ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਅਤੇ ਪੈਨਸ਼ਨਰ ਅੇਸੋਸੀੲਸ਼ਨ ਫੈਡਰੇਸ਼ਨ ਵੱਲੋਂ ਪੰਜਾਬ ਮਿਉਂਸਪਲ ਭਵਨ ਵਿਖੇ ਇੱਕ ਅਹਿਮ ਮੀਟਿੰਗ - ਜ਼ਿਲਾ ਪ੍ਰਧਾਨ ਅਰੁਣ ਗਿੱਲ
ਜਗਰਾਉਂ 18 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਮਿਤੀ 18-10-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਮਿਉਂਸਪਲ ਭਵਨ ਵਿਖੇ ਮਾਨਯੋਗ ਪ੍ਰਿਸੀਪਲ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਜੀ ਡਾਇਰੈਕਟਰ ਪੁਨੀਤ ਗੋਇਲ ਜੀ ਅਤੇ ਜੁਆਇੰਟ ਡਾਇਰੈਕਟਰ ਰਾਕੇਸ਼ ਗਰਗ ਜੀ ਨਾਲ ਪੰਜਾਬ ਦੇ ਸਮੂਹ ਮਿਊਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੇ ਸਮੂਹ ਰਿਜਨ ਪ੍ਰਧਾਨ ਜਿਲ੍ਹਾ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ ਪੰਜਾਬ ਦੀਆਂ ਮੁੱਖ ਮੰਗਾਂ ਆਊਟ ਸੋਰਸਿੰਗ ਠੇਕਾ ਅਧਾਰਿਤ ਕੱਚੇ ਸਫਾਈ ਸੇਵਕਾਂ ਨੂੰ ਕੰਟਰੈਕਟ ਬੇਸ ਤੇ ਕਰਨ ਸਬੰਧੀ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕਈ ਹੋਰ ਵੱਖ ਵੱਖ ਮੰਗਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਫਾਈ ਸੇਵਕਾ ਯੁਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਪ੍ਰਿਸੀਪਲ ਸਕੱਤਰ ਜੀ ਨੂੰ ਪੰਜਾਬ ਦੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਸ੍ਰੀ ਰਮੇਸ਼ ਗੇਚੰਡ ਜੀ ਕੋਟਕਪੂਰਾ ਮਿੳਸਪਲ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਸਰਦਾਰੀ ਲਾਲ ਕਪੂਰਥਲਾ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਲਾਹਕਾਰ ਕੁਲਦੀਪ ਸ਼ਰਮਾ ਰਿਜਨ ਪ੍ਰਧਾਨ ਹੰਸਰਾਜ ਬਨਬਾੜੀ ਰਾਜਪੁਰਾ ਸੂਰਜ ਪ੍ਰਧਾਨ ਨਵਾਂਸ਼ਹਿਰ ਪ੍ਰਧਾਨ ਫਾਜਿਲਕਾ ਵਾਇਸ ਪ੍ਰਧਾਨ ਸੋਮਨਾਥ ਚੋਂਬੜ ਅਤੇ ਸਮੂਹ ਅਹੁਦੇਦਾਰ ਹਾਜਰ ਸਨ।