ਮਹਿਲ ਕਲਾਂ/ ਬਰਨਾਲਾ, ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ) ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ ਬਲਦੇਵ ਸਿੰਘ ਵੱਲੋਂ ਅੱਜ ਪਿੰਡ ਹਮੀਦੀ ਵਜੀਦਕੇ ਕਲਾਂ ਵਜੀਦਕੇ ਖ਼ੁਰਦ ਅਤੇ ਠੀਕਰੀਵਾਲਾ ਵਿਖੇ ਗਰਮੀ ਦੀ ਰੁੱਤ ਵਿੱਚ ਮੱਕੀ ਅਤੇ ਮੂੰਗੀ ਦੀ ਫਸਲ ਤੇ ਕੀੜੇ ਮਕੌੜਿਆਂ ਅਤੇ ਹੋਰ ਬਿਮਾਰੀਆਂ ਸਬੰਧੀ ਇੱਕ ਦੌਰਾ ਕਰਕੇ ਸਰਵੇਖਣ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਿਸਾਨ ਗੁਰਦੀਪ ਸਿੰਘ ਹਮੀਦੀ ਦੇ ਖੇਤ ਵਿੱਚ ਮੱਕੀ ਦੀ ਬੀਜੀ ਫਸਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਕੀ ਦੀ ਫ਼ਸਲ ਤੇ ਢਾਲਾ ਆਰਮੀ ਦਾ ਹਮਲਾ ਵੀ ਵੇਖਿਆ ਗਿਆ ਅਤੇ ਕਿਸਾਨਾਂ ਨੂੰ ਇਸ ਦੀ ਰੋਕਥਾਮ ਲਈ ਖੇਤੀਬਾੜੀ ਮਹਿਕਮੇ ਦੀਆਂ ਸਿਫ਼ਾਰਸ਼ਾਂ ਨਾਲ ਦਵਾਈਆਂ ਦਾ ਸਪਰੇਅ ਕਰਨ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ਗਰਮੀ ਦੀ ਰੁੱਤ ਵਿੱਚ ਮੱਕੀ ਦੀ ਬੀਜੀ ਹੋਈ ਫ਼ਸਲ ਉੱਪਰ ਅਮਰੀਕਨ ਸੁੰਡੀ ਅਤੇ ਤੇਲੇ ਦਾ ਵੱਡਾ ਹਮਲਾ ਸਬੰਧੀ ਕਿਸਾਨਾਂ ਨੂੰ ਮਹਿਕਮੇ ਦੀਆਂ ਦਾਤਾਂ ਅਨੁਸਾਰ ਸਾਵਧਾਨੀ ਵਰਤਣ ਨਹੀਂ ਅੱਗੇ ਆਉਣ ਅਤੇ ਮਾਹਰਾਂ ਦੀ ਸਲਾਹ ਨਾਲ ਦਵਾਈਆਂ ਦਾ ਸੜ ਗਿਆ ਕਰਨ ਲਈ ਜਾਗ੍ਰਿਤ ਕੀਤਾ ਉਨ੍ਹਾਂ ਕਿਹਾ ਕਿ ਪਿੰਡ ਹਮੀਦੀ ਦੇ ਕਿਸਾਨ ਗੁਰਜੰਟ ਸਿੰਘ ਦੇ ਖੇਤ ਵਿੱਚ ਘੀਆ ਕੱਦੂ ਜ਼ਮੀਨੀ ਖੀਰੇ ਦੀ ਕੀਤੀ ਗਈ ਖੇਤੀ ਦਾ ਵੀ ਨਿਰੀਖਣ ਕੀਤਾ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੁੱਦੇ ਨਜ਼ਰ ਅੱਜ ਸਬਜ਼ੀ ਉਤਪਾਦਕਾਂ ਨੂੰ ਵੀ ਵੱਡੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖੇਤੀਬਾੜੀ ਦੀਆਂ ਲਾਗਤਾਂ ਅਨੁਸਾਰ ਸਬਜ਼ੀਆਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਇਸ ਸਮੇਂ ਘੱਟ ਮੁੱਲ ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਭਾਵੇਂ ਸਬਜ਼ੀਆਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਫਿਰ ਵੀ ਸਬਜ਼ੀਆਂ ਖਰੀਦਣ ਵਾਲੇ ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਚੰਗੀ ਤਰ੍ਹਾਂ ਹੱਥ ਧੋ ਕੇ ਸਬਜ਼ੀਆਂ ਨੂੰ ਫਰਿੱਜ਼ ਵਿੱਚ ਰੱਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਤੋਂ ਦੀ ਫ਼ਸਲ ਦੀ ਬਿਜਾਈ ਸਿੱਧੀ ਕਰਨ ਨੂੰ ਤਰਹੀਜ ਦੇਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕੋਨਾ ਬਾਰਸ਼ ਦੇ ਮੱਦੇਨਜ਼ਰ ਝੋਨੇ ਦੀ ਬਿਜਾਈ ਲਈ ਸਮੇਂ ਸਿਰ ਮਜ਼ਦੂਰੀ ਦੀ ਵੱਡੀ ਘਾਟ ਨੂੰ ਲੈ ਕੇ ਇਸ ਦੀ ਪੂਰਤੀ ਲਈ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਹਫਤੇ ਸ਼ੁਰੂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਦੂਰੀ ਰੌਣੀ ਕਰਨੀ ਚਾਹੀਦੀ ਹੈ ਕਿਉਂਕਿ ਚਾਰ ਪੰਜ ਸੁਹਾਗੇ ਮਾਰ ਕੇ ਸ਼ਾਮ ਤੱਕ ਬਿਜਾਈ ਕਰਨੀ ਚਾਹੀਦੀ ਹੈ ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ ਝੋਨੇ ਦੀ ਬਿਜਾਈ ਛੱਡ ਕੇ ਬਦਲਵੀਂ ਫ਼ਸਲ ਮੱਕੀ ਬੀਜਣ ਨੂੰ ਪਹਿਲ ਕਦਮੀ ਕਰੇਗਾ ਤਾਂ ਉਸ ਨੂੰ ਸਰਕਾਰ ਵੱਲੋਂ 23500 ਰੁਪੲੇ ਪ੍ਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਦਿੱਤੀ ਜਾਵੇਗੀ