You are here

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ 

ਲੁਧਿਆਣਾ, 26 ਨਵੰਬਰ - ਲੁਧਿਆਣਾ ਵਿਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੇਲਾ  ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਉਪ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਅਤੇ  ਡੀ ਐਮ ਸਪੋਰਟਸ ਅਫ਼ਸਰ ਅਜੀਤ ਪਾਲ ਸਿੰਘ  ਦੀ ਅਗਵਾਈ ਹੇਠ ਪਹਿਲੇ ਦੋ ਦਿਨ  22 ਅਤੇ 23 ਨਵੰਬਰ ਨੂੰ ਫਲਾਹੀ ਸਾਹਿਬ ਦੁਲੇਅ ਅਤੇ 24,25 ਅਤੇ 26 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲਗਭਗ 19 ਬਲਾਕਾਂ ਦੇ ਬੱਚਿਆਂ ਨੇ ਪ੍ਰਾਇਮਰੀ ਖੇਡਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਖੇਡਾਂ ਦੇ ਇੰਚਾਰਜ਼ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੁਧਿਆਣਾ- 2  ਪਰਮਜੀਤ ਸਿੰਘ ਅਤੇ ਰਮਨਜੀਤ ਸਿੰਘ ਸੰਧੂ, ਇਤਬਾਰ ਸਿੰਘ, ਅਵਤਾਰ ਸਿੰਘ, ਸ਼੍ਰੀਮਤੀ  ਇੰਦੁਸੂਦ,ਆਸ਼ਾ ਰਾਣੀ, ਜ਼ਿਲ੍ਹਾ ਖੇਡ ਕਮੇਟੀ ਇੰਚਾਰਜ  ਸੈਂਟਰ ਹੈਡ ਟੀਚਰ  ਜਗਦੀਪ ਸਿੰਘ ਜੌਹਲ, ਪ੍ਰਿੰਸੀਪਲ ਗੁਰਜੰਟ ਸਿੰਘ,ਬਲਜੀਤ ਕੌਰ ਅਤੇ ਸੁਖਰਾਜ ਸਿੰਘ ਦੁਆਰਾ ਖੇਡਾਂ ਦਾ ਪ੍ਰਬੰਧ ਵਧੀਆ ਢੰਗ ਨਾਲ ਅਤੇ ਅਨੁਸ਼ਾਸ਼ਨ ਨਾਲ ਕੀਤਾ ਗਿਆ। ਖੇਡਾਂ ਵਿੱਚ ਡੀ ਪੀ  ਈਜ ਪੀ ਟੀ ਆਈਜ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦੇ ਅੰਤਲੇ ਦਿਨ ਜੇਤੂ ਬੱਚਿਆਂ  ਦਾ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ । ਖੇਡ ਕਮੇਟੀ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਰਮਜੀਤ ਸਿੰਘ  ਰਮਨਜੀਤ ਸਿੰਘ ਸੰਧੂ , ਇਤਬਾਰ ਸਿੰਘ, ਖੇਡ ਪ੍ਰਬੰਧਕ ਅਤੇ ਖੇਡ ਕਮੇਟੀ ਮੈਂਬਰ , ਡੀ ਪੀ ਈਜ ਦਾ ਟਰਾਫੀਆਂ ਨਾਲ ਸਨਮਾਨ  ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਰਮਜੀਤ ਸਿੰਘ, ਰਮਨਜੀਤ ਸਿੰਘ ਸੰਧੂ, ਇਤਬਾਰ ਸਿੰਘ, ਪ੍ਰਿੰਸੀਪਲ ਗੁਰਜੰਟ ਸਿੰਘ ਬਲਜੀਤ ਕੌਰ ,ਸੁਖਰਾਜ ਸਿੰਘ ਸੀ ਐਚ ਟੀ ਜਗਦੀਪ ਸਿੰਘ ਜੌਹਲ, ਮਨਵੀਰ ਸਿੰਘ ,ਜਤਿੰਦਰ ਕੁਮਾਰ ,ਕੁਲਦੀਪ ਕੁਮਾਰ,ਅਮਰਜੀਤ ਸਿੰਘ ਕਾਸਾਬਾਦ ,ਸੁਖਦਰਸ਼ਨ ਸਿੰਘ ਆਲਮਗੀਰ, ਕੁਲਜਿੰਦਰ ਸਿੰਘ ਬੱਦੋਵਾਲ ਦਵਿੰਦਰ ਸਿੰਘ ਡਗੋਰਾ ਕੁਲਜਿੰਦਰ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ,ਨਵਜੀਤ ਸਿੰਘ, ਡੀ ਪੀ ਸਤਨਾਮ ਸਿੰਘ ਲਲਤੋਂ ,ਸਤਵੰਤ ਸਿੰਘ ਆਸੀ ਕਲਾਂ, ਸਤਪਾਲ ਸਿੰਘ ਪਮਾਲ, ਖੁਸ਼ਹਾਂਲ ਸਿੰਘ ਮੋਹੀ, ਬਲਰਾਜ ਸਿੰਘ ਘਲੋਟੀ, ਸੁਖਵੀਰ ਕੌਰ, ਸੁਮਨ ਕੁਮਾਰੀ, ਬਲਜੀਤ ਕੌਰ ਆਦਿ ਅਧਿਆਪਕ ਹਾਜਰ ਸਨ।
ਫੋਟੋ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਵੱਖ ਵੱਖ ਸਿੱਖਿਆ ਅਧਿਕਾਰੀ ਅਤੇ ਖਿਡਾਰੀ ਖੁਸ਼ੀ ਦੇ ਪਲਾਂ ਵਿਚ ਨਜ਼ਰ ਆਉਂਦੇ ਹੋਏ।