You are here

ਪੰਜਾਬ

ਜ਼ਿਲਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਡਾਇਰੈਕਟਰੀ ਜਾਰੀ

ਦੁਕਾਨਦਾਰਾਂ ਨੂੰ ਨਿਰਧਾਰਤ ਕੀਮਤ ਤੋਂ ਵੱਧ ਰੇਟ ਨਾ ਵਸੂਲਣ ਦੀ ਕੀਤੀ ਹਦਾਇਤ
ਕਪੂਰਥਲਾ, ਮਾਰਚ 2020 -(ਹਰਜੀਤ ਸਿੰਘ ਵਿਰਕ)-
ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਅੰਦਰ ਲਗਾਏ ਗਏ ਕਰਫਿੳੂ ਦੌਰਾਨ ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਦਵਾਈਆਂ, ਕਰਿਆਨਾ, ਸਬਜ਼ੀਆਂ, ਫਲਾਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਵਸਤਾਂ ਦੇ ਦੁਕਾਨਦਾਰਾਂ ਦੀ ਡਾਇਰੈਕਟਰੀ ਜਾਰੀ ਕੀਤੀ। ਜ਼ਿਲਾ ਵਾਸੀ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਫੋਨ ਕਰਕੇ ਸਾਰਾ ਲੋੜੀਂਦਾ ਸਾਮਾਨ ਮੰਗਵਾ ਸਕਦੇ ਹਨ। ਇਨਾਂ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਲੋੜ ਮੁਤਾਬਿਕ ਅਦਾਇਗੀ ਆਧਾਰ ’ਤੇ ਜ਼ਰੂਰੀ ਸਾਮਾਨ ਪ੍ਰਦਾਨ ਕਰਵਾਇਆ ਜਾਵੇਗਾ। ਉਨਾਂ ਸਭ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਉਨਾਂ ਦੇ ਦਰਵਾਜ਼ੇ ਤੱਕ ਪਹੁੰਚਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਉਨਾਂ ਸਮੂਹ ਵਪਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਸੰਕਟ ਦੀ ਇਸ ਘੜੀ ਦੌਰਾਨ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮਾਂਖੋਰੀ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲੇ ਅੰਦਰ ਅਜਿਹੇ ਪ੍ਰਬੰਧ ਕੀਤੇ ਹਨ, ਤਾਂ ਕਿ ਲੋਕਾਂ ਨੂੰ ਉਨਾਂ ਦੀਆਂ ਲੋੜੀਂਦੀਆਂ ਵਸਤਾਂ ਤੇ ਰਾਸ਼ਨ ਆਦਿ ਉਨਾ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਰਹਿੰਦੇ ਗਰੀਬਾਂ, ਬੇਸਹਾਰਾ ਅਤੇ ਲੋੜਵੰਦਾਂ ਅਤੇ ਖਾਸ ਕਰਕੇ ਸਲੱਮ ਇਲਾਕਿਆਂ ਵਿਚ ਰਾਸ਼ਨ ਤੇ ਹੋਰ ਸਾਮਾਨ ਪਹੁੰਚਾਉਣ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਜ਼ਿਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਅੱਗੋਂ ਵੀ ਕਰਫਿੳੂ ਦੌਰਾਨ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਇਸ ਡਾਇਰੈਕਟਰੀ ਵਿਚ ਕੰਟਰੋਲ ਰੂਮ ਨੰਬਰ, ਕਰਿਆਨਾ ਸਟੋਰਾਂ, ਸਬਜ਼ੀਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ, ਡਿੳੂਟੀ ਮੈਜਿਸਟਰੇਟਾਂ, ਪੁਲਿਸ ਅਫ਼ਸਰਾਂ ਅਤੇ ਪਿੰਡਾਂ ਵਿਚ ਕਿਸੇ ਵੀ ਸਹੂਲਤਾ ਵਾਸਤੇ ਪੰਚਾਇਤ ਵਾਈਜ਼ ਅਤੇ ਸ਼ਹਿਰਾਂ ਵਿਚ ਵਾਰਡ ਵਾਈਜ਼ ਹੈਲਪ ਲਾਈਨ ਨੰਬਰ ਦਿੱਤੇ ਗਏ ਹਨ।
ਕੈਪਸ਼ਨ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਕੱਲ ਦੀ ਸਭ ਤੋਂ ਭਿਆਨਕ ਖਬਰ

ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ

ਫ਼ਿਰੋਜ਼ਪੁਰ ,ਮਾਰਚ 2020 -(ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਸ਼ੱਕੀ ਮਰੀਜ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੋਬਿੰਦ ਨਗਰੀ ਫ਼ਿਰੋਜ਼ਪੁਰ ਸ਼ਹਿਰ ਦੀ ਹੋਈ ਮੌਤ ਦਾ ਕਾਰਣ ਬੇਸ਼ਕ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਵਿਅਕਤੀ ਕੋਰੋਨਾ ਵਾਇਰਸ ਪੀੜਤ ਸੀ ਕਿ ਨਹੀ ਜਿਸ ਦੇ ਲਏ ਗਏ ਟੈਸਟ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ । ਪਰ ਮਿ੍ਤਕ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਜਦ ਉਸ ਦੇ ਪ੍ਰੀਵਾਰਕ ਮੈਂਬਰ ਸ਼ਮਸ਼ਾਨ ਘਾਟ ਫ਼ਿਰੋਜ਼ਪੁਰ ਛਾਉਣੀ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਇਸ ਦਾ ਰੋਸ ਜਿਤਾ ਕੇ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਹੈ । ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਮੌਕੇ ਤੇ ਪਹੁੰਚ ਕਾਰਵਾਈ ਆਰੰਭ ਦਿੱਤੀ ਗਈ ਹੈ ।

ਬ੍ਰਿਟੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਵੱਲੋਂ ਮੋਦੀ ਨੂੰ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ 

ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਬ੍ਰਿਟੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਹੈ। ਕਰੀਬ 380 ਭਾਰਤੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਸਾਂਝੀ ਅਪੀਲ ਕਰਨ ਲਈ ਹੀ ਆਪਣੇ ਪਾਸਪੋਰਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਵਿਚ ਕੇਰਲ ਦੇ ਮਰੀਨ ਇੰਜੀਨੀਅਰਾਂ ਦਾ ਇਕ ਗਰੁੱਪ ਵੀ ਸ਼ਾਮਲ ਹੈ ਜਿਸ ਨੂੰ ਇਸ ਹਫ਼ਤੇ ਆਪਣੀਆਂ ਪ੍ਰੀਖਿਆਵਾਂ ਦੇਣ ਪਿੱਛੋਂ ਭਾਰਤ ਪਰਤਣਾ ਸੀ। ਭਾਰਤ ਨੇ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ 16 ਅਪ੍ਰੈਲ ਤਕ ਜਹਾਜ਼ ਸੇਵਾਵਾਂ 'ਤੇ ਪਾਬੰਦੀ ਲਗਾ ਰੱਖੀ ਹੈ।

ਐੱਨਵਾਈਕੇ ਸ਼ਿਪ ਮੈਨੇਜਮੈਂਟ ਵਿਚ ਫਸਟ ਇੰਜੀਨੀਅਰ ਅਖਿਲ ਧਰਮਰਾਜ ਨੇ ਕਿਹਾ ਕਿ ਸਾਡੀਆਂ 23 ਅਤੇ 24 ਮਾਰਚ ਨੂੰ ਪ੍ਰੀਖਿਆਵਾਂ ਹੋਣੀਆਂ ਸਨ। 23 ਤਰੀਕ ਨੂੰ ਪ੍ਰੀਖਿਆ ਕੇਂਦਰ ਵਿਚ ਪ੍ਰਸ਼ਨ ਪੱਤਰ ਮਿਲਣ ਪਿੱਛੋਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਭਾਰਤ ਨੇ ਵੀ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ। ਅਸੀਂ ਅਪਾਰਟਮੈਂਟ ਅਤੇ ਹੋਸਟਲ ਵਿਚ ਅਲੱਗ-ਅਲੱਗ ਰਹਿ ਰਹੇ ਹਾਂ। ਸਾਡੇ ਕੋਲ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਵੀ ਨਹੀਂ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਇਸ ਜਾਨਲੇਵਾ ਵਾਇਰਸ ਦੇ ਸੰਪਰਕ ਵਿਚ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਕੋਚੀਨ ਏਅਰਪੋਰਟ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਸਿਡਨੀ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਉਤਰਿਆ ਹੈ। ਭਾਰਤੀਆਂ ਨੂੰ ਹੋਰ ਦੇਸ਼ਾਂ ਤੋਂ ਕੱਢਿਆ ਜਾ ਰਿਹਾ ਹੈ ਪ੍ਰੰਤੂ ਪਤਾ ਨਹੀਂ ਸਾਨੂੰ ਕਿਉਂ ਛੱਡ ਦਿੱਤਾ ਗਿਆ।

ਜੌਨਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਦੇ ਤਿੰਨ ਕਰੋੜ ਪਰਿਵਾਰਾਂ ਨੂੰ ਪੱਤਰ ਲਿਖ ਕੇ ਘਰ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇੰਸਟਾਗ੍ਰਾਮ 'ਤੇ ਪੋਸਟ ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਚੀਜ਼ਾਂ ਬਿਹਤਰ ਹੋਣ ਤੋਂ ਪਹਿਲੇ ਖ਼ਰਾਬ ਹੋਣਗੀਆਂ ਪ੍ਰੰਤੂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਜ਼ਿਆਦਾ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਉੱਨਾ ਹੀ ਘੱਟ ਨੁਕਸਾਨ ਹੋਵੇਗਾ ਅਤੇ ਜਲਦੀ ਹੀ ਜੀਵਨ ਆਮ ਵਾਂਗ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਪਾਬੰਦੀਆਂ ਕਾਰਨ ਤੁਹਾਨੂੰ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ। ਇਨਫੈਕਸ਼ਨ ਦਾ ਪਤਾ ਚੱਲਣ ਪਿੱਛੋਂ ਜੌਨਸਨ ਆਈਸੋਲੇਸ਼ਨ ਵਿਚ ਹਨ।

ਕਾਬੁਲ ਹਮਲੇ 'ਚ ਮਾਰੇ ਗਏ ਤਿੰਨ ਸਿੱਖਾਂ ਦੀਆਂ ਦੇਹਾਂ ਅੱਜ ਭਾਰਤ ਲਿਆਂਦੀਆਂ ਜਾਣਗੀਆਂ- ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਹੈ ਕਿ ਕਾਬੁਲ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਵਿਚ ਮਾਰੇ ਗਏ ਤਿੰਨ ਸਿੱਖਾਂ, ਜਿਹਨਾਂ ਦੇ ਪਰਿਵਾਰ ਭਾਰਤ ਵਿਚ ਰਹਿੰਦੇ ਹਨ, ਦੀਆਂ ਮ੍ਰਿਤਕ ਦੇਹਾਂ ਕੱਲ੍ਹ ਨੂੰ ਵਤਨ ਵਾਪਸ ਲਿਆਂਦੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਅਫਗਾਨ ਸਿੱਖਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ, ਜੋ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਨਾਂ ਤਿੰਨ ਸਿੱਖਾਂ ਦੀਆਂ ਦੇਹਾਂ ਕੱਲ੍ਹ ਨੂੰ ਭਾਰਤ ਵਾਪਸ ਲਿਆਂਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਦੋ ਸਿੱਖਾਂ ਸ਼ੰਕਰ ਸਿੰਘ ਅਤੇ ਜੀਵਨ ਸਿੰਘ ਦੇ ਪਰਿਵਾਰ ਲੁਧਿਆਣਾ ਵਿਚ ਰਹਿੰਦੇ ਹਨ ਜਦਕਿ ਤੀਜੇ ਵਿਅਕਤੀ ਟਿਆਨ ਸਿੰਘ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਸ਼ੰਕਰ ਦੀ ਪਤਨੀ ਵੀ ਆਪਣੇ ਪਤੀ ਦੀ ਦੇਹ ਨਾਲ ਲੁਧਿਆਣਾ ਵਿਖੇ ਆਵੇਗੀ, ਜਿੱਥੇ ਉਸ ਦੇ ਛੇ ਬੱਚੇ ਆਪਣੇ ਨਾਨਾ ਨਾਨੀ ਕੋਲ ਰਹਿ ਰਹੇ ਹਨ। ਜੀਵਨ ਸਿੰਘ ਦੀ ਪਤਨੀ ਅਤੇ ਬੱਚੇ ਲੁਧਿਆਣਾ ਵਿਚ ਰਹਿ ਰਹੇ ਹਨ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਸਿੱਖਾਂ ਦੇ ਮੁੜ ਵਸੇਬੇ ਲਈ ਕਦਮ ਚੁੱਕਣ, ਜਿਹੜੇ ਆਪਣੀ ਜਾਨ ਅਤੇ ਰੁਜ਼ਗਾਰ ਨੂੰ ਵਧ ਰਹੇ ਖਤਰਿਆਂ ਕਰਕੇ ਅਫਗਾਨਿਸਤਾਨ ਵਿਚੋਂ ਨਿਕਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਕਿਸੇ ਸਮੇਂ ਵਸਦੇ ਕਈ ਹਜ਼ਾਰ ਸਿੱਖਾਂ ਵਿਚੋਂ ਹੁਣ ਸਿਰਫ 300-400 ਪਰਿਵਾਰ ਹੀ ਰਹਿ ਗਏ ਹਨ ਜਦਕਿ ਬਾਕੀ ਸਾਰੇ ਪਿਛਲੇ ਇੱਕ ਤੋਂ ਵੱਧ ਦਹਾਕੇ ਦੌਰਾਨ ਭਾਰਤ ਅਤੇ ਹੋਰ ਮੁਲਕਾਂ ਵਿਚ ਪਰਵਾਸ ਕਰ ਗਏ ਹਨ।

ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉੱਥੇ ਦੀ ਸਰਕਾਰ ਕੋਲ ਉਠਾਉਣ ਦੀ ਵੀ ਅਪੀਲ ਕੀਤੀ।ਉਹਨਾਂ ਕਿਹਾ ਕਿ ਸਿੱਖਾਂ ਨੂੰ ਅਫਗਾਨਿਸਤਾਨ ਵਿਚ ਬਹੁਤ ਜ਼ਿਆਦਾ ਕਸ਼ਟ ਭੋਗਣੇ ਪੈ ਰਹੇ ਹਨ। ਹਰ ਰੋਜ਼ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਉੱਥੇ ਸਿੱਖਾਂ ਉਤੇ ਹਮਲੇ ਹੋ ਚੁੱਕੇ ਹਨ, ਜਿਹਨਾਂ ਵਿਚ 2018 ਵਿਚ ਜਲਾਲਾਬਾਦ ਵਿਖੇ ਹੋਏ ਇੱਕ ਹਮਲੇ ਵਿਚ 13 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬਹੁਤ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ। ਇਸ ਲਈ ਜਲਦੀ ਤੋਂ ਜਲਦੀ ਉਹਨਾਂ ਦਾ ਇੱਥੇ ਮੁੜ ਵਸੇਬਾ ਕਰਵਾਇਆ ਜਾਣਾ ਚਾਹੀਦਾ ਹੈ।

ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਮਨਜ਼ੂਰੀ 

ਚੰਡੀਗੜ੍ਹ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫ਼ਿਊ ਕਾਰਨ ਸਾਰੇ ਕੰਮਕਾਜ ਅਤੇ ਫੈਕਟਰੀਆਂ ਬੰਦ ਹਨ। ਇਸ ਕਾਰਨ ਰਾਜ ਦੇ ਪ੍ਰਵਾਸੀ ਮਜ਼ਦੂਰ ਪਲਾਇਨ ਕਰ ਰਹੇ ਹਨ। ਇਸ ਪਲਾਇਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਅਤੇ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦ ਦਿੱਤੀ ਹੈ।

ਸੁਰੱਖਿਅਤ ਮਾਹੌਲ ਦੀ ਸ਼ਰਤ 'ਤੇ ਉਦਯੋਗਾਂ, ਭੱਠੇ ਚਲਾਉਣ ਦੀ ਇਜਾਜ਼ਤ

ਕੋਵਿਡ19 ਕਾਰਨ 21 ਦਿਨਾਂ ਦੇ ਲਾਕਡਾਊਨ ਅਤੇ ਰਾਜ 'ਚ ਚੱਲ ਰਹੇ ਕਰਫ਼ਿਊ ਦੌਰਾਨ ਮਜ਼ਦੂਰਾਂ ਦੇ ਪਲਾਇਨ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਆਦੇਸ਼ ਜਾਰੀ ਕੀਤੇ। ਸਰਕਾਰ ਇਹ ਫ਼ੈਸਲਾ ਇਸ ਲਈ ਵੀ ਲੈ ਰਹੀ ਹੈ, ਕਿਉਂਕਿ ਅਗਲੇ ਮਹੀਨੇ ਤੋਂ ਕਣਕ ਦੀ ਵਾਢੀ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਜੇਕਰ ਮਜ਼ਦੂਰ ਵਾਪਸ ਚਲੇ ਗਏ ਤਾਂ ਕਣਕ ਵੱਢਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਨੇ ਡੇਰਾ ਬਿਆਸ ਨਾਲ ਮਜ਼ਦੂਰਾਂ ਦੇ ਰੁਕਣ ਦਾ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਹੈ। ਡੇਰਾ ਬਿਆਸ ਨੇ ਆਪਣੇ ਭਵਨਾ ਨੂੰ ਆਈਸੋਲੇਸ਼ਨ ਸੈਂਟਰ ਬਦਲਣ ਦਾ ਆਫ਼ਰ ਦਿੱਤਾ ਸੀ।

ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਉਦਮੀ ਆਪਣੀ ਫੈਕਟਰੀ ਜਾਂ ਇੰਡਸਟਰੀ 'ਚ ਮਜ਼ਦੂਰਾਂ ਨੂੰ ਸੁਰੱਖਿਅਤ ਮਾਹੌਲ ਦੇ ਸਕਦੇ ਹਨ ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਫ਼ੈਸਲੇ 'ਚ ਇੱਟ ਭੱਠਾ ਉਦਯੋਗ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੀ ਦੋ ਦਿਨਾਂ ਤੋਂ ਰਾਜ 'ਚ ਕੋਰੋਨਾ ਵਾਇਰਸ ਨਾਲ ਪੀੜਤ ਕੋਈ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ। ਰਾਜ 'ਚ ਵਰਤਮਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 38 ਹੈ।

ਮਜ਼ਦੂਰ ਨਾ ਜਾਣ ਵਾਪਸ ਆਪਣੇ ਘਰ ਇਸ ਲਈ ਡੇਰਾ ਬਿਆਸ 'ਚ ਰਹਿਣ ਦਾ ਕਰੇਗੀ ਸਰਕਾਰ ਇੰਤਜ਼ਾਮ

ਉੱਥੇ, ਰਾਜ 'ਚੋਂ ਲਗਾਤਾਰ ਵਾਪਸ ਜਾ ਰਹੇ ਮਜ਼ਦੂਰਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਡੇਰਾ ਬਿਆਸ ਦੇ ਸਤਿਸੰਗ ਘਰਾਂ 'ਚ ਰੋਕਣ ਦਾ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਦਯੋਗਿਕ ਇਕਾਈਆ ਅਤੇ ਭੱਠਾ ਮਾਲਕਾਂ ਕੋਲ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਅਤੇ ਭੋਜਨ ਦੇਣ ਦੀ ਸਮਰੱਥਾ ਹੈ, ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਨ੍ਹਾਂ ਸ਼ਰਤਾਂ 'ਤੇ ਮਿਲੇਗੀ ਛੋਟ

-ਜੇਕਰ ਉਦਯੋਗਿਕ ਇਕਾਈਆਂ ਅਤੇ ਭੱਠਾ ਮਾਲਕਾਂ ਕੋਲ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਤੇ ਭੋਜਨ ਦੇਣ ਦੀ ਸਮਰੱਥਾ ਹੋਵੇ।

-ਸਾਰੀਆਂ ਉਦਯੋਗਿਕ ਇਕਾਈਆਂ ਨੂੰ ਕੰਮ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣਾ ਪਵੇਗਾ।

-ਮਜ਼ਦੂਰਾਂ ਲਈ ਸਾਫ਼-ਸਫ਼ਾਈ ਦੇ ਸਾਰੇ ਚੌਕਸੀ ਕਦਮ ਪੂਰੀ ਤਰ੍ਹਾਂ ਚੁੱਕਣੇ ਪੈਣਗੇ।

-ਜਨਤਕ ਥਾਵਾਂ 'ਤੇ ਸਫ਼ਾਈ ਅਤੇ ਵਰਕਰਾਂ ਲਈ ਸਾਬਣ ਅਤੇ ਖੁੱਲ੍ਹੇ ਪਾਣੀ ਦੇ ਪੁਖ਼ਤਾ ਪ੍ਰਬੰਧ ਕਰਨੇ ਪੈਣਗੇ।

-ਕੰਮ ਵਾਲੀ ਜਗ੍ਹਾ ਦੇ ਮੁੱਖ ਥਾਵਾਂ 'ਤੇ ਹੱਥ ਧੋਣ ਦੀ ਸੁਵਿਧਾ ਅਤੇ ਸੈਨੀਟਾਈਜ਼ਰ ਵੀ ਮੁਹੱਈਆ ਕਰਵਾਉਣਾ ਪਵੇਗਾ।

ਅਧਿਕਾਰੀਆਂ ਨੂੰ ਆਦੇਸ਼- ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ

ਸਰਕਾਰ ਨੇ ਐਤਵਾਰ ਨੂੰ ਮਜ਼ਦੂਰਾਂ ਦੇ ਘਰ ਪਰਤਣ ਦੀ ਸਮੱਸਿਆ 'ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਉਦਯੋਗ ਤੇ ਭੱਠਾ ਮਾਲਕਾਂ ਤੇ ਲਾਕਡਾਊਨ ਕਾਰਨ ਰੁਜ਼ਗਾਰ ਗੁਆ ਚੁੱਕੇ ਮਜ਼ਦੂਰਾਂ ਲਈ ਲਾਭਕਾਰੀ ਹੋਵੇਗਾ। ਕੈਪਟਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸੰਕਟ ਦੀ ਘੜੀ 'ਚ ਮਜ਼ਦੂਰਾਂ, ਦਿਹਾੜੀਦਾਰਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉੱਥੇ, ਕਿਰਤ ਵਿਭਾਗ ਨੇ ਉਦਯੋਗਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਕਿ ਮਜ਼ਦੂਰਾਂ ਨੂੰ ਨੌਕਰੀ ਤੋਂ ਨਾ ਹਟਾਉਣ ਅਤੇ ਉਨ੍ਹਾ ਦੀ ਤਨਖ਼ਾਹ 'ਚ ਕਟੌਤੀ ਨਾ ਕਰਨ।

ਪੰਜਾਬ 'ਚ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ 

ਚੰਡੀਗੜ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ 'ਚ ਲਾਗੂ ਕਰਫ਼ਿਊ ਦੌਰਾਨ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਜਦਕਿ 1 ਅਪ੍ਰੈਲ ਨੂੰ ਬੈਂਕ ਲੋਕਾਂ ਨਾਲ ਕੋਈ ਡੀਲ ਨਹੀਂ ਕਰਨਗੇ। 3 ਅਪ੍ਰੈਲ ਤੋਂ ਬੈਂਕ ਬ੍ਰਾਂਚਾਂ ਹਫ਼ਤੇ 'ਚ 2 ਦਿਨ ਰੋਟੇਸ਼ਨ ਅਨੁਸਾਰ ਖੁੱਲ੍ਹਣਗੀਆਂ। ਸਿਰਫ਼ ਇਕ ਤਿਹਾਈ ਬ੍ਰਾਂਚਾਂ ਬਾਕੀ ਦਿਨ ਵੀ ਖੁੱਲ੍ਹੀਆਂ ਰਹਿਣਗੀਆਂ। ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲੀਅਤ ਲਈ ਇਹ ਕਦਮ ਉਠਾਇਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਵੀ ਇਹ ਜਾਣਕਾਰੀ ਦਿੱਤੀ ਹੈ।

ਕੋਰੋਨਾ ਵਾਇਰਸ ਦਾ ਕਹਿਰ ..!

ਕੋਰੋਨਾ ਵਾਇਰਸ ਦਾ ਕਹਿਰ ..!

ਦੇਸ਼ 'ਚ 1100 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਬਿਮਾਰ, ਹੁਣ ਤਕ 28 ਲੋਕਾਂ ਦੀ ਮੌਤ

ਨਵੀਂ ਦਿੱਲੀ 

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 135 ਨਵੇਂ ਮਾਮਲੇ ਸਾਹਮਣੇ ਆਏ ਤੇ ਸੰਕ੍ਰਮਿਤਾਂ ਦਾ ਅੰਕੜਾ 1100 ਤੋਂ ਪਾਰ ਕਰ ਗਿਆ ਹੈ। ਇਨ੍ਹਾਂ 'ਚ ਵਿਦੇਸ਼ੀ ਨਾਗਰਿਕ ਤੇ ਵਾਇਰਸ ਦੇ ਚਲਦੇ ਜਾਨ ਗਵਾਉਣ ਵਾਲੇ ਵੀ ਸ਼ਾਮਲ ਹਨ। 99 ਲੋਕ ਹੁਣ ਤਕ ਸਿਹਤਮੰਦ ਹੋ ਚੁੱਕੇ ਹਨ । ਐਤਵਾਰ ਨੂੰ ਗੁਜਰਾਤ,ਪੰਜਾਬ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਵਿਅਕਤੀ ਦੀ ਹੋਰ ਜਾਨ ਚਲੀ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।

 

ਐਤਵਾਰ ਗੁਜਰਾਤ,ਪੰਜਾਬ ਤੇ ਜੰਮੂ ਕਸ਼ਮੀਰ 'ਚ ਇਂਕ-ਇਕ ਵਿਅਕਤੀ ਨੇ ਦਮ ਤੋੜਿਆ, ਅੰਕੜਾ 28 'ਤੇ ਪੁੱਜਾ

 

ਕੇਂਦਰੀ ਸਿਹਤ ਮੰਤਰਾਲੇ ਤੇ ਸੂਬਿਆਂ 'ਚ ਸਿਹਤ ਵਿਭਾਂਗਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਦੇ 1,123 ਪੌਜ਼ਿਟਿਵ ਕੇਸ ਪਾਏ ਗਏ ਹਨ। 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਮਹਾਰਾਸ਼ਟਰ 'ਚ ਛੇ, ਗੁਜਰਾਤ 'ਚ ਪੰਜ, ਕਰਨਾਟਕ 'ਚ ਤਿੰਨ, ਮੱਧ ਪ੍ਰਦੇਸ਼ ,ਦਿੱਲੀ, ਪੰਜਾਬ ਤੇ ਜੰਮੂ ਕਸ਼ਮੀਰ 'ਚ ਦੋ-ਦੋ ਤੇ ਕੇਰਲ, ਤੇਲੰਗਾਨਾ, ਤਾਮਿਲਨਾਡੂ, ਬਿਹਾਰ,  ਬੰਗਾਲ ਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਸ਼ਾਮਲ ਹੈ।

 

ਮਹਾਰਾਸ਼ਟਰ ਤੇ ਕੇਰਲ ਦੋਵਾਂ ਸੂਬਿਆਂ 'ਚ ਪੀੜਤਾਂ ਦੀ ਗਿਣਤੀ ਦੋ ਸੌ ਤੋਂ ਪਾਰ

 

ਮਹਾਰਾਸ਼ਟਰ 'ਚ ਹਾਲੇ ਤਕ ਸਭ ਤੋਂ ਜ਼ਿਆਦਾ 203 ਲੋਕ ਬਿਮਾਰ ਹੋਏ ਹਨ। ਐਤਵਾਰ ਨੂੰ 22 ਨਵੇਂ ਮਾਮਲੇ ਸਾਹਮਣੇ ਆਏ। 34 ਲੋਕ ਸਿਹਤਮੰਦ ਹੋ ਚੁੱਕੇ ਹਨ। 20 ਨਵੇਂ ਕੇਸਾਂ ਨਾਲ ਕੇਰਲ 'ਚ ਬਿਮਾਰਾਂ ਦੀ ਗਿਣਤੀ 202 ਹੋ ਗਈ ਹੈ।

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ

ਕੋਰੋਨਾ ਵਾਇਰਸ ਦਾ ਕਹਿਰ ..!

ਅੰਮ੍ਰਿਤਸਰ, ਮਾਰਚ 2020-(ਏਜੰਸੀ )-

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ। 

ਕਪੂਰਥਲਾ ਅਤੇ ਢਿਲਵਾਂ ਦੇ ਸਲੱਮ ਏਰੀਏ ਦੇ 2000 ਲੋਕਾਂ ਨੂੰ ਤਿਆਰ ਭੋਜਨ ਦੀ ਕੀਤੀ ਵੰਡ

ਕਪੂਰਥਲਾ ,ਮਾਰਚ 2020 -(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਡੇਰਾ ਬਿਆਸ ਦੇ ਸਹਿਯੋਗ ਨਾਲ ਕਪੂਰਥਲਾ ਅਤੇ ਢਿਲਵਾਂ ਇਲਾਕੇ ਦੇ ਸਲੱਮ ਏਰੀਏ ਦੇ 2000 ਦੇ ਕਰੀਬ ਲੋੜਵੰਦ ਲੋਕਾਂ ਨੂੰ ਤਿਆਰ ਕੀਤਾ ਗਿਆ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੋ ਟਾਈਮ ਦਾ ਭੋਜਨ ਵੰਡਿਆ ਗਿਆ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਪੀ ਸ. ਮਨਦੀਪ ਸਿੰਘ, ਡੀ. ਐਸ. ਪੀ. ਹਰਿੰਦਰ ਸਿੰਘ ਗਿੱਲ, ਤਹਿਸੀਲਦਾਰ ਸ. ਮਨਵੀਰ ਸਿੰਘ ਢਿੱਲੋਂ ਤੋਂ ਇਲਾਵਾ ਐਸ. ਐਚ. ਓ ਕੋਤਵਾਲੀ, ਐਸ. ਐਚ. ਓ ਸਿਟੀ, ਐਸ. ਐਚ. ਓ ਸਦਰ ਅਤੇ ਐਸ. ਐਚ. ਓ ਸੁਭਾਨਪੁਰ ਨੇ ਵੱਖ-ਵੱਖ ਟੀਮਾਂ ਦੀ ਅਗਵਾਈ ਕੀਤੀ ਅਤੇ ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਿਆ। ਇਸ ਮੌਕੇ ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਐਸ. ਪੀ ਸ. ਮਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਇਸ ਔਖੀ ਘੜੀ ਵਿਚ ਭੁੱਖਾ ਨਾ ਰਹੇ।

ਸਲੱਮ ਏਰੀਏ ਦੇ ਲੋੜਵੰਦ ਲੋਕਾਂ ਨੂੰ ਭੋਜਨ ਦੀ ਵੰਡ ਕਰਦੇ ਕੀਤੇ ਜਾਣ ਦੀਆਂ ਤਸਵੀਰਾਂ।

ਘਰ ਬੈਠੇ ਦਵਾਈਆਂ ਅਤੇ ਲੋੜੀਂਦਾ ਸਾਮਾਨ ਮਿਲਣ ਨਾਲ ਬਜ਼ੁਰਗਾਂ ਨੂੰ ਮਿਲ ਰਹੀ ਹੈ ਵੱਡੀ ਰਾਹਤ

ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਦੀ ਹੋ ਰਹੀ ਹੈ ਚੁਫੇਰਿਓਂ ਸ਼ਲਾਘਾ

ਕਪੂਰਥਲਾ , ਮਾਰਚ  2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਕਰਫਿੳੂ ਦੌਰਾਨ ਜ਼ਿਲੇ ਦੇ 60 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਨੂੰ ਜ਼ਰੂਰੀ ਸਾਮਾਨ ਘਰ ਬੈਠੇ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਚੁਫੇਰਿਓਂ ਸਲਾਘਾ ਹੋ ਰਹੀ ਹੈ। ਪ੍ਰਸ਼ਾਸਨ ਦੇ ਇਸ ਨੇਕ ਕਦਮ ਸਦਕਾ ਬਜ਼ੁਰਗਾਂ ਵੱਲੋਂ ਵੱਡੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਇਸ ਬੇਹੱਦ ਔਖੀ ਘੜੀ ਵਿਚ ਉਨਾਂ ਨੂੰ ਵੱਡਾ ਸਹਾਰਾ ਮਿਲਿਆ ਹੈ ਅਤੇ ਇਸ ਦੌਰਾਨ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਨਾਂ ਦੇ ਘਰਾਂ ਵਿਚ ਸਾਰਾ ਲੋੜੀਂਦਾ ਸਾਮਾਨ ਪਹੁੰਚ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਨੂੰ ਕਰਫਿੳੂ ਦੌਰਾਨ ਕਰਿਆਨਾ, ਸਬਜ਼ੀਆਂ, ਫਲ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ ਬੈਠੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਨੰਬਰ ਜਾਰੀ ਕੀਤੇ ਗਏ ਹਨ, ਜਿਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਕਰਕੇ ਬਜ਼ੁਰਗ ਆਪਣਾ ਨਾਂਅ, ਉਮਰ, ਪੂਰਾ ਪਤਾ ਅਤੇ ਮੰਗਵਾਈਆਂ ਜਾਣ ਵਾਲੀਆਂ ਵਸਤਾਂ ਦਾ ਵੇਰਵਾ ਦੇ ਕੇ ਇਹ ਸਹੂਲਤ ਲੈ ਰਹੇ ਹਨ। ਮੰਗਵਾਏ ਗਏ ਸਾਮਾਨ ਦੇ ਕੇਵਲ ਬਿੱਲ ਦੀ ਅਦਾਇਗੀ ਹੀ ਉਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤਹਿਤ 1000 ਰੁਪਏ ਤੱਕ ਦਾ ਸਾਮਾਨ ਮੰਗਵਾਇਆ ਜਾ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮਨੁੱਖਤਾ ਦੀ ਭਲਾਈ ਦੇ ਇਸ ਕੰਮ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਜ਼ਿਲੇ ਦੇ ਬਹੁਤ ਸਾਰੇ ਸਮਾਜ ਸੇਵਕ ਜੀਅ-ਜਾਨ ਨਾਲ ਜੁੱਟੇ ਹੋਏ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਹੈ ਕਿ ਇਸ ਮੌਕੇ ਇਹੀ ਮਨੁੱਖਤਾ ਦੀ ਅਸਲ ਸੇਵਾ ਹੈ। ਉਨਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਕਪੂਰਥਲਾ ਸ਼ਹਿਰ ਲਈ 98882-41178 ਅਤੇ 98142-02873 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰਾਂ ਫਗਵਾੜਾ ਸ਼ਹਿਰ ਲਈ 01824-260201 ਅਤੇ 62397-45143 ਉੱਤੇ, ਸੁਲਤਾਨਪੁਰ ਲੋਧੀ ਸ਼ਹਿਰ ਲਈ 98726-96727 ਉੱਤੇ ਅਤੇ ਭੁਲੱਥ, ਨਡਾਲਾ ਤੇ ਬੇਗੋਵਾਲ ਲਈ 79861-92955 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
 

30 ਅਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਅਤੇ ਏ. ਟੀ. ਐਮ ਖੁੱਲੇ ਰਹਿਣਗੇ

ਕਪੂਰਥਲਾ, ਮਾਰਚ 2020- (ਹਰਜੀਤ ਸਿੰਘ ਵਿਰਕ)-
ਲੀਡ ਬੈਂਕ ਮੈਨੇਜਰ ਕਪੂਰਥਲਾ ਸ੍ਰੀ ਦਰਸ਼ਨ ਲਾਲ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਵਾਸੀਆਂ ਨੂੰ ਸਮਾਜਿਕ ਸਕੀਮਾਂ ਦੇ ਲਾਭ ਦੀ ਅਦਾਇਗੀ ਅਤੇ ਬੈਂਕਾਂ ਦੇ ਕਲੋਜਿੰਗ ਕੰਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਦੀਆ ਸਮੂਹ ਬੈਂਕ ਬਰਾਂਚਾਂ ਅਤੇ ਇਨਾਂ ਦੇ ਪ੍ਰਸ਼ਾਸਕੀ ਦਫ਼ਤਰਾਂ ਨੂੰ ਮਿਤੀ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸਾਰੇ ਬੈਂਕਾਂ ਦੇ ਏ. ਟੀ. ਐਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲਣਗੇ ਅਤੇ ਏ. ਟੀ. ਐਮ ਵਿਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਉਨਾਂ ਕਿਹਾ ਕਿ ਬੈਂਕਾਂ ਵਿਚ ਕੇਵਲ ਕੈਸ਼, ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਆਦਿ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਕਰੰਸੀ ਚੈਸਟ 30 ਮਾਰਚ 2020 ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।  ਉਨਾਂ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਲਈ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ ਵਿਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲੱਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਲੋਕ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟ੍ਰੇਟ ਨੇ ਕਰਫਿਊ ਦੌਰਾਨ ਦਿੱਤੇ ਕੁਝ ਛੋਟ ਦੇ ਹੁਕਮ

ਕਪੂਰਥਲਾ ,ਮਾਰਚ 2020 -(ਹਰਜੀਤ ਸਿੰਘ ਵਿਰਕ)-
ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਅਗਲੇ ਹੁਕਮਾਂ ਤੱਕ ਕਰਫਿੳੂ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਵਿਚ ਕੋਈ ਵੀ ਦੁਕਾਨ ਖੋਲਣ ਅਤੇ ਕਿਸੇ ਵੀ ਵਿਅਕਤੀ ਦੇ ਘਰਾਂ ਤੋਂ ਬਾਹਰ ਚੱਲਣ-ਫਿਰਨ ’ਤੇ ਮਨਾਹੀ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕਰਫਿੳੂ ਦੌਰਾਨ ਕੁਝ ਛੋਟ ਦੇ ਹੁਕਮ ਦਿੱਤੇ ਹਨ। 
  ਇਨਾਂ ਹੁਕਮਾਂ ਅਨੁਸਾਰ ਡੇਅਰੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣਗੀਆਂ ਅਤੇ ਦੋਧੀਆਂ ਵੱਲੋਂ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਦੋਧੀਆਂ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਇਸੇ ਤਰਾਂ ਹਾਕਰਜ਼ ਵੱਲੋਂ ਅਖ਼ਬਾਰਾਂ ਵੰਡਣ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਹਾਕਰਜ਼ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਕੈਮਿਸਟ ਸ਼ਾਪ ਅਤੇ ਪੈਟਰੋਲ ਪੰਪ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੇ ਜਾਣਗੇ। ਸਬਜ਼ੀਆਂ ਅਤੇ ਫਲ਼ਾਂ ਦੀ ਵਿਕਰੀ ਸਮੂਹ ਉੱਪ ਮੰਡਲ ਮੈਜਿਸਟਰੇਟਸ ਵੱਲੋਂ ਸ਼ਨਾਖ਼ਤ ਕੀਤੇ ਗਏ ਰੇਹੜੀ ਵਿਕਰੇਤਾ ਵੱਲੋਂ ਮੁਹੱਲਿਆਂ ਵਿਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਜਾ ਕੇ ਕੀਤੀ ਜਾਵੇਗੀ। ਇਸੇ ਤਰਾਂ ਕਰਿਆਨਾ ਅਤੇ ਬੇਕਰੀ ਦੀ ਸਪਲਾਈ ਸਬੰਧੀ ਆਮ ਜਨਤਾ ਵੱਲੋਂ ਲੋੜ ਪੈਣ ’ਤੇ ਸਬੰਧਤ ਸ਼ਾਪਕੀਪਰ ਨਾਲ ਫੋਨ ’ਤੇ ਸੰਪਰਕ ਕੀਤਾ ਜਾਵੇ, ਜਿਨਾਂ ਵੱਲੋਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਇਨਾਂ ਸੁਵਿਧਾਵਾਂ ਦੀ ‘ਹੋਮ ਡਿਲੀਵਰੀ’ ਕੀਤੀ ਜਾਵੇਗੀ। 
     ਸਮੂਹ ਗੈਸ ਏਜੰਸੀਆਂ ਵੱਲੋਂ ਕਰਫਿੳੂ ਦੌਰਾਨ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਗੈਸ ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ ਅਤੇ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਰਹੀ ਸਪਲਾਈ ਵੀ ਜਾਰੀ ਰਹੇਗੀ।  ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਸਾਰੀ ਕਾਰਵਾਈ (ਢੋਆ-ਢੁਆਈ ਲੋਡਿੰਗ/ਅਨਲੋਡਿੰਗ) ਟਾਲ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਪੋਲਟਰੀ ਫੀਡ/ਕੈਟਲ ਫੀਡ ਦੀਆਂ ਦੁਕਾਨਾਂ ਹਫ਼ਤੇ ਵਿਚ ਦੋ ਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਜ਼ਿਲਾ ਕਪੂਰਥਲਾ ਦੇ ਸਾਰੇ ਪ੍ਰਾਈਵੇਟ ਹਸਪਤਾਲ/ਕਲੀਨਿਕ ਕੇਵਲ ਐਮਰਜੈਂਸੀ ਸੇਵਾਵਾਂ ਲਈ ਖੁੱਲੇ ਰਹਿਣਗੇ। ਸਮੂਹ ਧਾਰਮਿਕ ਜਥੇਬੰਦੀਆਂ/ਸੰਸਥਾਵਾਂ ਨੂੰ ਦੱਸਿਆ ਜਾਂਦਾ ਹੈ ਕਿ ਮੰਦਿਰ, ਗੁਰਦੁਆਰਾ, ਮਸਜਿਦ, ਚਰਚ ਵਿਚ ਮੁੱਖ ਪੁਜਾਰੀ, ਗ੍ਰੰਥੀ, ਮੌਲਵੀ, ਪਾਦਰੀ ਵੱਲੋਂ ਹੀ ਧਾਰਮਿਕ ਕਾਰਜ ਕੀਤਾ ਜਾਵੇ ਅਤੇ ਧਾਰਮਿਕ ਸਥਾਨਾਂ ਦੇ ਮੁੱਖ ਦਵਾਰ ਬੰਦ ਰੱਖੇ ਜਾਣ ਤਾਂ ਜੋ ਆਮ ਪਬਲਿਕ ਦੇ ਇਕੱਠ ਨੂੰ ਰੋਕਿਆ ਜਾ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣ। ਵੇਰਕਾ ਵੱਲੋਂ ਘਰ-ਘਰ ਦੁੱਧ ਦੀ ਸਪਲਾਈ ਮੋਬਾਈਲ ਵੈਨ ਰਾਹੀਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤੀ ਜਾਵੇਗੀ। 
     ਲੀਡ ਬੈਂਕ ਮੈਨੇਜਰ ਕਪੂਰਥਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰੀ ਖੇਤਰ ਵਿਚ (ਨਗਰ ਨਿਗਮ ਕਪੂਰਥਲਾ, ਫਗਵਾੜਾ, ਨਗਰ ਕੋਂਸਲ ਸੁਲਤਾਨਪੁਰ ਲੋਧੀ, ਨਗਰ ਪੰਚਾਇਤ ਬੇਗੋਵਾਲ, ਭੁਲੱਥ ਢਿਲਵਾਂ ਅਤੇ ਨਡਾਲਾ) ਦੀ ਹਦੂਦ ਅੰਦਰ ਸਾਰੇ ਬੈਂਕਾਂ ਦੀ ਕੇਵਲ ਇਕ ਬ੍ਰਾਂਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀ ਰਹੇਗੀ। ਪੇਂਡੂ ਖੇਤਰ ਵਿਚ ਪੰਜਾਬ ਨੈਸ਼ਨਲ ਬੈਂਕ (ਰਿਹਾਣਾ ਜੱਟਾਂ, ਕਾਲਾ ਸੰਘਿਆਂ, ਤਲਵੰਡੀ ਚੌਧਰੀਆਂ ਅਤੇ ਰਾਮਗੜ) ਪੰਜਾਬ ਐਂਡ ਸਿੰਘ ਬੈਂਕ (ਚਾਚੋਕੀ, ਭਵਾਨੀਪੁਰ, ਮੋਠਾਂਵਾਲਾ ਅਤੇ ਇਬਰਾਹੀਮਵਾਲ), ਪੰਜਾਬ ਗ੍ਰਾਮੀਣ ਬੈਂਕ (ਨੰਗਲ ਮੱਝਾ, ਇੱਬਣ, ਖਾਲੂ ਅਤੇ ਬਜਾਜ), ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਬੈਂਕ (ਕਬੀਰਪੁਰ, ਖੱਸਣ, ਲੱਖਣ ਕੇ ਪੱਡੇ ਅਤੇ ਜਗਤਪੁਰ ਜੱਟਾਂ) ਅਗਲੇ ਹੁਕਮਾਂ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਬ੍ਰਾਂਚ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਰੋਜ਼ਾਨਾ ਕੇਵਲ 50 ਫੀਸਦੀ ਸਟਾਫ ਹਾਜ਼ਰ ਹੋਵੇ। 
     ਸਬ-ਡਵੀਜ਼ਨ ਕਪੂਰਥਲਾ ਦੇ ਸਟਾਫ ਦੇ ਸ਼ਨਾਖ਼ਤੀ ਕਾਰਡ ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਵੱਲੋਂ ਅਤੇ ਬਾਕੀ ਸਬ-ਡਵੀਜ਼ਨਾਂ ਨਾਲ ਸਬੰਧਤ ਸ਼ਨਾਖਤੀ ਕਾਰਡ ਸਬੰਧਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਇਨਾਂ ਬੈਂਕਾਂ ਵਿਚ ਕੇਲ ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਸਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਟਰੱਜ਼ਰੀ ਅਤੇ ਕਰੰਸੀ ਚੈਸਟ ਦੁਪਹਿਰ 1 ਵਜਤੇ ਤੋਂ ਸ਼ਾਮ 5 ਵਜੇ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲੀਆਂ ਰਹਿਣਗੀਆਂ। ਸਾਰੇ ਬੈਂਕਾਂ ਦੇ ਏ. ਟੀ. ਐਮ ਸਵੇਰੇ 5 ਵਜੇ ਤੋਂ ਸਵੇਰੇ 8 ਵਜਤੇ ਤੱਕ ਖੁੱਲਣਗੇ ਅਤੇ ਏ. ਟੀ. ਐਮ ਵਿਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ ਵਿਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲੱਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣਗੇ। 
ਜ਼ਿਲੇ ਦੇ ਸਮੂਹ ਆਲੂ ਉਤਪਾਦਕ ਕਿਸਾਨ ਆਲੂ ਦੀ ਪੁਟਾਈ ਅਤੇ ਸਾਂਭ-ਸੰਭਾਲ (ਗਰੇਡਿੰਗ ਪੈਕਿੰਗ ਅਤੇ ਕੋਲਡ ਸਟੋਰ ਵਿਚ ਰੱਖਣਾ ਆਦਿ) ਲਈ ਕੰਮ ਕਰਦੇ ਸਮੇਂ ਲੇਬਰ ਵਿਚ ਇਕ-ਦੂਜੇ ਤੋਂ ਇਕ ਮੀਟਰ ਤੋਂ ਵੱਧ ਦੀ ਦੂਰੀ ਬਣਾ ਕੇ ਰੱਖਣ, ਲੇਬਰ ਲਈ ਮਾਸਕ, ਦਸਤਾਨੇ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਉਣ ਲਈ ਜਿੰਮੇਵਾਰ ਹੋਣਗੇ। ਲੇਬਰ ਨੂੰ ਕੰਮ ਕਰਨ ਵਾਲੀ ਜਗਾ ਤੱਕ ਲਿਜਾਣ/ਛੱਡਣ ਦੀ ਜਿੰਮੇਵਾਰੀ ਵੀ ਕਿਸਾਨ ਦੀ ਹੋਵੇਗੀ। ਟਰਾਲੀ/ਹੋਰ ਸਾਧਨ ਦੀ ਵਰਤੋਂ ਕਰਦੇ ਹੋਏ ਲੇਬਰ ਨੂੰ ਲਿਜਾਣ/ਛੱਡਣ ਸਮੇਂ 10 ਤੋਂ ਵੱਧ ਲੇਬਰ ਨਾ ਬਿਠਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਹੈ।
ਆਮ ਜਨਤਾ ਲਈ ਪਾਸ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਵੱਲੋਂ, ਸਰਕਾਰੀ ਕਰਮਚਾਰੀਆਂ ਲਈ ਸੁਪਰਡੈਂਟ ਗਰੇਡ-1 ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ, ਫੂਡ ਗਰੇਨ ਅਤੇ ਕਰਿਆਨਾ ਸਟੋਰਾਂ ਲਈ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਕਪੂਰਥਲਾ ਵੱਲੋਂ, ਖੇਤੀ ਨਾਲ ਸਬੰਧਤ ਖਾਦਾਂ ਅਤੇ ਦਵਾਈਆਂ ਅਤੇ ਲੇਬਰ ਦੇ ਪਾਸ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਮੁੰਖ ਖੇਤੀਬਾੜੀ ਅਫ਼ਸਰ ਵੱਲੋਂ, ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਸਬੰਧੀ ਡਿਪਟੀ ਡੀ. ਐਮ. ਓ ਕਪੂਰਥਲਾ ਵੱਲੋਂ ਅਤੇ ਇਸ ਤੋਂ ਇਲਾਵਾ ਫਗਵਾੜਾ/ਸੁਲਤਾਨਪੁਰ ਲੋਧੀ ਅਤੇ ਭੁਲੱਥ ਨਾਲ ਸਬੰਧਤ ਪਾਸ ਸਬੰਧਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਜਾਣਗੇ। 
ਉਪਰੋਕਤ ਸੁਵਿਧਾਵਾਂ ਲਈ ਕੇਵਲ ਇਕ ਹੀ ਵਿਅਕਤੀ ਘਰ ਤੋਂ ਬਾਹਰ ਆਵੇਗਾ। ਜੇਕਰ ਉਪਰੋਕਤ ਸੁਵਿਧਾਵਾਂ ਲੈਣ ਵਿਚ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਇਨਾਂ ਵਿਚ ਪੁਲਿਸ ਕੰਟਰੋਲ ਰੂਮ ਦੇ ਨੰਬਰਾਂ 81948-00091, 95929-14519, 01822-233768 ਜਾਂ 100 ਅਤੇ 112 ਉੱਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਸਬ-ਡਵੀਜ਼ਨ ਪੱਧਰ ’ਤੇ ਸਬ-ਡਵੀਜ਼ਨ ਕਪੂਰਥਲਾ ਦੇ ਕੰਟਰੋਲ ਰੂਮ ਨੰਬਰ 88724-31200, ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ 98725-74175, ਸਬ-ਡਵੀਜ਼ਨ ਭੁਲੱਥ ਦੇ 01822-244202 ਅਤੇ ਸਬ-ਡਵੀਜ਼ਨ ਫਗਵਾੜਾ ਦੇ 01824-260201 ਅਤੇ 62397-45143 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।  
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਸ਼ਾਬਾਸ਼!✍️ਸੁਖਦੇਵ ਸਲੇਮਪੁਰੀ

ਸ਼ਾਬਾਸ਼!

ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਸਾਹ ਲੈਣਾ ਹੋਇਆ ਔਖਾ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਿਹਤ ਬੁਲੇਟਿਨ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਨਾਲ ਸਬੰਧਿਤ ਹੁਣ ਤਕ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
✍️ਸੁਖਦੇਵ ਸਲੇਮਪੁਰੀ

ਭੁਲੱਥ, ਬੇਗੋਵਾਲ ਅਤੇ ਨਡਾਲਾ ਵਿਖੇ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੀ ਕੀਤੀ ਵੰਡ 

ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਲਈ ਪ੍ਰਸ਼ਾਸਨ ਵਚਨਬੱਧ-ਐਸ. ਡੀ. ਐਮ
ਭੁਲੱਥ/ਬੇਗੋਵਾਲ/ਨਡਾਲਾ, ਮਾਰਚ 2020 - (ਹਰਜੀਤ ਸਿੰਘ ਵਿਰਕ)-

ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿੳੂ ਦੌਰਾਨ ਲੋਕਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਹਰੇਕ ਸੰਭਵ ਕਦਮ ਉਠਾਇਆ ਜਾ ਰਿਹਾ ਹੈ। ਇਸ ਕੰਮ ਵਿਚ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਅਦਾਰਿਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਸਬ-ਡਵੀਜ਼ਨ ਭੁਲੱਥ ਵਿਖੇ ਐਸ. ਡੀ. ਐਮ ਸ. ਰਣਦੀਪ ਸਿੰਘ ਹੀਰ ਵੱਲੋਂ ਰਾਇਲ ਪੈਲੇਸ  ਭੁਲੱਥ ਅਤੇ ਜੇ. ਐਮ. ਡੀ ਗਰੁੱਪ ਭੁਲੱਥ ਦੇ ਸਹਿਯੋਗ ਨਾਲ ਸਲੱਮ ਏਰੀਏ ਵਿਚ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ।
ਇਸੇ ਤਰਾਂ ਉਨਾਂ ਨਡਾਲਾ ਵਿਖੇ ਵੀ ਜ਼ਿਲਾ ਪ੍ਰੀਸ਼ਦ ਮੈਂਬਰ ਮਣੀ ਔਜਲਾ ਨਾਲ ਲੋੜਵੰਦਾਂ ਨੂੰ ਰਾਸ਼ਨ ਤਕਸੀਮ ਕੀਤਾ। ਇਸ ਤੋਂ ਇਲਾਵਾ ਬੇਗੋਵਾਲ ਵਿਖੇ ਵੀ ਜ਼ਿਲਾ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ।
  ਐਸ. ਡੀ. ਐਮ ਸ. ਰਣਦੀਪ ਸਿੰਘ ਹੀਰ ਨੇ ਇਸ ਮੌਕੇ ਦੱਸਿਆ ਕਿ ਇਸ ਔਖੀ ਘੜੀ ਵਿਚ ਸਬ-ਡਵੀਜ਼ਨ ਵਿਚ ਸਾਰੇ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਰਫਿੳੂ ਕਾਰਨ ਪੈਦਾ ਹੋਈ ਅਚਨਚੇਤੀ ਸਥਿਤੀ ਮੌਕੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਉਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਰਾਸ਼ਨ ਕਿੱਟਾਂ ਦੀ ਵੰਡ ਝੁੱਗੀ-ਝੌਂਪੜੀਆਂ ਅਤੇ ਹੋਰ ਇਲਾਕਿਆਂ ਵਿਚ ਕੀਤੀ ਜਾਵੇਗੀ, ਜਿਥੇ ਦਿਹਾੜੀਦਾਰ ਅਤੇ ਮਜ਼ਦੂਰ ਵੱਡੀ ਗਿਣਤੀ ਵਿਚ ਰਹਿੰਦੇ ਹਨ।
ਕੈਪਸ਼ਨ :-ਭੁਲੱਥ ਦੇ ਸਲੱਮ ਏਰੀਏ ਵਿਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੀ ਵੰਡ ਕਰਦੇ ਹੋਏ ਐਸ. ਡੀ. ਐਮ ਸ. ਰਣਦੀਪ ਸਿੰਘ ਹੀਰ


-ਬੇਗੋਵਾਲ ਵਿਖੇ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੀ ਵੰਡ ਕਰਦੇ ਹੋਏ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ


-ਨਡਾਲਾ ਵਿਖੇ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ ਐਸ. ਡੀ. ਐਮ ਸ. ਰਣਦੀਪ ਸਿੰਘ ਹੀਰ, ਨਾਲ ਹਨ ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਣੀ ਔਜਲਾ ਤੇ ਹੋਰ

ਕਰਫਿਊ ਦੌਰਾਨ ਹੁਣ ਦਵਾਈਆਂ ਦੀ ਵੀ ਹੋਵੇਗੀ ਹੋਮ ਡਿਲੀਵਰੀ-ਡੀ. ਸੀ

ਕਰਿਆਨੇ ਦਾ ਸਾਮਾਨ ਘਰੋ-ਘਰੀ ਪਹੁੰਚਾਉਣ ਦੇ ਵੀ ਕੀਤੇ ਜਾ ਰਹੇ ਨੇ ਸੁਚਾਰੂ ਇੰਤਜਾਮ
ਸਬਜ਼ੀਆਂ ਅਤੇ ਫਲਾਂ ਲਈ ਰੇਹੜੀਆਂ ਤੋਂ ਇਲਾਵਾ ਹੋਰ ਛੋਟੇ ਵਾਹਨਾਂ ਦਾ ਕੀਤਾ ਗਿਆ ਪ੍ਰਬੰਧ
ਕਪੂਰਥਲਾ ,ਮਾਰਚ 2020-(ਹਰਜੀਤ ਸਿੰਘ ਵਿਰਕ) -

ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜ਼ਿਲਾ ਵਾਸੀਆਂ ਨੂੰ ਕੋਵਿਡ ਤੋਂ ਬਚਾਉਣ ਲਈ ਲਗਾਏ ਗਏ ਕਰਫਿੳੂ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸੇ ਲਈ ਕਰਫਿੳੂ ਦੌਰਾਨ ਵੱਖ-ਵੱਖ ਛੋਟਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰੇ 5 ਤੋਂ 8 ਵਜੇ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ ਅਤੇ ਹੁਣ ਇਨਾਂ ਦੀ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਕਰਿਆਨੇ ਦੀ ਹੋਮ ਡਿਲੀਵਰੀ ਵੀ ਦੁਪਹਿਰ 2 ਤੋਂ 6 ਵਜੇ ਤੱਕ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਵਾਰਡ ਅਤੇ ਪਿੰਡ ਵਾਈਜ਼ ਨੰਬਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਰੇਹੜੀਆਂ ਰਾਹੀਂ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਲਈ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ, ਪਰੰਤੂ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਛੋਟੇ ਵਾਹਨ ਵੀ ਸ਼ੁਰੂ ਕੀਤੇ ਗਏ ਹਨ। ਉਨਾਂ ਦੱਸਿਆ ਕਿ ਲੋਕਾਂ ਵਿਚਾਲੇ ਢੁਕਵੀਂ ਦੂਰੀ ਬਣਾਈ ਰੱਖਣ ਲਈ ਡੇਅਰੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਸਰਕਲ ਲਗਾਏ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ ਸਾਰੇ ਏ. ਟੀ. ਐਮ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਖੋਲੇ ਗਏ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਸ਼ਹਿਰੀ ਖੇਤਰ ਵਿਚ ਹਰੇਕ ਬੈਂਕ ਦੀ ਇਕ ਬ੍ਰਾਂਚ ਖੁੱਲੀ ਰਹੇਗੀ ਜਦਕਿ ਪੇਂਡੂ ਖੇਤਰ ਵਿਚ ਚਾਰ ਬੈਂਕਾਂ ਦੇ ਕਲੱਸਟਰ ਬਣਾ ਕੇ ਇਨਾਂ ਨੂੰ ਬੁੱਧਵਾਰ ਅਤੇ ਸ਼ੁੱਕਰਵਾਰ ਖੋਲਿਆ ਜਾਵੇਗਾ। ਇਸੇ ਤਰਾਂ ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਐਮਰਜੈਂਸੀ ਲਈ 24 ਘੰਟੇ ਖੁੱਲੇ ਰੱਖਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਕਰਫਿੳੂ ਪਾਸ ਦੀ ਸਹੂਲਤ ਆਨਲਾਈਨ ਸ਼ੁਰੂ ਕੀਤੀ ਗਈ ਹੈ ਅਤੇ ਇਸ ਲਈ ਲੋਕਾਂ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਹੈ ਅਤੇ ਉਹ ਆਪਣਾ ਵੇਰਵਾ ਅਤੇ ਮਕਸਦ ਈਮੇਲ ਰਾਹੀਂ ਭੇਜ ਕੇ ਇਹ ਪਾਸ ਜਾਰੀ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਫੂਡ ਨਾਲ ਸਬੰਧਤ ਕੋਈ ਵੀ ਪਾਸ ਬਣਾਉਣ ਲਈ ਡੀ. ਐਫ. ਐਸ. ਸੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਟ੍ਰਾਂਸਪੋਰਟੇਸ਼ਨ ਲਈ ਕਿਸੇ ਪਾਸ ਦੀ ਲੋੜ ਨਹੀਂ ਹੈ। ਉਨਾਂ ਇਹ ਵੀ ਦੱਸਿਆ ਕਿ ਘਰੇਲੂ ਗੈਸ ਦੀ ਸਪਲਾਈ ਜਿਹੜੀ ਪਹਿਲਾਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਹੁੰਦੀ ਸੀ, ਹੁਣ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਵੀ ਹੋਵੇਗੀ। ਉਨਾਂ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਨੂੰ ਰੈੱਡ ਕਰਾਸ ਰਾਹੀਂ ਰਾਸ਼ਨ ਦੀਆਂ ਮੁਫ਼ਤ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਅੱਜ ਸਮੂਹ ਸਬ-ਡਵੀਜ਼ਨਾਂ ਵਿਚ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲੇਗਾ।  ਇਸੇ ਤਰਾਂ ਗਰੀਬਾਂ ਨੂੰ ਤਿਆਰ ਕੀਤਾ ਭੋਜਨ ਮੁਹੱਈਆ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਲੋਕਾਂ ਦੀ ਸਹੂਲਤ ਲਈ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸੇ ਤਰਾਂ 60 ਸਾਲ ਜਾਂ ਇਸ ਤੋਂ ਉੱਪਰ ਦੇ ਲੋਕਾਂ ਨੂੰ ਜ਼ਰੂਰੀ ਸਾਮਾਨ ਅਤੇ ਦਵਾਈਆਂ ਆਦਿ ਘਰਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਦੇ ਸਮੂਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦੀ ਵਿਸ਼ਾਲ ਮੁਹਿੰਮ ਵਿੱਢੀ ਗਈ ਹੈ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਸੈਨੀਟਾਈਜ਼ ਦਾ 40 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਹਫ਼ਤੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰਾਂ ਪਿੰਡਾਂ ਵਿਚ ਵੀ ਇਹ ਕੰਮ 10 ਦਿਨਾਂ ਵਿਚ ਪੂਰਾ ਹੋ ਜਾਵੇਗਾ। ਉਨਾਂ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਕਿਸਮ ਦੀ ਕਾਲਾਬਾਜ਼ਾਰੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਇਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਜ਼ਿਲਾ ਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲੀ ਪ੍ਰਸ਼ਾਸਨ ਪੂਰੀ ਤਰਾਂ ਨਾਲ ਵਚਨਬੱਧ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਘਰਾਂ ਵਿਚ ਹੀ ਰਹਿਣਾ ਯਕੀਨੀ ਬਣਾਉਣ।
ਫੋਟੋ :- ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਸਲੱਮ ਏਰੀਏ ਦੇ 2000 ਲੋੜਵੰਦ ਲੋਕਾਂ ਨੂੰ ਤਿਆਰ ਭੋਜਨ ਦੀ ਕੀਤੀ ਵੰਡ

ਸੁਲਤਾਨਪੁਰ ਲੋਧੀ/ਕਪੂਰਥਲਾ, ਮਾਰਚ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਭੋਜਨ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਸੁਲਤਾਨਪੁਰ ਲੋਧੀ ਅਤੇ ਆਰ. ਸੀ. ਐਫ ਦੇ ਬਾਹਰ ਝੁੱਗੀ-ਝੌਂਪੜੀਆਂ ਵਿਚ ਰਹਿੰਦੇ 2000 ਦੇ ਕਰੀਬ ਲੋੜਵੰਦ ਲੋਕਾਂ ਨੂੰ ਵੰਡਿਆ ਗਿਆ। ਗੁਰਦੁਆਰਾ ਸਾਹਿਬ ਅਤੇ ਜ਼ਿਲਾ ਪ੍ਰਸ਼ਾਸਨ ਦੇ ਇਸ ਸਾਂਝੇ ਉੱਦਮ ਤਹਿਤ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਅਤੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਲੋੜਵੰਦ ਲੋਕਾਂ ਨੂੰ ਭੋਜਨ ਦੀ ਵੰਡ ਕੀਤੀ। ਦੋਵਾਂ ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਕਰਫਿੳੂ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਉਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਇਸ ਮੌਕੇ ਤਹਿਸੀਲਦਾਰ ਸੁਲਤਾਨਪੁਰ ਲੋਧੀ ਸੀਮਾ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਫੋਟੋ :- ਲੋੜਵੰਦ ਲੋਕਾਂ ਨੂੰ ਭੋਜਨ ਦੀ ਵੰਡ ਕਰਦੇ ਹੋਏ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ

ਪੰਜਾਬ ਦੇ ਲੋਕਾਂ ਨੂੰ ਮਿਲੇਗਾ 30 ਕਿੱਲੋ ਆਟਾ, ਦੋ ਕਿੱਲੋ ਦਾਲ ਅਤੇ ਦੋ ਕਿੱਲੋ ਖੰਡ, ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ

ਰੂਪਨਗਰ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਰਾਜ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ । ਪੰਜਾਬ ਸਰਕਾਰ ਕਰਫਿਊ ਦੌਰਾਨ ਸਾਰਿਆ ਨੂੰ ਆਟਾ, ਦਾਲ ਅਤੇ ਰਾਸ਼ਨ ਘਰਾਂ ਤੱਕ ਪਹੁੰਚਾਉਣ ਦੇ ਲਈ ਵੱਚਨਬੱਧ ਹੈ। ਤਕਨਿਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰੁਜ਼ਗਾਰ ਉੱਤਪਤੀ ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਇਹ ਜਾਣਕਾਰੀ ਦਿੱਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਵਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪ੍ਰਸ਼ਾਸ਼ਨ ਦਿਨ ਰਾਤ ਲੋਕਾਂ ਨੂੰ ਘਰਾਂ ਵਿੱਚ ਸਹੂਲਤਾਂ ਮੁਹੱਈਆ ਕਰਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਕਾਰਡ ਧਾਰਕਾਂ ਨੂੰ 30 ਕਿਲੋ ਆਟਾ ਅਤੇ ਦਾਲ ਘਰਾਂ ਵਿੱਚ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੇ ਲੋਕ ਦਾ ਨਾਂ ਨੀਲੇ ਕਾਰਡ ਵਿੱਚ ਦਰਜ ਨਹੀਂ ਹੈ ਅਤੇ ਜਿਹੜੇ ਝੁੱਗੀਆਂ- ਝੋਪੜੀਆਂ ਵਿੱਚ ਰਹਿੰਦੇ ਹਨ ਅਤੇ ਦਿਹਾੜੀਦਾਰ ਹਨ। ਉਨ੍ਹਾਂ ਨੂੰ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕਟ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨੀਲੇ ਕਾਰਡ ਵਾਲਿਆਂ ਨੂੰ 05 ਕਿਲੋ ਕਣਕ ਪ੍ਰਤੀ ਵਿਅਕਤੀ ਦਿੱਤੀ ਜਾਂਦੀ ਸੀ। ਹੁਣ ਇਸ ਨੂੰ ਦੁਗਣਾ ਕਰ ਕੇ 10 ਕਿਲੋ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਇਕੱਠਾ ਆਟਾ (30 ਕਿਲੋ ਪ੍ਰਤੀ ਵਿਅਕਤੀ) ਦਿੱਤਾ ਜਾਵੇਗਾ ਅਤੇ ਨਾਲ ਦਾਲ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਇੰਤਜ਼ਾਮ ਕੀਤੇ ਗਏ ਹਨ।

ਵੱਖਰੇ ਤੌਰ 'ਤੇ ਵਾਰਡ ਅਤੇ ਕਮਰੇ ਵੀ ਤਿਆਰ ਕੀਤੇ ਗਏ ਹਨ। ਜੇ ਕੋਈ ਮਰੀਜ਼ ਆਉਂਦਾ ਹੈ ਤਾਂ ਉਸਨੂੰ ਰੱਖਣ ਦੇ ਲਈ ਸਾਰੇ ਇੰਤਜ਼ਾਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਨਾਲ ਘਰ ਵਿੱਚ ਰਹਿ ਕੇ ਲੜਿਆ ਜਾ ਸਕਦਾ ਹੈ। ਇਸਦਾ ਇੱਕੋ ਇੱਕ ਹੱਲ ਇਹੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ ਇਹ ਬਿਮਾਰੀ ਹਵਾ ਰਾਹੀ ਨਹੀਂ ਫੈਲ ਸਕਦੀ ਕੇਵਲ ਇੱਕ ਦੂਜੇ ਦੇ ਸੰਪਰਕ ਦੇ ਨਾਲ ਇਹ ਫੈਲਦੀ ਹੈ। ਇਸ ਲਈ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ।ਉਨ੍ਹਾਂ ਨੇ ਕਿਹਾ ਕਿ ਜਿਹੜੇ ਨਵੇਂ ਲੜਕੇ ਡਾਕਟਰੀ ਕਰਕੇ ਨਿਕਲੇ ਹਨ ਉਨ੍ਹਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਜਦੋਂ ਵੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ।

ਇਸ ਦੇ ਲਈ ਉਨ੍ਹਾਂ ਨੂੰ ਸੈਲਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਜ਼ਿਲ੍ਹੇ ਦੇ ਵਿੱਚ ਵੀ 850 ਦੇ ਕਰੀਬ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈੇ। ਲੋੜ ਪੈਣ ਤੇ ਇਨ੍ਹਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ।ਉਨ੍ਹਾਂ ਨੇ ਕਿਹਾ ਪਸ਼ੂ ਪਾਲਕਾਂ ਦੇ ਲਈ ਫੀਡ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਰਾਜਪੁਰਾ ਸਮੇਤ ਜਿੱਥੇ ਜਿੱਥੇ ਫੀਡ ਬਣਦੀ ਹੈ ਉਹ ਫੈਕਟਰੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਘਰਾਂ ਤੱਕ ਹਰਾ ਚਾਰਾ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੋਧੀਆਂ ਵੱਲੋਂ ਸਵੇਰ ਦੇ ਸਮੇਂ ਘਰਾਂ ਦੇ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਸਪਰੇਅ ਕਰਾਉਣ ਦੀ ਜ਼ਰੂਰਤ ਹੈ ਤਾਂ ਘਰਾਂ ਦੇ ਵਿੱਚ ਹੀ ਉਨ੍ਹਾਂ ਨੂੰ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਸਪਲਾਈ ਦੇ ਲਈ ਵਲੰਟੀਅਰਜ਼ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਏਰੀਏ ਦੇ ਨਜ਼ਦੀਕੀ ਹਰ ਕਰਿਆਨਾ ਸਟੋਰ ਨੂੰ ਵਾਰੀ-ਵਾਰੀ ਘਰਾਂ ਵਿੱਚ ਸਪਲਾਈ ਭੇਜਣ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਇੱਕ ਚੀਜ਼ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ ਘਰਾਂ ਦੇ ਵਿੱਚ ਰੇਹੜੀ ਵਾਲਿਆਂ ਵੱਲੋਂ ਜਾਂ ਕਿਸੇ ਦੁਕਾਨਦਾਰ ਵੱਲੋਂ ਵਾਧੂ ਰੇਟ ਤੇ ਕੋਈ ਸਮਾਨ ਵੇਚਿਆ ਜਾਂਦਾ ਹੈ ਤਾਂ ਪਰਚਾ ਦਰਜ ਕਰ ਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਹ ਸਾਰੇ ਰੇਟਾਂ ਦੀ ਲਿਸਟ ਸ਼ੋਸ਼ਲ ਮੀਡੀਆ ਤੇ ਪਾ ਦਿੱਤੇ ਗਏ ਹਨ।

ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰੀ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਬਲੈਕਮੇਲਿੰਗ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋਲ ਸੇਲ ਵਪਾਰੀਆਂ ਨੂੰ ਛੋਟ ਦਿੱਤੀ ਗਈ ਹੈ ਕਿ ਉਹ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੁਕਾਨਾਂ ਤੇ ਸਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਜਿਨ੍ਹਾਂ ਹੋ ਕੇ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੇ ਗੰਨਮੈਨ ,ਡਰਾਇਵਰ ਅਤੇ ਹੋਰ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿਣ। ਇਸ ਲਈ ਉਹ ਇੱਕਲੇ ਖੁਦ ਗੱਡੀ ਡਰਾਇਵ ਕਰਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਸੋਚ ਹੈ ਕਿ ਰਾਜ ਵਿੱਚ ਕਿਸੇ ਨੂੰ ਵੀ ਭੁੱਖੇ ਨਹੀਂ ਸੋਣ ਦਿੱਤਾ ਜਾਵੇਗਾ ਅਤੇ ਹਰ ਇੱਕ ਦੇ ਘਰ ਵਿੱਚ ਰਾਸ਼ਨ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਛੋਟੇ ਕਰਾਇਮ ਕੀਤੇ ਹਨ ਉਨ੍ਹਾਂ ਨੂੰ ਛੱਡਣ ਸਬੰਧੀ ਤਜ਼ਵੀਜ਼ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਇੱਕ ਦੌ ਦਿਨ ਵਿੱਚ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਸ਼੍ਰੀ ਸਵਪਨ ਸ਼ਰਮਾ , ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਗੜ੍ਹਸ਼ੰਕਰ ਖੇਤਰ ਦਾ ਦੌਰਾ

ਗੜ੍ਹਸ਼ੰਕਰ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਗੜ੍ਹਸ਼ੰਕਰ ਖੇਤਰ ਦੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੀਲ ਕੀਤੇ ਹੋਏ ਪਿੰਡਾਂ ਮੋਰਾਂਵਾਲੀ, ਬਸਿਆਲਾ, ਬਿੰਜੋਂ, ਪੋਸੀ, ਐਮਾ ਜੱਟਾਂ ਦੇ ਮੌਜੂਦਾ ਹਲਾਤਾਂ ਦੀ ਜਾਣਕਾਰੀ ਕੀਤੀ, ਇਲਾਕੇ 'ਚ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਹੋਮ ਡਲਿਵਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਹਰਬੰਸ ਸਿੰਘ ਵੱਲੋਂ ਇਲਾਕੇ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।

ਪੰਜਾਬ 'ਚ ਕੋਰੋਨਾ ਦਾ ਪਹਿਲਾ ਮਰੀਜ਼ ਹੋਇਆ ਠੀਕ

ਅੰਮ੍ਰਿਤਸਰ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦਾ ਕਰੋਨਾ ਦਾ ਪਹਿਲਾ ਮਰੀਜ਼ ਜੋ ਕਿ ਅੰਮ੍ਰਿਤਸਰ 'ਚ ਪਾਇਆ ਗਿਆ ਸੀ, ਹੁਣ ਠੀਕ ਹੋ ਗਿਆ ਹੈ ਤੇ ਉਸ ਨੂੰ ਛੁੱਟੀ ਮਿਲ ਗਈ ਹੈ। ਪੀੜਿਤ ਗੁਰਦੀਪ ਸਿੰਘ ਉਮਰ 44 ਸਾਲ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲਿਜਾ ਕੇ ਅੰਮ੍ਰਿਤਸਰ ਦੇ ਕੋਰਨਟਾਇਨ ਸੈਂਟਰ ਵਿਖੇ 14 ਦਿਨਾਂ ਤੋਂ ਇਕਾਂਤਵਾਸ 'ਚ ਰੱਖਿਆ ਗਿਆ ਸੀ। ਅਜ 14 ਦਿਨਾਂ ਬਾਅਦ ਉਸ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਖ਼ਬਰ ਦੀ ਪੁਸ਼ਟੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਸੁਜਾਤਾ ਸ਼ਰਮਾ ਵੱਲੋਂ ਕੀਤੀ ਗਈ ਹੈ।

ਬਜ਼ੁਰਗਾਂ ਨੂੰ ਘਰ ਬੈਠੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਲੋੜੀਂਦੀਆਂ ਵਸਤਾਂ ਤੇ ਦਵਾਈਆਂ

ਕਪੂਰਥਲਾ ,ਮਾਰਚ 2020- (ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਕਰਫਿੳੂ ਦੌਰਾਨ ਜ਼ਿਲੇ ਦੇ 60 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਨੂੰ ਜ਼ਰੂਰੀ ਸਾਮਾਨ ਘਰ ਬੈਠੇ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਬਜ਼ੁਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨਾਂ ਨੂੰ ਜੇਕਰ ਕਰਫਿੳੂ ਦੌਰਾਨ ਕਿਸੇ ਕਰਿਆਨਾ, ਸਬਜ਼ੀਆਂ, ਫਲ ਜਾਂ ਦਵਾਈਆਂ ਆਦਿ ਦੀ ਲੋੜ ਹੈ ਤਾਂ ਉਨਾਂ ਨੂੰ ਇਹ ਸਾਮਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ ਬੈਠੇ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਨੰਬਰ ਜਾਰੀ ਕੀਤੇ ਗਏ ਹਨ, ਜਿਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਕਰਕੇ ਬਜ਼ੁਰਗ ਆਪਣਾ ਨਾਂਅ, ਉਮਰ, ਪੂਰਾ ਪਤਾ ਅਤੇ ਮੰਗਵਾਈਆਂ ਜਾਣ ਵਾਲੀਆਂ ਵਸਤਾਂ ਦਾ ਵੇਰਵਾ ਦੇ ਕੇ ਇਹ ਸਹੂਲਤ ਲੈ ਰਹੇ ਹਨ। ਮੰਗਵਾਏ ਗਏ ਸਾਮਾਨ ਦੇ ਕੇਵਲ ਬਿੱਲ ਦੀ ਅਦਾਇਗੀ ਹੀ ਉਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤਹਿਤ 1000 ਰੁਪਏ ਤੱਕ ਦਾ ਸਾਮਾਨ ਮੰਗਵਾਇਆ ਜਾ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਜ਼ਿਲੇ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜੋ ਕਿ ਮਨੁੱਖਤਾ ਦੇ ਭਲੇ ਵਾਲੇ ਇਸ ਕੰਮ ਲਈ ਜੀਅ-ਜਾਨ ਨਾਲ ਜੁੱਟੀਆਂ ਹੋਈਆਂ ਹਨ। ਜ਼ਿਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਇਸ ਕੰਮ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਬੇਹੱਦ ਔਖੀ ਘੜੀ ਵਿਚ ਵੀ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਨਾਂ ਦੇ ਦਰਾਂ ’ਤੇ ਸਾਰਾ ਲੋੜੀਂਦਾ ਸਾਮਾਨ ਪੁਹੁੰਚ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਹੈ ਕਿ ਇਸ ਮੌਕੇ ਇਹੀ ਅਸਲੀ ਮਨੁੱਖਤਾ ਦੀ ਸੇਵਾ ਹੈ।