ਬਰਨਾਲਾ,ਅਕਤੂਬਰ 2019-(ਗੁਰਸੇਵਕ ਸੋਹੀ)-
ਮਹਿਲ ਕਲਾ ਦੀ ਦੁਸਹਿਰਾ ਕਮੇਟੀ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ(ਰਜਿ)ਵੱਲੋਂ ਇੱਕ ਵੱਖਰੇ ਢੰਗ ਨਾਲ ਦੁਸਹਿਰਾ ਮਨਾਇਆ ਗਿਆ।ਜਿੱਥੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਅਤੇ ਘਰੇਲੂ ਸਮਾਨਾਂ ਪੇਟੀ, ਅਲਮਾਰੀ,ਸੋਫੇ ਹਰ ਇੱਕ ਘਰ ਦੀ ਵਰਤੋਂ ਵਾਲੀ ਚੀਜ਼ਾਂ ਦੀ ਸਹੂਲਤ ਦਿੱਤੀ ਗਈ।ਪੱਤਰਕਾਰ ਗੁਰਸੇਵਕ ਸਹੋਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਲੱਖ ਰੁਪਏ ਦੇ ਸਮਾਨ ਨਾਲ ਧੀਆਂ ਨੂੰ ਪੁੰਨ ਦਾਨ ਕੀਤਾ ਗਿਆ।ਇਸ ਮੌਕੇ ਐਮ,ਐਲ,ਏ ਮਨਜੀਤ ਸਿੰਘ ਬਿਲਾਸਪੁਰ ਆਮ ਆਦਮੀ ਪਾਰਟੀ ਅਤੇ ਐਮ ਐਲ,ਏ ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਨੇ ਇਸ ਚੁੱਕੇ ਕਦਮ ਦੀ ਸਲਾਘਾ ਕੀਤੀ ਅਤੇ ਡੀ,ਐੱਸ, ਪ੍ਰੱਗਿਆ ਜੈਨ ਨੇ ਕਿਹਾ ਕਿ ਪਟਾਕੇ ਚਲਾਉਣ ਨਾਲ ਪੈਸੇ ਦੀ ਬਰਬਾਦੀ ਅਤੇ ਪ੍ਰਦੂਸ਼ਣ ਫੈਲਦਾ ਹੈ,ਮੈਂ ਕਮੇਟੀ ਦੇ ਇਸ ਕਦਮ ਤੋਂ ਬਹੁਤ ਖੁਸ਼ ਹਾਂ।ਐਸ, ਐਸ, ਪੀ ਸ:ਹਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਲੋੜਵੰਦਾ ਦੀ ਲੋੜ ਪੂਰੀ ਕਰਨ ਨਾਲ ਹੀ ਦੁਸਹਿਰੇ ਮੇਲੇ ਵਧੀਆ ਲੱਗਦੇ ਨੇ ਅਤੇ ਹਜਾਰਾਂ ਲੱਖਾਂ ਰੁਪਏ ਖਰਚ ਸੁਆਹ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਪ੍ਰਦੂਸ਼ਣ ਰਹਿਤ ਅਤੇ ਵਧੀਆ ਸੋਚ ਵਾਲੇ ਇਹੋਂ ਜਿਹੇ ਕਦਮ ਚੁੱਕਦੇ ਹਨ।ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਪੰਜਾਬ ਪੁਲਸ ਦੇ ਜਸਵਿੰਦਰ ਸਿੰਘ ਨੇ ਵੀ ਵਧੀਆ ਸਬਦਾਂ ਵਿੱਚ ਸਲਾਘਾ ਕੀਤੀ ਅਤੇ ਡੀ,ਸੀ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਹਮੇਸ਼ਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਾਜ ਨੂੰ ਮਹਿਲ ਕਲਾਂ ਦੇ ਸਮਾਜ ਸੇਵੀ ਲੋਕਾਂ ਵੱਲੋਂ ਇਹ ਕਦਮ ਚੁੱਕਣ ਤੇ ਪੰਜਾਬ ਵਿਚ ਨਵੀਂ ਸੋਚ ਪੈਂਦਾ ਹੋਵੇਂਗੀ।ਇਸ ਮੌਕੇ ਪਰਬਿੰਦਰ ਸਿੰਘ ਬੰਮਰਾ,ਪ੍ਰਧਾਨ ਹਰਵਿੰਦਰ ਸਿੰਘ ਜਿੰਦਲ ਅਤੇ ਸਮੂਹ ਪੱਤਰਕਾਰ ਭਾਈਚਾਰਾ।