ਹਠੂਰ,12,ਨਵੰਬਰ-(ਕੌਸ਼ਲ ਮੱਲ੍ਹਾ)-5 ਜੈਬ ਬਾਕਸਿੰਗ ਅਕੈਡਮੀ ਚਕਰ ਵਿਖੇ ਛੇਵੀਂ ਈਲੀਟ ਵਿਮੈਨ ਪੰਜਾਬ ਬਾਕਸਿੰਗ ਚੈਂਪੀਅਨਸ਼ਿਪਫ਼ ਦਾ ਆਰੰਭ ਹੋਇਆ।ਇਸ ਮੌਕੇ ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਟੀਮਾਂ ਆਈਆਂ ਹਨ।ਪੰਜਾਬ ਵਿੱਚੋ ਸਵਾ ਸੌ ਤੋਂ ਵੱਧ ਮੁੱਕੇਬਾਜ਼ ਲੜਕੀਆਂ ਭਾਗ ਲੈ ਰਹੀਆਂ ਹਨ।ਇਸ ਚੈਂਪੀਅਨਸ਼ਿਪ ਦਾ ਉਦਘਾਟਨ ਗੁਰਪ੍ਰੀਤ ਸਿੰਘ ਤੂਰ (ਆਈ ਪੀ ਐਸ) ਅਤੇ ਉਲੰਪੀਅਨ ਐਸ.ਪੀ. ਗੁਰਬਾਜ਼ ਸਿੰਘ ਨੇ ਕੀਤਾ।ਇਸ ਮੌਕੇ ਦੋਵਾਂ ਆਫੀਸਰਜ਼ ਸਾਹਿਬਾਨਾ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਖੇਡਾਂ ਵਿੱਚ ਭਾਗ ਲੈਣਾ ਬਹੁਤ ਵੱਡੀ ਗੱਲ ਹੈ।ਖੇਡਾਂ ਮਨੁੱਖ ਨੂੰ ਇੱਕ ਖਾਸ ਜੀਵਨ ਸ਼ੈਲੀ ਵਿੱਚ ਢਾਲ ਦਿੰਦੀਆਂ ਹਨ।ਉਨ੍ਹਾਂ ਚਕਰ ਵਿੱਚ ਹੋ ਰਹੀ ਚੈਂਪੀਅਨਸ਼ਿਪ ਸੰਬੰੰਧੀ ਕਿਹਾ ਕਿ ਚਕਰ ਪਿੰਡ ਅਜਿਹੀ ਚੈਂਪੀਅਨਸ਼ਿਪ ਕਰਵਾਉਣ ਲਈ ਵਧਾਈ ਦਾ ਹੱਕਦਾਰ ਹੈ।ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਉਨ੍ਹਾਂ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਖਿਡਾਰੀਆਂ ਪੱਖੀ ਹਨ।ਉਨ੍ਹਾਂ ਸਮੂਹ ਖਿਡਾਰਣਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਉਨ੍ਹਾ ਨਾਲ ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਤੋਸ਼ ਦੱਤਾ, ਕੈਪਟਨ ਰਾਖੀ ਪਾਂਡੇ, ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ, ਪ੍ਰੋ. ਜਤਿੰਦਰ ਸ਼ਰਮਾ, ਜਸਬੀਰ ਸਿੰਘ ਫਗਵਾੜਾ, ਸਾਬਕਾ ਸਰਪੰਚ ਮੇਜਰ ਸਿੰਘ, ਖੇਡ ਪ੍ਰੋਮੋਟਰ ਜੱਗਾ ਯੂ ਕੇ,ਪੰਚ ਰੂਪ ਸਿੰਘ, ਦਰਸ਼ਨ ਸਿੰਘ ਗਿੱਲ,ਦੁੱਲਾ ਸਿੰਘ,ਕਰਮਾ ਚਕਰ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:-ਖੇਡਾ ਦੀ ਸੁਰੂਆਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ।