You are here

ਝੋਨਾ ਨਾ ਵਿਕਣ ਕਾਰਨ ਕਿਸਾਨਾ ਦਾ ਰੋਸ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ

 ਹਠੂਰ,12,ਨਵੰਬਰ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,ਬਲਾਕ ਮੀਤ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਕਲਾਂ,ਪ੍ਰਧਾਨ ਬਲਵਿੰਦਰ ਸਿੰਘ ਭੰਮੀਪੁਰਾ,ਇਕਾਈ ਡੱਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਨੇ ਕਿਹਾ ਪਿੰਡ ਡੱਲਾ ਦੀ ਅਨਾਜ ਮੰਡੀ ਦਾ ਫੜ੍ਹ ਛੋਟਾ ਹੋਣ ਕਰਕੇ ਮੰਡੀ ਝੋਨੇ ਨਾਲ ਭਰ ਗਈ ਸੀ ਅਤੇ ਕਿਸਾਨਾ ਨੇ ਆੜ੍ਹਤੀਆ ਦੀ ਸਹਿਮਤੀ ਨਾਲ ਅੱਠ ਦਿਨ ਪਹਿਲਾ ਆਪਣਾ ਝੋਨਾ ਪਿੰਡ ਡੱਲਾ ਦੇ ਸਾਝੇ ਕਮਿਊਨਟੀ ਹਾਲ ਵਿਖੇ ਲਾਹ ਦਿੱਤਾ ਸੀ ਜੋ ਪਿੰਡ ਦੀ ਦਾਣਾ ਮੰਡੀ ਦੇ ਨਜਦੀਕ ਹੈ ਪਰ ਹੁਣ ਮਾਰਕੀਟ ਕਮੇਟੀ ਜਗਰਾਉ ਦੇ ਅਧਿਕਾਰੀ ਕਿਸਾਨਾ ਨੂੰ ਆਖ ਰਹੇ ਹਨ ਕਿ ਇਹ ਝੋਨਾ ਕਮਿਊਨਟੀ ਹਾਲ ਵਿਚੋ ਦੁਆਰਾ ਚੁੱਕ ਕੇ ਦਾਣਾ ਮੰਡੀ ਵਿਚ ਲੈ ਕੇ ਆਓ ਤਾਂ ਹੀ ਝੋਨਾ ਖਰੀਦਿਆ ਜਾਵੇਗਾ।ਉਨ੍ਹਾ ਕਿਹਾ ਕਿ ਕਿਸਾਨਾ ਦੇ ਸਾਫ ਸੁਥਰੀ ਜਗ੍ਹਾ ਤੇ ਪਏ ਝੋਨੇ ਨੂੰ ਖਰੀਦਣ ਤੋ ਮਾਰਕੀਟ ਕਮੇਟੀ ਜਗਰਾਉ ਦੇ ਅਧਿਕਾਰੀ ਕੰਨੀ ਕਤਰਾ ਰਹੇ ਹਨ ਪਰ ਪਿੰਡ ਲੰਮਾ ਦੀ ਦਾਣਾ ਮੰਡੀ ਦੇ ਨਜਦੀਕ ਇੱਕ ਫੁੱਟਵਾਲ ਦੇ ਕੱਚੇ ਗਰਾਉਡ ਵਿਚੋ ਵੀ ਝੋਨਾ ਖਰੀਦਿਆ ਜਾ ਰਿਹਾ ਹੈ ਅਤੇ ਪਿੰਡ ਮਾਣੂੰਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਡ ਵਿਚ ਵੀ ਝੋਨਾ ਖਰੀਦਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਇਹ ਰੋਸ ਧਰਨਾ ਹੁਣ ਅਣਮਿਥੇ ਸਮੇਂ ਲਈ ਜਾਰੀ ਰਹੇਗਾ ਜਿਨ੍ਹਾ ਸਮਾਂ ਕਿਸਾਨਾ ਦਾ ਝੋਨਾ ਸਾਝੇ ਕਮਿਊਨਟੀ ਹਾਲ ਡੱਲਾ ਵਿਚੋ ਚੁੱਕਿਆ ਨਹੀ ਜਾਦਾ।ਉਨ੍ਹਾ ਕਿਹਾ ਕਿ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਰੋਸ ਧਰਨੇ ਵਿਚ ਵਿਸ਼ੇਸ ਤੌਰ ਤੇ ਪਹੁੰਚਣਗੇ ਜੋ ਕਿਸਾਨਾ ਨਾਲ ਮੀਟਿੰਗ ਕਰਕੇ ਸੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕਰਨਗੇ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਲੁਧਿਆਣਾ ਤੋ ਮੋਗਾ ਰੋਡ ਵੀ ਜਾਮ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਧੀਰਾ ਸਿੰਘ ਡੱਲਾ,ਬੀਰੂ ਸਿੰਘ,ਮਿਟਾ ਸਿੰਘ,ਜਸਵੀਰ ਸਿੰਘ,ਹਰਬੰਸ ਸਿੰਘ, ਗੁਰਚਰਨ ਸਿੰਘ ਸਰਾਂ,ਜਗਮੋਹਣ ਸਿੰਘ,ਭਗਵੰਤ ਸਿੰਘ ਭੰਤਾ,ਜੀਤਾ ਸਿੰਘ,ਜੌਰ ਸਿੰਘ,ਬਲਵੀਰ ਸਿੰਘ,ਕੁਲਵੰਤ ਸਿੰਘ,ਪਾਲ ਸਿੰਘ,ਪ੍ਰਧਾਨ ਇਕਬਾਲ ਸਿੰਘ ਮੱਲ੍ਹਾ,ਜਰਨੈਲ ਸਿੰਘ ਲੰਮੇ,ਗੁਰਜੀਤ ਸਿੰਘ ਭੰਮੀਪੁਰਾ,ਹਰੀ ਸਿੰਘ ਚਚਰਾੜੀ,ਚਮਕੌਰ ਸਿੰਘ,ਬਾਬਾ ਬੰਤਾ ਸਿੰਘ,ਧਰਮ ਸਿੰਘ,ਜਗਮੋਹਣ ਸਿੰਘ,ਮੱਖਣ ਸਿੰਘ,ਪੰਚ ਰਾਜਵਿੰਦਰ ਸਿੰਘ ਡੱਲਾ,ਹਰਬੰਸ ਸਿੰਘ,ਸਾਧੂ ਸਿੰਘ,ਜਗਸੀਰ ਸਿੰਘ,ਦਰਸਨ ਸਿੰਘ,ਜਿੰਦਰ ਸਿੰਘ,ਬਹਾਦਰ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:-ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਕਿਸਾਨ ਅਤੇ ਪਿੰਡ ਡੱਲਾ ਵਾਸੀ।