You are here

ਪੰਜਾਬ

ਮੋਗਾ ਜਿਲੇ ਅੰਦਰ ਕਰਫਿਊ ਵਿੱਚ ਕੋਈ ਢਿੱਲ ਨਹੀਂ

ਮੋਗਾ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਬਲਬੀਰ ਸਿੰਘ ਬਾਠ/ਮਨਜਿੰਦਰ ਗਿੱਲ)- ਚਾਹੇ ਸਵਰੇ ਪੰਜਾਬ ਅੰਦਰ ਕਰਫਿਊ ਵਿੱਚ ਢਿੱਲ ਦੇ ਹੁਕਮ ਹੋਏ ਹਨ ਪਰ ਮੋਗਾ ਜਿਲੇ ਅੰਦਰ ਕੋਈ ਢਿੱਲ ਨਹੀਂ ਹੋਵੇਗੀ। ਬਹੁਤ ਹੀ ਜਰੂਰੀ ਸੂਚਨਾ , ਬਾਕੀ ਜਾਣਕਾਰੀ ਤੁਸੀਂ ਫੋਟੋ ਵਿਚ ਲੱਗੀ ਚਿੱਠੀ ਤੋਂ ਲੈ ਸਕਦੇ ਹੋ।

Image preview

ਹਜ਼ੂਰ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜੇ 20 ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ 14 ਦਿਨ ਲਈ  ਇਕਾਂਤਵਾਸ ਚ ਰੱਖਿਆ ਗਿਆ  

30 ਹੋਰ ਵਿਅਕਤੀਆਂ ਦੇ ਆਉਣ ਦੀ ਸੰਭਾਵਨਾ- ਡਾ ਸਿਮਰਨਜੀਤ                             

ਮਹਿਲ ਕਲਾਂ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) -  ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਅਤੇ ਡਿਊਟੀ ਮੈਜਿਸਟਰੇਟ ਨਵਜੋਤ ਤਿਵਾੜੀ ਦੀ ਦੇਖ ਹੇਠ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੀ ਸਿਹਤ ਵਿਭਾਗ ਦੀ ਕਰੋਨਾ ਰੈਪਿਸ ਰਿਸਪਾਸ ਨੋਡਲ ਅਫ਼ਸਰ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਹਜ਼ੂਰ ਸਾਹਿਬ ਨੰਦੇੜ ਤੋਂ ਕਸਬਾ ਮਹਿਲ ਕਲਾਂ ਵਿਖੇ ਬੱਸ ਰਾਹੀਂ 20 ਪੁੱਜੇ ਸ਼ਰਧਾਲੂ ਨੂੰ ਇਕਾਂਤਵਾਸ ਵਿੱਚ 14 ਦਿਨ ਲਈ ਮਾਲਵਾ ਕਾਲਜ ਵਿਖੇ ਬਣਾਏ ਗਏ ਵਾਰਡ ਵਿੱਚ ਰੱਖਿਆ ਗਿਆ।  ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਨੋਡਲ ਅਫਸਰ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਹੁਣ ਤੱਕ ਹਜ਼ੂਰ ਸਾਹਿਬ ਤੋਂ ਪੁੱਜੀ ਬੱਸ ਰਾਹੀਂ 20 ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਮਾਲਵਾ ਕਾਲਜ ਵਿਖੇ ਬਣਾਏ ਗਏ ਵਾਰਡ ਵਿੱਚ ਰੱਖਿਆ ਗਿਆ ।ਜਦ ਕਿ ਦੋ ਬੱਸਾਂ ਹੋਰ ਸ਼ਾਮ ਤੱਕ ਹਜੂਰ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜ ਰਹੀਆਂ ਹਨ। ਉਨ੍ਹਾਂ ਵਿੱਚੋਂ ਵੀ 30 ਹੋਰ ਵਿਅਕਤੀਆਂ ਨੂੰ ਵੀ 14 ਦਿਨਾ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਦੇ 30ਅਪਰੈਲ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਸੈਂਪਲ ਭਰ ਕਿ ਜਾਂਚ ਲਈ ਭੇਜੇ ਜਾਣਗੇ।

ਤਖਤ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਪੰਜ ਚੂਹੜਚੱਕ ਦੇ ਯਾਤਰੀਆਂ ਨੂੰ ਭੇਜਿਆ ਇਕਾਂਤਵਾਸ *ਚ

ਫੋਟੋ ਕੈਪਸ਼ਨ: ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਭੇਜਦੀ ਸੀ.ਐਚ.ਸੀ. ਢੁੱਡੀਕੇ ਦੀ ਟੀਮ.

ਅਜੀਤਵਾਲ,  ਅਪ੍ਰੈਲ  2020 (ਬਲਦੇਵ ਸਿੰਘ ਬਾਠ): ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਈ ਵਿਸ਼ਵ ਵਿਆਪੀ ਸੰਕਟ ਵਾਲੀ ਸਥਿਤੀ ਕਾਰਨ ਪਿਛਲੇ ਇੱਕ ਮਹੀਨੇ ਤੋਂ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਖੇ ਫਸੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਘਰ ਵਾਪਸ ਲਿਆਉਣ ਦੀ ਮੁਹਿੰਮ ਦੌਰਾਨ ਬਲਾਕ ਢੁੱਡੀਕੇ ਦੇ ਪਿੰਡ ਚੂਹੜਚੱਕ ਦੇ ਵੀ ਪੰਜ ਸ਼ਰਧਾਲੂ ਆਪਣੇ ਘਰ ਪਰਤੇ. ਉਕਤ ਮਰੀਜਾਂ ਦੀ ਡਾਕਟਰੀ ਜਾਂਚ ਉਪਰੰਤ ਸੂਬੇ ਵਿੱਚ ਵਾਪਸੀ ਦੇ ਬਾਅਦ ਕਿਸੇ ਵੀ ਮੁਸ਼ਕਿਲ ਵਾਲੀ ਸਥਿਤੀ ਪੈਦਾ ਹੋਣ ਤੋਂ ਬਚਾਉਣ ਲਈ ਅੱਜ ਸਿਹਤ ਵਿਭਾਗ ਢੁੱਡੀਕੇ ਦੀ ਟੀਮ ਨੇ ਉਕਤ ਪੰਜਾਂ ਸ਼ਰਧਾਲੂਆਂ ਨੂੰ 14 ਦਿਨ ਲਈ ਇਕਾਂਤਵਾਸ ਵਿਚ ਰਹਿਣ ਲਈ ਤਿਆਰ ਕੀਤਾ. ਉਕਤ ਟੀਮ ਕਦੀ ਅਗਵਾਈ  ਕਰ ਰਹੇ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਪੰਜਾਂ ਮਰੀਜਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ 14 ਦਿਨ ਤੱਕ ਨਾ ਤਾਂ ਕਿਸੇ ਦੇ ਸੰਪਰਕ ਵਿੱਚ ਆਉਣ ਅਤੇ ਨਾ ਹੀ ਕਿਸੇ ਨੂੰ ਛੂਹਣ ਆਦਿ ਦੀ ਗਲਤੀ ਕਰਨ.
ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਦਾ ਪ੍ਰਕੋਪ ਜ਼ਿਆਦਾ ਹੋਣ ਕਾਰਨ ਹਜ਼ੂਰ ਸਾਹਿਬ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਤੇ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ. ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਮੈਡੀਕਲ ਅਫ਼ਸਰ ਡਾਕਟਰ ਸਾਕਸ਼ੀ ਬਾਂਸਲ, ਪਿੰਡ ਚੂਹੜਚੱਕ ਦੇ ਸਰਪੰਚ ਰੇਸ਼ਮ ਸਿੰਘ ਗੁੱਡੂ, ਸੀ.ਐਚ.ਓ. ਸੰਦੀਪ ਕੌਰ, ਐਸ.ਐਚ.ਓ. ਪਲਵਿੰਦਰ ਸਿੰਘ ਅਜੀਤਵਾਲ, ਏ.ਐਨ.ਐਮ. ਰਜਿੰਦਰ ਕੌਰ, ਕੰਵਲਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਆਦਿ ਹਾਜ਼ਰ ਸਨ.
 

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਦੀਵਾਨਾ ਵਿਖੇ ਮੰਡੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। 

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-ਅੱਜ ਦੀਵਾਨੇ ਮੰਡੀ ਦੇ ਵਿੱਚ ਬਾਰਦਾਨੇ ਦੀ ਸਮੱਸਿਆ ਕਰਕੇ ਬੀ ਕੇ ਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ (ਮਹਿਲ ਕਲਾਂ) ਹਰਜੀਤ ਸਿੰਘ ਦੀਵਾਨਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਮੰਡੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਬਾਰਦਾਨੇ ਦੀ ਕਮੀ ਕਰਕੇ ਕਣਕ ਦੀਆਂ ਢੇਰੀਆਂ ਤਰਪਾਲਾਂ ਪਾ ਕੇ ਢੱਕ ਕੇ ਰੱਖੀਆਂ ਹੋਈਆ ਹਨ ਅਤੇ ਘਰਾਂ ਵਿੱਚ ਵੀ ਕਣਕ ਪਈ ਹੈ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਾਰਦਾਨੇ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰੇ ਨਹੀਂ ਤਾਂ ਮਜਬੂਰਨ ਕਿਸਾਨ ਅਤੇ ਮਜ਼ਦੂਰਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ। ਦੇਖਣ ਵਿੱਚ ਸ਼ੈਲਰਾਂ ਦਾ ਪੁਰਾਣਾ ਬਾਰਦਾਨਾ ਨਵੇਂ ਬਾਰਦਾਨੇ ਵਰਗਾ ਲੱਗਦਾ ਹੈ ਜੇਕਰ ਏਜੰਸੀਆਂ ਨਵਾਂ ਜਾਂ ਪੁਰਾਣਾ ਬਾਰਦਾਨਾ ਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਭੜਕਾਵਾ ਅਸੰਭਵ ਹੋ ਜਾਵੇਗਾ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਕਿਸਾਨਾਂ ਨੂੰ ਬੇਹੱਦ ਅਫਸੋਸ ਹੈ। ਇਸ ਚੰਦਰੀ ਬਿਮਾਰੀ ਤੋਂ ਛੁਟਕਾਰਾ ਪੈ ਜਾਵੇ। ਇਸ ਸਮੇਂ ਉਨ੍ਹਾਂ ਨਾਲ ਪ੍ਰਧਾਨ ਹਰਜੀਤ ਸਿੰਘ, ਅਜਮੇਰ ਸਿੰਘ, ਦਿਆਲ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਅਤੇ ਕਿਸਾਨ ਮਜ਼ਦੂਰ ਹਾਜ਼ਰ ਸਨ।

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਪੂਰਥਲਾ ਪੁਲਿਸ ਹੋਈ ਸਖ਼ਤ

(ਫੋਟੋ :-ਪੁਲਿਸ ਵੱਲੋਂ ਕਰਫਿੳੂ ਦੀ ਉਲੰਘਣਾ ਦੇ ਦੋਸ਼ ’ਚ ਗੁਰੂ ਨਾਨਕ ਸਟੇਡੀਅਮ ਵਿਖੇ ਬਿਠਾਏ ਗਏ ਲੋਕ)

50 ਤੋਂ ਵੱਧ ਵਿਅਕਤੀ ਸਟੇਡੀਅਮ ਵਿਚ ਡੱਕੇ-ਪੰਜ ਖਿਲਾਫ਼ ਪਰਚੇ ਦਰਜ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜ਼ਿਲਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਘਰਾਂ ਵਿਚੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦਾ ਜ਼ਿਲਾ ਵਾਸੀਆਂ ਵੱਲੋਂ ਪਾਲਣ ਵੀ ਕੀਤਾ ਜਾ ਰਿਹਾ ਹੈ। ਪਰੰਤੂ ਕੁਝ ਲੋਕ ਬਿਨਾਂ ਵਜਾ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਖਿਲਾਫ਼ ਕਪੂਰਥਲਾ ਪੁਲਿਸ ਵੱਲੋਂ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਪੀ ਸਿਟੀ ਸ. ਮਨਦੀਪ ਸਿੰਘ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਅੱਜ ਕਰਫਿੳੂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ 50 ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਗੁਰੂ ਨਾਨਕ ਸਟੇਡੀਅਮ ਵਿਚ ਰੱਖਿਆ ਗਿਆ। ਉਨਾ ਦੱਸਿਆ ਕਿ ਇਨਾਂ ਵਿਚੋਂ ਪੰਜ ਖਿਲਾਫ਼ ਥਾਣਾ ਸਿਟੀ ਵਿਖੇ ਆਈ. ਪੀ. ਸੀ ਦੀ ਧਾਰਾ 188 ਤਹਿਤ ਤਿੰਨ ਪਰਚੇ 142, 143 ਅਤੇ 144 ਮਿਤੀ 27-4-2020 ਦਰਜ ਕੀਤੇ ਗਏ ਹਨ ਜਦਕਿ ਬਾਕੀਆਂ ਨੂੰ ਸਖ਼ਤ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਉਨਾਂ ਕਿਹਾ ਕਿ ਕਰਫਿੳੂ ਦੇ ਉਲੰਘਣ ਦੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਵਰਤੀ ਜਾਵੇਗੀ। ਉਨਾਂ ਲੋਕਾ ਨੂੰ ਕਿਹਾ ਕਿ ਕਰਫਿੳੂ ਉਨਾਂ ਦੀ ਸੁਰੱਖਿਆ ਲਈ ਹੀ ਲਗਾਇਆ ਗਿਆ ਹੈ, ਜਿਸ ਦਾ ਪਾਲਣ ਕਰਕੇ ਉਨਾਂ ਨੂੰ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਅਸੀਂ ਘਰ ਵਿਚ ਰਹੀਏ ਅਤੇ ਸੁਰੱਖਿਅਤ ਰਹੀਏ। 

ਚੰਡੀਗੜ੍ਹ 'ਚ ਪੰਜ ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 50

ਚੰਡੀਗੜ੍ਹ ,ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)-

 ਚੰਡੀਗੜ੍ਹ ਸ਼ਹਿਰ ਨੂੰ ਕੋਰੋਨਾ ਲਗਾਤਾਰ ਆਪਣੀ ਗ੍ਰਿਫ਼ਤ 'ਚ ਲੈਂਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ ਸੈਕਟਰ 30 'ਚੋਂ 5 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ ਜਿਨ੍ਹਾਂ ਵਿਚ 4 ਔਰਤਾਂ ਤੇ ਇਕ ਪੁਰਸ਼ ਸ਼ਾਮਲ ਹਨ। 53 ਸਾਲਾ ਔਰਤ, 62 ਸਾਲਾ ਪੁਰਸ਼, 27 ਸਾਲਾ ਔਰਤ, 35 ਸਾਲਾ ਔਰਤ ਤੇ 23 ਸਾਲਾ ਔਰਤ ਸ਼ਾਮਲ ਹਨ। ਇਹ ਸਾਰੇ ਸੈਕਟਰ 30 ਦੇ ਨਿਵਾਸੀ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 9 ਤੇ ਐਤਵਾਰ ਨੂੰ 6 ਮਰੀਜ਼ ਮਿਲਣ ਨਾਲ ਸ਼ਹਿਰ 'ਚ ਹੜਕੰਪ ਮਚ ਗਿਆ ਸੀ। ਸੋਮਵਾਰ ਤਕ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਸੀ। ਮੰਗਲਵਾਰ ਸਵੇਰੇ ਗਿਣਤੀ ਵਧ ਕੇ 50 ਹੋ ਗਈ ਹੈ।

ਜਲੰਧਰ ਦੀ ਸਥਿਤੀ ਦਾ ਮੁੱਖ ਮੰਤਰੀ ਨੇ ਫੋਨ 'ਤੇ ਲਿਆ ਜਾਇਜ਼ਾ 

ਸਿਵਲ ਸਰਜਨ ਡਾ. ਗੁਰਿੰਦਰ ਕੌਰ ਨਾਲ ਕੀਤੀ ਗੱਲਬਾਤ

ਚੰਡੀਗੜ੍ਹ , ਅਪ੍ਰੈਲ 2020 -( ਇਕ਼ਬਾਲ ਸਿੰਘ/ਮਨਜਿੰਦਰ ਗਿੱਲ)- ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਗਲਵਾਰ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਕੋਲੋਂ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਆ ਰਹੇ ਮਰੀਜ਼ਾਂ ਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਵਲ ਸਰਜਨ ਡਾ. ਚਾਵਲਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ ਤੇ ਉੱਥੇ ਆਈਸੋਲੇਟ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੇ ਜ਼ਿਆਦਾ ਮਰੀਜ਼ ਪਹਿਲਾਂ ਤੋਂ ਹੀ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚੋਂ ਹੀ ਹਨ।

ਸਿਵਲ ਸਰਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਸਿਹਤ ਟੀਮਾਂ ਘਰ-ਘਰ ਜਾ ਕੇ ਮਰੀਜ਼ਾਂ ਦੀ ਪਛਾਣ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਬਾਹਰ ਨਾ ਨਿਕਲਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਪਾਜ਼ੇਟਿਵ ਦਾ ਇਲਾਜ ਕਰਨ ਦੇ ਨਾਲ-ਨਾਲ ਆਪਣਾ ਤੇ ਆਪਣੀ ਟੀਮ ਨੂੰ ਧਿਆਨ ਰੱਖਣ ਲਈ ਕਿਹਾ।

 

ਬਰਨਾਲਾ ਦੀ ਕੋਰੋਨਾ ਸ਼ੱਕੀ ਔਰਤ ਦੀ ਪਟਿਆਲਾ ਹਸਪਤਾਲ 'ਚ ਮੌਤ

 ਜਿਲੇ ਦੇ 82 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ

ਬਰਨਾਲਾ , ਅਪ੍ਰੈਲ 2020 -( ਗੁਰਸੇਵਕ ਸਿੰਘ ਸੋਹੀ)- ਕਸਬਾ ਧਨੌਲਾ ਦੀ ਰਹਿਣ ਵਾਲੀ ਕੋਰੋਨਾ ਇਕ ਸ਼ੱਕੀ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਮੰਗਲਵਾਰ ਸੇਵੇਰੇ ਮੌਤ ਹੋ ਗਈ। ਇਸ ਸ਼ੱਕੀ ਮਰੀਜ਼ ਨੂੰ ਹਾਲਤ ਗੰਭੀਰ ਹੋਣ ਕਾਰਨ ਸੋਮਵਾਰ ਨੂੰ ਧਨੌਲਾ ਤੋਂ ਬਰਨਾਲਾ ਤੇ ਬਰਨਾਲਾ ਤੋਂ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਸੀ। ਇਸ ਔਰਤ ਦੀ ਜਾਂਚ ਲਈ ਸੈਂਪਲ ਵੀ ਕੱਲ੍ਹ ਹੀ ਲਏ ਗਏ ਹਨ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਕੱਲ੍ਹ ਤੁਰੰਤ ਹੀ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕਰ ਦਿੰਤਾ ਗਿਆ ਸੀ। ਹਸਪਤਾਲ ਪਹੁੰਚਦਿਆਂ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਵੀ ਕੀਤੀ ਜਾ ਰਹੀ ਸੀ। ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਬਾਅਦ ਉਸ ਦੀ ਟਰੈਵਲ ਤੇ ਸੰਪਰਕ ਹਿਸਟਰੀ ਨੂੰ ਜਾਂਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚੋਂ ਭੇਜੇ 82 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਦਕਿ 52 ਹੋਰ ਸੈਂਪਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਤਕ ਜ਼ਿਲ੍ਹੇ ਅੰਦਰ ਕੋਈ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ।

ਖੇਤੀਬਾੜੀ ਅਫ਼ਸਰ ਬਰਨਾਲਾ ਡਾ ਬਲਦੇਵ ਸਿੰਘ ਵੱਲੋਂ ਪਿੰਡ ਹਮੀਦੀ ਵਜੀਦਕੇ ਕਲਾਂ ਅਤੇ ਖ਼ੁਰਦ , ਠੀਕਰੀਵਾਲ ਦਾ ਦੌਰਾ ਕੀਤਾ 

 ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਬਿਜਾਈ ਸਿੱਧੀ ਮਸੀਨ ਨਾਲ ਜੂਨ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰਨ ਲਈ ਅੱਗੇ ਆਉਣ.ਡਾ ਬਲਦੇਵ ਸਿੰਘ  

  ਜੋ ਕਿਸਾਨ ਝੋਨੇ ਦੀ ਫ਼ਸਲ ਨੂੰ ਛੱਡ ਕੇ ਬਦਲਵੀਂ ਫ਼ਸਲ ਮੱਕੀ ਬੀਜਣ ਨੂੰ ਤਰੀਕ ਦੇਣਗੇ ਉਨਾ ਨੂੰ ਸਰਕਾਰ ਵੱਲੋਂ 23500 ਰੁਪੲੇ ਪ੍ਰਤੀ ਹੈਕਟੇਅਰ ਸਹਾਇਤਾ ਦਿੱਤੀ ਜਾਵੇਗੀ                                                                                                                 

 ਮਹਿਲ ਕਲਾਂ/  ਬਰਨਾਲਾ, ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ) ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ ਬਲਦੇਵ ਸਿੰਘ ਵੱਲੋਂ ਅੱਜ ਪਿੰਡ ਹਮੀਦੀ ਵਜੀਦਕੇ ਕਲਾਂ ਵਜੀਦਕੇ ਖ਼ੁਰਦ ਅਤੇ ਠੀਕਰੀਵਾਲਾ ਵਿਖੇ ਗਰਮੀ ਦੀ ਰੁੱਤ ਵਿੱਚ ਮੱਕੀ ਅਤੇ ਮੂੰਗੀ ਦੀ ਫਸਲ ਤੇ ਕੀੜੇ ਮਕੌੜਿਆਂ ਅਤੇ ਹੋਰ ਬਿਮਾਰੀਆਂ ਸਬੰਧੀ ਇੱਕ ਦੌਰਾ ਕਰਕੇ ਸਰਵੇਖਣ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਿਸਾਨ ਗੁਰਦੀਪ ਸਿੰਘ ਹਮੀਦੀ ਦੇ ਖੇਤ ਵਿੱਚ ਮੱਕੀ ਦੀ ਬੀਜੀ ਫਸਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਕੀ ਦੀ ਫ਼ਸਲ ਤੇ ਢਾਲਾ ਆਰਮੀ ਦਾ ਹਮਲਾ ਵੀ ਵੇਖਿਆ ਗਿਆ ਅਤੇ ਕਿਸਾਨਾਂ ਨੂੰ ਇਸ ਦੀ ਰੋਕਥਾਮ ਲਈ ਖੇਤੀਬਾੜੀ ਮਹਿਕਮੇ ਦੀਆਂ ਸਿਫ਼ਾਰਸ਼ਾਂ ਨਾਲ ਦਵਾਈਆਂ ਦਾ ਸਪਰੇਅ ਕਰਨ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ਗਰਮੀ ਦੀ ਰੁੱਤ ਵਿੱਚ ਮੱਕੀ ਦੀ ਬੀਜੀ ਹੋਈ ਫ਼ਸਲ ਉੱਪਰ ਅਮਰੀਕਨ ਸੁੰਡੀ ਅਤੇ ਤੇਲੇ ਦਾ ਵੱਡਾ ਹਮਲਾ ਸਬੰਧੀ ਕਿਸਾਨਾਂ ਨੂੰ ਮਹਿਕਮੇ ਦੀਆਂ ਦਾਤਾਂ ਅਨੁਸਾਰ ਸਾਵਧਾਨੀ ਵਰਤਣ ਨਹੀਂ ਅੱਗੇ ਆਉਣ ਅਤੇ ਮਾਹਰਾਂ ਦੀ ਸਲਾਹ ਨਾਲ ਦਵਾਈਆਂ ਦਾ ਸੜ ਗਿਆ ਕਰਨ ਲਈ ਜਾਗ੍ਰਿਤ ਕੀਤਾ ਉਨ੍ਹਾਂ ਕਿਹਾ ਕਿ ਪਿੰਡ ਹਮੀਦੀ ਦੇ ਕਿਸਾਨ ਗੁਰਜੰਟ ਸਿੰਘ ਦੇ ਖੇਤ ਵਿੱਚ ਘੀਆ ਕੱਦੂ ਜ਼ਮੀਨੀ ਖੀਰੇ ਦੀ ਕੀਤੀ ਗਈ ਖੇਤੀ ਦਾ ਵੀ ਨਿਰੀਖਣ ਕੀਤਾ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੁੱਦੇ ਨਜ਼ਰ ਅੱਜ ਸਬਜ਼ੀ ਉਤਪਾਦਕਾਂ ਨੂੰ ਵੀ ਵੱਡੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖੇਤੀਬਾੜੀ ਦੀਆਂ ਲਾਗਤਾਂ ਅਨੁਸਾਰ ਸਬਜ਼ੀਆਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਇਸ ਸਮੇਂ ਘੱਟ ਮੁੱਲ ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਭਾਵੇਂ ਸਬਜ਼ੀਆਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਫਿਰ ਵੀ ਸਬਜ਼ੀਆਂ ਖਰੀਦਣ ਵਾਲੇ ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਚੰਗੀ ਤਰ੍ਹਾਂ ਹੱਥ ਧੋ ਕੇ ਸਬਜ਼ੀਆਂ ਨੂੰ ਫਰਿੱਜ਼ ਵਿੱਚ ਰੱਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਤੋਂ ਦੀ ਫ਼ਸਲ ਦੀ ਬਿਜਾਈ ਸਿੱਧੀ ਕਰਨ ਨੂੰ ਤਰਹੀਜ ਦੇਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕੋਨਾ ਬਾਰਸ਼ ਦੇ ਮੱਦੇਨਜ਼ਰ ਝੋਨੇ ਦੀ ਬਿਜਾਈ ਲਈ ਸਮੇਂ ਸਿਰ ਮਜ਼ਦੂਰੀ ਦੀ ਵੱਡੀ ਘਾਟ ਨੂੰ ਲੈ ਕੇ ਇਸ ਦੀ ਪੂਰਤੀ ਲਈ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਹਫਤੇ ਸ਼ੁਰੂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਦੂਰੀ ਰੌਣੀ ਕਰਨੀ ਚਾਹੀਦੀ ਹੈ ਕਿਉਂਕਿ ਚਾਰ ਪੰਜ ਸੁਹਾਗੇ ਮਾਰ ਕੇ ਸ਼ਾਮ ਤੱਕ ਬਿਜਾਈ ਕਰਨੀ ਚਾਹੀਦੀ ਹੈ ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ ਝੋਨੇ ਦੀ ਬਿਜਾਈ ਛੱਡ ਕੇ ਬਦਲਵੀਂ ਫ਼ਸਲ ਮੱਕੀ ਬੀਜਣ ਨੂੰ ਪਹਿਲ ਕਦਮੀ ਕਰੇਗਾ ਤਾਂ ਉਸ ਨੂੰ ਸਰਕਾਰ ਵੱਲੋਂ 23500 ਰੁਪੲੇ ਪ੍ਤੀ  ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਦਿੱਤੀ ਜਾਵੇਗੀ

ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾਂ ਵੱਲੋਂ ਥਾਣਾ ਟੱਲੇਵਾਲ  ਦੀ ਮੁੱਖ ਅਫ਼ਸਰ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ

(ਫੋਟੋ :- ਥਾਣਾ ਟੱਲੇਵਾਲ ਦੀ ਮੁਖੀ ਮੈਡਮ ਅਮਨਦੀਪ ਕੌਰ ਦਾ ਸਨਮਾਨ ਕਰਦੇ ਹੋਏ ਲੇਖਕ ਅਵਤਾਰ ਸਿੰਘ ਬੱਬੀ ਗੁਰਸੇਵਕ ਸਿੰਘ ਮੱਲ੍ਹਾ)

ਮਹਿਲ ਕਲਾਂ /ਬਰਨਾਲਾ , ਅਪ੍ਰੈਲ 2020 -(ਗੁਰਸੇਵਕ ਸਿੰਘ ਸਹੋਤਾ)- 

ਪੂਰੀ ਦੁਨੀਆਂ ਚ ਮਹਾਵਾਰੀ ਬਣ ਚੁੱਕੇ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਅਤੇ ਪੰਜਾਬ ਪੁਲਸ ਦੇ ਕਰਮਚਾਰੀ ਦਿਨ ਰਾਤ ਡਿਊਟੀ ਕਰ ਰਹੇ ਹਨ। ਜੋ ਕੇ ਵਧਾਈ ਦੀ ਪਾਤਰ ਹੈ । ਜਿਨਾਂ  ਨੇ ਪੂਰੀ ਸਥਿਤੀ ਨੂੰ ਕੰਟਰੋਲ ਕੀਤਾ ਹੋਇਆ ਹੈ। ਇਹ ਵਿਚਾਰ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਨੇ ਅੱਜ ਪੁਲਿਸ ਥਾਣਾ ਟੱਲੇਵਾਲ ਦੀ ਮੁੱਖ ਅਫ਼ਸਰ ਮੈਡਮ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਪਬਲਿਕ ਨੂੰ ਕੰਟਰੋਲ ਨਾ ਕਰਦੀ ਤਾਂ ਕੋਰੋਨਾ ਦੀ ਬਿਮਾਰੀ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਾ ਸੀ । ਪ੍ਰਧਾਨ ਮੱਲ੍ਹਾ ਨੇ ਕਿਹਾ ਕਿ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹਾ ਦੇ ਸਨੌਰ ਵਿਖੇ ਡਿਊਟੀ ਦੌਰਾਨ ਏ ਐਸ ਆਈ  ਹਰਜੀਤ ਸਿੰਘ ਤੇ ਇੱਕ ਨਹਿੰਗ ਸਿੰਘ ਵੱਲੋਂ ਹਮਲਾ ਕਰਕੇ ਉਸ ਦਾ ਹੱਥ ਕੱਟ ਦਿੱਤਾ ਸੀ, ਜੋ ਡਾਕਟਰਾਂ ਨੇ ਬਾਅਦ ਵਿੱਚ ਅਪਰੇਸ਼ਨ ਨਾਲ ਜੋੜ ਦਿੱਤਾ । ਇਸ ਬਹਾਦਰ ਅਫਸਰ ਨੂੰ ਅਸੀ ਸਿਲੂਟ ਕਰਦੇ ਹਾਂ।  ਇਸ ਕਰਕੇ ਸਾਨੂੰ ਵੀ ਪੰਜਾਬ ਪੁਲਸ  ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਫੇਰ ਹੀ ਅਸੀਂ ਕੋਰੋਨਾ  ਦੀ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਥਾਣਾ ਮਹਿਲ ਕਲਾਂ ਤੇ ਠੁੱਲੀਵਾਲ ਦੇ ਮੁੱਖ ਅਫਸਰਾਂ ਦਾ ਵੀ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਲੇਖਕ ਅਵਤਾਰ ਸਿੰਘ ਬੱਬੀ ਗੁਰਸੇਵਕ ਸਿੰਘ ਸੋਹੀ ਹਾਜ਼ਰ ਸਨ ।

ਸਾਂਝ ਕਲਾ ਮੰਚ  ਵਲੋਂ ਜਾਰੀ ਲਘੂ ਫ਼ਿਲਮ ਸਮਾਜ ਨੂੰ ਸਾਰਥਿਕ ਸੰਦੇਸ਼ ਦੇ ਰਹੀ ਹੈ- ਢੋਡ,  ਭਾਟੀਆ    

(  ਫੋਟੋ :- ਗੁਰਮੁਖ ਸਿੰਘ ਢੋਡ ਅਤੇ ਸੁਖਵਿੰਦਰ ਮੋਹਨ ਸਿੰਘ ਭਾਟੀਆ)

 

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸਾਂਝ ਕਲਾ ਮੰਚ ਵਲੋਂ ਕਰਨ ਦੇਵ ਜਗੋਤਾ ਦੀ ਦੇਖ ਰੇਖ ਹੇਠ ਤਿਆਰ ਕੀਤੀ ਗਈ ਲਘੂ ਫਿਲਮ ਲਾਈਫ ਇਨ ਕਰਫਿਊ ਜਿਥੇ ਭਖਦੇ ਮਸਲਿਆਂ ਨੂੰ ਦਿਲੋਂ ਛੂਹ ਰਹੀ ਹੈ,ਉੱਥੇ ਸਮਾਜਿਕ ਕੁਰੀਤੀਆ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਉਦਿਆਂ   ਸਮਾਜ ਨੂੰ ਸਾਰਥਿਕ ਸੁਨੇਹਾ ਵੀ ਦੇ ਰਹੀ ਹੈ। ਫਿਲਮ ਦੇ ਨਿਰਮਾਤਾ ਸ਼ਰਨ ਆਦੀ , ਲੇਖਕ ਸ਼ੈਟੀ ਸਿਮਰਨ ਨੇ ਕਿਹਾ ਕਿ ਫਿਲਮ ਨੂੰ ਤਿਆਰ ਕਰਨ ਸਮੇਂ ਪ੍ਰਸ਼ਾਸ਼ਨ ਦੁਆਰਾ ਜਾਰੀ ਹਦਇਤਾਂ ਨੂੰ ਧਿਆਨ ਵਿੱਚ ਗਿਆ ਹੈ ਤਾਂ ਕਿ ਲੋਕਾਂ ਤਕ ਜਾਗਰੂਕਤਾ ਦਾ ਸੁਨੇਹਾ ਵੀ ਪਹੁੰਚਾਇਆ ਜਾ ਸਕੇ।ਲਘੂ ਫ਼ਿਲਮ ਸਬੰਧਤ ਸਮੂਹ ਕਿਰਦਾਰਾਂ ਨੂੰ ਵਧਾਈ ਦਿੰਦਿਆਂ ਪ੍ਰਸਿੱਧ ਸਮਾਜ ਸੇਵਕ ਗੁਰਮੁਖ ਸਿੰਘ ਢੋਡ ਅਤੇ ਸੁੱਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਕੋਈ ਵੀ ਫਿਲਮ , ਰਚਨਾ ,ਕਵਿਤਾ ਜਾ ਲੇਖ ਤਾਂ ਹੀ ਸਾਰਥਿਕ ਹੋਵੇਗਾ ਜੇਕਰ ਉਹ ਸਮਾਜ ਨੂੰ ਕੋਈ ਸੁਚੱਜਾ ਮਾਰਗ ਜਾ ਸਿੱਖਿਆ ਦੇਵੇ।ਲੋਕਾਂ ਦੀ ਸੋਚ ਤੋਂ ਦੂਰੀ ਬਣਾਈ ਰੱਖਣ ਵਾਲਾ ਸਾਹਿਤ ਜਲਦ ਹੀ ਖਤਮ ਹੋ ਜਾਂਦਾ ਹੈ।ਓਹਨਾ ਸਮੂਹ ਪਾਤਰਾ ਅਤੇ ਸਹਿਯੋਗੀਆਂ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਜਲਦ ਹੀ ਭਿਆਨਕ ਬਿਮਾਰੀ ਤੋਂ ਨਿਜਾਤ ਮਿਲਣ ਦੀ ਆਸ ਪ੍ਰਗਟਾਈ।

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਲਿਫਟਿੰਗ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼

(ਫੋਟੋ:-ਕਣਕ ਦੀ ਖ਼ਰੀਦ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ)

ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਖ਼ਰੀਦ ਪ੍ਰਕਿਰਿਆ ਦੀ ਕੀਤੀ ਸਮੀਖਿਆ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਵਿਚ ਚੱਲ ਰਹੀ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਕੀਤੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਜ਼ਿਲੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਆਮਦ ਵਿਚ ਬੇਹੱਦ ਤੇਜ਼ੀ ਆਈ ਹੈ ਅਤੇ ਖ਼ਰੀਦ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨਾਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਲਿਫਟਿੰਗ ਦੇ ਕੰਮ ਵਿਚ ਵੀ ਤੇਜ਼ੀ ਲਿਆਉਣ ਦੀ ਹੈ। ਉਨਾਂ ਅਧਿਕਾਰੀਆਂ ਨੂੰ ਕਣਕ ਦੀ ਨਾਲੋ-ਨਾਲ ਲਿਫਟਿੰਗ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਮੌਸਮ ਦੀ ਖ਼ਰਾਬੀ ਦੇ ਮੱਦੇਨਜ਼ਰ ਨੁਕਸਾਨ ਤੋਂ ਬਚਾਅ ਹੋ ਸਕੇ। ਉਨਾਂ ਕੁਝ ਥਾਵਾਂ ’ਤੇ ਲੇਬਰ ਅਤੇ ਬਾਰਦਾਨੇ ਦੀ ਪੇਸ਼ ਆ ਰਹੀ ਸਮੱਸਿਆ ਨੂੰ ਵੀ ਫੌਰਨ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਸੈਨੀਟਾਈਜ਼ੇਸਨ, ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਦੀ ਵਰਤੋਂ ਕਰਨ ਅਤੇ ਵਾਰ-ਵਾਰ ਹੱਥ ਧੋਣ ਜਿਹੇ ਸਿਹਤ ਸੁਰੱਖਿਆ ਉਪਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। 

  ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ, ਜਿਸ ਦੀ ਨਮੀ 12 ਫੀਸਦੀ ਤੋਂ ਵਧੇਰੇ ਨਾ ਹੋਵੇ। ਉਨਾਂ ਇਹ ਵੀ ਅਪੀਲ ਕੀਤੀ ਕਿ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਹੀ ਕਣਕ ਦੀ ਕਟਾਈ ਕੀਤੀ ਜਾਵੇ। ਉਨਾਂ ਕੰਬਾਇਨ ਮਾਲਕਾਂ ਨੂੰ ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਨਾ ਕਰਨ ਅਤੇ ਕਟਾਈ ਕਰਨ ਸਮੇਂ ਕੰਬਾਇਨਾਂ ਵਿਚ ਉਪਲਬੱਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣ ਅਤੇ ਰਾਤ ਸਮੇਂ ਕਟਾਈ ਨਾ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਉਨਾਂ ਕਿਹਾ ਕਿ ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਨਾ ਲਾਈ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡੀ. ਐਫ ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਡਿਪਟੀ ਡੀ. ਐਮ. ਓ ਸ੍ਰੀ ਰੁਪਿੰਦਰ ਮਿਨਹਾਸ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਨਰਿੰਦਰ ਸਿੰਘ ਮੱਲੀ, ਖੇਤੀਬਾੜੀ ਅਫ਼ਸਰ ਕਪੂਰਥਲਾ ਸ੍ਰੀ ਅਸ਼ਵਨੀ ਕੁਮਾਰ ਅਤੇ ਜੀ. ਓ. ਜੀ ਹੈੱਡ ਕਰਨਲ ਕੁਲਜਿੰਦਰ ਸਿੰਘ ਤੋਂ ਇਲਾਵਾ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। 

ਕੋਰੋਨਾ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਜਾਵੇ

(ਫੋਟੋ :-ਤੂੜੀ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਿਲਾਉਂਦਾ ਹੋਇਆ ਇਕ ਕਿਸਾਨ)

 

ਵਿਸ਼ੇਸ਼ ਟੀਮਾਂ ਵੱਲੋਂ ਅੱਗ ਲਗਾਉਣ ਵਾਲੇ ਕਿਸਾਨਾਂ ’ਤੇ ਰੱਖੀ ਜਾ ਰਹੀ ਹੈ ਨਜ਼ਰ-ਮੁੱਖ ਖੇਤੀਬਾੜੀ ਅਫ਼ਸਰ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਵਾਤਾਵਰਨ ਕੋਰਟ ਨੈਸ਼ਨਲ ਗ੍ਰੀਨ ਟਿ੍ਰਬਿੳੂਨਲ ਨਵੀਂ ਦਿੱਲੀ ਦੇ ਹੁਕਮਾਂ ਦੀ ਪਾਲਣਾ ਹਿੱਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਦਫ਼ਾ 144 ਲਗਾ ਕੇ ਕਣਕ ਦੇ ਨਾੜ ਨੂੰ ਅੱਗ ਲਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵਾਤਾਵਰਨ, ਜੀਵ-ਜੰਤੂਆਂ, ਨਾਲ ਲੱਗਦੀ ਫ਼ਸਲ, ਸੜਕਾਂ ’ਤੇ ਲੱਗੇ ਬੂਟਿਆਂ ਅਤੇ ਦਰੱਖ਼ਤਾਂ ਦਾ ਨੁਕਸਾਨ ਹੁੰਦਾ ਹੈ। ਮਿੱਤਰ ਜੀਵ ਮਰ ਜਾਂਦੇ ਹਨ ਅਤੇ ਧਰਤੀ ਦੀ ਸਿਹਤ ਖ਼ਰਾਬ ਹੁੰਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਹੁੰਦੇ ਹਨ। ਅੱਗ ਨਾਲ ਪੈਦਾ ਧੂੰਆਂ ਸਾਡੇ ਫੇਫੜਿਆਂ ਅਤੇ ਸਾਡੀ ਸਿਹਤ ਨੂੰ ਖ਼ਰਾਬ ਕਰਦਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਮਿਲਾਉਣਾ ਚਾਹੀਦਾ ਹੈ ਅਤੇ ਮਾਨਵਤਾ ਹਿੱਤ ਕਿਸੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਕੁਦਰਤ ਦੇ ਖਿਲਾਫ਼ ਹੈ। ਉਨਾਂ ਦੱਸਿਆ ਕਿ ਕਣਕ ਦੀ ਤੂੜੀ ਬਣਾਉਣ ਉਪਰੰਤ ਖੇਤਾਂ ਦੀਆਂ ਨੁੱਕਰਾਂ ਵਿਚ ਬਚੇ ਨਾੜ ਨੂੰ ਅਸਾਨੀ ਨਾਲ ਜ਼ਮੀਨ ਵਿਚ ਵਾਹਿਆ ਜਾ ਸਕਦਾ ਹੈ। ਇਸ ਵੇਲੇ ਝੋਨੇ ਦੀ ਬਿਜਾਈ ਵਿਚ ਅਜੇ ਸਮਾਂ ਹੈ ਅਤੇ ਕਿਸਾਨ ਆਪਣੇ ਖੇਤਾਂ ਵਿਚ ਮੂੰਗੀ ਜਾਂ ਜੰਤਰ ਬੀਜ ਕੇ ਹਰੀ ਖਾਦ ਤਿਆਰ ਕਰ ਸਕਦੇ ਹਨ। ਹਰੀ ਖਾਦ ਤਿਆਰ ਕਰਲ ਦੇ ਨਾਲ ਕਿਸਾਨ ਧਰਤੀ ਦੀ ਸਿਹਤ ਸੁਧਾਰਦੇ ਹੋਏ ਮੂੰਗੀ ਤੋਂ ਵਾਧੂ ਆਮਦਨ ਵੀ ਲੈ ਸਕਦੇ ਹਨ। ਉਨਾਂ ਸੱਦਾ ਦਿੱਤਾ ਕਿ ਆਓ, ਕਰੋਨਾ ਬਿਮਾਰੀ ਦੀ ਮਹਾਂਮਾਰੀ ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਮਿਲ ਕੇ ਕਣਕ ਦੇ ਨਾੜ ਨੂੰ ਨਾ ਸਾੜੀਏ ਅਤੇ ਆਪਣੇ ਆਸਪਾਸ ਵੀ ਕਿਸੇ ਨੂੰ ਨਾੜ ਨਾ ਸੜਨ ਦੇਈਏ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਪਲੀਤ ਵਾਤਾਵਰਨ ਸਾਡੀ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਸਾਨੂੰ ਕੋਰੋਨਾ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਉਨਾਂ ਕਿਹਾ ਕਿ ਜਿਹੜੇ ਵੀ ਕਿਸਾਨ ਜਾਣਬੁੱਝ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਕੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਗੇ, ਉਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਜ਼ਿਲੇ ਵਿਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। 

ਵਿਦੇਸ਼ਾਂ ’ਚ ਫਸੇ ਨਾਗਰਿਕਾਂ ਤੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰੇਗਾ ਜ਼ਿਲਾ ਪ੍ਰਸ਼ਾਸਨ-ਡੀ. ਸੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਕਪੂਰਥਲਾ ਨਾਲ ਸਬੰਧਤ ਵਾਪਸ ਪਰਤਣ ਦੇ ਚਾਹਵਾਨ ਜ਼ਿਲਾ ਵੈੱਬਸਾਈਟ ’ਤੇ ਅਪਲੋਡ ਕਰਨ ਜਾਣਕਾਰੀ

ਈਮੇਲ ਜਾਂ ਕੰਟਰੋਲ ਰੂਮ ਨੰਬਰ ’ਤੇ ਵੀ ਦਿੱਤੀ ਜਾ ਸਕਦੀ ਹੈ ਜਾਣਕਾਰੀ  

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਕਪੂਰਥਲਾ ਜ਼ਿਲੇ ਨਾਲ ਸਬੰਧਤ ਰੁਜ਼ਗਾਰ ਦੇ ਸਿਲਸਿਲੇ ’ਚ ਵਿਦੇਸ਼ ਗਏ ਹੋਏ ਨਾਗਰਿਕ ਜਾਂ ਉੱਚ ਸਿੱਖਿਆ ਪ੍ਰਾਪਤ ਕਰਨ ਗਏ ਵਿਦਿਆਰਥੀ, ਜੇਕਰ ਵਾਪਸ ਮੁੜਨਾ ਚਾਹੁੰਦੇ ਹਨ, ਤਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।  ਉਨਾਂ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਵਿਦੇਸ਼ ਤੋਂ ਵਾਪਸ ਪਰਤਣ ਦੇ ਚਾਹਵਾਨ ਨਾਗਰਿਕ/ਵਿਦਿਆਰਥੀ ਜਾਂ ਉਨਾਂ ਦੇ ਰਿਸ਼ਤੇਦਾਰ ਇਸ ਸਬੰਧੀ ਸੂਚਨਾ ਕਪੂਰਥਲਾ ਜ਼ਿਲੇ ਦੀ ਵੈੱਬਸਾਈਟ kapurthala.gov.in ਉੱਤੇ ‘ਕੋਰੋਨਾ ਵਾਇਰਸ’ ਆਪਸ਼ਨ ਤਹਿਤ ਇਸ ਸਬੰਧੀ ਲਿੰਕ   ’ਤੇ ਕਲਿਕ ਕਰਕੇ ਖ਼ੁਦ ਹੀ ਅਪਲੋਡ ਕਰ ਸਕਦੇ ਹਨ ਜਾਂ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਜਾਣਕਾਰੀ ਈਮੇਲ  nickapurthala.pb@gmail.com ਉੱਤੇ ਦੇ ਸਕਦੇ ਹਨ। ਇਸ ਤੋਂ ਇਲਾਵਾ ਇਹ ਜਾਣਕਾਰੀ ਜ਼ਿਲੇ ਦੇ ਕੰਟਰੋਲ ਰੂਮ ਨੰਬਰ 01822-233768 ਜਾਂ ਮੋਬਾਈਲ ਨੰਬਰ 94644-85037 ਉੱਤੇ ਵੀ ਨੋਟ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਹ ਜਾਣਕਾਰੀ ਮਿਤੀ 29 ਅਪ੍ਰੈਲ 2020 ਤੱਕ ਦੇਣੀ ਹੋਵੇਗੀ। ਉਨਾਂ ਦੱਸਿਆ ਕਿ ਦਿੱਤੀ ਜਾਣ ਵਾਲੀ ਸੂਚਨਾ ਵਿਚ ਵਿਦੇਸ਼ ਗਏ ਹੋਏ ਨਾਗਰਿਕ ਦਾ ਨਾਮ/ਪਿਤਾ ਦਾ ਨਾਮ, ਮੌਜੂਦਾ ਮੋਬਾਈਲ ਨੰਬਰ, ਵਿਦੇਸ਼ ਵਿਚਲਾ ਮੌਜੂਦਾ ਪਤਾ, ਪਾਸਪੋਰਟ ਨੰਬਰ, ਉਸ ਨਾਲ ਭਾਰਤ ਵਾਪਸ ਪਰਤਣ ਵਾਲਿਆਂ ਦੀ ਗਿਣਤੀ (ਪਰਿਵਾਰ ਦੇ ਮਾਮਲੇ ਵਿਚ) ਅਤੇ ਪੰਜਾਬ ਵਿਚ ਸਭ ਤੋਂ ਨੇੜਲੇ ਹਵਾਈ ਅੱਡੇ ਦੀ ਜਾਣਕਾਰੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ  ਗਏ ਹੋਏ ਬਹੁਤ ਸਾਰੇ ਭਾਰਤੀ ਨਾਗਰਿਕ ਜਾਂ ਵਿਦਿਆਰਥੀ ਵਾਪਸ ਭਾਰਤ ਪਰਤਣਾ ਚਾਹੁੰੇਦੇ ਹਨ, ਪਰੰਤੂ ਕੋਵਿਡ-19 ਦੇ ਚੱਲਦਿਆਂ ਹਵਾਈ ਉਡਾਣਾਂ ਰੱਦ ਹੋਣ ਕਾਰਨ ਉਹ ਉਥੇ ਹੀ ਫਸ ਗਏ ਹਨ। 

ਇਕ ਮਹੀਨੇ ਦੌਰਾਨ 1921 ਨਵੇਂ ਨਸ਼ਾ ਪੀੜਤ ਮਰੀਜ਼ ਰਜਿਸਟਰਡ-ਸਿਵਲ ਸਰਜਨ

(ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਓਟ ਕਲੀਨਿਕਾਂ ਤੇ ਨਸ਼ਾ ਛੁਡਾਊ ਕੇਂਦਰਾਂ ਦਾ ਸਮਾਂ ਤਬਦੀਲ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿੳੂ ਦੌਰਾਨ ਨਸ਼ਾ ਛੁਡਾੳੂ ਪ੍ਰੋਗਰਾਮ ਨੂੰ ਵੱਡੇ ਪੱਧਰ ’ਤੇ ਸਫਲਤਾ ਹਾਸਲ ਹੋਈ ਹੈ, ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿਚ ਪੀੜਤ ਮਰੀਜ਼ਾਂ ਨੇ ਓਟ ਕਲੀਨਿਕਾਂ ਤੇ ਨਸ਼ਾ ਛੁਡਾੳੂ ਕੇਂਦਰਾਂ ਦਾ ਰੁਖ ਕੀਤਾ ਹੈ। ਇਸ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਇਨਾਂ ਓਟ ਕਲੀਨਿਕਾਂ ਤੇ ਨਸ਼ਾ ਛੁਡਾੳੂ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕਰਨ ਅਤੇ ਨਵੀਆਂ ਰਜਿਸਟ੍ਰੇਸ਼ਨਾਂ ਲਈ ਅਲੱਕ ਕਾੳੂਂਟਰ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਇਥੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਨਾ ਲੱਗਣ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਨਸ਼ਾ ਛੁਡਾੳੂ ਮੁਹਿੰਮ ਤਹਿਤ ਸਿਰਫ ਇਕ ਮਹੀਨੇ ਦੌਰਾਨ 1921 ਨਵੀਆਂ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਨਸ਼ਾ ਪੀੜਤਾਂ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਨਵੇਂ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾ ਕੇ ਨਸ਼ਾ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਨਸ਼ਾ ਛੁਡਾੳੂ ਕੇਂਦਰਾਂ ਵਿਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਇਕ ਖ਼ਤਰਨਾਕ ਬਿਮਾਰੀ ਹੈ ਅਤੇ ਜੇਕਰ ਜ਼ਿਆਦਾ ਬੁਖਾਰ, ਖੁਸ਼ਕ ਖਾਂਸੀ ਅਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ ਤਾਂ ਉਹ ਲਾਜ਼ਮੀ ਤੌਰ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਉਨਾਂ ਕਿਹਾ ਕਿ ਨਸ਼ਾ ਛੁਡਾੳੂ ਪ੍ਰੋਗਰਾਮ ਦਾ ਮੁੱਖ ਮੰਤਵ ਗੁੰਮਰਾਹ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਦੀ ਰਾਹ ’ਤੇ ਪਾਉਣਾ ਹੈ ਅਤੇ ਇਲਾਜ ਮੁਹੱਈਆ ਕਰਵਾ ਕੇ ਸਿਹਤਮੰਦ ਕਰਨਾ ਹੈ। ਉਨਾਂ ਦੱਸਿਆ ਕਿ ਟੋਲ ਫਰੀ ਹੈਲਪ ਲਾਈਨ ਨੰਬਰ 104 ’ਤੇ ਦਿਨ-ਰਾਤ ਡਾਕਟਰੀ ਸੇਵਾਵਾਂ ਸਮੇਤ ਨਸ਼ਾ ਛੁਡਾੳੂ ਪ੍ਰੋਗਰਾਮ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਦਾ ਪ੍ਰਭਾਵ ਨਸ਼ਾ ਛੁਡਾੳੂ ਪ੍ਰੋਗਰਾਮ ’ਤੇ ਪੈ ਰਿਹਾ ਸੀ। ਉਨਾਂ ਦੱਸਿਆ ਕਿ ਇਲਾਜ ਸੇਵਾਵਾਂ ਨਾ ਮਿਲਣ ਦੀ ਸੂਰਤ ਵਿਚ ਮਰੀਜ਼ ਦੇ ਇਲਾਜ ਛੱਡਣ ਦੀ ਸੰਭਾਵਨਾ ਹੁੰਦੀ ਹੈ, ਜੋ ਕਿ ਮਰੀਜ਼ ਲਈ ਘਾਤਕ ਵੀ ਹੋ ਸਕਦਾ ਹੈ, ਜਿਸ ਲਈ ਹੁਣ ਘਰ ਲਿਜਾਣ ਲਈ (ਟੇਕ ਹੋਮ ਡੇਜ਼) ਦਵਾਈ ਦੀ ਮਿਆਦ 21 ਦਿਨ ਤੱਕ ਕਰ ਦਿੱਤੀ ਗਈ ਹੈ, ਪਰੰਤੂ ਇਹ ਦਵਾਈ ਕੇਵਲ ਸਾਈਕੈਟਰਿਸਟ ਦੀ ਸਲਾਹ ਉਪਰੰਤ ਹੀ ਮਰੀਜ਼ ਨੂੰ ਜਾਰੀ ਕੀਤੀ ਜਾ ਰਹੀ ਹੈ। 

ਜ਼ਿਲੇ ਵਿਚ ਹੁਣ ਤੱਕ 139910 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕਪੂਰਥਲਾ ਜ਼ਿਲੇ ਵਿਚ ਹੁਣ ਤੱਕ 139910 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 20253 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਨਾਂ ਵਿਚ ਪਨਗ੍ਰੇਨ ਵੱਲੋਂ 4821 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 4540 ਮੀਟਿ੍ਰਕ ਟਨ, ਪਨਸਪ ਵੱਲੋਂ 4063 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 3138 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 3691 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤਰਾਂ ਹੁਣ ਤੱਕ ਪਨਗ੍ਰੇਨ ਵੱਲੋਂ 37968 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 36805 ਮੀਟਿ੍ਰਕ ਟਨ, ਪਨਸਪ ਵੱਲੋਂ 29947 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 22421 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 12769 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਜ਼ਿਲੇ ਦੇ ਸਾਰੇ 98 ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਰਦਾਨੇ ਆਦਿ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਤਾਇਨਾਤ ਟੀਮਾਂ ਵੱਲੋਂ ਖ਼ਰੀਦ ਪ੍ਰਕਿਰਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲੈ ਕੇ ਆਉਣ। 

ਬੱਧਨੀ ਕਲਾਂ ਤੋਂ ਦੋ ਬੱਚਿਆਂ ਦੀ ਮਾਂ ਲਾ ਪਤਾ

ਮੋਗਾ,ਅਪ੍ਰੈਲ 2020 - (ਸਤਪਾਲ ਸਿੰਘ ਦੇਹੜਕਾ/ਬਲਬੀਰ ਸਿੰਘ ਬਾਠ/ਮਨਜਿੰਦਰ ਗਿੱਲ)-

ਰਮਨਦੀਪ ਕੌਰ ਪਤਨੀ ਤੇਜਿੰਦਰ ਸਿੰਘ ਵਾਸੀ ਬੱਧਨੀ ਕਲਾਂ ਕੀਤੇ ਬਿਨਾਂ ਦੱਸੇ ਚਲੀ ਗਈ ਹੈ।ਇਸ ਦੀ ਜਾਣਕਾਰੀ ਦਿਦੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਦਵਾਈ ਲੈਣ ਗਈ ਸੀ ਜੋ ਘਰੇ ਵਾਪਸ ਨਹੀਂ ਆਈ ।ਬਾਕੀ ਪੁਰੀ ਜਾਣ ਕਾਰੀ ਤੁਸੀਂ ਹਲਫ਼ੀਆ ਬਿਆਨਾਂ ਵਿੱਚ ਪੜ ਸਕਦੇ ਹੋ।ਬੱਚੇ ਅਤੇ ਮੈਂ ਅਤੇ ਮੇਰਾ ਪਰਿਵਾਰ ਬਹੁਤ ਪਰੇਸਾਨ ਹਾਂ।

ਕੋਰੋਨਾ ਵਾਇਰਸ ਮਹਾਮਾਰੀ ਦੁਰਾਨ ਕੁਸ਼ ਕਰਨ ਅਤੇ ਸੋਚਣ ਦੀ ਲੋੜ-ਪੰਡਿਤ ਰਮੇਸ਼ ਕੁਮਾਰ ਭਟਾਰਾ

ਅੱਜ ਸਵੇਰੇ ਮੈਂ ਇੱਕ ਲੇਖ ਪੜ੍ਹਿਆ ਹੈ ਕੋਰੋਨਾ ਵਾਰਿਸ  ਦਾ ਜਿਕਰ ਹੈ ਜਿਸ ਵਿੱਚ, ਉਸਦੇ ਸੰਧਰਭ ਵਿੱਚ ਮੈਂ ਇਹ ਸੰਸਾਰ ਨੂੰ ਲਿਖ ਰਿਹਾ ਹਾਂ, ਮੈਨੂੰ ਇਸ ਲੇਖ ਨੂੰ ਪੜਕੇ ਚੰਗਾ ਲਗਿਆ ਹੈ, ਜੇ ਦਸੰਬਰ 1822 ਵਿੱਚ ਜਨਮੇ ਲੂਈ ਪਾਸਚਰ ਫਰਾਂਸੀਸੀ ਵਿਗਿਆਨਕ, ਜਾਨਵਰਾਂ ਅਤੇ ਇਨਸਾਨਾ ਨੂੰ ਨਾਮੁਰਾਦ ਬਿਮਾਰੀਆ ਤੋ ਬਚਾਉਣ ਲਈ ਕੋਈ ਖੋਜ ਕਰ ਸਕਦਾ ਹੈ ਤਾਂ ਕਿਸੇ ਡੇਰੇ ਦਾ ਸਾਧੂ ਕਿਉਂ ਨਹੀਂ ਕਰ ਸਦਕਾ, ਮੈਂ ਸੰਸਾਰ  ਦੇ ਬਹੁਤ ਸਾਧੂ ਸੰਤਾ ਮਹੰਤਾ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਕੋਲ ਬਹੁਤ ਨੁਖਸੇ ਫਾਰਮੂਲੇ ਹਨ, ਜਾਨਵਰਾਂ ਅਤੇ ਇੰਸਾਨਾ ਦੇ ਨਾਲ ਨਾਲ ਵਨਸਪਤੀ ਨੂੰ ਬਚਾਉਣ ਵਾਸਤੇ ਵੀ, ਇਸਦੇ ਨਾਲ ਨਾਲ ਇੰਸਾਨ ਨੂੰ ਉਸ ਦੇ ਖੁਦ ਦੀ ਅੰਦਰੋ ਦੀ ਚਾਤ ਮਾਰਨ ਅਤੇ ਰੱਬ ਜੀ ਦੇ ਦਰਸ਼ਨ ਕਰਵਾਉਂਦੇ ਹਨ, ਇੰਸਾਨ ਦੇ ਨਾਲ ਜਾਨਵਰਾਂ ਵਨਸਪਤੀ ਪਹਾੜ ਆਕਾਸ਼ ਧਰਤੀ ਸਮੁਦਰ ਪਤਾਲ ਤੋਂ ਇਲਾਵਾ ਜਿਸਨੂੰ ਅਸੀਂ ਸੱਚਖੰਡ ਬ੍ਰਹਿਮੰਡ ਕਹਿੰਦੇ ਹਾਂ ਉਸਦੇ ਵੀ ਦਰਸ਼ਨ ਕਰਵਾ ਦਿੰਦੇ ਹਨ, ਇਸ ਲਈ ਸਾਨੂੰ ਸਾਧੂ ਸੰਤਾਂ ਮਹੰਤਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ, ਇਹ ਮੇਰਾ, ਮੇਰੀ ਜਿੰਦਗੀ ਦੇ 60 ਸਾਲਾ ਦਹਾਕਿਆਂ ਦਾ ਤਜਰਬਾ ਹੈ, ਮੇਰੇ ਆਜੀਜ ਬਰਖੁਰਦਾਰ ਸੁਰਿੰਦਰ ਦੱਤ ਜੀ, ਹੁਣ ਮੈਂ ਆਪਣੀ ਗੱਲ ਕਰਦਾ ਹਾਂ, ਮੈਂ ਹੁਣ ਦੇ ਹਾਲਾਤ ਤੋ ਬਚਨ ਲਈ ਲਿਖਦਾ ਆ ਰਿਹਾ ਹਾਂ, ਕਿ, ਵਰਤਮਾਨ ਹਾਲਾਤ ਵਿੱਚ ਸਾਡੀ ਮਦਦ ਨੀਮ ਦਾ ਦਖਤ ਕਰ ਸਕਦਾ ਹੈ, ਸਾਨੂੰ ਨਿਮ ਦੇ ਪੱਤੇ, ਨੀਮ ਦੀ ਦਾਤੁਨ, ਸੱਕ, ਅਤੇ ਨੋਮਲੀਆ ਦਾ ਸੇਵਨ ਕਰਨਾ ਚਾਹੀਦਾ ਹੈ, ਨੀਮ ਦੇ 2,4 ਪੱਤਿਆਂ ਨੂੰ ਆਪਣੇ ਸ਼ਰੀਰ ਦੀ ਛਾਤੀ ਕੋਲ ਕਮੀਜ ਦੀ ਉਪਰਲੀ ਜੇਬ ਵਿੱਚ ਹਮੇਸ਼ਾ ਰਖਣਾ ਚਾਹੀਦਾ ਹੈ, ਇੱਕ ਹਫਤੇ 10 ਦਿਨਾ ਬਾਅਦ ਨਿਮਦੇ ਪੱਤਿਆਂ ਨੂੰ ਬਦਲਕੇ ਤਾਜੇ ਨਵੇਂ ਪੱਤਿਆਂ ਨੂੰ ਲੈਕੇ ਰੱਖ ਲੈਣਾ ਚਾਹੀਦਾ ਹੈ, ਅਤੇ ਘਰ ਵਿੱਚ ਨਿਮ ਦੇ ਪੱਤਿਆਂ ਦੀ ਧੁੱਨੀ ਦੇਣੀ ਚਾਹੀਦੀ ਹੈ, ਜਿਸ ਨੂੰ ਮੈਂ ਹੱਵਣ ਯੱਗ ਕਿਂਹਦਾ ਹਾਂ, ਇਹ ਮੇਰਾ ਖੁਦ ਦਾ ਮੱਤ ਹੈ ਅਤੇ ਮੇਰੀ ਇਹ ਦੁਨੀਆਂ ਦੇ ਬੁੱਧੀਜੀਵੀ ਇੰਨਸਾਨਾ ਨੂੰ ਔਰਤਾਂ ਮਰਦਾ ਨੂੰ ਮੇਰੇ ਬਚਿਆ ਨੂੰ ਬਜੁਰਗਾਂ ਨੂੰ ਰਾਏ ਸਲਾਹ ਸੁਜੇਸ਼ਣ ਹੈ, ਕਿ, ਜੱਦ ਤੱਕ ਇਸ ਨਾਮੁਰਾਦ ਕੋਰੋਨਾ ਵਾਰਿਸ ਤੋਂ ਬਚਨ ਲਈ ਕੋਈ ਦਵਾਈ ਇਸ ਵਰਤਮਾਨ ਸੰਸਾਰ ਦੇ ਵਿਗਿਆਨਕ ਬਣਾ ਨਹੀਂ ਲੈਂਦੇ ਤੱਦ ਤੱਕ ਸਾਨੂੰ ਇਸ ਦਰੱਖਤ ਨਿਮ ਨੀਮ ਤੋ ਕੰਮ ਲੈ ਲੇਣਾ ਚਾਹੀਦਾ ਹੈ, ਮੇਰਾ ਇਹ ਮਨਣਾ ਹੈ, ਕਿ,  ਬਚਾਉ ਵਿੱਚ ਹੀ ਬਚਾਉ ਹੈ,ਚੰਗਾ ਭਾਈ ਜਿਉਂਦੇ ਵੱਸਦੇ ਰਹੋ, ਬਹੁਤ ਸਾਰੇ ਲੋਕ ਮੇਰੇ ਲਿਖੇ ਹੋਏ ਨੂੰ ਹਿੰਦੀ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਮੰਗਦੇ ਹਨ, ਮੈਂ, ਮੇਰੇ ਉਹਨਾਂ ਚੋਹਿਣ ਵਾਲਿਆਂ ਨੂੰ ਕੋਸ਼ਿਸ਼ ਕਰਕੇ ਲਿਖ ਭੇਜ ਦਿੰਦਾ ਹਾਂ,

 ਦਾਸ-- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਇੰਡੀਆ,9815318924*

ਮੀਂਹ-ਅਪਡੇਟ! ✍️ਸਲੇਮਪੁਰੀ ਦੀ ਚੂੰਢੀ

ਮੀਂਹ-ਅਪਡੇਟ!

 

 ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਤੇ ਹਨੇਰੀ ਕਿਸਾਨਾਂ ਦੀ ਤੇ ਮੰਡੀਆਂ ਚ ਫ਼ਸਲ ਦੀ ਸਮੱਸਿਆ ਵਿਚ ਵਾਧਾ ਕਰਨਗੇ। 

 

ਅਗਲੇ 4-5 ਦਿਨ ਖਿੱਤੇ ਪੰਜਾਬ 'ਚ 2-3 ਵਾਰ ਟੁੱਟਵੀਆਂ ਬਰਸਾਤੀ ਕਾਰਵਾਈਆਂ ਹੋਣਗੀਆਂ।

 

ਕੱਲ੍ਹ 25 ਅਪ੍ਰੈਲ ਦੁਪਹਿਰ ਤੇ ਸ਼ਾਮ ਨੂੰ ਖਾਸਕਰ ਕੇਂਦਰੀ ਤੇ ਦੱਖਣ-ਪੱਛਮੀ ਪੰਜਾਬ ਚ ਕਿਤੇ-ਕਿਤੇ ਕਮਜ਼ੋਰ ਗਰਜ-ਚਮਕ ਵਾਲੇ ਬੱਦਲ ਮੋਟੀਆਂ ਕਣੀਆਂ ਤੇ ਛਰਾਟੇ ਪਾ ਸਕਦੇ ਹਨ I

 

26/27 ਅਪ੍ਰੈਲ ਨੂੰ ਮੌਸਮੀ ਹਲਚਲ ਵਿੱਚ ਵਾਧਾ ਦੇਖਿਅਾ ਜਾਵੇਗਾ ਜਿਸ ਦੌਰਾਨ 1-2 ਵਾਰ ਖਿੱਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਚ ਮੀਂਹ/ਹਨੇਰੀ ਦੀ ਉਮੀਦ ਹੈ। ਕੁਝ ਥਾਂ ਮੀਂਹ ਦੇ ਛਰਾਟੇ ਭਾਰੀ ਰਹਿਣਗੇ ਤੇ ਕਿਤੇ-ਕਿਤੇ ਵੱਡੇ ਆਕਾਰ ਦੀ ਗੜ੍ਹੇਮਾਰੀ ਤੋਂ ਵੀ ਇਨਕਾਰ ਨਹੀਂ।

 

28-29 ਅਪ੍ਰੈਲ ਨੂੰ ਹਲਚਲ ਘੱਟ ਜਾਵੇਗੀ ਪਰ ਥੋੜ੍ਹੀ ਥਾਂ ਹਲਕੀ ਕਾਰਵਾਈ ਤੋੰ ਇਨਕਾਰ ਨਹੀੰ।

 

ਇਨ੍ਹਾਂ ਕਾਰਵਾਈਆਂ ਦੇ ਬਾਵਜੂਦ ਅਗਲੇ ਦਿਨੀੰ ਗਰਮੀ ਬਣੀ ਰਹੇਗੀ ਪਰ ਕਾਰਵਾਈ ਸਮੇੰ ਤੇ ੳੁਸ ਤੋਂ ਬਾਅਦ ਕੁਝ ਘੰਟੇ ਹਲਕੀ ਠੰਡਕ ਜ਼ਰੂਰ ਮਹਿਸੂਸ ਕੀਤੀ ਜਾਵੇਗੀ।

 

ਅੱਜ ਦੱਖਣ-ਪੱਛਮੀ ਪੰਜਾਬ (ਸਮੇਤ ਉੱਤਰੀ ਰਾਜਸਥਾਨ) ਚ  ਦੇਰ ਰਾਤ ਤੇ ਤੜਕਸਾਰ ਹਨੇਰੀ ਤੇ ਗਰਜ-ਚਮਕ ਦੀ ਉਮੀਦ ਬੱਝ ਰਹੀ ਹੈ ਜਿਸ ਬਾਰੇ ਲੋੜ ਪੈਣ ਤੇ ਵੱਖਰਾ ਅਲਰਟ ਕਰ ਦਿੱਤਾ ਜਾਵੇਗਾ।

ਧੰਨਵਾਦ ਸਹਿਤ!

ਪੇਸ਼ਕਸ਼ -

-ਸੁਖਦੇਵ ਸਲੇਮਪੁਰੀ

09780620233

24 ਅਪ੍ਰੈਲ, 2020

ਪੰਜਾਬ ਅੰਦਰ ਕੋਰੋਨਾ ਵਾਇਰਸ ਨਾਲ ਹੋਈ 17ਵੀਂ ਮੌਤ

ਵੱਡੀ ਰਾਹਤ 62 ਮਰੀਜ਼ਾਂ ਦੇ ਠੀਕ ਹੋਣ ਨਾਲ 9 ਜ਼ਿਲ੍ਹੇ ਹੋਏ ਕੋਰੋਨਾ ਮੁਕਤ

ਚੰਡੀਗੜ੍ਹ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਘਟਦਾ ਵਿਖਾਈ ਨਹੀਂ ਦੇ ਰਿਹਾ। ਅੱਜ ਸੂਬੇ 'ਚ 17ਵੀਂ ਮੌਤ ਹੋਈ ਹੈ ਅਤੇ ਪਿਛਲੇ 24 ਘੰਟਿਆਂ 'ਚ 27 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।  ਜਲੰਧਰ ਜ਼ਿਲ੍ਹੇ 'ਚ 6 ਹੋਰ ਨਵੇਂ ਅਤੇ ਮੋਹਾਲੀ ਜਿਲ੍ਹਾ 'ਚ ਵੀ ਇਕ ਹੋਰ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਪਟਿਆਲਾ ਪਿਛਲੇ 24 ਘੰਟੇ ਦੌਰਾਨ 18 ਅਤੇ ਅਮ੍ਰਿਤਸਰ 'ਚ 2 ਨਵੇਂ ਮਾਮਲੇ ਸਾਹਮਦੇ ਆਏ ਸਨ।

 ਪੰਜਾਬ 'ਚ ਕੋਰੋਨਾ ਨਾਲ 17ਵੀਂ ਮੌਤ ਹੋ ਗਈ। ਫ਼ਗਵਾੜਾ ਨਾਲ ਸਬੰਧਤ 6 ਮਹੀਨੇ ਦੀ ਛੋਟੀ ਬੱਚੀ ਨੇ ਵੈਂਟੀਲੇਟਰ 'ਤੇ ਮੌਤ ਨਾਲ ਲੜਾਈ ਲੜਦਿਆਂ ਦਮ ਤੋੜਿਆ। ਇਸ ਬੱਚੀ ਨੂੰ ਦਿਲ 'ਚ ਛੇਕ ਹੋਣ ਕਾਰਨ ਤਕਲੀਫ਼ ਦੇ ਚਲਦੇ ਪੀ.ਜੀ.ਆਈ. ਦਾਖ਼ਲ ਕੀਤਾ ਗਿਆ ਸੀ ਜਿਸ ਦੀ ਰੀਪੋਰਟ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਈ ਸੀ।

ਇਸ ਸਮੇ ਪੰਜਾਬ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 284 ਤਕ ਪਹੁੰਚ ਗਈ ਹੈ। ਪਾਜ਼ੇਟਿਵ ਮਾਮਲਿਆਂ 'ਚ ਰਾਹਤ ਦੀ ਵੀ ਖ਼ਬਰ ਹੈ ਕਿ 66 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਹੁਣ ਕੁਲ 9 ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। 1041 ਸ਼ੱਕੀ ਕੇਸਾਂ ਦੀ ਰੀਪੋਰਟ ਹਾਲੇ ਆਉਣੀ ਹੈ। ਸ਼ੱਕੀ ਕੇਸਾਂ ਦੀ ਗਿਣਤੀ ਵੀ ਕਾਫ਼ੀ ਵੱਧ ਰਹੀ ਹੈ। ਜ਼ਿਲ੍ਹਾ ਮੋਹਾਲੀ ਦੇ ਨਵਾਂਗਾਉਂ 'ਚ 1 ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁੱਲ ਪਾਜ਼ੇਟਿਵ ਕੇਸ ਇਸ ਜ਼ਿਲ੍ਹੇ 'ਚ 63 ਹੋ ਗਏ ਹਨ। ਇਸ ਤੋਂ ਬਾਅਦ ਜਲੰਧਰ 'ਚ ਗਿਣਤੀ 59 ਅਤੇ ਪਟਿਆਲਾ 'ਚ 49 ਹੈ।

ਇਹਮ ਖਬਰ ਕੇ ਅਮਰਜੀਤ ਸਿੰਘ ਨੇ ਕੋਰੋਨਾ ਵਿਰੁਧ ਜੰਗ ਜਿੱਤ ਲਈ ਹੈ

 ਸੰਗਰੂਰ ਵਾਸੀਆਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ, ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ ਪਹਿਲੇ ਮਰੀਜ਼ ਅਮਰਜੀਤ ਸਿੰਘ ਨੇ ਕੋਰੋਨਾ ਵਾਇਰਸ ਵਿਰੁਧ ਜੰਗ ਨੂੰ ਜਿੱਤ ਲਿਆ ਹੈ। ਸ੍ਰੀ ਅਮਰਜੀਤ ਸਿੰਘ ਨੂੰ ਅੱਜ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਹੋਰ ਟੀਮ ਵਲੋਂ ਗੁਲਦਸਤਾ ਤੇ ਮਿਠਾਈ ਦਾ ਡੱਬਾ ਭੇਟ ਕਰ ਕੇ ਭਵਿੱਖ ਲਈ ਸ਼ੁਭਕਾਮਨਾ ਭੇਂਟ ਕਰਦਿਆਂ ਘਰ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿਖੇ ਬੀਤੀ 9 ਅਪ੍ਰੈਲ ਤੋਂ ਇਲਾਜ ਕਰਵਾ ਰਹੇ ਅਮਰਜੀਤ ਸਿੰਘ ਵੀ ਜਾਣ ਮੌਕੇ ਖ਼ੁਸ਼ ਨਜ਼ਰ ਆਏ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਵਿਰੁਧ ਚੱਲ ਰਹੀ ਜਾਗਰੂਕਤਾ ਮੁਹਿੰਮ ਤੋਂ ਸਾਰੇ ਨਾਗਰਿਕਾਂ ਨੂੰ ਸੇਧ ਲੈਣ ਦਾ ਸੱਦਾ ਦਿੰਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਨਾਮੁਰਾਦ ਬੀਮਾਰੀ ਹੈ ਜਿਸ ਤੋਂ ਬਚਾਉ ਦੇ ਤਰੀਕਿਆਂ ਨੂੰ ਵਿਅਕਤੀਗਤ ਪੱਧਰ 'ਤੇ ਅਮਲ ਵਿਚ ਲਿਆਂਦੇ ਜਾਣ ਦੀ ਲੋੜ ਹੈ। ਕੋਵਿਡ-19 ਆਈਸੋਲੇਸ਼ਨ ਵਾਰਡ ਵਿਚੋਂ ਬਾਹਰ ਆਉਂਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਦੀ ਹਸਪਤਾਲ ਵਿੱਚ ਬਿਹਤਰੀਨ ਸਾਂਭ-ਸੰਭਾਲ ਹੋਈ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਜਿਸ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਤਹਿ ਦਿਲੋਂ ਧਨਵਾਦੀ ਹਨ। ਜ਼ਿਕਰਯੋਗ ਹੈ ਕਿ 60 ਸਾਲਾਂ ਦੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਵਸਨੀਕ ਹਨ ਅਤੇ ਇਹ ਦਿੱਲੀ ਤੋਂ ਸਾਹਨੇਵਾਲ ਤੱਕ ਆਈ ਇੱਕ ਕੋਵਿਡ ਪਾਜ਼ੀਟਿਵ ਪਾਈ ਗਈ ਸਵਾਰੀ ਦੇ ਨਾਲ ਬੈਠੇ ਸਨ, ਇਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ।

ਧਿਆਨ ਹਿੱਤ ; ਪੰਚ ਤੇ ਪੁੱਤਰ ਕੋਰੋਨਾ ਪਾਜ਼ੇਟਿਵ ਨਿਕਲੇ

 ਬਨੂੜ ਨਜ਼ਦੀਕ ਪਿੰਡ ਝਾਂਸਲਾ ਦੀ ਮੈਬਰ ਪੰਚਾਇਤ ਸਵੀਤਾ ਰਾਣੀ 35 ਸਾਲ ਤੇ ਉਸ ਦਾ 7 ਵਰ੍ਹਿਆਂ ਦਾ ਪੁੱਤਰ ਤਾਰਿਕ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਪ੍ਰਸ਼ਾਸਨ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਅੱਧੀ ਰਾਤ ਹੀ ਪਿੰਡ ਸੀਲ ਕਰ ਦਿਤਾ। ਸਵੀਤਾ ਰਾਣੀ ਰਾਜਪੁਰਾ ਸ਼ਹਿਰ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਕਿਚੂ ਦੀ ਭੈਣ ਹੈ। ਜੋ ਪਿਛਲੇ ਹਫ਼ਤੇ ਤਿੰਨ ਦਿਨ ਅਪਣੇ ਪੇਕੇ ਘਰ ਰਾਜਪੁਰਾ ਵਿਖੇ ਰਹਿ ਕੇ ਲੰਘੇ ਐਤਵਾਰ ਨੂੰ ਸਹੁਰੇ ਪਿੰਡ ਝਾਂਸਲਾ ਆਈ ਸੀ।

 ਪਿੰਡ ਦੇ ਸਰਪੰਚ ਰਾਜ ਕੁਮਾਰ ਨੇ ਦਸਿਆ ਕਿ ਰਾਜਪੁਰਾ ਵਿਖੇ ਸਵੀਤਾ ਦਾ ਭਰਾ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਤੇ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਜਿਸ ਕਾਰਨ ਉਨ੍ਹਾਂ ਸਵੀਤਾ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਸਿਹਤ ਵਿਭਾਗ ਵਲੋਂ 21 ਅਪ੍ਰੈਲ ਨੂੰ ਸਵੀਤਾ, ਉਸ ਦੇ ਪਤੀ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਤੇ ਤਾਰਿਕ ਦੇ ਖੂਨ ਦੇ ਸੈਂਪਲ ਲਏ ਗਏ ਸਨ।

ਜਿਨ੍ਹਾਂ ਦੀ ਕਲ ਦੇਰ ਰਾਤ ਰੀਪੋਰਟ ਆਈ। ਜਿਸ ਵਿਚ ਦੋਹਾਂ ਦੀ ਰੀਪੋਰਟ ਪਾਜ਼ੇਟਿਵ ਤੇ ਦੋਵਾਂ ਦੀ ਨੇਗੈਟਿਵ ਆਈ ਸੀ। ਪਿੰਡ ਵਾਸੀਆਂ ਨੂੰ ਵੀ ਉਦੋਂ ਪਤਾ ਲੱਗਾ ਜਦੋਂ ਲੰਘੀ ਰਾਤ ਕਰੀਬ 11 ਵਜੇ ਪਿੰਡ ਨੂੰ ਬਨੂੜ ਪੁਲਿਸ ਨੇ ਸੀਲ ਕਰ ਦਿਤਾ। ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ। ਸਰਪੰਚ ਰਾਜ ਕੁਮਾਰ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਪਾਈ ਗਈ ਪੰਚ ਸਵੀਤਾ ਰਾਣੀ ਤੇ ਉਸ ਦੇ ਪੁੱਤਰ ਤਾਰਿਕ ਨੂੰ ਦੇਰ ਰਾਤ ਪਿੰਡ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾ ਦਿਤਾ ਹੈ।

ਜਦਕਿ ਉਸ ਦੇ ਪਤੀ ਸੰਜੀਵ ਕੁਮਾਰ ਤੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਘਰ ਵਿਚ ਆਈਸੋਲੇਟ ਕੀਤਾ ਗਿਆ ਹੈ। ਸਰਪੰਚ ਨੇ ਦਸਿਆ ਕਿ ਪ੍ਰਸ਼ਾਸਨ ਦੀ ਹਦਾਇਤ 'ਤੇ ਪਰਵਾਰ ਦੇ ਸੰਪਰਕ ਵਿਚ ਆਉਣ ਵਾਲੇ ਪਿੰਡ ਦੇ ਕਰੀਬ 140 ਜਣਿਆਂ ਦੀ ਲਿਸਟ ਸਿਹਤ ਵਿਭਾਗ ਨੂੰ ਸੌਂਪ ਦਿਤੀ ਹੈ। ਜਿਨ੍ਹਾਂ ਵਿਚੋਂ ਅੱਜ 9 ਬੱਚਿਆਂ ਸਮੇਤ 12 ਜਣਿਆਂ ਦੇ ਖੂਨ ਦੇ ਨਮੂਨੇ ਲਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਦਿਨਾਂ ਵਿਚ ਹੋਰਨਾਂ ਦੇ ਵੀ ਸੈਂਪਲ ਲਏ ਜਾਣਗੇ। ਪੁਲਿਸ ਨੇ ਚੁਫ਼ੇਰਿਉਂ ਪਿੰਡ ਨੂੰ ਸੀਲ ਕੀਤਾ ਹੋਇਆ ਹੈ ਤੇ ਏਐਸਆਈ ਗੁਰਨਾਮ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ ਦੀ ਅਗਵਾਈ ਹੇਠ ਮਰਦ ਤੇ ਮਹਿਲਾ ਪੁਲਿਸ ਮੁਲਾਜ਼ਮ ਨਾਕਿਆਂ 'ਤੇ ਤਾਇਨਾਤ ਹਨ। ਪਿੰਡ ਵਿਚ ਸੰਨਾਟਾ ਛਾਇਆ ਹੋਇਆ ਹੈ।

ਦੋ ਹੋਰ ਔਰਤਾਂ ਨੇ ਕਰੋਨਾ ਨੂੰ ਹਰਾਇਆ

ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਅਧੀਨ ਮਹਾਰਾਸ਼ਟਰ ਦੇ ਮੂਲ ਰੂਪ ਵਿਚ ਔਰੰਗਾਬਾਦ ਦੀ ਵਸਨੀਕ 47 ਵਰ੍ਹਿਆਂ ਦੀ ਮੁਸਲਿਮ ਮਹਿਲਾ ਨੇ ਕਰੋਨਾ ਵਿਰੁਧ ਜੰਗ ਜਿੱਤ ਲਈ। ਦੋ ਵੇਰ ਰੀਪੋਰਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਅੱਜ ਹਸਪਤਾਲ ਵਿਚੋਂ ਘਰ ਭੇਜ ਦਿਤਾ ਗਿਆ ਹੈ। ਤਬਲੀਗੀ ਨਾਲ ਸਬੰਧਤ ਮਹਾਂਰਾਸ਼ਟਰ ਦੀਆਂ ਦੋ ਮੁਸਲਿਮ ਮਹਿਲਾਵਾਂ ਨੂੰ ਦੋ ਹਫ਼ਤੇ ਪਹਿਲਾਂ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੂਜੀ ਮੁਸਲਿਮ ਮਹਿਲਾ ਦੋ ਦਿਨ ਪਹਿਲਾਂ ਕਰੋਨਾ ਵਿਰੁਧ ਜੰਗ ਜਿੱਤ ਕੇ ਘਰ ਜਾ ਚੁੱਕੀ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਚਤਾਮਲੀ ਦੀ 52 ਸਾਲਾ ਮਹਿਲਾ ਸਰਪੰਚ ਰਾਜਿੰਦਰ ਕੌਰ ਨੰ ਵੀ ਕਰੋਨਾ ਦੀ ਰੀਪੋਰਟ ਨੈਗੇਟਿਵ ਆਉਣ ਉਪਰੰਤ ਬੀਤੀ ਰਾਤ ਅੱਠ ਵਜੇ ਹਸਪਤਾਲ ਵਿਚੋਂ ਛੁੱਟੀ ਦੇ ਦਿਤੀ ਗਈ ਸੀ। ਮਹਿਲਾ ਦੇ 16 ਸਾਲਾ ਪੁੱਤਰ ਨੂੰ 21 ਅਪ੍ਰੈਲ ਨੂੰ ਗਿਆਨ ਸਾਗਰ ਵਿਚੋਂ ਛੁੱਟੀ ਦਿਤੀ ਗਈ ਸੀ। ਸਬੰਧਤ ਮਹਿਲਾ ਦਾ ਪਤੀ ਮੋਹਨ ਸਿੰਘ ਕੋਰੋਨਾ ਵਾਇਰਸ ਨਾਲ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਿਆ ਸੀ।

ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮਾਂ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਘਰੋ-ਘਰੀ ਭੇਜੀਆਂ ਗਈਆਂ ਦੋਵੇਂ ਮਹਿਲਾਵਾਂ ਨੂੰ 14 ਦਿਨ ਇਕਾਂਤਵਾਸ ਵਿਚ ਰਹਿਣਾ ਪਵੇਗਾ। ਉਨ੍ਹਾਂ ਦਸਿਆ ਕਿ ਸਬੰਧਤ ਮਹਿਲਾਵਾਂ ਨੇ ਛੁੱਟੀ ਸਮੇਂ ਹਸਪਤਾਲ ਦੇ ਸਟਾਫ਼, ਇਲਾਜ ਅਤੇ ਖਾਣੇ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਇਲਾਜ ਅਧੀਨ 41 ਹੋਰ ਕਰੋਨਾ ਪੀੜਤਾਂ ਮਰੀਜ਼ਾਂ ਦੀ ਹਾਲਤ ਬਿਲਕੁਲ ਸਥਿਰ ਹੈ।

 ਮੋਗਾ ਦੇ ਚਾਰਾ ਜਾਣਿਆ ਦੀਆਂ ਰੀਪੋਰਟਾਂ ਨੈਗੇਟਿਵ ਆਉਣ 'ਤੇ ਮਿਲੀ ਛੁੱਟੀ

 ਪਿਛਲੇ ਦਿਨਾਂ ਵਿਚ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਚੀਦਾ ਵਿਚ ਲਿਆਂਦੇ ਗਏ ਚਾਰ ਮਰੀਜ਼ ਜੋ ਕਿ ਕਰੋਨਾ ਪਾਜ਼ੇਟਿਵ ਆਏ ਸਨ ਉਨ੍ਹਾਂ ਦੀਆਂ ਕਰੋਨਾ ਸਬੰਧਤ ਰੀਪੋਰਟਾਂ ਨੇਗੇਟਿਵ ਆਈਆਂ ਹਨ। ਇਹ ਚਾਰੋ ਬਿਲਕੁਲ ਸਹੀ ਅਤੇ ਸਲਾਮਤ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਸਿਆ ਕਿ ਇਨ੍ਹਾਂ ਚਾਰਾਂ ਨੂੰ ਅੱਜ ਸਿਵਲ ਹਸਪਤਾਲ ਮੋਗਾ ਵਿਚੋਂ ਛੁੱਟੀ ਦੇ ਕੇ ਆਈਸੋਲੇਸ਼ਨ ਸੈਂਟਰ ਵਿਚ 14 ਦਿਨਾਂ ਲਈ ਭੇਜ ਦਿਤਾ ਹੈ। 14 ਦਿਨਾਂ ਦੇ ਬਾਅਦ ਇਨ੍ਹਾਂ ਨੂੰ ਡਾਕਟਰੀ ਮੁਆਇਨਾ ਕਰ ਕੇ ਘਰ ਭੇਜ ਦਿਤਾ ਜਾਵੇਗਾ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਹੀ ਸਿਹਤ ਟੀਮ ਨੂੰ ਪੂਰਾ ਸਹਿਯੋਗ ਦਿਤਾ।

ਮੋਹਾਲੀ 'ਚ ਇਕ ਹੋਰ ਪਾਜ਼ੇਟਿਵ ਸਾਹਮਣੇ ਆਇਆ, ਮੋਹਾਲੀ ਦਾ ਨਹੀਂ ਛੁਟ ਰਿਹਾ ਖੈੜਾ

 ਜ਼ਿਲ੍ਹਾ ਐਸ.ਏ.ਐਸ ਨਗਰ ਵਿਚਲੇ ਕਸਬਾ ਨਵਾਂਗਰਾਉਂ ਵਿਖੇ ਇਕ ਹੋਰ ਕੋਰੋਨਾ ਪੀੜਤ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 63 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਨਵਾਂ ਆਇਆ ਮਰੀਜ਼ ਵੀ ਪੀ.ਜੀ.ਆਈ ਵਿਖੇ ਕੰਮ ਕਰਦਾ ਸੀ, ਉਨ੍ਹਾਂ ਕਿਹਾ ਕਿ ਨਵਾਂ ਗਰਾਉਂ ਵਿਖੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਪਤਨੀ, ਮਾਂ, ਧੀ ਅਤੇ ਸਾਲੇ ਤੋਂ ਇਲਾਵਾ ਕਿਸੇ ਹੋਰ ਪਰਵਾਰਕ ਮੈਂਬਰ ਦੇ ਸੈਂਪਲਾਂ ਵਿਚ ਕੋਈ ਹੋਰ ਮਰੀਜ਼ ਸਾਹਮਣੇ ਨਹੀਂ ਆਇਆ ਹੈ।