You are here

ਪੰਜਾਬ

ਵਿਰਾਸਤ-ਏ-ਖ਼ਾਲਸਾ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ

ਅਨੰਦਪੁਰ ਸਾਹਿਬ, ਅਗਸਤ 2019 ( ਗੁਰਵਿੰਦਰ ਸਿੰਘ ) - ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖ਼ਾਲਸਾ' ਹੁਣ ਭਾਰਤ ਤੋਂ ਬਾਅਦ ਏਸ਼ੀਆ 'ਚ ਸਭ ਤੋਂ ਵੱਧ ਦੇਖਣ ਵਾਲਾ ਵਾਲਾ ਅਜਾਇਬ ਘਰ ਬਣ ਗਿਆ ਹੈ। ਜਿਸ ਕਾਰਨ ਇਸ ਅਜਾਇਬ ਘਰ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ ਹੋ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੱਤੀ।

ਇਸ ਸਬੰਧੀ ਕੈਬਨਿਟ ਮੰਤਰੀ ਚੰਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਵਿਰਾਸਤ-ਏ-ਖਾਲਸਾ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਰਾਡਜ਼' 'ਚ ਦਰਜ ਕਰ ਲਿਆ ਗਿਆ ਹੈ। ਵਿਰਾਸਤ-ਏ-ਖ਼ਾਲਸਾ ਪੂਰੇ ਏਸ਼ੀਆ 'ਚੋਂ ਹੁਣ ਤੱਕ ਦਾ ਇਕੱਲਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ।

ਇਹ ਵਿਰਾਸਤ-ਏ-ਖ਼ਾਲਸਾ ਵੱਲੋਂ ਇਹ ਤੀਸਰਾ ਰਿਕਾਰਡ ਕਾਇਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕਾ ਆਫ ਰਿਕਾਰਡਜ਼ ਵੱਲੋਂ ਅਤੇ ਬਾਅਦ 'ਚ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ 'ਚੋਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਅਜਾਇਬ ਘਰ ਹੋਣ ਦੀ ਪੁਸ਼ਟੀ ਕੀਤੀ ਸੀ। ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਅਗਲਾ ਟੀਚਾ ਵਿਰਾਸਤ-ਏ-ਖਾਲਸਾ ਨੂੰ ਦੁਨੀਆਂ ਭਰ 'ਚੋਂ ਨੰਬਰ ਇੱਕ ਦਾ ਅਜਾਇਬ ਘਰ ਬਨਾਉਣਾ ਹੈ ਤੇ ਇਸ ਵਾਸਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਵਿੱਚ ਇਸਦਾ ਨਾਮ ਦਰਜ ਕਰਵਾਇਆ ਜਾ ਸਕੇ।

ਨਿਰਦੇਸ਼ਕ ਸੰਸਕ੍ਰਿਤਕ ਅਤੇ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫ਼ਸਰ ਮਲਵਿੰਦਰ ਸਿੰਘ ਨੇ ਦੱਸਿਆ ਕਿ 22 ਨਵੰਬਰ 1998 ਨੂੰ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਇਸ ਇਮਾਰਤ ਦਾ ਨਿਰਮਾਣ ਪੂਰਾ ਹੋਣ 'ਤੇ ਸਾਲ 2006 'ਚ ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਜਦੋਂ ਕਿ ਇਸ ਜਾਇਬਰ ਘਰ ਦੇ ਪਹਿਲੇ ਭਾਗ ਦਾ ਉਦਘਾਟਨ 25 ਨਵੰਬਰ 2011 ਅਤੇ ਦੂਜੇ ਭਾਗ ਦਾ ਉਦਘਾਟਨ 25 ਨਵੰਬਰ 2016 ਨੂੰ ਵਿਸ਼ਵ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ।

-- 

ਸ਼ੁਭਮਨ ਗਿੱਲ ਨੇ ਦੂਹਰਾ ਸੈਂਕੜਾ ਜੜ ਕੇ ਗੰਭੀਰ ਦਾ ਰਿਕਾਰਡ ਤੋੜਿਆ

ਤਾਰੋਬਾ, ਅਗਸਤ 2019- ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣ ਗਿਆ। ਉਸ ਨੇ ਕਪਤਾਨ ਹਨੁਮਾ ਵਿਹਾਰੀ ਨਾਲ ਮਿਲ ਕੇ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਤੀਜੇ ਅਣਅਧਿਕਾਰਤ ਟੈਸਟ ਵਿੱਚ ਭਾਰਤ ‘ਏ’ ਨੂੰ ਜਿੱਤ ਦੇ ਕਰੀਬ ਲਿਆਂਦਾ। ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦੇ ਸਟਾਰ ਮੰਨੇ ਜਾ ਰਹੇ 19 ਸਾਲਾ ਗਿੱਲ ਨੇ 250 ਗੇਂਦਾਂ ਵਿੱਚ ਨਾਬਾਦ 204 ਦੌੜਾਂ ਬਣਾ ਕੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਰਿਕਾਰਡ ਤੋੜਿਆ।
ਗੰਭੀਰ ਨੇ 2002 ਵਿੱਚ ਜ਼ਿੰਬਾਬਵੇ ਖ਼ਿਲਾਫ਼ ਅਭਿਆਸ ਮੈਚ ਦੌਰਾਨ ਇੰਡੀਆ ਬੋਰਡ ਪ੍ਰੈਜ਼ੀਡੈਂਟ ਇਲੈਵਨ ਲਈ 218 ਦੌੜਾਂ ਬਣਾਈਆਂ ਸਨ, ਉਦੋਂ ਉਸ ਦੀ ਉਮਰ 20 ਸਾਲ ਦੀ ਸੀ। ਭਾਰਤ ‘ਏ’ ਨੇ ਕੱਲ੍ਹ ਦੇ ਸਕੋਰ ਤਿੰਨ ਵਿਕਟਾਂ ’ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਗਿੱਲ ਦੋ ਦੌੜਾਂ ਬਣਾ ਕੇ ਕ੍ਰੀਜ਼ ’ਤੇ ਸੀ। ਉਸ ਨੇ ਲੰਚ ਤੱਕ ਸੈਂਕੜਾ ਪੂਰਾ ਕੀਤਾ। ਕਪਤਾਨ ਵਿਹਾਰੀ ਨੇ ਵੀ 118 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੋਵਾਂ ਨੇ ਪੰਜਵੀਂ ਵਿਕਟ ਲਈ 315 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਭਾਰਤ ‘ਏ’ ਨੇ ਗਿੱਲ ਦਾ ਦੂਹਰਾ ਸੈਂਕੜਾ ਪੂਰਾ ਹੁੰਦੇ ਹੀ ਚਾਰ ਵਿਕਟਾਂ ’ਤੇ 365 ਦੌੜਾਂ ਦੇ ਸਕੋਰ ’ਤੇ ਪਾਰੀ ਐਲਾਨ ਦਿੱਤੀ। ਖੇਡ ਖ਼ਤਮ ਹੋਣ ’ਤੇ ਵੈਸਟ ਇੰਡੀਜ਼ ‘ਏ’ ਨੇ ਜਿੱਤ ਲਈ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਿਨਾ ਕਿਸੇ ਨੁਕਸਾਨ ਦੇ 37 ਦੌੜਾਂ ਬਣਾ ਲਈਆਂ ਸਨ। ਗਿੱਲ ਨੇ ਆਪਣੀ 204 ਦੌੜਾਂ ਦੀ ਪਾਰੀ ਵਿੱਚ 19 ਚੌਕੇ ਅਤੇ ਦੋ ਛੱਕੇ ਮਾਰੇ। ਵਿਹਾਰੀ ਨੇ ਆਪਣੀ ਪਾਰੀ ਵਿੱਚ 10 ਚੌਕੇ ਜੜੇ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ‘ਏ’ ਨੇ ਭਾਰਤ ‘ਏ’ ਨੂੰ ਪਹਿਲੀ ਪਾਰੀ ਵਿੱਚ 201 ਦੌੜਾਂ ’ਤੇ ਆਊਟ ਕਰ ਦਿੱਤਾ ਸੀ।
ਭਾਰਤ ਦੇ ਵੈਸਟ ਇੰਡੀਜ਼ ਦੌਰੇ ਦੌਰਾਨ ਪਹਿਲੇ ਦੋ ਮੈਚਾਂ ਵਿੱਚ ਅਸਫਲ ਰਹਿਣ ਮਗਰੋਂ ਗਿੱਲ ਦਾ ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੈ। ਭਾਰਤ ਨੇ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਤਿੰਨ ਟੈਸਟਾਂ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਲਈ ਹੈ।

ਕਸ਼ਮੀਰੀ ਧੀਆਂ ਬਾਰੇ ਮਾੜੀਆਂ ਟਿੱਪਣੀਆਂ ਖ਼ਿਲਾਫ਼ ਡਟੇ ਜਥੇਦਾਰ

ਔਰਤਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨ ਦੀ ਮੰਗ

 

ਅੰਮ੍ਰਿਤਸਰ, ਅਗਸਤ 2019- ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਬਾਰੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੇ ਜਾਣ ਦੀ ਲੋੜ ਹੈ।
ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵਲੋਂ ਕਸ਼ਮੀਰੀ ਮਹਿਲਾਵਾਂ ਬਾਰੇ ਅਸਭਿਅਕ ਭਾਸ਼ਾ ਦੀ ਵਰਤੋਂ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋ ਉਕਸਾਉਣ ਵਾਲੀਆਂ ਹਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪ੍ਰਮਾਤਮਾ ਨੇ ਸਭ ਨੂੰ ਜੀਵਨ ਜਿਊਣ ਦੇ ਬਰਾਬਰ ਹੱਕ ਦਿੱਤੇ ਹਨ। ਇਸ ਲਈ ਕਿਸੇ ਨਾਲ ਲਿੰਗ, ਜਾਤ-ਪਾਤ ਜਾਂ ਨਸਲੀ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜ਼ੁਕ ਹਾਲਾਤ ਦੌਰਾਨ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ, ਜਿਨ੍ਹਾਂ ਵਿਚ ਸਿਆਸੀ ਅਤੇ ਧਾਰਮਿਕ ਆਗੂ ਵੀ ਸ਼ਾਮਲ ਹਨ, ਵਲੋਂ ਕਸ਼ਮੀਰੀ ਮਹਿਲਾਵਾਂ ਦੀ ਇੱਜ਼ਤ-ਆਬਰੂ ਅਤੇ ਸਵੈ-ਮਾਣ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਮਹਿਲਾ ਵਰਗ ਦਾ ਅਪਮਾਨ ਹੈ ਅਤੇ ਮਹਿਲਾਵਾਂ ਖ਼ਿਲਾਫ਼ ਅਜਿਹਾ ਗੁਨਾਹ ਬਖ਼ਸ਼ਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਦੀਆਂ ਤਸਵੀਰਾਂ ਪਾ ਕੇ ਕੀਤੀਆਂ ਭੱਦੀਆਂ ਟਿੱਪਣੀਆਂ ਨਾਲ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀਆਂ ਟਿੱਪਣੀਆਂ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਲੋਕ ਬਿਮਾਰ ਮਾਨਸਿਕਤਾ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਟਿੱਪਣੀਆਂ ਕਰਨ ਵਾਲੇ ਲੋਕਾਂ ਲਈ ਔਰਤ ਕੇਵਲ ਦੇਹ ਦੇ ਰੂਪ ਤਕ ਸੀਮਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੀ ਮਾਨਸਿਕਤਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਦੋਸ਼ ਲਾਇਆ ਕਿ ਮਾੜੀ ਮਾਨਸਿਕਤਾ ਵਾਲੀ ਭੀੜ ਵਲੋਂ ਅਜਿਹਾ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ, ਜੋ ਗੰਭੀਰ ਮਾਮਲਾ ਹੈ। ਅਜਿਹੀ ਹੀ ਮਾਨਸਿਕਤਾ ਪਹਿਲਾਂ ਨਵੰਬਰ 1984 ਵਿਚ ਸਿੱਖ ਬੀਬੀਆਂ ਖ਼ਿਲਾਫ਼ ਵੀ ਪ੍ਰਗਟਾਈ ਗਈ ਸੀ ਅਤੇ ਹੁਣ ਕਸ਼ਮੀਰੀ ਮਹਿਲਾਵਾਂ ਖ਼ਿਲਾਫ਼ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨਾਲ ਸਖ਼ਤੀ ਵਰਤਣ ਦੀ ਲੋੜ ਹੈ। ਸਿੱਖ ਭਾਈਚਾਰੇ ਵਲੋਂ ਕਸ਼ਮੀਰੀ ਮਹਿਲਾਵਾਂ ਦੀ ਰੱਖਿਆ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਆਪਣਾ ਧਰਮ ਨਿਭਾਉਣ ਵਿਚ ਪਿੱਛੇ ਨਹੀਂ ਹਟਣਗੇ। ਕਸ਼ਮੀਰ ਦੀਆਂ ਮਹਿਲਾਵਾਂ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।

ਡੇਰਾ ਸਿਰਸਾ ਦੇ ਮੁਖੀ ਦੀ ਪੈਰੋਲ ਅਰਜ਼ੀ ਰੱਦ

ਚੰਡੀਗੜ੍ਹ, ਅਗਸਤ 2019- ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾਂ ਦੀ ਦੇਖ-ਭਾਲ ਕਰਨ ਲਈ ਪੈਰੋਲ ਦੀ ਅਰਜ਼ੀ ਲਾਈ ਸੀ। ਸਿਰਸਾ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਆਧਾਰ ’ਤੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਵਲੋਂ ਇਹ ਅਰਜ਼ੀ ਅਯੋਗ ਠਹਿਰਾਈ ਗਈ ਹੈ। ਡੀਸੀ ਵਲੋਂ ਇਹ ਰਿਪੋਰਟ ਸੁਰੱਖਿਆ ਪ੍ਰਬੰਧਾਂ ਅਤੇ ਡਾਕਟਰਾਂ ਦੀ ਟੀਮ ਵਲੋਂ ਡੇਰਾ ਮੁਖੀ ਦੀ ਮਾਂ ਦੀ ਕੀਤੀ ਗਈ ਸਿਹਤ ਜਾਂਚ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੀ। ਸਿਰਸਾ ਦੇ ਸਿਵਲ ਸਰਜਨ ਗੋਵਿੰਦ ਗੁਪਤਾ ਵਲੋਂ ਡੇਰਾ ਮੁਖੀ ਦੀ ਮਾਂ ਨਸੀਬ ਕੌਰ (83) ਦੀ ਸਿਹਤ ਜਾਂਚ ਕੀਤੀ ਗਈ ਸੀ। ਸਿਰਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਡੇਰਾ ਮੁਖੀ ਦੀ ਮਾਂ ਦੀ ਮੈਡੀਕਲ ਰਿਪੋਰਟ ਸੁਨੀਲ ਸਾਂਗਵਾਨ ਨੂੰ ਭੇਜੀ ਸੀ। ਇਸ ਬਾਰੇ ਸੰਪਰਕ ਕਰਨ ’ਤੇ ਸਾਂਗਵਾਨ ਨੇ ਮਾਮਲੇ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਰੋਹਤਕ ਡਿਵੀਜ਼ਨ ਦੇ ਕਮਿਸ਼ਨਰ ਪੰਕਜ ਯਾਦਵ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਪੈਰੋਲ ਅਰਜ਼ੀ ਮਨਜ਼ੂਰ ਕਰਨ ਲਈ ਕੋਈ ਜਾਇਜ਼ ਕਾਰਨ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਜਿਸ ਆਧਾਰ ’ਤੇ ਪੈਰੋਲ ਮੰਗੀ ਗਈ ਸੀ, ਉਹ ਅਯੋਗ ਪਾਇਆ ਗਿਆ ਹੈ।’’ ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ ਨੇ ਬੀਤੀ 5 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਤੀ ਲਈ ਤਿੰਨ ਹਫ਼ਤਿਆਂ ਦੀ ਪੈਰੋਲ ਮੰਗੀ ਸੀ। ਪਟੀਸ਼ਨ ਵਿੱਚ ਉਸ ਨੇ ਪੈਰੋਲ ਲਈ ਰਾਮ ਰਹੀਮ ਦੀ ਮਾਂ ਦੇ ਹਿਰਦੇ ਰੋਗ ਸਬੰਧੀ ਇਲਾਜ ਨੂੰ ਆਧਾਰ ਬਣਾਇਆ ਸੀ। ਉਸ ਨੇ ਅਰਜ਼ੀ ਵਿੱਚ ਕਿਹਾ ਸੀ, ‘‘ਮੇਰੀ ਸੱਸ ਚਾਹੁੰਦੀ ਹੈ ਕਿ ਇਲਾਜ ਦੌਰਾਨ ਉਸ ਦਾ ਪੁੱਤਰ ਉਸ ਦੇ ਕੋਲ ਹੋਵੇ।’’ ਇਸ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਪੰਜ ਦਿਨਾਂ ਵਿੱਚ ਪੈਰੋਲ ਬਾਰੇ ਫ਼ੈਸਲਾ ਲੈਣ ਦਾ ਆਦੇਸ਼ ਦਿੱਤਾ ਸੀ।

ਵਾਦੀ ਵਿੱਚ ਪਾਬੰਦੀਆਂ ਤੋਂ ਮਾਮੂਲੀ ਰਾਹਤ

ਸਖ਼ਤ ਪਹਿਰੇ ਹੇਠ ਜੁੰਮੇ ਦੀ ਨਮਾਜ਼ ਅਦਾ

ਸ੍ਰੀਨਗਰ, ਅਗਸਤ 2019 -ਕਈ ਦਿਨਾਂ ਤਕ ਆਪਣੇ ਘਰਾਂ ’ਚ ਕੈਦ ਰਹਿਣ ਮਗਰੋਂ ਕਸ਼ਮੀਰ ਦੇ ਲੋਕਾਂ ਨੇ ਅੱਜ ਸਥਾਨਕ ਮਸਜਿਦਾਂ ’ਚ ਜੁੰਮੇ ਦੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਮੁਤਾਬਕ ਨਮਾਜ਼ ਪੜ੍ਹਨ ਲਈ ਲੋਕਾਂ ਨੂੰ ਪਾਬੰਦੀਆਂ ’ਚ ਅੱਜ ਉਚੇਚੇ ਤੌਰ ’ਤੇ ਛੋਟ ਦਿੱਤੀ ਗਈ। ਇਸ ਦੌਰਾਨ ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ’ਚ ਪਥਰਾਅ ਦੀਆਂ ਘਟਨਾਵਾਂ ਨੂੰ ਛੱਡ ਕੇ ਵਾਦੀ ’ਚ ਜ਼ਿਆਦਾਤਰ ਥਾਵਾਂ ’ਤੇ ਸ਼ਾਂਤੀ ਕਾਇਮ ਰਹੀ। ਜੰਮੂ ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁਲ ਰਾਸ਼ਿਦ, ਜਿਸ ਨੂੰ ਰਾਿਸ਼ਦ ਇੰਜਨੀਅਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਅਤਿਵਾਦੀਆਂ ਨੂੰ ਫੰਡ ਮੁਹੱਈਆ ਕਰਾਉਣ ਲਈ ਐਨਆਈਏ ਨੇ ਗਿ੍ਰਫ਼ਤਾਰ ਕਰ ਲਿਆ ਹੈ।
ਇਸ ਦੌਰਾਨ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਤੋਂ ਬਾਅਦ ਅੱਜ ਦਿੱਲੀ-ਲਾਹੌਰ ਬੱਸ ਸੇਵਾ ਬੰਦ ਕਰਨ ਦਾ ਵੀ ਐਲਾਨ ਕੀਤਾ। ਜੋਧਪੁਰ ਤੋਂ ਚਲਣ ਵਾਲੀ ਥਾਰ ਐਕਸਪ੍ਰੈੱਸ ਨੂੰ ਰੋਕਣ ਬਾਰੇ ਵੀ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਜਲ ਸੈਨਾ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਉਧਰ ਜੰਮੂ ਪ੍ਰਸ਼ਾਸਨ ਨੇ ਸ਼ਹਿਰ ’ਚੋਂ ਦਫ਼ਾ 144 ਹਟਾਉਣ ਦਾ ਫ਼ੈਸਲਾ ਲਿਆ ਹੈ। ਜੰਮੂ ਜ਼ਿਲ੍ਹਾ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਜੰਮੂ ਦੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਖੋਲ੍ਹੇ ਜਾ ਸਕਦੇ ਹਨ। ਜੰਮੂ ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਮੱਦੇਨਜ਼ਰ ਦਫ਼ਾ 144 ਲਾਏ ਜਾਣ ਕਰਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਨੂੰ ਮਜਬੂਰ ਕੀਤਾ ਗਿਆ ਸੀ। ਸੁਰੱਖਿਆ ਬਲਾਂ ਨੇ ਅੱਜ ਲੋਕਾਂ ਨੂੰ ਕੋਈ ਸਵਾਲ ਪੁੱਛੇ ਬਿਨਾਂ ਸਥਾਨਕ ਮਸਜਿਦਾਂ ’ਚ ਜਾਣ ਦੀ ਇਜਾਜ਼ਤ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸੋਪੋਰ ਕਸਬੇ ’ਚ ਪਥਰਾਅ ਦੀਆਂ ਘਟਨਾਵਾਂ ਮਗਰੋਂ ਭੀੜ ਨੂੰ ਤੁਰੰਤ ਖਿੰਡਾ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਸੰਭਾਵਿਤ ਪ੍ਰਦਰਸ਼ਨਾਂ ਨੂੰ ਰੋਕਣ ਦੇ ਇਰਾਦੇ ਨਾਲ ਵਾਦੀ ’ਚ ਹਾਈ ਅਲਰਟ ਰੱਖਿਆ ਗਿਆ ਹੈ। ਅਧਿਕਾਰੀ ਭਾਵੇਂ ਕਸ਼ਮੀਰ ’ਚ ਹਾਲਾਤ ‘ਸੁਖਾਵੇਂ’ ਰਹਿਣ ਦਾ ਦਾਅਵਾ ਕਰ ਰਹੇ ਹਨ ਪਰ ਨੌਜਵਾਨਾਂ ਦੇ ਛੋਟੇ ਗੁੱਟਾਂ ਨੇ ਬਾਗ਼-ਏ-ਮਹਿਤਾਬ, ਨਾਟੀਪੋਰਾ, ਰਾਮਬਾਗ, ਬਜ਼ੁੱਲਾ, ਨੂਰਬਾਗ ਅਤੇ ਬੇਮੀਨਾ ਸਮੇਤ ਸ਼ਹਿਰ ਦੇ ਕਈ ਹਿੱਸਿਆਂ ’ਚ ਸੁਰੱਖਿਆ ਬਲਾਂ ’ਤੇ ਪੱਥਰ ਸੁੱਟੇ। ਨੂਰਬਾਗ ਇਲਾਕੇ ’ਚ ਇਕ ਵਿਅਕਤੀ ਦੀ ਉਸ ਸਮੇਂ ਡੁੱਬਣ ਕਰਕੇ ਮੌਤ ਹੋ ਗਈ ਜਦੋਂ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਉਸ ਦਾ ਪਿੱਛਾ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸ੍ਰੀਨਗਰ ਸ਼ਹਿਰ ਅਤੇ ਵੱਡੇ ਨਗਰਾਂ ’ਚ ਭਾਰੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹਰ 100 ਮੀਟਰ ’ਤੇ ਬੈਰੀਕੇਡ ਲਾਏ ਗਏ ਹਨ ਅਤੇ ਸਿਰਫ਼ ਬਿਮਾਰ ਵਿਅਕਤੀਆਂ ਨੂੰ ਹੀ ਉਥੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਵਾਦੀ ’ਚ ਸਾਰੇ ਟੈਲੀਫੋਨ ਅਤੇ ਇੰਟਰਨੈੱਟ ਕੁਨੈਕਸ਼ਨ ਬੰਦ ਹਨ ਅਤੇ ਦੂਰਦਰਸ਼ਨ ਸਮੇਤ ਸਿਰਫ਼ ਤਿੰਨ ਨਿਊਜ਼ ਚੈਨਲ ਹੀ ਕੇਬਲ ਟੀਵੀ ਰਾਹੀਂ ਚੱਲ ਸਕਦੇ ਹਨ। ਸ਼ਹਿਰ ਦੇ ਸਿਵਲ ਲਾਈਨਜ਼ ਇਲਾਕਿਆਂ ’ਚ ਵੀਰਵਾਰ ਨੂੰ ਘੱਟ ਹੀ ਲੋਕ ਬਾਹਰ ਨਿਕਲੇ ਜਦਕਿ ਸਬਜ਼ੀਆਂ ਅਤੇ ਦਵਾਈ ਦੀਆਂ ਕੁਝ ਦੁਕਾਨਾਂ ਵੀ ਖੁਲ੍ਹੀਆਂ ਰਹੀਆਂ। ਉਧਰ ਕਸ਼ਮੀਰ ’ਚ ਅੰਗਰੇਜ਼ੀ ਅਤੇ ਉਰਦੂ ਦੇ ਕਰੀਬ 180 ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਹੁੰਦੇ ਹਨ ਪਰ ਪਾਬੰਦੀਆਂ ਕਾਰਨ ਸਿਰਫ਼ ਪੰਜ ਅਖ਼ਬਾਰ ਹੀ ਛਪ ਰਹੇ ਹਨ। ਪਾਬੰਦੀਆਂ ਕਾਰਨ ਖ਼ਿੱਤੇ ਦੇ ਪੱਤਰਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਅਕਤੂਬਰ ਤੱਕ ਮੁਕੰਮਲ ਹੋਣਗੇ ਕਰਤਾਰਪੁਰ ਲਾਂਘਾ ਦੇ ਵਿਕਾਸ ਕਾਰਜ- ਰੰਧਾਵਾ

ਡੇਰਾ ਬਾਬਾ ਨਾਨਕ, ਅਗਸਤ 2019- ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੌਮਾਂਤਰੀ ਸੀਮਾ ’ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲਾਂਘੇ ਦੇ ਕੰਮ ਨੂੰ ਹਰ ਹਾਲਤ ਵਿੱਚ ਅਕਤੂਬਰ ਤੱਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਲਈ 5 ਆਈਏਐੱਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਪਹਿਲਾ ਜਥਾ 8 ਨਵੰਬਰ ਨੂੰ ਹਰ ਹਾਲਤ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਆਸ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰਵਾਨਾ ਕਰਨਗੇ। ਮੰਤਰੀ ਨੇ ਦੱਸਿਆ ਕਿ ਲਾਂਘੇ ਦੇ ਕੰਮ ਨੂੰ ਹੋਰ ਰਫ਼ਤਾਰ ਦੇਣ ਲਈ ਉਹ ਹੋਰ ਮੰਤਰੀਆਂ ਨਾਲ 22 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਤੱਕ ਤਿਆਰੀਆਂ ਮੁਕੰਮਲ ਕਰਨ ਲਈ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਪੰਜਾਬ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਪੰਜ ਆਈਏਐੱਸ ਅਧਿਕਾਰੀਆਂ, ਜਿਨ੍ਹਾਂ ਵਿਚ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ, ਹਾਊਸਫੈੱਡ ਅਤੇ ਕੋਆਪਰੇਟਿਵ ਬੈਂਕ ਸ਼ਾਮਲ ਹਨ, ਦੀ ਡਿਊਟੀ ਲਗਾਈ ਗਈ ਹੈ। ਟੀਮ ਵੱਲੋਂ 5 ਨਵੰਬਰ ਤੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਵਾਈਆਂ ਜਾਣਗੀਆਂ। ਸ੍ਰੀ ਰੰਧਾਵਾ ਨੇ ਸਰਹੱਦ ਤੇ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ’ਚ ਨਵੰਬਰ ਵਿਚ ‘ਡੇਰਾ ਬਾਬਾ ਨਾਨਕ ਉਤਸਵ’ ਕਰਵਾਇਆ ਜਾਵੇਗਾ। ਉਤਸਵ ਰਾਹੀਂ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਜਾਵੇਗਾ। ਪੰਜ ਨਵੰਬਰ ਤੋਂ 20 ਨਵੰਬਰ ਤੱਕ ਚਲਣ ਵਾਲੇ ਉਤਸਵ ਦੌਰਾਨ ਸ਼ਬਦ, ਸੰਗੀਤ, ਕਵੀ ਦਰਬਾਰ ਅਤੇ 15 ਰਾਗਾਂ ਵਿਚ ਕੀਰਤਨ ਦਰਬਾਰ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ’ਚ ‘ਨਾਨਕ ਬਗੀਚੀ’ ਵੀ ਸਥਾਪਤ ਕੀਤੀ ਜਾਵੇਗੀ। ਸ੍ਰੀ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ਹੈਰੀਟੇਜ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।

ਐਸ ਐਚ ਫੂਲਕਾ ਦਾ ਅਸਤੀਫ਼ਾ ਹੋਇਆ ਮਨਜ਼ੂਰ

ਚੰਡੀਗੜ੍ਹ, ਅਗਸਤ 2019-(ਇਕਬਾਲ ਸਿੰਘ ਰਸੂਲਪੁਰ)- ਹਲਕਾ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦਾ ਅਸਤੀਫਾ ਅੱਜ ਥੋੜ੍ਹਾ ਸਮਾਂ ਪਹਿਲਾਂ ਮਨਜੂਰ ਕਰ ਲਿਆ ਗਿਆ। ਕਰੀਬਨ ਇਕ ਸਾਲ ਤੋਂ ਇਹ ਅਸਤੀਫਾ ਵਿਧਾਨ ਸਵਾ ਪੰਜਾਬ ਵਿੱਚ ਲਟਕ ਰਿਹਾ ਸੀ।

ਅਕਾਲ ਮਾਡਲ ਸਕੂਲ ਦੀਵਾਨਾ "ਚ ਮਨਾੲਿਅਾ ਤੀਅਾਂ ਦਾ ਤਿੳੁਹਾਰ

 

ਬਰਨਾਲਾ, ਅਗਸਤ 2019 (ਗੁਰਸੇਵਕ ਸੋਹੀ)ਅਕਾਲ ਮਾਡਲ ਸਕੂਲ ਦੀਵਾਨਾ ਵਿਖੇ ਤੀਅਾ ਦਾ ਤਿੳੁਹਾਰ ਧੂਮ -ਧਾਮ ਨਾਲ ਮਨਾੲਿਅਾ ਗਿਅਾ!ੲਿਸ ਮੌਕੇ  ਨੰਨੇ ਮੁੰਨੇ ਬੱਚਿਅਾ ਨੇ ਖੂਬ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨਿਅਾ!ੲਿਸ ਮੌਕੇ ਪਿ੍ੰਸੀਪਲ ਸ:ਮੱਖਣ  ਸਿੰਘ ਨੇ ਦੱਸਿਅਾ ਕਿ ਗਿੱਧਾ ਭੰਗੜਾ ਸਾਡੇ ਸੱਭਿਅਾਚਾਰ ਦਾ ੲਿੱਕ ਅਨਿੱਖੜਵਾ ਅੰਗ ਹੈ!ੲਿਸ ਮੇਲੇ ਦਾ ਮੁੱਖ ਮਕਸਦ ਨਵੀ ਪੀੜੀ ਨੂੰ ਪੁਰਾਣੇ ਪੰਜਾਬ ਤੇ ਸੱਭਿਅਾਚਾਰ ਨਾਲ ਜੋੜਨਾ ਹੈ!ੲਿਸ ਮੌਕੇ ਜਿੱਥੇ ਗਿੱਧਾ ਪਾ ਕੇ ਖੂਬ ਅਾਨੰਦ ਮਾਣਿਅਾ ੳੁੱਥੇ ਹੀ ੳੁਨਾ ਨੂੰ ਚਰਖਾ,ਮਦਾਣੀ ਤੇ ਪੁਰਾਣੇ ਜਮਾਨੇ  ਚ ਸਵਾਣੀਅਾ ਵੱਲੋ ਵਰਤੀਅਾ ਜਾਦੇ ਭਾਡੇ ਵੀ ਦਿਖਾੲੇ ਗੲੇ!ਸਕੂਲ ਦੀਅਾ ਛੋਟੀਅਾ ਛੋਟੀਅਾ ਕੁੜੀਅਾ ਨੇ ਗਿੱਧੇ ਚ ਧਮਾਲ ਪਾੲੀ ਮੰਨੋ ਜਿਵੇਂ ਭੂਚਾਲ ਅਾ ਗਿਅਾ !ਦੱਸ ਦੇੲੀੲੇ ਕਿ ਤੀਅਾ ਮਨਾੳੁਣ ਲੲੀ ਪੰਜਾਬ ਦੇ ਵੱਖ ਵੱਖ ਜ਼ਿਲਿਅਾ ਤੇ ਪਿੰਡਾ ਚ ਮੇਲੇ ਤੇ ਕੲੀ ਤਰਾ ਦੇ ਸਮਾਗਮ ਮਨਾੲੇ ਜਾਦੇ ਹਨ,ਪਰ ਅਜੋਕੇ ਸਮੇਂ ਵਿੱਚ ੲਿਹ ਤਿੳੁਹਾਰ ਅਲੋਪ ਹੁੰਦੇ ਜਾ ਰਹੇ ਹਨ!ੲਿਸ ਮੌਕੇ ਕੁਲਜੀਤ ਸਿੰਘ,ਗੁਰਪਰੀਤ ਕੌਰ,ਰਮਨਜੀਤ ਕੌਰ,ਅਮਨਦੀਪ ਕੌਰ,ਅੰਤਪਾਲ ਕੌਰ,ਸਰਬਜੀਤ ਕੌਰ,ਦਲਜੀਤ ਕੌਰ,ਜਸਪਰੀਤ ਕੌਰ,ਬਲਜੀਤ ਕੌਰ,ਹੁਸਨਦੀਪ ਕੌਰ,ਅਮਨਦੀਪ ਕੌਰ ਗਹਿਲ,ਸਿਮਰਜੀਤ ਕੌਰ,ਪਰਦੀਪ ਕੌਰ ਅਾਦਿ ਸਟਾਫ.ਮੈਂਬਰ ਹਾਜ਼ਰ  ਸਨ।

ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੀ ਹੋਵੇਗੀ ਜਿਣਸਾਂ ਦੀ ਅਦਾਇਗੀ- ਕੈਪਟਨ

ਚੰਡੀਗੜ੍ਹ, ਅਗਸਤ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਖਦਸ਼ੇ ਦੂਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਖਰੀਦ ਪ੍ਰਣਾਲੀ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਵੱਲੋਂ ਮਿੱਥੇ ਅਮਲ ਮੁਤਾਬਕ ਸੂਬੇ ਵਿੱਚ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐੱਫ.ਐੱਮ.ਐੱਸ) ਨੂੰ ਅਮਲ ਵਿੱਚ ਲਿਆਉਣ ਲਈ ਸੂਬਾ ਸਰਕਾਰ ਸਹਿਯੋਗ ਕਰੇਗੀ। ਮੁੱਖ ਮੰਤਰੀ ਨੇ ਇਹ ਮਾਮਲਾ ਕੇਂਦਰ ਕੋਲ ਉਠਾਉਣ ਦਾ ਵੀ ਭਰੋਸਾ ਦਿੱਤਾ।
ਇੱਥੇ ਕਿਸਾਨ ਭਵਨ ਵਿੱਚ ਆੜ੍ਹਤੀਆਂ ਦੇ ਇਕੱਠ ਵਿੱਚ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਵਲੋਂ ਆੜ੍ਹਤੀਆਂ ਦੀ ਪੇਸ਼ ਕੀਤੀ ਮੁੱਖ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਭੰਡਾਰ ਲਈ ਕਣਕ ਤੇ ਝੋਨੇ ਦੇ ਖਰੀਦ ਅਮਲ ’ਚੋਂ ਆੜ੍ਹਤੀਆਂ ਨੂੰ ਬਾਹਰ ਕਰਨ ਲਈ ਏਪੀਐੱਮਸੀ ਐਕਟ ’ਚ ਸੋਧ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਆੜ੍ਹਤੀਆਂ ਨਾਲ ਪੁਰਾਣੇ ਸਬੰਧ ਹਨ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਫਸਲ ਦੀ ਅਦਾਇਗੀ ਕਰਨ ਦਾ ਅਮਲ ਜਾਰੀ ਰੱਖੇਗੀ। ਆੜ੍ਹਤੀਆਂ ਨੇ ਮੁੱਖ ਮੰਤਰੀ ਦੇ ਇਸ ਐਲਾਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਲੈਣ-ਦੇਣ ਦੇ ਮਾਮਲਿਆਂ ਵਿਚ ਕਿਸਾਨਾਂ ਵੱਲੋਂ ਆੜ੍ਹਤੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ, ਪਰ ਉਹ ਇਸ ਬਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ।
ਮੁੱਖ ਮੰਤਰੀ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਨੂੰ ਪੀ.ਐੱਫ.ਐੱਮ.ਐੱਸ. ਸਾਫਟਵੇਅਰ ਵਰਤਣ ਦੀ ਸਿਖਲਾਈ ਦੇਣ ਦੇ ਹੁਕਮ ਦਿੰਦਿਆਂ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਪੀ.ਐੱਫ.ਐੱਮ.ਐੱਸ. ’ਤੇ ਅਪਲੋਡ ਕਰਨ ਅਤੇ ਆੜ੍ਹਤੀਆਂ ਦੇ ਬੈਂਕ ਖਾਤਿਆਂ ਨਾਲ ਲਿੰਕ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਦੌਰਾਨ ਨਗਦ ਕਰਜ਼ਾ ਹੱਦ (ਸੀਸੀਐੱਲ) ਖਰੀਦ ਸੀਜ਼ਨ ਦੇ ਅੰਤ ਵਿੱਚ ਜਾਰੀ ਹੁੰਦੀ ਸੀ ਜਦਕਿ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਇਸ ਦਾ ਬੰਦੋਬਸਤ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਰ ਲਿਆ ਜਾਂਦਾ ਹੈ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਲਈ ਝੋਨੇ ਦੀ ਫਸਲ ਦਾ ਬਦਲ ਲੱਭਣਾ ਪਵੇਗਾ ਤੇ ਇਸ ਦੀ ਥਾਂ ਦਾਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਪਰ ਉਸ ਦਾ ਵੀ ਘੱਟੋ ਘੱਟ ਭਾਅ ਮਿਥਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮਸਲਾ ਕੇਂਦਰ ਕੋਲ ਉਠਾਉਣਗੇ। ਕੈਪਟਨ ਨੇ ਆੜ੍ਹਤੀਆਂ ਵੱਲੋਂ ਪੀ.ਐਫ.ਐਮ.ਐਸ. ਵਿਧੀ ਅਪਣਾਉਣ ਦੇ ਕੀਤੇ ਫੈਸਲੇ ’ਤੇ ਵੀ ਤਸੱਲੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਨਾਲ ਜੂਝ ਰਿਹਾ ਸੂਬਾ ਇਸ ਰਕਮ ਦੇ ਜਾਰੀ ਹੋਣ ਵਿੱਚ ਹੋਰ ਦੇਰੀ ਨਹੀਂ ਸਹਾਰ ਸਕਦਾ ਅਤੇ ਇਸ ਵਿੱਚ ਆੜ੍ਹਤੀਆਂ ਨੂੰ ਅਦਾ ਕੀਤੇ ਜਾ ਚੁੱਕੇ 500 ਕਰੋੜ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ।
ਆੜ੍ਹਤੀ ਐਸੋਸੀਏਸ਼ਨਾਂ ਦੇ ਇਕੱਠ ਨੂੰ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ, ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸੂਬੇ ਦੀਆਂ ਜੇਲ਼ਾਂ ਅੰਦਰ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੈਪਟਨ ਸਰਕਾਰ ਨੂੰ ਸੁਹਿਰਦ ਕਦਮ ਚੱੁਕੇ ਜਾਣ ਦੀ ਲੋੜ ਹੈ:ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਸ਼ੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਉਪ ਨੇਤਾ ਤੇ ਜਗਰਾਉਂ ਤੋਂ 'ਆਪ' ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਜੇਲ੍ਹਾਂ ਅੰਦਰ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਮੌਤਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਜਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ।ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸੂਬੇ ਦੀਆਂ ਜੇਲਾਂ 'ਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਜੇਲਾਂ ਦੀ ਚਾਰਦੀਵਾਰੀ ਅੰਦਰ ਕੈਦੀ ਹੀ ਸੁਰੱਖਿਅਤ ਨਹੀਂ ਹਨ ਤਾਂ ਸੂਬੇ ਦੇ ਲੋਕ ਕਿਵੇਂ ਆਪਣੇ-ਆਪ ਨੂੰ ਮਹਿਫੂਜ਼ ਸਮਝ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਲਾਂ ਸੂਬੇ ਦੇ ਲੋਕ ਕਿਵੇਂ ਆਪਣੇ-ਆਪ ਨੂੰ ਮਹਿਫੂਜ ਸਮਝ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਲ੍ਹਾਂ ਅੱਜ ਜੰਗ ਦਾ ਮੈਦਾਨ ਬਣ ਚੁੱਕੀਆਂ ਹਨ ਤੇ ਕੈਦੀ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਸੈਟਰਲ ਜੇਲ ਲੁਧਿਆਣਾ ਵਿਚ ਹੋਈ ਘਟਨਾ ਦੌਰਾਨ ਸ਼ਰੇਆਮ ਗੋਲੀਆਂ ਚੱਲੀਆਂ,ਬੈਰਕਾਂ ਨੂੰ ਅੱਗ ਲਾਈ ਗਈ ਤੇ ਇੱਟਾਂ ਰੋੜੇ ਚੱਲਣ ਨਾਲ ਕੋਈ ਕੈਂਦੀ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।ਹਾਈ ਸਕਿੳਰਟੀ ਜੇਲ ਨਾਭਾ ਅੰਦਰ ਕੈਂਦੀਆਂ ਵੱਲੋ ਸ਼ਰੇਆਮ ਇਕ ਵਿਆਕਤੀ ਦਾ ਕਤਲ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਿੱਤ-ਦਿਨ ਵਾਪਰਦੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਕਾਂਗਰਸ ਸਰਕਾਰ ਫੇਲ ਸਾਬਤ ਹੋਈ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਂਗਰਸ ਸਰਕਾਰ ਫੇਲ ਸਾਬਤ ਹੋਈ ਹੈ ਤੇ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ਦੇ ਮੱਥੇ 'ਤੇ ਕਲੰਕ ਹਨ।ਵਿਧਾਇਕ ਨੇ ਕਿਹਾ ਕਿ ਨਿੱਤ-ਦਿਨ ਵਾਪਰਦੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੈਪਟਨ ਸਰਕਾਰ ਨੂੰ ਸੁਹਿਰਦ ਕਦਮ ਚੁੱਕੇ ਜਾਣ ਦੀ ਲੋੜ ਹੈ।

ਬੱਚਾ ਚੋਰ ਦੇ ਭੁਲਖੇ ਲੋਕਾਂ ਨੇੇ ਆਸ਼ਕਾਂ ਨੂੰ ਚਾੜਿਆ ਖੂਬ ਕੁਟਾਪਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਮੋਟਰਸਾਈਕਲ 'ਤੇ ਘੁੰਮ ਰਹੇ ਦੌ ਨੌਜਵਾਨਾਂ ਨੂੰ ਲੋਕਾਂ ਨੇ ਸ਼ੱਕ ਦੇ ਅਧਾਰ 'ਤੇ ਬੱਚਾ ਚੋਰ-ਬੱਚਾ ਚੋਰ ਕਹਿ ਕੇ ਕੁਟਾਪਾ ਚਾੜ੍ਹ ਦਿੱਤਾ।ਜੇਕਰ ਪੁਲਸ ਮੌਕੇ 'ਤੇ ਨਾ ਪਹੁੰਚਦੀ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮੱੁਲ੍ਹੀਆਂ ਵਿਖੇ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਬੱਚਿਆਂ ਨੂੰ ਰੋਕ-ਰੋਕ ਕੇ ਕਿਸੇ ਦਾ ਘਰ ਪੁੱਛ ਰਹੇ ਸਨ।ਸ਼ੱਕ ਪੈਣ 'ਤੇ ਜਦ ਪਿੰਡ ਦੇ ਲੋਕ ਇੱਕਠੇ ਹੋਣ ਲੱਗੇ ਤਾਂ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਪਿੰਡ ਗਾਲਿਬ ਕਲਾਂ ਵੱਲ ਭਜਾ ਲਿਆ।ਰੌਲਾ ਪੈਣ 'ਤੇ ਲੋਕ ਉਨ੍ਹਾਂ ਦੇ ਪਿੱਛੇ ਭੱਜ ਨਿਕਲੇ ਤੇ ਟੈਲੀਫੋਨਾਂ ਰਾਹੀਂ ਇਸ ਦੀ ਸੂਚਨਾ ਪਿੰਡ ਗਾਲਿਬ ਕਲਾਂ ਵਾਲਿਆਂ ਨੂੰ ਦੇ ਦਿੱਤੀ।ਗਾਲਿਬ ਕਲਾਂ ਵਿਖੇ ਇਕਦਮ ਬੱਚੇ ਚੁੱਕਣ ਵਾਲੇ ਆ ਗਏ ਦਾ ਰੌਲਾ ਪੈ ਗਿਆ ਤੇ ਲੋਕਾਂ ਨੂੰ ਚੁਕੰਨੇ ਰਹਿਣ ਲਈ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ। ਪਿੰਡ ਗਾਲਿਬ ਕਲਾਂ ਵਿਖੇ ਦਾਖਲ ਹੁੰਦਿਆਂ ਦੀ ਦੋਹਾਂ ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਤੇ ਵੱਡੀ ਗਿਣਤੀ 'ਚ ਇੱਕਠੇ ਹੋ ਕੇ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ।ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਨੌਜਵਾਨ ਪਿੰਡ ਸੁਧਾਰ ਨੇੜਲੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ ਤੇ ਉਹ ਤਲਵੰਡੀ ਮੱਲ੍ਹੀਆਂ ਵਿਖੇ ਕਿਸੇ ਕੁੜੀ (ਪ੍ਰੇਮਿਕਾ)ਨੂੰ ਮਿਲਣ ਆਏ ਸਨ।ਪ੍ਰੇਮਿਕਾ ਦਾ ਘਰ ਭਾ

ਸਰਕਾਰੀ ਹਾੲੀ ਸਕੂਲ ਰਾਮਗੜ ਬਰਨਾਲਾ ਵਿਖੇ ਲੱਗਿਅਾ ਗਣਿਤ ਮੇਲਾ

ਬਰਨਾਲਾ ,ਅਗਸਤ 2019-(ਗੁਰਸੇਵਕ ਸੋਹੀ)-ਮਾਣਯੋਗ ਸਿੱਖਿਅਾ ਸਕੱਤਰ ਕਿ੍ਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ ਮਾਣਯੋਗ ਜ਼ਿਲਾ  ਸਿੱਖਿਅਾ ਅਫਸਰ ੳੁਪ ਜ਼ਿਲਾ  ਸਿੱਖਿਅਾ ਅਫਸਰ ਹਰਕਮਲਜੀਤ ਕੌਰ ਡੀ ਅੈਸ,ਅੈਸ,ਟੀ,ਅੈਚ ਅਤੇ ਪੁਨੀਤ ਕੁਮਾਰ ਜੀ ਦੀ ਪੇ੍ਰਣਾ ਸਦਕਾ ਪੜੋ ਪੰਜਾਬ ਪੜਾਓ ਪੰਜਾਬ ਪੋ੍ਜੈਕਟ ਤਹਿਤ ਸਕੂਲ ਮੁਖੀ ਸਰਦਾਰ ਹਾਕਮ ਸਿੰਘ ਜੀ ਦੀ ਅਗਵਾੲੀ ਹੇਠ ਮੈਥ ਮਿਸਟੈ੍ਸ ਮਨਜਿੰਦਰ ਕੌਰ ਵੱਲੋ ਤਿਅਾਰ ਕਰਵਾੲੇ ਗੲੇ ਮਾਡਲ  ਚਾਰਟ  ਅੈਕਟੀਵਿਟੀ ਪਲੇਅ ਅਾਦਿ ਪ੍ਦਰਸਿਤ ਕਰਨ ਲੲੀ ਸਕੂਲ ਵਿੱਚ ਗਣਿਤ ਮੇਲਾ ਲਗਾੲਿਅਾ ਗਿਅਾ !ਜਿਸ ਦਾ ੳੁਦਘਾਟਨ ਸਰਪੰਚ ਰਾਜਵਿੰਦਰ ਸਿੰਘ ਰਾਜਾ  ਨੇ ਰੀਵਨ ਕੱਟ ਕੇ ਕੀਤਾ!ੲਿਸ ਮੇਲੇ ਵਿੱਚ ਛੇਵੀਂ ਤੋ ਦਸਵੀਂ ਦੇ ਵਿਦਿਅਾਰਥੀਅਾ ਨੇ ਭਾਗ ਲਿਅਾ !ਸਕੂਲ  ਮੁਖੀ ਹਾਕਮ ਸਿੰਘ ਨੇ ਦੱਸਿਅਾ ਕਿ ਗਣਿਤ ਵਰਗੇ ਵਿਸ਼ੇ ਨੂੰ ਪੈ੍ਕਟੀਕਲ ਰਾਹੀ ਸਿੱਖਣਾ ੲਿੱਕ ਬਹੁਤ ਵਧੀਅਾ ੳੁਪਰਾਲਾ  ਹੈ !ਬੱਚੇ  ਖੇਡ ਹੀ ਖੇਡ ਵਿੱਚ ਗਣਿਤ ਦੀਅਾ ਪਹੇਲੀਅਾ ਹੱਲ ਕਰ ਲੈਦੇ ਹਨ !ੲਿਸ ਮੌਕੇ ਸਰਪੰਚ ,ਪੰਚ ਪਰਵਿੰਦਰ ਸਿੰਘ ,ਪੰਚ ਗੁਰਮੇਲ  ਸਿੰਘ,ਪੰਚ ਸਤਨਾਮ ਸਿੰਘ,ਪੰਚ ਕਰਮਜੀਤ ਸਿੰਘ,ਪੰਚ ਬਲਦੇਵ ਸਿੰਘ,ਪੰਚ ਸੁਖਚੈਨ ਸਿੰਘ ,ਹਰਬੰਸ ਸਿੰਘ,ਜੁਗਰਾਜ  ਸਿੰਘ,ਗੁਰਜੰਟ ਸਿੰਘ,ਹਾਕਮ ਸਿੰਘ ਮਾਸਟਰ ਗੁਰਦੇਵ  ਸਿੰਘ ਅੈਸ,ਅੈਮ,ਸੀ ਮੈਂਬਰ ਚਰਨਜੀਤ ਕੌਰ ,ਅੈਸ,ਅੈਮ ਸੀ ਮੈਂਬਰ ਬਲਜੀਤ ਕੌਰ ਅਤੇ ਪੇ੍ਮ ਸਿੰਘ ਸਿਮਰਜੀਤ ਕੌਰ ਸਕੂਲ ਸਟਾਫ.ਮਨਜਿੰਦਰ ਕੌਰ ਅਮਿ੍ਤਪਾਲ ,ਹਰਪਰੀਤ ਕੌਰ,ਹਰਮਨਦੀਪ ਕੌਰ,ਸਰਦਾਰ ਪਲਵਿੰਦਰ ਸਿੰਘ ਰਜੀਤ ਕੁਮਾਰ,ਸੰਜੀਵ ਕੁਮਾਰ,ਅਮਨਦੀਪ ਕੌਰ,ਸਬਲਵਿੰਦਰ ਸਿੰਘ ,ਬੀ ਅੈਡ ਟਰੇਨਿੰਗ ਵਾਲੀਅਾ ਲੜਕੀਅਾ ਕਿਰਨਦੀਪ ਕੌਰ,ਲਵਪਰੀਤ ਕੌਰ,ਬਲਜੀਤ ਕੌਰ ਅਾਦਿ ਹਾਜ਼ਰ!

ਸਕੂਲ ਛੀਨੀਵਾਲ ਕਲਾਂ ਗਣਿਤ ਮੇਲਾ ਮਨਾੲਿਅਾ ਗਿਅਾ

ਬਰਨਾਲਾ,ਅਗਸਤ 2019- (ਗੁਰਸੇਵਕ ਸੋਹੀ)-ਜਿਲਾ ਸਿੱਖਿਅਾ ਅਫਸਰ(ਸਿ 'ਸਿੱ) ਮੈਡਮ ਰਾਜਵੰਤ ਕੌਰ ਦੇ ਦਿਸਾ ਨਿਰਦੇਸ ਅਤੇ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਦੀ ਅਗਵਾੲੀ ਹੇਠ ਅੱਜ ਮਿਤੀ 06-08-19  ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਵਿਖੇ ਪੜੋ ਪੰਜਾਬ ਪੜਾਓ ਪੰਜਾਬ ਅਧੀਨ ਮੇਲਾ ਕਰਵਾੲਿਅਾ ਗਿਅਾ !ੲਿਸ ਮੇਲੇ ਵਿੱਚ ਛੇਵੀ ਤੋ ਦਸਵੀਂ ਜਮਾਤ ਤੱਕ ਗਣਿਤ ਦੀਅਾ ਵੱਖ -ਵੱਖ  ਕਿਰਿਅਾਵਾ ਕਰਵਾੲੀਅਾ ਗੲੀਅਾ ਜਿਸ ਦੀ ਤਿਅਾਰੀ ਗਣਿਤ ਮਾਸਟਰ ਜਗਵਿੰਦਰ ਸਿੰਘ ਅਤੇ ਮੈਥ ਮਿਸਟੈ੍ਸ ਰੌਸਨੀ ਅਰੋੜਾ ਦੁਅਾਰਾ ਕਰਵਾੲੀ ਗੲੀ!ਮੈਥ ਦੀਅਾ ਕਿਰਿਅਾਵਾ ਨੂੰ ੳੁਚੇਚੇ ਤੌਰ ਤੇ ਪਹੁੰਚੇ ਬਲਾਕ ਮੈਂਟਰ ਸਤੀਸ਼ ਕੁਮਾਰ ਜੈਦਿਕਾ ਦੁਅਾਰਾ ਨਿਰੀਖਣ ਕੀਤਾ ਗਿਅਾ!ੲਿਸ ਮੌਕੇ ਸਮੂਹ ਸਟਾਫ ਦੁਅਰਾ ਵਿਸੇਸ਼ ਸਹਿਯੋਗ ਦਿੱਤਾ ਗਿਅਾ !ੲਿਸ ਮੇਲੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਪਤਵੰਤੇ ਸੱਜਣ ਅਤੇ ਬੱਚਿਅਾ ਦੇ ਮਾਪਿਅਾ ਨੇ ਵਿਸੇਸ਼ ਤੌਰ ਤੇ ਪਹੁੰਚੇ ਪਿ੍ੰਸੀਪਲ ਮੈਡਮ ਸਤਵੰਤ ਕੌਰ ਰਾੲੇਸਰ (ਪਟਿਅਾਲਾ)ਨੇ ਬੱਚਿਅਾ ਦੀ ਹੌਸਲਾ ਅਫਜਾੲੀ ਕੀਤੀ!

ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਇਆ ਭਰਵਾਂ ਸਵਾਗਤ

ਅੰਮ੍ਰਿਤਸਰ, ਅਗਸਤ 2019 -  ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ 4:00 ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ। ਇਹ ਦ੍ਰਿਸ਼ ਆਪਣੇ ਆਪ ਵਿਚ ਅਲੌਕਿਕ ਸੀ। ਜੀਰੋ ਲਾਈਨ ਤੋਂ ਜਿਉਂ ਹੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਸਹਿਤ ਲੈ ਕੇ ਭਾਰਤ ਦਾਖ਼ਲ ਹੋਏ ਤਾਂ ਸੰਗਤਾਂ ਨੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਸਰਹੱਦ ਦਾ ਮਾਹੌਲ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਭਾਰਤ ਦਾਖਲ ਹੋਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ। ਇੱਥੇ ਪੰਜਾਬ ਪੁਲਿਸ ਨੇ ਆਪਣੇ ਰਵਾਇਤੀ ਢੰਗ ਨਾਲ ਗਾਡ ਆਫ ਆਨਰ ਦਿੱਤਾ। ਅਟਾਰੀ ਸਰਹੱਦ ਤੋਂ ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸੇਵਾ ਨਿਭਾਈ। ਇਸ ਦੌਰਾਨ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਅਟਾਰੀ ਸਰਹੱਦ ਤੋਂ ਸ੍ਰੀ ਅੰਮਿਤਸਰ ਦੇ ਰਸਤੇ ਵੱਖ-ਵੱਖ ਥਾਵਾਂ 'ਤੇ ਸੰਪਰਦਾਵਾਂ ਅਤੇ ਸੰਗਤਾਂ ਵੱਲੋਂ ਲੰਗਰ ਲਗਾੲ ਗਏ। ਨਗਰ ਕੀਰਤਨ ਦੇ ਸਵਾਗਤ ਲਈ ਬੈਂਡ ਪਾਰਟੀਆਂ ਅਤੇ ਗਤਕਾ ਅਖਾੜਿਆਂ ਨੇ ਵੀ ਸ਼ਮੂਲੀਅਤ ਕੀਤੀ। ਸਕੂਲਾਂ ਦੇ ਬੱਚੇ ਵੀ ਖ਼ਾਲਸਾਈ ਬਾਣਾ ਪਹਿਨ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਸੰਗਤਾਂ ਲਈ ਲੰਗਰਾਂ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੌਸ਼ਹਿਰਾਢਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮਹਿੰਦਰ ਸਿੰਘ ਆਹਲੀ, ਅਵਤਾਰ ਸਿੰਘ ਸੈਂਪਲਾ, ਬਲਵਿੰਦਰ ਸਿੰਘ ਜੌੜਾਸਿੰਘਾ, ਇੰਜ: ਸੁਖਮਿੰਦਰ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਜਸਵਿੰਦਰ ਸਿੰਘ ਦੀਨਪੁਰ, ਕੁਲਵਿੰਦਰ ਸਿੰਘ ਰਮਦਾਸ ਆਦਿ ਵੀ ਮੌਜੂਦ ਸਨ।

ਪਿੰਡ ਕਲਾਲਾ ਦੀ ਪੰਚਾਇਤ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਦੀ ਹੋਈ

ਬਰਨਾਲਾ,ਜੁਲਾਈ 2019(ਗੁਰਸੇਵਕ ਸੋਹੀ) ਪਿੰਡ ਕਲਾਲਾ ਦੀ ਗਰਾਮ ਪਚਾਈਤ ਵਲੋ  ਪਿੰਡ ਦੀ ਖੂਬ ਸੂਰਤੀ ਲਈ ਤਰਾਂ ਤਰਾਂ ਦੇ ਜਤਣ  ਕੀਤੇ ਜਾ ਰਹੇ ਨੇ ,ਸਰਪੰਚ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਰਾਣਾ ਦਾ ਕਹਿਨਾ ਹੈ ਕਿ ਪਿੰਡ ਦਿਆ ਗਲੀਆ ਚੌਕਾ ਵਿੱਚ ਪਿਛਲੇ ਬਹੁਤ ਸਾਲਾ  ਤੋ ਪਇਆ ਰੂੜੀਆ ਪਿੰਡ ਵਾਸੀਆ ਦੀ ਸੈਮਤੀ ਨਾਲ ਚਕਵਾ  ਕੇ ਪਿੰਡ  ਵਿੱਚੋ ਗੰਦਾ ਪਾਣੀ ਕੱਡਣ ਲਈ ਜੰਗੀ ਪੱਦਰ ਤੇ ਨਾਲੇ ਬਣਾ ਕੇ ਪਾਣੀ ਪਿੰਡ ਵਿੱਚੋ ਬਾਹਰ  ਕੱਡਿਆ ਜਾ ਰਿਹਾ ਹੈ , ਜਿਨਾ ਵਿੱਚ ਪੰਚ ਹਰਬੰਸ ਕੌਰ,ਪੰਚ ਕਰਮਜੀਤ ਕੌਰ,ਪੰਚ ਸਨਤੋਖ ਸਿੰਘ ,ਪੰਚ ਰਾਜ  ਕੁਮਾਰ ਆਦਿ ।

ਨਸਿਆ ਨੇ ਬੁਝਾਏ ਦੋ ਘਰਾ ਦੇ ਚਿਰਾਗ

ਬਰਨਾਲਾ,ਜੁਲਾਈ 2019(ਗੁਰਸੇਵਕ ਸੋਹੀ)ਪਿੰਡ ਬੀਹਲਾ ਵਿੱਚ ਦੋ ਨੌਜਵਾਨਾ ਵੱਲੋ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ   ਲਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸਿਆ ਦੇ ਵਗਦੇ  ਦਰਿਆ ਵਿੱਚ ਡੁੱਬ ਗਏ ਹਨ ।ਮਿ੍ਤਕਾ  ਦੀ ਪਹਿਚਾਣ  ਗੁਰਕੀਰਤ ਸਿੰਘ ਤੇ ਜਸਵਿੰਦਰ  ਸਿੰਘ ਵਜੋ  ਹੋਈ ਹੈ।ਇਹਨਾ ਨੌਜਵਾਨਾ ਦੀ ਉਮਰ   (21)ਤੇ 25 ਸਾਲ ਦੀ ਸੀ ਦੋਵੇ  ਬਾਰਵੀ ਪਾਸ  ਤੇ ਬੇ ਰੋਜਗਾਰ  ਸਨ। ਕੈਪਟਨ  ਸਰਕਾਰ  ਦੇ ਕੀਤੇ ਵਾਅਦਿਆ ਹਫਤਿਆ ਵਿੱਚ ਨਸਾ ਬੰਦ ਕਰ ਵਾਉਣ ਦੀਆ ਗੱਲਾ ਝੂਠੀਆ ਸਾਬਿਤ  ਹੋ  ਚੁੱਕੀਆ ਨੇ ਗੁਰ ਕੀਰਤ ਦੇ ਪਿਤਾ ਬਲਦੇਵ  ਤੇ ਜਸਵਿੰਦਰ  ਦੇ ਪਿਤਾ ਭੁਪਿੰਦਰ  ਸਿੰਘ ਨੇ ਦੱਸਿਆ ਕਿ ਉਹ ਬੇ ਰੋਜਗਾਰ  ਹੋਣ  ਕਰ ਕੇ ਨਸੇ  ਕਰਣ ਲੱਗ ਪਏ  ਸਨ।  ਨਸ਼ਾ ਨਾ ਮਿਲਣ ਕਰਕੇ ਆਪਣੇ ਆਪ ਨੂੰ ਫਾਹਾ ਲਾ ਲਿਆ ਤੇ ਸਦਾ  ਲਈ ਕੈਪਟਨ ਸਰਕਾਰ  ਪੰਜਾਬੀਆ ਦੇ ਤਾਹਨਿਆ ਵਿੱਚ ਫਸ ਚੁੱਕੇ ਹਨ ।

 

ਪਿੰਡ ਬੀਹਲਾ ਵਿਖੇ ਡਿਸਪੈਸਰੀ ਬਿਨਾ ਦਵਾਈਆ ਤੋ ਚਲਦੀ ਹੈ

ਬਰਨਾਲਾ ,ਜੁਲਾਈ 2019-(ਗੁਰਸੇਵਕ ਸੋਹੀ)-ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਇਹ ਨਾਅਰਾ ਝੂਠਾ ਸਾਬਿਤ ਹੋ ਰਿਹਾ ਹੈ।ਪਿੰਡ ਬੀਹਲਾ  ਵਿਖੇ ਡਿਸਪੈਸਰੀ ਵਿੱਚ ਡਾਕਟਰ ਤਾ ਹੈ ਲੋਹੇ ਦੀਆ ਅਲਮਾਰੀਆ ਦਵਾਈਆ ਉਡੀਕ ਰਹੀਆ ਹਨ।ਡਾਕਟਰ ਡਿੰਪਲ ਜਿੰਦਲ ਦਾ ਕਹਿਣਾ ਹੈ ਸ਼ਟਾਫ ਆਪਣੀ ਜੇਬ  ਵਿੱਚੋ ਪੈਸੇ ਲਾ ਕੇ ਕੁਝ ਦਵਾਈਆ ਲੈ ਕੇ ਆਉਦਾ ਹੈ ।  ਮਰੀਜ ਆਉਦਾ ਹੈ ਪਰਚੀ ਤੇ ਪਿੰਨ ਵਾਲੀ ਲਿਖੀ ਦਵਾਈ ਲੈ ਕਿ ਮੁੜ ਜਾਦਾ  ਹੈ ।  ਇਲਾਕੇ  ਅੰਦਰ ਕੁਝ ਡਿਸਪੈਸਰੀਆ ਐਨ  ਆਰ ਆਈ ਅਤੇ ਪਿੰਡ ਵਿੱਚ ਬਣੀਆ ਕਲੱਬਾ ਦੇ ਸਹਾਰੇ ਚੱਲ ਰਹੀਆ ਨੇ ਜਿਥੇ ਕਿਹਾ ਜਾ ਸਕਦਾ  ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ।ਬਿਮਾਰੀਆ  ਨੇ ਹਰ ਇਨਸਾਨ  ਨੂੰ ਆਪਣੀ ਲਪੇਟ  ਵਿੱਚ ਲੈ ਰੱਖਿਆ ਹੈ ਕਿਸਮਤ  ਵਾਲਾ  ਇਨਸਾਨ ਹੈ ਜੋ ਦਵਾਈ ਨਹੀ ਖਾਦਾ ਨਹੀ ਤਾ ਹਰ ਕੋਈ ਨਾ ਕੋਈ ਦਵਾਈ ਖਾਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਪਬਲਿਕ  ਸਾਡੇ ਤੇ ਤਰਾ  ਤਰਾ ਦੋਸ਼ ਲਾਉਦੇ  ਨੇ ਕਿ ਦਵਾਈਆ ਸ਼ਾਇਦ ਡਾਕਟਰ ਗਾਇਬ  ਕਰ ਦਿੰਦੇ ਨੇ ਹਰ ਰੋਜ  ਮਰੀਜਾ ਨਾਲ ਤੂੰ ਤੂੰ ਮੈ ਮੈ ਹੁੰਦੀ ਹੈ ਬਹੁਤ ਸਰਮ  ਵਾਲੀ ਗੱਲ ਹੈ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਸਰਕਾਰ ਕਦੋ ਜਾਗੇਗੀ।

ਪੰਜਾਬ ਅੰਦਰ ਔਰਤਾਂ ਦਾ ਭਵਿੱਖ ਸੁਰੱਖਿਅਤ ਨਹੀਂ - ਗੁਰਸੇਵਕ ਮੱਲਾ

ਬਰਨਾਲਾ ,ਜੁਲਾਈ 2019 ( ਗੁਰਸੇਵਕ ਸੌਹੀ)ਜਦੋਂ ਤੋਂ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਆਈ ਆ ਉਦੋਂ ਤੋਂ ਹੀ ਪੰਜਾਬ ਵਿੱਚ ਅਪਰਾਧ ਲਗਾਤਾਰ ਵੱਧਦੇ ਜਾ ਰਹੇ ਇਹਨਾਂ ਸ਼ਬਦਾਂ ਪਰਗਟਾਵਾ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿਂਘ ਮੱਲਾ ਨੇ ਕੀਤਾ। ਪਹਿਲਾਂ ਤਾ ਧਰਮਕੌਟ ਦੇ ਨਜਦੀਕ ਪੰਡੌਰੀ ਦੀ ਇੱਕ ਵਿਧਵਾ ਔਰਤ ਦੀ ਜਮੀਨ ਤੇ ਨਾਜਾਇਜ ਕਬਜਾ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਫੇਰ ਥਾਣਾ ਬਿਲਗਾ  ਦੇ ਐਸ ਐਚ ਓ ਦੀ ਹਾਜਰੀ ਵਿੱਚ ਇੱਕ ਹੋਰ ਵਿਧਵਾ ਔਰਤ ਵੱਲੌਂ ਠੇਕੇ ਤੇ ਲਈ ਜਮੀਨ ਇੱਕ ਵਲੈਤੀਏ ਨੇ ਵਾਹ ਲਈ  ਇਸਦਾ ਦਾ ਇੱਕ  ਵੀਡੀਓ ਵਾਇਰਲ ਹੋਇਆ ਸੀ।ਤੇ ਹੁਣ ਸਮਰਾਲਾ ਦੇ ਬਰਮਾ ਦੀ ਇੱਕ ਬਜੁਰਗ ਔਰਤ ਜੋ ਵਿਧਵਾ ਸੀ ਦੇ ਘਰ ਉੱਤੇ ਇਕ ਏ ਐਸ ਆਈ ਤੇ ਇੱਕ  ਸਰਪੰਚ ਵੱਲੌਂ ਨਾਜਾਇਜ  ਕਬਜਾ ਕਰਵਾਇਆ ਤੇ ਮਾਤਾ ਦੀ ਕੁੱਟਮਾਰ ਵੀ ਕੀਤੀ ਜੋ ਕਿ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਬਹੁਤ ਘਟੀਆ ਸੋਚ ਵਾਲੇ ਇਹਨਾਂ ਦੌਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਅਪਰਾਧੀਆਂ ਨੂੰ ਸਹਿ ਦੇਣ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਪੰਜਾਬ ਨੂੰ ਜੰਗਲ ਰਾਜ ਬਣਨ ਤੋ ਰੋਕਿਆ ਜਾ ਸਕੇਏ। ਔਰਤਾਂ  ਸੁਰੱਖਿਅਤ ਨਹੀਂ  ਆਏ ਦਿਨ ਬੱਚਿਆ ਦੇ ਅਗਵਾ ਕਰਨ ਅਤੇ ਕਤਲਾਂ ਦੀ ਵੱਧ ਰਹੀ ਗਿਣਤੀ ਉਪਰੌਂ ਸਮੇਂ  ਸਿਰ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਨਾ ਹੋਣਾ ਇਹ ਸਭ ਮਾੜੇ ਸਿਸਟਮ ਦੀ  ਅਪਰਾਧੀਆਂ ਨਾਲ ਮਿਲੀਭੁਗਤ ਸਾਬਤ ਕਰਦੀ ਆ।

ਰੋਦੇ ਹੈ ਗਰੀਬ ਬੀਮਾਰ ਚੁਣ ਕੇ ਕੈਪਟਨ ਦੀ ਸਰਕਾਰ

ਮਹਿਲ ਕਲਾਂ ਜੁਲਾਈ 2019 (ਗੁਰਸੇਵਕ ਸੋਹੀ) ਪਿੰਡ ਛੀਨੀਵਾਲ ਕਲਾਂ ਡਿਸਪੈਸਰੀ ਦਾ ਇਨਾ ਕੁ ਬੁਰਾ ਹਾਲ ਹੈ ਕਿ ਡਿਸਪੈਸਰੀ ਦੇ ਅੰਦਰ ਵੜਕੇ ਮਰੀਜ ਦੇ ਮੂੰਹ ਚੋ ਗਾਲਾਂ ਨਿਕਲ ਰਹੀਆ ਨੇ ਡਾਕਟਰ ਤਾਂ ਹੈ ਪਰ ਕਿਸੇ ਮਰੀਜ ਨੂੰ ਦੇਣ ਲਈ ਦਵਾਈ ਨਈ ਹੈ ।  ਡਾਕਟਰ ਦਾ ਕਹਿਣਾ ਹੈ ਕਿ ਅਸੀ ਆਪਣੇ ਪੈਸਿਆ ਦੀ ਥੋੜੀ ਬਹੁਤੀ ਦੁਵਾਈ ਲੈ ਕਿ ਆਓ ਹਾਂ ਤਾ ਕਿਸੇ ਨੂੰ ਕੋਈ ਨਾ ਕੋਈ ਦਵਾਈ ਦੇ ਸਕੀਇ ਏ ਨਈ ਤਾ ਵੇਲੇ ਬੈਠਿਆ ਨੂੰ ਬਹੁਤ ਬੁਰਾ ਲਗਦਾ ।  ਲੋਹੇ ਦੀਆ ਲਬਾਰੀਆ ਬਿਲਕੁਲ ਖਾਲੀ ਪਈਆ ਨਾਲ ਲਗਦੇ ਪਿੰਡ ਗਹਿਲ ਦੀਵਾਨੇ ਜਿਥੇ ਕਿ ਐਨ ਆਰ ਆਈ ਜਾਂ ਕਲੱਬਾ ਵਾਲੇ ਮਿਲਜੁਲ ਕਦੇ ਵੀ ਕੋਈ ਦਵਾਈ ਡਿਸਪੈਸਰੀ ਵਿੱਚੋ ਖਤਮ ਨੀ ਹੋਣ ਦਿੰਦੇ ਡਾਕਟਰਾ ਦਾ ਕਹਿਣਾ ਹੈ ਕਿ ਅਸੀ ਸਾਡੇ ਮਹਿਕਮੇ ਨਾਲ ਗੱਲਬਾਤ ਕੀਤੀ ਹੈ ਕਿ ਥੋੜੇ ਦਿਨਾਂ ਵਿੱਚ ਦਵਾਈਆ ਆਜਾਣਗੀਆ ।

ਅਨਾਥ ਬੱਚਿਆ ਦਾ ਸਹਾਰਾ ਬਣੇ ਸੰਤ ਬਾਬਾ ਸੂਬਾ ਸਿੰਘ ਕਨੇਡਾ ਵਾਲੇ

ਮਹਿਲ ਕਲਾ, ਜੁਲਾਈ 2019(ਗੁਰਸੇਵਕ ਸੋਹੀ)ਨੇਤਰਹੀਣ  ਅਤੇ ਅਨਾਥ ਆਸ਼ਰਮ ਚੇਰੀਟੇਬਲ ਟਰੱਸਟ ਗੁਰਦੁਆਰਾ ਚੰਦੂਅਆਣਾ ਸਾਹਿਬ ਛੇਵੀ ਪਾਤਸਾਹੀ।ਜੋ ਕਿ ਗਹਿਲ, ਦੀਵਾਨੇ, ਛੀਨੀਵਾਲ, ਨਰੈਣਗੜ ਸੋਹੀਆ ਵਿਚਕਾਰ ਹੈ। ਇਥੇ ਨੇਤਰਹੀਣ ਬੱਚਿਆ ਨੂੰ ਸੰਗੀਤ ਤੇ ਵਿੱਦਿਆ ਦੀ ਸਿੱਖਿਆ ਦਿੱਤੀ ਜਾਦੀ ਹੈ।ਇਹਨ ਬੱਚਿਆ ਦੀ ਦੇਖ ਰੇਖ ਸੰਤ ਬਾਬਾ ਸੂਬਾ ਸਿੰਘ ਕਨੇਡਾ ਵਾਲੇ ਕਰਦੇ ਹਨ।ਇਸ ਅਸਥਾਨ ਤੇ ਮੱਸਿਆ ਦਾ ਦਿਹਾੜਾ ਹਰ ਮਹੀਨੇ ਮਨਾਈਆ ਜਾਦਾ ਹੈ।ਇਹਨਾ ਬੱਚਿਆ ਨੂੰ ਭਾਰਤ ਦੇ ਅਲੱਗ ਅਲੱਗ ਸਟੇਟਾ ਵਿੱਚ ਕੀਰਤਨ ਕਰਨ ਦੇ ਮੌਕੇ ਮਿਲਦੇ ਹਨ।ਓੜੀਸਾ,ਯੂਪੀ,ਰਾਜਸਥਾਨ,ਹਜੂਰ ਸਾਹਿਬ ਅਤੇ ਹਿਮਾਚਲ ਪਰਦੇਸ ਹੋਰ ਸਟੇਟਾ ਵਿੱਚ ਕੀਰਤਨ ਕਰਨ ਦਾ ਮੌਕਾ ਮਿਲਿਆ।  ਅੱਜ ਕੱਲ ਵਿਹਲੜ ਸਾਧਾ  ਬਾਬਿਆ ਤੋ ਬਚਕੇ ਇਹਨਾਂ ਬੇ ਸਹਾਰਾ ਨੇਤਰਹੀਣ ਅਪਾਹਜ ਬੱਚਿਆ ਲਈ ਦਾਨ ਦਿੱਤਾ  ਜਾਵੇ ਤਾ ਇਹ ਅਸਲੀ ਦਾਨ ਹੈ ਤਾ ਜੋ ਇਹਨਾ ਬੱਚਿਆ ਦਾ ਭਵਿੱਖ ਬਣ ਸਕੇ । ਨੇਤਰਹੀਣ  ਮਾਸਟਰ ਮਨਦੀਪ ਸਿੰਘ ਰੰਧਾਵਾ ਇਹਨਾ ਦੀ ਵਕਾਲਤ ਕੀਤੀ ਹੋਈ ਹੈ ।  ਬੱਚਿਆ ਨੂੰ ਸਿਖਿਆ ਦੇ ਰਹੇ ਹਨ ਸੇਵਾਦਾਰ ਗਿਆਨੀ ਬਲਜੀਤ ਸਿੰਘ ,ਗਿਆਨੀ ਕਮਲ ਸਿੰਘ ਆਦਿ।