ਭ੍ਰਿਸਟਚਾਰ ਆਸ਼ੂ ਨੂੰ ਕੈਪਟਨ ਸਰਕਾਰ ਮੰਤਰੀ ਮੰਡਲ ਵਿੱਚੌ ਬਾਹਰ ਕੱਢਣ ਨਹੀ ਤਾਂ ਆਮ ਆਦਮੀ ਪਾਰਟੀ ਸੂਬੇ ਵਿੱਚ ਧਰਨੇ ਦੇਵੇਗੀ:ਵਿਧਇਕਾ ਸਰਵਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ) ਕੈਪਟਨ ਸਰਕਾਰ ਦੇ ਕੈਬਟਿਨ ਮੰਤਰੀ ਭਾਰਤ ਭੂਸਨ ਦੀ ਸਮੂਲੀਅਤ ਨੂੰ ਲੈ ਕੇ ਉਸ ਨੂੰ ਮੰਤਰੀ ਮੰਡਲ ਵਿੱਚੌ ਬਾਹਰ ਕੱਢਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਭ੍ਰਿਸ਼ਟਚਾਰੀ ਮੰਤਰੀ ਉੱਤੇ ਕੋਈ ਕਾਰਵਾਈ ਨਹੀ ਕਰਦੇ ਤਾਂ ਆਮ ਆਦਮੀ ਪਾਰਟੀ ਸੂਬੇ ਭਰ ਵਿੱਚ ਧਰਨੇ ਲਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਰਾਉ ਹਲਕਾ ਦੀ ਵਿਧਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਏ ਉਨ੍ਹਾਂ ਕਿਹਾ ਕਿਹਾ ਕਿ ਪਿਛਲੇ ਦਿਨੀ ਹੋਏ ਗਰੈਡ ਮੈਨਰ ਹੋਮ ਲੈਂਡ ਸਕੈਮ ਵਿੱਚ ਕੈਬਨਿਟ ਮੰਤਰੀ ਆਸ਼ੂ ਦੀ ਸਿੱਧੀ ਸ਼ਮੂਲੀਅਤ ਜ਼ਾਹਿਰ ਹੋਈ ਹੈ। ਇਸ ਮਗਰੋ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੁਆਰਾ ਕਰਵਾਈ ਗਈ ਜਾਂਚ ਪੜਤਾਲ ਵਿੱਚ ਆਸ਼ੂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।ਵਿਧਇਕਾ ਮਾਣੰੂਕੇ ਨੇ ਕਿਹਾ ਕਿ ਅਤੀ ਮੰਦਭਾਗਾ ਹੈ ਕਿ ਮੰਤਰੀ ਸ਼ਮੂਲੀਅਤ ਦੀ ਜਾਂਚ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਵੀ ਮੰਤਰੀ ਵੱਲੋ ਡਰਾਇਆ ਅਤੇ ਧਮਕਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮੰਤਰੀ ਵਲੋ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਆਡੀੳ ਮੀਡੀਆ ਵਿੱਚ ਕਾਫੀ ਸਮੇ ਤੋ ਚਕ ਰਹਆਂਿ ਹਨ ਪੰ੍ਰਤੂ ਕੈਪਟਨ ਸਰਕਾਰ ਅੱਖਾਂ ਮੀਚੀ ਕੇ ਬੈਠੀ ਹੈ।ਬੀਬੀ ਮਾਣੰੂਕੇ ਦੋਸ਼ ਲਗਾਇਆ ਹੈ ਕਿ ਮੰਤਰੀ ਆਸੂ ਸਰਕਾਰ ਦੀ ਸ਼ਹਿ ਤੇ ਨਿਯਮਾਂ ਦੀਆਂ ਧੱਜੀਆਂ ਉਡ ਰਹੇ ਹਨ ਅਥੇ ਬਿਨਾਂ ਕਿਸੇ ਡਰ ਤੋ ਭ੍ਰਿਸਟਾਚਾਰ ਨੂੰ ੜਧਾਵਾ ਦੇ ਰਹੇ ਹਨ।ਬੀਬੀ ਮਾਣੰੂਕੇ ਨੇ ਕਿਹਾ ਕਿ ਲੋਕਾਂ ਸਭਾ ਚੋਣਾਂ ਤੋ ਪਹਿਲਾਂ ਸੂਬੇ ਵਿੱਚੌ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਵਾਅਦੇ ਤੋ ਮੁਕਰੇ ਰਹੇ ਹਨ ਨਾਲ ਹੀ ਉਨਾਂ ਕਿਹਾ ਕਿ ਮੰਤਰੀ ਆਸ਼ੂ ਨੂੰ ਮੰਤਰੀ ਮੰਡਲ ਵਿਚੌ ਕੱਢਣ ਨਹੀ ਤਾਂ ਪਾਰਟੀ ਵਲੋ ਆਉਣ ਵਾਲੇ ਸਮੇ ਵਿੱਚ ਮੰਤਰੀ ਖਿਲਾਫ ਧਰਨੇ ਲਾਏ ਜਾਣਗੇ।