ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਕਿਸਾਨ ਆਗੂ ਬਚਿੱਤਰ ਕੌਰ ਦੀ ਅਗਵਾਈ ਵਿਚ ਕੀਤਾ ਗਿਆ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਸਿੱਧਵਾਂ ਬੇਟ  ( ਜਸਮੇਲ ਗਾਇਬ)

ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਲਿਆਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਜਿਸ ਵਿਚ ਛੇ ਮਹੀਨੇ ਪੂਰੇ ਹੋਣ ਤੇ ਸੰਯੁਕਤ ਮੋਰਚੇ ਵੱਲੋਂ ਅੱਜ 26 ਮਈ  ਦਰ ਦਿਨ ਰੋਸ ਦਿਵਸ ਵਜੋਂ ਮਨਾਉਣ ਲਈ ਅਪੀਲ ਕੀਤੀ ਗਈ ਸੀ ਇਸੇ ਤਹਿਤ ਤੇ ਪਿੰਡ ਤਲਵੰਡੀ ਮੱਲੀਆਂ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ  ਕਿਸਾਨ ਆਗੂ ਬਚਿੱਤਰ ਕੌਰ  ਸਕੱਤਰ ਦੀ ਅਗਵਾਈ ਵਿੱਚ  ਪਿੰਡ ਵਿੱਚ ਲੋਕ ਆਪਣੇ ਘਰਾਂ ਅਤੇ ਗੱਡੀਆਂ ਦੇ ਕਾਲ਼ੇ ਝੰਡੇ ਲਗਾ ਕੇ ਮੋਦੀ ਸਰਕਾਰ ਵਿਰੁੱਧ ਰੋਸ ਜਤਾਇਆ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਸਮੇਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਮੀਨਾ ਖੋਹਣ ਅਤੇ ਅੰਬਾਨੀ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਜੋ ਕਾਲੇ ਕਾਨੂੰਨ ਲਿਆਂਦੇ ਗਏ ਉਹ ਦੇਸ਼ ਦੇ ਹਰ ਵਰਗ ਦੇ ਲੋਕਾਂ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ ।ਉਨ੍ਹਾਂ ਕਾਲੇ ਦਿਵਸ ਦਾ ਪੂਰਨ ਤੌਰ ਤੇ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਮੋਦੀ ਹਕੂਮਤ ਨੇ ਤਿੱਨ ਖੇਤੀ ਦੇ ਕਾਲੇ ਕਾਨੂੰਨ ਨੂੰ ਰੱਦ ਨਹੀਂ ਕੀਤੇ ਤਾਂ ਕਿਸਾਨ ਵਿਰੋਧੀ ਫੈਸਲੇ ਭਾਜਪਾ ਦਾ ਪਤਨ ਦਾ ਕਾਰਨ ਬਣਨਗੇ।ਮਨਜੀਤ ਕੌਰ ਕੈਸ਼ੀਅਰ ਕੁਲਦੀਪ ਕੌਰ ਮੀਤ ਪ੍ਰਧਾਨ ਜਗਦੀਪ ਮੈਡਮ ਕਰਮਜੀਤ ਹਰਪ੍ਰੀਤ ਕੌਰ ਭਜਨ ਕੌਰ,ਪ੍ਰਕਾਸ਼ ਕੌਰ ਕਰਮਜੀਤ ਕੌਰ, ਸ਼ਰਨਜੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਛਿੰਦਰਪਾਲ ਕੌਰ,ਜਸਵਿੰਦਰ ਕੌਰ, ਬੀਰਪਾਲ ਕੌਰ,ਰਾਮ ਸਿੰਘ, ਮੁਖਤਿਆਰ ਸਿੰਘ,ਦੇਵ ਸਿੰਘ ਜੱਸੀ ਰਣਜੀਤ ਸਿੰਘ ਜੀਤਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ ।