You are here

ਪੰਜਾਬ

ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ 07 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਉਂ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਕਿਉਂਕਿ 11 ਕੇ ਵੀ ਫੀਡਰ ਸਿਟੀ 03 ਦੇ ਮੁੰਰਮਤ ਕਾਰਨ ਮਿਤੀ 08-10-2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਹਨ ਸਦਨ ਮਾਰਕੀਟ, ਕਮਲ ਚੋਂਕ, ਅਨਾਰਕਲੀ ਬਾਜ਼ਾਰ, ਕੁੱਕੜ ਚੋਂਕ ਨੇੜੇ ਸਵਾਮੀ ਸਤ ਨਰਾਇਣ ਚੋਂਕ, ਈਸ਼ਰ ਹਲਵਾਈ ਚੋਂਕ, ਪੁਰਾਣੀਂ ਸਬਜ਼ੀ ਮੰਡੀ ਰੋਡ।

ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਹਰਿਆਵਲ ਲਹਿਰ ਪੰਜਾਬ ਦੇ ਸਹਿਯੋਗ ਨਾਲ ਮਨਾਈ ਗਾਂਧੀ ਜੈਅੰਤੀ

ਜਗਰਾਉਂ 04 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਲਾਜਪਤ ਰਾਏ ਡੀ ਏ ਵੀ ਕਾਲਜ ਦੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਐਨ ਐਸ ਐਸ ਯੂਨਿਟ ਅਤੇ ਰੈਡ ਰਿਬਨ ਕਲੱਬ ਵੱਲੋਂ ਹਰਿਆਵਲ ਲਹਿਰ ਪੰਜਾਬ ਦੇ ਸਹਿਯੋਗ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੱਛਤਾ ਅਤੇ ਰੁੱਖ ਲਗਾਉਣ ਦੀਆਂ ਗਤੀਵਿਧਿਆਂ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਪ੍ਰਵੀਨ ਕੁਮਾਰ ਸੂਬਾ ਪ੍ਰਧਾਨ ਹਰਿਆਵਲ ਲਹਿਰ ਪੰਜਾਬ, ਸ੍ਰੀ ਟਿੰਕੂ ਵਰਮਾ ਜਿਲਾ ਪ੍ਰਧਾਨ ਅਤੇ ਇੰਨਚਾਰਜ ਐਨ ਐਸ ਐਸ (ਲੜਕੇ) ਡਾਕਟਰ ਕੁਨਾਲ ਮਹਿਤਾ ਐਨ ਐਸ ਐਸ (ਲੜਕੀਆਂ) ਪ੍ਰੋ ਮਲਕੀਤ ਕੌਰ, ਕਾਲਜ਼ ਦੀਆਂ ਦੋਵੇਂ ਇਕਾਈਆਂ ਨੇ ਇਨ੍ਹਾਂ ਗਤੀਵਿਧਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਰੈੱਡ ਰਿਬਨ ਕਲੱਬ ਦੇ ਵਿਦਿਆਰਥੀ ਵੀ ਇਸ ਮੁਹਿੰਮ ਦਾ ਹਿੱਸਾ ਬਣੇ। ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਗੰਦਗੀ ਤੋਂ ਮੁਕਤ ਰੱਖਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਨੈਤਿਕ ਫਰਜ਼ ਬਣਾਉਣ ਲਈ ਪਰੈਰਿਤ ਕੀਤਾ ਗਿਆ। ਅਖੀਰ ਵਿੱਚ ਹਰਿਆਵਲ ਲਹਿਰ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਇਕ ਇਕ ਰੂਖ ਲਗਾ ਕੇ ਉਸ ਦੀ ਦੇਖ ਭਾਲ ਲਈ ਪ੍ਰੇਰਿਤ ਕੀਤਾ ਗਿਆ।

ਜਲੰਧਰ ਵਿਖੇ BNEGA AISF ਅਤੇ AIYF ਨੇ ਕਢਿਆ ਰੋਡ ਮਾਰਚ -Video

ਜਲੰਧਰ ਵਿਖੇ BNEGA AISF ਅਤੇ AIYF ਨੇ ਕਢਿਆ ਰੋਡ ਮਾਰਚ 

ਸ਼ਹੀਦੇ ਆਜਮ ਸ.ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ ਕੱਢੀ ਗਈ ਸਾਈਕਲ ਰੈਲੀ-Video

ਐਮ ਐਲ ਏ ਦੇ ਪਰਿਵਾਰ ਸਮੇਤ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਨੇ ਕੀਤੀ ਸ਼ਮੂਲੀਅਤ

ਦੇਖੋ ਸੇਵਾ ਕੇਂਦਰ ਜਗਰਾਉਂ ਦਾ ਬੁਰਾ ਹਾਲ-Video

ਦੇਖੋ ਸੇਵਾ ਕੇਂਦਰ ਜਗਰਾਉਂ ਦਾ ਬੁਰਾ ਹਾਲ - Sukh Jagraon

35 ਮਿੰਟਾਂ ਵਿੱਚ ਕੀਤੀ ਇੱਕ ਇੱਕ ਗੱਲ ਖੋਲ੍ਹੇਗੀ ਤੁਹਾਡੇ ਕਬਾੜ-Video

ਲੱਖਾਂ ਕਿਸਾਨ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

16ਵੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੌਣ ਹੈ ਚੰਗਾ ਤੇ ਕੌਣ ਹੈ ਮਾੜਾ ਸਭ ਤੋਂ ਵੱਡਾ ਮੁੱਦਾ -Video

ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕੀ ਕਰਦੇ ਹਨ ਤੁਹਾਡੇ ਵਿਧਾਇਕ ਪੱਤਰਕਾਰ ਗੁਰਕੀਰਤ ਜਗਰਾਉਂ ਅਤੇ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਅੰਦਰ ਸੜਕ ਤੇ ਲੱਗੇ ਮੀਲ ਪੱਥਰਾਂ ਤੋਂ ਪੰਜਾਬੀ ਭਾਸ਼ਾ ਗਾਇਬ-Video

ਪੰਜਾਬੀ ਨੂੰ ਲੋਪ ਹੁੰਦੀ ਦੇਖ ਪੰਜਾਬੀ ਦੇ ਮਹਾਨ ਲੇਖਕ ਅਮਰੀਕ ਤਲਵੰਡੀ ਚਿੰਤਤ ਅਮਨਜੀਤ ਸਿੰਘ ਖਹਿਰਾ ਨਾਲ ਲੇਖਕ ਅਮਰੀਕ ਸਿੰਘ ਤਲਵੰਡੀ ਦੀ ਵਿਸ਼ੇਸ਼

ਕਬਾੜੀਏ ਦੀ ਦੁਕਾਨ ਤੋਂ 9 ਲੱਖ 50 ਹਜਾਰ ਦੀ ਦਿਨ ਦਿਹਾੜੇ ਹੋਈ ਲੁੱਟ ਕਰੀਬ-Video

ਕਬਾੜੀਏ ਦੀ ਦੁਕਾਨ ਤੋਂ 9 ਲੱਖ 50 ਹਜਾਰ ਦੀ ਦਿਨ ਦਿਹਾੜੇ ਹੋਈ ਲੁੱਟ ਕਰੀਬ

ਸ਼ਹਿਦ ਦੇ ਆਜ਼ਮ ਸ ਭਗਤ ਸਿੰਘ ਨੂੰ ਸਤਿਕਾਰ ਭੇਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ-Video

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ 

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱਤਾ ਜਾਵੇਗਾ ਪੁਰਸਕਾਰ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਲੁਧਿਆਣਾ ਕੀਤਾ ਸ਼ਹੀਦ ਭਗਤ ਸਿੰਘ ਨੂੰ ਯਾਦ-Video

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ  ਗੁਰਦੁਆਰਾ ਸ਼ਤਰੰਜਸਰ ਸਾਹਿਬ ਬੱਸੀਆਂ ਵਿਖੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ।

ਸ੍ਰੀ ਵੈਸ਼ਨੂੰ ਡਰਾਮੈਟਿਕ ਕਲੱਬ ਵੱਲੋਂ ਰਾਮਲੀਲਾ  ਸ਼ੁਰੂ  

                     ਜਗਰਾਉਂ (ਅਮਿਤ ਖੰਨਾ  )ਸ੍ਰੀ ਵੈਸ਼ਨੂੰ ਡ੍ਰਾਮੈਟਿਕ ਕਲੱਬ ਵੱਲੋਂ ਰਾਮਲੀਲਾ  ਜਗਰਾਉਂ ਵਿਖੇ ਚੰਡੀਗਡ਼੍ਹ ਕਲੋਨੀ ਵਿੱਚ ਸ਼ੁਰੂ ਹੋ ਗਈ ਹੈ  ਇਸ ਦੀ ਜਾਣਕਾਰੀ ਕਲੱਬ ਦੇ ਪ੍ਰਧਾਨ ਨੀਟਾ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਵੈਸ਼ਨੋ ਡ੍ਰਾਮੈਟਿਕ ਕਲੱਬ  ਵੱਲੋਂ ਰਾਮਲੀਲਾ ਦਾ ਆਯੋਜਿਤ ਕੀਤਾ ਜਾ ਰਿਹਾ ਹੈ  ਜਿਸ ਦੇ ਵਿਚ ਰਾਮ ਚੰਦਰ ਜੀ ਦੇ ਬਾਰੇ ਦੱਸਿਆ ਜਾਂਦਾ ਹੈ  ਅਤੇ ਲੋਕ ਬੜੇ ਹੀ ਸ਼ਰਧਾ ਦੇ ਨਾਲ ਰਾਮਲੀਲਾ ਵੇਖਦੇ ਹਨ  6ਤਰੀਕ ਨੂੰ ਰਾਜ ਤਿਲਕ ਮਨਾਇਆ ਜਾਵੇਗਾ ਅਸੀਂ ਜਗਰਾਉਂ ਅਸੀਂ ਅਪੀਲ ਕਰਦੇ ਹਾਂ ਕਿ ਰਾਮ ਲੀਲਾ ਰਾਤੀਂ 9ਵਜੇ ਤੋਂ ਸ਼ੁਰੂ ਹੋ ਜਾਂਦੀ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਰਾਮਲੀਲਾ ਦੇਖਣ ਆਏ ਤੇ ਆਪਣਾ ਜੀਵਨ ਸਫ਼ਲ ਬਣਾਇਆ

ਵਿਜੀਲੈਂਸ ਵੱਲੋਂ ਸਰਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ ਦੇ ਦੋਸ਼ 'ਚ ਸਿੱਧਵਾਂ ਬੇਟ ਦਾ ਬੀਡੀਪੀਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ

ਮਨਜ਼ੂਰਸ਼ੁਦਾ ਰੇਟ ਨਾਲੋਂ ਦੁੱਗਣੀ ਕੀਮਤ 'ਤੇ ਖਰੀਦੀਆਂ ਸਟਰੀਟ ਲਾਈਟਾਂ 

ਲੁਧਿਆਣਾ, 27 ਸਤੰਬਰ (ਸਤਵਿੰਦਰ ਸਿੰਘ ਗਿੱਲ/ ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਿੱਧਵਾਂ ਬੇਟ ਬਲਾਕ, ਲੁਧਿਆਣਾ ਦੇ ਬੀ.ਡੀ.ਪੀ.ਓ ਸਤਵਿੰਦਰ ਸਿੰਘ ਕੰਗ ਅਤੇ ਸਿੱਧਵਾਂ ਬੇਟ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਨੂੰ ਮਨਜ਼ੂਰਸ਼ੁਦਾ ਰੇਟ ਤੋਂ ਦੁੱਗਣੀ ਕੀਮਤ 'ਤੇ ਖਰੀਦ ਕੇ ਸਰਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਨੰਬਰ 03 ਮਿਤੀ 12-07-2022 ਦੀ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀ.ਡੀ.ਪੀ.ਓ. (ਹੁਣ ਮੁਅੱਤਲ) ਨੂੰ ਸਿੱਧਵਾਂ ਬੇਟ ਬਲਾਕ ਵਿੱਚ ਆਪਣੀ ਤਾਇਨਾਤੀ ਦੌਰਾਨ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਗਰਾਂਟ ਪ੍ਰਾਪਤ ਹੋਈ ਸੀ। ਫੰਡਾਂ ਵਿੱਚ ਹੇਰਾਫੇਰੀ ਕਰਨ ਲਈ ਉਕਤ ਬੀਡੀਪੀਓ ਨੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਜ਼ਰੀਏ 3325 ਰੁਪਏ ਦੇ ਪ੍ਰਵਾਨਿਤ ਰੇਟ ਦੇ ਮੁਕਾਬਲੇ ਜਾਣਬੁੱਝ ਕੇ 7,288 ਰੁਪਏ ਪ੍ਰਤੀ ਲਾਈਟ ਦੇ ਹਿਸਾਬ ਨਾਲ ਇਹ ਲਾਈਟਾਂ ਖਰੀਦੀਆਂ ਸਨ। ਇਸ ਤਰ੍ਹਾਂ ਉਸ ਨੇ  65 ਲੱਖ ਰੁਪਏ ਦੀ ਸਰਕਾਰੀ ਗਰਾਂਟ ਦਾ ਘਪਲਾ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ  ਪੁਲਿਸ ਥਾਣਾ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਵਿਖੇ ਆਈ.ਪੀ.ਸੀ ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13(2) ਤਹਿਤ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਅਤੇ ਮੈਸਰਜ਼ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜਿਜ਼ ਦੇ ਮਾਲਕ ਗੌਰਵ ਸ਼ਰਮਾ ਖਿਲਾਫ ਐਫ.ਆਈ.ਆਰ ਨੰਬਰ 10 ਮਿਤੀ 27-09-2022 ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਬਾਅਦ ਵਿੱਚ ਸਿੱਧਵਾਂ ਬੇਟ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿੱਚ ਬੀਡੀਪੀਓ ਅਤੇ ਚੇਅਰਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਹੋਰ ਤਫਤੀਸ਼ ਜਾਰੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਮੈਂਬਰਾਂ ਵੱਲੋਂ 30-12-2021 ਨੂੰ ਸਟਰੀਟ ਲਾਈਟਾਂ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਮੁਲਜਮ ਬੀਡੀਪੀਓ ਨੇ ਮਤਾ ਪਾਸ ਹੋਣ ਤੋਂ ਪਹਿਲਾਂ ਹੀ 27-12-2021 ਨੂੰ ਕੋਟੇਸ਼ਨ ਮਨਜ਼ੂਰ ਕਰ ਦਿੱਤੀ। ਫੰਡਾਂ ਵਿੱਚ ਘਪਲੇ ਦੀ ਮਨਸ਼ਾ ਨਾਲ ਉਪਰੋਕਤ ਬੀਡੀਪੀਓ ਨੇ 26 ਪਿੰਡਾਂ ਵਿੱਚ ਇਹ ਸਟਰੀਟ ਲਾਈਟਾਂ ਬਿਨਾ ਲਾਏ ਹੀ ਇਸਦਾ ਮੁਕੰਮਲਤਾ ਸਰਟੀਫਿਕੇਟ ਵੀ ਤਿਆਰ ਕਰ ਲਿਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

ਨੰਬਰਦਾਰ ਯੂਨੀਅਨ ਦੇ ਆਮ ਇਜਲਾਜ ਮੌਕੇ ਕੀਤਾ ਜਿਲ੍ਹਾ ਬਾਡੀ ਦਾ ਪੁਨਰ ਗਠਨ

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੰਬਰਦਾਰ ਯੂਨੀਅਨ ਜਿਲ੍ਹਾ ਬਠਿੰਡਾ ਦਾ ਆਮ ਇਜਲਾਜ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਨਿਰਧਾਰਿਤ ਪ੍ਰੋਗਰਾਮ ਤਹਿਤ ਤਹਿਸੀਲ ਯੂਨੀਅਨ ਵਿੱਚੋਂ ਭੇਜੇ ਨੁਮਾਇੰਦਿਆ ਵਿੱਚੋਂ ਪੰਜ ਮੈਂਬਰੀ ਕਮੇਟੀ ਅਤੇ ਜਿਲ੍ਹਾ ਚੇਅਰਮੈਨ ਹਰਭਜਨ ਸਿੰਘ ਖਾਨਾ ਦੀ ਦੇਖ ਰੇਖ ਹੇਠ ਜਿਲ੍ਹਾ ਬਾਡੀ ਦਾ ਪੁਨਰ ਗਠਨ ਕੀਤਾ ਗਿਆ। ਜਿਲ੍ਹਾ ਬਾਡੀ ਵਿੱਚ ਜ਼ਿਲ੍ਹਾ ਚੇਅਰਮੈਨ ਹਰਭਜਨ ਸਿੰਘ ਖ਼ਾਨਾ, ਸਲਾਹਕਾਰ ਬਲਵਿੰਦਰ ਸਿੰਘ ਕੋਟਸ਼ਮੀਰ, ਪ੍ਰਧਾਨ ਭਾਕਰ ਸਿੰਘ ਤਲਵੰਡੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਤੇ ਗੁਰਾਦਿੱਤਾ ਸਿੰਘ, ਖਜਾਨਚੀ ਰੇਸ਼ਮ ਸਿੰਘ ਗੁਰਥੜੀ, ਮੀਤ ਪ੍ਰਧਾਨ ਜਗਤਾਰ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ ਅਤੇ ਗੁਰਪਾਲ ਸਿੰਘ ਲਾਲੇਆਣਾ, ਸਹਾਇਕ ਸਕੱਤਰ ਗੁਰਮੀਤ ਸਿੰਘ ਬਰਕੰਦੀ, ਮੱਖਣ ਸਿੰਘ ਮਾਨਸਾ ਖੁਰਦ, ਕੁਲਵੰਤ ਸਿੰਘ ਗੁਰਮੀਤ ਸਿੰਘ, ਅਗਜੈਕਟਿਵ ਮੈਂਬਰ ਗੁਰਬਚਨ ਸਿੰਘ, ਪਰਸ਼ੋਤਮ ਸਿੰਘ, ਮਲਕੀਤ ਸਿੰਘ, ਲਾਭਵੀਰ ਸਿੰਘ, ਬਲਦੇਵ ਸਿੰਘ ਪੱਕਾ, ਬਲਵੀਰ ਸਿੰਘ, ਲੀਲਾ ਸਿੰਘ ਨੂੰ ਜਿੰਮੇਵਾਰੀਆਂ ਦਿੱਤੀਆਂ ਤੇ ਬਠਿੰਡਾ ਜ਼ਿਲ੍ਹੇ ਵਿੱਚੋਂ, ਜਸਪਾਲ ਸਿੰਘ ਲਹਿਰੀ ਤੇ ਹਰਭਜਨ ਸਿੰਘ ਖ਼ਾਨਾ ਨੂੰ ਬਤੌਰ ਸਰਪ੍ਰਸਤ ਤੇ ਗੁਰਦੀਪ ਸਿੰਘ ਬੰਗੀ (ਤਲਵੰਡੀ ਸਾਬੋ) ਨੂੰ ਪੰਜਾਬ ਬਾਡੀ ਵਿੱਚ ਨਾਮਜ਼ਦ ਕੀਤਾ ਗਿਆ।ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪੰਜਾਬ ਬਾਡੀ ਵਿੱਚ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਵੀ ਜਿੰਮੇਵਾਰੀ ਪੱਤਰ ਸੌਂਪਦਿਆਂ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਜਨਰਲ ਸਕੱਤਰ ਰਛਪਾਲ ਸਿੰਘ, ਸਹਾਇਕ ਸਕੱਤਰ ਜਸਵਿੰਦਰ ਸਿੰਘ ਰਾਣਾ ਸਰਪੰਚ ਨੇ ਨੰਬਰਦਾਰੀ ਰੁਤਬੇ ਨੂੰ ਬਹਾਲ ਰੱਖਣ, ਆਪਣੀਆਂ ਹੱਕੀ ਮੰਗਾਂ ਲਈ ਸੰਗਠਿਤ ਹੋਣ ਲਈ ਅਤੇ ਨੰਬਰਦਾਰੀ ਫਰਜਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਰਕਾਰ ਨੂੰ ਟਾਲ ਮਟੋਲ ਤੇ ਡੰਗ ਟਪਾਊ ਨੀਤੀ ਤਿਆਗ ਨੰਬਰਦਾਰ ਭਾਈਚਾਰੇ ਦੀਆਂ ਚੋਣ ਮਨੋਰਥ ਪੱਤਰ ਵਿੱਚ ਐਲਾਨੀਆਂ ਮੰਗਾਂ ਤੇ ਦੂਸਰੀਆਂ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰਨ ਦੀ ਤਾਕੀਦ ਕੀਤੀ ਤਾਂ ਜੋ ਭਵਿੱਖ ਵਿੱਚ ਨੰਬਰਦਾਰ ਵਰਗ ਕੋਈ ਠੋਸ ਚੁੱਕਣ ਲਈ ਮਜਬੂਰ ਨਾ ਹੋ ਜਾਵੇ। ਉਨ੍ਹਾਂ ਇਸ ਮੌਕੇ ਵਿਸ਼ੇਸ ਤੌਰ 'ਤੇ ਜਿਕਰ ਕਰਦਿਆ ਕਿਹਾ ਕਿ ਕੁੱਝ ਕੁ ਅਖੌਤੀ ਸਿਆਸਤ ਹਾਊਮੇ, ਨਿੱਜ ਅਤੇ ਲਾਲਚਵੱਸ ਅਨੁਸਰ ਨੰਬਰਦਾਰ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਉਨ੍ਹਾਂ ਲਈ ਨਮੋਸ਼ੀ ਦਾ ਕਾਰਨ ਬਨਣਗੀਆਂ। ਨੰਬਰਦਾਰ ਵਰਗ ਦੂਰਅੰਦੇਸ਼ੀ ਤੇ ਸਮਝ ਭਰਪੂਰ ਤਬਕਾ ਹੈ ਜੋ ਸਮਾਜ, ਨੰਬਰਦਾਰ ਵਰਗ ਦੇ ਹਿੱਤਾਂ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਲੜਾਈ ਲੜਨ ਵਾਲਿਆਂ ਨੂੰ ਤੇ ਢਾਹ ਲਾਉਣ ਵਾਲਿਆਂ ਵਿਅਕਤੀਆਂ ਦੀ ਪਛਾਣ ਕਰਨ ਦੇ ਸਮਰੱਥ ਹੈ। ਇਸ ਸਮੇਂ ਪੰਜਾਬ ਨੰਬਰਦਾਰ ਯੂਨੀਅਨ ਸਮਰਾ (ਰਜਿ:) ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਕਾਰਜਕਾਰੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਚੀਫ ਪੈਟਰਨ ਪੰਜਾਬ ਗੁਰਦਰਸ਼ਨ ਸਿੰਘ ਗਲੋਲੀ, ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਕੁਲਾਰ ਤਰਨਤਾਰਨ ਅਤੇ ਸੂਬਾ ਬਾਡੀ ਦੇ ਸਮੂਹ ਦਰਜਾ-ਬ-ਦਰਜਾ ਅਹੁਦੇਦਾਰਾਂ ਤੋਂ ਇਲਾਵਾ ਤਹਿਸੀਲ ਪ੍ਰਧਾਨਾਂ ਅਹੁਦੇਦਾਰਾਂ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਨੰਬਰਦਾਰ ਭਾਈਚਾਰਾ ਇਕੱਤਰ ਹੋਇਆ। ਇਸ ਸਮੇਂ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਨੰਬਰਦਾਰ ਭਾਈਚਾਰੇ ਦੇ ਬੁਲਾਰਿਆਂ ਨਛੱਤਰ ਸਿੰਘ ਜਗਾ, ਮਨਦੀਪ ਸਿੰਘ ਪ੍ਰਧਾਨ ਗੋਨਿਆਣਾ, ਮੇਜਰ ਸਿੰਘ ਪ੍ਰਧਾਨ ਨਥਾਣਾ, ਬਲਕਰਨ ਸਿੰਘ ਸਕੱਤਰ ਤਲਵੰਡੀ ਸਾਬੋ ਆਦਿ ਨੇ ਸੰਬੋਧਨ ਕੀਤਾ।

"ਅੰਮ੍ਰਿਤ ਛਕੋ ਸਿੰਘ ਸਜੋ" ਲਹਿਰ ਨੂੰ ਸਮਰਪਿਤ ਬਰਨਾਲਾ ਜ਼ਿਲ੍ਹੇ ਵਿੱਚ ਗੁਰਮਤਿ ਸਮਾਗਮ ਕਰਵਾਇਆ

 ਬਰਨਾਲਾ /ਮਹਿਲ ਕਲਾਂ- 25  ਸਤੰਬਰ (ਗੁਰਸੇਵਕ ਸੋਹੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੁਆਰਾ ਮੋਰਚਾ ਗੁਰੂ ਕਾ ਬਾਗ ਅਤੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਜੀ(ਪਾਕਿਸਤਾਨ) ਦੇ ਸ਼ਹੀਦ ਸਿੱਖਾਂ ਦੀ ਯਾਦ ਵਿਚ ਮਨਾਈ ਜਾ ਰਹੀ 100 ਸਾਲਾ ਸ਼ਤਾਬਦੀ ਅਤੇ “ਅੰਮ੍ਰਿਤ ਛਕੋ ਸਿੰਘ ਸਜੋ ਲਹਿਰ”ਨੂੰ ਸਮਰਪਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ, ਠੁੱਲੀਵਾਲ ਜਿਲਾ ਵਿਖੇ ਮਿਤੀ 24 ਸਤੰਬਰ 2022 ਨੂੰ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਹੋਇਆ । ਜਿਸ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਰਾਗੀ ਭਾਈ ਸੁਖਚੈਨ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਪੰਜਾ ਸਾਹਿਬ ਦੇ ਇਤਿਹਾਸ ਸਬੰਧੀ ਕਵਿਤਾਵਾਂ ਪੇਸ਼ ਕੀਤੀਆਂ । ਭਾਈ ਪਰਮਜੀਤ ਸਿੰਘ ਰਬਾਬੀ (ਗੁਰਮਤਿ ਵਿਦਿਆਲਾ ਛਾਪਾ) ਅਤੇ ਮਹਿਲ ਕਲਾਂ ਦੇ ਬੱਚਿਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ।ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਹਿਬਾਨ ਦੁਆਰਾ ਖੰਡੇ ਕੀ ਪਾਹੁਲ ਤਿਆਰੀ ਕੀਤੀ ਗਈ ਅਤੇ 36 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਐਸਜੀਪੀਸੀ   ਦੁਆਰਾ ਅੰਮ੍ਰਿਤ ਛਕਣ ਵਾਲੀ ਸੰਗਤ ਨੂੰ ਵਧਾਈ ਦਿੱਤੀ ਗਈ ਅਤੇ ਲੋਕਲ ਪਿੰਡ ਠੁੱਲੀਵਾਲ ਦੀਆਂ ਤਿੰਨੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ । ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰੇ ਸਹਿਬਾਨ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਸਾਰੇ ਗੁਰਮਤਿ ਸਮਾਗਮ ਦਾ ਪ੍ਰਬੰਧ ਮੈਨੇਜਰ ਸ੍ਰ ਲਖਵੀਰ ਸਿੰਘ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੁਆਰਾ ਕੀਤਾ ਗਿਆ । ਇਸ ਸਮੇਂ ਲੋਕਲ ਗੁਰਦੁਆਰਾ ਸਾਹਿਬ ਠੁੱਲੀਵਾਲ ਦੇ ਪ੍ਰਧਾਨ ਮੇਵਾ ਸਿੰਘ, ਹਰਬੰਸ ਸਿੰਘ, ਨਿੱਕਾ ਸਿੰਘ ਅਤੇ ਹੋਰ ਮੈਂਬਰ, ਭਾਈ ਜਰਨੈਲ ਸਿੰਘ, ਭਾਈ ਬੇਅੰਤ ਸਿੰਘ, ਗੁਰਜੰਟ ਸਿੰਘ ਸੋਨਾ, ਹਰਵਿੰਦਰ ਸਿੰਘ ਹੈਪੀ, ਬਿੱਟੂ ਸਿੰਘ, ਪ੍ਰਚਾਰਕ ਡਿੰਪਲ ਸਿੰਘ ਸਮਾਉਂ, ਬਸੰਤ ਸਿੰਘ, ਦਰਸ਼ਨ ਸਿੰਘ ਬਰਨਾਲਾ ਹਾਜਰ ਸਨ।

ਨਸ਼ਿਆਂ ਵਿਰੁੱਧ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

 ਜਗਰਾਉਂ , 25 ਸਤੰਬਰ  (ਬਲਦੇਵ ਸਿੰਘ, ਸਿੱਖਿਆ ਪ੍ਰਤੀਨਿੱਧ)ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਵਿਦਿਆਰਥੀਆਂ ਲਈ  ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦਾ ਸ਼ਾਨਦਾਰ ਨਾਟਕ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਖੇਡਿਆ। ਇਸ ਸਮੇਂ ਸਕੂਲ ਪ੍ਰਾਰਥਨਾ ਸਭਾ ਮੌਕੇ  ਪ੍ਰਿੰਸੀਪਲ  ਸ਼੍ਰੀ ਵਿਨੋਦ ਕੁਮਾਰ ਜੀ ਨੇ ਨਸ਼ਿਆਂ ਵਿਰੁੱਧ ਜਾਣਕਾਰੀ ਦਿੰਦਿਆਂ, ਇਸ ਨਾਟਕ ਨੂੰ ਖੇਡਣ ਦੀ ਆਗਿਆ ਦਿੱਤੀ ਤੇ ਕਲਾਕਾਰਾਂ ਨੂੰ ਜੀ ਆਇਆ ਆਖਿਆ। ਕਲਾਕਾਰਾਂ ਨੇ ਨਾਟਕ ਖੇਡਦਿਆਂ ਜਿਥੇ ਵਿਦਿਆਰਥੀ ਵਰਗ ਨੂੰ ਹਸਾਇਆ ਤੇ ਉਥੇ ਰੁਆਇਆ ਵੀ ।ਅੱਜ ਦੇ ਸਮਾਜ ਦੀ ਘਰ ਘਰ ਦੀ ਤਸਵੀਰ ਨੂੰ ਵਿਦਿਆਰਥੀਆਂ ਅੱਗੇ ਇਕ ਫਿਲਮ ਦੀ ਤਰ੍ਹਾਂ ਪੇਸ਼ ਕੀਤਾ। ਜਿਸ ਦੀ ਹਾਜਰ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਖੂਬ ਪ੍ਰਸੰਸਾ ਕੀਤੀ । ਅੰਤ ਵਿੱਚ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੇ  ਨਾਟਕ ਖੇਡਣ ਵਾਲੇ ਕਲਾਕਾਰਾਂ ਦਾ ਧੰਨਵਾਦ ਵੀ ਕੀਤਾ।

ਡੀ.ਏ.ਵੀ ਸੈਂਟਨਰੀ ਸਕੂਲ, ਦੀਆਂ  ਖਿਡਾਰਨਾਂ ਨੇ ਜਿੱਤੇ ਗੋਲਡ ਮੈਡਲ

ਜਗਰਾਓਂ 24 ਸਤੰਬਰ( ਅਮਿਤਖੰਨਾ ) ਡੀ.ਏ.ਵੀ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਖੇਡਾਂ ਦੇ ਅੰਤਰਗਤ ਜ਼ਿਲਾ ਸਕੂਲ ਖੇਡਾਂ ਵਿੱਚ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਹੋ ਰਹੀਆਂ (ਮਿਤੀ (23.09.2022 ਤੋਂ 26.09.2022) ਅਰਚਰੀ ਦੀਆਂ ਖੇਡਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਅੰਡਰ-14 ਅਨੁਸ਼ਕਾ ਸ਼ਰਮਾ ਨੇ ਇੰਡੀਅਨ ਰਾਊਂਡ ਅਰਚਰੀ 30 ਮੀਟਰ  ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ 20 ਮੀਟਰ ਵਾਲੇ ਰਾਊਂਡ ਵਿੱਚ ਵੀ ਗੋਲਡ ਮੈਡਲ ਪ੍ਰਾਪਤ ਕਰਕੇ ਓਵਰ ਆਲ ਗੋਲਡ ਮੈਡਲ ਤੇ ਆਪਣਾ ਕਬਜ਼ਾ ਜਮਾਉਂਦੇ  ਹੋਏ ਕੁੱਲ 3 ਗੋਲਡ ਮੈਡਲ ਪ੍ਰਾਪਤ ਕੀਤੇ। ਅੰਡਰ-17 ਕੁੜੀਆਂ ਵਿਚ ਨੂਰ ਸ਼ਰਮਾ ਨੇ ਅਰਚਰੀ ਕਪਾਉਂਡ ਰਾਊਂਡ 50 ਮੀਟਰ ਵਿੱਚ ਛੇ ਰਾਊਂਡ ਖੇਡਦੇ ਹੋਏ ਸਭ ਤੋਂ ਵੱਧ ਅੰਕ ਲੈ ਕੇ ਗੋਲਡ ਮੈਡਲ ਪ੍ਰਾਪਤ  ਕੀਤੇ ਅਤੇ ਅੰਡਰ-17 ਗਰੁੱਪ ਵਿਚ ਰੀਆ ਅਰਚਰੀ ਰੀਕਰਵ ਰਾਊਂਡ ਵਿੱਚ 60 ਮੀਟਰ ਦੂਰੀ ਤੇ ਤੀਰ ਦਾ ਨਿਸ਼ਾਨਾਂ ਲਗਾਉਂਦੇ ਹੋਏ 6 ਰਾਊਂਡਾਂ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਤੇ ਓਵਰਆਲ ਗੋਲਡ ਮੈਡਲ ਤੇ ਵੀ ਆਪਣਾ ਕਬਜ਼ਾ ਕੀਤਾ। ਸਕੂਲ ਪਹੁੰਚਣ ਤੇ ਤਿੰਨਾਂ ਖਿਡਾਰਨਾਂ ਦਾ ਪ੍ਰਿੰਸੀਪਲ ਬ੍ਰਿਜ ਮੋਹਨ ਜੀ  ਵੱਲੋ ਭਰਵਾਂ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੇ ਦੱਸਿਆ ਕਿ ਇਹ ਤਿੰਨੋਂ ਖਿਡਾਰਨਾਂ ਅੱਗੇ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨਗੇ ਤੇ ਹੋਰ ਵੀ ਜਿੱਤਾਂ ਆਪਣੇ ਨਾਮ ਦਰਜ਼ ਕਰਨਗੇ। ਇਸ ਮੌਕੇ ਪ੍ਰਿੰਸੀਪਲ ਬਿ੍ਜ ਮੋਹਨ ਜੀ ਨੇ ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਡੀ.ਪੀ.ਈ. ਸੁਰਿੰਦਰ ਪਾਲ ਵਿੱਜ , ਡੀ. ਪੀ .ਈ ਮੈਡਮ ਅਮਨਦੀਪ ਕੌਰ ਨੂੰ  ਤੇ ਆਰਚਰੀ ਕੋਚ ਗਗਨਦੀਪ ਸਿੰਘ ਜੀ ਨੂੰ ਵੀ ਵਧਾਈ ਦਿੱਤੀ ।ਇਸ ਖ਼ੁਸ਼ੀ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ਤੇ ਸਭ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ।

ਤੇਜ਼ ਮੀਂਹ ਕਾਰਨ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਵੱਡਾ ਹਾਦਸਾ ਹੋਣ ਤੋਂ ਟਲ ਗਿਆ

ਜਗਰਾਓਂ 25 ਸਤੰਬਰ( ਅਮਿਤਖੰਨਾ ) ਇਕ ਪਾਸੇ ਜਿੱਥੇ ਸ਼ਨੀਵਾਰ ਸਵੇਰ ਤੋਂ ਹੋਈ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਪਾਣੀ ਭਰ ਜਾਣ ਕਾਰਨ ਜਨਜੀਵਨ ਠੱਪ ਹੋ ਗਿਆ, ਉਥੇ ਹੀ ਦੂਜੇ ਪਾਸੇ ਤੇਜ਼ ਬਾਰਿਸ਼ ਕਾਰਨ ਇਕ ਟਰੱਕ ਅਸੰਤੁਲਿਤ ਹੋ ਕੇ ਪਲਟ ਗਿਆ। ਸਥਾਨਕ ਸ਼ੇਰਪੁਰਾ ਰੋਡ 'ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ।

ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਜਲਥਲ ਹੋ ਗਿਆ

ਹਰ ਪਾਸੇ ਪਾਣੀ ਭਰ ਜਾਣ ਕਾਰਨ ਬਾਜ਼ਾਰਾਂ ਵਿੱਚ ਸੰਨਾਟਾ ਛਾ ਗਿਆ

 ਜਗਰਾਓਂ 25 ਸਤੰਬਰ( ਅਮਿਤਖੰਨਾ ) ਅੱਜ ਸਵੇਰ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰ ਜਲ-ਥਲ ਹੋ ਗਏ, ਜਿਸ ਕਾਰਨ ਸਵੇਰ ਤੋਂ ਸ਼ਾਮ ਤੱਕ ਬਾਜ਼ਾਰਾਂ ਵਿਚ ਸੰਨਾਟਾ ਛਾ ਗਿਆ ਅਤੇ ਬਾਜ਼ਾਰਾਂ ਵਿਚ ਦੁਕਾਨਾਂ ਖੋਲ੍ਹਣ ਆਏ ਦੁਕਾਨਦਾਰਾਂ ਦੇ ਚਿਹਰੇ ਉਦਾਸ ਨਜ਼ਰ ਆਏ। . ਮੌਸਮ 'ਚ ਆਏ ਇਕਦਮ ਬਦਲਾਅ ਕਾਰਨ ਸ਼ਨੀਵਾਰ ਸਵੇਰ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਦੂਜੇ ਪਾਸੇ ਸ਼ਹਿਰ 'ਚ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਲਈ ਮੁਸੀਬਤ ਬਣੀ ਹੋਈ ਦਿਖਾਈ ਦਿੱਤੀ | . ਸਤੰਬਰ ਮਹੀਨੇ ਵਿੱਚ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਕਾਰਨ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਵਾਪਸ ਲਿਆਉਣ ਵਿੱਚ ਮੁਸ਼ਕਲ ਪੇਸ਼ ਆਈ। ਸਥਿਤੀ ਇਹ ਸੀ ਕਿ ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਪੈ ਰਹੀ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੇ ਦੁਕਾਨਦਾਰ ਵੀ ਨਿਰਾਸ਼ ਹੋ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਪਰਤਣ ਲਈ ਮਜਬੂਰ ਹੋ ਗਏ। ਅੱਜ ਸਵੇਰ ਤੋਂ ਪਏ ਮੀਂਹ ਕਾਰਨ ਸ਼ਹਿਰ ਦੇ ਮੁੱਖ ਚੌਕਾਂ ਸਮੇਤ ਤਹਿਸੀਲ ਕੰਪਲੈਕਸ, ਝਾਂਸੀ ਰਾਣੀ ਚੌਕ, ਕਮਲ ਚੌਕ, ਸਵਾਮੀ ਨਾਰਾਇਣ ਚੌਕ, ਕੁੱਕੜ ਚੌਕ, ਪੁਰਾਣੀ ਸਬਜ਼ੀ ਮੰਡੀ ਰੋਡ, ਤਹਿਸੀਲ ਰੋਡ, ਸ਼ਿਵਾਲਾ ਰੋਡ, ਸੁਭਾਸ਼ ਗੇਟ, ਰਾਏਕੋਟ ਰੋਡ ਤੋਂ ਇਲਾਵਾ ਸ. ਪੁਰਾਣੀ ਦਾਣਾ ਮੰਡੀ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਜਨਜੀਵਨ ਠੱਪ ਹੋ ਗਿਆ ਤੇ ਲੋਕ ਘਰਾਂ 'ਚ ਹੀ ਰਹਿਣ ਲਈ ਮਜਬੂਰ ਹੋ ਗਏ, ਦੂਜੇ ਪਾਸੇ ਪਾਣੀ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਵਾਹਨ ਰੇਂਗਦੇ ਦੇਖੇ ਗਏ |

ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ 'ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ

ਮਾਲੇਰਕੋਟਲਾ 25 ਸਤੰਬਰ  (ਡਾਕਟਰ ਸੁਖਵਿੰਦਰ ਸਿੰਘ )-"ਆਈ-ਖੇਤ ਪੰਜਾਬ" ਐਪ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵਲੋਂ ਲਾਂਚ ਕੀਤਾ ਆਈ.ਟੀ. ਐਲੀਕੇਸ਼ਨ ਜੋ ਕਿ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ "ਆਈ-ਖੇਤ ਪੰਜਾਬ" ਐਪ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਫ਼ੋਨ ਜਰੀਏ, ਆਪਣੇ ਲਈ ਲੋੜੀਂਦਾ ਖੇਤੀਬਾੜੀ ਉਪਕਰਨ ਬਹੁਤ ਹੀ ਘੱਟ ਕਿਰਾਏ 'ਤੇ ਬੁੱਕ ਕਰਵਾ ਸਕਦੇ ਹਨ ਅਤੇ ਆਪਣੇ ਉਪਕਰਨ ਨੂੰ ਕਿਰਾਏ ਦੇ ਕੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਕਿਸਾਨ  ਇਸ ਐਪ ਜਰੀਏ ਆਧੁਨਿਕ ਤਕਨੀਕ ਵਾਲੇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਜਿਵੇਂ ਕਿ ਬੇਲਰ, ਰੇਕ, ਕਟਰ-ਕਮ-ਸਪਰੈਂਡਰ, ਹੈਪੀ ਸੀਡਰ, ਲੇਜ਼ਰ ਲੈਵਲਰ, ਮਲਚਰ, ਪੈਡੀ ਸਟਰਾਅ, ਚੌਪਰ, ਆਰ.ਐਮ.ਬੀ. ਪਲਾਓ, ਰੋਟਰੀ ਸਲੈਸ਼ਰ, ਰੋਟਾਵੇਟਰ, ਸ਼ਰੱਬ ਮਾਸਟਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ., ਟਰੈਕਟਰ, ਜ਼ੀਰੋ ਟਿੱਲ ਡਰਿੱਲ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।ਇਸ ਐਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਕਿ ਪੰਜਾਬ ਸੂਬੇ ਨੂੰ ਛੇਤੀ ਤੋਂ ਛੇਤੀ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸਣ ਤੋਂ ਮੁਕਤ ਰਾਜ ਖੋਸਿਤ ਕੀਤਾ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਇਸ ਐਪ ਰਾਹੀਂ ਕਿਸਾਨ ਆਪਣੀ ਖ਼ੁਦ ਦੀ ਮਸ਼ੀਨਰੀ ਵੀ ਕਿਰਾਏ ਉੱਪਰ ਕਿਸੇ ਹੋਰ ਕਿਸਾਨ ਨੂੰ ਉਪਲਬਧ ਕਰਵਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ ।  ਮੁਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਆਈ ਖੇਤ ਪੰਜਾਬ ਐਪ ਨੂੰ ਵਰਤਣ ਦੇ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਪਣੇ ਇਨਡਰਾਈਡ ਫ਼ੋਨ ਦੇ "ਪਲੇਅ ਸਟੋਰ" ਉੱਪਰ ਪਹੁੰਚ ਕੇ "ਆਈ-ਖੇਤ ਪੰਜਾਬ" ਐਪ ਡਾਊਨਲੋਡ ਕਰਨ। ਐਪ ਨੂੰ ਖੋਲ੍ਹਣ ਤੋਂ ਬਾਅਦ "ਕਿਸਾਨ" ਆਪਸ਼ਨ ਤੇ ਕਲਿੱਕ ਕਰਕੇ "ਉਪਭੋਗਤਾ" ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਕਿਸਾਨ ਨੇ ਆਪਣਾ ਮੋਬਾਈਲ ਨੰਬਰ ਭਰ ਕੇ ਇਸ ਤੇ ਆਇਆ ਹੋਇਆ ਓ.ਟੀ.ਪੀ. ਦਾਖਲ ਕਰਨਾ ਹੈ।ਕਿਸਾਨ ਨੇ ਆਪਣਾ ਨਾਮ, ਪਤਾ ਅਤੇ ਆਧਾਰ ਨੰਬਰ ਭਰਨਾ ਹੈ।