You are here

ਪਿੰਡ ਛਾਪਾ ਵਿਖੇ ਸਵਰਗਵਾਸੀ ਬੱਬਾ ਬਾਜਵਾ ਦੀ ਯਾਦ ਨੂੰ ਸਮਰਪਿਤ ਤੀਸਰਾ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ 

 ਸਫ਼ਾਈ ਸੇਵਾ ਕਲੱਬ ਵੱਲੋਂ ਕੀਤੇ ਜਾ ਰਹੇ ਨੇ ਲੋਕ ਭਲਾਈ ਦੇ ਕੰਮ- --ਜੁਗਰਾਜ ਬਾਜਵਾ              

 ਮਹਿਲ ਕਲਾਂ /ਬਰਨਾਲਾ, ਫਰਵਰੀ 2020 - ( ਗੁਰਸੇਵਕ ਸਿੰਘ ਸੋਹੀ)-

ਪਿੰਡ ਛਾਪਾ ਵਿਖੇ ਸਫ਼ਾਈ ਸੇਵਾ ਕਲੱਬ ,ਐਨ. ਆਰ. ਆਈਜ਼ ,ਨਗਰ ਪੰਚਾਇਤ ,ਭਾਰਤੀ ਕਿਸਾਨ ਯੂਨੀਅਨ ਡਕੌਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬਲੱਡ  ਸੇਵਾ ਸੁਸਾਇਟੀ ਮਹਿਲ ਕਲਾਂ, ਐੱਨ. ਆਰ .ਆਈ ਪਰਮਜੀਤ ਸਿੰਘ ਸੋਹੀ, ਅਮਨਾ ਮਨੀਲਾ ਤੇ ਬਲਜੀਤ ਮਨੀਲਾ ਦੇ ਸਹਿਯੋਗ ਸਦਕਾ ਸਵਰਗ ਵਾਸੀ ਬੱਬਲਜੀਤ ਸਿੰਘ ਬੱਬਾ ਬਾਜਵਾ ਦੀ ਯਾਦ ਨੂੰ ਸਮਰਪਿਤ ਤੀਸਰਾ ਖ਼ੂਨਦਾਨ ਤੇ ਮੈਡੀਕਲ ਚੈਕਅੱਪ ਕੈਂਪ ਅੱਜ ਸਥਾਨਕ ਗੁਰਦੁਆਰਾ ਅਕਾਲ ਜੋਤ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਤੇ ਕਾਨੂੰਨਗੋ ਉਜਾਗਰ ਸਿੰਘ ਛਾਪਾ ਨੇ ਕੀਤਾ । ਇਸ ਮੌਕੇ ਡੀਐਮਸੀ ਲੁਧਿਆਣਾ ਦੀ ਬਲੱਡ ਬੈਂਕ ਦੇ ਡਾ ਬਬਲੀਨ ਕੌਰ ਸਮੇਤ ਸਟਾਫ਼ ਵੱਲੋਂ ਖੂਨਦਾਨੀਆਂ ਦੇ 80 ਯੂਨਿਟ ਖ਼ੂਨ ਲਿਆ ਗਿਆ ਅਤੇ ਸਿਮਰਤ ਹਸਪਤਾਲ ਰਾਏਕੋਟ ਦੇ ਡਾਕਟਰ ਸੁਰਿੰਦਰ ਗਰਗ ਤੇ ਡਾਕਟਰ ਸਤਵੀਰ ਧੀਰ ਸਮੇਤ ਰਾਜਦੀਪ ਕੌਰ, ਸੁਖਦੀਪ ਕੌਰ, ਜਸ਼ਨਪ੍ਰੀਤ ਕੌਰ ,ਵਰਿੰਦਰ ਸਿੰਘ, ਭਾਰਤ ਭੂਸਨ ਗੋਇਲ ਵੱਲੋਂ 150 ਦੇ ਕਰੀਬ ਮਰੀਜਾਂ ਦਾ ਫਰੀ 1500 ਰੁਪਏ ਵਾਲਾ ਬੀ ਐੱਮ ਡੀ ਟੈਸਟ ਅਤੇ ਹੋਰ ਟੈਸਟ ਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਜਗਰਾਜ ਸਿੰਘ ਬਾਜਵਾ, ਡਾ ਸੇਵਕ ਸਿੰਘ, ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਨੇ ਖ਼ੂਨਦਾਨੀਆਂ ਤੇ ਸਹਿਯੋਗੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਾ ਕਲੱਬ ਵੱਲੋਂ ਹਰ ਸਾਲ ਖ਼ੂਨਦਾਨ ਤੇ ਮੈਡੀਕਲ ਚੈਕਅੱਪ ਕੈਂਪ ਲਗਾਉਣ ਦੇ ਨਾਲ -ਨਾਲ ਕਲੱਬ ਦੇ ਅਹੁਦੇਦਾਰਾਂ ਵੱਲੋਂ ਪਿੰਡ ਦੀ ਸਫ਼ਾਈ ਤੇ ਹੋਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਭਾਰਤ ਨਰੇਸ਼ ਮਹਿਲਕਲਾਂ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਕੁਮਾਰ ਅਗਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜੱਸਾ ਬਾਵਾ, ਬਾਵਾ ਛਾਪਾ ,ਮਾਸਟਰ ਵਿੱਕੀ ,ਸੂਬੇਦਾਰ ਗੁਰਪ੍ਰੀਤ ਸਿੰਘ ,ਤੇਜਾ ਸਿੰਘ ਸੋਹੀ, ਪੰਚ ਸੁਖਜੀਤ ਸਿੰਘ ਸੋਢਾ ,ਪੰਚ ਬੰਤ ਸਿੰਘ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ, ਨਾਮਧਾਰੀ ਭੁਪਿੰਦਰ ਸਿੰਘ, ਪੰਜਾਬੀ ਏਕਤਾ ਪਾਰਟੀ ਦੇ ਯੂਥ ਸੂਬਾ ਪ੍ਰਧਾਨ ਦਵਿੰਦਰ ਸਿੰਘ ਬੀਹਲਾ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਉਪਲ ,ਬਹਾਦਰ ਸਿੰਘਵਜੀਦਕੇ, ਭੁਪਿੰਦਰ ਸਿੰਘ ਧਮਾਨ ,ਮਨਦੀਪ ਕਲੇਰ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ ।