ਜਗਰਾਉਂ 13 ਅਗਸਤ, ((ਅਮਿਤ ਖੰਨਾ): ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕਰਨ ਦੇ ਉਦੇਸ਼ ਨਾਲ ਆਜ਼ਾਦੀ ਦਿਵਸ ਮਨਾਉਂਦੇ ਹੋਏ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਬੱਚਿਆਂ ਨੇ ਆਪਣੇ ਗੀਤ ਦੁਆਰਾ ਆਪਣੇ ਦੇਸ਼ ਦੇ ਪ੍ਰਤੀ ਪ੍ਰੇਮ ਅਤੇ ਤਿਆਗ ਦੀ ਭਾਵਨਾ ਨੂੰ ਪ੍ਰਗਟ ਕੀਤਾ ਬੱਚਿਆਂ ਨੇ ਆਪਣੇ ਗੀਤਾਂ ਦੀ ਅਨੁਸਾਰੀ ਪਹਿਨਾਵਾ ਪਾ ਕੇ ਬੜੇ ਜੋਸ਼ ਨਾਲ ਗੀਤ ਅਤੇ ਕਵਿਤਾਵਾਂ ਗਾ ਕੇ ਸਭ ਨੂੰ ਮੋਹਿਤ ਕੀਤਾ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਜੀ ਨੇ ਬੱਚਿਆਂ ਦੇ ਇਸ ਹੌਸਲੇ ਦੀ ਬਹੁਤ ਤਾਰੀਫ਼ ਕੀਤੀ ਅਤੇ ਨਾਲ ਹੀ ਬੱਚਿਆਂ ਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਗੁਰਜਿੰਦਰ ਸਿੰਘ ਨੇ ਪਹਿਲਾ ਪੰਜਵੀਂ ਜਮਾਤ ਦੀ ਸੰਸਾਰੀਅਤੇ ਦੀਪਕ ਨੇ ਦੂਸਰਾ ਸਥਾਨ ਚੌਥੀ ਜਮਾਤ ਦੇ ਆਰਿਅਨ ਕੁਮਾਰ ਅਤੇ ਤੀਸਰੀ ਜਮਾਤ ਦੇ ਪਰਮਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਪ੍ਰਿਸੀਪਲ ਮੈਡਮ ਸ਼ਸ਼ੀ ਜੈਨ ਅਤੇ ਵਾਇਸ ਪ੍ਰਿਸੀਪਲ ਮੈਡਮ ਅਨੀਤਾ ਜੈਨ ਨੇ ਬਚਿਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ