You are here

ਪੰਜਾਬ

ਲਾਕ ਡਾਊਨ ਤੇ ਕਰਫ਼ਿਊ 'ਚ ਫਸੇ ਜੰਮੂ ਕਸ਼ਮੀਰ ਦੇ 59 ਲੋਕ 2 ਬੱਸਾਂ ਰਾਹੀਂ ਭੇਜੇ ਵਾਪਸ

ਚੰਡੀਗੜ੍ਹ, ਮਈ 2020 -(ਏਜੰਸੀ)-ਕਰਫ਼ਿਊ ਅਤੇ ਲਾਕ ਡਾਊਨ ਦੌਰਾਨ ਨੂਰਪੁਰ ਬੇਦੀ ਇਲਾਕੇ ਵਿਚ ਫਸੇ ਜੰਮੂ ਕਸ਼ਮੀਰ ਦੇ 59 ਵਿਅਕਤੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਬੱਸਾਂ ਰਾਹੀਂ ਜੰਮੂ ਕਸ਼ਮੀਰ ਨੂੰ ਵਾਪਸ ਭੇਜਿਆ ਗਿਆ। ਇਨ੍ਹਾਂ ਬੱਸਾਂ ਨੂੰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਹਰਿੰਦਰਜੀਤ ਸਿੰਘ ਅਤੇ ਥਾਣਾ ਮੁਖੀ ਜਤਨ ਕਪੂਰ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ 'ਚ ਰਵਾਨਾ ਕੀਤਾ ਗਿਆ ।  

ਮਈ ਦਿਵਸ ਤੇ ਸ਼ਹੀਦ ਨੂੰ ਸ਼ਰਧਾਂਜਲੀ

ਵੀਡੀਓ ਕਾਨਫਰੰਸ ਰਾਹੀਂ ਕਰੋਨਾ ਦੀ ਭਿਆਨਕ ਬਿਮਾਰੀ ਤਹਿਤ ਸਾਡੇ ਕੋਲੋਂ  ਵਿੱਛੜ ਚੁੱਕੇ ਡਾਕਟਰ ਨਰਸ  ਪੈਰਾਮੈਡੀਕਲ ਸਟਾਫ਼ ਪੁਲਿਸ ਪ੍ਰਸ਼ਾਸਨ ਸਫ਼ਾਈ ਕਰਮਚਾਰੀਆਂ ਨੂੰ  ਮਈ ਦਿਵਸ ਤੇ ਸ਼ਰਧਾਂਜਲੀਆਂ ਭੇਂਟ

 

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ 295 ਦੀ ਇੱਕ ਵਿਸ਼ੇਸ਼ ਵੀਡੀਓ ਕਾਨਫ਼ਰੰਸ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ,ਬਲਾਕ ਸਕੱਤਰ ਡਾਕਟਰ ਸੁਰਜੀਤ ਸਿੰਘ ਛਾਪਾ, ਜ਼ਿਲ੍ਹਾ ਕੋਆਰਡੀਨੇਟਰ ਡਾ ਕੇਸਰ ਖਾਨ ਮਾਂਗੇਵਾਲ ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਮੀਤ ਪ੍ਰਧਾਨ ਡਾਕਟਰ ਨਾਹਰ ਸਿੰਘ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਆਦਿ ਸ਼ਾਮਿਲ ਹੋਏ ਅਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। 

ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਨੇ ਕਿਹਾ ਕਿ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਇੰਡੀਆ ਵਿੱਚ ਖ਼ਾਸ ਕਰ ਪੰਜਾਬ ਸੂਬੇ ਵਿੱਚ ਵੱਸਦੇ ਲੱਖਾਂ ਆਰ ਐਮ ਪੀ ਡਾਕਟਰ ਜਥੇਬੰਦੀ ਦੇ ਨਾਅਰੇ ''ਮਾਨਵ ਸੇਵਾ ਪਰਮੋ ਧਰਮ'' ਨੂੰ ਮੁੱਖ ਰੱਖਦੇ ਹੋਏ  ਆਪਣੇ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਦਿਨ ਰਾਤ ਸਿਹਤ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਹਨ ।

ਡਾ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਅੱਜ ਮਈ ਦਿਵਸ ਤੇ ਜਿੱਥੇ ਅਸੀਂ ਆਪਣੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੇ ਸਾਡੇ ਡਾਕਟਰਾਂ ਦਾ  ਨਰਸਾਂ ਦਾ ਪੈਰਾ ਮੈਡੀਕਲ ਸਟਾਫ ਦਾ ਪੁਲਸ ਪ੍ਰਸ਼ਾਸਨ ਦਾ ਅਤੇ ਸਫ਼ਾਈ  ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਸਾਡੇ ਇਸ ਸੰਯੁਕਤ ਭਾਈਚਾਰੇ ਨੇ ਅਮਰੀਕਾ ਇਟਲੀ ਸਪੇਨ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਸਾਡੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਹਨ ,ਅਸੀਂ ਉਨ੍ਹਾਂ ਨੂੰ ਇਸ ਮਈ ਦਿਵਸ ਦੇ ਸ਼ਹੀਦਾਂ ਦੇ ਨਾਲ ਸ਼ਰਧਾਂਜਲੀ ਭੇਂਟ ਕਰਦੇ ਹਾਂ। 

ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਸੂਬੇ ਭਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਜ਼ਿਲ੍ਹਿਆਂ ਵਿੱਚ ਪੇਂਡੂ ਅਤੇ ਸਲਮ ਬਸਤੀਆਂ ਵਿੱਚ ਮਰੀਜ਼ਾਂ ਨੂੰ ਮਾਮੂਲੀ ਦਰਾਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਆਰਐਮਪੀ ਦੇ ਡਾਕਟਰਾਂ ਦੀਆਂ ਲੋਕਾਂ ਨੂੰ ਕਰਫਿਊ ਲਾਕਡਾਊਨ  ਮਾਸਕ ਵੰਡਣ ਤੇ ਕਰੋਨਾ ਤੋਂ ਜਾਗਰੂਕ ਕਰਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣ।ਆਰ ਐਮ ਪੀ ਡਾਕਟਰ ਕਰੋਨਾ ਖਿਲਾਫ ਮੈਡੀਕਲ ਸਟਾਫ ਵਾਂਗ ਹੀ ਫਰੰਟ ਲਾਈਨ ਤੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।

ਅਖੀਰ ਵਿੱਚ ਡਾ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ।ਸਾਨੂੰ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।

ਪੀ,ਐੱਚ,ਸੀ ਗਹਿਲ ਦੀ ਟੀਮ ਨੇ 4 ਵਿਅਕਤੀਆਂ ਨੂੰ 14 ਦਿਨ ਲਈ ਇਕਾਂਤਵਾਸ ਚ ਭੇਜਿਆ ਗਿਆ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਕਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਂ ਜਤਿੰਦਰ ਸਿੰਘ ਆਂਡਲੂ ਦੀਆਂ ਹਦਾਇਤਾਂ ਤੇ ਪੀ,ਐਚ,ਸੀ ਗਹਿਲ ਦੇ ਮੈਡੀਕਲ ਅਫਸਰ ਡਾਂ ਜਤਿੰਦਰ ਜੁਨੇਜਾ ਦੀ ਟੀਮ ਵੱਲੋਂ 4 ਵਿਆਕਤੀਆ ਨੂੰ ਇਕਾਂਤਵਾਸ ਭੇਜਿਆ ਗਿਆ। ਇੱਕ ਵਿਆਕਤੀ ਛੀਨੀਵਾਲ ਖੁਰਦ ਦਾ ਰਾਜਸਥਾਨ ਤੋਂ ਆਇਆ ਅਤੇ 2 ਵਿਆਕਤੀ ਬੀਹਲਾ ਪਿੰਡ ਦੇ ਰਾਜਪੁਰਾ(ਪਟਿਆਲਾ) ਤੋਂ ਆਏ 1 ਵਿਆਕਤੀ ਦੀਵਾਨੇ ਤੋਂ ਇਨ੍ਹਾਂ ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਭੇਜਿਆ ਗਿਆ ਇਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾਣਗੇ ਇਸ ਸਮੇਂ ਡਾਂ ਸੀਮਾ ਬਾਂਸਲ,ਡਾਂ ਪਰਮਜੀਤ ਕੌਰ,ਵਰਕਰ ਰਾਜ ਸਿੰਘ,ਆਸਾ ਵਰਕਰ ਮਨਜਿੰਦਰ ਕੌਰ,ਜੀ,ਓ,ਜੀ ਬਹਾਦਰ ਸਿੰਘ ਆਦਿ ਹਾਜ਼ਰ ਸਨ।

ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਮੈਡੀਕਲ ਸਟਾਫ ਦੇ ਗਲਾਂ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ,ਮਈ 2020 - (ਗੁਰਸੇਵਕ ਸਿੰਘ ਸੋਹੀ) -ਜਿੱਥੇ ਪੂਰਾ ਸੰਸਾਰ ਕਰੋਨਾ ਵਾਇਰਸ ਦੇ ਨਾਲ ਲੜ ਰਿਹਾ ਹੈ ਉਥੇ ਸਿਹਤ ਵਿਭਾਗ  ਵੱਲੋਂ ਵੀ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਕਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ  ਮੁਲਾਜਮਾ ਵੱਲੋਂ ਇਸ ਮਹਾਮਾਰੀ ਨੂੰ ਰੋਕਣ ਦੇ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ । ਇਸ ਦੇ ਚੱਲਦਿਆਂ ਪੰਜਾਬ ਪ੍ਰਦੇਸ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਮਹਿਲ ਕਲਾਂ ਸਿਹਤ ਵਿਭਾਗ ਮੁਲਾਜ਼ਮਾ ਦੇ ਗਲਾਂ ਵਿੱਚ ਮੈਡਲ ਪਾ ਕੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਸਭ ਤੋਂ ਮੂਹਰਲੀ ਕਤਾਰ ਵਿੱਚ ਖੜੇ ਹੋ ਸਿਹਤ ਵਿਭਾਗ ਆਪਣੀ ਡਿਊਟੀ ਤਨ-ਮਨ ਨਾਲ ਨਿਭਾ ਰਹੇ ਹਨ। ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਜਤਿੰਦਰ ਸਿੰਘ ਆਂਡਲੂ,ਐਸ ਐਚ ਓ ਹਰਬੰਸ ਸਿੰਘ ਥਾਣਾ ਮਹਿਲ ਕਲਾਂ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ।ਸਿਹਤ ਵਿਭਾਗ ਮੁਲਾਜ਼ਮਾਂ ਵੱਲੋਂ ਸ਼ਹਿਰਾ ਅਤੇ ਪਿੰਡਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਘਰਾਂ ਤੋਂ ਬਾਹਰ ਰਹਿ ਕੇ ਸਾਡੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ ਉੱਥੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣਾ ਪੂਰਾ ਸਹਿਯੋਗ ਦੇਈਏ ਤੇ ਘਰਾਂ ਵਿੱਚ ਰਹਿ ਕੇ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰੀਏ ਅਤੇ ਸਾਰਿਆ ਦੇ ਸਹਿਯੋਗ ਨਾਲ ਇਸ ਵਾਇਰਸ ਦੀ ਜੰਗ ਨੂੰ ਜਿੱਤ ਸਕੀਏ।ਇਸ ਸਮੇਂ ਉਨ੍ਹਾਂ ਨਾਲ ਲੋਕ ਭਲਾਈ ਸੁਸਾਇਟੀ(ਮਹਿਲ ਕਲਾਂ) ਫਿਰੋਜ ਖਾਨ,ਪੱਪੂ ਖਿਆਲੀ, ਸੁਖਦੇਵ ਸਿੰਘ ਧਨੇਰ, ਜਰਨੈਲ ਸਿੰਘ,ਗੁਰਬਿੰਦਰ ਸਿੰਘ ਹਾਜਰ ਸਨ।

ਦੋ ਉਡਾਣਾਂ ਰਾਹੀਂ ਯਾਤਰੀ ਯੂਕੇ ਅਤੇ ਕੈਨੇਡਾ ਰਵਾਨਾ

ਰਾਜਾਸਾਂਸੀ/ਅੰਮ੍ਰਿਤਸਰ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕਰੋਨਾ ਮਹਾਮਾਰੀ ਕਾਰਨ ਭਾਰਤ ਵਿਚ ਫਸੇ ਬ੍ਰਿਟਿਸ਼ ਪੰਜਾਬੀਆਂ ਨੂੰ ਯੂਕੇ ਲੈ ਕੇ ਜਾਣ ਦੇ ਸਿਲਸਿਲੇ ਤਹਿਤ ਕੱਲ ਤੜਕੇ 266 ਬ੍ਰਿਟਿਸ਼ ਪੰਜਾਬੀ ਯਾਤਰੂ ਇਥੋਂ ਵਿਸ਼ੇਸ਼ ਉਡਾਣ ਰਾਹੀਂ ਲੰਡਨ ਲਈ ਰਵਾਨਾ ਹੋਏ। ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਪੁੱਜੀ ਅਤੇ ਤੜਕੇ ਸਾਢੇ ਤਿੰਨ ਵਜੇ 266 ਯਾਤਰੂਆਂ ਨੂੰ ਲੈ ਕੇ ਵਾਪਸ ਪਰਤ ਗਈ ਹੈ। ਇਸੇ ਤਰ੍ਹਾਂ ਕਤਰ ਏਅਰਵੇਜ਼ ਦੀ ਹੀ ਵਿਸ਼ੇਸ਼ ਉਡਾਣ ਰਾਹੀਂ 370 ਯਾਤਰੂ ਕੈਨੇਡਾ ਰਵਾਨਾ ਹੋਏ ਹਨ। ਇਹ ਉਡਾਣ ਵੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਰਵਾਨਾ ਹੋਈ ਹੈ। ਇਹ ਉਡਾਣ ਪਹਿਲਾਂ ਦੋਹਾ ਜਾਵੇਗੀ ਅਤੇ ਉਥੋਂ ਯਾਤਰੂਆਂ ਨੂੰ ਟੋਰਾਂਟੋ ਲੈ ਜਾਇਆ ਜਾਵੇਗਾ। ਇਸ ਉਡਾਣ ਰਾਹੀਂ ਗਏ ਯਾਤਰੂਆਂ ਵਿਚ 316 ਕੈਨੇਡਾ ਪਾਸਪੋਰਟ ਧਾਰਕ , 51 ਭਾਰਤੀ ਪਾਸਪੋਰਟ ਧਾਰਕ ਅਤੇ ਤਿੰਨ ਯੂਕੇ ਵਾਸੀ ਸ਼ਾਮਲ ਸਨ।  

ਪੰਜਾਬ 'ਚ ਕੋਰੋਨਾ ਵਿਸਫੋਟ, ਇਕ ਦਿਨ 'ਚ 148 ਕੇਸ, 122 ਸ਼ਰਧਾਲੂ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਤੋਂ ਪਰਤੇ 122 ਸ਼ਰਧਾਲੂਆਂ ਦੇ ਇਕ ਦਿਨ 'ਚ ਹੀ ਪਾਜ਼ੇਟਿਵ ਆਉਣ ਨਾਲ ਕੋਰੋਨਾ ਵਿਸਫੋਟ ਹੋ ਗਿਆ ਹੈ। ਇਨ੍ਹਾਂ 'ਚ 58 ਅੰਮ੍ਰਿਤਸਰ ਤਾਂ 38 ਸ਼ਰਧਾਲੂ ਲੁਧਿਆਣਾ ਤੋਂ ਹਨ। ਹੁਣ ਤਕ ਇਕ ਦਿਨ 'ਚ ਸਭ ਤੋਂ ਜ਼ਿਆਦਾ ਵੀਰਵਾਰ ਨੂੰ 148 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਬੇ 'ਚ ਬੁੱਧਵਾਰ ਨੂੰ 54 ਕੇਸ ਸਾਹਮਣੇ ਆਏ ਸਨ। ਇਸ ਤਰ੍ਹਾਂ ਦੋ ਦਿਨਾਂ 'ਚ 202 ਕੇਸ ਆ ਗਏ ਹਨ। ਹੁਣ 180 ਸ਼ਰਧਾਲੂ ਪਾਜ਼ੇਟਿਵ ਆ ਚੁੱਕੇ ਹਨ। ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 547 ਤਕ ਪਹੁੰਚ ਗਿਆ ਹੈ ਜਿਸ ਨਾਲ ਸਰਕਾਰ ਦੀ ਚਿੰਤਾ ਵੱਧਦੀ ਜਾ ਰਹੀ ਹੈ। ਸੂਬੇ 'ਚ 54 ਦਿਨਾਂ 'ਚ 345 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਲੁਧਿਆਣਾ ਤੋਂ ਵੀਰਵਾਰ ਨੂੰ 48 ਕੇਸ ਪਾਜ਼ੇਟਿਵ ਆਏ। ਮੋਹਾਲੀ 'ਚ 11 ਕੇਸ ਆਏ ਜਿਨ੍ਹਾਂ 'ਚੋਂ ਦਸ ਸ਼ਰਧਾਲੂ ਹਨ। ਤਰਨਤਾਰਨ 'ਚ ਸੱਤ ਸ਼ਰਧਾਲੂ ਤੇ ਕਪੂਰਥਲਾ ਤੇ ਮੁਕਤਸਰ 'ਚ ਤਿੰਨ-ਤਿੰਨ ਸ਼ਰਧਾਲੂ ਪਾਜ਼ੇਟਿਵ ਆਏ ਹਨ। ਸੰਗਰੂਰ ਤੇ ਰੂਪਨਗਰ 'ਚ ਦੋ-ਦੋ, ਜਦਕਿ ਨਵਾਂਸ਼ਹਿਰ, ਪਟਿਆਲਾ, ਮੋਗਾ, ਫਿਰੋਜ਼ਪੁਰ 'ਚ ਇਕ-ਇਕ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੋਰ ਕੇਸਾਂ 'ਚ ਕਪੂਰਥਲਾ 'ਚ ਚਾਰ, ਜਲੰਧਰ 'ਚ ਤਿੰਨ ਤੇ ਫਤਹਿਗੜ੍ਹ ਸਾਹਿਬ 'ਚ ਇਕ ਕੇਸ ਆਇਆ ਹੈ।

ਪੰਜਾਬ 'ਚ ਪਹਿਲਾ ਪਾਜ਼ੇਟਿਵ ਸੱਤ ਮਾਰਚ ਨੂੰ ਆਇਆ ਸੀ। ਸੌ ਕੇਸ ਪਹੁੰਚਣ 'ਚ 31 ਦਿਨ ਲੱਗ ਗਏ ਸਨ। ਇਸ ਤੋਂ ਬਾਅਦ ਨੌਂ ਦਿਨਾਂ 'ਚ ਦੋ ਸੌ ਦਾ ਅੰਕੜਾ ਪਾਰ ਹੋਇਆ ਸੀ, ਜਦਕਿ ਅਗਲੇ ਅੱਠ ਦਿਨਾਂ 'ਚ ਤਿੰਨ ਸੌ ਦਾ ਅੰਕੜਾ ਪਾਰ ਹੋਇਆ ਸੀ। 29 ਅਪ੍ਰੈਲ ਨੂੰ 399 ਕੇਸ ਸਨ।

ਇਥੇ ਇਹ ਦੱਸਣਾ ਬਹੁਤ ਜਰੂਰੀ ਹੈ ਕੇ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਉਪਰ ਲੋਕਾਂ ਵਲੋਂ ਸੰਤੁਸ਼ਟੀ ਨਹੀਂ ਹੈ।

ਮੰਡੀਆਂ ਚ ਬਾਰਦਾਨੇ ਦੀ ਘਾਟ ਲਈ ਅਧਿਕਾਰੀ ਜਿੰਮੇਵਾਰ-  ਮਹੰਤ ਠੀਕਰੀਵਾਲ

ਮਹਿਲ ਕਲਾਂ ,ਮਈ 2020 - (ਗੁਰਸੇਵਕ ਸਿੰਘ ਸੋਹੀ) -  ਇੱਕ ਪਾਸੇ ਵਿਸ਼ਵ ਵਿਆਪੀ ਮਹਾਂਮਾਰੀ  ਕਰੋਨਾ ਕਾਰਨ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਲਾਗੂ ਪਾਬੰਦੀਆਂ ਕਾਰਨ ਕਿਸਾਨਾਂ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ, ਦੂਜੇ ਪਾਸੇ ਕਣਕ ਦੀ ਖਰੀਦ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਆੜਤੀਆਂ ਨੂੰ ਵੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਆੜਤੀਆਂ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾ ਕਿਹਾ ਕਿ ਕਰੋਨਾ ਦੇ ਖਤਰੇ ਦੇ ਮੱਦੇਨਜ਼ਰ ਕਿਸਾਨਾਂ ਅਤੇ ਆੜਤੀਆਂ ਨੇ ਮੰਡੀਆਂ ਚ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ। ਇਸ ਕਰਕੇ ਕਣਕ ਦੀ ਖਰੀਦ ਤੱਕ ਮੰਡੀਆਂ ਦਾ ਪ੍ਰਬੰਧ ਲਗਭਗ ਠੀਕ ਰਿਹਾ । ਪਰੰਤੂ ਬਾਰਦਾਨੇ ਦੀ ਘਾਟ ਕਾਰਨ ਕੁਝ ਮੰਡੀਆਂ ਚ ਆੜਤੀਆਂ ਨੂੰ ਲਿਫਟਿੰਗ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਜਦ ਬਾਰਦਾਨੇ ਦੀ ਘਾਟ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਜਵਾਬ ਦਿੰਦੇ ਹਨ ਕਿ ਅਜੇ ਨਵਾਂ ਬਾਰਦਾਨਾ ਪੂਰਾ ਨਹੀ ਆਇਆ,ਤੁਸੀ ਪਿਛਲੇ ਸੀਜ਼ਨ ਵਾਲਾ ਬਾਰਦਾਨਾ ਲੈ ਜਾਓ ਅਤੇ ਉਸ ਉੱਪਰ ਨਵੇਂ ਸੀਜ਼ਨ ਦੀ ਮੋਹਰ ਲਗਾ ਕੇ ਕਣਕ ਦੀ ਭਰਤੀ ਕਰ ਲਓ। ਉਨ੍ਹਾ ਕਿਹਾ ਕਿ ਬਾਰਦਾਨੇ ਦੀ ਘਾਟ ਸਬੰਧੀ ਅਧਿਕਾਰੀਆਂ ਦੇ ਜਵਾਬ ਤੋਂ ਸਪੱਸ਼ਟ ਹੈ ਕਿ ਇਸ ਸਮੱਸਿਆ ਲਈ ਸਿਰਫ਼ ਅਧਿਕਾਰੀ ਹੀ ਜਿੰਮੇਵਾਰ ਹਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾ ਹੀ  ਬਾਰਦਾਨੇ ਸਮੇਤ ਸਾਰੀਆਂ ਸਹੂਲਤਾਂ ਪੂਰੀਆਂ ਰੱਖਣ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਗਏ ਸਨ। ਪਰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਅਧਿਕਾਰੀਆਂ ਨੇ ਕਣਕ ਦੀ ਖਰੀਦ ਅੰਕੜਿਆਂ ਮੁਤਾਬਿਕ ਬਾਰਦਾਨਾ ਤਿਆਰ ਨਹੀ ਕਰਾਇਆ। ਜਿਸ ਕਰਕੇ ਲਿਫਟਿੰਗ ਸਮੱਸਿਆ ਆ ਰਹੀ ਹੈ ਅਤੇ ਮੰਡੀਆਂ ਚ ਕਿਸਾਨਾਂ ਤੋਂ ਖਰੀਦੀ ਜਾਂ ਚੁੱਕੀ ਕਣਕ ਦੇ ਢੇਰ ਲੱਗੇ ਹੋਏ ਹਨ। ਉਨ੍ਹਾ ਮੰਗ ਕੀਤੀ ਕਿ ਕਣਕ ਤੇ ਝੋਨੇ ਦੀ ਖਰੀਦ ਤੋਂ ਲੈ ਕੇ ਸੈਂਲਰ/ ਗੁਦਾਮ ਤੱਕ ਫਸਲ ਪਹੁੰਚਾਉਣ ਦੇ ਸਾਰੇ ਪ੍ਰਬੰਧ ਆੜਤੀਆਂ ਨੂੰ ਹੀ ਦੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਖਰੀਦ ਪ੍ਰਕਿਰਿਆ ਦੇ ਨਾਲ ਨਾਲ ਫਸਲ ਨੂੰ ਸੰਭਾਲਣ ਦਾ ਕੰਮ ਵੀ ਚਲਦਾ ਰਹੇ।

1 ਮਈ 10 ਵਜੇ ਤਿਰੰਗਾ ਝੰਡਾ ਲਹਿਰਾਓ✍️ਰਮੇਸ਼ ਕੁਮਾਰ ਭਟਾਰਾ 

1 ਮਈ 10 ਵਜੇ ਤਿਰੰਗਾ ਝੰਡਾ ਲਹਿਰਾਓ✍️ਰਮੇਸ਼ ਕੁਮਾਰ ਭਟਾਰਾ 

 

ਸ਼੍ਰੀ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ  ਨੇ ਅੱਜ 1 ਮਈ ਨੂੰ ਸਵੇਰੇ 10 ਵਜੇ  ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਕਾਰਕੂਨਾ ਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉਪਰ ਹਿੰਦੋਸਤਾਨ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਉਣ ਨੂੰ ਕਿਹਾ ਹੈ   ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਰੁਪਏ ਪੈਸੇ ਨਾਲ ਆਰਥੀਕ ਤੋਰ ਤੇ ਮਜਬੂਤ ਕਰਨ ਲਈ ਅਪਣੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਇੱਕ 20,000 ਕਰੋੜ ਰੁਪਏ  ਮੰਗਿਆ ਹੈ, ਤਾਂ ਕਿ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਨਾਲ ਲੜਾਈ ਲੜ ਰਹੀ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨੂੰ ਜੋ ਲੋਕ ਡਾਉਣ ਤਾਲਾ ਬੰਦੀ ਦੀ ਇਸ ਔਖੀ ਮੁਸ਼ਕਿਲ ਘੜੀ ਵਿਚੋਂ ਬਾਹਰ ਕਡਿਆ ਜਾਵੇ, ਪ੍ਰਧਾਨ ਜੀ ਦਾ ਇਹ ਬਹੁਤ ਵਧੀਆ ਕਦਮ ਹੈ, ਇਸ ਲਈ ਸਾਨੂੰ ਪੰਜਾਬ ਦੀ ਜਨਤਾ ਨੂੰ ਅੱਜ ਸਵੇਰੇ 10 ਬਜੇ ਅਪਣੇ ਅਪਣੇ ਘਰਾਂ ਦੀਆਂ ਛੱਤਾਂ ਉਪਰ ਤਿਰੰਗਾ ਝੰਡਾ ਲਹਿਰਾਉਣਾ ਚਾਹੀਦਾ ਹੈ, ਜੈ ਹਿਂਦ ਜੈ ਭਾਰਤ ਜੈ ਜਵਾਨ ਜੈ ਕਿਸਾਨ,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

48 NEW POSITIVE CASES REPORTED IN DISTRICT TODAY

(Photo - Deputy Commissioner Mr Pradeep Kumar Agrawal)

 

PEOPLE SHOULD UNDERSTAND THE GRAVITY OF SITUATION & FOLLOW ALL DIRECTIONS OF PUNJAB GOVT: DEPUTY COMMISSIONER

 

WARNS THAT PEOPLE SHOULD NOT MISUSE RELAXATIONS, ELSE STRICT ACTION WOULD BE TAKEN

 

CLARIFIES THAT SHOPS ALREADY HAVING PERMISSIONS WOULD BE ALLOWED TO OPEN FROM 7 AM TO 11 AM FOR COUNTER SALE

 

PEOPLE WOULD HAVE TO COMMUTE ONLY ON FOOT, CANNOT USE VEHICLES

 

DIRECTIONS ISSUED BY UNION GOVT REGARDING MOVEMENT OF MIGRATORY POPULATION

 

Ludhiana, April 30 -(Iqbal Singh Rasulpur /Charnjit Singh Chan/Manjinder Gill)-

Deputy Commissioner Mr Pradeep Kumar Agrawal today informed that 48 new positive cases have been reported in district Ludhiana today, out of which 38 cases are related to pilgrims who came from Nanded (Maharashtra), one case is related to woman jail, two of labourers (out of which one came from Gwalior and one came straight to civil hospital for treatment), six are related to different areas of district Ludhiana, while one is a contact case related to already positive BDPO.

He informed that a total of 2380 samples have been sent for testing from district till date, out of which 77 cases (all from Ludhiana) have been found positive, eight patients have been discharged post treatment and five deaths have been reported.

Mr Agrawal has appealed to the residents of District Ludhiana to understand the gravity of situation and should prefer to stay indoors. He said that people should not misuse the relaxations given from 7 am to 11 am. He said that people support is necessary to check the spread of COVID 19. He also clarified that if people do not follow the directions of the Punjab government, then the Police would take strict action against them.

He again clarified that the shops already permitted for home delivery of essential commodities, Agriculture equipment, agri hardware shops etc can do counter sale from 7 am to 11 am daily. He informed that they can do home delivery only from 11 am to 7 pm only and counter sale would be strictly restricted from 11 am to 7 pm. He informed that these shopkeepers would have to strictly ensure that all their workers wear masks, there is no rush of people, people should stand at 2 metre distance from each other. If the shopkeeper fails to ensure this, then their permission would be cancelled. 

He further clarified that people who want to visit those shops do not require any pass from 7am-11 am, but they can commute only by foot. He said that they would not be allowed to use any vehicle to get essential commodities and if any person is found doing so, strict action would be taken against them. He appealed to the shopkeepers to ensure that all guidelines and SOP issued by the Punjab government is strictly complied with. He also appealed to the residents that only one person goes out to buy essential commodities, they should wear masks, wash hands properly and also clean the items purchased from those shops.

He further stated that the shops located in rural areas of district can also open from 7 am to 11 am for counter sale. People would not require any pass during that period, and they would have to commute on foot. If there is any shopping mall in these areas, those shops selling essential commodities would not be allowed to open. Only those permitted that sell essential commodities, stationary etc. He clarified that shops providing services such as barber shops etc will not be allowed to open.

He warned of strict action if anyone is found using that 7 am to 11 am time slot for any other purpose, other than buying essential commodities. He said that for shops (without permission) located in urban areas, only standalone shops (having no other shop on either side) can be opened. He said that shops of essential commodities inside residential complexes, gated colonies, vehras etc can be opened. Any shop inside a market, market complexes, shopping malls cannot open. He said that the wholesale market selling essential goods would open only after 11 am. The Restaurants, liquor ships, ahatas will not open.

Mr Agrawal informed that the Union government has issued new directions for the migratory population residing in other states. He informed that if such persons want to go to their home state, they would have to apply at www.covidhelp.punjab.gov.in

from May 1, 2020 onwards. He also clarified that such movement would be possible only if governments of both states agree to it. Before the start of movement, screening of all persons would be done, and would be allowed only if the person is found fit to travel. He said that the directions related to how this movement would be done, they would be issued by the Union government shortly.

ਕੋਰੋਨਾ ਖਿਲਾਫ਼ ਜੰਗ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਸਮਾਜ ਸੇਵੀ ਸੰਸਥਾਵਾਂ

-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ

*ਨਿਸ਼ਕਾਮ ਸੇਵਾ ਭਾਵਨਾ ਨਾਲ ਜੁੱਟੀਆਂ ਸੰਸਥਾਵਾਂ ਦੀ ਚੁਫੇਰਿਓਂ ਹੋ ਰਹੀ ਸ਼ਲਾਘਾ

ਕਪੂਰਥਲਾ 2020 ਅਪ੍ਰੈਲ (ਹਰਜੀਤ ਸਿੰਘ ਵਿਰਕ)
ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਨਾਲ ਜੰਗ ਵਿਚ ਜਿਥੇ ਸਮੁੱਚਾ ਜ਼ਿਲਾ ਪ੍ਰਸ਼ਾਸਨ, ਸਿਹਤ ਤੇ ਪੁਲਿਸ ਵਿਭਾਗ ਪੂਰੀ ਤਨਦੇਹੀ ਨਾਲ ਜੁੱਟਿਆ ਹੋਇਆ ਹੈ, ਉਥੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਜਾ ਰਹੀ ਹੈ, ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ, ਜਿਨਾਂ ਵਿਚ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਹੋਰ ਸੰਸਥਾਵਾਂ ਸ਼ਾਮਿਲ ਹਨ, ਵੱਲੋਂ ਜ਼ਿਲਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿਸ਼ਕਾਮ ਸੇਵਾ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲਾਕਡਾੳੂਨ ਦੌਰਾਨ ਇਹ ਸੰਸਥਾਵਾਂ ਜਿਥੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰ ਰਹੀਆਂ ਹਨ ਉਥੇ ਇਨਾਂ ਵੱਲੋਂ 60 ਸਾਲ ਜਾਂ ਇਸ ਤੋਂ ਉੱਪਰ ਦੇ ਵਿਅਕਤੀਆਂ ਨੂੰ ਉਨਾਂ ਦੇ ਘਰਾਂ ਵਿਚ ਹੀ ਡਾਕਟਰੀ ਸਹਾਇਤਾ, ਦਵਾਈਆਂ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਲੋੜੀਂਦਾ ਸਾਮਾਨ ਪਹੰੁਚਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨਾਂ ਵੱਲੋਂ ਤਿਆਰ ਕੀਤਾ ਖਾਣਾ ਵੀ ਘਰੋ-ਘਰੀ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਆਫ਼ਤ ਦੀ ਇਸ ਘੜੀ ਵਿਚ ਕੋਈ ਵੀ ਭੁੱਖਾ ਨਾ ਰਹੇ। ਇਸੇ ਤਰਾਂ ਇਨਾਂ ਸੰਸਥਾਵਾਂ ਵੱਲੋਂ ਨਾਕਿਆਂ ’ਤੇ ਡਿੳੂਟੀ ਕਰ ਰਹੇ ਪੁਲਿਸ ਜਵਾਨਾਂ ਤੱਕ ਵੀ ਲੰਗਰ, ਚਾਹ ਅਤੇ ਪੀਣ ਵਾਲਾ ਪਾਣੀ ਵੀ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੰਸਥਾਵਾਂ ਵੱਲੋਂ ਪੁਲਿਸ ਅਤੇ ਸਿਹਤ ਵਿਭਾਗ ਨੂੰ ਪੀ. ਪੀ. ਈ ਕਿੱਟਾਂ, ਦਸਤਾਨੇ, ਮਾਸਕ ਅਤੇ ਸਿਹਤ ਸੁਰੱਖਿਆ ਸਬੰਧੀ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਹਾਲਾਤ ਵਿਚ ਹਰੇਕ ਲੋੜਵੰਦ ਤੱਕ ਪਹੁੰਚ ਕਰਨ ਤੋਂ ਇਲਾਵਾ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੀ ਇਹ ਸੰਸਥਾਵਾਂ ਜਾਗਰੂਕ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਭਿਆਨਕ ਮਹਾਂਮਾਰੀ ਖਿਲਾਫ਼ ਚੱਲ ਰਹੀ ਜੰਗ ਵਿਚ ਜਲਦ ਹੀ ਜੇਤੂ ਹੋ ਕੇ ਨਿਕਲਾਂਗੇ। 
 

ਨਵਜੀਵਨ ਕੇਂਦਰ ਵਿੱਚ ਆਉਣ ਵਾਲੇ ਨਸ਼ਾ ਪੀੜਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਜਾ ਰਿਹਾ ਹੈ    

ਨਸ਼ਾ ਪੀੜਤਾਂ ਨੂੰ ਵਾਹਿਗੁਰੂ ਜਾਪ ਕਰਵਾਉਂਦੇ ਹੋਏ ਏ ਐਸ਼ ‌ਆਈ ਗੁਰਬਚਨ ਸਿੰਘ ਟੈਰਫਿਕ ਅਜੂਕੇਸ਼ਨ ਸੈਲ ਕਪੂਰਥਲਾ

ਕਪੂਰਥਲਾ  ਅਪ੍ਰੈਲ 2020 (ਹਰਜੀਤ ਸਿੰਘ ਵਿਰਕ) ਅਸੀਂ ਸਾਰੇ ਜਾਣਦੇ ਹਾਂ ਕਿ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ-ਕੋਵਿਡ-19 ਜਿਹੀ ਭਿਆਨਕ ਮਹਾਂਮਰੀ ਨੇ ਜਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਹੈ। ਵਿਸ਼ਵ ਭਰ ਵਿਚ ਲੋਕਡਾਉਨ ਕਰਫ਼ਿਊ ਚਲ ਰਿਹਾ ਹੈ ਕੋਰੋਨਾ ਵਾਇਰਸ-ਕੋਵਿਡ-19 ਮਹਾਮਾਰੀ ਦੇ ਡਰ ਕਰਕੇ ਲੋਕ ਘਰਾਂ ਵਿੱਚ ਬੈਠਣ ਲੲੀ ਮਜਬੂਰ ਹੋ ਗਏ ਹਨ। ਇਸੇ ਹੀ ਸਬੰਧ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਨਵ-ਜੀਵਨ ਕੇਂਦਰ ਵਿੱਚ ਆਉਣ ਵਾਲੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਬਿਮਾਰੀ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ।ਆਪਸੀ ਸਮਾਜਿਕ ਦੂਰੀ ਬਣਾਉਣ ਲਈ ਨਿਸ਼ਾਨ ਵੀ ਲਾਏ ਗਏ ਹਨ।ਹਰ ਇਕ ਦੇ ਮੂੰਹ ਤੇ ਮਾਸਕ,ਸੂਤੀ ਕੱਪੜੇ ਦਾ ਮਾਸਕ, ਰੂਮਾਲ,ਦੂਪਟਾ,ਪਰਨਾ ਪਹਿਨਣ ਵਾਰੇ ਵੀ ਦੱਸਿਆ ਜਾਂਦਾ ਹੈ।ਅੱਲਗ-ਅੱਲਗ ਤਰਾਂ ਦਾ ਨਸ਼ਾ ਕਰਨ ਵਾਲੇ ਵਿਅਕਤੀ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਆਉਂਦੇ ਹਨ। ਨਸ਼ਾ ਕਰਨ ਵਾਲੇ ਜਿੱਥੇ ਵਿਅਕਤੀ ਮਨੋਰਥ ਤੋਂ ਭਟਕ ਜਾਂਦੇ ਹੈ ਉੱਥੇ‌ ਉਹ ਆਪਣੀ ਸਰੀਰਕ ਸ਼ਕਤੀ ਵੀ ਗੁਆ ਲੇਂਦੇ ਹਨ। ਤਾਂ ਇਹਨਾਂ ਨੂੰ ਸਤਿਨਾਮ ਵਾਹਿਗੁਰੂ ਦਾ ਸਿਮਰਨ ਵੀ ਕਰਵਾਇਆ ਜਾਂਦਾ ਹੈ। ਜਿੱਥੇ ਇਸ ਨਾਲ ਪੋਜਟਿਵ ਅਨਰਜੀ ਮਿਲਦੀ ਹੈ ਨਾਲ ਮਨ ਸ਼ਾਂਤ ਰਹਿੰਦਾ ਹੈ।ਜਿਸ ਰਾਹੀਂ ਉਹ ਆਪਣਾ ਸਮਾਜਿਕ, ਆਰਥਿਕ ਜੀਵਨ ਸਵਾਰ ਸਕਦੇ ਹਨ। ਸ਼ਬਦ ਬਾਣੀ ਰਾਹੀਂ ਮਨੁੱਖ ਸਨਮੁਖ ਇਹ ਸਪਸ਼ਟ ਕਰ‌ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਪ੍ਰਭਾਵ ਚੰਗਾ ਨਹੀਂ ਮਾੜਾ ਹੁੰਦਾ ਹੈ। ਕਿਉਂਕਿ ਇਨਸਾਨ ਵਹਿਗੁਰੂ ਪਰਮਾਤਮਾ ਨੂੰ ਭੁੱਲ ਗਿਆ। ਹੁਣ ਸਾਨੂੰ ਇੱਕ ਚੰਗੇ ਇਨਸਾਨ ਬਣਨ ਦਾ ਮੌਕਾ ਮਿਲ ਗਿਆ ਹੈ। ਆਓ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ।

ਡਿਪਟੀ ਕਮਿਸ਼ਨਰ ਨੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ

(ਫੋਟੋ: ਕਣਕ ਦੀ ਖ਼ਰੀਦ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ)

ਜ਼ਿਲੇ ਵਿਚ ਹੁਣ ਤੱਕ 195385 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ

ਕਪੂਰਥਲਾ ਅਪ੍ਰੈਲ 2020 (ਹਰਜੀਤ ਸਿੰਘ ਵਿਰਕ)
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਵਿਚ ਚੱਲ ਰਹੀ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਕਣਕ ਦੀ ਤੇਜ਼ੀ ਨਾਲ ਹੋ ਰਹੀ ਆਮਦ ਦੇ ਮੱਦੇਨਜ਼ਰ ਲਿਫਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਖ਼ਰੀਦ ਕੇਂਦਰਾਂ ਵਿਚ ਕੀਤੇ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚਾਰੂ ਖ਼ਰੀਦ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। 
     ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਹੁਣ ਤੱਕ 195385 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।  ਉਨਾਂ ਦੱਸਿਆ ਕਿ ਅੱਜ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 18561 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਨਾਂ ਵਿਚ ਪਨਗ੍ਰੇਨ ਵੱਲੋਂ 5113 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 5310 ਮੀਟਿ੍ਰਕ ਟਨ, ਪਨਸਪ ਵੱਲੋਂ 2555 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 1479 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 4104  ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤਰਾਂ ਹੁਣ ਤੱਕ ਪਨਗ੍ਰੇਨ ਵੱਲੋਂ 53680 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 50585 ਮੀਟਿ੍ਰਕ ਟਨ, ਪਨਸਪ ਵੱਲੋਂ 39086 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 28867 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 23167 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲੈ ਕੇ ਆਉਣ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ। 
     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡੀ. ਐਸ. ਪੀ ਸ੍ਰੀ ਮੁਖਤਿਆਰ ਰਾਏ, ਡੀ. ਐਫ ਐਸ. ਸੀ ਸ. ਸਰਤਾਜ ਸਿੰਘ ਚੀਮਾ, ਡਿਪਟੀ ਡੀ. ਐਮ. ਓ ਸ੍ਰੀ ਰੁਪਿੰਦਰ ਮਿਨਹਾਸ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਨਰਿੰਦਰ ਸਿੰਘ ਮੱਲੀ, ਖੇਤੀਬਾੜੀ ਅਫ਼ਸਰ ਕਪੂਰਥਲਾ ਸ੍ਰੀ ਅਸ਼ਵਨੀ ਕੁਮਾਰ ਅਤੇ ਜੀ. ਓ. ਜੀ ਹੈੱਡ ਕਰਨਲ ਕੁਲਜਿੰਦਰ ਸਿੰਘ ਤੋਂ ਇਲਾਵਾ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। 

ਜਾਗਰੂਕਤਾ ਤੇ ਸਾਵਧਾਨੀ ਵਿਚ ਹੀ ਬਚਾਅ-ਡਾ. ਜਸਮੀਤ ਬਾਵਾ

( ਫੋਟੋ: ਸਬਜ਼ੀ ਮੰਡੀ ਕਪੂਰਥਲਾ ਵਿਖੇ ਰੈਂਡਮਲੀ ਸੈਂਪਲ ਲਏ ਜਾਣ ਦਾ ਦਿ੍ਰਸ਼ )

ਸਬਜ਼ੀ ਮੰਡੀ ਤੋਂ ਲਏ ਰੈਂਡਮਲੀ ਸੈਂਪਲ

ਕਪੂਰਥਲਾ ਅਪ੍ਰੈਲ 2020 (ਹਰਜੀਤ ਸਿੰਘ ਵਿਰਕ)
ਸਿਹਤ ਵਿਭਾਗ ਦੀਆਂ ਟੀਮਾਂ ਜ਼ਿਲੇ ਵਿਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਜਾਗਰੂਕਤਾ ਤੇ ਸਾਵਧਾਨੀ ਵਿਚ ਹੀ ਬਚਾਅ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਆਪਣਾ ਕੰਮ ਕਰ ਰਿਹਾ ਹੈ, ਪਰੰਤੂ ਨਾਲ ਹੀ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ। ਉਨਾਂ ਦੱਸਿਆ ਕਿ ਦੇਖਣ ਵਿਚ ਆ ਰਿਹਾ ਹੈ ਕਿ ਕੋਈ ਲੱਛਣ ਨਾ ਹੋਣ ਦੇ ਬਾਵਜੂਦ ਕਈ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਵੱਧ ਰਹੇ ਕੋਰੋਨਾ ਕੇਸਾਂ ਅਤੇ ਕਮਿੳੂਨਿਟੀ ਟ੍ਰਾਂਸਮਿਸ਼ਨ ਨੂੰ ਰੋਕਣ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾ ਦੀ ਰੈਂਡਮਲੀ ਸੈਂਪਿਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਕੋਰੋਨਾ ਖਿਲਾਫ਼ ਜੰਗ ਵਿਚ ਨਿੱਤਰੀਆਂ ਹੋਈਆਂ ਹਨ। 
ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਕਿਸੇ ਸੈਨੇਟਰੀ ਇੰਸਪੈਕਟਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਫੀਲਡ ਵਿਚ ਜਾ ਕੇ ਜਿਥੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਫੀਲਡ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਫੀਲਡ ਵਿਚ ਕੰਮ ਕਰ ਰਹੇ ਵਰਕਰਾਂ ਦਾ ਸਹਿਯੋਗ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਵਿਚ ਗੁਰਬੀਰ ਸਿੰਘ ਸੁਪਰਵਾਈਜ਼ਰ, ਦਵਿੰਦਰ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਸੁਰਿੰਦ ਕੁਮਾਰ, ਹਰਦੀਪ ਕੁਮਾਰ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਤੇ ਰਜਿੰਦਰ ਕੁਮਾਰ ਕੋਰੋਨਾ ਖਿਲਾਫ਼ ਫਰੰਟ ਵਾਰਿਅਰਸ ਦੇ ਤੌਰ ’ਤੇ ਨਿੱਤਰੇ ਹੋਏ ਹਨ।

ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

(ਫੋਟੋ: ਖ਼ਰੀਦ ਕੇਂਦਰਾਂ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ)

ਕਪੂਰਥਲਾ  ਅਪ੍ਰੈਲ 2020  (ਹਰਜੀਤ ਸਿੰਘ ਵਿਰਕ)
ਕੋਵਿਡ-19 ਦੇ ਚੱਲ ਰਹੇ ਕਹਿਰ ਦੇ ਮੱਦੇਨਜ਼ਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਵੱਲੋਂ ਫ਼ਸਲ ਨੂੰ ਮੰਡੀਆਂ ਵਿਚ ਲਿਜਾਣ ਅਤੇ ਖ਼ਰੀਦ ਕੇਂਦਰਾਂ ਵਿਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਜ਼ਿਲੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਮੰਡੀਆਂ ਨੂੰ ਸੈਨੀਟਾਈਜ਼ ਕਰਨ, ਫ਼ਸਲ ਲਈ ਥਾਂ ਨਿਸਚਿਤ ਕਰਨ, ਸਿਹਤ ਸੁਰੱਖਿਆ ਉਪਾਵਾਂ ਅਤੇ ਕਿਸਾਨਾਂ ਦੀ ਸਹਾਇਤਾ ਲਈ ਕੀਤੇ ਗਏ ਹੋਰਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਸਿੱਧਵਾਂ ਦੋਨਾ, ਡੱਲਾ, ਕਬੀਰਪੁਰ ਆਦਿ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਕੀਤਾ। ਇਸ ਮੌਕੇ ਉਨਾਂ ਖ਼ਰੀਦ ਕੇਂਦਰਾਂ ਵਿਚ ਮੰਡੀ ਅਧਿਕਾਰੀਆਂ, ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨਾਂ ਵੱਲੋਂ ਸਰਕਾਰ ਵੱਲੋਂ ਕੀਤੇ ਗਏ ਖ਼ਰੀਦ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਉਹ ਉਸੇ ਦਿਨ ਕਣਕ ਵੇਚ ਕੇ ਵਾਪਸ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਬਾਰਦਾਨੇ ਆਦਿ ਦੀ ਕੋਈ ਕਮੀ ਨਹੀਂ ਹੈ ਅਤੇ ਲਿਫਟਿੰਗ ਦਾ ਕੰਮ ਵੀ ਨਾਲੋ-ਨਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ, ਕਾਮਿਆਂ ਅਤੇ ਹੋਰਨਾ ਕਰਮਚਾਰੀਆਂ ਵੱਲੋਂ ਸਮਾਜਿਕ ਦੂਰੀ, ਮੂੰਹ ਢੱਕ ਕੇ ਰੱਖਣ ਅਤੇ ਸਾਫ਼-ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਵਾਈ. ਪੀ ਸ. ਗੁਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਚੰਡੀਗੜ੍ਹ 'ਚ ਪੰਜ ਹੋਰ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ

ਚੰਡੀਗੜ੍ਹ ,ਅਪ੍ਰੈਲ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸ਼ਹਿਰ ਵਿੱਚ ਦੇਰ ਰਾਤ ਪੰਜ ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਬੁੱਧਵਾਰ ਨੂੰ ਚੰਡੀਗੜ੍ਹ 'ਚ ਆਏ ਕੁੱਲ ਨਵੇਂ ਮਾਮਲਿਆਂ ਦੀ ਗਿਣਤੀ 14 ਹੋ ਗਈ ਹੈ। ਜਾਣਕਾਰੀ ਅਨੁਸਾਰ, ਦੋ ਮਾਮਲੇ ਸੈਕਟਰ 52, 2 ਸੇਕਟਰ 30 ਅਤੇ ਇਕ ਬਾਪੂ ਧਾਮ ਕਾਲੋਨੀ 'ਚੋਂ ਆਇਆ ਹੈ। ਚੰਡੀਗੜ੍ਹ 'ਚ ਕੁੱਲ ਮਾਮਲਿਆਂ ਦੀ ਗਿਣਤੀ 73 ਹੋ ਗਈ ਹੈ। ਬਾਪੂਧਾਮ ਕਾਲੋਨੀ ਦੇ ਮਰੀਜ਼ ਦੀ ਉਮਰ 24 ਸਾਲ, ਜਦੋਂਕਿ ਸੈਕਟਰ 30 ਦੇ ਵਿਅਕਤੀਆਂ ਦੀ ਉਮਰ 10 ਸਾਲ ਅਤੇ 32 ਸਾਲ ਹੈ। ਇਸ ਤੋਂ ਇਲਾਵਾ ਸੈਕਟਰ 52 ਦੀ ਔਰਤ ਦੀ ਉਮਰ 39 ਸਾਲ ਅਤੇ ਅੰਜੁਮ ਦੀ ਉਮਰ14 ਸਾਲ ਹੈ।

ਪੰਜਾਬ 'ਚ  ਕਰਫਿਊ ਮਿਆਦ ਵਿੱਚ ਵਾਧਾ

(ਫੋਟੋ:-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ)

ਹੁਣ ਕਰਫਿਊ 17 ਮਈ ਤੱਕ ਜਾਰੀ ਰਹੇਗਾ

ਚੰਡੀਗੜ੍ਹ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/।ਮਨਜਿੰਦਰ ਗਿੱਲ)-

 ਕੋਰੋਨਾ ਵਾਇਰਸ ਦੌਰਾਨ ਲੱਗੇ ਲਾਕਡਾਊਨ ਅਤੇ ਕਰਫਿਊ ਨੂੰ ਪੰਜਾਬ ਵਿਚ ਹੋਰ 15 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਕਰਫਿਊ 3 ਮਈ ਤਕ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਦੋ ਹਫ਼ਤੇ ਹੋਰ ਪੰਜਾਬ ਵਿਚ ਕਰਫਿਊ ਲਾਗੂ ਰਹੇਗਾ। ਇਸ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ 11 ਵਜੇ ਤਕ ਢਿੱਲ ਦਿੱਤੀ ਜਾਵੇਗੀ। ਇਸ ਢਿੱਲ ਦੌਰਾਨ ਵੀ ਉਹੀ ਦੁਕਾਨਾਂ ਖੁੱਲ੍ਹਣਗੀਆਂ, ਜਿਨ੍ਹਾਂ ਵਸਤੂਆਂ ਦੀ ਲੋੜ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਹੁੰਦੀ ਹੈ। ਇਸ ਢਿੱਲ ਦੌਰਾਨ ਸਰੀਰਕ ਦੂਰੀਆਂ ਦਾ ਖਾਸ ਧਿਆਨ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਫੈਕਟਰੀਆਂ ਖੁੱਲ੍ਹਣ ਦੀਆਂ ਹਦਾਇਤਾਂ ਵੀ ਨਿਯਮਾਂ ਦੀ ਸਖ਼ਤ ਪਾਲਣਾ ਕਰਦੇ ਹੋਏ ਜਾਰੀ ਕੀਤੀਆਂ ਗਈਆਂ ਹਨ। ਕੱਲ੍ਹ ਹੋਈ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਸੂਬੇ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਹੈ।

ਪੰਜਾਬ ਦੇ ਕੋਰੋਨਾ ਬਿਮਾਰੀ ਨੂੰ ਮਜਾਕ ਚ ਨਾ ਲੈਣ - ਸਮਾਜ ਸੇਵੀ ਸਰਬਜੀਤ ਸਿੰਘ

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 (ਗੁਰਸੇਵਕ ਸਿੰਘ ਸੋਹੀ) ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਸੰਭੂ  ਨੇ ਕਿਹਾ ਕਿ ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਸਨ। ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹਾਂ । ਮੈਂ  ਪੰਜਾਬ ਦੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਾ ਹਾਂ , ਜਿੰਨਾ ਨੇ ਇਸ ਕੋਰੋਨਾ ਵਾਇਰਸ ਨੂੰ ਭਿਆਨਕ ਬਿਮਾਰੀ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ ਹਨ ਅਤੇ ਮੈਂ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦਾ ਹਾਂ। ਮੇਰੇ ਆਪਣੇ ਇਲਾਕੇ ਦੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨੂੰ ਜਾਣਕਾਰੀ ਦੇਵੋ । ਜਿਸ ਨਾਲ  ਕੀਮਤੀ ਜਾਨਾਂ ਬਚਾਈਆਂ ਜਾ ਸਕਣ ਜੋ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ । ਜਨਤਕ ਕਰਫਿਊ ਲਾਇਆ ਹੈ  ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਈਏ ਇਹ ਹੀ ਇੱਕੋ ਇੱਕ ਵਾਇਰਸ ਖਤਮ ਕਰਨ  ਦਾ ਇਲਾਜ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਭੂ ਖੜਕੇਕਾ  ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਜੇ ਇੱਕ ਜਗ੍ਹਾ ਲੱਗ ਜਾਵੇ ਤਾਂ ਬਾਰਾਂ ਘੰਟੇ ਹੀ ਜਿਉਂਦਾ ਰਹਿ ਸਕਦਾ ਹੈ ਇਸ ਲਈ ਜਨਤਕ ਥਾਵਾਂ ਤੇ ਜਿਵੇਂ ਕਿ ਬੱਸਾਂ, ਗੱਡੀਆਂ ,ਟੈਂਪੂ ਆਦਿ ਜਿੱਥੇ ਕਿਤੇ ਵੀ ਵਾਇਰਸ ਦੇ ਹੋਣ ਦਾ ਖਦਸ਼ਾ ਹੋਵੇਗਾ ਉੱਥੇ ਇਸ ਕਰਫੂ ਦੌਰਾਨ ਜੇ ਚੌਦਾਂ ਘੰਟੇ ਕਿਸੇ ਦਾ ਵੀ ਹੱਥ ਵਗੈਰਾ ਨਹੀਂ ਲੱਗੇਗਾ ਤਾਂ ਇਸ ਦੇ ਅੱਗੇ ਫੈਲਣ ਦੀ ਚੈਨ ਟੁੱਟ ਜਾਵੇਗੀ ਇਸ ਤਰ੍ਹਾਂ ਚੌਦਾਂ ਘੰਟੇ ਬਾਅਦ ਅੱਗੋਂ ਸਾਰਾ ਕੁਝ ਸੁਰੱਖਿਅਤ ਹੋ ਜਾਵੇਗਾ ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ ।

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਲੋਕ ਆਪਣੇ ਘਰਾਂ ਵਿੱਚ ਰਹਿਣ। ਗੁਰਤੇਜ ਉਗੋਕੇ  

ਬਰਨਾਲਾ- ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ )- ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ।  ਤਾਂ ਕਿ ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।ਉਨ੍ਹਾਂ ਕਿਹਾ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਬਣਾਉਣ ਵਾਲੇ ਤੇ ਗੀਤ ਗਾਉਣ ਵਾਲੇ ਇਸ ਵਾਇਰਸ ਦੇ ਨੇੜੇ ਹੋ ਗਏ ਤਾਂ ਉਨ੍ਹਾਂ ਦੇ ਹਮੇਸ਼ਾ ਲਈ ਚੁੱਟਕਲੇ ਅਤੇ ਗੀਤ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਮੁਨੀ ਦਾਸ ਜੀ ਦਾ ਭਾਣਜਾ ਗੁਰਤੇਜ ਸਿੰਘ ਉਗੋਕੇ ਜੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਰਕਾਰ ਦਾ ਸਮਰਥਨ ਕਰੋ ਅਤੇ ਸਹੀ ਰਾਹ ਤੁਰੋ ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਦਾ ਇਸ ਤੇ ਪੂਰਾ ਧਿਆਨ ਹੈ।ਅਖੀਰ ਵਿੱਚ ਉਨਾ ਨੇ ਕਿਹਾ ਕਿ ਮੈਂ ਨਿਰਮਤਾ ਨਾਲ ਬੇਨਤੀ ਕਰਦਾ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਪਿੰਡ ਬੀਹਲਾ ਦੀ ਪੰਚਾਇਤ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ 

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-

ਸਰਪੰਚ ਕਿਰਨਜੀਤ ਸਿੰਘ ਮਿੰਟੂ ਦੀ ਅਗਵਾਈ ਅਧੀਨ ਪਿੰਡ ਬੀਹਲਾ ਦੀ ਪੰਚਾਇਤ ਵੱਲੋਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਗਰੀਬ 450 ਵਿਦਿਆਰਥਾਂ ਨੂੰ ਜੋ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਪੜ੍ਹਦੇ ਹਨ ਉਨ੍ਹਾਂ ਨੂੰ ਪੈਨ ਅਤੇ ਕਾਪੀਆਂ ਵੰਡੀਆਂ ਗਈ।ਇਸ ਸਮੇਂ ਕਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਦੇ ਕਾਰਨ ਵਿਦਿਆਰਥੀਆਂ ਕੋਲ ਸਟੇਸ਼ਨਰੀ ਦੀ ਘਾਟ ਸੀ ਜਿਸ ਨੂੰ ਪੰਚਾਇਤ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ।  ਸਟੇਸ਼ਨਰੀ ਦੀ ਵੰਡ ਕਰਨ ਸਮੇਂ ਭਾਰਤ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵਿੱਚ ਫ਼ਾਸਲਾ ਰੱਖਿਆ ਗਿਆ। ਪੰਚਾਇਤ ਦੀ ਇਸ ਕੋਸਿਸ਼ ਦੀ ਸਲਾਘਾ ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਕਮਲਜੀਤ ਕੌਰ ਨੇ ਕੀਤੀ। ਸੁਭਾਸ਼ ਮਹਾਜਨ ਨੋਡਲ ਅਫ਼ਸਰ ਨੇ ਪਚਾਈਤ ਦੀ ਇਸ ਕੋਸਿਸ ਨੂੰ ਹੋਰਾਂ ਲਈ ਪ੍ਰੇਰਨਾ ਸਰੋਤ ਦੱਸਿਆ।ਇਸ ਮੌਕੇ ਤੇ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਮੈਡਮ ਅਮਨਦੀਪ ਕੌਰ,ਸਤਨਾਮ ਸਿੰਘ ਲਾਲੀ,ਗੁਰਵਿੰਦਰ ਸਿੰਘ ਰੰਧਾਵਾ, ਹਮੀਰ ਸਿੰਘ ਪੰਚ,ਹਾਕਮ ਸਿੰਘ ਪੰਚ,ਸੁਖਦੇਵ ਸਿੰਘ ਪੰਚ,ਬਲਦੇਵ ਸਿੰਘ ਭੱਟੀ,ਸੁਖਪ੍ਰੀਤ ਸਿੰਘ ਹੈਡ ਮਾਸਟਰ ਸ.ਹ.ਸ,ਹਰਪ੍ਰੀਤ ਸਿੰਘ ਹੈਡ ਮਾਸਟਰ ਸ.ਪ.ਸ,ਮਾਸਟਰ ਨਿਰਮਲ ਸਿੰਘ ਦੀਵਾਨਾ,ਸੇਵਾਦਾਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ।