ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ।
ਧਰਤੀ ਦੀ ਤਪਸ਼ ਦਿਨੋ ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ, ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਅੱਜ ਕਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ "ਕਿ ਐ ਇਨਸਾਨ ਜੇ ਤੂੰ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ" ਆਓ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਏ। ਕੁਦਰਤ ਨਾਲ ਇਕਮਿਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ।
ਅਧਿਆਪਕਾ ਗਗਨਦੀਪ ਕੌਰ