ਜੋਧਾਂ / ਸਰਾਭਾ 25 ਦਸੰਬਰ ( ਦਲਜੀਤ ਸਿੰਘ ਰੰਧਾਵਾ)"ਦਸ਼ਮੇਸ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜਿਲ੍ਹਾ ਲੁਧਿਆਣਾ ਦਾ ਇਕ ਵੱਡਾ ਜੱਥਾ 27 ਤਰੀਕ ਦਿਨ ਮੰਗਲਵਾਰ ਨੂੰ ਠੀਕ 9 ਵਜੇ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ (ਜ਼ੀਰਾ) ਸਾਂਝੇ ਮੋਰਚੇ ਦੇ ਘੋਲ਼ ਦੀ ਭਰਾਤਰੀ ਮੱਦਦ ਵਾਸਤੇ ਚੌਕੀਮਾਨ ਟੋਲ ਪਲਾਜੇ ਤੋਂ ਜ਼ੀਰੇ ਨੂੰ ਵੱਧ ਚੜ੍ਹ ਕੇ,ਪੂਰੇ ਜੋਸੋ - ਖ਼ਰੋਸ਼ ਨਾਲ ਚਾਲੇ ਪਾਵੇਗਾ "- ਇਹ ਸੂਚਨਾ ਅੱਜ ਤਲਵੰਡੀ ਕਲਾਂ ਵਿਖੇ ਕਾਰਜਕਾਰੀ ਕਮੇਟੀ ਤੇ ਹੋਰ ਸਰਗਰਮ ਕਾਰਕੁਨਾਂ ਦੀ ਮੀਟਿੰਗ ਉਪਰੰਤ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਖਜਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੇ ਉਚੇਰੇ ਤੌਰ ਤੇ ਪ੍ਰੈਸ ਦੇ ਨਾਮ ਜਾਰੀ ਕੀਤੀ ਹੈ
ਅੱਜ ਦੀ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਪਿਛਲੇ ਹਫ਼ਤੇ ਕੀਤੇ ਲਾਠੀਚਾਰਜਾਂ , ਛਾਪੇਮਾਰੀਆਂ, ਗ੍ਰਿਫ਼ਤਾਰੀਆਂ,ਧਰਨੇ ਨੂੰ ਜਬਰੀ ਖਿੰਡਾਉਣ ਦੇ ਤਮਾਮ ਹੱਥਕੰਡਿਆਂ ਤੋਂ ਇਕ ਵਾਰ ਪਿੱਛੇ ਹਟਦਿਆਂ ; ਕੱਲ੍ਹ ਰਾਤ ਤੋਂ ਆਰੰਭੀ 44 ਅੰਦੋਨਲਕਾਰੀ ਯੋਧਿਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਕਾਰਵਾਈ ਉੱਪਰ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਆਗੂਆਂ ਨੇ ਜ਼ੀਰਾ ਇਲਾਕੇ ਦੇ 50 ਪਿੰਡਾਂ ਆਮ ਲੋਕਾਂ ਅਤੇ ਦੁਧਾਰੂ ਪਸ਼ੂਆਂ ਦੀਆਂ ਜਾਨਾਂ ਦਾ ਖੌ ਅਤੇ ਬਿਮਾਰੀਆਂ ਦੀ ਜੜ੍ਹ ਬਣੀ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ (ਜ਼ੀਰਾ) ਨੂੰ ਫੌਰ ਤੌਰ ਤੇ ਬੰਦ ਕਰਨ ਦੀ ਜ਼ੋਰਦਾਰ ਮੰਗ ਭਗਵੰਤ ਮਾਨ ਮੁੱਖ ਮੰਤਰੀ ਪਾਸੋਂ ਕੀਤੀ ਹੈ।
ਵਰਨਣਯੋਗ ਹੈ ਕਿ ਜੱਥੇਬੰਦੀ ਵੱਲੋਂ 27 ਤਰੀਕ ਦੇ ਜ਼ੀਰਾ ਧਰਨੇ ਲਈ ਜ਼ੋਰਦਾਰ ਤਿਆਰੀ ਮੁਹਿੰਮ ਨੂੰ ਅੱਜ ਅੰਤਮ ਛੋਹਾਂ ਦੇ ਦਿੱਤੀਆਂ ਗਈਆਂ ਹਨ।
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਜਸਵੰਤ ਸਿੰਘ ਮਾਨ, ਜੱਥੇਦਾਰ ਗੁਰਮੇਲ ਸਿੰਘ ਢੱਟ, ਜੱਥੇਦਾਰ ਰਣਜੀਤ ਸਿੰਘ ਗੁੜੇ, ਵਿਜੈ ਕੁਮਾਰ ਪੰਡੋਰੀ, ਪ੍ਰਿਤਪਾਲ ਸਿੰਘ ਪੰਡੋਰੀ, ਅਵਤਾਰ ਸਿੰਘ ਤਾਰ, ਗੁਰਚਰਨ ਸਿੰਘ ਤਲਵੰਡੀ, ਅਮਰੀਕ ਸਿੰਘ ਤਲਵੰਡੀ (ਪ੍ਰਧਾਨ), ਗੁਰਬਖਸ਼ ਸਿੰਘ ਤਲਵੰਡੀ, ਪ੍ਰਦੀਪ ਕੁਮਾਰ ਸਵੱਦੀ, ਨੰਬਰਦਾਰ ਬਲਜੀਤ ਸਿੰਘ ਸਵੱਦੀ, ਸੁਰਜੀਤ ਸਿੰਘ ਸਵੱਦੀ, ਅਵਤਾਰ ਸਿੰਘ ਬਿੱਲੂ ਵਲੈਤੀਆ,ਡਾ. ਗੁਰਮੇਲ ਸਿੰਘ ਕੁਲਾਰ, ਸਰਵਿੰਦਰ ਸਿੰਘ ਸੁਧਾਰ, ਅਮਰ ਸਿੰਘ ਖੰਜਾਰਵਾਲ, ਅਮਰਜੀਤ ਸਿੰਘ ਖੰਜਰਵਾਲ ਤੇ ਤੇਜਿੰਦਰ ਸਿੰਘ ਬਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।