You are here

ਪੰਜਾਬ

ਪਿੰਡ ਗਹਿਲ ਵਿਖੇ ਕਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ।

ਮਹਿਲ ਕਲਾਂ/ ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾਂ ਗੁਰਿੰਦਰਬੀਰ ਸਿੰਘ ਦੀਆ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਂ ਜਤਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੀ,ਐਚ,ਸੀ ਗਹਿਲ ਦੇ ਮੈਡੀਕਲ ਅਫ਼ਸਰ ਡਾਂ ਜਤਿੰਦਰ ਜੁਨੇਜਾ ਦੀ ਟੀਮ ਵੱਲੋਂ ਪਿੰਡ ਗਹਿਲ ਵਿਖੇ ਆਮ ਲੋਕਾਂ ਦਾ ਇਕੱਠ ਕਰਕੇ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋ ਨੇ ਲੋਕਾ ਨੂੰ ਦੱਸਿਆ ਕਿ ਕਰੋਨਾ ਵਾਇਰਸ ਲਾਗ ਦੀ ਬਿਮਾਰੀ ਹੈ।ਖੰਘ ਬੁਖਾਰ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ ਥਕਾਵਟ ਇਸ ਬਿਮਾਰੀ ਦੇ ਮੁੱਢਲੇ ਲੱਛਣ ਹਨ। ਸਰੀਰਕ ਸਫਾਈ  ਤੇ ਹੋਰ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਥਕਾਵਟ ਹੋਵੇ ਤਾਂ ਤੁਰੰਤ ਉਸ ਨੂੰ ਨੇੜਲੇ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਲਈ ਲਿਜਾਇਆ ਜਾਵੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋ ਸੁਚੇਤ ਰਹਿ ਕੇ ਸਿਹਤ ਵਿਭਾਗ ਦੀ ਜਾਣਕਾਰੀ ਨੂੰ ਹੀ ਸਹੀ ਮੰਨਿਆ ਜਾਵੇ। ਇਸ ਮੌਕੇ ਡਾਂ ਜਤਿੰਦਰ ਜੁਨੇਜਾ, ਡਾ ਸੀਮਾ ਬਾਂਸਲ, ਮਨਜੀਤ ਕੌਰ ਸਿਹਤ ਸੁਪਰਵਾਈਜ਼ਰ, ਰਾਜ ਸਿੰਘ ਐਮ, ਪੀ ਡਬਲਿਊ, ਰਾਕੇਸ਼ ਕੁਮਾਰ ਫਾਰਮਾਸਿਸਟ, ਪਰਮਜੀਤ ਕੌਰ ਏ, ਐਨ, ਐਮ, ਸਰਬਜੀਤ ਕੌਰ ਉਪ ਵੈਦ, ਆਸ਼ਾ ਵਰਕਰਾਂ ਤੋਂ ਇਲਾਵਾ ਪਿੰਡ ਗਹਿਲ ਦੇ ਪਤਵੰਤੇ ਸੱਜਣ ਹਾਜ਼ਰ ਸਨ।

ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਮਾਰਕਿਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਹਰਵਿੰਦਰ ਕੁਮਾਰ ਜਿੰਦਲ ਬਣੇ ਵਾਇਸ ਚੇਅਰਮੈਨ

ਮਹਿਲ ਕਲਾਂ17 ਮਾਰਚ (ਗੁਰਸੇਵਕ ਸਿੰਘ ਸੋਹੀ)  ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਬਾਰ ਚੇਅਰਮੈਨ ਸੂਚੀ ਵਿੱਚ ਮਾਰਕੀਟ ਕਮੇਟੀ ਮਹਿਲ ਕਲਾਂ ਲਈ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਸਿਫ਼ਾਰਸ਼ ਤੇ ਪੰਚਾਇਤ ਯੂਨੀਅਨ ਬਲਾਕ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ ਪੰਡੋਰੀ ਨੂੰ ਚੇਅਰਮੈਨ ਤੇ ਮਰਹੂਮ ਵਜ਼ੀਰ ਚੰਦ ਦੇ ਸਪੁੱਤਰ ਹਰਵਿੰਦਰ ਕੁਮਾਰ ਜਿੰਦਲ ਮਹਿਲ ਕਲਾਂ  ਨੂੰ ਉਪ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ ਹੈ ।    ਪੱਤਰਕਾਰਾਂ ਨਾਲ ਗੱਲਬਾਤ ਕਰਦੇ     ਨਵੇਂ ਬਣੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਅਤੇ ਵਾਇਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲਨੇ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸੂਬਾ ਪ੍ਰਧਾਨ ਸੁਨੀਲ ਸੁਨੀਲ ਜਾਖੜ ,ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ੁੰਮੇਵਾਰੀ ਸਰਕਾਰ ਵੱਲੋਂ ਸਾਨੂੰ ਸੌਂਪੀ ਗਈ ਹੈ ।ਉਸ ਨੂੰ ਮੈਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਗਾ ਅਤੇ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ । ਇਸ ਨਿਯੁਕਤੀ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਐਨ ਆਰ ਆਈ ਜੁਗਰਾਜ ਸਿੰਘ ਰੰਧਾਵਾ ਬੀਹਲਾ,  ਤਜਿੰਦਰ ਸਿੰਘ ਨਰਾਇਣਗੜ੍ਹ ਸੋਹੀਆਂ ਸਰਪੰਚ , ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਸਰਪੰਚ ਡਾਕਟਰ ਗੁਰਪ੍ਰੀਤ ਸਿੰਘ ਰਾਏਸਰ ,ਸਰਪੰਚ ਗੁਰਜੀਤ ਕੌਰ ਬਾਹਮਣੀਆਂ ,ਅਸੋਕ ਅਗਰਵਾਲ,ਤੀਰਥ ਬੀਹਲਾ, ਸਰਪੰਚ ਦਲਬਾਗ ਸਿੰਘ ਲੋਹਗੜ੍ਹ, ਗਮਦੂਰ ਸਿੰਘ ਖਿਆਲੀ ,ਨੱਥਾ ਸਿੰਘ ਬਾਠ ਪੰਡੋਰੀ ,ਕਲੱਬ ਪ੍ਰਧਾਨ ਨਿਰਭੈ ਸਿੰਘ ਪੰਡੋਰੀ ,ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ ,ਬਲਾਕ ਸੰਮਤੀ ਦੀ ਚੇਅਰਪਰਸਨ ਹਰਜਿੰਦਰ ਕੌਰ ਮਹਿਲ ਖੁਰਦ ,ਵਾਇਸ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ,ਸਰਪੰਚ ਬਲੌਰ ਸਿੰਘ ਤੋਤੀ, ਸੰਮਤੀ ਮੈਂਬਰ  ਗੁਰਪ੍ਰੀਤ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਤੇ ਹਰਵਿੰਦਰ ਕੁਮਾਰ ਜਿੰਦਲ ਦੇ ਕ੍ਮਵਾਰ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਧਾਰਮਿਕ ਸੰਸਥਾਵਾਂ ਦੇ ਮੁਖੀ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ: ਕੈਪਟਨ

ਚੰਡੀਗੜ੍ਹ, ਮਾਰਚ 2020 ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ ) 
ਸੂਬਾ ਸਰਕਾਰ ਵੱਲੋਂ ਕਰੋਨਾਵਾਇਰਸ (ਕੋਵਿਡ-19) ਬਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਸਬੰਧੀ ਭਲਕ ਤੋਂ ਵਿੱਢੀ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਾਗਮਾਂ ਦੌਰਾਨ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੋੋਸ਼ਿਸ਼ ਕੀਤੀ ਜਾਵੇ ਕਿ ਪੰਜਾਹ ਤੋਂ ਘੱਟ ਵਿਅਕਤੀ ਹੀ ਇਕੱਤਰ ਹੋਣ। ਸਿਹਤ ਤੇ ਹੋਰ ਸਬੰਧਤ ਵਿਭਾਗਾਂ ਨਾਲ ਲੜੀਵਾਰ ਸਮੀਖਿਆ ਮੀਟਿੰਗਾਂ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾਵਾਇਰਸ ਦਾ ਇਕਹਿਰਾ ਕੇਸ ਸਾਹਮਣੇ ਆਉਣ ਕਰਕੇ ਸੂਬਾ ਹੁਣ ਤੱਕ ਸੁਰੱਖਿਅਤ ਹੈ, ਪਰ ਆਲਮੀ ਪੱਧਰ ’ਤੇ ਫੈਲ ਰਹੀ ਇਸ ਮਹਾਮਾਰੀ ਨੂੰ ਦੇਖਦਿਆਂ ਕੋਈ ਵੀ ਢਿੱਲ-ਮੱਠ ਨਹੀਂ ਵਰਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਜ਼ਮਾਨਤ ਦੇਣ ਅਤੇ ਜੇਲ੍ਹ ਵਿੱਚ ਕਾਫੀ ਸਮਾਂ ਬਿਤਾਉਣ ਵਾਲੇ ਦੋਸ਼ੀਆਂ ਨੂੰ ਪੈਰੋਲ ਦੇਣ ’ਤੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਘਟਾਉਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਅਦਾਲਤਾਂ ’ਤੇ ਨਿਰਭਰ ਹੈ। ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਉਠਾ ਰਹੇ ਹਨ। ਕੈਪਟਨ ਨੇ ਕਿਹਾ ਕਿ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੀ ਮਾਰ ਹੇਠ ਆਏ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 116 ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਮਿੱਡ-ਡੇਅ ਮੀਲ ਮੁਹੱਈਆ ਕਰਵਾਉਣ ਜਾਂ ਇਸ ਦੇ ਬਦਲ ਵਜੋਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਨੂੰ ਵੀ ਵਿਚਾਰ ਰਹੀ ਹੈ, ਹਾਲਾਂਕਿ ਅਜੇ ਤਕ ਅਜਿਹੀ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ। ਬਜ਼ੁਰਗਾਂ ਅਤੇ ਰੋਗਾਂ ਤੋਂ ਲੜਨ ਦੀ ਘੱਟ ਸਮਰੱਥਾ ਵਾਲੇ ਲੋਕਾਂ ਵਿੱਚ ਕੋਵਿਡ-19 ਕਾਰਨ ਵੱਧ ਮੌਤ ਦਰ ਨੂੰ ਦੇਖਦਿਆਂ ਉਨ੍ਹਾਂ ਅਜਿਹੇ ਲੋਕਾਂ ਨੂੰ ਵੱਧ ਤੋਂ ਵੱਧ ਚੌਕਸ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਇਸ ਸਮੱਸਿਆ ਨਾਲ ਨਜਿੱਠਣ ਵਿਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕੈਪਟਨ ਨੇ ਕਿਹਾ ਕਿ ਸੂਬੇ ਕੋਲ ਹਾਲਾਤ ਨਾਲ ਨਜਿੱਠਣ ਲਈ ਢੁਕਵੇਂ ਸਾਧਨ ਅਤੇ ਦਵਾਈਆਂ ਉਪਲੱਬਧ ਹਨ। ਕੋਵਿਡ-19 ਦੇ ਮਰੀਜ਼ਾਂ ਨੂੰ ਆਇਸੋਲੇਸ਼ਨ ਵਿੱਚ ਰੱਖਣ ਲਈ ਗਿਆਨ ਸਾਗਰ ਮੈਡੀਕਲ ਕਾਲਜ, ਰਾਜਪੁਰਾ ਦੇ ਸਾਰੇ ਹੋਸਟਲ ਵਿੱਚ ਕੁੱਲ 1700 ਬੈੱਡ ਉਪਲੱਬਧ ਹਨ।

ਹਰਸਿਮਰਤ ਅਤੇ ਕੈਪਟਨ ’ਚ ਮੁੜ ਖੜਕੀ

ਚੰਡੀਗੜ੍ਹ, ਮਾਰਚ 2020 ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )

 ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ’ਚ ਸਥਾਪਤ ਹੋ ਰਹੇ ਮੈਗਾ ਫੂਡ ਪਾਰਕ ਸਬੰਧੀ ਮੁੱਖ ਮੰਤਰੀ ’ਤੇ ਸੰਜੀਦਾ ਨਾ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੂਡ ਪਾਰਕ ਨੂੰ ਜਲਦੀ ਮੁਕੰਮਲ ਕਰਨ ਪ੍ਰਤੀ ਦਿਲਚਸਪੀ ਨਾ ਦਿਖਾਈ ਤਾਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਤੀਜੀ ਅਤੇ ਚੌਥੀ ਕਿਸ਼ਤ ਜਾਰੀ ਨਹੀਂ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਵਿਖਾਈ ਸੁਸਤੀ ਨੇ ਇਸ ਪ੍ਰਾਜੈਕਟ ਨੂੰ 2 ਸਾਲ ਲਈ ਪਛਾੜ ਦਿੱਤਾ ਹੈ ਅਤੇ ਕਿਸਾਨਾਂ ਤੇ ਨੌਜਵਾਨਾਂ ਨੂੰ ਲਾਭ ਨਹੀਂ ਮਿਲ ਸਕੇ ਹਨ।
ਮੁੱਖ ਮੰਤਰੀ ਨੂੰ ਲਿਖੀ ਤਾਜ਼ਾ ਚਿੱਠੀ ਵਿਚ ਬੀਬੀ ਬਾਦਲ ਨੇ ਕਿਹਾ ਕਿ ਪ੍ਰਾਜੈਕਟ ਵਾਸਤੇ ਰਾਖਵੀਂ ਰੱਖੀ 50 ਕਰੋੜ ਰੁਪਏ ਦੀ ਰਾਸ਼ੀ ਵਿਚੋਂ 35 ਕਰੋੜ ਰੁਪਏ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮੈਗਾ ਫੂਡ ਪਾਰਕ 2018 ਵਿਚ ਮੁਕੰਮਲ ਕੀਤਾ ਜਾਣਾ ਸੀ, ਪਰ ਕਾਂਗਰਸ ਸਰਕਾਰ ਦੀ ਮਾੜੀ ਯੋਜਨਾਬੰਦੀ ਅਤੇ ਫੈਸਲਿਆਂ ਦੀ ਢਿੱਲੀ ਰਫ਼ਤਾਰ ਨੇ ਪ੍ਰਾਜੈਕਟ ਵਿਚ ਵਾਰ ਵਾਰ ਤਬਦੀਲੀਆਂ ਕੀਤੀਆਂ। ਫਲਸਰੂਪ ਪ੍ਰਾਜੈਕਟ ਮੁਕੰਮਲ ਕਰਨ ਵਾਲੀ ਏਜੰਸੀ ਪੀਏਆਈਸੀ ਇਸ ਨੂੰ ਪੂਰਾ ਕਰਨ ਤੋਂ ਵਾਰ ਵਾਰ ਖੁੰਝਦੀ ਗਈ।
ਮੁੱਖ ਮੰਤਰੀ ਵੱਲੋਂ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਨੂੰ ਪ੍ਰਾਜੈਕਟ ਦੀ ਚੌਥੀ ਅਤੇ ਆਖਰੀ ਕਿਸ਼ਤ ਜਾਰੀ ਕਰਨ ਲਈ ਕੀਤੀ ਬੇਨਤੀ ਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਦੇ ਉਲਟ ਇਸ ਪਾਰਕ ਦੇ ਸਿਰਫ ਚਾਰ ਯੂਨਿਟ ਚਾਲੂ ਹੋਏ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੇ ਵਧੀਕ ਸਕੱਤਰ ਵੱਲੋਂ ਵੀ ਮੁਲਾਂਕਣ ਕੀਤਾ ਗਿਆ ਸੀ, ਜਿਸ ਦੌਰਾਨ ਪਾਇਆ ਗਿਆ ਕਿ ਪ੍ਰਾਜੈਕਟ ਦੀਆਂ ਮੁੱਖ ਸਹੂਲਤਾਂ ਨੂੰ ਚਾਲੂ ਨਹੀਂ ਕੀਤਾ ਗਿਆ ਹੈ। ਬੀਬੀ ਬਾਦਲ ਨੇ ਕਿਹਾ ਕਿ ਇਹ ਵੀ ਰਿਪੋਰਟ ਆਈ ਹੈ ਕਿ ਬਿਜਲੀ ਦਾ ਕੁਨੈਕਸ਼ਨ ਅਤੇ ਜਨਰੇਟਰ ਦੇਣ ਵਿਚ ਕੀਤੀ ਦੇਰੀ ਕਰਕੇ ਕੋਲਡ ਸਟੋਰੇਜ ਦੀ ਸਹੂਲਤ ਪਿਛਲੇ ਇੱਕ ਸਾਲ ਤੋਂ ਅਣਵਰਤੀ ਪਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿਲੋਜ਼ ਮੁਕੰਮਲ ਹੋ ਚੁੱਕੇ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੀਏਆਈਸੀ ਦੇ ਦੱਸਣ ਮੁਤਾਬਕ ਕੋਲਡ ਸਟੋਰੇਜ ਦੀ ਪਰਖ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਅਪਰੈਲ ਦੇ ਅਖੀਰ ਤਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਏਆਈਸੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਲਾਸਟ ਫਰੀਜ਼ਰ ਸਥਾਪਤ ਕਰਨ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ ਹੈ ਅਤੇ ਆਰਟੀਟੀ (ਰੈਡੀ ਟੂ ਈਟ) ਲਾਈਨ ਲਈ ਅਜੇ ਟੈਂਡਰ ਵੀ ਜਾਰੀ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸਿਕ ਫੂਡ ਟੈਸਟਿੰਗ ਲੈਬਾਰਟਰੀ ਲਈ ਸਾਜ਼ੋ-ਸਾਮਾਨ ਖਰੀਦਣ ਦੀ ਪ੍ਰਕਿਰਿਆ ਵੀ ਅਜੇ ਸ਼ੁਰੂ ਕਰਨੀ ਹੈ। ਪ੍ਰਾਜੈਕਟ ਦੀਆਂ ਤਿਆਰ ਹੋ ਚੁੱਕੀਆਂ ਸਹੂਲਤਾਂ ਦੀ ਸੰਭਾਲ ਅਤੇ ਮੁਰੰਮਤ ਲਈ ਅਜੇ ਤਕ ਕੋਈ ਠੇਕੇਦਾਰ ਵੀ ਭਰਤੀ ਨਹੀਂ ਕੀਤਾ ਗਿਆ ਹੈ।
ਫੂਡ ਪ੍ਰੋਸੈਸਿੰਗ ਮੰਤਰੀ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਪੀਏਆਈਸੀ ਨੂੰ ਚੌਥੀ ਅਤੇ ਆਖਰੀ 10 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਨੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ, ਜਿਨ੍ਹਾਂ ਵਿਚ ਸਾਫ ਲਿਖਿਆ ਹੈ ਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਆਖਰੀ ਕਿਸ਼ਤ ਜਾਰੀ ਕੀਤੀ ਜਾ ਸਕੇਗੀ, ਜਿਸ ਵਿਚ ਪ੍ਰਾਜੈਕਟ ਤਿਆਰ ਕਰਨ ਵਾਲੀ ਏਜੰਸੀ ਦੇ 100 ਫੀਸਦੀ ਖਰਚਿਆਂ ਦਾ ਯੋਗਦਾਨ, ਕੁੱਲ ਪਲਾਟਾਂ ਦੇ 75 ਫੀਸਦੀ ਦੀ ਅਲਾਟਮੈਂਟ, ਅਲਾਟਿਡ ਯੂਨਿਟਾਂ ਵਿਚੋਂ ਘੱਟੋ ਘੱਟ 25 ਫੀਸਦੀ ਉੱਤੇ ਕੰਮ ਸ਼ੁਰੂ ਹੋਣਾ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਤਕ ਕੈਪਟਨ ਸਰਕਾਰ ਨੇ ਉਪਰੋਕਤ ਸ਼ਰਤਾਂ ਵਿਚੋਂ ਕੋਈ ਵੀ ਪੂਰੀ ਨਹੀਂ ਕੀਤੀ ਹੈ ਅਤੇ ਇਸ ਲਈ ਆਖਰੀ ਕਿਸ਼ਤ ਜਾਰੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

23 ਮਾਰਚ ਨੂੰ ਕੁੱਬੇ ਦੀ ਧਰਤੀ ਤੇ ਪੈਣਗੀਆਂ ਕਬੱਡੀਆਂ - ਗੁਰੀ ਕੈਨੇਡਾ 24 ਮਾਰਚ ਨੂੰ ਲੱਗੇਗਾ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ

24  ਮਾਰਚ ਨੂੰ ਲੱਗੇਗਾ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ

ਮਹਿਲ ਕਲਾਂ /ਬਰਨਾਲਾ, ਮਾਰਚ 2020 -(ਗੁਰਸੇਵਕ ਸਿੰਘ ਸੋਹੀ)- ਯੁਵਕ ਸੇਵਾਵਾਂ ਕਲੱਬ ਪਿੰਡ ਕੁੱਬੇ ਅਤੇ ਪਿੰਡ ਬੁੱਗਰ (ਬਰਨਾਲਾ) ਵੱਲੋਂ ਤੀਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ 23 ਅਤੇ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਨੌਜਵਾਨ ਗੁਰੀ ਸੋਹੀ ਕੈਨੇਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਟੂਰਨਾਮੈਂਟ ਲੁੱਕ ਪਲਾਂਟ ਬੁੱਗਰ ਰੋਡ ਕੁੱਬੇ ਵਿਖੇ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਕਬੱਡੀ ਓਪਨ ,ਕਬੱਡੀ80 ਕਿੱਲੋ, ਕਬੱਡੀ 65 ਕਿੱਲੋ ,ਕਬੱਡੀ 52 ਕਿੱਲੋ ਦੇ ਸ਼ਾਨਦਾਰ ਮੁਕਾਬਲੇ ਹੋਣਗੇ । ਜਿਸ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਧਨੌਲਾ ਤੇ ਕਾਲਾ ਹਠੂਰ  ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।ਗੁਰੀ ਕੈਨੇਡਾ ਨੇ ਦੱਸਿਆ ਕਿ 24  ਮਾਰਚ ਨੂੰ ਉੱਘੇ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ । ਇਸ ਮੌਕੇ ਨਵਦੀਪ ਸਿੰਘ ਭੱਠਲ ਕੈਨੇਡਾ, ਸੰਦੀਪ ਭੱਠਲ ਕੈਨੇਡਾ, ਮਨਪ੍ਰੀਤ ਸਿੰਘ ਕਾਲਾਬੂਲਾ ਕੈਨੇਡਾ, ਗਗਨਦੀਪ ਗਿੱਲ ਕੈਨੇਡਾ ,ਪੰਮਾਂ ਘੋੜੀਆਂ ਵਾਲਾ ਕੈਨੇਡਾ ਸਮੇਤ ਕਲੱਬ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਸਰਪੰਚ ਕੁਲਦੀਪ ਸਿੰਘ ਬੁੱਗਰ ਅਤੇ ਸਰਪੰਚ ਕਾਲਾ ਸਿੰਘ ਪਿੰਡ ਕੁੱਬੇ ਹਾਜ਼ਰ ਸਨ ।

ਪੰਜਾਬ 'ਚ ਮੈਰਿਜ ਪੈਲੇਸਾਂ 'ਚ 50 ਵਿਅਕਤੀਆਂ ਤੋਂ ਵੱਧ ਦੇ ਇਕੱਠ 'ਤੇ ਪਾਬੰਦੀ, ਕਿਸਾਨ ਮੰਡੀਆਂ, ਸ਼ਾਪਿੰਗ ਮਾਲਜ਼ ਅਤੇ ਅਜਾਇਬ ਘਰਾਂ ਨੂੰ ਬੰਦ ਕਰਨ ਦੇ ਨਿਰਦੇਸ਼

ਚੰਡੀਗੜ੍ਹ : ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-  

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੰਤਰੀ ਸਮੂਹ ਨੇ ਅੱਜ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਸਾਰੇ ਸ਼ਾਪਿੰਗ ਕੰਪਲੈਕਸਾਂ, ਮਾਲਜ਼, ਅਜਾਇਬਘਰ ਅਤੇ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਨੂੰ ਬੰਦ ਕਰਨ ਦੇ ਨਾਲ ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ, 2020 ਤਕ ਮੁਲਤਵੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੇ ਆਧਾਰ 'ਤੇ, ਮੰਤਰੀ ਸਮੂਹ ਨੇ ਮੈਰਿਜ ਪੈਲੇਸਾਂ ਵਿਖੇ ਕਰਵਾਏ ਜਾ ਰਹੇ ਵਿਆਹ ਸਮਾਗਮਾਂ ਦੌਰਾਨ ਇਕੱਠ ਕਰਨ 'ਤੇ ਰੋਕ ਲਗਾਉਣ ਦਾ ਵੀ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸਾਂ ਵਿੱਚ ਕਿਸੇ ਵੀ ਸਮਾਰੋਹ ਦੌਰਾਨ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਇਸੇ ਤਰਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਅਤੇ ਫੂਡ ਕੋਰਟਾਂ ਵਿੱਚ ਹੈਂਡ ਵਾਸ਼ਿੰਗ ਪ੍ਰੋਟੋਕੋਲ ਲਾਗੂ ਕਰਨ ਅਤੇ ਜਿਸ ਜਗ੍ਹਾ ਨੂੰ ਵੱਧ ਲੋਕ ਛੂੰਹਦੇ ਹਨ ਉਹਨਾਂ ਥਾਵਾਂ ਦੀ ਢੁੱਕਵੀਂ ਸਫਾਈ ਤੋਂ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਸੂਬੇ ਦੇ ਸਾਰੇ ਸ਼ਾਪਿੰਗ ਕੰਪਲੈਕਸ, ਮਾਲ ਅਤੇ ਸਿਨੇਮਾ 31 ਮਾਰਚ ਤਕ ਬੰਦ ਰਹਿਣਗੇ ਪਰ ਮਾਲਜ਼ ਵਿਚਲੀਆਂ ਕੈਮਿਸਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ•੍ਹਾਂ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਮੰਤਰੀ ਸਮੂਹ ਨੇ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀ/ਮੁਹੱਲਿਆਂ ਵਿਚ ਸਬਜ਼ੀ ਵੇਚਣ ਦੀ ਆਗਿਆ ਦੇ ਦਿੱਤੀ ਹੈ।

ਮੰਤਰੀ ਸਮੂਹ ਨੇ ਸਕੂਲ ਸਿੱਖਿਆ ਵਿਭਾਗ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇ ਪ੍ਰੀਖਿਆਵਾਂ ਕਰਵਾਉਣ ਦੀ ਸਖ਼ਤ ਜਰੂਰਤ ਹੈ ਤਾਂ ਉਹ ਸੰਸਥਾਵਾਂ ਅਤੇ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ।

ਮੰਤਰੀ ਸਮੂਹ ਨੇ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜ਼ ਲਿਆ ਅਤੇ ਨਿਰਧਾਰਤ ਦਵਾਈਆਂ ਦੀ ਉਪਲਬਧਤਾ ਅਤੇ ਮਹੱਤਵਪੂਰਨ ਸਥਾਨਾਂ 'ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਦਾ ਵੀ ਜਾਇਜ਼ ਲਿਆ। ਮੰਤਰੀ ਸਮੂਹ ਨੇ ਇਸ ਤੱਥ 'ਤੇ ਗੰਭੀਰਤਾ ਜਾਹਰ ਕੀਤੀ ਕਿ ਕੋਵਿਡ-19 ਨੇ ਸਾਰੇ ਯੂਰਪ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਯੂਰਪ ਦੇ ਸਾਰੇ ਕਾਰੋਬਾਰ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂਨੂੰ ਬੰਦ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਮੰਤਰੀ ਸਮੂਹ ਦੇ ਮੈਂਬਰ ਸ੍ਰੀ ਓਮ ਪ੍ਰਕਾਸ਼ ਸੋਨੀ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ੍ਰੀਮਤੀ ਰਜ਼ੀਆ ਸੁਲਤਾਨਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀਕੇ ਤਿਵਾੜੀ, ਪੀਐੱਚਐੱਸਸੀ ਦੇ ਐੱਮਡੀ ਸ੍ਰੀ ਮਨਵੇਸ਼ ਸਿੰਘ ਸਿੱਧੂ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸਾਮਲ ਸਨ।

ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ

ਅੰਮਿ੍ਤਸਰ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਉਨ੍ਹਾਂ ਦੇ ਜਨਮ ਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਗਈ | ਇਸ ਸਬੰਧੀ ਅਜਾਇਬ ਘਰ ਵਿਖੇ ਕਰਵਾਏ ਧਾਰਮਿਕ ਸਮਾਗਮ ਉਪਰੰਤ ਜਥੇ: ਤਲਵੰਡੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵਲੋਂ ਹੋਰਨਾ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀ ਮੌਜੂਦਗੀ 'ਚ ਅਦਾ ਕੀਤੀ ਗਈ | ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਤੇ ਜਥੇਦਾਰ ਤਲਵੰਡੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ, ਲੋਹ ਪੁਰਸ਼ ਕਰਾਰ ਦਿੰਦਿਆਂ ਭਾਈ ਲੌਾਗੋਵਾਲ ਨੇ ਕਿਹਾ ਕਿ ਉਹ ਕਹਿਣੀ ਤੇ ਕਰਨੀ ਦੇ ਧਾਰਨੀ ਤੇ ਹਮੇਸ਼ਾ ਹੀ ਨਿਡਰਤਾ ਨਾਲ ਸੱਚ 'ਤੇ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਸਨ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ ਵਲੋਂ ਗੰ੍ਰਥੀ ਗਿਆਨੀ ਗੁਰਮਿੰਦਰ ਸਿੰਘ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਵੀ ਜਥੇਦਾਰ ਤਲਵੰਡੀ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਥ ਦੀ ਸੇਵਾ ਉਨ੍ਹਾਂ ਨੂੰ ਵਿਰਾਸਤ 'ਚੋਂ ਹੀ ਪ੍ਰਾਪਤ ਹੋਈ ਸੀ |
ਜਥੇ: ਰਣਜੀਤ ਸਿੰਘ ਤਲਵੰਡੀ ਨੇ ਆਪਣੇ ਪਿਤਾ ਜਥੇਦਾਰ ਤਲਵੰਡੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਲਈ ਪਰਿਵਾਰ ਵਲੋਂ ਪ੍ਰਧਾਨ ਭਾਈ ਲੌਗੋਵਾਲ ਤੇ ਸਮੁੱਚੇ ਪੰਥ ਦਾ ਧੰਨਵਾਦ ਕਰਦਿਆਂ ਅਤੇ ਜਥੇਦਾਰ ਤਲਵੰਡੀ ਦੀਆਂ ਯਾਦਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਤਲਵੰਡੀ ਪਰਿਵਾਰ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਦੋ ਪੀੜ੍ਹੀਆਂ, ਦਾਦਾ ਜਥੇ: ਸ਼ਾਂਗਾ ਸਿੰਘ ਤੇ ਪਿਤਾ ਜਥੇ: ਜਗਦੇਵ ਸਿੰਘ ਤਲਵੰਡੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈਆਂ ਗਈਆਂ ਹਨ | ਇਸ ਮੌਕੇ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਸਰਵਨ ਕਰਾਇਆ ਗਿਆ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਨਿਭਾਈ | ਭਾਈ ਲੌਗੋਵਾਲ ਵਲੋਂ ਜਥੇਦਾਰ ਤਲਵੰਡੀ ਦੇ ਬੇਟਿਆਂ ਜਥੇ: ਰਣਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਤਲਵੰਡੀ, ਬੇਟੀਆਂ ਬੀਬੀ ਹਰਜੀਤ ਕੌਰ ਤੇ ਬੀਬੀ ਮਨਜੀਤ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਮਹਿੰਦਰ ਸਿੰਘ ਆਹਲੀ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਸੁਲੱਖਣ ਸਿੰਘ ਭੰਗਾਲੀ, ਬਲਬੀਰ ਸਿੰਘ ਬਾਠ, ਮੁਖਤਾਰ ਸਿੰਘ, ਰਜਿੰਦਰ ਸਿੰਘ ਰੂਬੀ, ਜਸਪਾਲ ਸਿੰਘ ਢੱਡੇ, ਇਕਬਾਲ ਸਿੰਘ ਮੁਖੀ, ਨਰਿੰਦਰ ਸਿੰਘ, ਹਰਭਜਨ ਸਿੰਘ ਵਕਤਾ ਸਮੇਤ ਹੋਰ ਸ਼ਖ਼ਸੀਅਤਾਂ ਤੇ ਹਲਕਾ ਰਾਏਕੋਟ ਤੇ ਖੰਨਾ ਆਦਿ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |

ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਦੀ ਭਤੀਜੀ ਦਾ ਜਨਮ ਦਿਨ ਮਨੁੱਖਤਾ ਦੀ ਸੇਵਾ ਸੁਸਾਈਟੀ ਹਸਨਪੁਰ ਵਿਖੇ ਮਨਾਇਆ ਗਿਆ

ਲੁਧਿਆਣਾ, ਮਾਰਚ 2020- (ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ  ਸਿੰਘ ਮੱਲਾ ਦੀ ਭਤੀਜੀ ਸਰਗੁਨਪ੍ਰੀਤ ਮੱਲਾ ਦਾ ਜਨਮ ਦਿਨ ਹਸਨਪੁਰ (ਲੁਧਿਆਣਾ) ਵਿਖੇ ਮਨੁੱਖਤਾ ਦੀ ਸੇਵਾ ਸੁਸਾਇਟੀ ਨਾਲ ਸੰਸਥਾ ਵਿੱਚ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਇਸ ਦੌਰਾਨ ਇੱਕ ਬਜ਼ੁਰਗ ਨੇ ਜਨਮ ਦਿਨ ਕੇਕ ਕੱਟਿਆ ਅਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ। ਪ੍ਰਧਾਨ ਮੱਲਾ ਜੀ ਨੇ ਕਿਹਾ ਕਿ ਸਾਨੂੰ ਅਜਿਹੀਆ ਖੁਸ਼ੀਆ ਦੇ ਪਲ ਲੋੜਵੰਦਾ ਨਾਲ ਮਿਲ ਕੇ ਉਨ੍ਹਾਂ ਦੀ ਸੇਵਾ ਕਰਕੇ ਮਨਾਉਣੇ ਚਾਹੀਦੇ ਹਨ। ਇਸ ਸਮੇਂ ਸੰਸਥਾ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਬੱਚੀ ਸਰਗੁਨਪ੍ਰੀਤ ਕੌਰ ਮੱਲਾਂ ਨੂੰ ਅਸ਼ੀਰਵਾਦ ਵੀ ਦਿੱਤਾ।

ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੁਖਪਾਲ ਸਿੰਘ ਸਿੱਧੂ ਦਾ ਗੀਤ  "ਸਰਕਾਰੀ ਸਕੂਲ" ਰਿਲੀਜ਼ 

ਫਤਹਿਗੜ੍ਹ ਸਾਹਿਬ ,ਮਾਰਚ 2020-(/ਮਨਜਿੰਦਰ ਗਿੱਲ )-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਪੰਜਾਬ ਦੇ ਸਕੂਲਾਂ ਦੀ ਕਾਇਆ ਕਲਪ ਬਦਲਣ ਲਈ ਕੀਤੇ ਉਪਰਾਲਿਆਂ ਸਦਕਾ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਲੜਕੇ ਦੇ ਅਧਿਆਪਕ ਅਤੇ ਬਠਿੰਡਾ ਜ਼ਿਲ੍ਹੇ ਦੇ ਸੋਸਲ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਵੱਲੋਂ ਸਰਕਾਰੀ ਸਕੂਲ ਗੀਤ ਗਾ ਕੇ ਇਸ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਹ ਗੀਤ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਇਕੱਠ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਇਸ ਗੀਤ ਰਾਹੀਂ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਬਹੁਪੱਖੀ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਹੈ। ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੁਖਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਗਈ ਅਤੇ ਅੱਗੇ ਤੋਂ ਵੀ ਅਜਿਹੇ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਕਿਹਾ ਗਿਆ।ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਅੈੱਸ.ਸੀ.ਈ.ਅਾਰ.ਟੀ. ਕਮ ਡੀ.ਪੀ.ਆਈ ਅੈਲੀਮੈਂਟਰੀ ਸਿੱਖਿਆ ਪੰਜਾਬ ਨੇ ਵੀ ਸੁਖਪਾਲ ਸਿੰਘ ਸਿੱਧੂ ਸੋਸ਼ਲ ਮੀਡੀਆ ਕੋਅਾਰਡੀਨੇਟਰ ਬਠਿੰਡਾ ਨੂੰ ਸਰਕਾਰੀ ਸਕੂਲਾਂ ਦੀ ਪ੍ਰਾਪਤੀਅਾਂ ਸੰਬੰਧੀ ਗੀਤ ਲਿਖਣ ਅਤੇ ਗਾਉਣ ਲਈ ਵਧਾਈ ਦਿੱਤੀ  ਗਈ। ਇਸ ਮੌਕੇ ਬੋਲਦਿਆਂ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਜੀ ਦੀ ਅਗਵਾਈ ਅਤੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਪ੍ਰੇਰਨਾ ਸਦਕਾ ਹੀ ਇਹ ਗੀਤ ਅਧਿਅਾਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕੀਤਾ ਗਿਅਾ ਹੈ ਜਿਸ ਲਈ ੳੁਹ ਅਤੇ ੳੁਹਨਾਂ ਦੀ ਟੀਮ ਇਨ੍ਹਾਂ ਸਖਸ਼ੀਅਤਾਂ ਦੇ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣੇ ਸਕੂਲ ਦੇ ਸਾਬਕਾ ਵਿਦਿਆਰਥੀ ਗੁਰਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀ ਜ਼ਿੰਦਗੀ ਉੱਪਰ ਹੀ ਇਹ ਵੀਡੀਓ ਤਿਆਰ ਕੀਤੀ ਹੈ ਜੋ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਚੰਗੇ ਅਹੁਦੇ ਤੇ ਬਿਰਾਜਮਾਨ ਸਖਸ਼ੀਅਤਾਂ ਨੂੰ ਆਪਣੇ ਸਕੂਲਾਂ ਨਾਲ ਜੋੜਨ ਲਈ ਕਾਰਗਰ ਸਿੱਧ ਹੋਵੇਗੀ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਪੋਕਸਮੈਨ ਰਾਜਿੰਦਰ ਸਿੰਘ ਚਾਨੀ, ਮਨਦੀਪ ਸਿੰਘ, ਪਰਮਜੀਤ ਕੌਰ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ, ਅਮਰਦੀਪ ਸਿੰਘ ਮੀਡੀਆ ਸੈੱਲ, ਪ੍ਰਿੰ. ਰੰਧਾਵਾ ਸਿੰਘ, ਨਿਰਭੈ ਭੁੱਲਰ ਸਹਾਇਕ ਸਮਾਰਟ ਕੋਆਰਡੀਨੇਟਰ, ਖੁਸ਼ਵੰਤ ਥਾਪਰ ਮੀਡੀਆ ਕੋਆਰਡੀਨੇਟਰ ਫਤਿਹਗੜ੍ਹ ਸਾਹਿਬ, ਸਤੀਸ਼ ਵਿਦਰੋਹੀ, ਰਾਜਵਿੰਦਰ ਰੰਗੀਲਾ ਅਤੇ ਕਰਮਜੀਤ ਸਿੰਘ ਹਾਜ਼ਿਰ ਸਨ। ਇੱਥੇ  ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਸਿੱਧੂ ਅਤੇ ਸਤੀਸ਼ ਵਿਦਰੋਹੀ ਵੱਲੋਂ ਲਿਖੇ ਗੀਤ ਨੂੰ  ਸੰਗੀਤ ਡੀ.ਗਿੱਲ, ਕੈਮਰਾ ਰਾਜਵਿੰਦਰ ਰੰਗੀਲਾ ਅਤੇ ਡਾਇਰੈਕਸ਼ਨ ਸੰਦੀਪ ਸੇਨ ਵੱਲੋਂ ਦਿੱਤੀ ਗਈ ਹੈ।

ਬਰਨਾਲਾ ਪੁਲਿਸ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਨਸੀਲੀਆਂ ਗੋਲੀਆਂ, ਹਜਾਰਾਂ ਟੀਕੇ ਤੇ ਨਸੀਲੇ ਕੈਪਸੂਲ ਬਰਾਮਦ

ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਸ੍ਰੀ ਸੰਦੀਪ ਗੋਇਲਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਸ੍ਰ: ਸੁਖਦੇਵ ਸਿੰਘ ਵਿਰਕ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ, ਉਸ ਸਮੇਂ ਵੱਡੀ ਸਫਲਤਾ ਮਿਲੀ

ਜਦੋ ਮਿਤੀ 25/02/2020 ਨੂੰ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਸੋਰਸ ਦੀ ਇਤਲਾਹ ਪਰ ਮੋਹਨ ਲਾਲ ਉਰਫ ਕਾਲਾ ਪੁੱਤਰ ਪਵਨ ਕੁਮਾਰ ਵਾਸੀ ਕਿਲ੍ਹਾ ਮੁਹੱਲਾ ਬਰਨਾਲਾ ਹਾਲ ਸੰਧੂ ਪੱਤੀ ਉਪਲੀ ਦੇ ਖਿਲਾਫ ਮੁਖਬਰ ਦੀ ਇਤਲਾਹ ਪਰ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕਬਜ਼ਾ ਵਿੱਚੋਂ 2000 ਨਸ਼ਲੀਆਂ ਗੋਲੀਆਂ ਬ੍ਰਾਮਦ ਕਰਕੇ  ਮੁਕੱਦਮਾ ਨੰਬਰ 95 ਮਿਤੀ 25/02/2020 ਅ/ਧ 22, 29 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਜੋ ਉਕਤ ਦੋਸ਼ੀ ਦੀ ਪੁੱਛਗਿੱਛ ਦੇ ਆਧਾਰ ਤੇ ਬਲਵਿੰਦਰ ਸਿੰਘ ਉਰਫ ਕਾਲੂ ਪੁੱਤਰ ਬਸੰਤ ਲਾਲ ਵਾਸੀ ਟਿਊਬਵੈਲ ਨੰਬਰ 3 ਕਿਲ੍ਹਾ ਮੁਹੱਲਾ ਬਰਨਾਲਾ ਨੂੰ ਨਾਮਜਦ ਕਰਕੇ ਮਿਤੀ 25/02/2020 ਨੂੰ ਗ੍ਰਿਫਤਾਰ ਕੀਤਾ ਗਿਆ,  ਜਿਸਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਗੋਲੀਆਂ ਉਹ ਨਰੇਸ਼ ਕੁਮਾਰ ਮਿੱਤਲ ਉਰਫ ਰਿੰਕੂ ਮਾਲਕ ਬੀਰੂ ਰਾਮ ਠਾਕਰ ਦਾਸ ਮੈਡੀਕਲ ਸਟੋਰ ਸਦਰ ਬਜ਼ਾਰ ਬਰਨਾਲਾ ਤੋਂ ਲੈ ਕੇ ਆਉਂਦਾ ਹੈ, ਜੋ ਸ੍ਰੀ ਏਕਾਂਤ ਸਿੰਗਲਾ ਡਰੱਗ ਇੰਸਪੈਕਟਰ ਨੂੰ ਹਮਰਾਹ ਲੈ ਕੇ ਨਰੇਸ਼ ਕੁਮਾਰ ਮਿੱਤਲ ਉਰਫ ਰਿੰਕੂ ਮਾਲਕ ਬੀਰੂ ਰਾਮ ਠਾਕਰ ਦਾਸ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ 4900 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਜੋ ਨਰੇਸ਼ ਕੁਮਾਰ ਉਕਤ ਦੀ ਪੁੱਛਗਿੱਛ ਤੋਂ ਮਿਤੀ 28/02/2020 ਨੂੰ ਦੋਸ਼ੀ ਤਾਇਬ ਕਰੈਸੀ ਪੁੱਤਰ ਬਾਰੂ ਕਰੈਸੀ ਵਾਸੀ ਚਕਲਾ ਸਟਰੀਟ ਸਦਰ ਬਜ਼ਾਰ ਮੁਥਰਾ (ਉਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕਰਕੇ, ਉਸ ਦੀ ਨਿਸ਼ਾਨਦੇਹੀ ਪਰ ਮਿਤੀ 05/03/2020 ਨੂੰ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਸ੍ਰੀ ਰਮਨਿੰਦਰ ਸਿੰਘ ਦਿਉਲ ਡੀ.ਐਸ.ਪੀ. (ਡੀ) ਬਰਨਾਲਾ ਦੀ ਅਗਵਾਈ ਹੇਠ ਹੁਣ ਤੱਕ ਕੁੱਲ 40,01,040 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਹਨ। ਜਿਹਨਾਂ ਵਿੱਚ 35,24,000 ਨਸ਼ੀਲੀਆਂ ਗੋਲੀਆਂ,  439840 ਨਸ਼ੀਲੇ ਕੈਪਸੂਲ ਅਤੇ 36,800 ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ, ਅਗਲੀ ਤਫ਼ਤੀਸ਼ ਜਾਰੀ ਹੈ।

ਸਰਪੰਚ ਹਰਮਿੰਦਰ ਸਿੰਘ ਧਾਲੀਵਾਲ ਅਤੇ ਉਸ ਦੇ ਪਰਿਵਾਰ ਵੱਲੋਂ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਨੂੰ ਇੱਕ ਲੱਖ ਦੀ ਰਾਸ਼ੀ ਭੇਟ ਕੀਤੀ

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਛੀਨੀਵਾਲ ਖੁਰਦ ਦੇ ਸਮਾਜ ਸੇਵੀ ਸਰਪੰਚ ਹਰਮਿੰਦਰ ਸਿੰਘ ਨੇ ਆਪਣੇ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸੇਵਾ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਗਹਿਲ ਕੈਨੇਡਾ ਨੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਹੋਰ ਸਹੂਲਤਾਂ ਜਾਂ ਖੁਸ਼ੀ ਦੇਣ ਲਈ ਦਿਲ ਦਾ ਵੱਡਾ ਹੋਣਾ ਜ਼ਰੂਰੀ ਹੈ ਅਤੇ ਇਹ ਸੇਵਾ ਕਰਨ ਦੀ ਸ਼ਕਤੀ ਪਰਮਾਤਮਾ ਕਿਸੇ ਨੂੰ ਹੀ ਦਿੰਦਾ ਹੈ। ਹਰ ਇੱਕ ਨੂੰ ਧਾਲੀਵਾਲ ਪਰਿਵਾਰ ਵਾਲੀ ਸੋਚ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਸੂਬਾ ਸਿੰਘ ਅਨਾਥ ਆਸ਼ਰਮ ਚੰਦੂਆਂਣਾ ਸਾਹਿਬ, ਚਰਨਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਸੇਵਾਦਾਰ ਚੰਦੂਆਂਣਾ ਸਾਹਿਬ, ਸਰਪੰਚ ਤਜਿੰਦਰ ਸਿੰਘ ਨਰੈਣਗੜ੍ਹ ਸੋਹੀਆਂ, ਪੰਚ ਪਰਗਟ ਸਿੰਘ ਛੀਨੀਵਾਲ, ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ,  ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ।

ਅੱਜ ਦੀ ਵੱਡੀ ਖਬਰ ਐਸ ਐਸ ਪੀ ਗੋਇਲ ਦੇ ਬਰਨਾਲਾ ਜਿਲੇ ਵਿੱਚ ਦਸਤਕ ਦਾ ਖੜਾਕ

ਬੇਨਕਾਬ ਹੋਈ, ਬੀਰੂ ਰਾਮ ਠਾਕੁਰ ਦਾਸ ਫਰਮ,ਹੁਣ ਖੁੱਲਣਗੇ ਗੁੱਝੇ ਭੇਦ

ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਦਾ ਅਦਾਲਤ ਨੇ ਦਿੱਤਾ 2 ਦਿਨ ਦਾ ਪੁਲਿਸ ਰਿਮਾਂਡ

ਰਿੰਕੂ ਤੋਂ ਪੁੱਛਗਿੱਛ ਦੌਰਾਨ 5 ਲੱਖ ਦੀ ਨਗਦੀ,1 ਇਨੋਵਾ ਗੱਡੀ ਤੇ 1800 ਗੋਲੀਆਂ ਹੋਰ ਬਰਾਮਦ

ਐਸ.ਪੀ. ਵਿਰਕ ਨੇ ਕਿਹਾ, ਦੋਸ਼ੀ ਦੀ ਪ੍ਰੋਪਰਟੀ ਅਟੈਚ ਕਰਵਾਉਣ ਦੀ ਵੀ ਹੋਵੇਗੀ ਕਾਰਵਾਈ

ਦੋਸ਼ੀ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਵੀ ਖੰਗਾਲਣ ਲੱਗੀ ਪੁਲਿਸ,

ਧੰਦੇ ਚ, ਸ਼ਾਮਿਲ ਹੋਰ ਦੋਸ਼ੀਆਂ ਦੀ ਸੂਚੀ ਹੋਰ ਵੀ ਹੋ ਸਕਦੀ ਹੈ ਲੰਬੀ

ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਸ਼ਹਿਰ ਚ, ਦਵਾਈਆਂ ਦੀ ਵਿਕਰੀ ਲਈ ਪ੍ਰਸਿੱਧ ਦੁਕਾਨ  ਬੀਰੂ ਰਾਮ ਠਾਕੁਰ ਦਾਸ ਦੇ ਸੰਚਾਲਕ ਅਤੇ ਦੋ ਉੱਚ ਸਿੱਖਿਆ ਸੰਸਥਾਵਾਂ ਦੇ ਮਾਲਿਕ ਨਰੇਸ਼ ਮਿੱਤਲ ਉਰਫ ਰਿੰਕੂ ਨੂੰ ਅਦਾਲਤ ਨੇ ਹੋਰ ਗੰਭੀਰਤਾ ਨਾਲ ਪੁੱਛਗਿੱਛ ਕਰਨ ਲਈ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੌਰਾਨੇ ਤਫਤੀਸ਼, ਦੋਸ਼ੀ ਦੀ ਨਿਸ਼ਾਨਦੇਹੀ ਤੇ 5 ਲੱਖ ਰੁਪਏ ਦੀ ਨਗਦੀ, ਨਸ਼ਾ ਸਪਲਾਈ ਕਰਨ ਲਈ ਵਰਤੋਂ ਚ, ਲਿਆਂਦੀ ਜਾਣ ਵਾਲੀ 1 ਇਨੋਵਾ ਗੱਡੀ ਤੇ 18 ਸੌ ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉੱਨ੍ਹਾ ਕਿਹਾ ਕਿ ਦੋਸ਼ੀ ਨੇ ਨਸ਼ਾ ਤਸਕਰੀ ਦਾ ਵੱਡਾ ਸਾਮਰਾਜ ਕਾਇਮ ਕੀਤਾ ਹੋਇਆ ਹੈ। ਇਸਦੇ ਧੰਦੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਨੂੰ ਇਸਦੀ ਨਿਸ਼ਾਨਦੇਹੀ ਤੇ ਦੂਰ ਦਰਾਜ਼ ਖੇਤਰਾਂ ਵਿੱਚੋਂ ਕਾਬੂ ਕਰਨਾ ਹੈ। ਇੱਨ੍ਹਾਂ ਹੀ ਨਹੀਂ ਦੋਸ਼ੀ ਦੇ ਹੋਰ ਠਿਕਾਣਿਆਂ ਤੋਂ ਵੀ ਨਸ਼ੀਲੀਆਂ ਦਵਾਈਆਂ ਦਾ ਵੱਡਾ ਜਖੀਰਾ ਬਰਾਮਦ ਹੋਣ ਦੀ ਵੀ ਸੰਭਾਵਨਾ ਹੈ। ਡਿਊਟੀ ਮੈਜਿਸਟ੍ਰੇਟ ਕੁਲਵਿੰਦਰ ਕੌਰ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।  ਦੋਸੀ ਤੇ ਦੋਸ਼ ਹੈ ਕਿ ਇਹ ਲੰਬੇ ਅਰਸੇ ਤੋਂ ਅੰਤਰ-ਰਾਜ਼ੀ ਪੱਧਰ ਤੇ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦਾ ਧੰਦਾ ਕਰਦਾ ਆ ਰਿਹਾ ਸੀ।

ਦੋਸ਼ੀ ਦੀ ਕਾਲ ਡਿਟੇਲ ਖੋਹਲੇਗੀ ਗੁੱਝੇ ਭੇਦ

ਬੇਹੱਦ ਪ੍ਰਭਾਵਸ਼ਾਲੀ ਕਿਸਮ ਦੇ ਦੋਸ਼ੀ ਰਿੰਕੂ ਮਿੱਤਲ ਨਾਲ ਸਬੰਧ ਰੱਖਣ ਵਾਲਿਆਂ ਦੇ ਨਾਮ ਤੇ ਗੁੱਝੇ ਭੇਦ ਹੁਣ ਪੁਲਿਸ ਦੁਆਰਾ ਖੰਗਾਲੀ ਜਾ ਰਹੀ ਉਸਦੇ ਮੋਬਾਇਲ ਦੀ ਕਾਲ ਡਿਟੇਲ ਚੋਂ ਬਾਹਰ ਨਿੱਕਲਣਗੇ। ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਐਸ.ਐਸ.ਪੀ. ਸੰਦੀਪ ਗੋਇਲ ਦੇ ਸਖਤ ਦਿਸ਼ਾ ਨਿਰਦੇਸ਼ ਤੋਂ ਬਾਅਦ ਪੁਲਿਸ ਦਾ ਸਾਈਬਰ ਵਿੰਗ ਵੀ ਮੁਸਤੈਦ ਹੋ ਗਿਆ ਹੈ। ਜਿਸਦੀ ਨਿਗਰਾਣੀ ਵੀ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਸੁਤਰਾਂ ਦਾ ਦਾਵਾ ਹੈ ਕਿ ਕਾਲ ਡਿਟੇਲ ਵਿੱਚੋਂ ਨਿੱਕਲੇ ਨਾਵਾਂ ਵਾਲੇ ਵਿਅਕਤੀਆਂ ਨੂੰ ਵੀ ਪੁਲਿਸ ਦੀ ਪੁੱਛਗਿੱਛ ਵਿੱਚੋਂ ਲੰਘਣਾ ਪਵੇਗਾ।

ਨਸ਼ਾ ਤਸਕਰ ਦੀ ਪ੍ਰੋਪਰਟੀ ਵੀ ਹੋਊ ਅਟੈਚ

ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਦੁਆਰਾ ਨਸ਼ੇ ਦੇ ਕਾਲੇ ਕਾਰੋਬਾਰ ਚੋਂ ਬਣਾਈ ਉਸਦੀ ਚੱਲ-ਅਚੱਲ ਪ੍ਰੋਪਰਟੀ ਵੀ ਅਟੈਚ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਨੇ ਕੁਝ ਦੇਰ ਪਹਿਲਾ ਹੀ ਬੱਸ ਸਟੈਂਡ ਦੇ ਨਜ਼ਦੀਕ 2 ਕਰੌੜ ਤੋਂ ਵਧੇਰੇ ਦੀ ਪ੍ਰੋਪਰਟੀ ਦਾ ਸੌਦਾ ਕੀਤਾ ਗਿਆ ਹੈ। ਜਿਸਦੀ ਰਜਿਸ਼ਟਰੀ ਹਾਲੇ ਪੈਂਡਿੰਗ ਹੈ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਦੋਸ਼ੀ ਲੋਕਾਂ ਵਿੱਚ ਬਰਨਾਲਾ ਅਦਾਲਤ ਦੇ ਇੱਕ ਜੱਜ ਦੇ ਕਰੀਬੀ ਹੋਣ ਦਾ ਦਾਵਾ ਵੀ ਮੂੰਹੋ-ਮੂੰਹ ਸ਼ਰੇਆਮ ਕਰਦਾ ਰਿਹਾ ਹੈ।

ਵਰਨਣਯੋਗ ਹੈ ਕਿ 26 ਫਰਵਰੀ ਨੂੰ ਥਾਣਾ ਸਿਟੀ-1 ਵਿਖੇ 2 ਹਜ਼ਾਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਜੁਰਮ ਚ, ਪੁਲਿਸ ਨੇ ਮੋਹਣ ਲਾਲ ਨਿਵਾਸੀ ਉੱਪਲੀ ਨੂੰ ਗਿਰਫਤਾਰ ਕੀਤਾਸੀ। ਦੋਸ਼ੀ ਤੋਂ ਕੀਤੀ ਪੁਛਗਿੱਛ ਤੋਂ ਸਾਹਮਣੇ ਆਇਆ ਕਿ ਮੋਹਨ ਲਾਲ, ਬਲਵਿੰਦਰ ਕੁਮਾਰ ਬਰਨਾਲਾ ਤੋਂ ਨਸ਼ੀਲੀਆਂ ਗੋਲੀਆਂ ਖਰੀਦ ਕਰਦਾ ਸੀ। ਜਦੋਂ ਪੁਲਿਸ ਨੇ ਅਗਲੀ ਕੜੀ ਨੂੰ ਲੱਭਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਸਦਰ ਬਾਜ਼ਾਰ ਬਰਨਾਲਾ ਚ, ਬੀਰੂ ਰਾਮ ਠਾਕੁਰ ਦਾਸ ਕੈਮਿਸਟ ਦੁਕਾਨ ਦਾ ਸੰਚਾਲਕ ਨਰੇਸ਼ ਮਿੱਤਲ ਉਰਫ ਰਿੰਕੂ ਹੀ ਖੇਤਰ ਦਾ ਵੱਡਾ ਨਸ਼ਾ ਸਪਲਾਇਰ ਹੈ। ਪੁਲਿਸ ਨੇ ਦੋਸ਼ੀ ਨਰੇਸ਼ ਮਿੱਤਲ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਉਸਦੀ ਸਦਰ ਬਾਜਾਰ ਚ ਸਥਿਤ ਦੁਕਾਨ ਚੋਂ 3200ਤੇ ਬਾਜਵਾ ਪੱਤੀ ਵਿਖੇ ਬਣਾਏ ਉਸਦੇ ਗੋਦਾਮ ਵਿੱਚੋਂ 1720ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਐਸਪੀ ਵਿਰਕ ਅਨੁਸਾਰ ਪੁਲਿਸ ਰਿਮਾਂਡ ਦੌਰਾਨ ਨਸ਼ਾ ਤਸਕਰਾਂ ਦੀ ਕੜੀ ਨਾਲ ਕੜੀ ਜੋੜ ਕੇ ਹੋਰ ਵੱਡੇ ਸਪਲਾਇਰ ਫੜ੍ਹ ਕੇ ਨਸ਼ੀਲੀਆਂ ਦਵਾਈਆਂ ਦਾ ਵੱਡਾ ਜਖੀਰਾ ਵੀ ਬਰਾਮਦ ਹੋ ਸਕਦਾ ਹੈ।

 ਮਿੱਤਲ 2 ਕਾਲਜਾਂ ਦਾ ਮਾਲਿਕ

ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਬਰਨਾਲਾ-ਸੰਗਰੂਰ ਰੋਡ ਤੇ 2 ਵਿਦਿਅਕ ਕਾਲਜ ਵੀ ਚਲਾ ਰਿਹਾ ਹੈ। ਇਸ ਤਰਾਂ ਸਮਾਜ ਦੇ ਵੱਡੇ ਰਸੂਖਦਾਰ ਵਿਅਕਤੀ ਵੱਲੋਂ ਸਿੱਖਿਆ ਉਪਲੱਭਧ ਕਰਵਾਉਣ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਨਾ ਬੇਹੱਦ ਗੰਭੀਰ ਤੇ ਚਿੰਤਾਜ਼ਨਕ ਹਾਲਤ ਵੱਲ ਇਸ਼ਾਰਾ ਕਰ ਰਿਹਾ ਹੈ।

ਸਰਕਾਰੀ ਮੁਲਾਜਮ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾ ਕੇ ਪੇਸ਼ ਕਰ ਰਿਹਾ ਹੈ ਮਿਸਾਲ

ਖੁਦ ਸਾਈਕਲ 'ਤੇ ਸਕੂਲ ਜਾਂਦਾ ਹੈ ਸਰਕਾਰੀ ਸਕੂਲ ਨਾਈਵਾਲਾ ਦਾ ਕਲਰਕ ਗੁਰਪ੍ਰੀਤ ਸਿੰਘ, ਸਿੱਖਿਆ ਸਕੱਤਰ ਵੱਲੋਂ ਵੀ ਦਿੱਤੀ ਗਈ ਸ਼ਾਬਾਸ਼
 ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)
- 
 
ਅੱਜ ਅੰਗਰੇਜੀ ਭਾਸ਼ਾ ਦੇ ਦਬਦਬੇ ਅੱਗੇ ਜਦ ਸਮਾਜ ਦਾ ਵੱਡੀ ਗਿਣਤੀ ਮੱਧ ਵਰਗ ਸਰਕਾਰੀ ਸਕੂਲਾਂ ਦੇ ਮੁਕਾਵਲੇ ਆਪਣੇ ਬੱਚਿਆ ਨੂੰ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇ ਰਿਹਾ ਹੈ ਤਾਂ ਕੁੱਝ ਲੋਕ ਅਜਿਹੇ ਵੀ ਅੱਗੇ ਆ ਰਹੇ ਹਨ ਜੋ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ।
ਸਰਕਾਰੀ ਹਾਈ ਸਕੂਲ ਨਾਈਵਾਲਾ ਦਾ ਕਲਰਕ ਗੁਰਪ੍ਰੀਤ ਸਿੰਘ ਆਪਣੇ ਤਿੰਨ ਬੱਚਿਆ ਨੂੰ ਸਰਕਾਰੀ ਸਕੂਲ਼ ਵਿੱਚ ਪੜ੍ਹਾ ਕੇ ਇੱਕ ਮਸਾਲ ਪੇਸ਼ ਕਰ ਰਿਹਾ ਹੈ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਸਾਇੰਸ ਗ੍ਰੈਜੂਏਟ ਹੈ ਅਤੇ ਆਈਏਐਸ ਦੀ ਤਿਆਰੀ ਕਰ ਰਿਹਾ ਹੈ।ਉਸਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਾਉਣਾ ਉਸਦੀ ਮਜਬੂਰੀ ਨਹੀਂ ਹੈ ਕਿਉਂਕਿ ਉਸ ਕੋਲ ਆਰਥਿਕ ਸੋਮੇ ਤਾਂ ਹਨ ਬਲਕਿ ਉਹ ਸਮਾਜ ਨੂੰ ਬੇਲੋੜੇ ਖਰਚੇ ਘਟਾ ਕੇ ਸਾਦਗੀ ਨਾਲ ਜਿਉਣ ਦਾ ਸੁਨੇਹਾ ਦੇਣਾ ਚਾਹੁੰਦਾ ਹੈ ਇਸੇ ਲਈ ਉਹ ਸਕੂਲ ਵੀ ਸਾਈਕਲ 'ਤੇ ਆਉਂਦਾ ਹੈ ਅਤੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦਾ ਹੈ।ਗੁਰਪ੍ਰੀਤ ਸਿੰਘ ਦੇ ਸਾਈਕਲ 'ਤੇ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਕਿ 'ਆਓ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈਏ'।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਬੱਚੇ ਹਰਮਨਵੀਰ ਸਿੰਘ,ਅਰਸ਼ਦੀਪ ਕੌਰ ਅਤੇ ਖੁਸ਼ਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੈਦੋ (ਬਰਨਾਲਾ) ਵਿਖੇ ਕ੍ਰਮਵਾਰ ਨਰਸਰੀ,ਤੀਜੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਹਨ।ਉਸਨੇ ਕਿਹਾ ਕਿ ਨਿੱਜੀ ਸਕੂਲਾਂ ਵਿੱਚ ਸ਼ੋਸ਼ੇਬਾਜੀ ਜਿਆਦਾ ਹੈ ਤੇ ਪੜ੍ਹਾਈ ਦਾ ਪੱਧਰ ਸਰਕਾਰੀ ਮੁਕਾਵਲੇ ਨਹੀਂ ਹੈ,ਜਿਸ ਕਾਰਨ ਉਸਨੇ ਸਰਕਾਰੀ ਸਕੂਲ ਨੂੰ ਤਰਜੀਹ ਦਿੱਤੀ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਗੁਰਪ੍ਰੀਤ ਸਿੰਘ ਨੂੰ ਸ਼ੋਸਲ ਮੀਡੀਆ ਰਾਹੀਂ ਸ਼ਾਬਾਸ ਦਿੱਤੀ ਹੈ।ਸਿੱਖਿਆ ਵਿਭਾਗ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਿੰਦਰ ਸਿੰਘ ਖੁੱਡੀ ਅਤੇ ਜਿਲ੍ਹਾ ਸਿੱਖਿਆ ਅਫਸਰ  ਸਰਬਜੀਤ ਸਿੰਘ ਤੂਰ ਨੇ ਗੁਰਪ੍ਰੀਤ ਸਿੰਘ ਦੇ ਇਸ ਕਦਮ ਨੂੰ ਬਾਕੀ ਮੁਲਾਜਮਾਂ ਲਈ ਆਦਰਸ਼ ਦੱਸਦਿਆ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਅਤਿ ਆਧੁਨਿਕ ਤਕਨੀਕਾਂ ਨਾਲ ਕਰਵਾਈ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਨਿੱਜੀ ਸਕੂਲਾਂ ਨਾਲੋਂ ਬਹੁਤ ਬਿਹਤਰ ਹੈ,ਇਸ ਲਈ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਫੋਟੋ ਕੈਪਸ਼ਨ : ਆਪਣੇ ਬੱਚਿਆ ਨਾਲ ਸਰਕਾਰੀ ਮੁਲਾਜਮ ਗੁਰਪ੍ਰੀਤ ਸਿੰਘ।

ਪੰਜਾਬ ਸਰਕਾਰ ਦਾ ਨਵਾਂ ਫੁਰਮਾਨ : ਇੱਕ ਬੀਡੀਪੀਓ ਹੈ ਕੋਲ ਪੂਰੇ ਬਰਨਾਲਾ ਜਿਲ੍ਹੇ ਦਾ ਚਾਰਜ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਸਰਕਾਰ ਦੀ ਡੰਗ ਟਪਾਊ ਨੀਤੀ ਖਿਲਾਫ ਨਾਅਰੇਬਾਜੀ, ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦਿਆ ਖਾਲੀ ਅਸਾਮੀਆ ਭਰਨ ਦੀ ਮੰਗ 

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਪੰਜਾਬ ਸਰਕਾਰ ਵੱਲੋਂ ਡੰਗ ਟਪਾਊ ਨੀਤੀ ਦੇ ਚੱਲਦਿਆ ਬੀਡੀਪੀਓ ਮਹਿਲ ਕਲਾਂ ਨੂੰ ਪੂਰੇ ਬਰਨਾਲਾ ਜਿਲ੍ਹੇ ਦਾ ਚਾਰਜ ਦੇ ਦਿੱਤਾ ਗਿਆ ਹੈ ਜਿਸ ਨਾਲ ਜਿੱਥੇ ਬਲਾਕ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ ਉੱਥੇ ਸਬੰਧਤ ਬੀਡੀਪੀਓ ਵੀ ਪੂਰਾ ਦਿਨ ਇੱਕ ਦਫਤਰ ਤੋਂ ਦੂਜੇ ਦਫਤਰ ਜਾਣ ਲਈ ਮਜਬੂਰ ਹੈ।
ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੁਜਗਾਰ ਮੇਲੇ ਲਗਾ ਕੇ ਭਾਵੇਂ ਨਿੱਜੀ ਕੰਪਨੀਆ ਨੂੰ ਤਾਂ ਮਾਮੂਲੀ ਤਨਖਾਹਾਂ 'ਤੇ ਬੇਰੁਜਗਾਰ ਨੌਜਵਾਨ ਮੁਹੱਈਆ ਕਰ ਦਿੱਤੇ ਗਏ ਹਨ ਪਰ ਆਪਣਾ ਅੱਧਿਓਂ ਵੱਧ ਕਾਰਜਕਾਲ ਪੂਰਾ ਕਰ ਚੁੱਕੀ ਸਰਕਾਰ ਸਰਕਾਰੀ ਦਫਤਰਾਂ ਵਿੱਚ ਮੁਲਾਜਮ ਪੂਰੇ ਨਹੀਂ ਕਰ ਸਕੀ।ਬਲਾਕ ਦਫਤਰ ਮਹਿਲ ਕਲਾਂ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਇਸ ਦਫਤਰ ਵਿੱਚ ਪੰਚਾਇਤ ਅਫਸਰ ਸਮੇਤ ਅੱਧੀ ਦਰਜਨ ਦੇ ਕਰੀਬ ਹੋਰ ਵੀ ਮਹੱਤਵਪੂਰਨ ਅਸਾਮੀਆ ਖਾਲੀ ਪਈਆ ਹਨ ਜਿਸ ਕਾਰਨ ਆਮ ਲੋਕ ਅਤੇ ਪੰਚਾਇਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖਾਲੀ ਅਸਾਮੀਆਂ ਭਰਨ ਦੀ ਮੰਗ ਲਈ ਅੱਜ ਸਥਾਨਕ ਬੀਡੀਪੀਓ ਦਫਤਰ ਅੱਗੇ ਨਾਅਰੇਬਾਜੀ ਕਰਦਿਆ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ,ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ,ਦਰਬਾਰਾ ਸਿੰਘ ਗਹਿਲ ਅਤੇ ਸੁਖਚੈਨ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ 'ਘਰ ਘਰ ਰੁਜਗਾਰ' ਦੇਣ ਦਾ ਵਾਅਦਾ ਤਾਂ ਆਪਣੇ ਚੋਣ ਮੈਨੀਫੇਸਟੋ ਵਿੱਚ ਕਰ ਲਿਆ ਸੀ ਪਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਵੀ ਸਥਿਤੀ ਇਹ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਰੁਜਗਾਰ ਮੰਗ ਰਹੇ ਹਨ ਤੇ ਸਰਕਾਰ ਰੁਜਗਾਰ ਦੇਣ ਦੀ ਬਜਾਏ ਪੁਰਾਣੇ ਮੁਲਾਜਮਾਂ ਨੂੰ ਵਾਧੂ ਚਾਰਜ ਦੇ ਕੇ ਬੁੱਤਾ ਸਾਰ ਰਹੀ ਹੈ।ਉਨ੍ਹਾਂ ਦਲੀਲ ਦਿੱਤੀ ਕਿ ਬੀਡੀਪੀਓ ਮਹਿਲ ਕਲਾਂ ਨੂੰ ਬੀਡੀਪੀਓ ਦਫਤਰ ਬਰਨਾਲਾ ਅਤੇ ਬੀਡੀਪੀਓ ਦਫ਼ਤਰ ਸ਼ਹਿਣਾ ਦਾ ਚਾਰਜ ਦੇ ਦਿੱਤਾ ਗਿਆ ਹੈ ਪਰ ਇੱਕ ਵਿਅਕਤੀ ਹਾਜ਼ਰ ਤਾਂ ਇੱਕ ਦਫਤਰ ਵਿੱਚ ਹੀ ਰਹਿ ਸਕਦਾ ਹੈ ਜਿਸ ਨਾਲ ਪਿੰਡਾਂ ਵਿੱਚੋਂ ਆਪਣੇ ਕੰਮ ਧੰਦੇ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਿੰਡਾਂ ਨੂੰ ਜਾਣਾ ਪੈਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਿਲ੍ਹੇ ਵਿੱਚ ਦੋ ਨਵੇਂ ਬੀਡੀਪੀਓ ਤਾਇਨਾਤ ਕਰੇ।
ਇਸ ਮਸਲੇ ਸਬੰਧੀ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ 'ਚ ਬੀਡੀਪੀਓ ਦੀਆਂ ਦੋ ਅਸਾਮੀਆਂ ਖ਼ਾਲੀ ਹੋਣ ਕਾਰਨ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਮੈਨੂੰ ਬਲਾਕ ਬਰਨਾਲਾ ਅਤੇ ਬਲਾਕ ਸ਼ਹਿਣਾ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ।
ਫੋਟੋ ਕੈਪਸ਼ਨ : ਬੀਡੀਪੀਓ ਦਫਤਰ ਮਹਿਲ ਕਲਾਂ ਅੱਗੇ ਨਾਅਰੇਬਾਜੀ ਕਰਦੇ ਬੀਕੇਯੂ (ਰਾਜੇਵਾਲ) ਦੇ ਆਗੂ।

ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਵੱਲੋਂ ਗਰੀਬ ਲੜਕੀ ਦੀ ਸ਼ਾਦੀ ਕੀਤੀ 

ਸੁਸਾਇਟੀ ਨੇ ਹੁਣ ਤੱਕ 37 ਵਿਆਹ ਤੇ ਹੋਰ ਲੋਕ ਭਲਾਈ ਕੰਮ ਕੀਤੇ - ਪ੍ਰਧਾਨ ਪੰਮਾ                        

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਵੱਲੋਂ ਐਨ .ਆਰ .ਆਈਜ਼ ਰੁਪਿੰਦਰ ਸਿੰਘ ਕੈਲੇਫੋਰਨੀਆ, ਗੁਰਪ੍ਰੀਤ ਸਿੰਘ ਸਮੰਗ ਯੂ ਐੱਸ ਏ, ਜਸਪ੍ਰੀਤ ਸਿੰਘ ਸੰਧੂ ਯੂ ਐੱਸ ਏ ,ਲਵੀ ਕਪੂਰ ਲੁਧਿਆਣਾ ,ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ,ਜਗਦੀਪ ਸਿੰਘ ਯੂ ਐੱਸ ਏ, ਮਨਜੀਤ ਸਿੰਘ ਇਟਲੀ, ਦੀਪੂ ਸਿੰਘ ਬਰਨਾਲਾ ਅਤੇ ਸੁਖਮਨੀ ਸੇਵਾ ਸੁਸਾਇਟੀ ਸੇਖਾ ਤੋਂ ਇਲਾਵਾ ਹੋਰ ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ  ਸਦਕਾ ਗ਼ਰੀਬ ਪਰਿਵਾਰ ਨਾਲ ਸਬੰਧਿਤ ਲੜਕੀ ਜਤਿੰਦਰ ਕੌਰ ਪੁੱਤਰੀ ਸੁਰਿੰਦਰ ਸਿੰਘ ਦਰਜੀ ਵਾਸੀ ਵਜੀਦਕੇ ਕਲਾਂ ਅਤੇ ਲੜਕਾ ਸੁਖਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹਮੀਦੀ ਦੀ ਸ਼ਾਦੀ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸੇਖਾ ਵਿਖੇ ਗੁਰ ਮਰਿਆਦਾ ਅਨੁਸਾਰ ਕੀਤੀ ਗਈ। ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ, ਸਲਾਹਕਾਰ ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਖ਼ਜ਼ਾਨਚੀ ਪਰਮਿੰਦਰ ਸਿੰਘ ਕੈਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਨੂੰ ਪੇਟੀ ਬੈੱਡ ,ਵੱਡੀ ਪੇਟੀ, ਅਲਮਾਰੀ, ਪੱਖਾ ,ਮਸ਼ੀਨ, ਗਿਆਰਾਂ ਬਿਸਤਰੇ, ਡ੍ਰੈਸਿੰਗ ਟੇਬਲ ,ਮੇਜ ਕੁਰਸੀਆਂ, 51 ਭਾਂਡੇ ਤੇ ਦੋ ਘੜੀਆਂ ਅਤੇ ਹੋਰ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ । ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਚਾਰ ਸਾਲਾਂ ਤੋਂ ਗਰੀਬ ਪਰਿਵਾਰਾਂ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ ਤੇ ਹੁਣ ਤੱਕ ਗਰੀਬ ਲੜਕੀਆਂ ਦੇ 37 ਵਿਆਹ ਕੀਤੇ ਗਏ ਹਨ ਅਤੇ  ਸੁਸਾਇਟੀ ਵੱਲੋਂ ਚੌਵੀ ਘੰਟੇ ਐਂਬੂਲੈਂਸ ਸੇਵਾ, ਲੋੜਵੰਦ ਲੜਕੀਆਂ ਦੇ ਵਿਆਹ ,ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰੀਬ ਪਰਿਵਾਰਾਂ ਦਾ ਇਲਾਜ, ਦੁਰਘਟਨਾ ਗ੍ਰਸਤ ਵਿਅਕਤੀ ਨੂੰ ਹਸਪਤਾਲ ਪਹੁੰਚਾਉਣਾ ,ਖੂਨਦਾਨ ਦੀ ਸੇਵਾ, ਮੁਫ਼ਤ ਮੈਡੀਕਲ ਕੈਂਪ ਤੇ ਸਿਹਤ ਸੇਵਾਵਾਂ ਅਤੇ ਸਮੇਂ ਸਮੇਂ ਤੇ ਗੁਰੂਆਂ ਭਗਤਾਂ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ

ਮੋਗਾ ਜਿਲ੍ਹੇ ਦੀਆਂ 47 ਪ੍ਰਾਪਟੀਆਂ ਜ਼ਬਤ

ਇਹ ਉਹ ਪ੍ਰਾਪਟੀਆਂ ਹਨ ਜੋ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਬਣਾਈਆਂ ਸਨ

ਮੋਗਾ,ਮਾਰਚ 2020-(ਰਾਣਾ ਸੇਖਦੌਲਤ, ਓਮਕਾਰ ਦੋਲੇਵਾਲ) 

ਅੱਜ ਮੋਗੇ ਜਿਲ੍ਹੇ ਵਿੱਚ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਐਸ.ਐਸ. ਪੀ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ ਯਾਦਵਿੰਦਰ ਸਿੰਘ ਬਾਜਵਾ ਨੇ ਪਟਵਾਰੀ ਤੋਂ ਨਕਸ਼ਾ ਲੈ ਕੇ ਇਹ ਪ੍ਰਾਪਟੀਆਂ ਨੂੰ ਜ਼ਬਤ ਕਰ ਲਈਆ ਹਨ ਅਤੇ ਇਨ੍ਹਾਂ ਵਿੱਚ ਪਿੰਡ ਦੋਲੇਵਾਲ ਦੀਆਂ 25 ਦੇ ਕਰੀਬ ਪ੍ਰਾਪਟੀਆਂ ਜ਼ਬਤ ਕਰ ਲਈਆਂ।ਇਹ ਉਹ ਪ੍ਰਾਪਟੀਆਂ ਹਨ ਜੋ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਬਣਾਈਆਂ ਸਨ ਐਸ. ਐਸ. ਪੀ ਹਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾਵੇਗਾ ਬਲਕਿ ਜੋ ਉਨ੍ਹਾਂ ਨੇ ਮਕਾਨ ਬਣਾਏ ਹੋਣਗੇ ਉਹ ਵੀ ਜ਼ਬਤ ਕਰਾਂਗੇ

 ਪਿੰਡ ਨਰੈਣਗੜ੍ਹ ਸੋਹੀਆ ਵਿਖੇ ਗੁਰਦੁਆਰਾ ਚੰਦੂਆਣਾਂ ਸਾਹਿਬ ਵਿਖੇ ਅੱਖਾਂ ਦਾ ਫਰੀ ਅਪ੍ਰੇਸ਼ਨ ਕੈਂਪ ਲਾਇਆ ਗਿਆ

 ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਪਿੰਡ ਨਰੈਣਗੜ੍ਹ ਸੋਹੀਆਂ ਗੁਰਦੁਆਰਾ ਚੰਦੂਆਣਾਂ ਸਾਹਿਬ ਵਿਖੇ ਨੇਤਰਹੀਣ ਅਤੇ ਅਨਾਥ ਆਸ਼ਰਮ ਵਿਖੇ ਭਾਈ ਸੂਬਾ ਸਿੰਘ ਅਤੇ ਪਿੰਡ ਗਹਿਲ ਪਰਿਵਾਰ ਦੇ ਹਰਜਿੰਦਰ ਸਿੰਘ ਧਾਲੀਵਾਲ ਕੈਨੇਡਾ ਵਾਲੇ ਚਰਨਜੀਤ ਸਿੰਘ ਧਾਲੀਵਾਲ ਕੈਨੇਡਾ ਵਾਲਿਆਂ ਦੀ ਅਗਵਾਹੀ ਹੇਠ ਅੱਖਾਂ ਦਾ ਫਰੀ ਲੈਨਜ਼ਾ ਵਾਲਾ ਅਪ੍ਰੇਸ਼ਨ ਕੈਂਪ ਲਾਇਆ ਗਿਆ। ਪੰਜਾਬ ਦੇ ਪ੍ਰਸਿੱਧ ਸੀਨੀਅਰ ਅਤੇ ਤਜਰਬੇਕਾਰ ਡਾਕਟਰ ਅੱਖਾਂ ਦੇ ਮਾਹਰ ਡਾ ਰਮੇਸ਼ ਐੱਮ,ਡੀ ਸਟੇਟ ਅਵਾਰਡੀ ਨੇ ਆਪਣੀ ਟੀਮ ਦੇ ਨਾਲ ਪੰਜ ਸੌ ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਜਿਸ ਵਿੱਚ ਸੱਤੀ ਦੇ ਕਰੀਬ ਮਰੀਜ਼ ਆਪ੍ਰੇਸ਼ਨ ਦੇ ਲਈ ਚੁਣੇ ਗਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਸੂਬਾ ਸਿੰਘ ਤੇ ਹਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਮਹਿੰਗੇ ਵਿਆਹ ਮਹਿੰਗੀਆਂ ਕੋਠੀਆਂ ਕਾਰਾਂ ਤੋਂ ਗੁਰੇਜ਼ ਕਰਕੇ ਮਨੁੱਖਤਾ ਦੇ ਭਲੇ ਲਈ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਭਾਈ ਸੂਬਾ ਸਿੰਘ ਨੇ ਧਾਲੀਵਾਲ ਪਰਿਵਾਰ ਦਾ ਵਿਸੇਸ਼ ਧੰਨਵਾਦ ਕਹਿ ਕੇ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਕੀਤੀ ਲਗਨ ਮਿਹਨਤ ਨਾਲ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਅਤੇ ਕਰਨੀ ਚਾਹੀਦੀ ਹੈ ਇਸ ਸਮੇਂ ਬਲਜੀਤ ਸਿੰਘ ਸੇਵਾਦਾਰ ਚੰਦੂਆਣਾਂ ਸਹਿਬ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਵਾਲੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸੰਤ ਜਗਜੀਤ ਸਿੰਘ ਦਰਬਾਰ ਸੰਪ੍ਰਦਾਇ ਲੋਪੋ ਨੇ ਸੰਗਤਾਂ ਦਾ ਜੱਥਾ ਸ਼੍ਰੀ ਹਜੂਰ ਸਾਹਿਬ ਨੂੰ ਰਿਵਾਨਾ ਕੀਤਾ

ਬੱਧਨੀ ਕਲਾਂ/ਮੋਗਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-  

ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਹੋਲਾ-ਮਹੱਲੇ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਜਾ ਰਹੇ ਦਰਬਾਰ ਧਾਰਮਿਕ ਨੂਰੀ ਦੀਵਾਨਾ ਵਿੱਚ ਗੁਰੂ ਕੇ ਛੇਤਰਾ ਵਿੱਚ ਸੇਵਾਵਾਂ ਕਰਨ ਵਾਲੀਆ ਸੰਗਤਾ ਦੇ ਜੱਥੇ ਨੂੰ ਸੰਤ ਜਗਜੀਤ ਸਿੰਘ ਲੋਪੋਂ ਵਾਲਿਆ ਵੱਲੋਂ ਵੱਡੀ ਗਿਣਤੀ ਵਿੱਚ ਚਾਰ ਟਰੱਕ ਭਰ ਕੇ ਰਵਾਨਾ ਕੀਤਾ ਗਿਆ।

ਸਰਕਾਰੀ ਹਾਈ ਸਕੂਲ ਦੇ  ਵਿਦਿਆਰਥੀਆਂ ਅਤੇ ਸਟਾਫ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਪਿੰਡ ਬੀਹਲਾ ਵਿਖੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਪਿੰਡ ਦੀਆਂ ਗਲੀਆਂ ਅਤੇ ਘਰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਵਾਂਗ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਵੇਂ ਕਿ ਆਰ, ਓ, ਟੀ,, ਐਲ, ਐਫ, ਡੀ, ਰੂਮ   ਕੰਪਿਊਟਰ ਤੇ ਸਾਇਸ ਲੈਬ ਅਤੇ ਲਾਇਬ੍ਰੇਰੀ ਦੀ ਸਹੂਲਤ ਅੱਠਵੀ ਜਮਾਤ ਤੱਕ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ।ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਜਿਆਦਾ ਸਮਾਂ ਦਿੱਤਾ ਜਾਦਾ ਹੈ। ਲੜਕੀਆਂ ਦੀ ਆਤਮ ਸੁਰੱਖਿਆ ਲਈ ਕਰਾਟਿਆ ਦੀ ਕੋਚਿੰਗ ਦਿੱਤੀ ਜਾਂਦੀ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖ਼ਾਸ ਸਹੂਲਤਾਂ ਹਨ ਹਰੇਕ ਸਾਲ  100% ਨਤੀਜੇ ਆਉਂਦੇ ਹਨ।ਮੁਫਤ ਕਿਤਾਬਾਂ ਅਤੇ ਵਰਦੀਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ। ਸ਼ਾਨਦਾਰ ਖੁੱਲ੍ਹੀ ਹਵਾਦਾਰ ਇਮਾਰਤ ਖੇਡਣ ਲਈ ਖੁੱਲ੍ਹਾ ਗਰਾਊਂਡ  ਬਣਾਇਆ ਹੋਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਅਧਿਆਪਕ ਸਰਦਾਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਓ ਅਤੇ ਬੇਲੋੜੇ ਖ਼ਰਚ ਘਟਾਓ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਰਬਪੱਖੀ ਵਿਕਾਸ ਲਈ ਸਰਕਾਰੀ ਸਕੂਲ ਵਿੱਚ ਹੀ ਦਾਖ਼ਲ ਕਰਵਾਓ ਉਨ੍ਹਾਂ ਨਾਲ ਸਕੂਲ ਦਾ ਸਟਾਫ ਗੁਰਦੀਪ ਸਿੰਘ, ਬੂਟਾ ਸਿੰਘ, ਰਾਜਿੰਦਰ ਕੁਮਾਰ, ਗੁਰਬਚਨ ਸਿੰਘ, ਨਿਰਮਲ ਸਿੰਘ ਦੀਵਾਨਾ, ਸ੍ਰੀਮਤੀ ਜਗਦੀਪ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਕਿਮੀ ਮੈਡਮ ਆਦਿ ਹਾਜ਼ਰ ਸਨ।

ਜਨਮ ਦਿਨ ਦੀਆਂ ਵਧਾਈਆਂ

ਜਨਮ ਦਿਨ ਦੀਆਂ ਵਧਾਈਆਂ ਦਿਲਨੂਰ ਕੌਰ ਗਰੇਵਾਲ