You are here

ਪੰਜਾਬ

ਪਿੰਡ ਜੰਡੀ ਦੇ ਨੌਜਵਾਨ ਨੇ ਕਰਜ਼ੇ ਤੋ ਪਰੇਸ਼ਾਨ ਕਾਰਨ ਲਿਆ ਫਾਹਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਜੰਡੀ ਵਾਸੀ ਇਕ ਵਿਅਕਤੀ ਨੇ ਘਾਰੇਲੂ ਤੌਰ ਤੇ ਪਰੇਸ਼ਾਨ ਹੋ ਕੇ ਬੀਤੀ ਰਾਤ ਆਪਣੇ ਫਾਰਮ ਹਾਊਸ ਤੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ।ਪ੍ਰਪਾਤ ਜਾਣਕਾਰੀ ਅਨੁਸਾਰ ਕਲ ਸ਼ਾਮ ਨੂੰ ਪੰਜ ਵਜੇ ਦੇ ਕਰੀਬ ਰਵਿੰਦਰ ਸਿੰਘ ਹਨੀ ਪੁੱਤਰ ਨਿਰਮਲ ਸਿੰਘ ਆਪਣੇ ਮਦਾਰਪੁਰਾ ਵਾਲੀ ਸੜਕ ਤੇ ਬਣੇ ਡੇਅਰੀ ਫਾਰਮ ਵਿਚ ਗਿਆ ਤੇ ਉਥੇ ਉਸ ਨੇ ਸੈਡ ਵਿੱਚ ਫਾਹਾ ਲੈ ਲਿਆ ਜਦੋ ਉਨ੍ਹਾਂ ਦੇ ਕੰਮ ਕਰਨ ਵਾਲੇ ਨੌਕਰ ਨੇ ਉਸ ਦੀ ਸ਼ੈਡ ਵਿਚ ਲਾਸ਼ ਲਟਕਦੀ ਦੇਖੀ ਤਾਂ ਉਸ ਨੇ ਰਵਿੰਦਰ ਸਿੰਘ ਦੇ ਘਰ ਜਾ ਕੇ ਦੱਸਿਆ ਤੇ ਮ੍ਰਿਤਕ ਦੇ ਪਿਤਾ ਨਿਰਮਲ ਸਿੰਘ ਨੇ ਪੰਚਾਇਤ ਤੇ ਪੁਲ ਨੂੰ ਜਾਣਕਾਰੀ ਦਿੱਤੀ ਤੇ ਸਿੱਧਵਾਂ ਬੇਟ ਥਾਣਾ ਦੇ ਏ.ਐਸ.ਆਈ ਹਰਵਿੰਦਰ ਸਿੰਘ ਨੇ ਮੌਕੇ ਤੇ ਜਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਜਗਰਾਉ ਭੇਜ ਦਿੱਤਾ ਇਸ ਸਬੰਧੀ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੋਰ ਦੇ ਬਿਆਨਾਂ ਤੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਤੇ ਸਿਰ ਕਰਜ਼ਾ ਹੋਣ ਕਾਰਨ ਉਹ ਮਾਨਸਕ ਤੋਰ ਤੇ ਪ੍ਰਸ਼ਾਨ ਸੀ ਜਿਸ ਕਾਰਨ ਇਹ ਭਾਣਾ ਵਾਪਰ ਗਿਆ।

ਥਾਣਾ ਟੱਲੇਵਾਲ ਦੇ ਪੁਲਿਸ ਮੁਲਾਜ਼ਮ ਕਰੋਨਾ ਵਾਇਰਸ (ਕੋਵਿਡ-19)ਸਬੰਧੀ ਜਾਣਕਾਰੀ ਦੇ ਪੋਸਟਰ ਲਾਉਂਦੇ ਹੋਏ। 

ਬਰਨਾਲਾ-ਅਪ੍ਰੈਲ 2020 -( ਗੁਰਸੇਵਕ ਸਿੰਘ ਸੋਹੀ)- ਜਿੱਥੇ ਪੂਰੀ ਦੁਨੀਆਂ ਕਰੋਨਾ ਵਾਇਰਸ ਨਾਲ ਲੜ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਨੇ ਅੱਜ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਅਮਨਦੀਪ ਕੌਰ ਦੀ ਅਗਵਾਈ ਹੇਠ ਥਾਣੇਦਾਰ ਸਤਿਨਾਮ ਸਿੰਘ,ਏ ਐੱਸ ਆਈ ਰਾਮ ਸਿੰਘ,ਏ ਐੱਸ ਆਈ ਸੁਰਿੰਦਰ ਸਿੰਘ,ਹੌਲਦਾਰ ਮਨਵੀਰ ਸਿੰਘ ਪਿੰਡ ਦੀਵਾਨੇ,ਨਰੈਣਗੜ ਸੋਹੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਕਰੋਨਾ ਵਾਇਰਸ(ਕੋਵਿਡ-19) ਸਬੰਧੀ ਜਾਣਕਾਰੀ-ਕਰੋਨਾ ਕਿਸ ਤਰਾਂ ਫੈਲਦਾ ਹੈ,ਨੋਵਲ ਕਰੋਨਾ ਵਾਇਰਸ ਦੇ ਲੱਛਣ,ਨੋਵਲ ਕਰੋਨਾ ਵਾਇਰਸ ਤੋਂ ਬਚਾਅ ਦੇ ਪੋਸਟਰ ਲਾਏ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਕਰਫਿਊ ਦੌਰਾਨ ਘਰਾਂ ਵਿੱਚ ਹੀ ਰਹਿਣ ਅਤੇ ਜਿਲਾ ਪ੍ਰਸਾਸਨ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਕਰੋਨਾ ਖ਼ਿਲਾਫ਼ ਚੱਲ ਰਹੀ ਜੰਗ ਨੂੰ ਜਿੱਤ ਸਕੀਏ।

ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਵਿੱਚ ਆਨਲਾਈਨ ਪੜਾਈ ਦੇ ਨਾਲ ਯੋਗਾ ਦੀਆਂ ਕਲਾਸਾਂ ਸੁਰੂ

 ਮਹਿਲ ਕਲਾਂ/  ਬਰਨਾਲਾ,ਅਪ੍ਰੈਲ(ਗੁਰਸੇਵਕ ਸਿੰਘ ਸੋਹੀ)ਪੰਜਾਬ ਵਿੱਚ ਕਰਫਿਊ ਦੇ ਕਾਰਨ ਸਕੂਲ ਬੰਦ ਹਨ, ਬੱਚਿਆਂ ਦੇ ਪੜਾਈ  ਨੂੰ ਧਿਆਨ ਵਿੱਚ ਰੱਖਦੇ ਹੋਏ ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਵੱਲੋਂ ਆਨਲਾਈਨ ਪੜਾਈ ਸੁਰੂ ਕੀਤੀ ਗਈ ਹੈ, ਅਤੇ ਇਸ ਤੋਂ ਇਲਾਵਾ ਬੱਚਿਆਂ ਦੀ ਤੰਦਰੁਸਤੀ ਬਰਕਰਾਰ ਰੱਖਣ ਲਈ ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਦੇ ਪੜਾਈ  ਦੇ ਨਾਲ ਨਾਲ ਆਨਲਾਈਨ ਆਸਨ ਦੇ ਤਰੀਕੇ ਦੱਸ ਕੇ ਬੱਚਿਆਂ ਤੋਂ ਯੋਗਾ ਕਰਵਾਇਆ ਜਾ ਰਿਹਾ ਹੈ, ਤਾਂ ਕਿ ਬੱਚੇ ਤੰਦਰੁਸਤ  ਰਹਿ ਸਕਣ।ਇਸ ਬਾਰੇ ਜਾਣਕਾਰੀ ਦਿੰਦੇਂ ਹੋੲੋ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਨੇਂ ਦੱਸਿਆ ਕਿ ਬੱਚਿਆਂ ਦੁਆਰਾ ਸਕੂਲ ਦਾ ਵਰਕ ਅਤੇ ਯੋਗ ਆਸਣ ਦੀ ਵੀਡੀਓ ਬਣਾ ਕੇ ਅਧਿਆਪਕਾਂ ਨੂੰ ਭੇਜੀਆਂ ਜਾਂਦੀਆਂ ਹਨ। ਇਸ ਮੋਕੇ ਪਿ੍ੰਸੀਪਲ ਮੱਖਣ ਸਿੰਘ ਨੇਂ ਦੱਸਿਆ ਕਿ ਸਕੂਲ ਸਟਾਫ ਵੱਲੋਂ ਪ੍ਰਤੀਦਿਨ ਅਲੱਗ ਅਲੱਗ ਸਰਗਰਮੀਆਂ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਦਾਂ ਹੈ।

ਪੰਡੋਰੀ (ਮਹਿਲ ਕਲਾਂ) ਤੋਂ ਪ੍ਰਾਪਤ ਲਾਵਾਰਿਸ ਨਵ-ਜਨਮਿਆ ਲੜਕਾ ਐਸ.ਜੀ.ਬੀ ਗੋਦ ਏਜੰਸੀ ਨੂੰ ਸੌਂਪਿਆ

-ਬੱਚੇ ਗੋਦ ਲੈਣ ਦੇ ਇੱਛਕ ਪਰਿਵਾਰ ਕਾਨੂੰਨੀ ਪ੍ਰਕਿਰਿਆ ਅਪਣਾਉਣ-ਡਾਇਰੈਕਟਰ ਮਾਨ

ਮਹਿਲ ਕਲਾਂ, 23 ਅਪ੍ਰੈਲ ( ਗੁਰਸੇਵਕ ਸਿੰਘ ਸੋਹੀ)*-ਬੀਤੀ 19 ਅਪ੍ਰੈਲ ਨੂੰ ਮਹਿਲ ਕਲਾਂ ਨਜ਼ਦੀਕ ਪਿੰਡ ਪੰਡੋਰੀ (ਬਰਨਾਲਾ) ਦੇ ਛੱਪੜ ਕਿਨਾਰੇ ਕੂੜੇ ਅਤੇ ਸੁਆਹ ਵਾਲੀ ਬੋਰੀ 'ਚੋਂ ਲਾਵਾਰਿਸ ਹਾਲਤ ਮਿਲੇ ਨਵ-ਜਨਮੇ ਲੜਕੇ ਨੂੰ ਸਿਹਤਯਾਬ ਹੋਣ ਪਿੱਛੋਂ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਆਦੇਸ਼ਾਂ ਅਨੁਸਾਰ ਬਾਲ ਭਲਾਈ ਕਮੇਟੀ ਬਰਨਾਲਾ ਨੇ ਸਰਕਾਰ ਵੱਲੋਂ ਗੋਦ ਦੇਣ ਲਈ ਮਾਨਤਾ ਪ੍ਰਾਪਤ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਹਵਾਲੇ ਕਰ ਦਿੱਤਾ ਹੈ। ਲੜਕੇ ਨੂੰ ਡਾ: ਰਾਜ ਕੁਮਾਰ ਚੇਅਰਮੈਨ ਬਾਲ ਭਲਾਈ ਕਮੇਟੀ (ਸੀ.ਡਬਲਯੂ.ਸੀ) ਬਰਨਾਲਾ, ਡਾ: ਤਪਿੰਦਰਜੋਤ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਪਾਸੋਂ ਪ੍ਰਾਪਤ ਕਰਨ ਲਈ ਪਹੁੰਚੇ ਫਾਊਂਡੇਸ਼ਨ ਸਕੱਤਰ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਸਾਡੇ ਚੌਗਿਰਦੇ 'ਚ ਕੁਝ ਸਿਰ ਫਿਰੇ ਲੋਕਾਂ ਵੱਲੋਂ ਨਵ ਜਨਮੇ ਬੱਚਿਆਂ ਨੂੰ ਲਾਵਾਰਸ ਹਾਲਤ ਸੁੱਟਣ ਦੀ ਸ਼ੁਰੂ ਕੀਤੀ ਮੁਹਿੰਮ ਰੁਕਣ ਦਾ ਨਾਂਅ ਨਹੀਂ ਲੈ ਰਹੀ। ਕਾਰਨ ਕੋਈ ਵੀ ਪਰੰਤੂ ਜਦੋਂ ਕੋਈ ਆਪਣੇ ਬੱਚਿਆਂ ਨੂੰ ਗੰਦਗੀ ਦੇ ਢੇਰਾਂ 'ਤੇ ਲਾਵਾਰਿਸ ਸੁੱਟ ਕੇ ਜਾਂਦਾ ਹੈ ਤਾਂ ਬੱਚੇ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਗੋਦ ਏਜੰਸੀਆਂ ਦਾ ਲੱਖਾਂ ਰੁਪਏ ਖਰਚ ਆਉਂਦਾ ਹੈ। ਉਨ੍ਹਾਂ ਨਾਲ ਅਡਾਪਸ਼ਨ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ ਅਤੇ ਰੇਲਵੇ ਚਾਇਲਡ ਲਾਈਨ ਲੁਧਿਆਣਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਵਿਸ਼ੇਸ਼ ਤੌਰ 'ਤੇ ਹਾਜਰ ਸਨ। ਉਨ੍ਹਾਂ ਦੱਸਿਆ ਕਿ ਇਹ ਲੜਕਾ ਸਵਾਮੀ ਗੰਗਾ ਨੰਦ ਬਾਲ ਘਰ ਦੇ ਵਿਹੜੇ 'ਚ ਕਿਲਕਾਰੀਆਂ ਮਾਰਦਾ ਹੋਇਆ ਆਪਣਾ ਸੁਨਹਿਰੀ ਭਵਿੱਖ ਸਿਰਜੇਗਾ। ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਇਸ ਬੱਚੇ ਨੂੰ ਮੌਕੇ 'ਤੇ ਗੋਦ ਲੈਣ ਵਾਲੇ ਲੋਕਾਂ ਦੀ ਮੰਗ ਨੂੰ ਨਕਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੀ ਬੱਚਾ ਗੋਦ ਦਿੰਦੀ ਹੈ ਜਦਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਗੋਦ ਏਜੰਸੀ ਬੱਚੇ ਨੂੰ ਗੋਦ ਦੇਣ ਦਾ ਅਧਿਕਾਰ ਨਹੀਂ ਰੱਖਦੀ। ਇਸ ਲਈ ਚਾਹਵਾਨ ਲੋਕ ਵਿਭਾਗ ਦੀ ਵੈਬਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਾਨੂੰਨੀ ਪ੍ਰਕਿਰਿਆ ਅਪਣਾਉਣ ਨੂੰ ਤਰਜੀਹ ਦੇਣ। ਇਸ ਮੌਕੇ ਡਾ: ਭਾਰਤ ਜੈਨ, ਅਭਿਸ਼ੇਕ ਸਿੰਗਲਾ ਬਾਲ ਸੁਰੱਖਿਆ ਅਫਸਰ ਬਰਨਾਲਾ, ਜਗਦੀਪ ਕੌਰ ਨਰਸਿੰਗ ਅਫਸਰ, ਸੰਜੀਵ ਮਿੱਤਲ ਸਮਾਜ ਸੇਵੀ, ਮਨਦੀਪ ਕੌਰ, ਸਰੋਜ ਰਾਣੀ ਹਾਜਰ ਸਨ।

ਫੋਟੋ ਕੈਪਸ਼ਨ: ਪਿੰਡ ਪੰਡੋਰੀ (ਮਹਿਲ ਕਲਾਂ) ਤੋਂ ਕੂੜੇ ਵਾਲੀ ਬੋਰੀ 'ਚ ਲਾਵਾਰਿਸ ਮਿਲੇ ਲੜਕੇ ਨੂੰ ਐਸ.ਜੀ.ਬੀ ਬਾਲ ਘਰ ਦੇ ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਹਵਾਲੇ ਕਰਨ ਸਮੇਂ ਡਾ: ਰਾਜ ਕੁਮਾਰ ਚੇਅਰਮੈਨ ਸੀ.ਡਬਲਯੂ.ਸੀ ਬਰਨਾਲਾ, ਡਾ: ਤਪਿੰਦਰਜੋਤ ਐਸ.ਐਮ.ਓ ਬਰਨਾਲਾ।

ਜ਼ਿਲਾ ਮੈਜਿਸਟ੍ਰੇਟ ਵੱਲੋਂ ਇੰਸ਼ੋਰੈਂਸ ਕੰਪਨੀਆਂ ਅਤੇ ਨੈਸ਼ਨਲ ਹਾਈਵੇਅ ’ਤੇ ਪੈਂਦੇ ਢਾਬਿਆਂ ਸਬੰਧੀ ਹੁਕਮ ਜਾਰੀ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਗ੍ਰਹਿ ਵਿਭਾਗ, ਪੰਜਾਬ ਸਰਕਾਰ ਵੱਲੋਂ ਮਿਤੀ 15 ਅਪ੍ਰੈਲ 2020 ਰਾਹੀਂ ਜਾਰੀ ਗਾਈਡ ਲਾਈਨਜ਼ ਨਾਲ ਨੱਥੀ ਪ੍ਰਾਪਤ ਹੋਏ ਭਾਰਤ ਸਰਕਾਰ ਦੇ ਪੱਤਰ ਅਨੁਸਾਰ ਅਤੇ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਮਿਤੀ 19 ਅਪ੍ਰੈਲ 2020 ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਛੋਟ ਦੇ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਇਹ ਛੋਟ ਕੰਨਟੇਨਮੈਂਟ ਜ਼ੋਨ (ਭਾਵ ਜਿਥੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਵੇ) ’ਤੇ ਲਾਗੂ ਨਹੀਂ ਹੋਵੇਗੀ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਇੰਸ਼ੋਰੈਂਸ ਕੰਪਨੀਆਂ ਨੂੰ ਢਿੱਲ ਦੇਣ ਬਾਰੇ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਜ਼ਿਲਾ ਕਪੂਰਥਲਾ ਦੇ ਸਮੂਹ ਪ੍ਰਾਈਵੇਟ/ਸਰਕਾਰੀ/ਅਰਧ ਸਰਕਾਰੀ ਇੰਸ਼ੋਰੈਂਸ ਕੰਪਨੀਆਂ ਦੇ  ਮੁੱਖ ਦਫ਼ਤਰ ਕਪੂਰਥਲਾ ਨੂੰ ਕੇਵਲ ਸਾਲਾਨਾ ਅਕਾੳੂਂਟ ਕਲੋਜ਼ਿੰਗ ਲਈ ਦਫ਼ਤਰ ਖੋਲਣ ਦੀ ਪ੍ਰਵਾਨਗੀ ਇਨਾਂ ਸ਼ਰਤਾਂ ’ਤੇ ਦਿੱਤੀ ਗਈ ਹੈ ਕਿ ਇਹ ਕੰਪਨੀ ਆਪਣੇ 33 ਫੀਸਦੀ ਸਟਾਫ ਨਾਲ ਹੀ ਉਕਤ ਕੰਮ ਨੂੰ ਨੇਪਰੇ ਚਾੜੇਗੀ। ਕੰਮ ਕਰਨ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਇਸ ਦੌਰਾਨ ਕੇਵਲ ਦਫ਼ਤਰੀ ਕੰਮਕਾਜ਼ ਹੀ ਕੀਤਾ ਜਾਵੇਗਾ, ਕਿਸੇ ਪ੍ਰਕਾਰ ਦੀ ਪਬਲਿਕ ਡੀਿਗ ਕਰਨ ’ਤੇ ਸਖ਼ਤ ਮਨਾਹੀ ਹੋਵੇਗੀ।

  ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਸਾਰੇ ਢਾਬੇ ਪਹਿਲਾਂ ਦੀ ਤਰਾਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਖੁੱਲੇ ਰਹਿਣਗੇ। ਢਾਬੇ ਤੋਂ ਖਾਣ-ਪੀਣ ਦਾ ਸਾਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰੰਤੂ ਢਾਬੇ ’ਤੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਅਦਾਰਾ ਇਹ ਯਕੀਨੀ ਬਣਾਏਗਾ ਕਿ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਸਾਫ਼-ਸਫ਼ਾਈ ਤੇ ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵੱਲੋਂ ਜਨਤਕ ਸਥਾਨਾਂ/ਸੜਕਾਂ ਆਦਿ ’ਤੇ ਥੁੱਕਣ ਦੀ ਸਖ਼ਤ ਮਨਾਹੀ ਹੋਵੇਗੀ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਥਰਮਲ ਸਕਰੀਨਿੰਗ ਵਾਲੇ 20 ਅੰਤਰ-ਜ਼ਿਲਾ ਨਾਕਿਆਂ ਸਬੰਧੀ ਸੋਧੀ ਹੋਈ ਸੂਚੀ ਜਾਰੀ 

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 21 ਅਪ੍ਰੈਲ 2020 ਨੂੰ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਸਬੰਧੀ ਜਾਰੀ ਹੁਕਮਾਂ ਵਿਚ ਅੰਤਰ-ਜ਼ਿਲਾ ਹੱਦਾਂ ’ਤੇ 20 ਚੈੱਕ ਪੁਆਇੰਟਾਂ/ਨਾਕਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜ਼ਿਲਾ ਮੈਜਿਸਟ੍ਰੇਟ ਵੱਲੋਂ ਇਸ ਸਬੰਧੀ ਅੱਜ ਜਾਰੀ ਕੀਤੇ ਗਏ ਹੁਕਮਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਇਨਾਂ 20 ਚੈੱਕ ਪੁਆਇੰਟਾਂ/ਨਾਕਿਆਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ, ਜਿਨਾਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਸਕਰੀਨਿੰਗ ਕੀਤੀ ਜਾਵੇਗੀ। 

  ਸੋਧੀ ਹੋਈ ਸੂਚੀ ਅਨੁਸਾਰ ਹੁਣ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਨਾਕੇ ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਕਾਂਜਲੀ ਪੁਲ, ਫੱਤੂ ਢੀਂਗਾ, ਬਾਬਾ ਦੀਪ ਸਿੰਘ ਨਗਰ, ਕਾਲਾ ਸੰਘਿਆਂ ਚੌਕ, ਕਾਲਾ ਸੰਘਿਆਂ ਰੋਡ ’ਤੇ ਐਸ. ਐਸ. ਕੇ ਫੈਕਟਰੀ ਨਜ਼ਦੀਕ (ਵਾਈ ਪੁਆਇੰਟ) ਅਤੇ ਕਾਲਾ-ਸੰਘਿਆਂ-ਜਲੰਧਰ ਰੋਡ ’ਤੇ ਜੈ ਰਾਮਪੁਰ ਵਿਖੇ ਲੱਗਣਗੇ।  

ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਨਾਕੇ ਅੱਡਾ ਦੀਪੇਵਾਲ, ਡੱਲਾ ਸਾਹਿਬ ਚੌਕੀ, ਸ਼ਹੀਦ ੳੂਧਮ ਸਿੰਘ ਚੌਕ ਅਤੇ ਮੁੰਡੀ ਮੋੜ ਵਿਖੇ ਲੱਗਣਗੇ। 

  ਭੁਲੱਥ ਸਬ-ਡਵੀਜ਼ਨ ਵਿਚ ਅੱਡਾ ਸਰੂਪਵਾਲ, ਭੱਠਾ ਬਜਾਜਾਂ ਅੱਡਾ, ਰਾਮਗੜ ਮੱਲੀਆਂ ਮੋੜ, ਦਿਆਲਪੁਰ ਹਮੀਰਾ ਅਤੇ ਢਿਲਵਾਂ ਟੋਲ ਪਲਾਜ਼ਾ ’ਤੇ ਇਹ ਨਾਕੇ ਲੱਗਣਗੇ। 

ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਨਾਕੇ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਜਮਾਲਪੁਰ (ਫਗਵਾੜਾ-ਲੁਧਿਆਣਾ ਰਾਸ਼ਟਰੀ ਰਾਜਮਾਰਗ) ਅਤੇ ਗੌਂਸਪੁਰ ਕੱਟ (ਫਗਵਾੜਾ-ਬੰਗਾ-ਨਵਾਂਸ਼ਹਿਰ ਰੋਡ) ਵਿਖੇ ਲੱਗਣਗੇ। 

ਉਪਰੋਕਤ ਸਾਰੇ ਅੰਤਰ-ਜ਼ਿਲਾ ਨਾਕਿਆਂ ’ਤੇ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਸਮਾਜ ਸੇਵਕ ਗੁਰਮੀਤ ਸਿੰਘ ਥਾਪਰ ਨੇ ਪੁਲਿਸ ਜਵਾਨਾਂ ਲਈ 100 ਪੀ. ਪੀ. ਈ ਕਿੱਟਾਂ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੂੰ ਭੇਟ ਕੀਤੀਆਂ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿਨ-ਰਾਤ ਜੁੱਟੇ ਪੁਲਿਸ ਜਵਾਨਾਂ ਦੀ ਸੁਰੱਖਿਆ ਲਈ ਉੱਘੇ ਸਮਾਜ ਸੇਵਕ ਅਤੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਸ੍ਰੀ ਗੁਰਮੀਤ ਸਿੰਘ ਥਾਪਰ ਵੱਲੋਂ 100 ਪੀ. ਪੀ. ਈ ਕਿੱਟਾਂ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੂੰ ਭੇਟ ਕੀਤੀਆਂ ਗਈਆਂ। ਜ਼ਿਲਾ ਪੁਲਿਸ ਮੁਖੀ ਨੇ ਇਸ ਮੌਕੇ ਸ੍ਰੀ ਥਾਪਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਕਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਨਾਲ ਇਸ ਔਖੀ ਘੜੀ ਵਿਚ ਕੋਰੋਨਾ ਵਾਇਰਸ ਖਿਲਾਫ਼ ਫਰੰਟ ਲਾਈਨ ’ਤੇ ਲੜ ਰਹੇ ਪੁਲਿਸ ਵਿਭਾਗ ਦੇ ਯੋਧਿਆਂ ਦਾ ਮਨੋਬਲ ਵਧੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿੳੂ ਦੌਰਾਨ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣ ਕਰਨ ਅਤੇ ਘਰਾਂ ਵਿਚੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਲਾਕਡਾੳੂਨ ਕੀਤਾ ਗਿਆ ਹੈ, ਇਸ ਲਈ ਉਨਾਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਖਾਤਿਰ ਪੁਲਿਸ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਪੁਲਿਸ ਜਵਾਨ ਉਨਾਂ ਦੇ ਬਚਾਅ ਲਈ ਹੀ ਆਪਣੇ ਘਰ-ਬਾਰ ਛੱਡ ਕੇ ਸੜਕਾਂ ’ਤੇ ਆਪਣੀ ਡਿੳੂਟੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਮਾਜ ਸੇਵਕ ਸ੍ਰੀ ਗੁਰਮੀਤ ਸਿੰਘ ਥਾਪਰ ਵੱਲੋਂ ਸਿਹਤ ਵਿਭਾਗ ਦੇ ਫਰੰਟ ਲਾਈਨ ਯੋਧਿਆਂ ਲਈ ਵੀ 300 ਪੀ. ਪੀ. ਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉਹ ਭੁਲੱਥ ਹਲਕੇ ਵਿਚ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ, ਦਸਤਾਨੇ, ਮਾਸਕ, ਸੈਨੀਟਾਈਜ਼ਰ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾ ਚੁੱਕੇ ਹਨ। ਇਸ ਮੌਕੇ ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਸਰਪੰਚ ਸ. ਸਤਵਿੰਦਰ ਸਿੰਘ ਸ਼ੇਰਗਿੱਲ, ਸ. ਨੱਥਾ ਸਿੰਘ ਮੱਲੀ, ਸ. ਗੁਰਵਿੰਦਰ ਸਿੰਘ ਸੋਹੀ, ਸ. ਰਣਜੀਤ ਸਿੰਘ ਚੀਮਾ, ਸ. ਮਹਿੰਦਰ ਸਿੰਘ ਹਮੀਰਾ, ਸ਼ ਸੁਖਦੇਵ ਸਿੰਘ, ਸ. ਗੁਰਨਾਮ ਸਿੰਘ ਕਾਦੂਪੁਰ, ਡਾ. ਗੁਰਮੇਜ ਸਿੰਘ ਭੱਟੀ, ਸਮਾਜ ਸੇਵੀ ਮਾਸਟਰ ਰਾਜਪਾਲ, ਸ੍ਰੀ ਰਵੀ ਥਾਪਰ, ਸ੍ਰੀ ਰਾਜੂ ਥਾਪਰ ਅਤੇ ਹੋਰ ਹਾਜ਼ਰ ਸਨ। 

ਕੈਪਸ਼ਨ : -ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੂੰ ਪੀ. ਪੀ. ਈ ਕਿੱਟਾਂ ਭੇਟ ਕਰਦੇ ਹੋਏ ਚੇਅਰਮੈਨ ਸ੍ਰੀ ਗੁਰਮੀਤ ਸਿੰਘ ਥਾਪਰ। ਨਾਲ ਹਨ ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ ਅਤੇ ਹੋਰ।

ਪੁੱਤਾਂ ਵਾਂਗ ਪਾਲ ਰਹੇ ਹਨ ਹਰ ਪਿੰਡ ਵਿਚ ਲਗਾਏ 550 ਬੂਟਿਆਂ ਨੂੰ ਵਣ ਮਿੱਤਰ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਪੁਰਬ ਦੀ ਯਾਦ ਨੂੰ ਸਦੀਵੀ ਬਣਾਈ ਬਣਾਈ ਰੱਖਣ ਲਈ ਸੂਬੇ ਦੀ ਹਰੇਕ ਗ੍ਰਾਮ ਪੰਚਾਇਤ ਵਿਚ 550 ਬੂਟੇ ਲਗਾਉਣ ਦਾ ਕੰਮ ਵਿੱਢਿਆ ਗਿਆ ਸੀ, ਜਿਸ ਤਹਿਤ ਪੰਜਾਬ ਭਰ ਵਿਚ ਗਾਮ ਪੰਚਾਇਤਾਂ ਵੱਲੋਂ 73 ਲੰਖ ਬੂਟੇ ਵਣ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਸਨ। ਇਨਾਂ ਬੂਟਿਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਦਿੱਤੇ ਸਪੱਸ਼ਟ ਆਦੇਸ਼ਾਂ ‘ਤੇ ਅਮਲ ਕਰਦਿਆਂ ਪੰਚਾਇਤਾਂ ਵੱਲੋਂ ਇਨਾਂ ਦੀ ਗੋਡੀ ਅਤੇ ਸਿੰਚਾਈ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਮਨਰੇਗਾ ਤਹਿਤ ਹਰੇਕ ਪਿੰਡ ਵਿਚ ਦੋ-ਦੋ ਵਣ ਮਿੱਤਰ ਲਗਾ ਕੇ ਉਨਾਂ ਨੂੰ ਜਿਥੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਉਨਾਂ ਵੱਲੋਂ ਬੂਟਿਆਂ ਦੀ ਵਧੀਆ ਢੰਗ ਨਾਲ ਪਾਲਣਾ ਕੀ ਕੀਤੀ ਜਾ ਰਹੀ ਹੈ। ਜ਼ਿਲਾ ਕਪੂਰਥਲਾ ਵਿਚ ਬੂਟਿਆਂ ਦੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਡੀ. ਡੀ. ਪੀ. ਓ ਕਪੂਰਥਲਾ ਸ. ਹਰਜਿੰਦਰ ਸਿੰਘ ਸੰਧੂ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਵੱਲੋਂ ਪਿੰਡ ਆਹਲੀ ਕਲਾਂ, ਆਹਲੀ ਖੁਰਦ, ਸ਼ੇਰਪੁਰ ਸੱਧਾ, ਵਾਟਾਂਵਾਲੀ ਅਤੇ ਭਰੋਆਣਾ ਆਦਿ ਵਿਚ ਧੁੱਸੀ ਬੰਨ ’ਤੇ ਲਗਾਏ ਗਏ ਬੂਟਿਆਂ ਦਾ ਨਿਰੀਖਣ ਕੀਤਾ ਗਿਆ। ਸ. ਭੁੱਲਰ ਨੇ ਇਸ ਮੌਕੇ ਵਣ ਮਿੱਤਰਾਂ ਵੱਲੋਂ ਕੀਤੀ ਜਾ ਰਹੀ ਬੂਟਿਆਂ ਦੀ ਸਾਂਭ-ਸੰਭਾਲ ਦੇ ਕੰਮ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਹੋਰ ਦਿਲ ਲਗਾ ਕੇ ਕੰਮ ਕਰਨ ਲਈ ਕਿਹਾ। ਉਨਾਂ ਕਿਹਾ ਕਿ ਵਣ ਮਿੱਤਰਾਂ ਵੱਲੋਂ ਇਨਾਂ ਬੂਟਿਆਂ ਨੂੰ ਪੁੱਤਾਂ ਵਾਂਗ ਪਾਲਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਏ. ਪੀ. ਓ ਮਨਰੇਗਾ ਸ. ਚਰਨਜੀਤ ਸਿੰਘ, ਜੀ. ਆਰ. ਐਸ ਸ੍ਰੀ ਕੁਲਜੀਤ ਮਣੀ, ਡੀ. ਪੀ. ਐਮ ਸ. ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਹਾਜ਼ਰ ਸਨ।

ਕੈਪਸ਼ਨ :-ਵਣ ਮਿੱਤਰਾਂ ਵੱਲੋਂ ਬੂਟਿਆਂ ਦੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ। ਨਾਲ ਹਨ ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ ਤੇ ਹੋਰ ਅਧਿਕਾਰੀ।

ਮਜ਼ਦੂਰਾਂ ਵੱਲੋਂ ਪਿੰਡ ਹਮੀਦੀ ਗੁੰਮਟੀ ਸਹਿਜੜਾ ਨਿਹਾਲੂਵਾਲ ਵਿਖੇ ਖ਼ਾਲੀ ਭਾਂਡੇ ਖੜਕਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਸ਼ਨ ਕੀਤੇ।

 ਸਾਨੂੰ ਸਰਕਾਰ ਦੇ ਭਾਸ਼ਣਾਂ ਦੀ ਲੋੜ ਨਹੀਂ ਰਾਸ਼ਨ ਦੇ ਖਾਤਿਆਂ ਵਿੱਚ ਪੈਸੇ ਪਾਓ 

 ਕੀਤੇ ਕੰਮ ਦੇ ਬਕਾਏ ਤੁਰੰਤ ਜਾਰੀ ਕਰੋ 

ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਰਕੇ ਮਜ਼ਦੂਰਾਂ ਦੀ ਹਾਲਤ ਲਗਾਤਾਰ ਖਰਾਬ - ਕਾਮਰੇਡ ਹਮੀਦੀ...ਕਾਮਰੇਡ ਗੁੰਮਟੀ..ਕਾਮਰੇਡ ਨਿਹਾਲੂਵਾਲ

 ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 - ( ਗੁਰਸੇਵਕ ਸਿੰਘ ਸੋਹੀ)-

 ਸੀ ਪੀ ਐਮ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ ਦੀ ਅਗਵਾਈ ਹੇਠ ਪਿੰਡ ਹਮੀਦੀ ਗੁੰਮਟੀ ਸਹਿਜੜਾ ਨਿਹਾਲੂਵਾਲ ਵਿਖੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਖਾਲੀ ਭਾਂਡੇ ਖੜਕਾ ਕੇ ਭਾਸ਼ਣ ਦੇਣ ਦੀ ਬਜਾਏ ਮੁਫ਼ਤ ਰਾਸ਼ਨ ਦੇਣ ਅਤੇ 7500 ਰੁਪਏ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਦਾ ਮਾਣ ਭੱਤਾ ਜਾਰੀ ਕਰਨ ਅਤੇ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਸਮੇਂ ਕੀਤੇ ਕੰਮ ਦੇ ਬਕਾਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਮਜ਼ਦੂਰ ਯੂਨੀਅਨ ਤਹਿਸੀਲ ਬਰਨਾਲਾ ਦੇ ਪ੍ਰਧਾਨ ਕਾਮਰੇਡ ਅਮਰ ਸਿੰਘ ਹਮੀਦੀ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਵੰਤ ਸਿੰਘ ਨਿਹਾਲੂਵਾਲ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਜਗਸੀਰ ਸਿੰਘ ਸਹਿਜੜਾ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਚੱਲ ਰਹੇ ਕਰੂਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਾਕਡਾਊਨ ਤੇ ਕਰਫੂ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਸਰਕਾਰਾਂ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਸਿਰਫ ਭਾਰਤ ਨਾਲ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ ਉਨ੍ਹਾਂ ਕਿਹਾ ਕਿ ਗਰੀਬਾਂ ਤੇ ਮਜ਼ਦੂਰਾਂ ਨੂੰ ਅੱਜ ਸਰਕਾਰ ਦੇ ਭਾਸ਼ਨਾਂ ਦੀ ਲੋੜ ਨਹੀਂ ਰਾਸ਼ਨ ਦਿਓ ਗਰੀਬਾਂ ਦੇ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਦਾ ਪੈਸਾ ਖਾਤਿਆਂ ਵਿੱਚ ਪਾਓ ਅਨਾਜ ਦੀ ਸਪਲਾਈ ਬਿਲਕੁੱਲ ਮੁਫ਼ਤ ਦਿੱਤੀ ਜਾਵੇ ਕਰੋਨਾ ਦੇ ਸਰਵੇ ਕਰਵਾ ਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਟੈਸਟ ਮੁਫਤ ਕੀਤੇ ਜਾਣ ਪਿੰਡਾਂ ਅੰਦਰ ਰਾਸ਼ਨ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰੀ ਅਧਿਕਾਰੀ ਖ਼ੁਦ ਕਰਨ ਕਣਕ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਮੌਕਾ ਦਿੱਤਾ ਜਾਵੇ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਸਮੇਂ ਕੀਤੇ ਕੰਮਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ ਪਿਆਰਾ ਸਿੰਘ ਕਾਮਰੇਡ ਗੁਰਚਰਨ ਸਿੰਘ ਜੱਗਾ ਸਿੰਘ ਹਾਕਮ ਸਿੰਘ ਬਲਦੇਵ ਕੌਰ ਜਸਵੀਰ ਕੌਰ ਹਰਪ੍ਰੀਤ ਹਰਪ੍ਰੀਤ ਕੌਰ ਸੁਖਵਿੰਦਰ ਕੌਰ ਅਮਰਜੀਤ ਕੌਰ ਆਦਿ ਵੀ ਹਾਜ਼ਰ ਸਨ

ਕਰੋਨਾ ਵਾਇਰਸ ਦੇ ਸ਼ੱਕੀ 2 ਜਾਣਿਆਂ ਦੀਆ ਰਿਪੋਰਟਾਂ ਆਈਆਂ ਨੈਗੇਟਿਵ

ਬਰਨਾਲਾ ,ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ)-

 ਪਿੰਡ ਬੀਹਲਾ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਦੇ 2 ਮੈਬਰਾਂ ਨੂੰ ਕਰੋਨਾ ਵਾਇਰਸ ਦਾ ਸੱਕ ਦੂਰ ਕਰਨ ਦੇ ਲਈ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਰਜਿੰਦਰਾ ਹਸਪਤਾਲ ਭੇਜ ਦਿੱਤੇ ਸੀ। ਅੱਜ ਉੱਨ੍ਹਾਂ ਦੀ ਰਿਪ੍ਰੋਟ ਨੈਗਟਿਵ ਆ ਗਈ ਹੈ। ਸਿਹਤ ਵਿਭਾਗ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਵਿੱਚ ਜੋ ਕਿ ਸੀ ਐੱਚ ਸੀ ਮਹਿਲ ਕਲਾਂ ਦੇ ਹਨ। ਪਿੰਡ ਬੀਹਲਾ ਦੇ ਜਗਦੀਪ ਸਿੰਘ ਪੁੱਤਰ ਗੁਰਬਚਨ ਸਿੰਘ,ਹਰਪਾਲ ਕੌਰ ਪਤਨੀ ਜਗਦੀਪ ਸਿੰਘ ਦੇ ਕਰੋਨਾ ਵਾਇਰਸ ਸਬੰਧੀ ਦੁਬਾਰਾ ਜੋ ਸੈਂਪਲ ਲਏ ਸੀ ਉਹ ਨੈਗਟਿਵ ਆ ਗਏ ਹਨ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਤੋਂ ਇਕਾਂਤਵਾਸ ਦਾ ਪੋਸਟਰ ਲਾ ਦਿੱਤਾ ਹੈ। ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ, ਰਾਜ ਸਿੰਘ ਸਿਹਤ ਕਰਮਚਾਰੀ ਅਤੇ ਪਿੰਡ ਬੀਹਲਾ ਦੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਵੱਲੋਂ ਪਰਿਵਾਰ ਨੂੰ ਸੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਜਿੰਨਾ ਵੀ ਹੋ ਸਕੇ ਬਗੈਰ ਕੰਮਾਂ ਕਾਰਾਂ ਤੋਂ ਗੁਰੇਜ਼ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ।

ਪਟਿਆਲਾ ਦੇ ਪੁਸਤਕ ਵਿਕਰੇਤਾ ਤੇ ਲੰਗਰ ਵੰਡਣ ਵਾਲੇ ਖਿਲਾਫ ਪਰਚਾ ਦਰਜ

ਦੋਵੇਂ ਵਿਅਕਤੀ ਕੋਰੋਨਾ ਤੋਂ ਪੀੜਤ 

ਕ੍ਰਿਸ਼ਨ ਕੁਮਾਰ ਗਾਬਾ ਅਤੇ ਕ੍ਰਿਸ਼ਨ ਕੁਮਾਰ ਬਾਂਸਲ ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ 

ਪਟਿਆਲਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) 

ਸਥਾਨਕ ਕਿਤਾਬਾਂ ਵਾਲੇ ਬਾਜ਼ਾਰ ਤੇ ਪੁਸਤਕ ਵਿਕਰੇਤਾ ਅਤੇ ਕਰਫ਼ਿਊ ਦੌਰਾਨ ਲੰਗਰ ਵੰਡਣ ਵਾਲੇ ਵਿਅਕਤੀ ਖਿਲਾਫ ਥਾਣਾ ਕੋਤਵਾਲੀ ਪੁਲਿਸ ਨੇ ਕਰਫਿਊ ਦੀ ਉਲੰਘਣਾ ਅਤੇ ਕਰਫਿਊ ਪਾਸ ਦੀ ਦੁਰਵਰਤੋਂ ਸਬੰਧੀ ਮਾਮਲਾ ਦਰਜ ਕਰ ਲਿਆ ਹੈ । ਦੱਸਣਾ ਬਣਦਾ ਹੈ ਕਿ ਉਕਤ ਦੋਵੇਂ ਵਿਅਕਤੀ ਕੋਰੋਨਾ ਤੋਂ ਪੀੜਤ ਹਨ ਅਤੇ ਇਨ੍ਹਾਂ ਤੋਂ ਬਾਅਦ ਹੀ ਪਟਿਆਲਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਗਾਬਾ ਅਤੇ ਕ੍ਰਿਸ਼ਨ ਕੁਮਾਰ ਬਾਂਸਲ ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਵਲ ਸਰਜਨ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜਾਂਚ ਕੀਤੀ ਗਈ ਜਿਸ ਵਿੱਚ ਸਾਹਮਣੇ ਆਇਆ ਕਿ ਇਹ ਦੋਵੇਂ ਵਿਅਕਤੀ ਹੀ ਕਰਫਿਊ ਦੌਰਾਨ ਘਰ ਅਤੇ ਸ਼ਹਿਰ ਤੋਂ ਬਾਹਰ ਘੁੰਮਦੇ ਰਹੇ ਹਨ ਅਤੇ ਇਸੇ ਦੌਰਾਨ ਦੋਵਾਂ ਨੂੰ ਕਰੋਨਾ ਵਾਇਰਸ ਨੇ ਇਨ੍ਹਾਂ ਦੋਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਕੋਰੋਨਾ ਪੀੜਤ ਹੋਣ ਤੋਂ ਬਾਅਦ ਵੀ ਇਹ ਦੋਵੇਂ ਵਿਅਕਤੀ ਅੱਗੇ ਕਈ ਲੋਕਾਂ ਦੇ ਸੰਪਰਕ ਵਿੱਚ ਆਏ ਅਤੇ ਹੋਰ ਲੋਕਾਂ ਨੂੰ ਵੀ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ। ਪਟਿਆਲਾ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ 'ਚ ਅੱਜ ਤੋਂ ਖੁੱਲ੍ਹ ਸਕਣਗੀਆਂ ਏਸੀ-ਕੂਲਰ, ਕਿਤਾਬਾਂ ਦੀਆਂ ਦੁਕਾਨਾਂ

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ
ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ
ਚੰਡੀਗੜ੍ਹ ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਪੰਜਾਬ ਸਰਕਾਰ ਵੱਲੋਂ ਏਸੀ, ਪੱਖੇ, ਕੂਲਰ, ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂ 'ਚ ਛੋਟ ਦੇਣ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਸਨ।

ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ 15 ਅਤੇ 16 ਅਪ੍ਰੈਲ ਨੂੰ ਛੋਟ ਦੇਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਹਰ ਜਾ ਕੇ ਇਹ ਛੋਟ ਦਿੱਤੀ ਜਾ ਰਹੀ ਹੈ ਪਰ, ਹੁਣ ਖ਼ੁਦ ਕੇਂਦਰ ਸਰਕਾਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਛੋਟ ਦੇਣ ਲਈ ਰਾਜ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕਰਨ ਅਵਤਾਰ ਸਿੰਘ ਨੂੰ ਚਿੱਠੀ ਲਿਖੀ ਹੈ। ਨਾਲ ਹੀ ਕੁਝ ਹੋਰ ਸੈਕਟਰਾਂ 'ਚ ਵੀ ਛੋਟ ਦੇ ਦਿੱਤੀ ਹੈ।

ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ

ਕੇਂਦਰ ਸਰਕਾਰ ਨੇ ਗ਼ੈਰ ਕੋਰੋਨਾ ਗ੍ਰਸਤ ਖੇਤਰਾਂ 'ਚ ਹੁਣ ਬੀਜ਼ ਸੋਧ ਦੀ ਸੁਵਿਧਾ, ਸਕੂਲੀ ਕਿਤਾਬਾਂ ਅਤੇ ਪੱਖਿਆਂ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਐਡੀਸ਼ਨਲ ਚੀਫ਼ ਸਕੱਤਰ ਹੋਮ ਸਤੀਸ਼ ਚੰਦਰਾ ਨੇ ਇਕ ਚਿੱਠੀ ਭੇਜ ਕੇ ਇਹ ਮਨਜ਼ੂਰੀ ਦਿੱਤੀ ਹੈ।

ਨਾਲ ਹੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਵੀ ਭੇਜੀ ਹੈ, ਜਿਸ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਪੇਡ ਮੋਬਾਈਲ ਰੀਚਾਰਜ, ਬਰੈੱਡ ਫੈਕਟਰੀ, ਦੁੱਧ ਪ੍ਰੋਸੈਸਿੰਗ ਪਲਾਂਟ, ਆਟਾ, ਦਾਲ, ਚੱਕੀਆਂ ਨੂੰ ਵੀ ਖੋਲ੍ਹਣ ਦੀ ਆਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਅਥਾਰਟੀਜ਼ ਨੂੰ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦਾ ਬਾਰੀਕੀ ਨਾਲ ਅਧਿਐਨ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ।

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਅਤੇ ਕੇਰਲ ਸਰਕਾਰ ਨੂੰ ਇਨ੍ਹਾਂ ਹੀ ਦੁਕਾਨਾਂ ਨੂੰ ਖੋਲ੍ਹਣ ਲਈ ਫਟਕਾਰ ਲਾਈ ਸੀ। ਵਾਰ-ਵਾਰ ਫ਼ੈਸਲੇ ਬਦਲਣ ਦੇ ਚੱਲਦਿਆਂ ਆਮ ਲੋਕਾਂ 'ਚ ਕਾਫ਼ੀ ਦੁਵਿਧਾ ਬਣੀ ਹੋਈ ਹੈ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਿਨ੍ਹਾਂ ਆਦੇਸ਼ਾਂ ਨੂੰ ਮੰਨਦੇ ਹੋਏ ਉਹ ਆਪਣੀਆਂ ਦੁਕਾਨਾਂ ਖੋਲ੍ਹਣ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਰਾਹਤ

ਹੁਣ ਇਸ ਤਰੀਕ ਤੱਕ ਕਰ ਸਕਦੇ ਹੋ ਬਿਜਲੀ ਬਿੱਲ ਦਾ ਭੁਗਤਾਣ

ਪਟਿਆਲਾ ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਕੋਵਿਡ -19 ਮਹਾ ਮਾਰੀ ਚੱਲ ਰਹੇ ਸੰਕਟ ਨੂੰ ਘਟਾਉਣ ਲਈ ਪਾਵਰਕਾਮ ਨੇ ਆਪਣੇ ਬਿਜਲੀ ਖਪਤਕਾਰਾਂ ਨੂੰ ਹੋਰ ਰਾਹਤ ਦਿੱਤੀ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਦੀ ਮਿਤੀ ਮੌਜੂਦਾ ਮਹੀਨਾਵਾਰ ਜਾਂ ਦਮਾਹੀ ਬਿੱਲਾਂ ਨਾਲ 10 ਹਜ਼ਾਰ ਰੁਪਏ ਤੱਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰਾਂ ਅਰਥਾਤ ਸਮਾਲ ਪਾਵਰ (ਐਸਪੀ), ਦਰਮਿਆਨੀ ਸਪਲਾਈ (ਐਮਐਸ) ਅਤੇ ਵੱਡੀ ਸਪਲਾਈ (ਐਲਐਸ) ਤੋਂ ਭੁਗਤਾਨ ਯੋਗ 20 ਮਾਰਚ 2020 ਤੋਂ 9 ਮਈ, 2020 ਤੱਕ ਦਾ ਵਾਧਾ 10 ਮਈ, 2020 ਤੱਕ ਬਿਨਾਂ ਭੁਗਤਾਨ ਸਰਚਾਰਜ ਨਾਲ ਦੀ ਅਦਾਇਗੀ ਦੇ ਕੀਤਾ ਗਿਆ ਹੈ।

ਬੁਲਾਰੇ ਨੇ ਇਹ ਵੀ ਕਿਹਾ ਕਿ ਮੌਜੂਦਾ ਬਿੱਲਾਂ ਦੇ ਮੁਕਾਬਲੇ 21 ਅਪ੍ਰੈਲ 2020 ਅਤੇ 30 ਅਪ੍ਰੈਲ 2020 ਦੇ ਵਿਚਕਾਰ ਆਨਲਾਈਨ ਡਿਜੀਟਲ ਢੰਗਾਂ ਰਾਹੀਂ ਖਪਤਕਾਰਾਂ ਦੁਆਰਾ ਜਮ੍ਹਾ ਕੀਤੀ ਗਈ ਰਕਮ 'ਤੇ ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲ.ਐਸ ਉਦਯੋਗਿਕ ਖਪਤਕਾਰਾਂ ਨੂੰ 1% ਦੀ ਛੋਟ ਦਿੱਤੀ ਜਾਵੇਗੀ। ਇਹ 1 ਫੀਸਦੀ ਦੀ ਛੂਟ ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲਐਸ ਉਦਯੋਗਿਕ ਖਪਤਕਾਰਾਂ ਨੂੰ ਵੀ ਦਿੱਤੀ ਜਾਵੇਗੀ ਜੋ 21 ਅਪ੍ਰੈਲ ਤੋਂ 30,2020 ਦੇ ਵਿਚਕਾਰ ਆਪਣੇ ਮੌਜੂਦਾ ਬਿੱਲਾਂ ਦੀ ਅਦਾਇਗੀ ਅਤੇ ਜਾਂ ਬਕਾਏ ਦੀ ਅੰਸ਼ ਅਦਾਇਗੀ ਕਰਦੇ ਹਨ। ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲਐਸ ਉਦਯੋਗਿਕ ਜਿਨ੍ਹਾਂ ਨੂੰ ਆਪਣੇ ਬਿੱਲਾਂ ਦੀ ਪੇਸ਼ਗੀ ਅਦਾਇਗੀ ਕੀਤੀ ਹੈ ਨੂੰ 1 ਫੀਸਦੀ ਦੀ ਛੋਟ ਦਿੱਤੀ ਜਾਵੇਗੀ ਅਤੇ ਛੋਟ ਦੀ ਰਕਮ ਨੂੰ ਖਪਤਕਾਰਾਂ ਦੇ ਅਗਲੇ ਬਿੱਲ ਵਿਚ ਅਡਜਸਟ ਕੀਤਾ ਜਾਵੇਗਾ। ਬੁਲਾਰੇ ਨੇ ਇਹ ਵੀ ਦੱਸਿਆ ਕਿ 1 ਤੋਂ 10 ਮਈ 2020 ਦੌਰਾਨ ਭੁਗਤਾਨ ਕਰਨ ਵਾਲੇ ਖਪਤਕਾਰਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਜੇ ਖਪਤਕਾਰਾਂ ਵਲੋਂ 10 ਮਈ 2020 ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਦੇਰ ਨਾਲ ਅਦਾਇਗੀ ਸਰਚਾਰਜ ਅਤੇ ਵਿਆਜ ਵਸੂਲਿਆ ਜਾਵੇਗਾ।

ਧਰਤੀ ਦਿਵਸ ਤੇ ਵਿਸ਼ੇਸ਼ ✍️ਗਗਨਦੀਪ ਕੌਰ

ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ। 

ਧਰਤੀ ਦੀ ਤਪਸ਼ ਦਿਨੋ ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ,  ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਅੱਜ ਕਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ "ਕਿ ਐ ਇਨਸਾਨ ਜੇ ਤੂੰ  ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ" ਆਓ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਏ। ਕੁਦਰਤ ਨਾਲ ਇਕਮਿਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ।

ਅਧਿਆਪਕਾ ਗਗਨਦੀਪ ਕੌਰ

ਜ਼ਿਲੇ ਵਿਚ ਹੁਣ ਤੱਕ 35225 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ 

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕਪੂਰਥਲਾ ਜ਼ਿਲੇ ਵਿਚ ਅੱਜ ਵੱਖ-ਵੱਖ ਏਜੰਸੀਆਂ ਵੱਲੋਂ 8117 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਅਤੇ ਹੁਣ ਤੱਕ ਜ਼ਿਲੇ ਵਿਚ 35225 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਪਨਗ੍ਰੇਨ ਵੱਲੋਂ 1411 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 2120 ਮੀਟਿ੍ਰਕ ਟਨ, ਪਨਸਪ ਵੱਲੋਂ 1133 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 2071 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 1382 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤਰਾਂ ਹੁਣ ਤੱਕ ਪਨਗ੍ਰੇਨ ਵੱਲੋਂ 9051 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 10017 ਮੀਟਿ੍ਰਕ ਟਨ, ਪਨਸਪ ਵੱਲੋਂ 6926 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 6618 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 2613 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਜ਼ਿਲੇ ਦੇ ਸਾਰੇ 98 ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਰਦਾਨੇ ਆਦਿ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਤਾਇਨਾਤ ਟੀਮਾਂ ਵੱਲੋਂ ਖ਼ਰੀਦ ਪ੍ਰਕਿਰਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਪੁਲਿਸ ਤੋਂ ਇਲਾਵਾ ਜੀ. ਓ. ਜੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਮਦਦ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ਵਿਚ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਹੋਰਨਾਂ ਜ਼ਿਲਿਆਂ ’ਚੋਂ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਵਾਲਿਆਂ ਦੀ ਹੋਵੇਗੀ ਥਰਮਲ ਸਕਰੀਨਿੰਗ 

20 ਅੰਤਰ-ਜ਼ਿਲਾ ਨਾਕਿਆਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਹੋਵੇਗੀ ਸਕਰੀਨਿੰਗ

 

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪਿਛਲੇ ਕੁਝ ਦਿਨਾਂ ਵਿਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਸਕਰੀਨਿੰਗ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਅੰਤਰ ਜ਼ਿਲਾ ਹੱਦਾਂ ’ਤੇ ਸਥਿਤ 20 ਚੈੱਕ ਪੁਆਇੰਟਾਂ/ਨਾਕਿਆਂ ’ਤੇ ਕੀਤੀ ਜਾਵੇਗੀ। 

  ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਸਕਰੀਨਿੰਗ ਜੱਲੋਵਾਲ (ਕਪੂਰਥਲਾ-ਨਕੋਦਰ ਰੋਡ), ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਜੈ ਰਾਮ ਪੁਰ (ਕਾਲਾ ਸੰਘਿਆਂ-ਜਲੰਧਰ ਰੋਡ), ਬੱਸ ਸਟੈਂਡ ਕੌਲਪੁਰ (ਕਪੂਰਥਲਾ-ਕੁਲਾਰ ਰੋਡ) ਅਤੇ ਡੈਣਵਿੰਡ (ਕਪੂਰਥਲਾ-ਕੁਲਾਰ ਰੋਡ) ਵਿਖੇ ਹੋਵੇਗੀ। 

ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਸਕਰੀਨਿੰਗ ਬਿਆਸ ਪੁਲ/ਗੋਇੰਦਵਾਲ ਪੁਲ (ਕਪੂਰਥਲਾ-ਗੋਇੰਦਵਾਲ ਰੋਡ), ਅੱਡਾ ਦੀਪੇਵਾਲ (ਸੁਲਤਾਨਪੁਰ ਲੋਧੀ-ਲੋਹੀਆਂ ਰੋਡ), ਅੱਡਾ ਤਾਸ਼ਪੁਰ (ਸੁਲਤਾਨਪੁਰ ਲੋਧੀ-ਮਲਸੀਆਂਰੋਡ), ਫਰੀਦ ਸਰਾਏ ਭੱਠਾ (ਸੁਲਤਾਨਪੁਰ ਲੋਧੀ-ਫਰੀਦ ਸਰਾਏ ਗਿੱਦੜਪਿੰਡੀ ਰੋਡ) ਅਤੇ ਟੀ-ਪੁਆਇੰਟ ਵਾਟਾਂਵਾਲੀ (ਕਬੀਰਪੁਰ-ਗਿੱਦੜਪਿੰਡੀ ਰੋਡ) ਵਿਖੇ ਹੋਵੇਗੀ। 

ਭੁਲੱਥ ਸਬ-ਡਵੀਜ਼ਨ ਵਿਚ ਇਹ ਨਾਕੇ ਟੀ-ਪੁਆਇੰਟ ਮੱਲੀਆਂ ਮੋੜ ਰਾਮਗੜ ਭੁਲੱਥ (ਭੁਲੱਥ-ਕਰਤਾਰਪੁਰ ਰੋਡ), ਅੱਡਾ ਦਿਆਲਪੁਰ (ਸੁਭਾਨਪੁਰ-ਜਲੰਧਰ ਰੋਡ), ਟੋਲ ਪਲਾਜ਼ਾ ਜੀ. ਟੀ ਰੋਡ, ਢਿਲਵਾਂ (ਸੁਭਾਨਪੁਰ-ਅੰਮਿ੍ਰਤਸਰ ਰੋਡ), ਚੌਕ ਪੱਠਾ ਭਟਨੂਰਾ ਭੁਲੱਥ (ਭੁਲੱਥ-ਭੋਗਪੁਰ ਰੋਡ) ਅਤੇ ਅੱਡਾ ਸਰੂਪਵਾਲ (ਬੇਗੋਵਾਲ-ਟਾਂਡਾ ਰੋਡ) ਵਿਖੇ ਹੋਣਗੇ। 

ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਸਕਰੀਨਿੰਗ ਪਿੰਡ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਚਾਚੋਕੀ ਪੁਲੀ (ਫਗਵਾੜਾ-ਗੋਰਾਇਆ ਰੋਡ), ਰਿਹਾਣਾ ਜੱਟਾਂ (ਫਗਵਾੜਾ-ਹੁਸ਼ਿਆਰਪੁਰ ਰੋਡ) ਅਤੇ ਮਾਇਓ ਪੱਟੀ (ਰਾਵਲਪਿੰਡੀ-ਪਾਂਸ਼ਟ-ਹੁਸ਼ਿਆਰਪੁਰ ਰੋਡ) ਵਿਖੇ ਹੋਵੇਗੀ। 

ਸਾਰੇ ਅੰਤਰ-ਜ਼ਿਲਾ ਨਾਕਿਆਂ ’ਤੇ ਇਹ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕੋਰੋਨਾ ਖਿਲਾਫ਼ ਜੰਗ ਜਾਰੀ, ਹਰ ਕੋਈ ਆਪਣੇ ਤਰੀਕੇ ਨਾਲ ਬਾਖੂਬੀ ਨਿਭਾਅ ਰਿਹਾ ਜਿੰਮੇਵਾਰੀ

ਸ੍ਰੀਲੰਕਾ ਜਾਣ ਵਾਲੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸਿਹਤ ਵਿਭਾਗ ਕਪੂਰਥਲਾ ਵੱਲੋਂ ਕੋਰੋਨਾ ਖਿਲਾਫ਼ ਜੰਗ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਵਾਇਰਸ ਦਾ ਨਿਪਟਾਰਾ ਨਾ ਹੋ ਜਾਵੇ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜ਼ਲ ਸ਼ੇਖ ਦੀਆਂ ਦੋਵੇਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਸ ਨੂੰ 14 ਦਿਨਾਂ ਲਈ ਸੈਨਿਕ ਰੈਸਟ ਹਾੳੂਸ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਚੌਹਾਨ ਦੀ ਹਾਲਤ ਵੀ ਸਥਿਰ ਹੈ। ਉਨਾਂ ਦੱਸਿਆ ਕਿ ਨੀਤੂ ਚੌਹਾਨ ਦੇ 162 ਹਾਈ ਕਾਨਟੈਕਟਸ ਵਿਚ ਆਏ ਲੋਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। 

ਸ੍ਰੀਲੰਕਾ ਜਾ ਰਹੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ :

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਐਲ. ਪੀ. ਯੂ ਦੇ ਸ੍ਰੀਲੰਕਾ ਦੇ ਵਿਦਿਆਰਥੀ ਵਿਸ਼ੇਸ਼ ਫਲਾਈਟ ਰਾਹੀਂ ਅੰਮਿ੍ਰਤਸਰ ਤੋਂ ਸ੍ਰੀਲੰਕਾ ਰਵਾਨਾ ਹੋ ਰਹੇ ਹਨ। ਉਨਾਂ ਦੱਸਿਆ ਕਿ ਐਲ. ਪੀ. ਯੂ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨੂੰ ਇਨਾਂ ਵਿਦਿਆਰਥੀਆਂ ਦੀ ਸਕਰੀਨਿੰਗ ਲਈ ਲਿਖਿਆ ਗਿਆ ਸੀ। ਇਸ ਤਹਿਤ ਸਿਹਤ ਵਿਭਾਗ ਵੱਲੋਂ 102 ਵਿਦਿਆਰਥੀਆਂ ਦੀ ਸਕਰੀਨਿੰਗ ਤੇ ਮੈਡੀਕਲ ਕੀਤਾ ਗਿਆ, ਜਿਨਾਂ ਵਿਚੋਂ 70 ਵਿਦਿਆਰਥੀ ਐਲ. ਪੀ. ਯੂ ਦੇ ਅੰਦਰ ਰਹਿੰਦੇ ਸਨ ਅਤੇ 32 ਲਾਅ ਗੇਟ ਦੇ ਬਾਹਰ ਪੀ. ਜੀ ਵਿਚ ਰਹਿ ਰਹੇ ਹਨ। 

ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੀ ਹੈ ਫੇਸ ਪ੍ਰੋਟੈਕਸ਼ਨ ਸ਼ੀਲਡ :

ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ ਕਰਕੇ ਇਸ ਜੰਗ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸ਼ੀਲਡ ਖਾਂਸੀ, ਛਿੱਕ ਦੇ ਡ੍ਰਾਪ ਲੈਟਸ ਤੋਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਸੰਤੋਸ਼, ਪਿ੍ਰਅੰਕਾ, ਬਲਜੀਤ ਅਤੇ ਏ. ਐਨ. ਐਮਜ਼, ਸ਼ਰਨਜੀਤ, ਬਲਬੀਰ ਕੌਰ, ਰਜਿੰਦਰ, ਰਮਿੰਦਰ, ਅਵਨੇਸ਼ ਤੇ ਰਜਨੀ ਵੱਲੋਂ ਆਪਣੀ ਰੂਟੀਨ ਦੀ ਡਿੳੂਟੀ ਦੇ ਨਾਲ-ਨਾਲ ਇਹ ਡਿੳੂਟੀ ਵੀ ਨਿਭਾਅ ਰਹੀਆਂ ਹਨ।

ਡਾ. ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈ ਰਿਸਕ ਕਾਨਟੈਕਟ ਸਟਾਫ ਦੇ ਰੈਪਿਡ ਟੈਸਟ ਕਿੱਟ ਰਾਹੀਂ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਪੁਲਿਸ ਮੁਲਾਜ਼ਮ, ਜਿਹੜੇ ਕਿ ਕੋਰੋਨਾ ਖਿਲਾਫ਼ ਡਟੇ ਹੋਏ ਹਨ, ਦੀਆਂ ਲਿਸਟਾਂ ਮੰਗਵਾ ਕੇ ਉਨਾਂ ਦੇ ਟੈਸਟ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਕਰਵਾਏ ਜਾਣਗੇ। ਉਨਾਂ ਲੋਕਾਂ ਨੂੰ ਵੀ ਸੋਸ਼ਲ ਡਿਸਟੈਂਸ ਯਕੀਨੀ ਬਣਾਉਣ, ਘਰੋਂ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਮਰੀਜ਼ ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਉਸ ਦੀ ਸੂਚਨਾ ਦਿੱਤੀ ਜਾਵੇ, ਤਾਂ ਜੋ ਸਿਹਤ ਵਿਭਾਗ ਵੱਲੋਂ ਸਮੇਂ ’ਤੇ ਕਾਰਵਾਈ ਕੀਤੀ ਜਾ ਸਕੇ ਤੇ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 

ਫੋਟੋ :- ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡਾਂ ਤਿਆਰ ਕੀਤੇ ਜਾਣ ਦਾ ਦਿ੍ਰਸ਼।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਖਿਲਾਫ਼ ਲੜੀ ਜਾ ਰਹੀ ਹੈ ਜੰਗ-ਆਂਗਰਾ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ).

ਵਧੀਕ ਡਿਪਟੀਕ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਵਿਡ-19 ਦੀ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਲਾਕਡਾੳੂਨ ਦੌਰਾਨ ਜ਼ਿਲੇ ਦੇ 5 ਬਲਾਕਾਂ ਦੀਆਂ 546 ਪੰਚਾਇਤਾਂ ਵਿਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਅਧੀਨ ਸਟਾਫ ਵੱਲੋਂ ਸਮੂਹ ਪਿੰਡਾਂ ਵਿਚ ਸੋਡੀਅਮ ਹਾਈਪੋਕਲੋਰਾਈਟ ਦਾ ਸਪਰੇਅ ਕਰਵਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸੁੱਕੇ ਰਾਸ਼ਨ ਦੀ ਵੰਡ ਕਰਵਾ ਕੇ, ਗ੍ਰਾਮ ਪੰਚਾਇਤਾਂ ਅਤੇ ਉਨਾਂ ਦੇ ਸਰਪੰਚਾਂ ਵੱਲੋਂ ਸਰਕਾਰ ਵੱਲੋਂ ਪ੍ਰਾਪਤ ਰਾਸ਼ਨ ਨੂੰ ਲੋੜਵੰਦ ਘਰਾਂ ਤੱਕ ਪਹੁੰਚਾ ਕੇ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਕੋਰੋਨਾ ਤੋਂ ਬਚਣ ਲਈ ਢੁਕਵੀਂ ਜੰਗ ਲੜੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲਾ ਪ੍ਰੀਸ਼ਦ ਅਧੀਨ ਤਾਇਨਾਤ ਰੂਰਲ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਪਿੰਡਾਂ ਦੀ ਆਮ ਜਨਤਾ ਲਈ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਉਨਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਆਪਣੀਆਂ ਡਿਸਪੈਂਸਰੀਆਂ ਦੇ ਨਾਲ-ਨਾਲ ਕੋਵਿਡ-19 ਤਹਿਤ ਜ਼ਿਲਾ ਪੱਧਰ ’ਤੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰਾਂ ’ਤੇ ਵੀ ਡਿੳੂਟੀ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਖੇਤਰ ਵਿਚ ਰਹਿ ਰਹੀ ਆਮ ਜਨਤਾ ਲਈ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ਵਿਚ ਆਰ. ਐਮ. ਓਜ਼ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਆਮ ਜਨਤਾ ਸਿਹਤ ਸੁਵਿਧਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਮੋਬਾਈਲ ਰਾਹੀਂ ਬਲਾਕ ਸੁਲਤਾਨਪੁਰ ਲੋਧੀ ਦੇ ਦਰਿਆ ਪਾਰ ਦੇ ਪਿੰਡਾਂ ਵਿਚ ਸਿਹਤ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ।

ਸ੍ਰੀ ਆਂਗਰਾ ਨੇ ਦੱਸਿਆ ਕਿ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ’ਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਦਵਾਈ ਦੀ ਲੋੜ ਹੈ, ਤਾਂ ਉਹ ਨੇੜੇ ਦੀ ਸਰਕਾਰੀ ਡਿਸਪੈਂਸਰੀ/ਸਬਸਿਡਰੀ ਹੈਲਥ ਸੈਂਟਰ ਵਿਚ ਜਾ ਕੇ ਮੌਕੇ ’ਤੇ ਹਾਜ਼ਰ ਡਾਕਟਰ ਜਾਂ ਮੈਡੀਕਲ ਫਾਰਮਾਸਿਸਟ ਨੂੰ ਚੈੱਕਅੱਪ ਕਰਵਾ ਕੇ ਦਵਾਈ ਲੈ ਸਕਦਾ ਹੈ। ਉਨਾਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ ਲਈ ਕਿਹਾ ਗਿਆ ਅਤੇ ਅਪੀਲ ਕੀਤੀ ਗਈ। ਉਨਾਂ ਕਿਹਾ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਆਪਣੇ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬੁਖਾਰ, ਖਾਂਸੀ ਜਾਂ ਕਿਸੇ ਵੀ ਤਰਾਂ ਕੋਵਿਡ-19 ਦੇ ਲੱਛਣ ਪਾਏ ਜਾਣ ’ਤੇ ਸਰਕਾਰੀ ਡਿਸਪੈਂਸਰੀ ਵਿਚ ਸੰਪਰਕ ਕੀਤਾ ਜਾਵੇ, ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਸਮੇਂ ’ਤੇ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕੇ। 

ਫੋਟੋ : -ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਗ੍ਰਾਮ ਪੰਚਾਇਤ ਪੱਧਰ ਦੇ ਸੇਵਾ ਕੇਂਦਰਾਂ ਵਿਚ ਆਮ ਜਨਤਾ ਨੂੰ ਮਿਲਣਗੀਆਂ ਕੇਵਲ ਚਾਰ ਸੇਵਾਵਾਂ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ 19 ਅਪ੍ਰੈਲ ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਜ਼ਿਲਾ ਮੈਨੇਜਰ, ਸੀ. ਐਸ. ਸੀ ਕਪੂਰਥਲਾ ਨੂੰ ਹਦਾਇਤ ਕੀਤੀ ਹੈ ਕਿ ਗ੍ਰਾਮ ਪੰਚਾਇਤ ਪੱਧਰ ਦੇ ਸੇਵਾ ਕੇਂਦਰਾਂ ਵਿਚ ਆਮ ਜਨਤਾ ਨੂੰ ਸਿਰਫ ਚਾਰ ਸੇਵਾਵਾਂ (ਡੀ. ਜੀ. ਪੇਅ, ਬਿੱਲ ਪੇਮੈਂਟ, ਗੈਸ ਸਿਲੰਡਰ ਬੁਕਿੰਗ ਅਤੇ ਟੈਲੀ ਮੈਡੀਸਨ) ਦੀ ਸਹੂਲਤ ਹੀ ਦਿੱਤੀ ਜਾਵੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨਾਂ ਸੈਂਟਰਾਂ ਵਿਚ ਉਪਰੋਕਤ ਚਾਰ ਸੇਵਾਵਾਂ ਤੋਂ ਇਲਾਵਾ ਹੋਰ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ ਅਤੇ ਇਹ ਸੈਂਟਰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਖੋਲੇ ਜਾਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਅਦਾਰਾ ਇਹ ਯਕੀਨੀ ਬਣਾਏਗਾ ਕਿ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਾਫ਼-ਸਫ਼ਾਈ ਤੇ ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਵਿਸ਼ਵ ਧਰਤੀ ਦਿਵਸ ਤੇ ਵਿਸੇਸ-

ਅੱਜ ਵਿਸ਼ਵ ਧਰਤੀ ਦਿਵਸ ਵਿਸੇਸ ਯੋਗਦਾਨ ਵਲੋਂ -   ✍️ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ II  ਵਿਸ਼ਵ ਧਰਤੀ ਦਿਵਸ ✍️ਹਰਨਰਾਇਣ ਸਿੰਘ ਮੱਲੇਆਣਾ  II ਸਲੇਮਪੁਰੀ ਦੀ ਚੂੰਢੀ✍️ ਸੁਖਦੇਵ ਸਿੰਘ ਸਲੇਮਪੁਰੀ II ਚੰਦ ਅਤੇ ਤਾਰੇ✍️ ਅਮਰਜੀਤ ਸਿੰਘ ਗਰੇਵਾਲ II ਦੁਨੀਆ ਵਿੱਚ ਵਸਣ ਵਾਲੀ ਲੁਕਾਈ ਨੂੰ ਸੁਨੇਹਾ✍️ ਅਮਨਜੀਤ ਸਿੰਘ ਖਹਿਰਾ II ਵਿਸੇਸ ਸੇਵਾਮਾ _ਮਨਜਿੰਦਰ ਸਿੰਘ ਗਿੱਲ