ਮਹਿਲ ਕਲਾਂ/ਬਰਨਾਲਾ, ਫਰਵਰੀ 2020- (ਗੁਰਸੇਵਕ ਸਿੰਘ ਸੋਹੀ)-
ਫਰਬਰੀ ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਂਦਾ ੲਿਕਾੲੀ ਅਮਲਾ ਸਿੰਘ ਵਾਲਾ ਦੀ ਚੋਣ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਹੋੲੀ। ੲਿਸ ਮੀਟਿੰਗ ਵਿੱਚ ਲਾਲ ਸਿੰਘ (ਲਾਲੀ)ਪ੍ਰਧਾਨ, ਰਹਿਮਤ ਸੀ ਮੀਤ ਪ੍ਰਧਾਨ, ਸੁਰਜੀਤ ਸਿੰਘ ਜਨਰਲ ਸਕੱਤਰ, ਮਲਕੀਤ ਸਿੰਘ ਅਤੇ ਚਰਨਜੀਤ ਸਿੰਘ ਸਹਾਇਕ ਸਕੱਤਰ , ਬੂਟਾ ਸਿੰਘ ਖਜਾਨਚੀ ,ਸਹਾਇਕ ਝਖਜਾਨਚੀ ਮਲਕੀਤ ਸਿੰਘ ਤੋਂ ਇਲਾਵਾ ਨਾਨਕ ਸਿੰਘ,ਗੁਰਜੰਟ ਸਿੰਘ, ਹਰਬੰਸ ਸਿੰਘ ਜਰਨੈਲ ਸਿੰਘ,ਬਲਦੇਵ ਸਿੰਘ ਅਵਤਾਰ ਸਿੰਘ, ਗੁਰਨਾਮ ਸਿੰਘ ਲਖਵੀਰ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗੲੇ। ੲਿਸ ਸਮੇਂ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਕੇਂਦਰੀ ਅਤੇ ਸੂਬਾੲੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨੀ ਕਰਜੇ ਦੇ ਸੰਕਟ ਵਿੱਚ ਬੁਰੀ ਤਰ੍ਹਾਂ ਫਸੀ ਹੋੲੀ ਹੈ। ਮੁਲਕ ਦਾ ਅੰਨ ਭੰਡਾਰ ਭਰਨ ਵਾਲਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋੲਿਆ ਹੈ। ਮੁਲਕ ਦੇ ਹਾਕਮ ਫਸਲਾਂ ਦੀ ਖ੍ਰੀਦ ਪ੍ਰਣਾਲੀ ਦਾ ਭੌਗ ਪਾਉਣ ਦੇ ਸ਼ਰਮਨਾਕ ਸਮਝੌਤੇ ਕਰ ਰਹੇ ਹਨ। ੫੦% ਵਸੋਂ ਨੂੰ ਰੁਜਗਾਰ ਮੁਹੱਈਆ ਕਰਵਾ ਰਹੇ ਪੇਂਡੂ ਆਰਥਿਕਤਾ ਨੂੰ ਅਸਲ ਵਿੱਚ ਮੁਲਕ ਦੇ ਹਾਕਮ ਦੇਸੀ¸ਬਦੇਸ਼ੀ ਅੰਬਾਨੀ,ਅਡਾਨੀ ਕੋਲ ਵੇਚਣ ਦੇ ਰਾਹ ਪਏ ਹੋਏ ਹਨ। ੲਿਸ ਲੲੀ ਕਿਸਾਨਾਂ ਨੂੰ ਜਥੇਬੰਦ ਹੋਕੇ ਸੰਘਰਸ਼ਾਂ ਦੇ ਲੜ ਲੱਗਣ ਦੀ ਲੋੜ ਹੈ। ਮੁਲਕ ਦੇ ਹਾਕਮਾਂ ਵੱਲੋਂ ਜਬਰੀ ਲਾਗੂ ਕੀਤੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਸੋਧ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦੇ ਵਿਰੁੱਧ 24 ਫਰਬਰੀ ਨੂੰ ਬਰਨਾਲਾ ਵਿਖੇ ਕੀਤੇ ਜਾ ਰਹੇ ਮੁਜਾਹਰੇ'ਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਆਪਣੀ ਗੱਲ ਜਾਰੀ ਰੱਖਦਿਆਂ ਹਰਦਾਸਪੁਰਾ ਨੇ ੨੪ ਅਤੇ 24 ਫਰਬਰੀ ਨੂੰ ਸਾਮਰਾਜੀ ਧਾੜਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਦੇ ਲੁਟੇਰੇ ਮਕਸਦਾਂ ਤੋਂ ਜਾਣੂ ਕਰਵਾਉਂਦਿਆਂ ਉਸ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਬਲਾਕ ਪ੍ਰਧਾਨ ਜਗਰਾਜ ਹਰਦਾਸਪੁਰਾ ਨੇ ਨਵੀਂ ਚੁਣੀ ਗੲੀ ਕਮੇਟੀ ਨੂੰ ਸੰਗਰਾਮੀ ਮੁਬਾਕਬਾਦ ਦਿੰਦਿਆਂ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਚੁਣੀ ਗੲੀ ਕਮੇਟੀ ਆਗੂਆਂ ਨੇ ਵਿਸ਼ਵਾਸ਼ ਦਿਵਾੲਿਆ ਕਿ ੳੁਹ ਕਿਸਾਨ ਸੰਘਰਸ਼ਾਂ ਵਿੱਚ ਵਧ ਚੜ੍ਹਕੇ ਭਾਗ ਲੈਣਗੇ।