ਮੁੱਲਾਂਪੁਰ ਦਾਖਾ,21 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ, ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਬੱਦੋਵਾਲ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਹਾਨ ਦੇਸ਼-ਭਗਤ ਗਦਰੀ ਯੋਧੇ ਤੇ ਆਜ਼ਾਦ ਹਿੰਦ ਫ਼ੌਜ ਦੇ ਉੱਘੇ ਜਰਨੈਲ ਗਦਰੀ ਬਾਬਾ - ਹਰੀ ਸਿੰਘ ਉਸਮਾਨ (ਬੱਦੋਵਾਲ) ਜੀ ਦੇ ਜਨਮ ਦਿਵਸ ਦੀ 143 ਵੀੰ ਵਰ੍ਹੇਗੰਢ ਮੌਕੇ ਵਿਸ਼ਾਲ ਇਨਕਲਾਬੀ ਸਮਾਗਮ ਕਰਵਾਇਆ ਗਿਆ।
ਅੱਜ ਦੇ ਕ੍ਰਾਂਤੀਕਾਰੀ ਜਨਮ ਦਿਵਸ ਸਮਾਗਮ ਦੀ ਪ੍ਰਧਾਨਗੀ -ਰਣਜੀਤ ਸਿੰਘ ਔਲਖ (ਖਜ਼ਾਨਚੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ), ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿੱਸੋਵਾਲ ,ਕਾ ਤਰਸੇਮ ਜੋਧਾਂ ਤੇ ਗੁਰਦਿਆਲ ਸਿੰਘ ਤਲਵੰਡੀ ਨੇ ਵਿਸ਼ੇਸ਼ ਤੌਰ ਤੇ ਕੀਤੀ ।
ਪਹਿਲ -ਪ੍ਰਿਥਮੇ ਵੱਡੇ ਕਾਫ਼ਲੇ ਨੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਜੀ ਦੀ ਯਾਦਗਾਰ 'ਤੇ ਗ਼ਦਰ ਪਾਰਟੀ ਦਾ ਸੁੰਦਰ ਝੰਡਾ ਲਹਿਰਾਇਆ ਤੇ ਮਾਰਚ ਕਰਦਿਆਂ ਆਕਾਸ਼ ਗੁੰਜਾਊ ਨਾਅਰੇ ਬੁਲੰਦ ਕੀਤੇ। ਝੰਡੇ ਰਸਮ ਉਪਰੰਤ ਸਮੂਹ ਹਾਜ਼ਰੀਨ ਨੇ 2 ਮਿੰਟ ਖੜ੍ਹੇ ਹੋ ਗਏ ਤੇ ਮੋਨ ਧਾਰ ਕੇ ਮਹਾਨ ਦੇਸ਼ ਭਗਤ ਯੋਧੇ ਨੂੰ ਨਿੱਘੀ ਤੇ ਭਾਵ- ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ।
ਪ੍ਰਸਿੱਧ ਕਵੀਸ਼ਰੀ ਜੱਥਾ ਬੱਦੋਵਾਲ ਨੇ ਕਮਲ ਸਿੰਘ ਬੱਦੋਵਾਲ ਦੀ ਨਿਰਦੇਸ਼ਨਾ ਹੇਠ ਜੁਝਾਰੂ ਸਿੱਖ ਇਤਿਹਾਸ ਸਮੇਤ ਗ਼ਦਰ ਪਾਰਟੀ ਦੇ ਯੋਧਿਆਂ ਤੇ ਸ਼ਹੀਦਾਂ ਦੀ ਯਾਦ 'ਚ ਬਹੁਤ ਹੀ ਉੱਤਮ, ਦਿਲ ਦਿਮਾਗਾਂ ਨੂੰ ਹਲੂਣਨ ਵਾਲੇ ਪ੍ਰਭਾਵਸ਼ਾਲੀ ਪ੍ਰਸੰਗਾਂ ਵਾਲੀਆਂ ਕਵੀਸ਼ਰੀਆਂ ਦਾ ਸ਼ਾਨਦਾਰ ਰੰਗ ਬੰਨ੍ਹਿਆ।
ਇਸ ਤੋਂ ਇਲਾਵਾ ਉੱਘੇ ਲੇਖਕ ਅਮਰੀਕ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ ਤੇ ਨਰਿੰਦਰ ਸਿੰਘ ਲਲਤੋਂ ਕਲਾਂ ਨੇ ਵੀ ਦੇਸ਼ -ਪ੍ਰੇਮੀ ਤੇ ਲੋਕ ਪੱਖੀ ਗੀਤ /ਕਵਿਤਾਵਾਂ ਪੇਸ਼ ਕੀਤੀਆਂ।
ਵੱਖ ਵੱਖ ਚੋਣਵੇਂ ਬੁਲਾਰਿਆਂ - ਤਰਸੇਮ ਜੋਧਾਂ,ਚਰਨਜੀਤ ਸਿੰਘ ਹਿੰਮਾਯੂਪੁਰਾ, ਸ਼ਿੰਦਰ ਸਿੰਘ ਜਵੱਦੀ, ਜਸਦੇਵ ਸਿੰਘ ਲਲਤੋਂ, ਮਨਜਿੰਦਰ ਸ. ਮੋਰਕਰੀਮਾ, ਜਸਵੀਰ ਸ. ਅਕਾਲਗਡ਼੍ਹ, ਕਾਲ਼ਾ ਡੱਬ ਮੁੱਲਾਂਪੁਰ, ਐਡਵੋਕੇਟ ਕੁਲਦੀਪ ਸਿੰਘ, ਡਾ. ਗੁਰਮੇਲ ਸ. ਕੁਲਾਰ , ਪ੍ਰਕਾਸ ਸਿੰਘ ਹਿਸੋਵਾਲ,ਬੀਬੀ ਜਸਵੀਰ ਕੌਰ ਜੋਧਾਂ ਤੇ ਗੁਰਦੇਵ ਸਿੰਘ ਮੁਲਾਪੂਰ ਨੇ ਅੰਗਰੇਜ਼ ਸਾਮਰਾਜਵਾਦ ਵੱਲੋਂ ਕੀਤੀ ਜਾਂਦੀ ਲੁੱਟ ਤੇ ਜਬਰ ਬਾਰੇ ,ਗ਼ਦਰ ਪਾਰਟੀ ਦੇ ਮਿਸ਼ਨ, ਪ੍ਰੋਗਰਾਮ ਤੇ ਭਵਿੱਖ ਦੇ ਨਕਸ਼ੇ ਬਾਰੇ ,ਆਜ਼ਾਦ ਹਿੰਦ ਫ਼ੌਜ ਦੇ ਐਲਾਨਨਾਮੇ ਤੇ ਨਿਸ਼ਾਨਿਆਂ ਬਾਰੇ, ਗ਼ਦਰ ਪਾਰਟੀ ਦੇ ਯੋਧੇ ਅਤੇ ਆਜ਼ਾਦ ਹਿੰਦ ਫ਼ੌਜ ਦੇ ਜਰਨੈਲ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੀਆਂ ਵੱਡੇ ਤਿਆਗ, ਘਾਲਣਾਵਾਂ ਤੇ ਕੁਰਬਾਨੀਆਂ ਬਾਰੇ, ਉਨ੍ਹਾਂ ਦੇ ਵੱਡੇ ਸਪੁੱਤਰ ਹੈਰੀ ਦੀ ਸ਼ਹੀਦੀ ਬਾਰੇ , ਗ਼ਦਰ ਪਾਰਟੀ ਤੇ ਆਜ਼ਾਦ ਹਿੰਦ ਫ਼ੌਜ ਦੇ ਅਧੂਰੇ ਰਹੇ ਕਾਰਜਾਂ ਨੂੰ ਪੂਰਾ ਕਰਨ ਦੀ ਲੋੜ ਬਾਰੇ, ਦੇਸ਼ ਦੀਆਂ ਮੌਜੂਦਾ ਹਾਲਾਤਾਂ ਵਿੱਚ ਵਿਦੇਸ਼ੀ ਤੇ ਦੇਸੀ ਕਾਰਪੋਰੇਟਾਂ ਦੀ ਅੰਨ੍ਹੀ ਲੁੱਟ ਬਾਰੇ ,ਬੰਦੀ ਸਿੰਘਾਂ ਸਮੇਤ ਦੇਸ਼ ਦੇ ਹਜ਼ਾਰਾਂ ਸਿਆਸੀ ਕੈਦੀਆਂ ਦੀ ਫੌਰੀ ਰਿਹਾਈ ਬਾਰੇ , ਕੇਂਦਰ ਦੀ ਹਕੂਮਤ ਦੇ ਫਿਰਕੂ ਫਾਸ਼ੀ ਜਬਰ ਦੇ ਟਾਕਰੇ ਬਾਰੇ ਬਹੁਤ ਹੀ ਡੂੰਘੇ ਤੇ ਨਿੱਗਰ ਵਿਚਾਰ ਪੇਸ਼ ਕੀਤੇ।
ਅੱਜ ਦੇ ਸਮਾਗਮ 'ਚ ਹੋਰਨਾਂ ਤੋਂ ਇਲਾਵਾ- ਗੁਰਦਿਆਲ ਸ. ਤਲਵੰਡੀ( ਪ੍ਰਧਾਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ), ਜਸਵੰਤ ਸ. ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਤੇਜਿੰਦਰ ਸ. ਵਿਰਕ, ਸੁਰਜੀਤ ਸ. ਸਵੱਦੀ, ਪ੍ਰਧਾਨ ਅਮਰੀਕ ਸ.ਤਲਵੰਡੀ ਕਲਾਂ , ਮਨਮੋਹਨ ਸ. ਪੰਡੋਰੀ, ਅਮਰ ਸ. ਖੰਜਰਵਾਲ, ਮਲਕੀਤ ਸ. ਬੱਦੋਵਾਲ, ਸੁਖਦੇਵ ਸਿੰਘ ਸੁਨੇਤ ,ਅਮਰਜੀਤ ਸਿੰਘ ਹਿਮਾਯੂਪੁਰਾ, ਪੰਮਾ ਜਸੋਵਾਲ,ਬੰਤ ਸਿੰਘ ਐਤੀਆਣਾ ,ਪਰਮਿਦਰ ਕੁਮਾਰ ਉਚੇਚੇ ਤੌਰ ਤੇ ਹਾਜ਼ਰ ਹੋਏ।