You are here

ਪੰਜਾਬ

ਪਿੰਡ ਦੌਧਰ ਗਰਬੀ ਦੇ ਪ੍ਰਾਇਮਰੀ ਸਕੂਲ ਵਿੱਚ ਬਣ ਰਹੇ ਨਵੇਂ ਕਮਰੇ ਦਾ ਲੈਂਟਰ ਪਾਇਆ ਗਿਆ  

ਦੌਧਰ/ ਮੋਗਾ, 21 ਅਕਤੂਬਰ  ( ਕੁਲਦੀਪ ਸਿੰਘ ਦੌਧਰ  ) ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਬ੍ਰਾਂਚ ਦੌਧਰ ਗਰਬੀ ਵਿਖੇ ਬਿਲਡਿੰਗ ਦੀ ਕਮੀ ਹੋਣ ਕਰਕੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਸਮੂਹ ਸਕੂਲ ਸਟਾਫ ਦੇ ਸਹਿਯੋਗ ਨਾਲ ਨਵੇਂ ਕਮਰੇ ਦੀ ਉਸਾਰੀ ਦਾ ਲੈਂਟਰ ਪਾਇਆ ਗਿਆ। ਇਸ ਸਮੇਂ ਪਿੰਡ ਦੇ ਪਤਵੰਤੇ ਸੱਜਣ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ ਅਤੇ ਮੁੱਖ ਅਧਿਆਪਕ ਸ ਗੁਰਪ੍ਰੀਤ ਸਿੰਘ ਜੀ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ ਤੇ ਪਹੁੰਚੇ ਪਿੰਡ ਵਾਸੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਭਵਿੱਖ ਵਿੱਚ ਵੀ ਸਕੂਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਇਸ ਕਾਰਜ ਲਈ ਸਹਿਯੋਗੀ ਬੀਰ ਐੱਨ ਆਰ ਆਈ ਹਰਦੀਪ ਸਿੰਘ ਰਾਜੂ ਕਨੇਡਾ ਸੁਖ ਕਨੇਡਾ ਅਤੇ ਮੱਲ੍ਹੀ ਕੈਨੇਡਾ  ਜਿਨ੍ਹਾਂ ਦਾ ਕੋਟਿਨ ਕੋਟਿ ਧੰਨਵਾਦ  ।

ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ

ਸੁਰੱਖਿਆ ਫੋਰਸਾਂ ਦੇ ਬਹਾਦਰ ਯੋਧਿਆਂ ਦੀਆਂ ਕੁਰਬਾਨੀ ਸਦਕਾ ਹੀ ਕਾਇਮ ਹੈ ਅਮਨ-ਸ਼ਾਂਤੀ - ਐੱਸ.ਐੱਸ.ਪੀ. ਗੁਰਦਾਸਪੁਰ

ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਹਰ ਬਸ਼ਿੰਦਾ ਦੇਸ ਤੇ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਵੇ - ਡਿਪਟੀ ਕਮਿਸ਼ਨਰ

ਗੁਰਦਾਸਪੁਰ, 21 ਅਕਤੂਬਰ ( ਹਰਪਾਲ ਸਿੰਘ ਦਿਓਲ )ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਹੀ ਸੂਬੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਪੰਜਾਬ ਪੁਲਿਸ ਨੂੰ ਆਪਣੇ ਉਨਾਂ ਮਹਾਨ ਸ਼ਹੀਦਾਂ ਉੱਪਰ ਹਮੇਸ਼ਾਂ ਫ਼ਖਰ ਰਹੇਗਾ ਜਿਨਾਂ ਦੀ ਬਦੌਲਤ ਸੂਬਾ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿਚੋਂ ਬਾਹਰ ਨਿਕਲ ਸਕਿਆ ਸੀ।  ਇਹ ਪ੍ਰਗਟਾਵਾ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਨੇ ਅੱਜ ਸਥਾਨਕ ਪੁਲਸ ਲਾਈਨ ਵਿਖੇ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਮੌਕੇ ਸ਼ਹੀਦ ਹੋਏ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸੰਬੋਧਨ ਦੌਰਾਨ ਕੀਤਾ। ਉਨਾਂ ਕਿਹਾ ਕਿ ਅੱਜ ਦੇ ਦਿਨ 21 ਅਕਤੂਬਰ 1959 ਨੂੰ ਲਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀ.ਆਰ.ਪੀ.ਐੱਫ ਦੀ ਟੁੱਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਇਹ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨਾਂ ਸ਼ਹੀਦਾਂ ਦੀ ਯਾਦ ਵਿਚ ਸਾਲ 1960 ਤੋਂ ਦੇਸ਼ ਦੀਆਂ ਸਾਰੀਆਂ ਪੁਲਿਸ ਫੋਰਸਿਜ਼, ਸੁਰੱਖਿਆ ਬਲਾਂ ਵਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਅਕਤੂਬਰ ਦਾ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।  ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੂਰਾ ਦੇਸ਼ ਹਮੇਸ਼ਾਂ ਆਪਣੇ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਖਤਮ ਕਰਨ ਲਈ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤੋਂ ਲੈ ਕੇ ਸਿਪਾਹੀ ਤੱਕ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਉਨਾਂ ਕਿਹਾ ਕਿ ਅੱਤਵਾਦ ਨੂੰ ਖਤਮ ਕਰਨ ਲਈ ਪੁਲਿਸ ਜ਼ਿਲਾ ਗੁਰਦਾਸਪੁਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਗੁਰਦਾਸਪੁਰ ਪੁਲਿਸ ਦੇ 95 ਜਵਾਨਾਂ ਨੇ ਅਮਨ ਸ਼ਾਂਤੀ ਕਾਇਮ ਕਰਨ ਲਈ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤਾਂ ਪਾਈਆਂ ਹਨ। ਉਨਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਾਡੇ ਆਪਣੇ ਪਰਿਵਾਰ ਹਨ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜਾ ਹੈ।  ਐੱਸ.ਐਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਜਿਥੇ ਅੱਤਵਾਦ ਖਿਲਾਫ ਲੜਾਈ ਲੜੀ ਹੈ ਓਥੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੀ ਜੰਗ ਲੜੀ ਜਾ ਰਹੀ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।   ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੋਰਸਾਂ ਦੇ ਬਹਾਦਰ ਜਵਾਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣਾ ਆਪਾ ਵਾਰਨ ਤੋਂ ਵੀ ਪਿੱਛੇ ਨਹੀਂ ਹੱਟਦੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਨੂੰ ਵੀ ਦੇਸ ਅਤੇ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਡੀ.ਐੱਸ.ਪੀ. ਕਲਾਨੌਰ ਸ. ਗੁਰਵਿੰਦਰ ਸਿੰਘ ਚੰਦੀ ਦੀ ਕਮਾਂਡ ਹੇਠ ਪੁਲਿਸ ਦੇ ਜਵਾਨਾਂ ਨੇ ਸ਼ੋਕ ਸਲਾਮੀ ਦੌਰਾਨ ਹਥਿਆਰ ਉਲਟੇ ਕਰਕੇ ਸ਼ਹੀਦ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਡੀ.ਐਸ.ਪੀ. ਸਿਟੀ ਡਾ. ਰਿਪੂਤਪਨ ਸਿੰਘ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ 261 ਸੁਰੱਖਿਆ ਜਵਾਨਾਂ ਦੇ ਨਾਮ ਪੜ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੈਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪਰਮਿੰਦਰ ਸਿੰਘ ਰਾਏ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਆਰ.ਟੀ.ਏ. ਸ. ਗੁਰਮੀਤ ਸਿੰਘ, ਐੱਸ.ਪੀ. (ਡੀ) ਸ. ਪ੍ਰਿਥੀਪਾਲ ਸਿੰਘ, ਐੱਸ.ਪੀ. ਹੈੱਡਕੁਆਟਰ ਸ. ਨਵਜੋਤ ਸਿੰਘ ਸੰਧੂ, ਸਮੂਹ ਡੀ.ਐੱਸ.ਪੀਜ਼, ਐੱਸ.ਐੱਚ.ਓਜ਼, ਸਾਬਕਾ ਪੁਲਿਸ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸ਼ਹੀਦੀ ਯਾਦਗਾਰ ’ਤੇ ਫੁੱਲ ਮਲਾਵਾਂ ਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦੀ ਸਮਾਗਮ ਦੇ ਅਖੀਰ ਵਿੱਚ ਐੱਸਐੱਸ.ਪੀ. ਗੁਰਦਾਸਪੁਰ ਅਤੇ ਡਿਪਟੀ ਕਮਿਸ਼ਨਰ ਨੇ ਸ਼ਹੀਦ  ਪਰਿਵਾਰਾਂ ਦਾ ਆਦਰ-ਮਾਣ ਕੀਤਾ ਅਤੇ ਉਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

 ਅੰਨ ਦਾਤੇ ਦੀਆਂ ਜਮ੍ਹਾਂਬੰਦੀਆਂ ਤੇ ਰੈੱਡ ਐਂਟਰੀਆਂ ਕਿਉਂ -ਭਾਕਿਯੂ ਬਹਿਰਾਮ ਕੇ

ਸਰਕਾਰਾਂ ਪਰਾਲੀ ਦੇ ਠੋਸ ਪ੍ਰਬੰਧ ਕਰਨ ਆਗੂ

ਧਰਮਕੋਟ 21 ਅਕਤੂਬਰ ( ਲਾਡੀ ਜੀਂਦੜਾ) ਸਥਾਨਕ ਸ਼ਹਿਰ ਕੋਟ ਈਸੇ ਖਾਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਇਹ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਸ਼ੇਰ ਸਿੰਘ ਖੰਭੇ   ਸੰਗਠਨ ਦੇ ਸੂਬਾ ਸਕੱਤਰ ਸਵਰਨ ਸਿੰਘ ਬਲਾਕ ਪ੍ਰਧਾਨ ਮਲਕੀਤ ਸਿੰਘ ਅਮੀਵਾਲਾ   ਸਕੱਤਰ ਗੁਰਨਾਮ ਸਿੰਘ ਢਿੱਲੋਂ ਸੂਬਾ  ਸਕੱਤਰ ਨੇ ਕੀਤੀ  ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਰਾਲੀ ਦੇ ਮੁੱਦੇ ਤੇ ਵਿਚਾਰ ਚਰਚਾ ਹੋਈ ਹਰੇਕ ਵਾਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ  ਦੂਜੇ ਪਾਸੇ ਪੰਜਾਬ ਅੰਦਰ ਸੱਤਰ ਪਰਸੈਂਟ ਕਿਸਾਨਾਂ ਕੋਲ ਦੋ ਤੋਂ ਢਾਈ ਏਕੜ ਜ਼ਮੀਨ ਬਚੀ ਹੈ ਪਰ ਇਨ੍ਹਾਂ ਕਿਸਾਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਮਹਿੰਗੇ ਟਰੈਕਟਰ ਤੇ ਮਹਿੰਗੇ ਖੇਤੀ ਸੰਦ ਨਹੀਂ ਖਰੀਦ ਸਕਦੇ  ਇਸ ਕਰਕੇ ਪਰਾਲੀ ਨੂੰ ਨਸ਼ਟ ਕਰਨ ਲਈ ਕਿਸਾਨਾਂ ਕੋਲ ਕੋਈ ਹੋਰ ਚਾਰਾ ਨਹੀਂ ਹੈ ਅੰਨਦਾਤਾ ਅਨਾਜ ਪੈਦਾ ਕਰਕੇ ਸਾਰੇ ਸੰਸਾਰ ਦੇ ਢਿੱਡ ਭਰਦਾ ਹੈ ਪਰ ਫਿਰ ਵੀ ਹਰ ਵਾਰ ਕਿਸਾਨਾਂ ਨੂੰ ਹੀ ਕੋਸਿਆ ਜਾਂਦਾ ਹੈ  ਵੋਟਾਂ ਲੈਣ ਸਮੇਂ ਲੀਡਰ ਬਿਆਨ ਦਿੰਦੇ ਹਨ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਕਰਾਂਗੇ ਕਰਜ਼ਾ ਮੁਕਤ ਕਰਾਂਗੇ ਵਗੈਰਾ ਬਿਆਨ ਦਿੰਦੇ ਹਨ ਪਰ ਜਦੋਂ ਸੱਤਾ ਦੀ ਕੁਰਸੀ ਤੇ ਬੈਠ ਜਾਂਦੇ ਹਨ ਉਹ ਉਸੇ ਵੇਲੇ ਬਦਲ ਜਾਂਦੇ ਹਨ  ਬੀ ਕੇ   ਯੂ ਬਹਿਰਾਮ ਕੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਰਾਹੀਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਜਮ੍ਹਾਬੰਦੀਆਂ ਤੇ ਰੈੱਡ ਐਂਟਰੀਆਂ ਕਰਨਾ ਬੰਦ ਕਰੇ ਤੇ ਅਸਲਾ ਲਾਈਸੈਂਸ ਵੀ ਰੱਦ ਕਰਨਾ ਬੰਦ ਕਰੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ  ਮਜਬੂਰ ਹੋਵਾਂਗੇ  ਇਸ ਮੌਕੇ ਕਿਸਾਨ ਆਗੂ ਤੋਤਾ ਸਿੰਘ ਰਛਪਾਲ ਸਿੰਘ ਪ੍ਰਧਾਨ ਤਰਸੇਮ ਸਿੰਘ ਅਮਰੀਕ ਸਿੰਘ ਕਿਸਾਨ ਆਗੂ  ਮਲੂਕ ਸਿੰਘ ਸਕੱਤਰ ਗੁਰਚਰਨ ਸਿੰਘ ਪ੍ਰਧਾਨ ਸੁਖਦੇਵ ਸਿੰਘ ਭਿੰਡਰ ਭਗਵਾਨ ਸਿੰਘ ਭਿੰਡਰ ਸਤਵਿੰਦਰ ਭਿੰਡਰ ਸੇਵਾ ਸਿੰਘ ਸੁਖਵਿੰਦਰ ਸਿੰਘ ਭਿੰਡਰ  ਸਿੱਧੂ ਗੋਪਾਲ ਸਿੰਘ ਬਹਾਦਰ ਸਿੰਘ ਮੁਖਤਿਆਰ ਸਿੰਘ ਸਿੰਘਪੁਰਾ ਬਾਜ ਸਿੰਘ ਸੰਘਲਾ ਮਹਿੰਦਰ ਸਿੰਘ ਕਸ਼ਮੀਰ  ਸਿੰਘ ਪ੍ਰਧਾਨ ਅਮਰੀਕ ਸਿੰਘ  ਅਮੀਵਾਲਾ  ਫੈਸ਼ਨ ਸਿੰਘ ਫਲਾਹਗੜ ਰਛਪਾਲ ਸਿੰਘ ਸ਼ਮਸ਼ੇਰ ਸਿੰਘ ਭਿੰਡਰ ਮਲਕੀਤ ਸਿੰਘ ਕੰਗ ਮਲੂਕ ਸਿੰਘ  ਇਕਾਈ ਪ੍ਰਧਾਨ ਜਗੀਰ ਸਿੰਘ ਸਕੱਤਰ ਬਲਵੀਰ ਸਿੰਘ ਮੇਜਰ  ਸਿੰਘ ਪ੍ਰਧਾਨ ਅਤੇ ਹੋਰ ਵੀ ਕਿਸਾਨ  ਆਗੂ ਹਾਜ਼ਰ ਸਨ

ਜਨਮਦਿਨ ਮੁਬਾਰਕ  

ਸਮਾਜ ਸੇਵੀ ਅਮਨਦੀਪ ਵਰਮਾ ਜੀ ਦੇ ਬੇਟੇ ਅਰਮਾਨ ਵਰਮਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।  ਵਾਹਿਗੁਰੂ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

(ਪੱਤਰਕਾਰ ਲਾਡੀ ਜੀਂਦੜਾ)

ਸੇਵਾ ਕੇਂਦਰਾਂ ਦਾ ਸਮਾਂ ਮੁੜ ਹੋਇਆ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ

ਲੁਧਿਆਣਾ, 21 ਅਕਤੂਬਰ (ਦਲਜੀਤ ਸਿੰਘ ਰੰਧਾਵਾ) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ 22 ਅਕਤੂਬਰ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਨੂੰ ਓਪਰੇਟਰ ਰੋਸਟਰ ਪ੍ਰਣਾਲੀ ਦੀ ਵਰਤੋਂ ਕਰਕੇ ਹਫ਼ਤੇ ਦੇ 7 ਦਿਨ ਸੰਚਾਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸੇਵਾ ਕੇਂਦਰਾਂ ਵਿੱਚ ਹੁਣ ਸੋਮਵਾਰ ਤੋਂ  ਸੁ਼ਕਰਵਾਰ ਤੱਕ 100 ਫੀਸਦ ਸਟਾਫ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ 50 ਫੀਸਦ ਸਟਾਫ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਜਗਰਾਉਂ ਆਤਮਾ ਨਗਰ ਦੇ ਵਾਸੀ ਸ ਸੁਖਵਿੰਦਰ ਸਿੰਘ ਸਪਾਲ ਪਤਨੀ ਅਮਨਪ੍ਰੀਤ ਕੌਰ ਸਪਾਲ ਨੇਚੌਥੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ । ਜਨਸ਼ਕਤੀ ਨਿਊਜ਼ ਅਦਾਰੇ ਵੱਲੋਂ  ਸਪਾਲ ਪਰਿਵਾਰਾਂ ਨੂੰ ਸੁਭਾਗੇ ਮੌਕੇ ਉੱਪਰ ਬਹੁਤ ਬਹੁਤ ਮੁਬਾਰਕਾਂ ।

ਪੁਲਿਸ ਯਾਦਗਾਰੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ

ਪੁਲਿਸ ਯਾਦਗਾਰੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ, ਕਿਹਾ - ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ
ਜਗਰਾਓਂ 21 ਅਕਤੂਬਰ (ਅਮਿਤ ਖੰਨਾ) ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸ ਨੂੰ ਅੱਜ ਪੁਲਿਸ ਯਾਦਗਾਰ ਸ਼ਹੀਦੀ ਦਿਵਸ ਤੇ ਯਾਦ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਹਰਜੀਤ ਸਿੰਘ ਸਮੇਤ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀਆਂ, ਰਾਜਨੀਤਿਕਾਂ, ਸ਼ਹੀਦ ਪਰਿਵਾਰਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੇਸ਼ ਭਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ 'ਚ ਪੁਲਿਸ ਨੇ ਸਮ੍ਤਿੀ ਪਰੇਡ ਰਾਹੀਂ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਦੇਸ਼ ਦੀਆਂ ਸਰਹੱਦਾਂ ਸਮੇਤ ਦੇਸ਼ ਦੇ ਕੋਨੇ ਕੋਨੇ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਜਾਂਬਾਜ, ਬਹਾਦੁਰ, ਪੁਲਿਸ ਤੇ ਪੈਰਾਮਿਲਟਰੀ ਦੇ ਯੋਧਿਆਂ ਨੇ ਅੱਗੇ ਹੋ ਕੇ ਆਪਣਾ ਬਲੀਦਾਨ ਦਿੱਤਾ। ਅੱਜ ਦਾ ਦਿਨ ਸਾਨੂੰ ਇਨਾਂ੍ਹ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਅਤੇ ਉਨਾਂ੍ਹ ਦੀ ਕੁਰਬਾਨੀ ਦਾ ਚੇਤਾ ਕਰਵਾਉਂਦਾ ਹੈ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਮਾਗਮ 'ਚ ਬੁਲਾ ਕੇ ਉਨ੍ਹਾਂ ਨੂੰ ਇਹ ਦੱਸਣਾ ਕਿ ਉਹ ਪੁਲਿਸ ਪਰਿਵਾਰ ਦਾ ਹੀ ਹਿੱਸਾ ਹਨ। ਇਸ ਤੋਂ ਵੀ ਵੱਡੀ ਗੱਲ ਅੱਜ ਦਾ ਸ਼ਰਧਾਂਜਲੀ ਸਮਾਗਮ ਫੋਰਸ ਲਈ ਇੱਕ ਸੁਨੇਹਾ ਹੈ ਕਿ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਾ ਹੀ ਸਾਡਾ ਫ਼ਰਜ ਹੈ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ।ਇਸ ਮੌਕੇ ਐੱਸਪੀ ਐੱਸ ਹਰਿੰਦਰ ਸਿੰਘ ਪਰਮਾਰ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਡੀਐੱਸਪੀ ਸਤਵਿੰਦਰ ਸਿੰਘ ਵਿਰਕ , ਥਾਣਾ ਸਿਟੀ ਦੇ ਮੁਖੀ ਇੰਦਰਜੀਤ ਸਿੰਘ ਬੋਪਾਰਾਏ ,ਥਾਣਾ ਸਿਟੀ ਰਾਏਕੋਟ ਦੇ ਮੁਖੀ ਜਗਜੀਤ ਸਿੰਘ ,ਸਮਾਜ ਸੇਵੀ ਰਾਜਿੰਦਰ ਜੈਨ ,ਰਾਜ ਕੁਮਾਰ ਭੱਲਾ, ਏਸ ਆਟੋ ਮੋਬਾਇਲ ਦੇ ਮਾਲਕ ਗੁਰਿੰਦਰ ਸਿੰਘ ਸਿੱਧੂ, ਮਿਉਂਸਪਲ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਮੌਜੂਦ ਸਨ

ਸੇਵਾ ਕੇਂਦਰਾਂ ਦਾ ਸਮਾਂ ਮੁੜ ਹੋਇਆ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ

ਲੁਧਿਆਣਾ, 21 ਅਕਤੂਬਰ ( ਸਤਵਿੰਦਰ  ਸਿੰਘ ਗਿੱਲ ) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ 22 ਅਕਤੂਬਰ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਨੂੰ ਓਪਰੇਟਰ ਰੋਸਟਰ ਪ੍ਰਣਾਲੀ ਦੀ ਵਰਤੋਂ ਕਰਕੇ ਹਫ਼ਤੇ ਦੇ 7 ਦਿਨ ਸੰਚਾਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸੇਵਾ ਕੇਂਦਰਾਂ ਵਿੱਚ ਹੁਣ ਸੋਮਵਾਰ ਤੋਂ ਸੁ਼ਕਰਵਾਰ ਤੱਕ 100 ਫੀਸਦ ਸਟਾਫ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ 50 ਫੀਸਦ ਸਟਾਫ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਨਿਊਟਨ ਭੁਲੇਖਾ ਖਾ ਗਿਆ ! ✍️ ਸਲੇਮਪੁਰੀ ਦੀ ਚੂੰਢੀ

 ਨਿਊਟਨ ਭੁਲੇਖਾ                             
ਖਾ ਗਿਆ, 
ਸੇਬ ਧਰਤੀ 'ਤੇ 
ਨਹੀਂ ਡਿੱਗਾ, 
ਸਗੋਂ ਧਰਤੀ 
ਸੇਬ ਵਲ
 ਖਿੱਚੀ ਗਈ ਸੀ, 
ਜਿਵੇਂ ਰੁਪਈਆ 
 ਨਹੀਂ ਟੁੱਟਿਆ 
ਬਲਕਿ - 
ਡਾਲਰ ਧੱਕੜ 
ਹੋ ਗਿਆ! 
-ਸੁਖਦੇਵ ਸਲੇਮਪੁਰੀ 
09780620233 
21 ਅਕਤੂਬਰ, 2022.

 

ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਧੂਮਧਾਮ ਨਾਲ ਮਨਾਇਆ ਗਿਆ 'ਦੀਵਾਲੀ ਮੇਲਾ'

ਲੁਧਿਆਣਾ, 21 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਰੀਆ ਕਾਲਜ ਗਰਲਜ਼ ਸੈਕਸ਼ਨ ਲੁਧਿਆਣਾ ਵਿਖੇ ਅੱਜ ਦੀਵਾਲੀ ਮੇਲਾ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਦੇ ਇਸ ਵਿਸ਼ਾਲ ਮੇਲੇ ਦਾ ਉਦਘਾਟਨ ਆਰੀਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆ ਨੰਦ ਸਰਸਵਤੀ ਦੇ ਚਰਨਾਂ ਵਿਚ ਸ਼ਰਧਾ ਭਾਵ ਸਮਰਪਿਤ ਕਰਦੇ ਹੋਏ ਪਵਿੱਤਰ ਜੋਤੀ ਪ੍ਰਜਵਲਨ ਨਾਲ ਹੋਇਆ।ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਉਂਦੇ ਹੋਏ ਵਿਭਿੰਨ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਜਿਸ ਵਿੱਚ ਗਣੇਸ਼ ਬੰਦਨਾ ਅਤੇ ਸਭਿਆਚਾਰਕ ਡਾਂਸ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਮਨੋਰੰਜਕ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ " ਬੈਸਟ ਆਊਟ ਆਫ ਬੇਸਟ"ਰੰਗੋਲੀ, ਦੀਵਾ ਸਜਾਵਟ ਅਤੇ ਥਾਲੀ ਸਜਾਵਟ ਮੁੱਖ ਰਹੇ। ਮੇਲੇ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਵਿਦਿਆਰਥਣਾਂ ਦੁਆਰਾ ਭਾਂਤ ਭਾਂਤ ਅਤੇ ਸਵਾਦਿਸ਼ਟ ਖਾਣਿਆਂ ਦੀਆਂ ਸਟਾਲਾਂ ਰਹੀਆਂ। ਇਹਨਾਂ ਸਟਾਲਾਂ ਨੇ ਮੇਲੇ ਦੀ ਰੌਣਕ ਵਿਚ ਚਾਰ ਚੰਦ ਲਗਾ ਦਿੱਤਾ।
ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵੱਲੋਂ ਆਯੋਜਿਤ ਯੁਵਕ ਮੇਲੇ ਅਤੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਜੇਤੂ ਰਹੀਂਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਐਸ.ਐਮ.ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਜੀ ਨੇ ਵਿਦਿਆਰਥਣਾਂ ਦੇ ਹੁਨਰ ਦੀ ਪ੍ਰਸੰਸਾ ਕੀਤੀ। ਅੰਤ ਵਿੱਚ ਕਾਲਜ ਦੇ ਇੰਚਾਰਜ ਸ਼੍ਰੀਮਤੀ ਕੂਮੁਦ ਚਾਵਲਾ ਜੀ ਨੇ ਵਿਦਿਆਰਥਣਾ ਨੂੰ ਦੀਵਾਲੀ ਦੇ ਤਿਉਹਾਰ ਦਾ ਮਹੱਤਵ ਸਮਝਾਉਂਦਿਆਂ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਵਿਦਿਆਰਥਣਾਂ ਨੇ ਦੀਵਾਲੀ ਮੇਲੇ ਦਾ ਖੂਬ ਆਨੰਦ ਮਾਣਿਆ।

ਦੇਸ਼ ਭਗਤ ਸਮਾਗਮ 'ਚੋਂ ਗੂੰਜੀ ਬੰਦੀ ਸਿੰਘਾਂ ਸਮੇਤ ਦੇਸ਼ ਦੇ ਹਜ਼ਾਰਾਂ ਸਿਆਸੀ ਕੈਦੀਆਂ ਦੀ ਫੌਰੀ ਰਿਹਾਈ ਦੀ ਆਵਾਜ਼ 

ਮੁੱਲਾਂਪੁਰ ਦਾਖਾ,21 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ, ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਬੱਦੋਵਾਲ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਹਾਨ ਦੇਸ਼-ਭਗਤ ਗਦਰੀ ਯੋਧੇ ਤੇ ਆਜ਼ਾਦ ਹਿੰਦ ਫ਼ੌਜ ਦੇ ਉੱਘੇ ਜਰਨੈਲ ਗਦਰੀ ਬਾਬਾ -  ਹਰੀ ਸਿੰਘ ਉਸਮਾਨ (ਬੱਦੋਵਾਲ) ਜੀ ਦੇ ਜਨਮ ਦਿਵਸ ਦੀ 143 ਵੀੰ ਵਰ੍ਹੇਗੰਢ ਮੌਕੇ ਵਿਸ਼ਾਲ ਇਨਕਲਾਬੀ ਸਮਾਗਮ ਕਰਵਾਇਆ ਗਿਆ।
     ਅੱਜ ਦੇ ਕ੍ਰਾਂਤੀਕਾਰੀ ਜਨਮ ਦਿਵਸ ਸਮਾਗਮ ਦੀ ਪ੍ਰਧਾਨਗੀ -ਰਣਜੀਤ ਸਿੰਘ ਔਲਖ (ਖਜ਼ਾਨਚੀ ਦੇਸ਼ ਭਗਤ ਯਾਦਗਾਰ ਕਮੇਟੀ  ਜਲੰਧਰ), ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿੱਸੋਵਾਲ ,ਕਾ ਤਰਸੇਮ ਜੋਧਾਂ ਤੇ ਗੁਰਦਿਆਲ ਸਿੰਘ ਤਲਵੰਡੀ ਨੇ ਵਿਸ਼ੇਸ਼ ਤੌਰ ਤੇ ਕੀਤੀ ।
    ਪਹਿਲ -ਪ੍ਰਿਥਮੇ ਵੱਡੇ ਕਾਫ਼ਲੇ ਨੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਜੀ ਦੀ ਯਾਦਗਾਰ 'ਤੇ ਗ਼ਦਰ ਪਾਰਟੀ ਦਾ ਸੁੰਦਰ ਝੰਡਾ ਲਹਿਰਾਇਆ ਤੇ ਮਾਰਚ ਕਰਦਿਆਂ ਆਕਾਸ਼ ਗੁੰਜਾਊ ਨਾਅਰੇ ਬੁਲੰਦ ਕੀਤੇ। ਝੰਡੇ ਰਸਮ  ਉਪਰੰਤ ਸਮੂਹ ਹਾਜ਼ਰੀਨ ਨੇ 2 ਮਿੰਟ ਖੜ੍ਹੇ ਹੋ ਗਏ ਤੇ ਮੋਨ ਧਾਰ ਕੇ ਮਹਾਨ  ਦੇਸ਼ ਭਗਤ ਯੋਧੇ ਨੂੰ ਨਿੱਘੀ ਤੇ ਭਾਵ- ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ।
    ਪ੍ਰਸਿੱਧ ਕਵੀਸ਼ਰੀ ਜੱਥਾ ਬੱਦੋਵਾਲ ਨੇ  ਕਮਲ ਸਿੰਘ ਬੱਦੋਵਾਲ ਦੀ ਨਿਰਦੇਸ਼ਨਾ ਹੇਠ ਜੁਝਾਰੂ  ਸਿੱਖ ਇਤਿਹਾਸ ਸਮੇਤ ਗ਼ਦਰ ਪਾਰਟੀ ਦੇ ਯੋਧਿਆਂ ਤੇ ਸ਼ਹੀਦਾਂ ਦੀ ਯਾਦ 'ਚ ਬਹੁਤ ਹੀ  ਉੱਤਮ, ਦਿਲ  ਦਿਮਾਗਾਂ ਨੂੰ ਹਲੂਣਨ ਵਾਲੇ ਪ੍ਰਭਾਵਸ਼ਾਲੀ  ਪ੍ਰਸੰਗਾਂ ਵਾਲੀਆਂ ਕਵੀਸ਼ਰੀਆਂ ਦਾ ਸ਼ਾਨਦਾਰ ਰੰਗ ਬੰਨ੍ਹਿਆ।
     ਇਸ ਤੋਂ ਇਲਾਵਾ ਉੱਘੇ ਲੇਖਕ ਅਮਰੀਕ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ ਤੇ ਨਰਿੰਦਰ ਸਿੰਘ ਲਲਤੋਂ ਕਲਾਂ ਨੇ ਵੀ ਦੇਸ਼ -ਪ੍ਰੇਮੀ  ਤੇ ਲੋਕ ਪੱਖੀ ਗੀਤ /ਕਵਿਤਾਵਾਂ ਪੇਸ਼ ਕੀਤੀਆਂ।
 ਵੱਖ ਵੱਖ ਚੋਣਵੇਂ ਬੁਲਾਰਿਆਂ - ਤਰਸੇਮ ਜੋਧਾਂ,ਚਰਨਜੀਤ ਸਿੰਘ ਹਿੰਮਾਯੂਪੁਰਾ, ਸ਼ਿੰਦਰ ਸਿੰਘ ਜਵੱਦੀ, ਜਸਦੇਵ ਸਿੰਘ ਲਲਤੋਂ, ਮਨਜਿੰਦਰ ਸ. ਮੋਰਕਰੀਮਾ, ਜਸਵੀਰ ਸ. ਅਕਾਲਗਡ਼੍ਹ, ਕਾਲ਼ਾ ਡੱਬ ਮੁੱਲਾਂਪੁਰ,  ਐਡਵੋਕੇਟ ਕੁਲਦੀਪ ਸਿੰਘ, ਡਾ. ਗੁਰਮੇਲ ਸ. ਕੁਲਾਰ , ਪ੍ਰਕਾਸ ਸਿੰਘ ਹਿਸੋਵਾਲ,ਬੀਬੀ ਜਸਵੀਰ ਕੌਰ ਜੋਧਾਂ ਤੇ  ਗੁਰਦੇਵ ਸਿੰਘ ਮੁਲਾਪੂਰ ਨੇ ਅੰਗਰੇਜ਼ ਸਾਮਰਾਜਵਾਦ ਵੱਲੋਂ ਕੀਤੀ ਜਾਂਦੀ  ਲੁੱਟ ਤੇ ਜਬਰ ਬਾਰੇ ,ਗ਼ਦਰ ਪਾਰਟੀ ਦੇ ਮਿਸ਼ਨ,  ਪ੍ਰੋਗਰਾਮ  ਤੇ ਭਵਿੱਖ ਦੇ  ਨਕਸ਼ੇ ਬਾਰੇ ,ਆਜ਼ਾਦ ਹਿੰਦ ਫ਼ੌਜ ਦੇ ਐਲਾਨਨਾਮੇ ਤੇ ਨਿਸ਼ਾਨਿਆਂ ਬਾਰੇ, ਗ਼ਦਰ ਪਾਰਟੀ ਦੇ ਯੋਧੇ ਅਤੇ ਆਜ਼ਾਦ ਹਿੰਦ ਫ਼ੌਜ ਦੇ ਜਰਨੈਲ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੀਆਂ ਵੱਡੇ ਤਿਆਗ,  ਘਾਲਣਾਵਾਂ ਤੇ ਕੁਰਬਾਨੀਆਂ ਬਾਰੇ, ਉਨ੍ਹਾਂ ਦੇ ਵੱਡੇ ਸਪੁੱਤਰ ਹੈਰੀ ਦੀ ਸ਼ਹੀਦੀ ਬਾਰੇ , ਗ਼ਦਰ ਪਾਰਟੀ ਤੇ ਆਜ਼ਾਦ ਹਿੰਦ ਫ਼ੌਜ ਦੇ ਅਧੂਰੇ ਰਹੇ ਕਾਰਜਾਂ ਨੂੰ ਪੂਰਾ ਕਰਨ ਦੀ ਲੋੜ ਬਾਰੇ, ਦੇਸ਼ ਦੀਆਂ  ਮੌਜੂਦਾ ਹਾਲਾਤਾਂ ਵਿੱਚ ਵਿਦੇਸ਼ੀ ਤੇ ਦੇਸੀ ਕਾਰਪੋਰੇਟਾਂ ਦੀ ਅੰਨ੍ਹੀ ਲੁੱਟ ਬਾਰੇ ,ਬੰਦੀ ਸਿੰਘਾਂ ਸਮੇਤ ਦੇਸ਼ ਦੇ ਹਜ਼ਾਰਾਂ ਸਿਆਸੀ ਕੈਦੀਆਂ ਦੀ ਫੌਰੀ ਰਿਹਾਈ ਬਾਰੇ , ਕੇਂਦਰ ਦੀ ਹਕੂਮਤ  ਦੇ ਫਿਰਕੂ ਫਾਸ਼ੀ ਜਬਰ ਦੇ ਟਾਕਰੇ ਬਾਰੇ ਬਹੁਤ ਹੀ ਡੂੰਘੇ ਤੇ ਨਿੱਗਰ ਵਿਚਾਰ ਪੇਸ਼ ਕੀਤੇ।
ਅੱਜ ਦੇ ਸਮਾਗਮ 'ਚ ਹੋਰਨਾਂ ਤੋਂ ਇਲਾਵਾ- ਗੁਰਦਿਆਲ ਸ. ਤਲਵੰਡੀ( ਪ੍ਰਧਾਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ), ਜਸਵੰਤ ਸ. ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਤੇਜਿੰਦਰ ਸ. ਵਿਰਕ, ਸੁਰਜੀਤ ਸ. ਸਵੱਦੀ, ਪ੍ਰਧਾਨ ਅਮਰੀਕ ਸ.ਤਲਵੰਡੀ  ਕਲਾਂ , ਮਨਮੋਹਨ ਸ. ਪੰਡੋਰੀ,  ਅਮਰ ਸ. ਖੰਜਰਵਾਲ, ਮਲਕੀਤ ਸ. ਬੱਦੋਵਾਲ, ਸੁਖਦੇਵ  ਸਿੰਘ ਸੁਨੇਤ ,ਅਮਰਜੀਤ ਸਿੰਘ ਹਿਮਾਯੂਪੁਰਾ, ਪੰਮਾ ਜਸੋਵਾਲ,ਬੰਤ ਸਿੰਘ ਐਤੀਆਣਾ ,ਪਰਮਿਦਰ ਕੁਮਾਰ ਉਚੇਚੇ ਤੌਰ ਤੇ ਹਾਜ਼ਰ ਹੋਏ।

ਪਿੰਡ ਭੈਣੀ ਦਰੇੜਾ ਵਿਖੇ ਵਾਤਾਵਰਨ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਜੋਧਾਂ/ ਸਰਾਭਾ 20 ਅਕਤੂਬਰ(  ਦਲਜੀਤ ਸਿੰਘ ਰੰਧਾਵਾ / ਲਵਜੋਤ ਸਿੰਘ ਰੰਧਾਵਾ  ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਪੱੱਖੋਵਾਲ, ਲੁਧਿਆਣਾ ਵੱੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਅਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ.ਪ੍ਰਕਾਸ਼ ਸਿੰਘ ਦੀ ਅਗਵਾਈ ਵਿੱੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਦਰੇੜਾ ਵਿਖੇ ਪਰਾਲੀ ਦੀ ਸਾਂਭ ਸੰਭਾਲ, ਵਾਤਾਵਰਣ ਪ੍ਰਦੂਸ਼ਣ ਅਤੇ ਮੌਸਮ ਬਦਲਾਅ ਦੇ ਕਾਰਨ, ਅਸਰ ਅਤੇ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਖੇਤੀ ਅਨੁਕੂਲਤਾ ਦੀਆਂ ਵਿਧੀਆਂ ਅਤੇ ਤਕਨੀਕਾਂ ਸਬੰਧੀ “ਵਿਦਿਆਰਥੀ ਜਾਗਰੂਤਾ ਕੈਂਪ” ਦਾ ਆਯੋਜਨ ਕਰਾਪ ਰੈਜੀਡਿਊ ਮੈਨੇਜਮੈਟ ਸਕੀਮ ਅਧੀਨ ਗੁਰਦੀਪ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਬੜੂੰਦੀ ਵਲੋ ਕੀਤਾ ਗਿਆ।

ਡਾ. ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ, ਪੱਖੋਵਾਲ ਨੇ ਵਿਦਿਆਰਥੀਆਂ ਨੂੰ ਦੱੱਸਿਆ ਕਿ ਕੁਝ ਸਾਲਾਂ ਤੋਂ ਤੋਂ ਮਨੁੱੱਖੀ ਗਤੀਵਿਧੀਆਂ ਜਿਵੇਂ ਕਿ ਪਰਾਲੀ ਨੂੰ ਅੱਗ ਲਗਾਉਣਾ, ਰੁੱੱਖ ਕੱਟਣਾ ਆਦਿ ਦੇ ਨਤੀਜੇ”ਮੌਸਮੀ ਬਦਲਾਅ”ਨਾਂ ਦਾ ਚਿੰਤਾਜਨਕ ਵਿਸ਼ਾ ਉਭਰ ਕੇ ਸਾਹਮਣੇ ਆਇਆ।ਉਹਨਾਂ ਜਾਣਕਾਰੀ ਦਿੱੱਤੀ ਕਿ ਇਸ ਨਾਲ ਵਾਤਾਵਰਣ ਵਿੱਚ “ਗਰੀਨ ਹਾਊਸ”ਗੈਸਾਂ ਕਾਰਬਨ ਡਾਈਆਕਸਾਇਡ, ਮੀਥੇਨ, ਨਾਈਟ੍ਰਸ ਆਕਸਾਈਡ ਆਦਿ ਦੀ ਮਾਤਰਾ ਵਧਣ ਨਾਲ ਮੌਸਮੀ ਤੱੱਤਾਂ ਤਾਪਮਾਨ, ਨਮੀਂ, ਵਰਖਾ, ਹਵਾ ਦੀ ਗਤੀ, ਹਵਾ ਦਾ ਦਬਾਅ ਆਦਿ ਵਿੱੱਚ ਬਦਲਾਅ ਆਉਦਾਂ ਹੈ ਜਿਸ ਨਾਲ ਫਸਲਾਂ  ਦੇ ਵਿਕਾਸ ਦੀਆਂ ਅਵਸਥਾਂਵਾ ਅਤੇ ਕਾਸ਼ਤ ਦੇ ਸਮੇਂ ਵਿੱੱਚ ਤਬਦੀਲੀ ਆਵੇਗੀ।ਉਹਨਾਂ ਕਿਹਾ ਕਿ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਵਾਯੂਮੰਡਲ ਵਿੱੱਚ ਗਰੀਨ ਹਾਊਸ ਗੈਸਾਂ ਦੀ ਮਾਤਰਾ ਘਟਾਉਣ ਅਤੇ ਸਥਿਰਤਾ ਲਿਆਉਣ ਲਈ ਜਿਆਦਾ ਰੁੱੱਖ ਲਗਾਉਣੇ, ਝੋਨੇ ਦੀ ਪਰਾਲੀ ਨੂੰ ਅੱੱਗ ਨਾ ਲਗਾ ਕੇ, ਇਸ ਦੀ ਸਾਂਭ-ਸੰਭਾਲ ਖੇਤ ਵਿੱੱਚ ਕਰਕੇ ਹੀ ਮਾਤਰਾ ਘੱੱਟ  ਅਤੇ ਧਰਤੀ ਦੀ ਉਪਜਾਊ ਸ਼ਕਤੀ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਣ ਪ੍ਰਦੂਸ਼ਣ ਘੱਟ ਕੀਤਾ ਜਾ ਸਕਦਾ ਹੈ ।

ਗੁਰਦੀਪ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ, ਬੜੂੰਦੀ ਨੇ ਵਿਦਿਆਰਥੀਆਂ ਨੂੰ ਪਰਾਲੀ ਪ੍ਰਬੰਧ ਲਈ, ਆਧੁਨਿਕ ਮਸ਼ੀਨ ਦੀ ਵਰਤੋਂ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ ਆਦਿ ਅਤੇ ਆਈ-ਖੇਤ ਪੰਜਾਬ ਐਪ ਸਬੰਧੀ ਡਾਊਨਲੋਡ ਕਰਕੇ ਮਸ਼ੀਨਰੀ ਕਿਰਾਏ ਤੇ ਲੈਣ ਲਈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ।

       ਵਿਦਿਆਰਥੀਆਂ ਦੇ ਪਰਾਲੀ ਨੂੰ ਸਾਂਭ-ਸੰਭਾਲ ਸਬੰਧੀ ਪੇਟਿੰਗ, ਡੀਬੇਟ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਇਨਾਮ ਦਿੱੱਤੇ ਗਏ।ਇਸ ਮੌਕੇ ਵਿਦਿਆਰਥੀਆਂ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਘਰ-ਘਰ ਲਿਟਰੇਚਰ ਦੀ ਵੰਡ ਕੀਤੀ ਗਈ ।

 ਇਸ ਕੈਂਪ ਪ੍ਰਿੰਸੀਪਲ ਵਰਿੰਦਰ ਕੌਰ ਦੀ ਸਮੁੱੱਚੀ ਟੀਮ ਜਿਸ ਵਿੱਚ ਸਤਨਾਮ ਸਿੰਘ, ਲੈਕ. ਪੋਲੀਟੀਕਲ ਸਾਇੰਸ, ਕਮਿੱਕਰ ਸਿੰਘ, ਲੈਕ. ਹਿਸਟਰੀ, ਸੁਖਦੇਵ ਕੌਰ, ਐਸ ਐਸ ਮਿਸਟ੍ਰੈਸ ਅਤੇ ਸਮੂਹ ਸਟਾਫ ਦੇ ਵੱੱਲੋਂ ਪੂਰਾ ਸਹਿਯੋਗ ਦਿੱੱੱਤਾ ਗਿਆ। ਇਸ ਜਾਗਰੂਕਤਾ ਮੁਹਿੰਮ ਵਿੱਚ ਬਲਜੀਤ ਸਿੰਘ (ਬੇਲਦਾਰ) ਤੋਂ ਇਲਾਵਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮੀ. ਭੈਣੀ ਦਰੇੜਾ ਦੇ ਪ੍ਰਧਾਨ ਭੂਸ਼ਨ ਕੁਮਾਰ, ਮੀਤ ਪ੍ਰਧਾਨ ਅਮਰੀਕ ਸਿੰਘ, ਅਤੇ ਅਗਾਂਹਵਧੂ ਕਿਸਾਨ ਹਰਦੇਵ ਸਿੰਘ, ਲੰਬੜਦਾਰ, ਪ੍ਰੀਤਮ ਸਿੰਘ ਬਸਰਾਓ ਅਤੇ ਸਰਮੁੱਖ ਸਿੰਘ ਵੀ ਹਾਜਰ ਸਨ।

ਦੀ ਟਰੱਕ ਅਪਰੇਟਰ ਯੂਨੀਅਨ ਜੋਧਾਂ ਵਲੋਂ ਪ੍ਰਧਾਨ ਨਿਰਮਲ ਸਿੰਘ ਰਤਨ ਦੀ ਅਗਵਾਈ ਹੇਠ ਕੀਤੀ ਮੀਟਿੰਗ 

ਪੰਜਾਬ ਸਰਕਾਰ ਸਾਰੇ ਹੀ ਟਰੱਕਾਂ ਵਾਲਿਆ ਨੂੰ ਢੋਆ ਢੋਆਈ ਦੀ ਇਜਾਜਤ ਦੇਵੇ : ਪ੍ਰਧਾਨ ਰਤਨ 

ਜੋਧਾਂ / ਸਰਾਭਾ 20 ਅਕਤੂਬਰ ( ਦਲਜੀਤ ਸਿੰਘ ਰੰਧਾਵਾ )ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਟਰੱਕ ਅਪਰੇਟਰਾਂ ਵੱਲੋਂ ਹੜਤਾਲ ਕੀਤੀ ਸੂਬੇ ਭਰ ਅੰਦਰ ਹੜਤਾਲ ਕੀਤੀ ਗਈ। ਇਸ ਮੌਕੇ ਦੀ ਟਰੱਕ ਅਪਰੇਟਰ ਯੂਨੀਅਨ ਜੋਧਾਂ ਵਲੋਂ ਟਰੱਕ ਯੂਨੀਅਨ ਜੋਧਾਂ ਦੇ ਪ੍ਰਧਾਨ ਨਿਰਮਲ ਸਿੰਘ ਰਤਨ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਰਤਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਰਫ ਆਨਲਾਈਨ ਰਜਿਟ੍ਰੇਸ਼ਨ ਵਾਲੇ ਟਰੱਕਾਂ ਨੂੰ ਝੋਨੇ ਦੀ ਢੋਆ ਢੋਆਈ ਦੀ ਇਜਾਜਤ ਦਿੱਤੀ ਗਈ ਹੈ ਜਦਕਿ ਸੂਬੇ ਅੰਦਰ ਲੱਖਾਂ ਹੀ ਅਜਿਹੇ ਟਰੱਕ ਹਨ ਜਿਨ੍ਹਾਂ ਦੀ ਰਜਿਟ੍ਰੇਸ਼ਨ ਆਫ ਲਾਈਨ ਹਨ ਜੋਂ ਪੰਜਾਬ ਸਰਕਾਰ ਦੇ ਆਨਲਾਈਨ ਰਜਿਟ੍ਰੇਸ਼ਨ ਵਾਲੇ ਫੈਸਲੇ ਕਰਕੇ ਕੰਮ ਨਹੀਂ ਕਰ ਸਕਦੇ । ਇਸ ਮੌਕੇ ਸ੍ਰ ਨਿਰਮਲ ਸਿੰਘ ਰਤਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਹੀ ਟਰੱਕ ਅਪਰੇਟਰਾਂ ਨੂੰ ਝੋਨੇ ਦੀ ਢੋਆ ਢੋਆਈ ਦੀ ਇਜਾਜਤ ਦਿੱਤੀ ਜਾਵੇ ਤਾਂ ਜੋਂ ਸਾਰੇ ਟਰੱਕਾਂ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਖੁਸੀ ਨਾਲ ਮਨਾ ਸਕਣ। ਇਸ ਮੌਕੇ ਬਲਵਿੰਦਰ ਸਿੰਘ, ਦੇਵਾ ਸਿੰਘ, ਸੁੱਖਾ ਬੱਲੋਵਾਲ, ਬਹਾਦਰ ਸਿੰਘ, ਗੋਲਡੀ ਖੰਡੂਰ, ਬੀਰਾ ਰਤਨ, ਕੁਲਦੀਪ ਸਿੰਘ ਛੋਕਰ, ਬੱਲਾ ਮੋਹੀ, ਗੋਲੂ ਜੋਧਾਂ ਤੋਂ ਇਲਾਵਾ ਸੁਖਮਿੰਦਰ ਜੀਤ ਸਿੰਘ ਆਦਿ ਹਾਜ਼ਰ ਸਨ।

ਸੰਤ ਸਤਵਿੰਦਰ ਹੀਰਾ ਦਾ ਲੁਧਿਆਣੇ ਦੀਆਂ ਸੰਗਤਾਂ ਨੇ ਕੀਤਾ ਭਾਰੀ ਫੁੱਲਾਂ ਨਾਲ ਸਵਾਗਤ

   ਲੁਧਿਆਣਾ ,20 ਅਕਤੂਬਰ (ਰਾਣਾ ਮੱਲ ਤੇਜੀ )  ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ  ਪ੍ਰਧਾਨ ਸਤਵਿੰਦਰਜੀਤ ਹੀਰਾ ਦੀ ਅਗਵਾਈ ਵਿੱਚ ਭਾਰਤ ਅੰਦਰ  ਆਦਿ ਧਰਮ ਲਹਿਰ ਦੀ ਲਹਿਰ ਪੈਦਾ ਕਰਨ ਲਈ ਦੇਸ਼ ਵਿਆਪੀ ਆਦਿ ਧਰਮ ਪ੍ਰਚਾਰ ਦੌਰੇ ਨੂੰ ਸਮਾਪਤ ਕਰਨ ਉਪਰੰਤ ਵਾਪਸ ਲੁਧਿਆਣੇ ਪਹੁੰਚੇ ਜਿੱਥੇ ਉਨ੍ਹਾਂ ਦਾ  ਸੰਤ ਸਰਵਣ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਟਹਿਲ ਦਾਸ ਨੇ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸੰਤ ਸਤਵਿੰਦਰ ਹੀਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 5 ਅਕਤੂਬਰ ਨੂੰ ਸ੍ਰੀ ਚਰਨਛੋਹ ਗੰਗਾ (ਅੰਮ੍ਰਿਤ ਕੁੰਡ), ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਪੰਜਾਬ ਤੋਂ ਯਾਤਰਾ ਸੂਰੁ ਕਰਕੇ ਸ੍ਰੀ ਨਾਂਦੇੜ ਸਾਹਿਬ, ਮਹਾਰਾਸ਼ਟਰ, ਔਰੰਗਾਬਾਦ, ਸੈਦੋਪੁਰ ਬਹੇਰਕੀ (ਉਤਰਾਖੰਡ), ਕੋਟ ਨੰਗਲ ਉੱਤਰ ਪ੍ਰਦੇਸ਼, ਸੋਹਲਾਪੁਰ ਬੂਵੀਜੇ, ਆਹਨਾ।ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਮਹਾਤਮਾ ਜੋਤੀਬਾ ਰਾਓ ਫੂਲੇ, ਬਾਬਾ ਸਾਹਿਬ ਡਾ.  ਭੀਮ ਰਾਓ ਅੰਬੇਡਕਰ, ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਵਿਚਾਰਧਾਰਾ ਤੋਂ ਭਾਰਤ ਦੀਆਂ ਸਮੁੱਚੀ ਸੰਗਤਾਂ ਨੂੰ  ਜਾਣੂ ਕਰਵਾਉਣ ਲਈ ਗਏ ਸਨ।  ਇਸ ਸਮੇਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਅਸੀਂ ਸਾਰੇ ਸਤਿਗੁਰੂ ਰਵਿਦਾਸ ਜੀ ਦੀ ਅਵਾਜ਼ ਨੂੰ ਪਸੰਦ ਕਰਦੇ ਹਾਂ, ਸਤਸੰਗਤਿ ਰਹੀਏ ਮਾਧੋ ਜਿਵੇਂ ਮਾਧੋ ਮਖੀਰਾ।ਉਹ ਉਸਨੂੰ ਸ਼ਹਿਦ ਦੀਆਂ ਮੱਖੀਆਂ ਤੋਂ ਸਬਕ ਲੈਣ ਲਈ ਪ੍ਰੇਰਿਤ ਕਰਦੀ ਹੈ ਜੋ ਹਰ ਸਮੇਂ ਇਕੱਠੀਆਂ ਰਹਿੰਦੀਆਂ ਹਨ ਪਰ ਉਹ ਹਮੇਸ਼ਾ ਆਪਣੀ ਰਾਣੀ ਮੱਖੀਆਂ ਵਿੱਚੋਂ ਇੱਕ ਦਾ ਕਹਿਣਾ ਮੰਨਦੀ ਹੈ।  ਇਸੇ ਤਰ੍ਹਾਂ ਸਾਨੂੰ ਵੀ ਸਤਿਗੁਰੂ ਰਵਿਦਾਸ ਜੀ ਦੇ ਉਪਦੇਸ਼ ਨੂੰ ਇੱਕ ਥੜ੍ਹਾ, ਇੱਕ ਨਿਸ਼ਾਨ ਅਤੇ ਇੱਕ ਅਸਥਾਨ ਨੂੰ ਆਪਣੀ ਸੱਚੀ ਧਰਤੀ ਸਮਝ ਕੇ ਚੱਲਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਜੀ ਦੇ ਬੇਗਮਪੁਰੇ ਵਾਲੇ ਮਾਰਗ 'ਤੇ ਚੱਲ ਸਕਦੇ ਹਾਂ।  ਉਨ੍ਹਾਂ ਦੱਸਿਆ ਕਿ ਗੁਰੂ ਸਹਿਬਾਨ ਦੀ ਬਾਣੀ ਸਾਨੂੰ ਭਰਮਾਂ, ਭਰਮਾਂ ਅਤੇ ਪਾਖੰਡਾਂ ਤੋਂ ਮੁਕਤ ਕਰਵਾਉਂਦੀ ਹੈ ਅਤੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੰਦੀ ਹੈ।  ਜੇਕਰ ਅਸੀਂ ਸਤਿਗੁਰੂ ਦੀ ਬਾਣੀ ਦੇ ਫਲਸਫੇ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਮਨੁੱਖ ਦੁਆਰਾ ਮਨੁੱਖ ਉੱਤੇ ਕੀਤੇ ਜਾਂਦੇ ਜ਼ੁਲਮ, ਜ਼ੁਲਮ ਅਤੇ ਗੈਰ-ਮਨੁੱਖੀ ਸਲੂਕ ਦਾ ਅੰਤ ਹੋ ਸਕਦਾ ਹੈ। ਇਸ ਮੌਕੇ ਸੰਤ ਸੁਰਿੰਦਰ ,ਪ੍ਰਧਾਨ ਕਮਲ ਜਨਾਗਲ , ਕੈਪਟਨ ,ਪ੍ਰੈਮ ਸਿੰਘ ਖਾਲਸਾ ,ਸਰਵਨ ਸਿੰਘ , ਜੈ ਸਿੰਘ, ਮੋਨੂੰ , ਦਲਜੀਤ ਸਿੰਘ,ਕਮਲ ਕਿਸ਼ੋਰ ਬੁੱਗਾ ,ਕਰਨ,ਹਰੂ ਪ੍ਰਧਾਨ ,ਬੰਟੀ ਜਲੂੰ , ਦਰਸ਼ਨ ਸਿੰਘ ਆਦਿ ਹਾਜ਼ਰ  ਸਨ ।

ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਮੰਚ ਦੇ ਕੇ ਸੁਨਿਹਰੀ ਇਤਿਹਾਸ ਸਿਰਜਿਆ

ਚੰਡੀਗੜ੍ਹ , 19 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰੋਇੰਗ ਅਤੇ ਕੈਕਿੰਗ ਕੈਨੋਇੰਗ ਦੀਆਂ ਕਰਵਾਈਆਂ ਜਾ ਰਹੀਆਂ ਸੂਬਾ ਪੱਧਰੀ ਖੇਡਾਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਮੰਚ ਦੇ ਕੇ ਸੁਨਿਹਰੀ ਇਤਿਹਾਸ ਸਿਰਜਿਆ ਹੈ, ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਦਾ ਬਹੁਤ ਵਧੀਆ ਮੌਕਾ ਮਿਲਿਆ।

ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ , 19 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਭਰ ’ਚ ਐਨ.ਆਰ.ਆਈ. ਸਭਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਸਟੱਡੀ ਵੀਜੇ ਦੀ ਆੜ ਵਿੱਚ ਗੈਰ-ਕਾਨੂੰਨੀ ਢੰਗ ਨਾਲ ਆਈ.ਈ.ਐਲ.ਟੀ.ਐਸ/ਇਮੀਗ੍ਰੇਸ਼ਨ ਕੇਂਦਰਾਂ ਵੱਲੋਂ ਕੀਤੀ ਜਾ ਰਹੀ ਮਨੁੱਖੀ ਤਸਕਰੀ ਦੀ ਵੀ ਜਾਂਚ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ

ਚੰਡੀਗੜ੍ਹ , 19 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ, ਮੁੱਖ ਮੰਤਰੀ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਹਸਪਤਾਲ ਦੀ ਸਥਿਤੀ ਬਾਰੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਭਗਵੰਤ ਮਾਨ ਨੇ ਹਸਪਤਾਲ ਵਿੱਚ ਸਹੂਲਤਾਂ ਬਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖ਼ਿੱਤੇ ਦੇ ਇਸ ਪ੍ਰਮੁੱਖ ਹਸਪਤਾਲ ਨੂੰ ਨਵਾਂ ਰੂਪ ਦੇਣ ਲਈ ਵਚਨਬੱਧ ਹੈ।

 

ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਅਤੇ ਪੈਨਸ਼ਨਰ ਅੇਸੋਸੀੲਸ਼ਨ ਫੈਡਰੇਸ਼ਨ ਵੱਲੋਂ ਅਹਿਮ ਮੀਟਿੰਗ

ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਅਤੇ ਪੈਨਸ਼ਨਰ ਅੇਸੋਸੀੲਸ਼ਨ ਫੈਡਰੇਸ਼ਨ ਵੱਲੋਂ ਪੰਜਾਬ ਮਿਉਂਸਪਲ ਭਵਨ ਵਿਖੇ ਇੱਕ ਅਹਿਮ ਮੀਟਿੰਗ - ਜ਼ਿਲਾ ਪ੍ਰਧਾਨ ਅਰੁਣ ਗਿੱਲ

ਜਗਰਾਉਂ 18 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਮਿਤੀ 18-10-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਮਿਉਂਸਪਲ ਭਵਨ ਵਿਖੇ ਮਾਨਯੋਗ ਪ੍ਰਿਸੀਪਲ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਜੀ ਡਾਇਰੈਕਟਰ ਪੁਨੀਤ ਗੋਇਲ ਜੀ ਅਤੇ ਜੁਆਇੰਟ ਡਾਇਰੈਕਟਰ ਰਾਕੇਸ਼ ਗਰਗ ਜੀ ਨਾਲ ਪੰਜਾਬ ਦੇ ਸਮੂਹ ਮਿਊਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੇ ਸਮੂਹ ਰਿਜਨ ਪ੍ਰਧਾਨ ਜਿਲ੍ਹਾ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ ਪੰਜਾਬ ਦੀਆਂ ਮੁੱਖ ਮੰਗਾਂ ਆਊਟ ਸੋਰਸਿੰਗ ਠੇਕਾ ਅਧਾਰਿਤ ਕੱਚੇ ਸਫਾਈ ਸੇਵਕਾਂ ਨੂੰ ਕੰਟਰੈਕਟ ਬੇਸ ਤੇ ਕਰਨ ਸਬੰਧੀ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕਈ ਹੋਰ ਵੱਖ ਵੱਖ ਮੰਗਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਫਾਈ ਸੇਵਕਾ ਯੁਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਪ੍ਰਿਸੀਪਲ ਸਕੱਤਰ ਜੀ ਨੂੰ ਪੰਜਾਬ ਦੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਸ੍ਰੀ ਰਮੇਸ਼ ਗੇਚੰਡ ਜੀ ਕੋਟਕਪੂਰਾ ਮਿੳਸਪਲ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਸਰਦਾਰੀ ਲਾਲ ਕਪੂਰਥਲਾ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਲਾਹਕਾਰ ਕੁਲਦੀਪ ਸ਼ਰਮਾ ਰਿਜਨ ਪ੍ਰਧਾਨ ਹੰਸਰਾਜ ਬਨਬਾੜੀ ਰਾਜਪੁਰਾ ਸੂਰਜ ਪ੍ਰਧਾਨ ਨਵਾਂਸ਼ਹਿਰ ਪ੍ਰਧਾਨ ਫਾਜਿਲਕਾ ਵਾਇਸ ਪ੍ਰਧਾਨ ਸੋਮਨਾਥ ਚੋਂਬੜ ਅਤੇ ਸਮੂਹ ਅਹੁਦੇਦਾਰ ਹਾਜਰ ਸਨ।

 

 

ਜਗਰਾਓ ਤੋ 04 ਸਾਲ ਦੀ ਬਚਿਆ ਲਾਪਤਾ-Video

ਪੁਲਿਸ ਵਲੋ ਮਾਮਲਾ ਦਰਜ ਅਤੇ ਭਾਲ ਲਈ ਇਕ ਵਿਅਕਤੀ ਦੀ ਫੋਟੋ ਵੀ ਜਾਰੀ (ਪੱਤਰਕਾਰ ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮਿਲੀ ਜਾਣਕਾਰੀ ਅਨੁਸਾਰ ਮਿਤੀ 14-10-2022 ਨੂੰ ਬੱਚੀ ਲੱਛਮੀ ਉਮਰ 04 ਸਾਲ ਵਾਸੀ ਝੁੱਗੀਆਂ ਸੇਮ ਨਾਲਾ ਪੁੱਲ, ਨੇੜੇ ਪਹਿਲਵਾਨ ਢਾਬਾ ਜਗਰਾਉਂ ਨੂੰ ਵਿਅਕਤੀ ਵਰਗਲਾ ਕੇ ਲੈ ਗਿਆ  ਦਸਿਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਮੁਕਦੱਮਾ ਨੰਬਰ 205 ਥਾਣਾ ਸਿਟੀ ਜਗਰਾਉਂ ਦਰਜ ਕੀਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਜਾਂ ਬੱਚੀ ਬਾਰੇ ਪਤਾ ਲੱਗਦਾ ਹੈ ਤਾਂ ਫੋਟੋ ਵਿੱਚ ਦਿੱਤੇ ਪੁਲਿਸ ਦੇ ਨਬਰਾ ਤੇ ਕਾਲ ਕਰ ਸਕਦੇ ਹੋ। Note; ਇਸ ਪੋਸਟ ਨੂੰ ਵੱਧ ਤੋਂ ਵੱਧ ਇੰਨਾ ਕੂ ਸੇਅਰ ਕਰ ਦਿਉ ਕਿ ਇਸ ਦੋਸੀ ਤੋਂ ਬੱਚੀ ਬ੍ਰਾਮਦ ਕੀਤਾ ਜਾ ਸਕੇ। Police control room Ludhiana Ruler  01624223253 or 8556019100 / Chonki incharge Bus stand 9872600708 / Police station Jagraon City incharge 8284800909 / SP 9815800464    Facebook Video Link ; https://fb.watch/gbz7Z0cK1u/

ਗੁ: ਦਮਦਮਾ ਸਾਹਿਬ ਪਾ:ਛੇਵੀਂ ਕਿਲਾ ਰਾਏਪੁਰ ਵਿਖੇ ਬੰਦੀ ਛੋੜ  ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਣਗੇ

 

  ਲੁਧਿਆਣਾ 16 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਬੁੱਢਾ ਦਲ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਦੂਸਰੀ ਸ਼ਹੀਦੀ ਸ਼ਤਾਬਦੀ 14 ਮਾਰਚ 2023 ਵਿੱਚ ਆ ਰਹੀ ਹੈ ਸਮੁੱਚੇ ਖਾਲਸਾ ਪੰਥ ਵਲੋਂ ਚੜਦੀ ਕਲਾ ਨਾਲ ਮਨਾਈ ਜਾਵੇਗੀ, ਇਸ ਸਮੇਂ ਬੁੱਢਾ ਦਲ ਵੱਲੋਂ ਅਪਣੀਆਂ ਛਾਉਣੀਆਂ ਤੇ ਗੁਰਦੁਆਰਾ ਸਾਹਿਬਾਨ ਵਿੱਚ ਮਨਾਏ ਜਾਣ ਵਾਲੇ ਸਾਰੇ ਧਾਰਮਿਕ ਸਮਾਗਮ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੇ ਗਏ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ ਵਿੱਚ ਦਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਪਾ: ਛੇਵੀਂ ਕਿਲਾ ਰਾਏਪੁਰ ਵਿਖੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਪੂਰਨ ਸਰਧਾ ਭਾਵਨਾ ਨਾਲ ਬੁੱਢਾ ਦਲ ਵਲੋਂ ਮਨਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੇ ਮਹੰਤ ਸੇਵਾਦਾਰ ਬਾਬਾ ਨਿੱਕਾ ਸਿੰਘ ਹਨ ਜੋ ਪ੍ਰਬੰਧਕੀ ਤਿਆਰੀਆਂ ਦੀ ਦੇਖ ਰੇਖ ਕਰ ਰਹੇ ਹਨ। ਸ. ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਕਿਲਾ ਰਾਏਪੁਰ ਵਿਖੇ ਬੰਦੀ ਛੋੜ ਪੁਰਬ ਅਤੇ ਦੀਵਾਲੀ ਨੁੰ ਸਮਰਪਿਤ ਸਾਰੇ ਗੁਰਮਤਿ ਸਮਾਗਮ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਨੁੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀਬਾਣੀ ਦੇ ਸ੍ਰੀ ਆਖੰਡ ਪਾਠ ਅਰੰਭ ਹੋਣਗੇ ਅਤੇ 22 ਅਕਤੂਬਰ ਨੂੰ ਸਵੇਰੇ 10:30 ਵਜੇ ਭੋਗ ਪੈਣਗੇ ਉਪਰੰਤ ਧਾਰਮਿਕ ਦੀਵਾਨ ਸੱਜਣਗੇ ਜਿਨ੍ਹਾਂ ਵਿੱਚ ਰਾਗੀ, ਢਾਡੀ, ਕਵੀਸ਼ਰ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।