You are here

ਵਿਧਾਇਕਾ ਮਾਣੂੰਕੇ ਨੇ ਵੰਡੀਆਂ ਖਿਡਾਰੀਆਂ ਨੂੰ ਖੇਡ ਕਿੱਟਾਂ

ਨੌਜੁਆਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜਕੇ ਖੇਡਾਂ ਵੱਲ ਜੋੜਾਂਗੇ-ਬੀਬੀ ਮਾਣੂੰਕੇ
ਜਗਰਾਉਂ, 26 ਨਵੰਬਰ (ਮੋਹਿਤ ਗੋਇਲ /ਕੁਲਦੀਪ ਸਿੰਘ ਜੱਸਲ )ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਗਵਾੜ ਖੁਵਾਜਾ ਬਾਜੂ ਜਗਰਾਉਂ ਦੇ ਖਿਡਾਰੀਆਂ ਨੂੰ ਕ੍ਰਿਕਟ ਦੀਆਂ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਸਨ। ਖੇਡ ਕਿੱਟਾਂ ਵੰਡਣ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਲੈ ਰਹੀ ਹੈ, ਤਾਂ ਜੋ ਪੰਜਾਬ ਦੇ ਨੌਜੁਆਨਾਂ ਦਾ ਮੂੰਹ ਨਸ਼ਿਆਂ ਵਾਲੇ ਪਾਸੇ ਤੋਂ ਮੋੜਕੇ ਖੇਡਾਂ ਵਾਲੇ ਪਾਸੇ ਲਗਾਇਆ ਜਾ ਸਕੇ। ਉਹਨਾਂ ਕਿਹਾ ਕਿ ਖਿਡਾਰੀਆਂ ਦਾ ਮਨੋਬਲ ਉਚਾ ਚੁੱਕਣ ਲਈ ਹੀ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਲੱਖਾਂ ਖਿਡਾਰੀਆਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਉਤਾਰਿਆ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ ਹਨ। ਬੀਬੀ ਮਾਣੂੰਕੇ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਜਗਰਾਉਂ ਦੇ ਖਿਡਾਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਪੰਜਾਬ ਸਰਕਾਰ ਦਾ ਦਰਵਾਜ਼ਾ ਖੜਕਾਉਂਦੇ ਰਹਿਣਗੇ ਅਤੇ ਖਿਡਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣਗੇ ਅਤੇ ਨੌਜੁਆਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜਕੇ ਖੇਡਾਂ ਵਾਲੇ ਪਾਸੇ ਜੋੜਾਂਗੇ। ਵਿਧਾਇਕਾ ਮਾਣੂੰਕੇ ਵੱਲੋਂ ਪੰਜਾਬ ਸਰਕਾਰ ਪਾਸੋਂ ਖੇਡ ਕਿੱਟਾਂ ਲਿਆ ਕੇ ਖਿਡਾਰੀਆਂ ਨੂੰ ਵੰਡਣ 'ਤੇ ਸਰਪੰਚ ਜਸਮੇਲ ਕੌਰ ਭੈਣੀ ਅਗਵਾੜ ਖੁਵਾਜਾ ਬਾਜੂ ਜਗਰਾਉਂ ਨੇ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਸਿੰਘ ਭੈਣੀ, ਸੁਖਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਰਾਜ ਸਿੰਘ, ਮਨੀ ਡਾਗੀਆਂ, ਜਗਪਾਲ ਸਿੰਘ ਡਾਂਗੀਆਂ, ਛਿੰਦਰਪਾਲ ਸਿੰਘ ਮੀਨੀਆਂ, ਇੰਦਰਜੀਤ ਸਿੰਘ ਲੰਮੇ, ਗੁਰਦੇਵ ਸਿੰਘ ਬਾਰਦੇਕੇ, ਰਾਜਿੰਦਰ ਸਿੰਘ ਗਾਲਿਬ ਖੁਰਦ, ਕੁਲਬੀਰ ਸਿੰਘ ਗਾਲਿਬ ਖੁਰਦ, ਦੇਸਾ ਬਾਘੀਆਂ, ਜਰਨੈਲ ਸਿੰਘ ਲੰਮੇ, ਤਰਸੇਮ ਸਿੰਘ ਅਲੀਗੜ, ਗਗਨਦੀਪ ਸਿੰਘ, ਵਿਸ਼ਾਲ, ਵਰੁਨ, ਵਿਕਾਸ਼, ਲਵਪ੍ਰੀਤ ਸਿੰਘ, ਜਸ਼ਨ, ਅਰਫ਼ਾਨ, ਗੁਰਪ੍ਰੀਤ ਸਿੰਘ, ਬਾਦਲ ਸਿੰਘ, ਨਿੱਕੂ, ਗੁਰਸਿਮਰਨ ਸਿੰਘ, ਗੁਰਸ਼ਰਨ ਸਿੰਘ ਆਦਿ ਵੀ ਹਾਜ਼ਰ ਸਨ।