You are here

ਪੰਜਾਬ

ਨਵਾਂਸ਼ਹਿਰ ਦੇ ਦੋ ਦਿਨਾਂ ਤੋਂ ਲਾਪਤਾ ਛੇ ਸਾਲਾ ਦਾ ਬੱਚੇ ਬਦਫੈਲੀ ਮਗਰੋਂ ਕਤਲ

 

ਨਵਾਂਸ਼ਹਿਰ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-
ਪਰਵਾਸੀ ਮਜ਼ਦੂਰ ਦੇ ਦੋ ਦਿਨਾਂ ਤੋਂ ਲਾਪਤਾ 6 ਸਾਲਾ ਲੜਕੇ ਦੀ ਲਾਸ਼ ਬਰਾਮਦ ਕਰਨ ਉਪਰੰਤ ਪੁਲੀਸ ਨੇ ਬਦਫੈਲੀ ਅਤੇ ਕਤਲ ਦੇ ਦੋਸ਼ ਹੇਠ ਮੁਲਜ਼ਮ ਨਾਬਾਲਗ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਪੁਲੀਸ ਨੂੰ ਬੀਤੇ ਕੱਲ੍ਹ ਰਾਜੇਸ਼ ਦਾਸ ਵਾਸੀ ਪਕੜੀ ਦਿਕਸ਼ਤ, ਬਿਹਾਰ ਹਾਲ ਵਾਸੀ ਫੋਕਲ ਪੁਆਇੰੰਟ ਨਵਾਂਸ਼ਹਿਰ ਨੇ ਸ਼ਿਕਾਇਤ ਕੀਤੀ ਕਿ ਉਸਦਾ 6 ਸਾਲਾ ਲੜਕਾ ਰਾਹੁਲ  30 ਅਗਸਤ ਨੂੰ ਦੁਪਹਿਰ ਢਾਈ ਵਜੇ ਕਾਪੀ ਲੈਣ ਲਈ ਘਰੋਂ ਗਿਆ ਸੀ ਜੋ ਵਾਪਸ ਨਹੀਂ ਆਇਆ। ਭਾਲ ਕਰਦਿਆਂ ਜੀ ਐੱਸ ਐਗਰੋ ਪ੍ਰੋਡਕਟ ਇਮਾਰਤ ਫੋਕਲ ਪੁਆਇੰਟ ਨਵਾਂਸ਼ਹਿਰ ਨੇੜੇ ਖਾਲੀ ਪਲਾਟ ’ਚੋਂ ਰਾਹੁਲ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ।
ਐੱਸਐੱਸਪੀ ਅਲਕਾ ਮੀਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਸਪੀ ਜਾਂਚ ਵਜ਼ੀਰ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜ ਕੇ ਵੱਖ ਵੱਖ ਪਹਿਲੂਆਂ ਤੋਂ ਜਾਣਕਾਰੀ ਹਾਸਲ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਮੁਲਜ਼ਮ ਵੱਲੋਂ ਬੱਚੇ ਨਾਲ ਬਦਫੈਲੀ ਕੀਤੀ ਗਈ ਲੱਗਦੀ ਹੈ ਜਿਸ ਮਗਰੋਂ ਸਿਰ ਵਿੱਚ ਇੱਟ ਮਾਰ ਕੇ ਲੜਕੇ ਦਾ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਹਾਲਾਤ ਦਾ ਜ਼ਾਇਜ਼ਾ ਲੈਦੇ ਹੋਏ ਮੁਲਜ਼ਮ ਉਸਮਾਨ ਉਮਰ 17 ਸਾਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਇਕਬਾਲ ਕੀਤਾ ਹੈ ਕਿ ਉਸ ਵੱਲੋਂ ਬੱਚੇ ਨਾਲ ਬਦਫੈਲੀ ਕੀਤੀ ਗਈ ਅਤੇ ਬੇਹੋਸ਼ ਹੋਣ ’ਤੇ ਸਿਰ ਵਿੱਚ ਸੱਟ ਮਾਰ ਕੇ ਉਸਨੂੰ ਮਾਰ ਦਿੱਤਾ।

ਭਾਜਪਾ ਨੂੰ ਪੰਜਾਬ ’ਚ ਪੱਕੇ ਪੈਰੀਂ ਹੋਣ ਲਈ ਕੱਦਾਵਾਰ ਆਗੂ ਦੀ ਤਲਾਸ਼

ਚੰਡੀਗੜ੍ਹ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ ) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਦੀ ਸਿਆਸਤ ਵਿਚ ਆਪਣੇ ਬਲਬੂਤੇ ਸੱਤਾ ਦਾ ਨਿੱਘ ਮਾਨਣ ਲਈ ਕੱਦਾਵਰ ਆਗੂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਪਾਰਟੀ ਅੰਦਰਲੇ ਸੂਤਰਾਂ ਅਨੁਸਾਰ ਕੇਂਦਰੀ ਆਗੂਆਂ ਨੇ ਪੰਜਾਬ ਦੀ ਸਿਆਸਤ ਵਿਚ ਸਰਗਰਮ ਕਈ ਆਗੂਆਂ ਬਾਰੇ ਵਿਚਾਰ ਚਰਚਾ ਤਾਂ ਕੀਤੀ ਪਰ ਮਾਮਲਾ ਸਿਰੇ ਨਹੀਂ ਲੱਗ ਸਕਿਆ।
ਆਰਐੱਸਐੱਸ ਅਤੇ ਭਾਜਪਾ ਨਾਲ ਗੂੜ੍ਹਾ ਤਾਲਮੇਲ ਰੱਖਣ ਵਾਲੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਨੂੰ ਆਪਣੇ ਦਮ ’ਤੇ ਸੱਤਾ ਤੱਕ ਪਹੁੰਚਾਉਣ ਵਾਲਾ ਕੋਈ ਵੀ ਆਗੂ ਹਾਲ ਦੀ ਘੜੀ ਪਾਰਟੀ ਦੀ ਕਸੌਟੀ ’ਤੇ ਖਰਾ ਨਹੀਂ ਉਤਰਿਆ। ਪੰਜਾਬ ਵਿਚੋਂ ਦਲਿਤ, ਸਿੱਖ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕਈ ਆਗੂਆਂ, ਜਿਨ੍ਹਾਂ ਵਿਚ ਸੇਵਾਮੁਕਤ ਨੌਕਰਸ਼ਾਹ ਵੀ ਸ਼ਾਮਲ ਹਨ ਨੇ ਭਾਜਪਾ ਦਾ ਪੱਲਾ ਤਾਂ ਫੜਿਆ ਪਰ ਇਹ ਆਗੂ ਪਾਰਟੀ ਕੇਂਦਰੀ ਲੀਡਰਸ਼ਿਪ ’ਚ ਆਪਣੀ ਥਾਂ ਨਹੀਂ ਬਣਾ ਸਕੇ। ਪਾਰਟੀ ਅੰਦਰ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੇ ਦੋ ਕੇਂਦਰੀ ਆਗੂਆਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੇ ਅਚਾਨਕ ਵਿਛੋੜੇ ਕਾਰਨ ਪੰਜਾਬ ਵਿਚ ਭਾਜਪਾ ਦੀ ਸਿਆਸਤ ਨੂੰ ਝਟਕਾ ਲੱਗਿਆ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੀ ਲੀਡਰਸ਼ਿਪ ਸਬੰਧੀ ਸਾਰੇ ਫ਼ੈਸਲੇ ਅਰੁਣ ਜੇਤਲੀ ਦੀ ਸਲਾਹ ਨਾਲ ਹੀ ਪਾਰਟੀ ਵੱਲੋਂ ਲਏ ਜਾਂਦੇ ਸਨ ਤੇ ਉਸ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਪੰਜਾਬ ਦੀ ਸਿਆਸਤ ਵਿਚ ਦਿਲਚਸਪੀ ਲੈਂਦੇ ਰਹੇ ਹਨ। ਸ੍ਰੀ ਜੇਤਲੀ ਤੋਂ ਬਾਅਦ ਭਾਜਪਾ ਹਾਈ ਕਮਾਨ ਕੋਲ ਅਜਿਹਾ ਕੋਈ ਨੇਤਾ ਨਹੀਂ ਹੈ, ਜੋ ਪੰਜਾਬ ਦੀ ਸਿਆਸਤ ਨਾਲ ਨੇੜਿਓਂ ਜੁੜਿਆ ਹੋਵੇ। ਇਨ੍ਹਾਂ ਦੋਹਾਂ ਆਗੂਆਂ ਦੇ ਦੇਹਾਂਤ ਮਗਰੋਂ ਪੰਜਾਬ ਦੇ ਸਿਆਸੀ ਮਾਮਲੇ ਵਿਚਾਰਨ ਲਈ ਭਾਜਪਾ ਨਵੀਂ ਵਿਉਂਤਬੰਦੀ ਕਰ ਰਹੀ ਹੈ। ਸੂਤਰਾਂ ਮੁਤਾਬਕ ਆਰਐੱਸਐੱਸ ਦੀ ਵੀ ਇਸ ਸਮੇਂ ਪੰਜਾਬ ਦੇ ਮਾਮਲਿਆਂ ’ਚ ਰੁਚੀ ਵਧ ਗਈ ਹੈ। ਭਾਜਪਾ ਵੱਲੋਂ ਕੇਂਦਰ ਵਿਚ ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਅਤੇ ਪੰਜਾਬ ਦੀਆਂ ਤਿੰਨ ਸੀਟਾਂ ਵਿਚੋਂ ਦੋ ’ਤੇ ਜਿੱਤ ਹਾਸਲ ਕਰਨ ਮਗਰੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਅਤੇ ਕੱਦਾਵਾਰ ਆਗੂ ਨੂੰ ਪਾਰਟੀ ਦੀ ਕਮਾਨ ਸੌਂਪਣ ਦੀ ਰਣਨੀਤੀ ਘੜੀ ਗਈ ਹੈ।
ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਕੱਦਾਵਾਰ ਸਿੱਖ ਆਗੂ ਨੂੰ ਪੰਜਾਬ ’ਚ ਪਾਰਟੀ ਦਾ ਚਿਹਰਾ ਬਣਾਉਣ ਲਈ ਕਈ ਵਾਰ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਇਸ ਰਣਨੀਤੀ ਤਹਿਤ ਪੰਜਾਬ ਨਾਲ ਸਬੰਧਤ ਕਈ ਸਾਬਕਾ ਸੰਸਦ ਮੈਂਬਰਾਂ ਦੇ ਨਾਮ ਵਿਚਾਰੇ ਵੀ ਗਏ ਪਰ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ। ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਸੂਬੇ ਦੀ ਮੌਜੂਦਾ ਲੀਡਰਸ਼ਿਪ ਭਾਜਪਾ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿਚ ਸਿਆਸੀ ਤੌਰ ’ਤੇ ਪੱਕੇ ਪੈਰੀਂ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕੋਈ ਸਿੱਖ ਚਿਹਰਾ ਅੱਗੇ ਲਿਆਉਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਪਾਰਟੀ ਵੱਲੋਂ ਮੈਂਬਰ ਵੀ ਜ਼ੋਰ ਸ਼ੋਰ ਨਾਲ ਭਰਤੀ ਕੀਤੇ ਗਏ ਹਨ ਤੇ ਜਿਨ੍ਹਾਂ ਖੇਤਰਾਂ ਵਿਚ ਭਾਈਵਾਲ ਅਕਾਲੀ ਦਲ ਦਾ ਮਜ਼ਬੂਤ ਆਧਾਰ ਹੈ, ਉੱਥੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅੰਦਰੂਨੀ ਟਕਰਾਅ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਦੇ ਆਧਾਰ ਵਾਲੇ 23 ਵਿਧਾਨ ਸਭਾ ਹਲਕਿਆਂ ਵਿਚ ਮੈਂਬਰਸ਼ਿਪ ਮੁਹਿੰਮ ਨੂੰ ਵਿਸ਼ੇਸ਼ ਤਵੱਜੋਂ ਦਿੰਦਿਆਂ ਸੀਨੀਅਰ ਆਗੂਆਂ ਨੂੰ ਮੋਰਚਾ ਸੰਭਾਲਣ ਲਈ ਕਿਹਾ ਹੈ। ਇਸ ਤਰ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਭਾਈਵਾਲਾਂ ਦਰਮਿਆਨ ਇੱਟ ਖੜੱਕਾ ਵੀ ਹੋ ਸਕਦਾ ਹੈ।
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਰਮਿਆਨ ਸਿਆਸੀ ਸਾਂਝ 1996 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਈ ਸੀ ਤੇ ਦੋਹਾਂ ਪਾਰਟੀਆਂ ਦਰਮਿਆਨ ਕਈ ਮੁੱਦਿਆਂ ’ਤੇ ਮੱਤਭੇਦ ਹੋਣ ਦੇ ਬਾਵਜੂਦ ਇਹ ਗੱਠਜੋੜ ਚੱਲ ਰਿਹਾ ਹੈ। ਸਿਆਸੀ ਗੱਠਜੋੜ ਤਹਿਤ ਭਾਜਪਾ ਪੰਜਾਬ ਦੀਆਂ 117 ਸੀਟਾਂ ਵਿਚੋਂ 23 ਸੀਟਾਂ ’ਤੇ ਚੋਣਾਂ ਲੜਦੀ ਹੈ। ਪਾਰਟੀ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਇਹ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਅਕਾਲੀ ਦਲ ਤੋਂ ਗੱਠਜੋੜ ਤਹਿਤ 23 ਤੋਂ ਵੱਧ ਸੀਟਾਂ ਦੀ ਮੰਗ ਕਰੇਗੀ ਪਰ ਹਾਲ ਦੀ ਘੜੀ ਸਿਆਸੀ ਸਾਂਝ ਤੋੜਨੀ ਸੰਭਵ ਨਹੀਂ ਜਾਪਦੀ। ਇਸ ਸਬੰਧੀ ਭਾਜਪਾ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਵੱਲੋਂ ਜਿਸ ਤਰ੍ਹਾਂ ਕੌਮੀ ਪੱਧਰ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਮੁਹਿੰਮ ਵਿੱਢ ਕੇ ਸਿਆਸੀ ਲਾਹਾ ਲਿਆ ਹੋਇਆ ਹੈ, ਉਸ ਨੂੰ ਦੇਖਦਿਆਂ ਅਕਾਲੀ ਦਲ ਦਾ ਬਦਲ ਲੱਭੇ ਬਿਨਾਂ ਤੋੜ ਵਿਛੋੜਾ ਸੰਭਵ ਨਹੀਂ ਹੈ। ਇਸ ਦਾ ਇਕੋ ਕਾਰਨ ਇਹ ਹੈ ਕਿ ਅਕਾਲੀ ਦਲ ਸਿੱਖ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ।

ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਧਾਰਮਿਕ ਸਿੱਖ ਮਸਲਿਆਂ ਚ ਬੇਲੋੜੀ ਦਖ਼ਲ ਅੰਦਾਜ਼ੀ ਮਨਜ਼ੂਰ ਨਹੀਂ ।

ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ)- ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸੋਧਣ ਵਾਲੇ ਭਾਈ ਦਿਲਾਵਰ ਸਿੰਘ ਕੌਮ ਦੇ ਸ਼ਹੀਦ ਹਨ । ਜਿੰਨਾ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਨੌਜਵਾਨੀ ਦਾ ਸਮੇਂ ਦੀ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਹੋ ਰਿਹਾ ਘਾਣ ਰੋਕਿਆ ਸੀ । ਜਿੰਨਾ ਨੂੰ ਕੌਮ ਦੀ  ਇਸ ਮਹਾਨ ਸੇਵਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆਂ ਹੋਇਆ ਹੈ । ਲੰਘੀ 31ਅਗਸਤ ਨੂੰ‌  ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਸਾਲ ਕੌਮ ਵੱਲੋਂ ਮਨਾਈ ਜਾਂਦੀ ਹੈ ਤੇ ਜਿੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ਉੱਥੇ ਹੀ ਇਸ ਲਾਸਾਨੀ ਕੌਮੀ ਸੇਵਾ ਲਈ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਤੇ  ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ  ਬਾਕੀ ਦੇ  ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਿਰੋਪਾਉ ਦੇ ਕੇ ਨਿਵਾਜਿਆ ਜਾਂਦਾ ਹੈ । ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਤੇ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਕਹਿਕੇ ਸੰਬੋਧਨ ਕਰਨ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਬੇਲੋੜਾ ਵਿਰੋਧ ਕਰਕੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਬੰਦੀ ਸਿੰਘ ਰਿਹਾਈ ਮੋਰਚਾ ਜੋ ਕਿ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ ਦੇ ਆਗੂ ਭਾਈ ਜੰਗ ਸਿੰਘ ਮੁਸਤਫਾਬਾਦ ਤੇ ਭਾਈ ਭਵਨਦੀਪ ਸਿੰਘ ਸਿੱਧੂ ਵੱਲੋਂ ਰਵਨੀਤ ਬਿੱਟੂ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਸਖ਼ਤ ਤਾੜਨਾ ਕਰਦੇ ਹਨ। ਕਿ ਉਹ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਬੇਲੋੜੀ ਦਖ਼ਲਅੰਦਾਜ਼ੀ  ਬੰਦ ਕਰਨ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਣ ਤੇ ਧਾਰਮਿਕ ਸਿੱਖ ਮਾਮਲਿਆਂ ਤੋਂ ਦੂਰ ਰਹਿਣ ।

ਪੰਜਾਬ ਦੀ ਜਵਾਨੀ ਬਚਾਉਣ ਲਈ ਸੰਘਰਸ਼ ਦਾ ‘ਦੀਪ’ ਜਗਾ ਰਹੀ ਹੈ ਰਮਨ video

 ਜ਼ੀਰਾ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ )- ਫਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦਾ ਛੋਟਾ ਜਿਹਾ ਪਿੰਡ ਹੈ ਮਰਖਾਈ। ਜ਼ੀਰੇ ਤੋਂ ਸੱਤ ਕੁ ਕਿਲੋਮੀਟਰ ਦੂਰ ਮਰਖਾਈ ਜਾਂਦਿਆਂ ਪੰਜ ਸੌ ਮੀਟਰ ਪਹਿਲਾਂ ਹੀ ਸੱਜੇ ਹੱਥ ਖੇਤ ’ਚ ਇੱਕੋ ਘਰ ਹੈ। ਰਮਨਦੀਪ ਕੌਰ ਦਾ ਨਾਂ ਪੁੱਛਣ ਉੱਤੇ ਨੌਜਵਾਨ ਤੁਰੰਤ ਦੱਸਦਾ ਹੈ ਅੱਛਾ! ਉਹ ਸੋਸ਼ਲ ਮੀਡੀਆ ਵਾਲੀ ਕੁੜੀ। ਪਿੱਛੇ ਖੇਤ ’ਚ ਬਰੋਟੇ ਨਾਲ ਜਾਂਦਾ ਰਾਹ ਉਸੇ ਦੇ ਘਰ ਨੂੰ ਜਾਂਦਾ ਹੈ। ਪੁਲੀਸ ਅਫਸਰਾਂ ਤੇ ਪਿੰਡ ਵਾਸੀਆਂ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਘਰ ਦੇ ਨਜ਼ਦੀਕ ਖਰੀਆਂ ਖਰੀਆਂ ਸੁਣਾਉਣ ਵਾਲੀ ਇਹ ਕੁੜੀ ਅਚਾਨਕ ਉਸੇ ਦਿਨ ਨਹੀਂ ਬੋਲੀ ਬਲਕਿ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਜੂਝ ਰਹੀ ਹੈ। ਹਾਂ, ਸ਼ੋਸ਼ਲ ਮੀਡੀਆ ਨੇ ਰਾਤੋ ਰਾਤ ਉਸ ਨੂੰ ਖਿੱਚ ਦਾ ਕੇਂਦਰ ਜ਼ਰੂਰ ਬਣਾ ਦਿੱਤਾ।

ਰਮਨਦੀਪ ਦੋ ਵਾਰ ਵਿਆਹੀ ਗਈ ਅਤੇ ਦੋਵੇਂ ਹੀ ਪਤੀ ਨਸ਼ੇ ਦੀ ਲਤ ਦਾ ਸ਼ਿਕਾਰ ਨਿਕਲੇ। ਉਨ੍ਹਾਂ ਦੇ ਘਰ ਦੇ ਨਾਲ ਹੀ ਦਾਦਾ ਰਛਪਾਲ ਸਿੰਘ ਵੱਲੋਂ ਲਗਾਏ ਇੱਕ ਤੂਤ ਨਾਲ ਗੱਲਾਂ ਕਰਦੀ ਵੱਡੀ ਹੋਈ ਰਮਨਦੀਪ ਕਹਿੰਦੀ ਹੈ, ‘ਉਹ ਛੋਟੇ ਤੋਂ ਵੱਡੇ ਹੋਏ ਤੂਤ ਦੇ ਬੂਟੇ ਨੇ ਜੋ ਸੰਤਾਪ ਝੱਲੇ ਹਨ, ਮੈਨੂੰ ਇਹੀ ਲੱਗਦਾ ਹੈ ਕਿ ਸਾਡੀ ਹੋਣੀ ਇੱਕੋ ਜਿਹੀ ਹੈ। ਕਿਤੇ ਟਰੈਕਟਰ ਲੰਘਾਉਣ ਦੀ ਗੱਲ ਆਉਂਦੀ ਤਾਂ ਤੂਤ ਦੀਆਂ ਟਾਹਣੀਆਂ ਕੱਟ ਦਿਓ। ਕਦੇ ਕੰਧ ਬਣਾਉਣੀ ਹੁੰਦੀ ਤਾਂ ਉਸ ਨੂੰ ਦੂਸਰੇ ਪਾਸੇ ਖਿੱਚ ਕੇ ਬੰਨ੍ਹ ਦਿਓ।’ ਰਮਨਦੀਪ ਦੀ ਦਸਵੀਂ ਜਮਾਤ ਪਾਸ ਕਰਦਿਆਂ ਹੀ 2006 ’ਚ ਸ਼ਾਦੀ ਕਰ ਦਿੱਤੀ ਗਈ। ਦੱਸਿਆ ਗਿਆ ਸੀ ਕਿ ਲੜਕਾ ਸਰਕਾਰੀ ਨੌਕਰ ਹੈ ਜੋ ਝੂਠ ਨਿਕਲਿਆ ਪਰ ਇਸ ਤੋਂ ਵੀ ਵੱਡੀ ਸੱਟ ਉਸ ਵਕਤ ਲੱਗੀ ਜਦੋਂ ਪਤੀ ਦੇ ਨਸ਼ੇੜੀ ਹੋਣ ਦੀ ਸਚਾਈ ਸਾਹਮਣੇ ਆਈ। ਇਸ ਤੋਂ ਸਿਰਫ਼ ਇੱਕ ਮਹੀਨੇ ਅੰਦਰ ਰਮਨਦੀਪ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਦਾਦੀ ਨੇ ਉਸ ਦਾ ਸਾਥ ਦਿੱਤਾ। ਮੁਕੱਦਮਾ ਚੱਲਿਆ ਤੇ ਲਗਪਗ ਢਾਈ ਸਾਲ ਬਾਅਦ ਤਲਾਕ ਹੋ ਗਿਆ। ਇਸ ਮਗਰੋਂ ਉਸ ਨੇ 12ਵੀਂ ਤੇ ਲੈਬ ਟੈਕਨੀਸ਼ੀਅਨ ਦਾ ਡਿਪਲੋਮਾ ਕਰਕੇ ਕਈ ਹਸਪਤਾਲਾਂ ਵਿੱਚ ਨੌਕਰੀ ਵੀ ਕੀਤੀ। ਉਸ ਨੇ ਭਰੂਣ ਹੱਤਿਆ, ਨਸ਼ੇ ਅਤੇ ਹੋਰ ਮੁੱਦਿਆਂ ਬਾਰੇ ਨਾਟਕ ਲਿਖ ਕੇ ਵਿੱਦਿਅਕ ਸੰਸਥਾਵਾਂ ਵਿੱਚ ਖਿਡਾਉਣੇ ਵੀ ਸ਼ੁਰੂ ਕੀਤੇ। 2011 ’ਚ ਰਮਨਦੀਪ ਦੀ ਦੂਜੀ ਸ਼ਾਦੀ ਫਾਜ਼ਿਲਕਾ ਜ਼ਿਲ੍ਹੇ ਦੇ ਜੰਡਵਾਲਾ ਪਿੰਡ ’ਚ ਕਰ ਦਿੱਤੀ। ਲੜਕਾ ਦਸ ਪੜ੍ਹਿਆ ਸੀ। ਰਮਨਦੀਪ ਨੇ ਉਸ ਨੂੰ ਪੜ੍ਹਨ ਲਈ ਪ੍ਰੇਰਿਆ ਅਤੇ 12ਵੀਂ ਕਰਵਾ ਦਿੱਤੀ। ਨਸ਼ੇ ਦੀ ਲਤ ਇਸ ਲੜਕੇ ਨੂੰ ਵੀ ਪਹਿਲਾਂ ਹੀ ਲੱਗ ਚੁੱਕੀ ਸੀ। ਨਸ਼ਾ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਖੀਰ ਤਿੰਨ ਸਾਲ ਦੀ ਇੱਕ ਬੇਟੀ ਤੇ ਨੌਂ ਮਹੀਨਿਆਂ ਦੇ ਬੇਟੇ ਸਮੇਤ ਰਮਨਦੀਪ ਨੂੰ ਛੱਡ 2016 ਵਿੱਚ ਉਹ ਜੀਵਨ ਨੂੰ ਅਲਵਿਦਾ ਕਹਿ ਗਿਆ।
ਸਹੁਰੇ ਪਰਿਵਾਰ ਵੱਲੋਂ ਰਮਨਦੀਪ ਤੇ ਬੱਚਿਆਂ ਦੀ ਜ਼ਿੰਮੇਵਾਰੀ ਨਾ ਚੁੱਕਣ ਕਾਰਨ ਪੇਕੇ ਘਰ ਰਹਿ ਰਹੀ ਰਮਨਦੀਪ ਅਜੇ ਵੀ ਉਨ੍ਹਾਂ ਪ੍ਰਤੀ ਹਮਦਰਦੀ ਦੇ ਬੋਲ ਹੀ ਬੋਲਦੀ ਹੈ। ਉਸ ਦਾ ਕਹਿਣਾ ਹੈ ਉਨ੍ਹਾਂ ਵੀ ਜਵਾਨ ਪੁੱਤ ਗੁਆਇਆ ਹੈ। ਇੱਕ ਹੋਰ ਮੁੰਡਾ ਸੀ ਉਹ ਵੀ ਨਸ਼ੇ ਦੀ ਜਕੜ ’ਚ ਆ ਗਿਆ ਪਰ ਰਮਨਦੀਪ ਦੀ ਨਸ਼ਾ ਵਿਰੋਧੀ ਆਵਾਜ਼ ਕਰਕੇ ਹੁਣ ਉਸ ਦਾ ਦਿਓਰ ਨਸ਼ਾ ਛੁਡਾਊ ਕੇਂਦਰ ਵਿੱਚ ਖੁਦ ਚਲਾ ਗਿਆ ਹੈ। ਰਮਨਦੀਪ ਨੇ ਨੇੜਲੇ ਪਿੰਡ ਲੈਬਾਰਟਰੀ ਖੋਲ੍ਹੀ ਪਰ ਨਸ਼ਾ ਮਾਫ਼ੀਆ ਦੇ ਹੱਥ ਉੱਥੇ ਤੱਕ ਪੁੱਜੇ ਤੇ ਲੈਬ ਵੀ ਤੋੜ ਦਿੱਤੀ। ਰਮਨਦੀਪ ਸਿਲਾਈ ਦਾ ਕੰਮ ਕਰਕੇ ਬੇਟੀ ਹੈਵਨਪ੍ਰੀਤ ਕੌਰ ਅਤੇ ਪੰਜ ਸਾਲ ਦੇ ਬੇਟੇ ਦੀਪਜੋਤ ਸਿੰਘ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਨਸ਼ੇ ਦੀ ਮਾਰ ਝੱਲ ਰਹੇ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੀ ਹੈ।
ਮਰਖਾਈ ਵਿੱਚ ਹੀ ਤਿੰਨ ਦਿਨ ਪਹਿਲਾਂ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਦੇ ਘਰ ਹੋ ਕੇ ਆਈ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਨਸ਼ੇ ਦੇ ਮੁੱਦੇ ਉੱਤੇ ਪੁਲੀਸ ਨਾਲ ਮਿਲ ਕੇ ਬਹੁਤ ਸਾਰੇ ਸੈਮੀਨਾਰ ਕਰਵਾਏ। ਨੇੜੇ ਹੋ ਕੇ ਤੱਕਣ ਦਾ ਮੌਕਾ ਮਿਲਿਆ ਤਾਂ ਰੂਹ ਕੰਬ ਉੱਠੀ। ਉੱਚ ਅਧਿਕਾਰੀਆਂ ਤੱਕ ਪੁਲੀਸ ਦਾ ਇੱਕ ਵੱਡਾ ਹਿੱਸਾ ਨਸ਼ਾ ਤਸਕਰੀ ਵਿੱਚ ਲੱਗੇ ਲੋਕਾਂ ਦਾ ਮਦਦਗਾਰ ਦਿਖਾਈ ਦੇਣ ਲੱਗਿਆ। ਹੁਣ ਰਮਨਦੀਪ ਨੂੰ ਪੁਲੀਸ ਤੇ ਗੈਰ ਸਮਾਜੀ ਤੱਤਾਂ ਖ਼ਿਲਾਫ਼ ਨਾ ਬੋਲਣ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਹਨ ਪਰ ਲੋਕਾਂ ਦੇ ਮਿਲ ਰਹੇ ਸਹਿਯੋਗ ਨੇ ਹੌਸਲਾ ਵੀ ਦਿੱਤਾ। ਹੁਣ ਤਾਂ ਸਹੁਰੇ ਪਰਿਵਾਰ ਸਮੇਤ ਉਹ ਸਾਰੇ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਵੀ ਫੋਨ ਕਰਨ ਲੱਗੇ ਹਨ ਜੋ ਕਸ਼ਟ ਪਿਆਂ ਨਾਤਾ ਤੋੜ ਗਏ ਸਨ।
ਰਮਨਦੀਪ ਕੌਰ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਅਤੇ ਪੁਲੀਸ ਦੀ ਮਿਲੀਭੁਗਤ ਤੋਂ ਬਿਨਾਂ ਨਸ਼ਾ ਕਿਵੇਂ ਵਿਕ ਸਕਦਾ ਹੈ? ਲੋਕਾਂ ਦੇ ਬੱਚਿਆਂ ਨੂੰ ਕੋਈ ਕੰਮ ਨਹੀਂ, ਖੇਡਾਂ ਵੱਲ ਰੁਚਿਤ ਕਰਨ ਲਈ ਕੋਈ ਨੀਤੀ ਤੇ ਪਿੰਡਾਂ ਵਿੱਚ ਕੋਈ ਢਾਂਚਾ ਨਹੀਂ ਅਤੇ ਪ੍ਰੇਰਨਾ ਸਰੋਤ ਲੋਕਾਂ ਦੀ ਕਮੀ ਹੈ। ਸਿਆਸੀ ਆਗੂਆਂ ਨੂੰ ਚੰਡੀਗੜ੍ਹ ਵਿੱਚ ਮਿਲਣਾ ਹੀ ਨਾਮੁਮਕਿਨ ਹੋਇਆ ਹੈ। ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਉੱਤੇ ਇਸ ਗੰਭੀਰ ਮੁੱਦੇ ਨੂੰ ਵਿਸਾਰਨ ਦਾ ਦੋਸ਼ ਲਗਾਉਂਦਿਆਂ ਰਮਨਦੀਪ ਦਾ ਕਹਿਣਾ ਹੈ ਕਿ ਹੁਣ ਇੱਕੋ ਇੱਕ ਰਾਹ ਜਨਤਕ ਅੰਦੋਲਨ ਦਾ ਬਚਿਆ ਹੈ। ਮੌਜੂਦਾ ਪੀੜ੍ਹੀ ਬਚਾਈ ਨਹੀਂ ਜਾ ਸਕਦੀ ਪਰ ਇਸ ਤੋਂ ਅਗਲੀ ਹੀ ਬਚਾ ਲਈਏ ਤਾਂ ਕਾਫੀ ਹੈ। ਨਸ਼ਾ ਕਰਦੇ ਇੱਕ ਅੱਠ ਸਾਲ ਦੇ ਬੱਚੇ ਦੀ ਕਹਾਣੀ ਸੁਣਾਉਂਦਿਆਂ ਰਮਨਦੀਪ ਖੁਦ ਵੀ ਭਾਵੁਕ ਹੋ ਜਾਂਦੀ ਹੈ। ਧਮਕੀਆ ਜਾਂ ਚਿਤਾਵਨੀਆਂ ਬਾਰੇ ਪੰਜਾਬ ਦੀ ਇਹ ਦਲੇਰ ਧੀ ਕਹਿੰਦੀ ਹੈ ਕਿ ਕਿਸੇ ਮਿਸ਼ਨ ਲਈ ਮਰ ਜਾਣਾ ਹਰ ਰੋਜ਼ ਮਰਨ ਨਾਲੋਂ ਬਿਹਤਰ ਹੁੰਦਾ ਹੈ।

ਵਰਲਡ ਕੈਂਸਰ ਕੇਅਰ ਵਲੋਂ ਹੜ੍ਹ ਪੀੜਤਾਂ ਲਈ ਮੈਡੀਕਲ ਸਹੂਲਤ ਲੱਗਾ ਤਾਰ ਜਾਰੀ-Video

ਮੋਗਾ, ਕਪੂਰਥਲਾ ਅਤੇ ਰੋਪੜ ਵਿੱਚ ਦਿਤੀਆਂ ਜਾ ਰਹੀਆਂ ਹਨ ਫਰੀ ਦਿਵਾਇਆ

 

ਜਲੰਧਰ. ਸਤੰਬਰ 2019-(ਸਤਪਾਲ ਸਿੰਘ ਦੇਹੜਕਾਂ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਸੰਸਥਾ ਵਲੋਂ ਅੱਜ 2 ਸਤੰਬਰ ਤੱਕ ਹੜ੍ਹ ਪੀੜਤਾਂ ਨੂੰ ਫਰੀ ਮੈਡੀਕਲ ਸਹੂਲਤਾਂ ਦੇਣ ਦਾ ਕੰਮ ਲੱਗਾ ਤਾਰ ਜਾਰੀ ਹੈ ।ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਧਰਮਿੰਦਰ ਸਿੰਘ ਢਿੱਲੋਂ ਦੇ ਦਸਿਆ ਕਿ ਅਜੇ ਵੀ ਕੁਝ ਪਿੰਡਾਂ ਚ ਪਹੁੰਚਣ ਲਈ ਟੀਮ ਨੂੰ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ, ਉਮੀਦ ਕਰਦੇ ਹਾਂ ਕਿ ਜਲਦ ਹੀ ਸਾਰੇ ਰਸਤੇ ਕਲੀਅਰ ਹੋ ਜਾਣਗੇ,ਪਰ ਬਹੁਤ ਹੀ ਮੁਸ਼ਕਲ ਵਿਚ ਹਨ ਇਸ ਹਿਸੇ ਦੇ ਵਾਸੀ ਚਾਹੇ ਗੱਲ ਕਰੀਏ ਕਪੂਰਥਲਾ ਦੇ ਪਿੰਡਾਂ ਦੀ,ਚਾਹੇ ਮੋਗੇ ਦੇ ਪਿੰਡਾਂ ਦੀ ਏਟ ਚਾਹੇ ਰੋਪੜ ਦੇ ਪਿੰਡਾਂ ਦੀ ਹਾਲਤ ਬਹੁਤ ਚੰਗੇ ਨਹੀਂ।ਸਾਡੀਆਂ ਟੀਮਾਂ ਕੋਸਿਸ ਕਰ ਰਹੀਆਂ ਹਨ ਬਿਮਾਰੀਆਂ ਦਿਨੋ ਦਿਨ ਵੱਧ ਰਹਿਆ ਹਨ ਉਮੀਦ ਹੈ ਕੇ ਸਾਡਾ ਹੱਥ ਉਪਰ ਹੀ ਰਵੇਗਾ ।ਵਿਦੇਸ਼ਾਂ ਵਿੱਚ ਵਸਦੇ ਭੈਣਾਂ ਭਰਾਵਾਂ ਤੋਂ ਮਦਦ ਦੀ ਲੋੜ ਹੈ।

ਖਾਲਸਾ ਏਡ ਵਲੋਂ ਹੜ੍ਹ ਪੀੜਤਾਂ ਨੂੰ 26 ਮੱਝਾਂ ਦਾਨ

ਰੋਪੜ , ਸਤੰਬਰ 2019-( ਸਤਪਾਲ ਸਿੰਘ ਦੇਹੜਕਾਂ)- ਖਾਲਸਾ ਏਡ ਨੇ ਰੋਪੜ ਜਿਲੇ ਵਿੱਚ ਹੜ ਪੀੜਤਾਂ ਦੇ ਮੁੜ ਵਸੇਵੇ ਲਈ 26 ਮੱਝਾਂ ਕਿਸਾਨ ਭਰਾਵਾਂ ਨੂੰ ਦਿੱਤੀਆਂ ਗਈਆਂ। ਜਿੱਥੇ ਸਰਕਾਰ ਫੇਲ ਹੋ ਗਈ, ਉੱਥੇ ਖ਼ਾਲਸਾ ਖੜ ਗਿਆ । ਇੱਕ ਨਵੇਕਲਾ ਉਪਰਾਲਾ ਜਿਸ ਦੀ ਚਰਚਾ ਚਾਰ ਸੁਫ਼ਰੇ ਹੋ ਰਹੀ ਹੈ।ਸਵਾਵਕ ਹੈ ਕੇ ਜੀ ਗਰੀਬ ਨੂੰ ਅੱਜ ਖਾਲਸਾ ਏਡ ਵਰਗੇ ਲੋਕਾਂ ਦਾ ਸਹਾਰਾ ਹੈ ਓਹਨਾ ਸਰਕਰਾ ਕਿ ਕਰਨੀਆਂ ਹਨ।

ਨਜ਼ਰਬੰਦ ਸਿੱਖਾਂ ਦੇ ਪ੍ਰਤੀਨਿਧਾਂ ਨੇ ਅਰਦਾਸ ਕੀਤੀ

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਅਕਾਲ ਤਖ਼ਤ ਵਿਚ ਅੱਜ ਸ਼ਾਮ ਬੇਅੰਤ ਸਿੰਘ ਕਤਲ ਕਾਂਡ ਨਾਲ ਸਬੰਧਤ ਨਜ਼ਰਬੰਦ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਤੀਨਿਧਾਂ ਨੇ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ। ਅੱਜ ਸ਼ਾਮ ਅਰਦਾਸ ਲਈ ਪੁੱਜੇ ਇਨ੍ਹਾਂ ਵਿਅਕਤੀਆਂ ਵਿਚ ਭਾਈ ਲਖਵਿੰਦਰ ਸਿੰਘ ਨਾਰਗੰਵਾਲ, ਜੋ ਕਿ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਹੈ ਅਤੇ ਪੈਰੋਲ ’ਤੇ ਆਇਆ ਹੋਇਆ ਹੈ ਸਮੇਤ ਭਾਈ ਜੰਗ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਵਨਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਭਿਊਰਾ ਵਲੋਂ ਗਗਨਦੀਪ ਸਿੰਘ ਬਿਆਸ, ਭਾਈ ਗੁਰਮੀਤ ਸਿੰਘ ਵਲੋਂ ਭਾਈ ਜਰਨੈਲ ਸਿੰਘ, ਭਾਈ ਚਰਨਜੀਤ ਸਿੰਘ ਫਗਵਾੜਾ ਆਦਿ ਸ਼ਾਮਲ ਸਨ। ਉਸ ਸਮੇ ਭਵਨਦੀਪ ਸਿੰਘ ਸਿੱਧੂ ਨੇ ਪ੍ਰਿਸ ਨਾਲ ਗੱਲ ਕਦੇ ਆਖਿਆ ਕਿ ਸ਼ਹੀਦ ਸਿੰਘਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਉਹ ਉਹਨਾਂ ਦੇ ਮੈਂਬਰ ਸਨ ਤਾਂ ਜਾਇਜ ਹਨ ਪਰ ਜੇਕਰ ਉਹ ਕਦੇ ਵੀ ਜਥੇਬੰਦੀਆਂ ਦੇ ਮੈਂਬਰ ਰਹੇ ਹੀ ਨਹੀਂ ਤਾਂ ਉਹਨਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਗਲਤ ਹਨ।

ਸਰਵਜਨ ਸੈਵਾ ਪਾਰਟੀ ਅਤੇ ਤਿਰਣਮੂਲ ਕਾਂਗਰਸ ਦਰਮਿਆਨ ਜਿਮਨੀ ਚੌਣਾਂ ਨੂੰ ਲੈਕੇ ਅਹਿਮ ਮੀਟਿੰਗ 2 ਅਕਤੂਬਰ ਨੂੰ

ਬਰਨਾਲਾ,ਸਤੰਬਰ 2019-( ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਅਤੇ  ਮਮਤਾ ਬੈਨਰਜੀ ਦੀ ਪਾਰਟੀ ਤਿਰਣਮੂਲ ਕਾਂਗਰਸ ਦੇ ਦਰਮਿਆਨ ਪੰਜਾਬ ਅੰਦਰ  ਹੋਣ ਵਾਲੀਆ ਜਿਮਨੀ ਚੌਣਾਂ ਨੂੰ ਲੈਕੇ  2 ਅਕਤੂਬਰ  ਨੂੰ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ।ਜਿਸ ਵਿੱਚ ਉਮੀਦਵਾਰਾਂ ਨੂੰ ਚੌਣ ਮੈਦਾਨ  ਵਿੱਚ ਉਤਾਰਨ  ਸਬੰਧੀ ਫੈਸਲੇ  ਲੈਣ ਦੇ ਨਾਲ ਨਾਲ ਪੰਜਾਬ ਦੇ ਅਹਿਮ  ਮਾਮਲਿਆ  ਬਾਰੇ ਵਿਚਾਰਿਆ  ਜਾਵੇਗਾ। ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਮੱਲਾ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ  ਹਲਕਾ  ਦਾਖਾ ਤੌਂ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ।

‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਰਿਲੀਜ਼

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਮੌਜੂਦਾ ਸਿੱਖ ਸੰਘਰਸ਼ ਸਬੰਧੀ ਲਿਖੀ ਕਿਤਾਬ ‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਆਗੂਆਂ ਵਲੋਂ ਰਿਲੀਜ਼ ਕੀਤੀ ਗਈ।
ਕਿਤਾਬ ਦੀ ਪਹਿਲੀ ਕਾਪੀ ਸਿੱਖ ਸੰਘਰਸ਼ ਦੇ ਆਗੂ ਭਾਈ ਦਲਜੀਤ ਸਿੰਘ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਭਰਾ ਭਾਈ ਚਮਕੌਰ ਸਿੰਘ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੀ ਭੈਣ ਬੀਬੀ ਸਰਬਜੀਤ ਕੌਰ, ਸ਼ਹੀਦ ਸਤਨਾਮ ਸਿੰਘ ਛੀਨਾ ਦੀ ਸਿੰਘਣੀ ਬੀਬੀ ਜਸਮੀਤ ਕੌਰ ਅਤੇ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਭਾਈ ਮਨਧੀਰ ਸਿੰਘ ਅਤੇ ਨਰਾਇਣ ਸਿੰਘ ਚੌੜਾ ਹਾਜ਼ਰ ਸਨ। ਇਸ ਕਿਤਾਬ ਵਿਚ ਸਰਬੱਤ ਖਾਲਸਾ ਵਲੋਂ ਚੁਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਦਲ ਖਾਲਸਾ ਦੇ ਜਲਾਵਤਨ ਆਗੂ ਗਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਸੰਦੇਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਉਨ੍ਹਾਂ ਲੇਖਕ ਦੇ ਸਿੱਖ ਆਜ਼ਾਦੀ ਸੰਘਰਸ਼ ਦੇ ਨਾਇਕਾਂ ਦਾ ਇਤਿਹਾਸ ਸਾਂਭਣ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।
ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਇਸ ਕਿਤਾਬ ਦੇ ਪਹਿਲੇ ਭਾਗ ਵਿਚ ਮੌਜੂਦਾ ਸਿੱਖ ਸੰਘਰਸ਼ ਦੇ 100 ਜੁਝਾਰੂ ਸਿੰਘ-ਸਿੰਘਣੀਆਂ ਦੀਆਂ ਜੀਵਨੀਆਂ ਅਤੇ ਕੁਝ ਅਹਿਮ ਦਸਤਾਵੇਜ਼ ਹਨ। ਪ੍ਰਸਿੱਧ ਜੁਝਾਰੂ-ਜਰਨੈਲਾਂ ਤੋਂ ਇਲਾਵਾ ਅਣਗੌਲੇ ਸ਼ਹੀਦਾਂ ਦਾ ਇਸ ਕਿਤਾਬ ਵਿਚ ਜ਼ਿਕਰ ਹੈ। ਇਸ ਮੌਕੇ ਭਾਈ ਬਲਵੰਤ ਸਿੰਘ ਗੋਪਾਲਾ, ਹਰਬੀਰ ਸਿੰਘ ਸੰਧੂ, ਭਾਈ ਪਰਮਜੀਤ ਸਿੰਘ ਮੰਡ, ਭਾਈ ਰਣਜੀਤ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਮੋਹਕਮ ਸਿੰਘ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਮਾਂ ਬੋਲੀ ਦੀ ਮਹੱਤਤਾ -ਹਰਨਰਾਇਣ ਸਿੰਘ ਮੱਲੇਆਣਾ 

ਬੁੱਧੀਮਾਨ ਵਿਅਕਤੀਆਂ ਦੀ ਸਮਝ ਅਨੁਸਾਰ ਸਭ ਤੋਂ ਸਸਤਾ ਸੌਖਾ ਸਿਖਣ ਦਾ ਸਾਧਨ ਹੈ “ਮਾਂ ਬੋਲੀ” ਮਾਂ ਬੋਲੀ ਰਾਹੀ ਹੋਰ ਭਸ਼ਾਵਾ ਸਿਖਣ ਦਾ ਅਧਾਰ ਬਣਦਾ ਹੈ। ਮਾਂ ਬੋਲੀ ਰਾਹੀ ਵਿਆਕਤੀ ਆਪਣੀਆਂ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਜਨਤਾ ਦੇ ਸਨਮੁੱਖ ਪੇਸ ਕਰ ਸਕਦਾ ਹੈ। ਮਾਂ ਬੋਲੀ ਬੱਚੇ ਦਾ ਦਿਮਾਗ ਤੇ ਉਸ ਦੀ ਅਜਾਦ ਸੋਚ ’ਚ ਵਾਧਾ ਕਰਦੀ ਹੈ। ਬੱਚੇ ਦੀ ਸੋਚਣ ਸਕਤੀ ਤੇ mental ability ਵਿਕਸਿਤ ਕਰਦੀ ਹੈ।ਆਪਣੇ ਬੱਚਿਆ ਦੀ ਪੰਜਾਬੀ ਭਾਸ਼ਾ ਬਚਾਉ । ਪੰਜਾਬੀ ਤੁਹਾਡੇ ਬੱਚੇ ਨੂੰ  ਬਚਾਅ ਲਵੇਗੀ।

ਹਰਨਰਾਇਣ ਸਿੰਘ ਮੱਲੇਆਣਾ 
ਫੋਨ: 0091- 98142-50483
 

 

ਅਕਾਲ ਤਖ਼ਤ ਵਿਖੇ ਦਿਲਾਵਰ ਸਿੰਘ ਦੀ ਬਰਸੀ ਮਨਾਈ

ਅੰਮ੍ਰਿਤਸਰ,ਸਤੰਬਰ 2019   -(ਇਕਬਾਲ ਸਿੰਘ ਰਸੂਲਪੁਰ)- ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵਾਲੇ ਦਿਲਾਵਰ ਸਿੰਘ ਦੀ ਯਾਦ ਵਿਚ ਪਰਿਵਾਰ ਵਲੋਂ ਸ੍ਰੀ ਅਕਾਲ ਤਖ਼ਤ ’ਤੇ ਰਖਵਾਏ ਅਖੰਡ ਪਾਠ ਦਾ ਅੱਜ ਭੋਗ ਪਾਇਆ ਗਿਆ। ਇਸ ਦੌਰਾਨ ਖਾਲਿਸਤਾਨ ਪੱਖੀ ਨਾਅਰੇ ਵੀ ਲੱਗੇ। ਭੋਗ ਸਮਾਗਮ ਵੇਲੇ ਬੱਬਰ ਖਾਲਸਾ ਦੇ ਵਧਾਵਾ ਸਿੰਘ ਬੱਬਰ ਅਤੇ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਪੜ੍ਹੇ ਗਏ। ਇਸ ਦੌਰਾਨ ਕਾਂਗਰਸ ਨੇ ਵੀ ਵੱਖ ਵੱਖ ਥਾਈਂ ਸਵਰਗੀ ਬੇਅੰਤ ਸਿੰਘ ਦਾ ਕੁਰਬਾਨੀ ਦਿਵਸ ਮਨਾਇਆ। ਸ੍ਰੀ ਅਕਾਲ ਤਖ਼ਤ ਦੀ ਪਹਿਲੀ ਮੰਜ਼ਿਲ ’ਤੇ ਰੱਖੇ ਗਏ ਅਖੰਡ ਪਾਠ ਦਾ ਅੱਜ ਸਵੇਰੇ ਭੋਗ ਪਾਇਆ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀ ਗੈਰਹਾਜ਼ਰ ਸਨ। ਦਿਲਾਵਰ ਸਿੰਘ ਦੇ ਪਰਿਵਾਰ ’ਚੋਂ ਉਸ ਦਾ ਭਰਾ ਚਮਕੌਰ ਸਿੰਘ ਅਤੇ ਉਸ ਦੀ ਪਤਨੀ ਪੁੱਜੇ, ਜਿਨ੍ਹਾਂ ਨੂੰ ਗ੍ਰੰਥੀ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਵਾਰਾ ਕਮੇਟੀ ਦੇ ਆਗੂ ਗੁਰਚਰਨ ਸਿੰਘ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹਿਆ ਗਿਆ, ਜਿਸ ਵਿਚ ਉਨ੍ਹਾਂ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੂੰ ਛੱਡ ਕੇ ਸਮੁੱਚੀ ਸਿੱਖ ਕੌਮ ਨੇ ਕਸ਼ਮੀਰੀਆਂ ’ਤੇ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਜੋ ਕਿ ਸਿੱਖਾਂ ਦੀ ਧਾਰਮਿਕ ਅਤੇ ਰਾਜਸੀ ਜ਼ਿੰਮੇਵਾਰੀ ਹੈ।
ਇਸ ਮੌਕੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੱਬਰ ਦੇ ਨਾਂ ਹੇਠ ਵੀ ਇਕ ਸੰਦੇਸ਼ ਪੜ੍ਹਿਆ ਗਿਆ। ਇਸ ਵਿਚ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬੇਅਦਬੀ ਮਾਮਲੇ ਨੂੰ ਉਭਾਰਿਆ ਗਿਆ। ਉਨ੍ਹਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਸੱਦਾ ਦਿੱਤਾ। ਸਮਾਗਮ ਵਿਚ ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ ਸਮੇਤ ਜਰਨੈਲ ਸਿੰਘ ਸਖੀਰਾ, ਭਾਈ ਮੋਹਕਮ ਸਿੰਘ, ਹਵਾਰਾ ਕਮੇਟੀ ਵਲੋਂ ਪ੍ਰੋਫੈਸਰ ਬਲਜਿੰਦਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੁੰਦਰ ਜਲੌਅ ਸਜਾਏ

ਅੰਮ੍ਰਿਤਸਰ,ਸਤੰਬਰ 2019 -( ਸਤਪਾਲ ਸਿੰਘ ਦੇਹੜਕਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਦੌਰਾਨ ਅੱਜ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌਅ ਵੀ ਸਜਾਏ ਗਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ।
ਪੁਰਾਤਨ ਰਵਾਇਤ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆਪਣੇ ਸਿਰ ’ਤੇ ਰੱਖ ਕੇ ਪਾਲਕੀ ਵਿਚ ਸੁਸ਼ੋਭਿਤ ਕੀਤਾ। ਇਸ ਦੌਰਾਨ ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਨਗਰ ਕੀਰਤਨ ਰਵਾਨਾ ਹੋਇਆ। ਨਗਰ ਕੀਰਤਨ ਵਾਲੇ ਰਸਤੇ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ ਸੀ ਅਤੇ ਥਾਂ-ਥਾਂ ’ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗਿਆਨੀ ਜਗਤਾਰ ਸਿੰਘ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਇਤਿਹਾਸ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਪਰੰਤ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਲਿਜਾਇਆ ਗਿਆ ਸੀ ਅਤੇ ਇਸੇ ਪਰੰਪਰਾ ਤਹਿਤ ਹਰ ਸਾਲ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਨੇ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਫੁੱਲਾਂ ਦੀ ਸਜਾਵਟ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਸੀ। ਬੀਤੇ ਦਿਨ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਦੀਪਮਾਲਾ ਕੀਤੀ ਗਈ ਹੈ, ਜੋ ਅੱਜ ਵੀ ਜਾਰੀ ਸੀ।

ਕਰਤਾਰਪੁਰ ਲਾਂਘਾ ਸਮੇਂ ਸਿਰ ਮੁਕੰਮਲ ਕਰੇਗੀ ਸਰਕਾਰ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵਚਨਬੱਧ ਹੈ।  ਗ੍ਰਹਿ ਮੰਤਰੀ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੰਜਾਬ ਦੇ ਗੁਰਦਾਸਪੁਰ ਵਿੱਚ ਜ਼ੀਰੋ ਪੁਆਇੰਟ ’ਤੇ ਤਕਨੀਕੀ ਕਮੇਟੀ ਦੀ ਬੀਤੇ ਦਿਨ ਹੋਈ ਮੀਟਿੰਗ ਮਗਰੋਂ ਅੱਜ ਇਹ ਭਰੋਸਾ ਦਿੱਤਾ ਹੈ। ਸਿੱਖ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਸ਼ਾਹ ਨੇ ਆਸ ਪ੍ਰਗਟਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰੇਕ ਦਾ ਮਾਰਗ-ਦਰਸ਼ਨ ਕਰਦਾ ਰਹੇਗਾ ਅਤੇ ਰਾਸ਼ਟਰ ਦੀ ਸੇਵਾ ਕਰਨ ਦੀ ਸਮਰੱਥਾ ਬਖ਼ਸ਼ੇਗਾ। ਉਨ੍ਹਾਂ ਟਵੀਟ ਕੀਤਾ, ‘‘ਮੈਂ ਮੁੜ ਦੁਹਰਾਉਂਦਾ ਹਾਂ ਕਿ ਕਰਤਾਰਪੁਰ ਲਾਂਘੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮੋਦੀ ਸਰਕਾਰ ਵਚਨਬੱਧ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਅਤੇ ਹੱਕ-ਸੱਚ ਦੇ ਮਾਰਗ ’ਤੇ ਚੱਲ ਕੇ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰਦੀ ਹੈ। ਇਸ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਆ-ਜਾ ਸਕਣਗੇ। ਉਨ੍ਹਾਂ ਨੂੰ ਕੇਵਲ ਪਰਮਿਟ ਲੈਣ ਦੀ ਲੋੜ ਹੋਵੇਗੀ।

ਹੜ੍ਹ ਪੀੜਤ ਕਿਸਾਨਾ ਅਤੇ ਆਮ ਲੋਕਾ ਨੂੰ ਪੰਜਾਬ ਅਤੇ ਕੇਦਰ ਸਰਕਾਰ ਜਲਦ ਮੁਆਵਜਾ ਦੇਵੇ-ਕਾਮੇਰਡ ਸੇਖੋ/ਹਨੀ ਜਲਾਲਦੀਵਾਲ

ਹਠੂਰ/ਰਾਏਕੋਟ, ਸਤੰਬਰ 2019  -(ਨਛੱਤਰ ਸੰਧੂ)-

ਸੀ[ਪੀ[ਆਈ(ਐਮ) ਵੱੱੱਲੋ ਆਪਣੇ ਉਲੀਕੇ ਗਏ ਅੱਜ ਦੇ ਪ੍ਰੋਗਰਾਮ ਤਹਿਤ ਰਾਏਕੋਟ ਤਹਿਸੀਲ ਇਕਾਈ ਵੱਲੋ ਸੂਬਾ ਸੈਕਟਰੀ ਕਾਮਰੇਡ ਸੁੱਖਵਿੰਦਰ ਸਿੰਘ ਸੇਖੋ ਦੀ ਅਗਵਾਈ ਹੇਠ ਹੜ੍ਹ ਪੀੜਤ ਕਿਸਾਨਾ ਦੀਆ ਮੰਗਾ ਨੂੰ ਲੈ ਕੇ ਐਸ[ਡੀ[ਐਮ ਰਾਏਕੋਟ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਗਿਆ।ਇਸ ਮੋਕੇ ਤੇ ਜਾਣਕਾਰੀ ਦਿੰਦਿਆ ਕਾਮਰੇਡ ਸੁੱਖਵਿੰਦਰ ਸਿੰਘ ਸੇਖੋ ਅਤੇ ਕਾਮਰੇਡ ਹਨੀ ਜਲਾਲਦੀਵਾਲ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹਾ ਦੇੇ ਪਾਣੀ ਦੀ ਮਾਰ ਝੱਲ ਰਹੇ ਕਿਸਾਨਾ ਅਤੇ ਆਮ ਲੋਕਾ ਦੀ ਕੇਦਰ ਅਤੇ ਸੂਬਾ ਸਰਕਾਰ ਨੇ ਮਾਲੀ ਸਹਾਇਤਾ ਨੂੰ ਲੈ ਕੇ ਕੋਈ ਸਾਰ ਨਹੀ ਲਈ,ਜਿਸ ਕਰਕੇ ਉਨ੍ਹਾ ਵਿੱਚ ਸਰਕਾਰਾ ਪ੍ਰਤੀ ਭਾਰੀ ਰੋਸ ਪਾਇਆ ਗਿਆ।ਉਨ੍ਹਾ ਕਿਹਾ ਕਿ ਪਾਣੀ ਦੀ ਮਾਰ ਕਾਰਨ ਕਿਸਾਨਾ ਦੀਆ ਹਜਾਰਾ ਏਕੜ ਫਸਲਾ ਤਬਾਹ ਹੋਣ ਕਾਰਨ ਕਿਸਾਨਾ ਦੇ ਪੱਲੇ ਹੁਣ ਕੁੱਝ ਨਹੀ ਰਿਹਾ।ਉਨ੍ਹਾ ਕਿਹਾ ਕਿ ਕਿਸਾਨੀ ਤਾ ਪਹਿਲਾ ਹੀ ਕਰਜੇ ਦੇ ਬੋਝ ਥੱਲੇ ਆ ਕੇ ਖੁਦਕੁਸੀਆ ਕਰ ਰਹੀ ਹੈ,ਹੁਣ ਉਪਰੋ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਉਨ੍ਹਾ ਦੀਆ ਪੱੁਤਾ ਵਾਂਗ ਪਾਲੀਆ ਫਸਲਾ ਨੂੰ ਹੜ੍ਹਾ ਦਾ ਪਾਣੀ ਰੋੜ ਕੇ ਲੈ ਗਿਆ।ਉਨ੍ਹਾ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਹੜ੍ਹਾ ਤੋ ਪ੍ਰਭਾਵਿਤ ਕਿਸਾਨਾ ਨੂੰ ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲਾ ਦਾ ਮੁਆਵਜਾ ਦਿੱਤਾ ਜਾਵੇ,ਤਬਾਹ ਹੋਏ ਮਕਾਨਾ,ਪਸੂਆ,ਮਸਿਨਰੀ ਅਤੇ ਹੋਰ ਪ੍ਰਕਾਰ ਦੇ ਘਰੇਲੂ ਸਮਾਨ ਦਾ ਮੁਆਵਜਾ ਦਿੱਤਾ ਜਾਵੇ,ਖੇਤ ਮਜਦੂਰਾ ਅਤੇ ਪੇਡੂ ਮਜਦੂਰਾ ਨੂੰ ਘੱਟੋ-ਘੱਟ 30000 ਰੁਪਏ ਪ੍ਰਤੀ ਪਰਿਵਾਰ ਵਿਸੇਸ ਹੜ੍ਹ ਰਾਹਤ ਦਿੱਤੀ ਜਾਵੇ,ਹੜ੍ਹ ਪੀੜਤ ਇਲਾਕਿਆ ਦੇ ਲੋਕਾ ਦੀ ਕਰਜਾ ਵਸੂਲੀ ਅੱਗੇ ਪਾਈ ਜਾਵੇ,ਲੋਕਾ ਨੂੰੰ ਪੀਣ ਵਾਲਾ ਪਾਣੀ,ਖਾਣਾ,ਦਵਾਈਆ ਅਤੇ ਹੋਰ ਜਰੂਰੀ ਵਸਤਾ ਅਤੇ ਰਹਾਇਸ ਦੇ ਪ੍ਰਬੰਧ ਕੀਤੇ ਜਾਣ ਅਤੇ ਆਉਣ ਵਾਲੇ ਸਮੇ ਲਈ ਹੜ੍ਹਾ ਨੂੰ ਰੋਕਣ ਲਈ ਪ੍ਰਭਾਵਿਤ ਇਲਾਕਿਆ ਵਿੱਚ ਲੋਕਾ ਨੂੰ ਵਿਸਵਾਸ ਵਿੱਚ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਤੋ ਇਲਾਵਾ ਕੇਦਰ ਸਰਕਾਰ ਪੰਜਾਬ ਸੂਬੇ ਨੂੰ ਹੜ੍ਹ ਪੀੜਤ ਸੂਬਿਆ ਦੀ ਸੂਚੀ ਵਿੱਚ ਸਾਮਿਲ ਕਰਕੇ ਤੁਰੰਤ ਮੁਆਵਜਾ ਦੇਵੇ ਤਾ ਹੀ ਸੂਬੇ ਦੇ ਲੋਕਾ ਦਾ ਜੀਣਾ ਮੁਹਾਲ ਹੋਵੇਗਾ।ਇਸ ਸਮੇ ਉਨ੍ਹਾ ਨਾਲ ਕਾਮਰੇਡ ਬਲਜੀਤ ਸਿੰਘ,ਕਾਮਰੇਡ ਮੁਖਤਿਆਰ ਸਿੰਘ,ਕਾਮਰੇਡ ਵਕੀਲ ਚੰਦ,ਕਾਮਰੇਡ ਸਿਆਮ ਸਿੰਘ,ਕਾਮਰੇਡ ਬਿੰਦਰ ਕੁਮਾਰ,ਕਾਮਰੇਡ ਇੰਦਰਜੀਤ ਸਿੰਘ,ਕਾਮਰੇਡ ਗਣੇਸ ਬਹਾਦਰ ਐਮ[ਸੀ ਅਤੇ ਕਾਮਰੇਡ ਰਣਧੀਰ ਢੇਸੀ ਆਦਿ ਹਾਜਰ ਸਨ।

ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਇਕ ਸਿੱਖ ਲੜਕੀ ਨੂੰ ਘਰੋਂ ਚੁੱਕ ਧੱਕੇ ਨਾਲ ਨਕਾਹ...! Breaking News Video

ਜਗਰਾਓਂ ਲਾਈਨਜ਼ ਕਲੱਬ ਵਲੋਂ ਖੂਨ ਦਾਨ ਕੈਂਪ...

ਖਾਲਸਾ ਪਰਿਵਾਰ ਵਲੋਂ ਪਹਿਲੇ ਪ੍ਰਕਾਸ ਪੁਰਬ ਦੀਆਂ ਵਧਾਈਆਂ....

ਮਾਸਟਰ ਟਰੇਨਰ ਬਲਰਾਮ ਸਿੰਘ ਲਈ ਦਰਦ ਭਰੇ ਹਾਲਾਤਾਂ ਵਿਚ ਅੰਤਿਮ ਅਰਦਾਸ....

ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦਾ ਉਪਰਲਾ....

ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿਤ ਸਮਾਗਮ ਸਮਾਪਤ

ਨਾਨਕਸਰ ਦੀ ਧਰਤੀ ਤੇ ਆਇਆ ਸੰਗਤਾਂ ਦਾ ਸੈਲਾਬ !

ਜਗਰਾਉਂ, ਅਗਸਤ 2019 ( ਜਸਮੇਲ ਸਿੰਘ ਗਾਲਿਬ,ਸਤਪਾਲ ਸਿੰਘ ਦੇਹੜਕਾਂ,ਮਨਜਿੰਦਰ ਗਿੱਲ )-ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 76ਵੀਂ ਬਰਸੀ ਨਮਿਤ ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਪੰਜ ਰੋਜ਼ਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਆਇਦ ਕਰਦਿਆਂ ਸਮਾਪਤ ਹੋਏ | ਸਮਾਗਮ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਸਮਾਗਮ ਮੌਕੇ ਦੋ ਲੜੀਆਂ 'ਚ ਰਖਵਾਏ 368 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀ ਸੰਗਤ ਵਲੋਂ 61 ਮਹਾਂ ਸੰਪਟ ਅਖੰਡ ਪਾਠ, 1991 ਸ੍ਰੀ ਅਖੰਡ ਪਾਠ, 56 ਸ੍ਰੀ ਸੰਪਟ ਪਾਠ, 11 ਲੱਖ ਸ੍ਰੀ ਸਹਿਜ ਪਾਠ, 3 ਅਰਬ 61 ਕਰੋੜ, 8 ਹਜ਼ਾਰ 13 ਮੂਲ ਮੰਤਰ ਜਾਪ ਤੇ 15 ਕਰੋੜ 47 ਲੱਖ 27 ਹਜ਼ਾਰ ਚੋਪਈ ਸਾਹਿਬ ਦੇ ਪਾਠ ਕੀਤੇ ਗਏ | ਇਨ੍ਹਾਂ ਦੀ ਅਰਦਾਸ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਕੀਤੀ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਲੱਖਾਂ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਆਦਿ ਨੇ ਸੰਗਤ ਨੂੰ ਸੰਬੋਧਨ ਕੀਤਾ ਕੀਤਾ | ਇਸ ਸਮਾਗਮ 'ਚ ਇਕ ਦਰਜਨ ਤੋਂ ਵੱਧ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਬਾਬਾ ਗੇਜਾ ਸਿੰਘ ਨਾਨਕਸਰ ਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ 95 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾ ਕੇ ਗੁਰੂ ਵਾਲੇ ਬਣਾਏ | ਸਮਾਗਮ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਕਿਹਾ ਕਿ ਨਾਮ ਸਿਮਰਨ ਵਾਲਿਆਂ ਦੀ ਹੀ ਲੋਕਾਈ ਵਡਿਆਈ ਕਰਦੀ ਹੈ | 
ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਸਦਕਾ ਹੀ ਪੂਰੀ ਲੋਕਾਈ 'ਚ ਸਤਿਕਾਰ ਮਿਲ ਰਿਹਾ ਹੈ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਧੰਨਾ ਸਿੰਘ ਨਾਨਕਸਰ, ਸੰਤ ਬਾਬਾ ਜੋਰਾ ਸਿੰਘ ਬੱਧਨੀ ਵਾਲੇ, ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਵਾਲੇ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਸਰਦਾਰਾ ਸਿੰਘ ਨਾਨਕਸਰ, ਬਾਬਾ ਜੋਰਾ ਸਿੰਘ ਕਰਨਾਲ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਜੋਗਿੰਦਰ ਸਿੰਘ ਭੋਰਾ ਸਾਹਿਬ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ ਆਦਿ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਹਮੇਸ਼ਾ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਪ੍ਰਚਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕਾਰਜ ਵੀ ਕਰਨ ਲਈ ਸੰਗਤ ਨੂੰ ਪ੍ਰੇਰਦੀ ਹੈ | ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਭਾਗ ਸਿੰਘ ਮੱਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸੰਗਤ ਕਮੇਟੀ ਨਾਨਕਸਰ ਪ੍ਰਧਾਨ ਸੁਰਜੀਤ ਸਿੰਘ ਕਲੇਰ, ਸਿੱਖ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਗੋਰੀ, ਭਾਈ ਕਰਨੈਲ ਸਿੰਘ ਗਰੀਬ, ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ, ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ, ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਸਿੱਖ ਕੌਮ ਦੀ ਇਕ ਸਿਰਮੌਰ ਸੰਸਥਾ ਹੈ | ਇਸ ਅਸਥਾਨ 'ਤੇ ਨਾਮ ਦੀ ਭੇਟਾ ਤੇ ਨਿੱਜ ਦੀ ਥਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ | ਬਰਸੀ ਸਮਾਗਮ 'ਚ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਟੇਜ 'ਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋ ਵਾਲਿਆਂ ਨੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ | ਨਾਨਕਸਰ ਸੰਪਰਦਾਇ ਦੇ ਬੁਲਾਰੇ ਭਾਈ ਤੇਜਿੰਦਰ ਸਿੰਘ ਨਾਨਕਸਰ ਤੇ ਭਾਈ ਹਰਬੰਸ ਸਿੰਘ ਨਾਨਕਸਰ ਨੇ ਨਾਨਕਸਰ ਸੰਪਰਦਾਇ ਦੇ ਸਮੂਹ ਮਹਾਂਪੁਰਖਾਂ ਤਰਫ਼ੋਂ ਬਰਸੀ ਸਮਾਗਮ 'ਚ ਪਹੁੰਚਣ ਵਾਲੀ ਸੰਗਤ ਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ |

ਹੜ੍ਹ ਪੀੜਤਾਂ ਦੀ ਸੇਵਾ ਲਈ ਦਵਾਈਆਂ ਦੇ ਲੰਗਰ ਨਿਰੰਤਰ ਜਾਰੀ video

 

ਜਗਰਾਓ /ਵਾਰਿਗਟਨ, ਅਗਸਤ 2019 -( ਗਿਆਨੀ ਅਮਰੀਕ ਸਿੰਘ ਰਾਠੌਰ,ਸਤਪਾਲ ਸਿੰਘ ਦੇਹੜਕਾਂ,ਮਨਜਿੰਦਰ ਗਿੱਲ )-

ਅਜੇ ਹੜ ਪੀੜਤਾਂ ਨੂੰ ਕੁਝ ਦਿਨ ਹੋਰ ਗੁਜ਼ਾਰਨੇ ਪੈਣਗੇ ਸੜਕਾਂ ਉੱਤੇ, ਭਾਵੇਂ ਕਿ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਪਾਣੀ ਦਾ ਪੱਧਰ ਨੀਵਾਂ ਆਉਣਾ ਸ਼ੁਰੂ ਹੋ ਚੁੱਕਾ ਹੈ ਪਰ ਫਿਰ ਵੀ ਘਰਾਂ ਵਿਚ ਜਾਣਾ ਅਜੇ ਸੌਖਾ ਨਹੀਂ ।ਇਨ੍ਹਾਂ ਹੜ੍ਹਾਂ ਨੇ ਜਿੱਥੇ ਮਾਲੀ ਨੁਕਸਾਨ ਪਹੁੰਚਾਇਆ ਹੈ ਉੱਥੇ ਸਰੀਰਕ ਅਤੇ ਮਾਨਸਿਕ ਤੌਰ ਤੇ ਵੀ ਲੋਕਾਂ ਨੂੰ ਕਾਫੀ ਕੰਮਜੋਰ ਕਰ ਦਿੱਤਾ ਹੈ, ਅਗਰ ਇਕ ਘਰ ਦੇ ਵਿੱਚ ਚਾਰ ਜੀਅ ਹਨ ਤਾਂ ਚਾਰ ਦੇ ਚਾਰ ਹੀ ਬਿਮਾਰ ਅਤੇ ਪ੍ਰੇਸ਼ਾਨ ਹਨ, ਜਦੋਂ ਤੱਕ ਪਾਣੀ ਪੂਰਾ ਸੁੱਕ ਨਹੀਂ ਜਾਂਦਾ ਅਤੇ ਜਦੋਂ ਤੱਕ ਘਰਾਂ ਦੀ ਸਫਾਈ ਨਹੀਂ ਹੋ ਜਾਂਦੀ, ਤਦ ਤੱਕ ਸਾਡੀਆਂ ਟੀਮਾਂ ਇਨ੍ਹਾਂ ਨੂੰ ਇਸੇ ਤਰ੍ਹਾਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਦੀਆਂ ਰਹਿਣਗੀਆਂ।

ਹੜ੍ਹ ਪੀੜਤ ਇਲਾਕਿਆਂ ਅੰਦਰ ਔਰਤਾਂ ਅਤੇ ਬੱਚਿਆਂ ਦੇ ਵਿੱਚ ਜ਼ਿਆਦਾ ਸਮੱਸਿਆਵਾਂ ਹਨ, ਵਰਲਡ ਕੈਂਸਰ ਕੇਅਰ ਦੀ ਟੀਮ  ਧਰਮਕੋਟ ਅਤੇ  ਸੁਲਤਾਨਪੁਰ ਲੋਧੀ ਦੇ ਏਰੀਏ ਵਿਚ ਲਗਾਤਾਰ ਡਾਕਟਰੀ ਅਤੇ ਫਰੀ ਦਵਾਈਆਂ ਦੇਣ ਦਾ ਕੰਮ ਕਰ ਰਹੀ ਹੈ।

ਤੁਸੀਂ ਵੀ ਆਪਣਾ ਯੋਗਦਾਨ ਪਾਉਣ ਲਈ ਸਾਡਾ ਸਾਥ ਦੇਵੋ ,ਇਸ ਤਰਾਂ ਦੇ ਕੰਮ ਸੰਗਤ ਦੇ ਸਹਿਯੋਗ ਤੋ ਬਿਨਾ ਨਹੀਂ ਹੁੰਦੇ-ਡਾ ਕੁਲਵੰਤ ਸਿੰਘ ਧਾਲੀਵਾਲ 00447947315461

1988 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਮੁੱੜ ਭੋਗਿਆ ਹੜ੍ਹਾਂ ਦਾ ਸੰਤਾਪ  video

ਜਗਰਾਓ , ਅਗਸਤ 2019 -( ਸਤਪਾਲ ਸਿੰਘ ਦੇਹੜਕਾਂ )-

ਪਿਛਲੇ ਦਿਨਾਂ ਵਿੱਚ ਆਏ ਹੜਾ ਨੇ 1988 ਵਿੱਚ ਹੋਈ ਭਿਆਨਕ ਵਰਵਾਦੀ ਦੀ ਯਾਦ ਤਾਜ਼ਾ ਕਰ ਦਿਤੀ।

ਇਸ ਮਜਰ ਨੂੰ ਦੇਖ ਲਈ ਵੀਡੀਓ ਦੇ ਲਿੰਕ ਤੇ ਜਾਓ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

 

ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪੁਸ਼ਟੀ ਕਰਦੀਆਂ ਹਨ। ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਪਰਾਧੀ ਜ਼ਿਆਦਾਤਰ ਬੱਚਿਆਂ ਦੇ ਸਾਕ ਸੰਬੰਧੀ, ਪਰਿਵਾਰਿਕ ਜਾਣ ਪਹਿਚਾਣ ਵਾਲੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆਈ ਹੈ ਜੋ ਕਿ ਸਾਡੇ ਸਮਾਜ ਦੇ ਮੂੰਹ ਤੇ ਚਪੇੜ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾ? ਸਕੂਲਾਂ ਵਿੱਚ ਜਿੱਥੇ ਬੱਚੇ ਆਪਣੇ ਦਿਨ ਦਾ ਬਹੁਤਾ ਹਿੱਸਾ ਬਿਤਾਉਂਦੇ ਹਨ, ਉਹ ਵਿੱਦਿਆ ਦੇ ਮੰਦਿਰ ਵੀ ਇਸ ਕਲੰਕ ਤੋਂ ਨਹੀਂ ਬਚ ਸਕੇ।

 

ਸਮੇਂ ਦੀ ਨਜ਼ਾਕਤ ਇਹੋ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਦੌਰ ਵਿੱਚ ਸਿਵਾਏ ਸਕੇ ਮਾਂ ਬਾਪ ਤੋਂ ਬਿਨ੍ਹਾਂ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਤਾ ਨਹੀਂ ਕੋਈ ਕਦੋਂ ਮਾਸੂਮਾਂ ਨੂੰ ਆਪਣੀ ਹਬਸ਼ ਦਾ ਸ਼ਿਕਾਰ ਬਣਾ ਲਵੇ। ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਜ਼ਿਆਦਾਤਰ ਛੁਪੀਆਂ ਰਹਿ ਜਾਂਦੀਆਂ ਹਨ ਕਿਉਂਕਿ ਬੱਚੇ ਡਰ ਆਦਿ ਦੇ ਕਾਰਨ ਕਿਸੇ ਨਾਲ ਆਪਣੇ ਨਾਲ ਹੋਈ ਮਾੜੀ ਹਰਕਤ, ਵਧੀਕੀ ਨੂੰ ਸਾਂਝੀ ਨਹੀਂ ਕਰਦੇ ਅਤੇ ਬੱਚਿਆਂ ਨੂੰ ਵਾਰ-ਵਾਰ ਦੁਰਾਚਾਰ, ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਸਮੇਂ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਚੰਗੇ-ਮਾੜੇ ਸਪੱਰਸ਼ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਵਿਰੋਧ ਕਰ ਸਕਣ। ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਮਾਪੇ ਅਤੇ ਅਧਿਆਪਕਾਂ ਦੁਆਰਾ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਉਹ ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਨਾਲ ਵਾਪਰੀ ਛੋਟੀ ਤੋਂ ਛੋਟੀ ਘਟਨਾ ਨੂੰ ਸਾਂਝੀ ਕਰ ਸਕਣ, ਨਾ ਕਿ ਬੱਚੇ ਉਹਨਾਂ ਨਾਲ ਗੱਲ ਕਰਨ ਤੋਂ ਹੀ ਝਿਜਕੀ ਜਾਣ, ਡਰੀ ਜਾਣ। ਸਮਾਜ ਦੇ ਸੌੜੀ ਮਾਨਸਿਕਤਾ ਦੇ ਲੋਕਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਆਦਿ ਵਿੱਚ ਉੱਚ ਮਾਨਕਾਂ ਦੇ ਆਧਾਰ ਤੇ ਅਧਿਆਪਕ ਅਤੇ ਹੇਠਲੇ ਪੱਧਰ ਤੱਕ ਦਾ ਸਟਾਫ਼ ਰੱਖਣਾ ਚਾਹੀਦਾ ਹੈ। ਸਕੂਲਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਸੇਫ਼ਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕਰਨਾ ਚਾਹੀਦਾ।

 

ਬੱਚਿਆਂ ਨੂੰ ਚੰਗੇ ਅਤੇ ਬੁਰੇ (ਮਾੜੇ) ਸਪੱਰਸ਼ ਬਾਰੇ ਦੱਸੋ।ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਦੱਸੋ ਕਿ ਅਜਿਹਾ ਸਪਰਸ਼ ਜੋ ਤੁਹਾਨੂੰ ਅਸਹਿਜ ਕਰਦਾ ਹੈ ਉਸਨੂੰ ਮਾੜਾ ਸਪੱਰਸ਼ (ਬੈਡ ਟੱਚ) ਕਹਿੰਦੇ ਹਨ ਅਤੇ ਜਦੋਂ ਕਿਸੇ ਤਰਫ਼ੋਂ ਤੁਹਾਨੂੰ ਸਪੱਰਸ਼ ਕੀਤਾ ਜਾਂਦਾ ਹੈ ਤੇ ਤੁਸੀਂ ਸਹਿਜ ਰਹਿੰਦੇ ਹੋ ਅਜਿਹੇ ਸਪੱਰਸ਼ ਨੂੰ ਚੰਗਾ ਸਪੱਰਸ਼ (ਗੁੱਡ ਟੱਚ) ਕਹਿੰਦੇ ਹਨ। ਬੱਚਿਆਂ ਨੂੰ ਦੱਸਿਆ ਜਾਵੇ ਕਿ ਮਾਤਾ ਪਿਤਾ ਤੋਂ ਬਿਨ੍ਹਾਂ ਕਿਸੇ ਹੋਰ ਦੇ ਸਾਹਮਣੇ ਕੱਪੜੇ ਨਹੀਂ ਉਤਾਰਣੇ ਚਾਹੀਦੇ। ਬੱਚਿਆਂ ਨੂੰ ਸਜਗਤਾ ਅਤੇ ਚੰਗੀ ਸ਼ਬਦਾਵਲੀ ਨਾਲ ਦੱਸਿਆ ਜਾਵੇ ਕਿ ਉਹਨਾਂ ਦੇ ਨਿੱਜੀ ਅੰਗ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਛੂਹ ਨਹੀਂ ਸਕਦਾ ਜਿਵੇਂ ਕਿ ਮੂੰਹ, ਬੁੱਲ੍ਹਾਂ, ਗਰਦਨ, ਛਾਤੀ, ਗੁਪਤ ਅੰਗ, ਪਿੱਠ ਆਦਿ ਅਤੇ ਜੇਕਰ ਕੋਈ ਇਹਨਾਂ ਨੂੰ ਤੁਹਾਡੀ ਇੱਛਾ ਦੇ ਵਿਰੁੱਧ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਵਿਰੋਧ ਕਰੋ ਅਤੇ ਮਾਪੇ, ਅਧਿਆਪਕਾਂ ਨੂੰ ਦੱਸੋ।

 

ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਕਿ ਬੱਚੇ ਦੇ ਵਿਵਹਾਰ ਨੂੰ ਨਿਰੰਤਰਤਾ ਨਾਲ ਘੋਖਦੇ ਰਹਿਣ ਤੇ ਜੇਕਰ ਬੱਚਾ ਆਪਣੇ ਸਾਧਾਰਣ ਵਿਵਹਾਰ ਤੋਂ ਵੱਖਰਾ ਜਾਪ ਰਿਹਾ ਤਾਂ ਇਸਨੂੰ ਨਜ਼ਰ ਅੰਦਾਜ ਕਰਨ ਜਾਂ ਬੱਚੇ ਨੂੰ ਕੁੱਟਣ-ਮਾਰਨ ਦੀ ਥਾਂ ਉਸ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਨ ਕਿ ਕਿਤੇ ਬੱਚੇ ਨਾਲ ਕੋਈ ਵਧੀਕੀ ਤਾਂ ਨਹੀਂ ਹੋਈ ਜਾਂ ਕੁਝ ਗਲਤ ਤਾਂ ਨੀ ਵਾਪਰਿਆ ਜੋ ਬੱਚੇ ਦਾ ਵਿਵਹਾਰ ਸਾਧਾਰਣ ਨਹੀਂ ਹੈ। ਮਾਂ ਬਾਪ ਨੂੰ ਆਪਣੇ ਨਿੱਤਨੇਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿ ਬੱਚਿਆਂ ਨਾਲ ਹਮੇਸ਼ਾਂ ਗੱਲ ਕਰੋ ਕਿ ਅੱਜ ਸਕੂਲ ਵਿੱਚ ਕੀ ਹੋਇਆ ਜਾਂ ਬਾਹਰ ਕੀ ਕੀਤਾ, ਕੀ ਹੋਇਆ ਆਦਿ। ਬੱਚਿਆਂ ਦੇ ਮਨ ਵਿੱਚੋਂ ਡਰ ਕੱਢਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨੂੰ ਨਾਂਹ ਕਹਿਣਾ ਸਿਖਾਉ। ਬੱਚਿਆ ਨੂੰ ਸਿਖਾਉ ਕਿ ਜਿਸ ਥਾਂ ਤੇ ਉਹਨਾਂ ਨੂੰ ਅਸਹਿਜ ਲੱਗ ਰਿਹਾ ਹੈ ਉੱਥੋਂ ਉਹ ਜਲਦੀ ਨਿਕਲ ਜਾਣ ਤੇ ਅਜਿਹੀ ਥਾਂ ਤੇ ਜਾਣ ਤੋਂ ਬਚੋ। ਜੇਕਰ ਕੋਈ ਭੱਦੀਆਂ ਹਰਕਤਾਂ ਕਰ ਰਿਹਾ ਹੈ ਤਾਂ ਉੱਚੀ ਉੱਚੀ ਰੌਲਾ ਪਾਓ ਆਦਿ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਸੰਗਰੂਰ)

ਈਮੇਲ – bardwal.gobinder@gmail.com

 

 

ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਮੌਕੇ ਨਗਰ ਕੀਰਤਨ  video

ਜਗਰਾਉਂ, ਅਗਸਤ 2019 -(ਜਸਮੇਲ ਸਿੰਘ ਗਾਲਿਬ, ਮਨਜਿੰਦਰ ਗਿੱਲ , ਸਤਪਾਲ ਸਿੰਘ ਦੇਹੜਕਾ, ਇਕਬਾਲ ਸਿੰਘ ਰਸੂਲਪੁਰ)- 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ ਸਰੀਰਕ ਤੌਰ 'ਤੇ ਤੁਰ ਜਾਣ ਦੇ 76 ਵਰ੍ਹੇ ਬਾਅਦ ਅੱਜ 28 ਅਗਸਤ 2019 ਨੂੰ ਲੱਖਾਂ ਸੰਗਤਾਂ ਨੇ ਉਸ ਰੱਬੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸਜਾਏ ਨਗਰ ਕੀਰਤਨ ਵਿਚ ਸਵੇਰ ਵੇਲੇ ਸੰਗਤਾਂ ਦਾ ਸੈਲਾਬ ਗੁਰਦੁਆਰਾ ਨਾਨਕਸਰ ਕਲੇਰਾਂ  ਵਿਖੇ ਉਮੜ ਪਿਆ । ਨਗਰ ਕੀਰਤਨ ਤੋਂ ਪਹਿਲਾਂ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਆਸਣ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਮਹਾਂਪੁਰਖਾਂ ਨੇ ਪ੍ਰਵਚਨ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾ ਕੀਰਤਨ ਕੀਤਾ । ਅਰਦਾਸ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਕੀਤੀ  ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ 'ਤੇ ਬਿਰਾਜਮਾਨ ਕਰ ਕੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕੀਤਾ ।ਜੈਕਾਰਿਆਂ ਦੀ ਗੂੰਜ ਨਾਲ ਇਹ ਨਗਰ ਕੀਰਤਨ ਮੁੱਖ ਦਰਬਾਰ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਇਆ |  ਇਸ ਨਗਰ ਕੀਰਤਨ ਵਿਚ ਬੈਂਡ ਵਾਜਿਆਂ ਦੀਆਂ ਟੀਮਾਂ ਧਾਰਮਿਕ ਧੁੰਨਾਂ ਰਾਹੀਂ ਫਿਜ਼ਾ ਅੰਦਰ ਰੂਹਾਨੀਅਤ, ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਵਿਚ ਜੋਸ਼ ਭਰ ਰਹੀਆਂ ਸਨ । ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਕੇ ਆਪਣੀ ਸ਼ਰਧਾ ਪ੍ਰਗਟਾ ਰਹੀਆਂ ਸਨ । ਫੁੱਲਾਂ ਨਾਲ ਸਜਿਆ ਪੂਰਾ ਦਰਬਾਰ ਇਕ ਮਨਮੋਹਕ ਦਿ੍ਸ਼ ਪੇਸ਼ ਕਰ ਰਿਹਾ ਸੀ । ਇਹ ਨਗਰ ਕੀਰਤਨ ਮੁੱਖ ਦਰਬਾਰ ਤੋਂ ਸ਼ੁਰੂ ਹੋ ਕੇ ਸਰੋਵਰ ਦੀ ੍ਰਪਰਿਕਰਮਾ ਕਰ ਕੇ ਮੁੜ ਮੁੱਖ ਦਰਬਾਰ ਵਿਖੇ ਹੀ ਸਮਾਪਤ ਹੋਇਆ । ਇਸ ਮੌਕੇ ਸੰਤ ਬਾਬਾ ਲੱਖਾਂ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਕਰਨੈਲ ਸਿੰਘ ਝੋਰੜਾਂ, ਬਾਬਾ ਆਗਿਆਪਾਲ ਸਿੰਘ ਆਦਿ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਕਿਹਾ । ਉਨ੍ਹਾਂ ਵਲੋਂ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮਿ੍ਤਪਾਨ ਕਰਨ ਲਈ ਵੀ ਆਖਿਆ ਗਿਆ ।  ਇਸ ਤੋਂ ਇਲਾਵਾ ਪੂਰੀ ਰਾਤ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ । ਮਹਾ ਪੁਰਸ਼ਾਂ ਵਲੋਂ ਪਾਠੀ ਸਿੰਘਾਂ ਨੂੰ ਪ੍ਰਸਾਦਾ ਆਪਣੇ ਹੱਥੀ ਸਕਾਇਆ ਗਿਆ। ਬਾਬਾ ਹਰਬੰਸ ਸਿੰਘ ਜੀ ਨਾਨਕਸਰ ਨੇ ਦੱਸਿਆ ਕਿ ਨਾਨਕਸਰ ਕਲੇਰਾਂ ਜਗਰਾਉਂ ਵਿਖੇ 29 ਅਗਸਤ 2019 ਨੂੰ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਸਵੇਰੇ 10 ਵਜੇ ਪਾਉਣ ਉਪਰੰਤ ਦੀਵਾਨ ਸਜਣਗੇ, ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕਰਨਗੇ । ਇਸ ਤੋਂ ਇਲਾਵਾ ਨਾਨਕਸਰ ਵਿਖੇ ਬਾਬਾ ਗੇਜਾ ਸਿੰਘ ਨਾਨਕਸਰ ਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦਾ ਜਥਾ ਸਵੇਰੇ 11 ਵਜੇ ਅੰਮਿ੍ਤ ਘਰ ਨਾਨਕਸਰ ਵਿਖੇ ਅੰਮਿ੍ਤਪਾਨ ਕਰਵਾਉਣਗੇ । 

 

(ਇਹ ਸਾਰਾ ਅੱਖੀਂ ਡਿੱਠਾ ਹਾਲ ਦੇਖੋ ਵੀਡੀਓ)