ਚੰਡੀਗੜ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਪੰਜਾਬ 'ਚ ਲਾਗੂ ਕਰਫ਼ਿਊ ਦੌਰਾਨ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਜਦਕਿ 1 ਅਪ੍ਰੈਲ ਨੂੰ ਬੈਂਕ ਲੋਕਾਂ ਨਾਲ ਕੋਈ ਡੀਲ ਨਹੀਂ ਕਰਨਗੇ। 3 ਅਪ੍ਰੈਲ ਤੋਂ ਬੈਂਕ ਬ੍ਰਾਂਚਾਂ ਹਫ਼ਤੇ 'ਚ 2 ਦਿਨ ਰੋਟੇਸ਼ਨ ਅਨੁਸਾਰ ਖੁੱਲ੍ਹਣਗੀਆਂ। ਸਿਰਫ਼ ਇਕ ਤਿਹਾਈ ਬ੍ਰਾਂਚਾਂ ਬਾਕੀ ਦਿਨ ਵੀ ਖੁੱਲ੍ਹੀਆਂ ਰਹਿਣਗੀਆਂ। ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲੀਅਤ ਲਈ ਇਹ ਕਦਮ ਉਠਾਇਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਵੀ ਇਹ ਜਾਣਕਾਰੀ ਦਿੱਤੀ ਹੈ।