You are here

ਪੰਜਾਬ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 7 ਪੋਹ (22 ਦਸੰਬਰ, 2019)

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਗੌਰਵਮਈ ਸ਼ਹੀਦੀ ਸਾਕੇ ਦਾ ਦੂਸਰਾ ਦਿਨ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 7 ਪੋਹ (22 ਦਸੰਬਰ, 2019)

 ਅੱਜ ਦੇ ਦਿਨ, ਸਿੱਖਾਂ ਅਤੇ ਜ਼ਾਲਮ ਹਾਕਮਾਂ (ਮੁਗਲ ਸਰਕਾਰ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ) ਵਿਚਕਾਰ ਭਿਆਨਕ ਯੁੱਧ ਹੋਇਆ। ਇਸ ਯੁੱਧ ਦੌਰਾਨ ਹਨੇਰੀ, ਮੀਂਹ ਅਤੇ ਝੱਖੜ ਝੁੱਲ ਰਹੇ ਸਨ ਅਤੇ ਸਰਸਾ ਨਦੀ ਦਾ ਪਾਣੀ ਠਾਠਾਂ ਮਾਰ ਰਿਹਾ ਸੀ। ਇਸ ਸਮੇਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਇਸ ਕਠਿਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਨਾਲ ਲੈ ਕੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚੱਲ ਪਏ। ਰਾਹ ਵਿੱਚ ਉਹ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਪਹੁੰਚੇ। ਇਹ ਰਾਤ ਉਨ੍ਹਾਂ ਨੇ ਇਸੇ ਛੰਨ ਵਿੱਚ ਬਤੀਤ ਕੀਤੀ।

ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ) ਚਾਲ਼ੀ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਲੇ ਗਏ।

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਮੁਸੀਬਤਾਂ ਦੇ ਸਮੇਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਗੁਰਬਾਣੀ ਦਾ ਆਸਰਾ ਲੈ ਕੇ ਪਰਮਾਤਮਾ ਨੂੰ ਅੰਗ ਸੰਗ ਜਾਣਦਿਆਂ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ।

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅਮਨਜੀਤ ਸਿੰਘ ਖਹਿਰਾ

6 ਪੋਹ (21 ਦਸੰਬਰ) ਗੌਰਵਮਈ ਸਿੱਖ ਇਤਿਹਾਸ ਦਾ ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ ਅਰੰਭ ਹੁੰਦਾ ਹੈ

ਮਿਤੀ: 6 ਪੋਹ (21 ਦਸੰਬਰ, 2019)  ਦਿਨ ਦਾ  ਸਿੱਖ ਇਤਿਹਾਸ

ਪਿਛੋਕੜ: ਵਜ਼ੀਰ ਖ਼ਾਨ ਦੁਆਰਾ ਭੇਜੇ ਗਏ ਪੈਗ਼ਾਮ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਵਿੱਚ ਸਮਝੌਤਾ ਹੋਣ ਉਪਰੰਤ ਉਨ੍ਹਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਉੱਤੇ ਧਾਵਾ ਬੋਲ ਦਿੱਤਾ ਸੀ ਅਤੇ ਜੰਗ ਚੱਲ ਰਹੀ ਸੀ। 

6 ਮਹੀਨੇ ਬੀਤ ਗਏ, ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿੱਚ ਬਿਮਾਰੀ ਫੈਲਣ ਲੱਗ ਪਈ।

ਕਿਲ੍ਹੇ ਵਿੱਚ ਰਹਿ ਰਹੇ ਸਿੰਘਾਂ ਕੋਲ ਵੀ ਖਾਣ-ਪੀਣ ਦਾ ਸਮਾਨ ਮੁੱਕਣ ਲੱਗਾ। ਅੱਤ ਦੀ ਸਰਦੀ ਵਿੱਚ ਉਨ੍ਹਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜ੍ਹਾ ਰਹਿ ਗਿਆ। 

ਇਸ ਔਖੇ ਸਮੇਂ ਦੌਰਾਨ 40 ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ 'ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ ' ਅਤੇ ਕਿਲ੍ਹਾ ਛੱਡ ਕੇ ਚਲੇ ਗਏ। 

ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਸਿੱਖ ਚੁੱਪ-ਚਾਪ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਪਹਾੜੀ ਰਾਜੇ ਅਤੇ ਮੁਗ਼ਲ ਸੈਨਾ ਉਨ੍ਹਾਂ ਤੇ ਹਮਲਾ ਨਹੀਂ ਕਰੇਗੀ। ਆਪਣੇ ਵਾਅਦਿਆਂ ਦਾ ਭਰੋਸਾ ਦਿਵਾਉਣ ਲਈ ਮੁਗਲਾਂ ਅਤੇ ਹਿੰਦੂ ਰਾਜਿਆਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਵੀ ਖਾਧੀਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੁਗਲਾਂ ਅਤੇ ਹਿੰਦੂ ਰਾਜਿਆਂ ਦੀ ਮਾੜੀ ਨੀਅਤ ਦੇ ਜਾਣੂ ਸਨ ਪਰ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਲ੍ਹਾ ਖਾਲੀ ਕਰ ਦੇਣ ਦਾ ਪ੍ਰਸਤਾਵ ਪਰਵਾਨ ਕਰ ਲਿਆ। 

ਇਸ ਦੌਰਾਨ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਦੇ ਜਥੇ ਨਾਲ ਅੱਗੇ-ਅੱਗੇ ਅਤੇ ਵੱਡੇ ਸਾਹਿਬਜ਼ਾਦੇ ਸਾਰੇ ਸਿੰਘਾਂ ਦੇ ਪਿੱਛੇ-ਪਿੱਛੇ ਜਥੇ ਦੀ ਰਾਖੀ ਕਰਦੇ ਚੱਲ ਪਏ। 

 ਵਜ਼ੀਰ ਖ਼ਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਅਤੇ ਸਿੰਘ ਕਿਲ੍ਹਾ ਖਾਲੀ ਕਰ ਕੇ ਜਾ ਰਹੇ ਹਨ ਤਾਂ ਉਸਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੇ ਤੋਂ ਸਿੰਘਾਂ ਤੇ ਹਮਲਾ ਬੋਲ ਦਿੱਤਾ।

ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘ ਸ਼ਾਂਤੀ ਅਤੇ ਦ੍ਰਿੜ੍ਹਤਾ ਦੇ ਪੂਰਕ ਸਨ। ਉਨ੍ਹਾਂ ੬ ਮਹੀਨੇ ਬਹੁਤ ਔਖਾ ਸਮਾਂ ਗੁਜ਼ਾਰਿਆ ਪਰ ਆਪਣੇ ਧਰਮ ਵਿੱਚ ਅਡੋਲ ਰਹੇ। ਗੁਰੂ ਜੀ ਅਤੇ ਸਿੰਘਾਂ ਨੇ ਵਜ਼ੀਰ ਖ਼ਾਨ ਅਤੇ ਹਿੰਦੂ ਰਾਜਿਆਂ ਦੀਆਂ ਧਰਮੀ ਕਸਮਾਂ ਤੇ ਭਰੋਸਾ ਕੀਤਾ ਅਤੇ ਬਿਨਾਂ ਕੁਝ ਕਹੇ ਕਿਲ੍ਹਾ ਖਾਲੀ ਕਰ ਦਿੱਤਾ। 

ਆਓ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੰਘਾਂ ਵਾਂਗ ਸ਼ਾਂਤੀ ਅਤੇ ਦ੍ਰਿੜ੍ਹਤਾ ਨਾਲ ਜੀਵਨ ਬਿਤਾਉੰਦਿਆਂ ਘਰਾਂ ਦੇ ਸੁੱਖ ਅਰਾਮ ਛੱਡ ਕੇ ਗੁਰੂ ਕੌਮ ਦੀ ਚੜ੍ਹਦੀ ਕਲਾ ਹਿੱਤ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਰਹਾਂਗੇ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

 ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

atampargas@gmail.com

www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅਮਨਜੀਤ ਸਿੰਘ ਖਹਿਰਾ

ਮਹੰਤ ਜੁਝਾਰ ਸਿੰਘ ਦੀ ਸਾਲਾਨਾ ਬਰਸੀ 26 ਦਸੰਬਰ ਨੂੰ ਠੀਕਰੀਵਾਲ ਵਿਖੇ - ਮਹੰਤ ਗੁਰਮੀਤ ਸਿੰਘ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ )-

ਡੇਰਾ ਨਿਰਮਲਾ ਪਿੰਡ ਠੀਕਰੀਵਾਲ ਵਿਖੇ ਮਹੰਤ ਜੁਝਾਰ  ਸਿੰਘ ਦੀ  ਸਾਲਾਨਾ ਬਰਸੀ ਮਿਤੀ 24,25 ਅਤੇ 26 ਦਸੰਬਰ ਨੂੰ  ਧੂਮਧਾਮ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਡੇਰੇ ਦੇ ਮੁੱਖ ਸੇਵਾਦਾਰ ਮਹੰਤ ਗਰਮੀਤ ਸਿੰਘ  ਨੇ ਦੱਸਿਆ ਕਿ 24 ਦਸੰਬਰ ਨੂੰ  ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 26 ਦਸੰਬਰ ਦਿਨ ਵੀਰਵਾਰ ਨੂੰ  ਭੋਗ ਪਾਏ ਜਾਣਗੇ । ਉਪਰੰਤ ਖੁੱਲ੍ਹਾ ਭੰਡਾਰਾ ਵਰਤਾਇਆ ਜਾਵੇਗਾ ।ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਤਿੰਨ ਰੋਜ਼ਾ ਸਮਾਗਮ ਵਿੱਚ ਵੱਡੀ ਗਿਣਤੀ ਚ ਪੁੱਜ ਕੇ ਆਪਣਾ ਜੀਵਨ ਸਫਲ ਬਣਾਉਣ

ਵਿਵਾਕੈਮ ਇੰਨਰਮੈਡੀਏਟਸ ਵਲੋਂ ਕਲਾਲ ਮਾਜਰੇ ਸਕੂਲ ਨੂੰ 2 ਐਲ ਈ ਡੀ ਦਾਨ ।

 ਵਿਵਾਕੈਮ ਇੰਟਰਮੈਡੀਏਟਸ ਵੱਲੋਂ ਕਲਾਲ ਮਾਜਰੇ ਸਕੂਲ ਨੂੰ 2ਐਲ ਈ ਡੀ ਦਾਨ

ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਵਿਵਾਕੈਮ ਇੰਟਰਮੈਡੀਏਟਸ ਪ੍ਰਾਇਵੇਟ ਲਿਮਟਿਡ ਕੰਪਨੀ ਬਰਾਂਚ ਰਾਏਕੋਟ ਵੱਲੋਂ ਰਾਜੀਵ ਗਰਗ ਸੀਓ,ਗੁਰਮੀਤ ਸਿੰਘ ਐਚ ਆਰ ਐਮ ਮਨੇਜਰ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਨੂੰ  ਦੋ 32" ਐਲ ਈ ਡੀ ਦਾਨ ਕੀਤੀਆਂ ਗਈਆਂ। ਇਹ ਦਾਨ ਕਰਵਾਉਣ ਦੇ ਵਿੱਚ ਰਾਮ ਸਿੰਘ ਫੌਜੀ ਸਾਬਕਾ ਪੰਚ ਉਨ੍ਹਾਂ ਦੇ ਬੇਟੇੜਬਲਵਿੰਦਰ ਸਿੰਘ ਐੱਸਡੀਓ ਅਤੇ ਪਰਮਿੰਦਰ ਸਿੰਘ ਬਰਨਾਲਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ । ਹੈੱਡ ਟੀਚਰ ਸ. ਸੁਖਪਾਲ ਸਿੰਘ ਅਤੇ ਸ੍ਰੀਮਤੀ ਮੈਡਮ ਸਵਰਨਜੀਤ ਕੌਰ, ਸ਼੍ਰੀਮਤੀ ਮੈਡਮ ਜਸਪ੍ਰੀਤ ਕੌਰ ਮੈਡਮ ਜਗਦੀਪ ਕੌਰ ਸਮੂਹ ਸਟਾਫ਼ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਸਵਰਨ ਸਿੰਘ ,ਆਂਗਣਵਾੜੀ ਟੀਚਰ ,ਸਰਪੰਚ ਸਰਦਾਰ ਪਲਵਿੰਦਰ ਸਿੰਘ ,ਭੁਪਿੰਦਰ ਪਾਲ ਸ਼ਰਮਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਇਸ ਮੌਕੇ ਅਮਰਜੀਤ ਸਿੰਘ ਵਰਮਾ ਆਈ ਟੀ ਅਫਸਰ,ਸੁਰਜੀਤ ਸਿੰਘ ਅਤੇ ਵਿਕਾਸ ਹਾਜਰ ਸਨ।

ਦਾਨੀ ਸੱਜਣਾਂ ਵੱਲੋਂ ਪ੍ਰੀ-ਪ੍ਰਾਇਮਰੀ ਦੇ 50ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ

ਸਰਕਾਰੀ ਸਕੂਲ ਵਿੱਚ ਪੜ੍ਹਦੇ ਹਰ ਬੱਚੇ ਨੂੰ ਮਿਲੇ ਮੁਫ਼ਤ ਵਰਦੀ-ਸਕੂਲ ਮੁੱਖੀ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)-

ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਵਿੱਚ ਅੱਜ ਪ੍ਰੀ- ਪ੍ਰਾਇਮਰੀ ਵਿੱਚ ਪੜ੍ਹਦੇ ਅਤੇ ਨਵੇਂ ਸ਼ੈਸਨ ਵਿੱਚ ਦਾਖਲ ਹੋਣ ਵਾਲੇ ਪੰਜਾਹ ਬੱਚਿਆਂ ਨੂੰ ਦਾਨੀ ਸੱਜਣ ਰਣਜੋਤ ਸਿੰਘ ਖੱਟੜਾ ਪੁੱਤਰ ਸ੍ਰ:ਸੁਖਵਿੰਦਰ ਸਿੰਘ,ਕਾਲਾ ਖੱਟੜਾ ਅਤੇ ਦਵਿੰਦਰ ਵਰਮਾ ਪੁੱਤਰ ਸ੍ਰੀ ਸ਼ਾਮ ਲਾਲ ਖੰਨੇ ਵਾਲੇ ਦੇ ਸਮੂਹ ਪ੍ਰੀਵਾਰ ਵੱਲੋਂ ਸਾਂਝੇ ਰੂਪ ਵਿੱਚ ਵਰਦੀਆਂ ਵੰਡੀਆਂ ਗਈਆਂ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਜਨਰਲ ਤੇ ਪਛੜੀ ਸ਼੍ਰੇਣੀ(ਬਿਨਾਂ ਬੀ.ਪੀ.ਐੱਲ.)ਦੇ ਮੁੰਡਿਆਂ ਤੇ ਪ੍ਰੀ-ਪ੍ਰਾਇਮਰੀ ਦੇ ਸਾਰੇ ਬੱਚਿਆਂ ਨੂੰ ਵਰਦੀ ਸਬੰਧੀ ਗ੍ਰਾਂਟ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਇਹ ਬੱਚੇ ਵਰਦੀ ਤੋਂ ਵਾਂਝੇ ਰਹਿ ਜਾਂਦੇ ਹਨ,ਜਿਨ੍ਹਾਂ ਨੂੰ ਅੱਜ ਦਾਨੀ ਸੱਜਣਾਂ ਦੇ ਸਹਿਯੋਗ ਦੁਆਰਾ ਵਰਦੀ ਨਸੀਬ ਹੋਈ ਹੈ,ਜਿਸ ਵਿੱਚ ਬਾਕੀ ਬੱਚਿਆਂ ਵਾਂਗ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਪੈਂਟ,ਸਰਟ,ਬੈਲਟ,ਗਰਮ ਕੋਟੀ,ਟੋਪੀ,ਬੂਟ,ਜਰਾਬਾਂ ਤੇ ਆਈ ਕਾਰਡ ਦਿੱਤੇ ਗਏ ਹਨ।ਇਸ ਸਮੇਂ ਸਰਕਾਰ ਵੱਲੋਂ ਪ੍ਰਾਪਤ ਹੋਈ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦੀ ਵਰਦੀ ਸਬੰਧੀ ਗ੍ਰਾਂਟ ਦੁਆਰਾ ਵੀ ਪਹਿਲੀ ਤੋਂ ਪੰਜਵੀਂ ਜਮਾਤ ਦੇ 58 ਬੱਚਿਆਂ ਨੂੰ ਵਰਦੀ ਵੰਡੀ ਗਈ।

 ਇਸ ਮੌਕੇ ਸਕੂਲ ਮੁੱਖੀ ਪਲਵਿੰਦਰ ਠੀਕਰੀਵਾਲਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਪ੍ਰੀ ਪ੍ਰਾਇਮਰੀ ਸਮੇਤ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਰ ਬੱਚੇ ਨੂੰ ਵਰਦੀ ਸਬੰਧੀ ਗ੍ਰਾਂਟ ਜਾਰੀ ਕਰਨ ਸਬੰਧੀ ਮੰਗ ਕੀਤੀ,ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਜਿੱਥੇ ਇਕਸਾਰਤਾ ਆਏਗੀ, ਓਥੇ ਬੱਚਿਆਂ ਦੇ ਦਾਖਲਿਆਂ ਵਿੱਚ ਵੀ ਵਾਧਾ ਹੋਵੇਗਾ।ਇਸ ਮੌਕੇ ਸਕੂਲ ਅਧਿਆਪਕ ਜਗਰੂਪ ਸਿੰਘ, ਮੈਡਮ ਰਾਜਿੰਦਰ ਕੌਰ,ਅਮਨਿੰਦਰ ਕੌਰ,ਆਂਗਣਵਾੜੀ ਵਰਕਰ ਤੇ ਹੈਲਪਰ ਬਲਵਿੰਦਰ ਕੌਰ, ਪਰਮਿੰਦਰ ਕੌਰ,ਮਨਪ੍ਰੀਤ ਕੌਰ,ਹਰਵਿੰਦਰ ਕੌਰ,ਹਰਮਿੰਦਰ ਕੌਰ,ਬਲਵੀਰ ਕੌਰ, ਅਮਨਪ੍ਰੀਤ ਕੌਰ ਤੇ ਬੱਚਿਆਂ ਦੇ ਮਾਪੇ ਹਾਜਰ ਸਨ।

ਮਹਿਲ ਕਲਾਂ ਵਿਖੇ ਸਾਝੀਆਂ ਜਨਤਕ ਜਥੇਬੰਦੀਆਂ ਵੱਲੋ ਹਾਈਵੇ ਜਾਮ ਕਰਕੇ ਕੇਂਦਰ ਖਿਲਾਫ਼ ਰੋਸ ਨਾਹਰੇਬਾਜੀ ਕੀਤੀ

ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਅੰਦਰ ਵੱਖ ਵੱਖ ਧਿਰਾਂ ਨਾਲ ਸੰਬੰਧਤ ੲਿੰਨਸਾਫ ਪਸੰਦ ਜਨਤਕ ਜਥੇਬੰਦੀਅਾਂ ਵਲੋਂ ਮਿਲ ਕੇ ਕੇਂਦਰ ਸਰਕਾਰ ਦੁਅਾਰਾ ਲਿਅਾਂਦੇ ਗੲੇ NRC ਅਤੇ CAA ਬਿੱਲ ਜਿਨ੍ਹਾਂ ਤਹਿਤ  ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ੲਿਸ ਨੂੰ ਹਿੰਦੂ ਰਾਸਟਰ ਬਣਾੳੁਣ ਦੀਅਾਂ ਗੋਂਦਾਂ ਗੁੰਦੀਅਾਂ ਜਾ ਰਹੀਅਾਂ ਹਨ , ਦੇ ਖਿਲਾਫ ੲਿੱਕ ਜਬਰਦਸਤ ਰੋਡ ਜਾਮੜਕਰਕੇ ਰੋਸ ਮੁਜਾਹਰਾ ਕੀਤਾ ਗਿਅਾ। ਇਸ ਰੋਸ ਧਰਨੇ ਵਿੱਚ ਔਰਤਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ।ਜਿਸ ਨੂੰ ਸੰਬੋਧਨ ਕਰਦੇ ਹੋੲੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਜਸਪਾਲ ਸਿੰਘ , ਦਿਹਾਤੀ ਮਜਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ , ਮੈਡੀਕਲ ਪ੍ਰੈਕਟੀਸਨਰਜ ਅਸੋਸੀੲੇਸ਼ਨ ਪੰਜਾਬ ਦੇ ਕੁਲਵੰਤ ਰਾੲੇ , ਅਮਰਜੀਤ ਸਿੰਘ ਕੁੱਕੂ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ ਮਿੱਠੂ ਮੁਹੰਮਦ ਮਹਿਲ ਕਲਾਂ,ਡਾ ਕੇਸਰ ਖ਼ਾਨ , ਕਾਮਰੇਡ ਪ੍ਰੀਤਮ ਸਿੰਘ ਦਰਦੀ,ਕਾਮਰੇਡ ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ ,ਭੋਲਾ ਸਿੰਘ ਕਲਾਲ ਮਾਜਰਾ ,ਭਾਨ ਸਿੰਘ ਸੰਘੇੜਾ  ਅਾਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ੳੁਪਰੋਕਤ ਬਿਲ ਲਿਅਾ ਕੇ ਭਾਰਤ ਦੇ ਲੋਕਾਂ ਨੂੰ ਭਰਾ ਮਾਰ ਜੰਗ ਵਿੱਚ ਧੱਕੇ ਸਨ 1947 ਵਾਲੇ ਹਾਲਾਤ ਪੈਦਾ ਕਰਨ ਦੀਅਾਂ ਕੋਸਿਸਾਂ ਕੀਤੀਅਾਂ ਜਾ ਰਹੀਅਾਂ ਹਨ , ਜੋ ੲਿਕ ਚਿਂੰਤਾ ਦਾ ਵਿਸਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ । ੳੁਨ੍ਹਾਂ ਨੇ ਕਿਹਾ ਕਿ ਅੱਜ ਮੁਸਲਿਮ ਅਾਬਾਦੀ ਨੂੰ ਨਿਸਾਨਾ ਬਣਾ ਕੇ ਮੁਲਕ ਵਿਚੋਂ ਬਾਹਰ ਕੱਢਣ ਦੇ ੲਿਰਾਦੇ ਨਾਲ ੳੁਪਰੋਕਤ ਬਿਲ ਲਿਅਾਂਦੇ ਗੲੇ ਹਨ ।  ਅਗਰ ਅਸੀਂ ਡੱਟਕੇ ਸਰਕਾਰ ਦੇ ੲਿਸ ਫਿਰਕੂ ੲੇਜੰਡੇ ਦਾ ਵਿਰੋਧ ਨਾ ਕੀਤਾ ਤਾਂ ਸਾਨੂੰ ਵੀ ੲਿਸ ਦੇ ਗੰਭੀਰ ਸਿੱਟੇ ਭੂਗਤਨੇ ਪੈਣਗੇ ਕਲਕਲੋਤਰ ਨੂੰ ਸਾਡੇ ਨਾਲ  ਵੀ ੲਿਹ ਵਰਤਾਰਾ ਵਾਪਰੇਗਾ ।

ਮੋਦੀ ਤੇ ਅਮਿਤਸਾਹ ਦੀ ਜੋੜੀ ਵਲੋਂ ੲਿਕ ਸੋਚੀ ਸਮਝੀ ਸਕੀਮ ਤਹਿਤ ਲਿਅਾਂਦੇ ਗੲੇ ੲਿਨ੍ਹਾਂ ਕਾਨੂਨਾਂ ਦਾ ਵਿਰੋਧ ਕਰਨਾ ਬਣਦਾ ਹੈ ।

ਅੱਜ ਭਾਰਤ ਦੇ ਕੋਨੇ ਕੋਨੇ ਤੋਂ ੲਿਸ ਕਾਨੂੰਨ ਦੇ  ਖਿਲਾਫ ਲੋਕ ਰੋਹ ਤੇਜ ਹੋੲਿਅਾ ਹੈ ਤੇ ਲੋਕ ਸੜਕਾਂ ਤੇ ਨਿਕਲੇ ਹਨ । ਮੋਦੀ - ਸ਼ਾਹ ਦੀ ਜੋੜੀ ਦੇ ੲਿਸਾਰੇ ਤੇ ੲਿਸ ਕਾਨੂੰਨ ਦਾ ਵਿਰੋਧ ਕਰ ਰਹੇ ਜਾਮੀਅਾਂ ਯੂਨੀਵਰਸਿਟੀ ਦੇ ਵਿਦਿਅਾਰਥੀਅਾਂ ੳੁਪਰ ਲਾਠੀਚਾਰਜ ਕੀਤਾ ਗਿਅਾ ਤੇ ਗਲੀਅਾਂ ਵਰਸਾੲੀਅਾਂ ਗੲੀਅਾਂ ਜਿਸ ਨਾਲ ੲਿਕ ਵਿਦਿਅਾਰਥੀ ਦੀ ਮੌਤ  ਵੀ ਹੋ ਗੲੀ।  ੲਿਸ ਤੋਂ ੲਿਲਾਵਾ ਵੀ ਮੁਜਾਹਰਾਕਾਰੀਅਾਂ ੳੁਪਰ ਲਾਠੀਅਾਂ ਵਰਸਾੲੀਅਾਂ ਜਾ ਰਹੀਅਾਂ ਹਨ । ਅਸੀਂ ੲਿਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ੲਿਹ ਦੋਨੋਂ ਬਿਲ ਵਾਪਿਸ ਲੲੇ ਜਾਣ ਅਗਰ ਸਰਕਾਰ ੲਿਹ ਬਿੱਲ ਵਾਪਿਸ ਨਹੀਂ ਲੈਂਦੀ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ  ਇਸ ਸਮੇਂ ਡਾ ਪਰਵਿੰਦਰ ਸਿੰਘ ਬੰਮਰਾ ਹਮੀਦੀ, ਅਬਦੁਲ ਹਮੀਦ,ਅੰਬਰ ਅੰਬੂ ਅਕਬਰ ਖਾਂ ਆਦਿ ਹਾਜਰ ਸਨ।

ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਦਵਾਈ ਯੁਕਤ ਬੂਟਿਆਂ ਦੀ ਪ੍ਰਦਰਸ਼ਨੀ 23 ਦਸੰਬਰ ਨੂੰ

ਜਗਰਾਓਂ/ਮੋਗਾ,ਦਸੰਬਰ 2019-(ਮਨਜਿੰਦਰ ਗਿੱਲ )-

ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ (ਰਜਿ:)ਜਗਰਾਉ ਵੱਲੋਂ ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰੇਸ਼ਮ ਸਿੰਘ ਖਹਿਰਾ ਅਤੇ ਪਿ੍ਰੰਸੀਪਲ ਦਲਜੀਤ ਕੌਰ ਹਠੂਰ ਦੇ ਸਹਿਯੋਗ ਨਾਲ ਦਵਾਈਯੁਕਤ ਬੂਟਿਆਂ (ਮੈਡੀਸਿਨਲ ਪਲਾਂਟਸ) ਦੀ ਪ੍ਰਦਰਸ਼ਨੀ ਮਿਤੀ 23 ਦਸੰਬਰ2019 ਦਿਨ ਸੋਮਵਾਰ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਮਹਿਣਾ ਕਾਲਜ ਵਿਖੇ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿੱਚ ਫਲੈਕਸੀਆਂ ਦੁਆਰਾ ਵੱਖ ਵੱਖ ਬੂਟਿਆਂ ਦੇ ਸਾਡੀ ਅਤੇ ਵਾਤਾਵਰਣ ਦੀ ਚੰਗੀ ਸਿਹਤ ਲਈ ਹੋਣ ਵਾਲੇ ਫ਼ਾਇਦਿਆਂ ਨੂੰ ਪਰਦਰਸ਼ਤ ਕੀਤਾ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਇਸ ਪ੍ਰਦਰਸ਼ਨੀ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਮੇਂ ਬੂਟਿਆਂ ਦੀ ਮੁਫ਼ਤ ਬੁਕਿੰਗ ਵੀ ਕੀਤੀ ਜਾਵੇਗੀ ਜੋ ਫ਼ਰਵਰੀ ਮਹੀਨੇ ਦੌਰਾਨ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ ਜਗਰਾਉ ਵੱਲੋਂ ਮੁਫ਼ਤ ਦਿੱਤੇ ਜਾਣਗੇ।

ਧੁੱਖਦਾ ਭਾਰਤ

 Debate on Protests against Citizenship Act 2019 and NRC 

ਅੱਜ ਭਾਰਤ ਦਾ ਕੋਈ ਅਜੇਹੀਆਂ ਹਿਸਾ ਨਹੀਂ ਜਿਥੇ ਧਰਨੇ ਮੁਜਰੇ ਕਤਲੋਗਾਰਤ ਨਾ ਹੋ ਰਹੀ ਹੋਵੈ ਇਹ ਸਭ ਕਿਉਂ..?

 by Dr Baldev Singh with  Dr Divya and Dr Simranjit Gill

ਸ੍ਰੀ ਚਮਕੌਰ ਸਾਹਿਬ ਦੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਚਮਕੌਰ ਸਾਹਿਬ, ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ )- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਗੜ੍ਹੀ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਅੱਜ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਇੱਥੋਂ ਦੇ ਸਮੂਹ ਗੁਰਦੁਆਰਾ ਸਾਹਿਬਾਨ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਸ੍ਰੀ ਅਮਰਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਅਸਥਾਨ ਪਿਆਰੇ ਭਾਈ ਸਾਹਿਬ ਸਿੰਘ ਜੀ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਗੁਰਦੁਆਰਾ ਸਾਹਿਬਾਨ ਵਿਖੇ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਧਿਰਾਂ ਨਾਲ ਮੀਟਿੰਗ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਅੱਜ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਅੱਜ ਬੱਚਤ ਭਵਨ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਦੀਪ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਨਿਲ ਕੁਮਾਰ, ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਦਾ ਲੁਧਿਆਣਾ ਸਟਾਫ ਅਤੇ ਵੱਖ-ਵੱਖ ਬੈਂਕਾਂ ਦੇ ਨੁਮਾਂਇੰਦੇ ਹਾਜ਼ਰ ਸਨ। ਨਾਬਾਰਡ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਨ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੰਚ ਕੰਮ ਕਰਦੇ ਸੈਲਫ ਹੈਲਫ ਗਰੁੱਪਾਂ ਦੀ ਡੀਜੀਟਾਈਜ਼ੇਸ਼ਨ ਨੂੰ ਹੀ ਈ-ਸ਼ਕਤੀ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਨਾਬਾਰਡ ਦੇ ਮਾਈਕਰੋ ਕ੍ਰੈਡਿਟ ਐਂਡ ਇਨੋਵੇਸ਼ਨ ਵਿਭਾਗ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਡੀਜੀਟਲ ਇੰਡੀਆ ਦੇ ਸੱਦੇ ਅਧੀਨ ਸ਼ੁਰੂ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਡੀਜ਼ੀਟਲ ਕਰਨ ਲਈ 1.13 ਲੱਖ ਕਰੋੜ ਰੁਪਏ ਖਰਚੇ ਜਾ ਰਹੇ ਹਨ। ਡੀਜੀਟਲ ਇੰਡੀਆ ਦਾ ਸੁਪਨਾ ਸਾਕਾਰ ਹੋਣ ਨਾਲ ਦੇਸ਼ ਦਾ ਲੋਕਾਂ ਨੂੰ ਪਾਰਦਰਸ਼ੀ ਅਤੇ ਸੋਖੇ ਤਰੀਕੇ ਨਾਲ ਸੇਵਾਂਵਾਂ ਦੇਣ ਵੱਲ ਵੱਡਾ ਕਦਮ ਹੋਵੇਗਾ। ਇਸੇ ਦਿਸ਼ਾ ਵਿੱਚ ਨਾਬਾਰਡ ਵੱਲੋਂ ਦੇਸ਼ ਦੇ ਸੈਲਫ ਹੈਲਪ ਗਰੁੱਪਾਂ ਨੂੰ ਵੀ ਡੀਜੀਟਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਫਿਲਹਾਲ ਇਸ ਪ੍ਰੋਜੈਕਟ ਨੂੰ ਦੇਸ਼ ਦੇ 250 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸੈਲਫ ਹੈਲਪ ਗਰੁੱਪਾਂ ਨੂੰ ਵੀ ਡੀਜੀਟਲ ਇੰਡੀਆ ਦੇ ਸੰਕਲਪ ਨਾਲ ਜੋੜਿਆ ਜਾਵੇ। ਇਨ੍ਹਾਂ ਗਰੁੱਪਾਂ ਨੂੰ ਡੀਜੀਟਲ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਹੋਈ ਕਿਉਂਕਿ ਇਨ੍ਹਾਂ ਗਰੁੱਪਾਂ ਨਾਲ ਸਬੰਧਤ ਰਿਕਾਰਡ ਨੂੰ ਮੇਨਟੇਨ ਕਰਨ ਵਿੱਚ ਸਮੱਸਿਆ ਦਰਪੇਸ਼ ਆਉਂਦੀ ਸੀ। ਸਾਰੇ ਸੈਲਫ ਹੈਲਪ ਗਰੁੱਪਾਂ ਦੇ ਡੀਜੀਟਲ ਹੋਣ ਨਾਲ ਇਨ੍ਹਾਂ ਦੀ ਪ੍ਰਫੁੱਲਤਾ ਵਿੱਚ ਸਹਿਯੋਗ ਮਿਲੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਧਿਰਾਂ ਨਾਲ ਮੀਟਿੰਗ ਕਰਦਿੰਆਂ ਸੈਲਫ ਹੈਲਪ ਗਰੁੱਪਾਂ ਨੂੰ ਡੀਜੀਟਲ ਕਰਨ ਬਾਰੇ ਹਰ ਸੰਭਵ ਸਹਿਯੋਗ ਕਰਨ ਲਈ ਕਿਹਾ ਗਿਆ।

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਕੈਂਪ ਦੌਰਾਨ 49 ਪ੍ਰਾਰਥੀਆਂ ਦੀ ਕੀਤੀ ਗਈ ਚੋਣ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਦੇ ਮਿਸaਨ ਘਰ-ਘਰ ਰੋਜਗਾਰ ਅਧੀਨ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸਨਰ ਲੁਧਿਆਣਾ ਅਤੇ ਸ੍ਰੀਮਤੀ ਨੀਰੂ ਕਤਿਆਲ ਵਧੀਕ ਡਿਪਟੀ ਕਮਿਸaਨਰ-ਕਮ-ਸੀ.ਈ.ਓ. ਡੀ.ਬੀ.ਈ.ਈ. ਲੁਧਿਆਣਾ ਦੀ ਰਹਿਨੁਮਾਈ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਅੱਜ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕੁੱਲ 64 ਉਮੀਦਵਾਰਾਂ ਨੇ ਭਾਗ ਲਿਆ।ਕੈਂਪ ਵਿੱਚ ਐਸ.ਬੀ.ਆਈ.ਲਾਈਫ, ਪੁਖਰਾਜ ਹੈਲਥਕੇਅਰ, ਰੋਕਮੈਨ ਅਤੇ ਸਾਇਬਰ-ਸੈਕ ਗੁਰੂ ਕੰਪਨੀਆਂ ਵੱਲੋਂ ਵੱਖ-ਵੱਖ ਯੋਗਤਾ ਵਾਲੇ ਉਮਦੀਵਾਰਾਂ ਵਿੱਚੋਂ 49 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਰਾਜਨ ਸਰਮਾ, ਜਿਲ੍ਹਾ ਰੋਜਗਾਰ ਅਫਸਰ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਬਿਊਰੋ ਵਿਖੇ ਹਰ ਹਫਤੇ ਸੁੱਕਰਵਾਰ ਵਾਲੇ ਦਿਨ ਪਲੇਸਮੈਂਟ ਕੈਂਪ ਆਯੋਜਿਤ ਕੀਤਾਜਾਂਦਾ ਹੈ ਤਾਂ ਜੋ ਪੰਜਾਬ ਸਰਕਾਰ ਦਾ ਵੱਧ ਤੋਂ ਵੱਧ ਨੌਜਵਾਨਾ ਨੂੰ ਰੋਜਗਾਰ ਮਹੁੱਈਆ ਕਰਵਾਉਣ ਦਾ ਉਪਰਾਲਾ ਸਫਲ ਬਣਾਇਆ ਜਾ ਸਕੇ।

ਪਿੰਡ ਅਲਗੋ ਕੋਠੀਆਂ ਵਿੱਖੇ ਕੈਂਸਰ ਜਾਚ ਕੈਂਪ

ਡਾ ਕੁਲਵੰਤ ਸਿੰਘ ਧਾਲੀਵਾਲ ਅਤੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵਿਸੇਸ ਤੋਰ ਤੇ ਹੋਏ ਹਾਜਰ

ਪੁਲਿਸ ਕਮਿਸਨਰ ਸ ਸੁੱਖਚੈਨ ਸਿੰਘ  ਭੁੱਲਰ ਅਤੇ ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ ਵਲੋਂ ਆਪਣੇ ਜੱਦੀ ਪਿੰਡ ਦੇ ਵਾਸੀਆਂ ਲਈ ਕੀਤੀ ਗਈ ਸੇਵਾ

ਤਰਨ ਤਾਰਨ,ਦਸੰਬਰ 2019-(ਇਕਬਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਸ. ਸੁੱਖਚੈਨ ਸਿੰਘ ਭੁੱਲਰ ਅਤੇ ਐਸਐਸਪੀ ਸ. ਮੁਖਵਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਜੱਦੀ ਪਿੰਡ ਅਲਗੋਂ ਕੋਠੀ ਜ਼ਿਲ੍ਹਾ ਤਰਨ ਤਾਰਨ ਵਿਖੇ ਵਰਲਡ ਕੈਂਸਰ ਕੇਅਰ ਦਾ ਕੈਂਸਰ ਜਾਂਚ ਕੈਂਪ ਲਗਵਾਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ ਕੈਪ ਦਾ ਫਾਇਦਾ ਲਿਆ।ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਜੀ ਵਿਸੇਸ ਤੌਰ ਤੇ ਇੰਗਲੈਂਡ ਤੋਂ ਪੁੱਜੇ ਅਤੇ ਕੈਂਪ ਵਿੱਚ ਪਹੁੰਚਿਆ ਸਤਿਕਾਰਯੋਗ ਸਖਸਿਤਾ ਦੇ ਨਾਲ ਪਿੰਡ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਕੈਂਸਰ ਅਤੇ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਨੂੰ ਰੋਕਣ ਸੁਨੇਹਾ ਦਿੱਤਾ। ਇਸ ਸਮੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵੀ ਉਚੇਚੇ ਤੌਰ ਤੇ ਹਾਜਰ ਸਨ।

ਸਾਗਾ ਮਿਊਜ਼ਿਕ ਵਲੋਂ 'ਬਾਦਸ਼ਾਹ' ਤੇ ਅਮਿਤ ਉਚਾਨਾ ਦਾ ਗੀਤ 'ਕਮਾਲ' ਰਿਲੀਜ਼

ਚੰਡੀਗੜ੍ਹ,ਦਸੰਬਰ 2019- (ਮਨਜਿੰਦਰ ਗਿੱਲ )  ਬਾਲੀਵੱਡ ਸਟਾਰ ਰੈਪਰ ਅਤੇ ਗਾਇਕ ਬਾਦਸ਼ਾਹ ਤੇ ਅਮਿਤ ਉਚਾਨਾ ਦੇ ਗੀਤ 'ਕਮਾਲ' ਨੂੰ ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਫ਼ਿਲਮਜ਼ ਵਲੋਂ ਰਿਲੀਜ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਅਮਿਤ 'ਬਾਦਸ਼ਾਹ' ਦਾ ਭਰਾ ਹੈ ਜੋ ਇਸ ਗੀਤ ਰਾਹੀਂ ਪੰਜਾਬੀ ਗਾਇਕੀ ਦੇ ਖੇਤਰ ਵੱਲ ਵਧਿਆ ਹੈ। ਇਸ ਗੀਤ ਨੂੰ ਬਾਦਸ਼ਾਹ ਨੇ ਹੀ ਲਿਖਿਆ ਹੈ ਤੇ ਖੁਦ ਹੀ ਸੰਗੀਤ ਦਿੱਤਾ ਹੈ। ਇਸ ਗੀਤ ਦਾ ਵੀਡਿਓ ਨਿਰਦੇਸ਼ਕ 'ਵੀ ਟੂ ਗੈਦਰ' ਨੇ ਵਿਦੇਸ਼ੀ ਲੁਕੇਸ਼ਨਾਂ 'ਤੇ ਬਹੁਤ ਹੀ ਖੂਬਸੁਰਤੀ ਨਾਲ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਅਮਿਤ ਅਤੇ ਬਾਦਸ਼ਾਹ ਨਾਲ ਬਹੁਤ ਹੀ ਖੂਬਸੁਰਤ ਮਾਡਲ ਅਲੀਨਾ ਰਾਏ ਨੇ ਆਪਣੀਆਂ ਮਨਮੋਹਕ ਅਦਾਵਾਂ ਦੇ ਜ਼ਲਵੇ ਬਿਖੇਰੇ ਹਨ। ਇਸ ਗੀਤ ਸਬੰਧੀ ਸਾਗਾ ਦੇ ਮਾਲਕ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ 'ਕਮਾਲ' ਸੱਚਮੁੱਚ ਹੀ ਕਮਾਲ ਦਾ ਗੀਤ ਹੈ ਜੋ ਦਰਸ਼ਕਾਂ ਦੀ ਪਸੰਦ 'ਤੇ ਪੂਰਾ ਉੱਤਰੇਗਾ। ਇਹ ਗੀਤ ਪੰਜਾਬ ਪੰਜਾਬੀਅਤ ਦੇ ਨਾਲ ਨਾਲ ਮਨੋਰੰਜਕ ਭਰਿਆ ਤੋਹਫ਼ਾ ਹੋਵੇਗਾ। ਯਸ਼ ਰਾਜ ਫ਼ਿਲਮਜ਼ ਨਾਲ ਸਾਗਾ ਇਹ ਕਦਮ ਪੰਜਾਬੀ ਸੰਗੀਤ ਜਗਤ ਵਿੱਚ ਅਮਿਟ ਪੈੜ੍ਹਾਂ ਪਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਅਤੇ ਬਹੂਮੀਆਂ ਦੇ ਗੀਤ ' ਸੇਮ ਬੀਫ਼' ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ । ਆਸ ਹੈ ਕਿ ਇਹ ਗੀਤ 'ਕਮਾਲ' ਵੀ ਦਰਸ਼ਕਾਂ ਦੀ ਪਸੰਦ ਬਣੇਗਾ।

ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਸਰਬੋਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਵਿਜੇ ਇੰਦਰ ਸਿੰਗਲਾ

ਸ਼ਹਿਰ ਲੁਧਿਆਣਾ ਨੂੰ ਮਿਲਣਗੀਆਂ ਅਤਿ-ਆਧੁਨਿਕ ਖੇਡ ਸਹੂਲਤਾਂ-ਭਾਰਤ ਭੂਸ਼ਣ ਆਸ਼ੂ

ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਕੂਲ ਵਿਦਿਆਰਥੀਆਂ ਨੂੰ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਈ ਉਪਰਾਲੇ ਵਿੱਢੇ ਗਏ ਹਨ, ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ ਨੂੰ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਸ਼ਬਦ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਈਆਂ 65ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਕਰਨ ਦੌਰਾਨ ਕਹੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੀ ਹਾਜ਼ਰ ਸਨ। ਇਨ੍ਹਾਂ ਖੇਡਾਂ ਦੌਰਾਨ ਨੈੱਟਬਾਲ ਅੰਡਰ-19 ਲੜਕੇ ਲੜਕੀਆਂ, ਕਿੱਕ ਬਾਕਸਿੰਗ ਅੰਡਰ 14 ਅਤੇ 19 ਲੜਕੇ ਲੜਕੀਆਂ, ਵੁਸ਼ੂ ਅੰਡਰ 19 ਲੜਕੇ ਲੜਕੀਆਂ, ਸੀਪਕ ਟਕਰਾਅ ਅੰਡਰ 14 ਲੜਕੇ ਲੜਕੀਆਂ ਖੇਡਾਂ ਦਾ ਅੱਜ ਉਦਘਾਟਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ 25 ਰਾਜਾਂ ਪੰਜਾਬ, ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਸੀ. ਬੀ. ਐੱਸ. ਈ. ਵੈੱਲਫੇਅਰ ਸਪੋਰਟਸ ਆਰਗੇਨਾਈਜੇਸ਼ਨ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਆਈ. ਪੀ. ਐੱਸ. ਸੀ., ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਓਡੀਸ਼ਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਵਿਦਿਆ ਭਾਰਤੀ ਅਤੇ ਪੱਛਮੀ ਬੰਗਾਲ ਦੇ ਹਜ਼ਾਰਾਂ ਖ਼ਿਡਾਰੀ ਪਹੁੰਚੇ ਹਨ। ਇਹ ਮੁਕਾਬਲੇ 24 ਦਸੰਬਰ, 2019 ਤੱਕ ਚੱਲਣਗੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦੀਆਂ ਸਕੂਲ ਖੇਡਾਂ ਕਰਵਾਉਣ ਦਾ ਮਾਣ ਪੰਜਾਬ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਖੇਡਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਖੇਡਾਂ ਹੀ ਵਿਅਕਤੀ ਵਿੱਚ ਇਕੱਠਿਆਂ ਕੰਮ ਕਰਨ ਦੀ ਭਾਵਨਾ, ਏਕਤਾ ਅਤੇ ਅਨੁਸਾਸ਼ਨ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਮਹਾਂਕੰੁਭ ਕਰਵਾਏ ਜਾਂਦੇ ਰਹਿਣਗੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜੈਨਪੁਰ ਵਿਖੇ ਕੂੜਾ ਸੁੱਟਣ ਵਾਲੀ ਜਗ੍ਹਾਂ ’ਤੇ 40 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਖੇਡ ਪਾਰਕ ਉਸਾਰਿਆ ਜਾ ਰਿਹਾ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਨਵੀਂ ਅਥਲੈਟਿਕ ਸਿੰਥੈਟਿਕ ਟਰੈਕ ਵਿਛਾਈ ਜਾਵੇਗੀ। ਇੰਡੋਰ ਸਵਿਮਿੰਗ ਪੂਲ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਸ਼ਾਸਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ ਅਤੇ ਹੋਰ ਖੇਡ ਸਹੂਲਤਾਂ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਖੇਡ ਸਹੂਲਤਾਂ ਦਾ ਭਰਪੂਰ ਲਾਭ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਸ੍ਰੀ ਸੰਜੇ ਤਲਵਾੜ, ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਾਲੀ, ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਸ੍ਰ. ਤੇਜਾ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਮਨਮੋਹਨ ਕੌਸ਼ਿਕ ਨੂੰ ਤਹਿਸੀਲਦਾਰ ਬਣਨ ਤੇ ਐਸ. ਡੀ. ਐਮ. ਢਿੱਲੋਂ ਅਤੇ ਸਤੀਸ਼ ਕਾਲੜਾ ਨੇ ਦਿੱਤੀ ਵਧਾਈ

ਜਗਰਾਓਂ/ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਂਉ ਵਿਖੇ ਮਨਮੋਹਣ ਕੌਸ਼ਿਕ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਬਨਣ ਤੇ ਐਸ. ਡੀ. ਐਮ. ਬਲਜਿੰਦਰ ਸਿੰਘ ਢਿੱਲੋਂ, ਸਤੀਸ਼ ਕਾਲੜਾ ਚੇਅਰਮੈਨ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਅਤੇ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਚਕਰ, ਮੈਨੇਜਿੰਗ ਡਾਇਰੈਕਰ ਸ਼ਾਮ ਸੁੰਦਰ ਭਾਰਦਵਾਜ, ਨਰੇਸ਼ ਵਰਮਾ ਪਿਸੀਪਲ ਆਰ. ਕੇ ਹਾਈ ਸਕੂਲ, ਗੁਰਿੰਦਰ ਸਿੱਧੂ ਐਮ. ਡੀ. ਏ. ਐਸ. ਆਟੋ ਮੋਬਾਇਲ ਅਤੇ ਹੋਰ ਪਤਵੰਤੇ ਸੱਜਣਾ ਵੱਲੋਂ ਮੂੰਹ ਮਿੱਠਾ ਕਰਵਾਉਂਦੇ ਹੋਏ ਬੁਕੇ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਤੀਸ਼ ਕਾਲੜਾ ਨੇ ਬੋਲਦੇ ਹੋਏ ਕਿਹਾ ਕਿ ਮਨਮੋਹਣ ਕੌਸ਼ਿਕ 2002 ਵਿੱਚ ਬਤੋਰ ਨਾਇਬ ਤਹਿਸੀਲਦਾਰ ਜਗਰਾਂਉ ਵਿੱਚ ਪਹਿਲੀ ਵਾਰ ਤਇਨਾਤ ਹੋਏ ਅਤੇ ਬਹੁਤਾ ਸਮਾਂ ਜਗਰਾਂਉ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਅੱਜ ਤਹਿਸੀਲਦਾਰ ਬਨਣ ਤੇ ਮਨਮੋਹਣ ਕੌਸ਼ਿਕ ਨੇ ਕਿਹਾ ਕਿ ਇਲਾਕੇ ਵਿੱਚ ਆਪਣੀਆਂ ਸੇਵਾਵਾ ਦੌਰਾਨ ਜਗਰਾਂਉ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨਹੀ ਆਉਣ ਦੇਣਗੇ ਅਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਦਿੰਦੇ ਰਹਿਣਗੇ। ਅਖੀਰ ਵਿੱਚ ਤਹਿਸੀਲਦਾਰ ਮਨਮੋਹਣ ਕੌਸ਼ਿਕ ਜੀ ਅਤੇ ਐਸ. ਡੀ. ਐਮ. ਬਲਜਿੰਦਰ ਸਿੰਘ ਢਿੱਲੋਂ ਨੇ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣਾ ਨਾਲ ਮੀਟਿੰਗ ਕੀਤੀ ਅਤੇ ਜਗਰਾਂਉ ਦੀਆਂ ਸਮੱਸਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

31ਵਾਂ ਸਲਾਨਾ ਜੋੜ ਮੇਲਾ ਧੰਨ ਧੰਨ ਸੰਤ ਬਾਬਾ ਗਰਜਾ ਸਿੰਘ ਦੀ ਯਾਦ ਵਿੱਚ ਬਾਪਲਾ ਵਿਖੇ। ਬਾਬਾ ਗੁਲਜਾਰ ਸਿੰਘ।

ਮਲੇਰਕੋਟਲ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ) - ਧੰਨ ਧੰਨ ਸੰਤ ਗਰਜਾ ਸਿੰਘ ਜੀ ਬਾਪਲੇ ਵਾਲਿਆ ਦੀ ਯਾਦ ਵਿੱਚ 31ਵਾਂ ਸਲਾਨਾ ਜੋੜ ਮੇਲਾ ਪਿੰਡ ਬਾਪਲਾ (ਸੰਗਰੂਰ) ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ 2 ਜਨਵਰੀ ਨੂੰ ਸਰਬ ਧਰਮ ਸੰਤ ਸਮੇਲਨ ਹੋਵੇਗਾ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਜੀ ਨੇ ਕਿਹਾ ਕਿ ਸਮੂਹ ਸੰਗਤਾਂ ਨੇ ਤਨ,ਮਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਅਤੇ ਸੰਤ ਬਾਬਾ ਗਰਜਾ ਸਿੰਘ ਜੀ ਯਾਦਗਾਰੀ ਸੁਸਾਇਟੀ ਅਤੇ ਸਮੂਹ ਇਨ,ਆਰ,ਆਈ ਵੀਰ ਤੇ ਗ੍ਰਾਮ ਪੰਚਾਈਤ ਵੱਲੋਂ 3 ਜਨਵਰੀ ਨੂੰ ਸਵੇਰੇ 11ਵਜੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ। ਅਤੇ ਧਾਰਮਿਕ ਹਸਤੀਆਂ ਸੰਤ ਜਸਦੇਵਾ ਨੰਦ ਜੀ ਆਲਮਗੀਰ, ਸੰਤ ਭਗਵਾਨ ਸਿੰਘ ਜੀ ਭੁੱਟੇ ਵਾਲੇ, ਸੰਤ ਮਨਪ੍ਰੀਤ ਸਿੰਘ ਜੀ, ਸੰਤ ਹਰਪਾਲ ਦਾਸ ਜੀ ਇਮਾਮਗੜ੍ਹ ਵਾਲੇ, ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਅਤੇ ਹੋਰ ਬੇਅੰਤ ਰਾਗੀ, ਢਾਡੀ ਜੱਥੇ ਪਹੁੰਚ ਪਹੁੰਚ ਰਹੇ ਹਨ।

ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਬੱਚੀ ਨੇ ਜਨਮ ਲਿਆ ਇਲਾਕੇ ਚ ਖ਼ੁਸ਼ੀ ਦੀ ਲਹਿਰ , ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

ਲੱਖੋਵਾਲ, ਢੀਂਡਸਾ ,ਭਗਵੰਤ ਮਾਨ,ਕੇਵਲ ਢਿੱਲੋਂ , ਡੀ ਸੀ, ਐੱਸਐੱਸਪੀ, ਡੱਲੇਵਾਲ, ਧਨੇਰ ਸਮੇਤ  ਵੱਖ ਵੱਖ ਆਗੂਆਂ ਨੇ ਦਿੱਤੀਆਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)- ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਫਰਜ਼ੰਦ ਜਗਸੀਰ ਸਿੰਘ ਸੀਰਾ ਦੇ ਗ੍ਰਹਿ ਅੱਠ ਸਾਲਾਂ ਬਾਅਦ ਪੈਦਾ ਹੋਈ ਬੱਚੀ ਨੂੰ ਜਦੋਂ ਮੁਹਾਲੀ ਹਸਪਤਾਲ ਤੋਂ ਵਾਪਸ  ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ  ਬੱਚੀ ਦਾ ਸਨਮਾਨ ਕੀਤਾ । ਪਿੰਡ ਦੀਆਂ ਔਰਤਾਂ ਵੱਲੋਂ ਫੁਲਕਾਰੀ ਤਾਣ ਕੇ ਬੱਚੀ ਸਿੱਦਕ ਤੇ ਮਾਤਾ ਮਨਪ੍ਰੀਤ ਕੌਰ ਨੂੰ ਪਲਕਾਂ ਤੇ ਬਿਠਾ ਲਿਆ । ਇਸ ਸਮੇਂ ਸਰਪੰਚ ਸਿਮਰਜੀਤ ਕੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਖਾਲਸਾ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਸਮੇਤ ਕਿਸਾਨ ਜਥੇਬੰਦੀ ਵੱਲੋਂ ਛੀਨੀਵਾਲ ਪਰਿਵਾਰ ਦੇ  ਗ੍ਰਹਿ ਇਕੱਠੇ ਹੋ ਕੇ ਦਾਦਾ ਸੁਰਜੀਤ ਸਿੰਘ ਯੂ ਐਸ ਏ ,ਦਾਦੀ ਮਾਂ ਪਰਮਜੀਤ ਕੌਰ ,ਭੂਆ ਰਮਨਦੀਪ ਕੌਰ,ਅਮਨਪ੍ਦੀਪ ਕੌਰ  ਅਤੇ ਮਾਤਾ ਮਨਪ੍ਰੀਤ ਕੌਰ ਤੇ ਪਿਤਾ ਜਗਸੀਰ ਸਿੰਘ ਸੀਰਾ ਨੂੰ ਬੱਚੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ । ਜਦ ਕਿ ਕਿਸਾਨੀ ਘੋਲਾਂ ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦਾਦਾ -ਦਾਦੀ ਦੇ ਪੋਤਰੇ ਦੇ ਪਿਤਾ ਸੁਰਜੀਤ ਸਿੰਘ ਤੇ ਪਰਮੀਤ ਕੌਰ ਦੇ ਇਕਲੌਤੇ ਸਪੁੱਤਰ ਜਗਸੀਰ ਸੀਰਾ ਦੇ ਗ੍ਰਹਿ 8 ਸਾਲਾਂ ਬਾਅਦ ਬੱਚੀ ਦੇ ਜਨਮ ਲੈਣ ਤੇ ਬੀ ਕੇ ਯੂ (ਲੱਖੋਵਾਲ) ਦੇ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਲੱਖੋਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ,ਲੋਕ ਸਭਾ ਮੈਂਬਰ ਭਗਵੰਤ ਮਾਨ,ਐੱਸਐੱਸਪੀ ਬਰਨਾਲਾ ਸ ਹਰਜੀਤ ਸਿੰਘ ,ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਫੂਲਕਾ,ਐੱਸ ਪੀ ਡੀ ਸੁਖਦੇਵ ਸਿੰਘ ਵਿਰਕ , ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿਧਾਇਕ ਕੇਵਲ  ਸਿੰਘ ਢਿੱਲੋਂ ਹਰਚੰਦ ਕੌਰ ਘਨੌਰੀ ,ਐਡਵੋਕੇਟ ਸਤਨਾਮ ਸਿੰਘ ਰਾਹੀ, ਕਿਸਾਨ ਆਗੂ  ਸਤਨਾਮ ਸਿੰਘ ਬਹਿਰੂ ,ਡੀਐੱਸਪੀ  ਪ੍ਰੱਗਿਆ ਜੈਨ, ਕੁਲਦੀਪ ਸਿੰਘ ਕਾਲਾ ਢਿੱਲੋਂ ,ਯਾਦਵਿੰਦਰ ਸ਼ੰਟੀ ,ਗੁਰਦੀਪ ਸਿੰਘ ਬਾਠ , ਸਿਕੰਦਰ ਸਿੰਘ ਮਾਨ, ਬਲਵਿੰਦਰ ਸਿੰਘ ਦੁੱਗਲ ,ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬੀਕੇਯੂ ਡਕੌਦਾ ਦੇ ਸੂਬਾ ਆਗੂ ਮਨਜੀਤ ਸਿੰਘ ਸਮੇਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਜ਼ਿਲ੍ਹੇ ਭਰ ਦੇ ਥਾਣਾ ਮੁਖੀਆਂ ਵੱਲੋਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ।ਇਸ ਸਮੇਂ ਮਠਿਆਈਆਂ ਵੰਡ ਕੇ ਬੱਚੀ ਦੇ ਜਨਮ ਦੀਆਂ ਖੂਬ ਖੁਸ਼ੀਆਂ ਮਨਾਈਆਂ ਗਈਆਂ ।  ਸਮਾਗਮ ਦੇ ਅਖੀਰ ਚ ਬੱਚੀ ਸਿੱਦਕ ਦੇ ਪਿਤਾ ਜਗਸੀਰ ਸੀਰਾ ਨੇ ਕਿਹਾ ਕਿ ਸਾਨੂੰ ਲੜਕਿਆਂ ਤੋਂ ਵੱਧ ਕੇ ਬੱਚੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਦੇ ਹਰ ਖੇਤਰ ਚ ਲੜਕੀਆਂ ਜਿੱਥੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।  ਉੱਥੇ ਮਾਪਿਆਂ ਦਾ ਸਹਾਰਾ ਵੀ ਬੱਚੀਆ ਹੀ ਬਣਦੀਆਂ ਹਨ ।

ਸੁਖਬੀਰ ਸਿੰੰਘ ਬਾਦਲ 21 ਦਸੰਬਰ ਨੂੰ ਪਟਿਆਲਾ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨਿਆਂ ਦੀ ਅਗਵਾਈ ਕਰਨਗੇ

ਪਾਰਟੀ ਪ੍ਰਧਾਨ ਵੱਲੋਂ 22 ਦਸੰਬਰ ਨੂੰ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਜਾਵੇਗੀ-ਸਰਦਾਰ ਬਰਾੜ

ਚੰਡੀਗੜ, ਦਸੰਬਰ 2019,-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਸੂਬੇ ਅੰਦਰ ਅਮਨ-ਕਾਨੂੰਨ ਦੀ ਖਸਤਾ ਹਾਲਤ, ਪੁਲਿਸ ਵਧੀਕੀਆਂ, ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਮਾਈਨਿੰਗ ਅਤੇ ਹੋਰ ਲੋਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਕੀਤੇ ਜਾ ਰਹੇ ਰਾਜ ਪੱਧਰੀ ਅੰਦੋਲਨਾਂ ਤਹਿਤ 21 ਦਸੰਬਰ ਨੂੰ ਪਟਿਆਲਾ ਵਿਖੇ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨੇ ਦਿੱਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਕਰਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਦਿਨ ਦਿਹਾੜੇ ਸਿਆਸੀ ਕਤਲ ਹੋ ਰਹੇ ਹਨ। ਲੋਕਾਂ ਦੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹੇ ਹਨ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸੂਬੇ ਅੰਦਰ ਫੈਲੀ ਇਸ ਬਦਅਮਨੀ ਖ਼ਿਲਾਫ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 21 ਦਸੰਬਰ ਨੂੰ ਦੁਪਹਿਰ ਇੱਕ ਵਜੇ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਅਕਾਲੀ ਦਲ ਵੱਲੋਂ ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਰੇਤ ਮਾਇਨਿੰਗ ਅਤੇ ਪੁਲਿਸ ਵਧੀਕੀਆਂ ਆਦਿ ਖ਼ਿਲਾਫ ਰਾਜ ਪੱਧਰ ਉੱਤੇ ਅੰਦੋਲਨਾਂ ਦੀ ਲੜੀ ਸ਼ੁਰੂ  ਕੀਤੀ ਗਈ ਹੈ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 24 ਦਸੰਬਰ ਨੂੰ ਦੁਪਹਿਰ ਇੱਕ ਵਜੇ ਮੋਗਾ ਵਿਖੇ ਸਰਦਾਰ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ  ਨਾਕਾਮੀਆਂ ਦੀ ਪੋਲ• ਖੋਲ•ੀ ਜਾਵੇਗੀ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਵੱਲੋਂ 22 ਦਸੰਬਰ ਨੂੰ ਭਾਈ ਮਹਾਨ ਸਿੰਘ ਹਾਲ, ਸ੍ਰੀ ਮੁਕਤਸਰ ਵਿਖੇ ਦੁਪਹਿਰ 12 ਵਜੇ ਇੱਕ ਮੀਟਿੰਗ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫੀ ਤੋਂ ਇਲਾਵਾ ਇਸ ਦੀਆਂ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਰਣਨੀਤੀ ਉਲੀਕੀ ਜਾਵੇਗੀ।

26,27,28 ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਚ ਲਗਾਏ ਜਾ ਰਹੇ ਦਸਤਾਰਾਂ ਦੇ ਲੰਗਰ ਦਾ ਪੋਸਟਰ ਰਲੀਜ

ਸ਼੍ਰੀ ਫਤਿਹਗ੍ਹੜ ਸਾਹਿਬ,ਦਸੰਬਰ 2019-(ਮਨਜਿੰਦਰ ਗਿੱਲ)-

ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜਰ ਕੌਰ ਜੀ ਤੇ ਚਾਰੇ  ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26,27,28 ਦਸੰਬਰ ਨੂੰ ਸ਼ਹੀਦੀ ਜੋੜ ਮੇਲੇ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਲਗਾਏ ਜਾ ਰਹੇ ਲੰਗਰ ਦਸਤਾਰਾਂ ਦੇ ਤੇ ਦਸਤਾਰ ਸਿਖਲਾਈ ਕੈਂਪ ਦਾ ਪੋਸਟਰ ਮਾਨਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੈਨੇਜਰ ਨੱਥਾ ਸਿੰਘ ਜੀ ਤੇ ਸਾਡੇ ਭਰਾ ਸੁਰਜੀਤ ਸਿੰਘ ਠੀਕਰੀਵਾਲ ਤੋਂ ਇਲਾਵਾ ਦਸਤਾਰ ਕੋਚ ਤੇ ਵੱਡੀ ਗਿਣਤੀ ਵਿਚ ਸੰਗਤ ਹਾਜਰ ਸਨ।

15 ਦਸੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਦਸੰਬਰ 2019- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ

ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ

ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

 ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ