਤਾ ਗਿਆ ਹੈ ਅਗਲਾ ਪ੍ਰੋਗਰਾਮ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਬਿਹਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਵੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਹੋਣਗੇ। ਇਸ ਸਮੇਂ ਸਤਿਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ, ਭਾਈ ਪ੍ਰਨਾਮ ਸਿੰਘ, ਭਾਈ ਬੂਟਾ ਸਿੰਘ, ਗੁਰਸਾਹਿਬ ਸਿੰਘ, ਬੁੱਢਾ ਦਲ ਦੇ ਬਾਬਾ ਰਣਜੋਧ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਗਗਨਦੀਪ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।

ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੰਦੋਰ ਵਿਖੇ ਵਿਸ਼ੇਸ਼ ਸਮਾਗਮ ਹੋਵੇਗਾ

ਸ. ਹਰਪਾਲ ਸਿੰਘ ਭਾਟੀਆਂ ਬੁੱਢਾ ਦਲ ਵਲੋਂ ਸਨਮਾਨਿਤ

ਅੰਮ੍ਰਿਤਸਰ 20 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਮੱਧ ਪ੍ਰਦੇਸ਼ ਛਤੀਸਗੜ੍ਹ ਦੇ ਪ੍ਰਧਾਨ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਮੈਂਬਰ ਸ. ਹਰਪਾਲ ਸਿੰਘ ਭਾਟੀਆ ਉਘੇ ਸਨਅਤ ਇੰਦੋਰ ਨੇ ਉਚੇਚੇ ਤੌਰ ਤੇ ਬੁਰਜ ਅਕਾਲੀ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੁਜੇ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਸਮੇਂ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਭਰੋਸਾ ਦਿਤਾ। ਸ. ਭਾਟੀਆ ਨੇ ਮੁਲਾਕਾਤ ਸਮੇਂ ਕਿਹਾ ਕਿ ਇੰਦੋਰ ਵਿੱਚ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਇੰਦੋਰ ਦੀਆਂ ਸੰਗਤਾਂ ਨਾਲ ਮਿਲ ਕੇ ਵਿਉਤਿਆ ਜਾਵੇਗਾ। ਜਿਸ ਵਿਚ ਦੇਸ਼ ਭਰ ਦੀਆਂ ਧਾਰਮਿਕ ਸਖਸ਼ੀਅਤਾਂ ਦੀ ਸਮੂਲੀਅਤ ਹੋਵੇਗੀ। ਬੁੱਢਾ ਦਲ ਵਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸ੍ਰੀ ਸਾਹਿਬ, ਦੋਸਾਲਾ, ਧਾਰਮਿਕ ਪੁਸਤਕਾਂ ਦਾ ਸੈਟ ਭਾਟੀਆਂ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ. ਸਤਨਾਮ ਸਿੰਘ ਸਲੂਜਾ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਗੁਰਮੁਖ ਸਿੰਘ ਹੈਪੀ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਮਹਿੰਦਰ ਸਿੰਘ ਅਯੁਧਿਆ, ਬਾਬਾ ਗੁਰਮੁਖ ਸਿੰਘ, ਸ. ਬਲਵਿੰਦਰ ਸਿੰਘ ਜੋੜਾ ਸਿੰਘਾ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਰਣਜੋਧ ਸਿੰਘ, ਬਾਬਾ ਭਗਤ ਸਿੰਘ, ਅਤਦਿ ਹਾਜ਼ਰ ਸਨ।

ਪ੍ਰੋ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਲਈ ਚੁਣੇ ਜਾਣ ‘ਤੇ ਮੁਬਾਰਕਾਂ

ਜਗਰਾਉਂ , 18 ਨਵੰਬਰ ( ਗੁਰਕੀਰਤ ਜਗਰਾਉਂ/ਮਨਜਿੰਦਰਗਿੱਲ) - ਲੋਕ ਮੰਚ ਪੰਜਾਬ ਵਲੋਂ ਨਾਮਵਰ ਪੰਜਾਬੀ ਸ਼ਾਇਰ, ਗੀਤਕਾਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਡੀ ਏ ਵੀ ਕਾਲਜ ਜਗਰਾਉਂ ਦੇ ਪੁਰਾਣੇ ਵਿਦਿਆਥੀਆਂ ਨੇ ਸ. ਗਿੱਲ ਨੂੰ ਵਧਾਈ ਦਿੱਤੀ ਹੈ ਅਤੇ ਲੋਕ ਮੰਚ ਪੰਜਾਬ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਹੈ। ਸਾਡੇ ਪ੍ਰਤਨਿਧੀ ਨਾਲ ਗਲਬਾਤ ਕਰਦੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਅਮਨਜੀਤ ਸਿੰਘ ਖਹਿਰਾ, ਪਰਮਜੀਤ ਸਿੰਘ ਖਹਿਰਾ, ਵਾਹਿਗੁਰੂਪਾਲ ਔਲਖ UK, ਰਸਪਾਲ ਸਿੰਘ ਤਲਵਾੜਾ, ਸੁਖਦੇਵ ਸਿੰਘ ਗਰੇਵਾਲ UK ਅਤੇ ਹਰਬੰਸ ਸਿੰਘ ਢੋਲਣ ਨੇ ਐਲਾਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਨਾਲ ਜਿੱਥੇ ਪੰਜਾਬੀ ਸੱਭਿਆਚਾਰਕ ਗੀਤਕਾਰੀ ਦਾ ਮਾਣ ਸਤਿਕਾਰ ਵਧਿਆ ਹੈ ਉੱਥੇ ਹੀ ਸੱਭਿਅਕ ਅਤੇ ਉਸਾਰੂ ਗੀਤਕਾਰਾਂ ਲਈ ਇਹ ਇਕ ਬੇਹੱਦ ਉਤਸ਼ਾਹ ਜਨਕ ਕਦਮ ਹੋਵੇਗਾ।  ਜਗਰਾਓਂ ਡੀ ਏ ਵੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਉਸ ਸਮੇਂ ਨੂੰ ਜਾਦ ਕਰਦਿਆਂ ਜਦੋਂ ਉਹ ਪ੍ਰੋ ਗੁਰਭਜਨ ਗਿੱਲ ਦੇ ਸਨਮੁੱਖ ਬੈਠ ਓਹਨਾ ਦੀਆਂ ਰਚਨਾਵਾਂ ਸੁਣਦੇ ਸਨ ਉਹ ਸਮਾਂ  ਸੀ ਜਦੋਂ ਪੰਜਾਬੀ ਦੇ ਇਸ ਮਹਾਨ ਸਾਇਰ ਨੇ ਆਪਣੀ ਕਲਮ ਦੇ ਕਦਮ ਇਹਨਾਂ ਵਡਮੁੱਲੇ ਸਨਮਾਨਾਂ ਵੱਲ ਪੁੱਟਣੇ ਸੁਰੂ ਕੀਤੇ ਸਨ ਓਹਨਾ ਆਖਿਆ ਕੇ ਇਸ ਐਲਾਨ ਨੂੰ ਉਸਾਰੂ ਪੰਜਾਬੀ ਗੀਤਕਾਰਾਂ ਲਈ ਇਕ ਸ਼ੂੱਭ ਸ਼ਗਨ ਸਮਜਦੇ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਦਿੰਦੇ ਹੋਏ ਲੋਕ ਮੰਚ ਪੰਜਾਬ ਦਾ ਧੰਨਵਾਦ ਵੀ ਕੀਤਾ ਹੈ।

 

ਜਗਰਾਉਂ ਦੀਆਂ ਬੱਚੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪ੍ਰਾਪਤ ਕੀਤੀ ਵੱਡੀ ਨਕਦ ਇਨਾਮ ਰਾਸ਼ੀ 

ਜਗਰਾਉਂ 18 ਨਵੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੁਆਰਾ ਇਸ ਸਾਲ ਸ਼ੁਰੂ ਕਰਵਾਏ ਖੇਡ ਮੇਲੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਗਰਾਉਂ ਸ਼ਹਿਰ ਦੀਆਂ ਦੋ ਭੈਣਾਂ ਨੂਰ ਸ਼ਰਮਾ ਅਤੇ ਅਨੁਸ਼ਕਾ ਸ਼ਰਮਾ ਨੇ ਲੁਧਿਆਣਾ ਜਿਲਾ ਵਲੋਂ ਰਾਜ ਪੱਧਰੀ ਤੀਰ ਅੰਦਾਜੀ ਦੇ ਮੁਕਾਬਲੇ ਵਿੱਚ ਤਿੰਨ ਸੋਨੇ ਦੇ ਤਿੰਨ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜਗਰਾਉਂ ਸ਼ਹਿਰ ਦਾ ਮਾਣ ਵਧਾਇਆ ਹੈ ਕਲ਼ ਲੁਧਿਆਣਾ ਸ਼ਹਿਰ ਵਿਖੇ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜੇਤੂ ਖਿਡਾਰੀਆਂ ਦੇ ਖਾਤਿਆਂ ਵਿੱਚ ਨਕਦ ਰਾਸ਼ੀ ਭੇਜੀ ਜਿਸ ਤਹਿਤ ਇਹਨਾਂ ਬੱਚੀਆਂ  ਨੂੰ ਕ੍ਮ ਅਨੁਸਾਰ ਬੱਤੀ ਹਾਜ਼ਰ  32000 /ਰੁਪਏ ਅਤੇ ਉਨੱਤੀ ਹਾਜ਼ਰ  29000/ ਰੁਪਏ ਦੀ ਵੱਡੀ ਰਾਸ਼ੀ ਹੋਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਮੀਤ ਹੇਅਰ ਜੀ ਦੇ ਇਸ ਸਲਾਘਾਯੋਗ ਉੱਦਮ ਲਈ ਮਾਪਿਆਂ ਨੇ ਪੰਜਾਬ ਸਰਕਾਰ ਦਾ ਬੁਹਤ ਧੰਨਵਾਦ ਕੀਤਾ ਹੈ ਨਵੇਂ ਉਭਾਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਬਹੁਤ ਸੁਚੱਜੇ ਕਦਮ ਹੈ ਅਗਲੇ ਸਾਲ ਦੀਆਂ ਖੇਡਾਂ ਲਈ ਖਿਡਾਰੀ ਹੁਣੇ ਤੋਂ ਹੀ ਜੋਸ਼ ਅਤੇ ਉਤਸਾਹ ਨਾਲ ਤਿਆਰੀ ਕਰਨ ਦੇ ਰੱਅ ਵਿੱਚ ਆ ਗਏ ਹਨ।

ਪਿੰਡ ਦੌਧਰ ਦੀ ਸਰਕਾਰੀ ਨਰਸਰੀ ਤੇ ਇਕ ਝਾਤ । ਸੋਹੰਜਣਾ ਦਰਖਤ ਬਾਰੇ ਅਹਿਮ ਜਾਣਕਾਰੀ

ਸਰਕਾਰੀ ਨਰਸਰੀਆਂ ਤੋਂ ਕਿਵੇਂ ਮਿਲ ਸਕਦੇ ਹਨ ਸਾਨੂੰ ਕੀਮਤੀ ਦਰੱਖਤ? ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ

Facebook Link : https://fb.watch/gShyllA05l/

ਜਗਰਾਉਂ ਦੀਆਂ ਸੜਕਾਂ ਤੇ 2-2 ਸੌਂ ਰੁਪਏ ਵਿੱਚ ਵਿੱਕ ਰਿਹਾ ਔਰਤਾਂ ਦਾ ਜ਼ਿਸਮ

ਜਗਰਾਉਂ, 17 ਨਵੰਬਰ - ਬੇਰੁਜ਼ਗਾਰੀ ਅਤੇ ਗ਼ਰੀਬੀ ਕਰਵਾਉਂਦੀ ਹੈ ਅਜਿਹਾ ਕੰਮ ਔਰਤ ਆਈ ਕੈਮਰੇ ਅੱਗੇ ਜਗਰਾਉਂ ਦੀਆਂ ਸੜਕਾਂ ਤੇ ਹੁੰਦਾ ਹੈ ਜਿਸਮ-ਫਰੋਸ਼ੀ ਦਾ ਧੰਦਾ !!! ਧੰਧਾ ਕਰਨ ਵਾਲੀਆਂ ਔਰਤਾਂ ਦੀ ਹੈ ਮਜ਼ਬੂਰੀ !!! ਕੌਣ ਅਤੇ ਕਿੱਥੇ 20-20 ਰੁਪਏ ਵਿਚ ਵਿਕਦੀਆਂ ਹਨ ਔਰਤਾਂ !!!

Facebook Link ; https://fb.watch/gSentcQxP0/

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਵਾਰਾ ਏਅਰਪੋਰਟ ਦੇ ਸਿਵਲ ਏਅਰ ਟਰਮੀਨਲ ਦੇ ਨਿਰਮਾਣ ਕਾਰਜ ਜਲਦ ਮੁਕੰਮਲ ਕਰਨ ਦਾ ਐਲਾਨ 

ਸਰਾਭਾ, 17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਵਾਰਾ ਏਅਰਪੋਰਟ ਦੇ ਸਿਵਲ ਏਅਰ ਟਰਮੀਨਲ ਦੇ ਨਿਰਮਾਣ ਕਾਰਜ ਜਲਦ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ। ਲਗਭਗ 161 ਏਕੜ ਜ਼ਮੀਨ ਵਿੱਚ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ਦੇ ਨਾਲ ਪੰਜਾਬ ਖਾਸਕਰ ਲੁਧਿਆਣਾ ਜ਼ਿਲ੍ਹੇ ਨੂੰ ਆਰਥਿਕ ਤੌਰ ‘ਤੇ ਵੱਡਾ ਹੁਲਾਰਾ ਮਿਲੇਗਾ।

 

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ

ਚੰਡੀਗੜ੍ਹ ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ-ਸਮਾਨ ਦੀ ਥਾਂ ‘ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ

ਚੰਡੀਗੜ੍ਹ ,17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ-ਸਮਾਨ ਦੀ ਥਾਂ ‘ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ।

ਪੰਜਾਬ ਪੁਲਿਸ ਨੇ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ

ਚੰਡੀਗੜ੍ਹ , 17 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਪੁਲਿਸ ਨੇ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਦੀਪ ਨੂੰ 6 ਸ਼ੂਟਰਾਂ ਨੇ 10 ਨਵੰਬਰ, 2022 ਨੂੰ ਕੋਟਕਪੂਰਾ ਵਿਖੇ ਉਸਦੀ ਦੁਕਾਨ ਦੇ ਬਾਹਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ (26) ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ (22) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ, ਜਦਕਿ ਤੀਜੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ਼ ਮੰਨਾ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।