You are here

ਪੰਜਾਬ

ਸਿੱਖ ਕੌਮ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਦਾ ਯਤਨ ਕਰਾਂਗੇ-ਭਾਈ ਲੌਗੋਵਾਲ

11 ਮੈਂਬਰੀ ਅੰਤਿ੍ੰਗ ਕਮੇਟੀ ਮੈਂਬਰਾਂ ਨਾਵਾਂ ਦਾ ਵੀ ਐਲਾਨ

ਡਾ: ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਤੀਜੀ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੇ ਮੈਂਬਰਾਂ ਨੇ ਮੁੜ ਸੇਵਾ ਦਾ ਮੌਕਾ ਦਿੱਤਾ ਹੈ, ਜਿਸ ਲਈ ਉਹ ਧੰਨਵਾਦੀ ਹਨ | ਉਨ੍ਹਾਂ ਕਿਹਾ ਕਿ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਸਿੱਖ ਕੌਮ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਤੇ ਸ਼ੋ੍ਰਮਣੀ ਕਮੇਟੀ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਗੰਭੀਰ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਆ ਰਹੀ ਸ਼੍ਰੋਮਣੀ ਕਮੇਟੀ ਦੀ 100 ਸਾਲਾ ਸ਼ਤਾਬਦੀ ਵੱਡੇ ਪੱਧਰ 'ਤੇ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ | ਉਹ ਪਾਰਦਰਸ਼ੀ ਢੰਗ ਨਾਲ ਕੰਮ ਕਰ ਕੇ ਹਰ ਚੁਣੌਤੀ ਨੂੰ ਦੂਰ ਕਰਨਗੇ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਤੇ ਇਸ ਲਈ ਹਰ ਸਿੱਖ ਜਥੇਬੰਦੀ ਦਾ ਸਹਿਯੋਗ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਗਲੇ ਸਾਲ ਆ ਰਹੇ ਭਗਤ ਨਾਮਦੇਵ ਜੀ ਅਤੇ ਬੰਦੀ ਛੋੜ ਦਿਵਸ ਦੇ ਸ਼ਤਾਬਦੀ ਦਿਹਾੜਿਆਂ ਨੂੰ ਵੀ ਯਾਦਗਾਰੀ ਢੰਗ ਨਾਲ ਮਨਾਉਣ ਦੇ ਨਾਲ-ਨਾਲ ਵਿੱਦਿਅਕ ਪਸਾਰ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ |
550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਰੋਧੀ ਧਿਰਾਂ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਉਨ੍ਹਾਂ ਬੇਬੁਨਿਆਦ ਦੱਸਿਆ | ਉਨ੍ਹਾਂ ਦੇ ਮੁੜ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਡਾ: ਦਲਜੀਤ ਸਿੰਘ ਚੀਮਾ ਤੇ ਡਾ: ਰੂਪ ਸਿੰਘ ਵਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ |

ਸ਼ੋ੍ਰਮਣੀ ਕਮੇਟੀ ਦੇ ਤੀਜੀ ਵਾਰ ਮੁੱਖ ਸੇਵਾਦਾਰ ਵਜੋਂ ਅਹੁਦਾ ਸੰਭਾਲਣ ਉਪਰੰਤ ਭਾਈ ਗੋਬਿੰਦ ਸਿੰਘ ਲੌਾਗੋਵਾਲ, ਭਾਈ ਰਜਿੰਦਰ ਸਿੰਘ ਮਹਿਤਾ ਤੇ ਹੋਰ ਅਹੁਦੇਦਾਰ ਤੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਜਿਥੇ ਗੰ੍ਰਥੀ ਸਾਹਿਬਾਨ ਵਲੋਂ ਭਾਈ ਲੌਗੋਵਾਲ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵੀ ਡਾ: ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਭਾਈ ਲੌਗੋਵਾਲ, ਸੀਨੀ: ਮੀਤ ਪ੍ਰਧਾਨ ਭਾਈ ਮਹਿਤਾ ਤੇ ਹੋਰਨਾਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ |

ਇਜਲਾਸ ਦੌਰਾਨ ਮੁੜ ਪ੍ਰਧਾਨ ਬਣੇ ਭਾਈ ਲੌਗੋਵਾਲ ਵਲੋਂ 11 ਮੈਂਬਰੀ ਅੰਤਿੰ੍ਰਗ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ | ਇਨ੍ਹਾਂ 11 ਮੈਂਬਰਾਂ 'ਚ ਭੁਪਿੰਦਰ ਸਿੰਘ ਅਸੰਧ ਹਰਿਆਣਾ, ਜਗਸੀਰ ਸਿੰਘ ਡੱਬਵਾਲੀ, ਗੁਰਪਾਲ ਸਿੰਘ ਗੋਰਾ, ਸ਼ੇਰ ਸਿੰਘ ਮੰਡਵਾਲਾ, ਬੀਬੀ ਪਰਮਜੀਤ ਕੌਰ ਲਹਿਰਾ, ਜਸਮੇਰ ਸਿੰਘ ਲਾਛੜੂ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਰਾਜਸਥਾਨ, ਇੰਦਰਮੋਹਨ ਸਿੰਘ ਲਖਮੀਰਵਾਲਾ, ਮੰਗਵਿੰਦਰ ਸਿੰਘ ਖਾਪੜਖੇੜੀ ਤੇ ਬੀਬੀ ਕੁਲਦੀਪ ਕੌਰ ਟੌਹੜਾ ਦੇ ਨਾਂਅ ਸ਼ਾਮਿਲ ਹਨ | ਇਨ੍ਹਾਂ ਅੰਤਿੰ੍ਰਗ ਕਮੇਟੀ ਮੈਂਬਰਾਂ ਦੀ ਤਾਈਦ-ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ |

ਕੈਬਨਿਟ ਮੰਤਰੀ ਆਸ਼ੂ ਵੱਲੋਂ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਅਤੇ ਟ੍ਰੈਫਿਕ ਵਿਵਸਥਾ ਸੰਬੰਧੀ ਐੱਨ. ਐੱਚ. ਏ. ਆਈ. ਚੇਅਰਮੈਨ ਨਾਲ ਮੁਲਾਕਾਤ

ਚੇਅਰਮੈਨ ਵੱਲੋਂ ਉੱਚ ਪੱਧਰੀ ਟੀਮ ਜਾਇਜ਼ਾ ਲੈਣ ਲਈ ਲੁਧਿਆਣਾ ਭੇਜਣ ਦਾ ਭਰੋਸਾ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਨਵੀਂ ਦਿੱਲੀ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਅਤੇ ਸ਼ਹਿਰ ਲੁਧਿਆਣਾ ਵਿੱਚ ਪੈਂਦੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਆਸ਼ੂ ਨਾਲ ਵਿਧਾਇਕ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਰਾਹੁਲ ਵਰਮਾ ਵੀ ਹਾਜ਼ਰ ਸਨ। ਆਸ਼ੂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਬਾਰੇ ਵੀ ਗੱਲਬਾਤ ਕੀਤੀ ਗਈ। ਉਨਾਂ ਕਿਹਾ ਕਿ ਚੇਅਰਮੈਨ ਸੰਧੂ ਵੱਲੋਂ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਲੁਧਿਆਣਾ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਲਈ ਅਥਾਰਟੀ ਦੀ ਇੱਕ ਉੱਚ ਪੱਧਰੀ ਟੀਮ ਲੁਧਿਆਣਾ ਵਿਖੇ ਇੱਕ ਹਫ਼ਤੇ ਲਈ ਭੇਜੀ ਜਾਵੇ। ਇਹ ਟੀਮ ਲੁਧਿਆਣਾ ਸ਼ਹਿਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਸੰਬੰਧਤ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਕਾਰਨ ਪੈਦਾ ਹੋ ਰਹੀ ਆਵਾਜਾਈ ਸਮੱਸਿਆ ਦਾ ਜਾਇਜ਼ਾ ਲਵੇਗੀ ਅਤੇ ਇਸ ਸੰਬੰਧੀ ਵਿਸਥਾਰਤ ਰਿਪੋਰਟ ਚੇਅਰਮੈਨ ਨੂੰ ਪੇਸ਼ ਕਰੇਗੀ। ਜਿਸ ਉਪਰੰਤ ਇਸ ਮਸਲੇ ਦਾ ਹੱਲ ਲੱਭਿਆ ਜਾਵੇਗਾ। ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਭਰੋਸਾ ਦਿੱਤਾ ਹੈ ਕਿ ਤਾਜਪੁਰ ਸੜਕ 'ਤੇ ਅੰਡਰਪਾਸ ਬਣਾਇਆ ਜਾਵੇਗਾ ਤਾਂ ਜੋ ਟ੍ਰੈਫਿਕ ਸਮੱਸਿਆ ਨੂੰ ਘਟਾਇਆ ਜਾ ਸਕੇ। ਇਸ ਮੌਕੇ ਉਨਾਂ ਮੋਹਨਦਈ ਓਸਵਾਲ ਹਸਪਤਾਲ ਵਾਲੇ ਪਾਸੇ ਤੋਂ ਐੱਸ. ਪੀ. ਐੱਸ. ਹਸਪਤਾਲ ਵੱਲ ਆ ਰਹੇ ਟ੍ਰੈਫਿਕ ਲਈ ਸ਼ੇਰਪੁਰ ਚੌਕ ਨੇੜੇ ਰੇਲਵੇ ਓਵਰਬ੍ਰਿਜ ਉਸਾਰਨ ਲਈ ਵੀ ਹਰੀ ਝੰਡੀ ਦਿੱਤੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ 44 ਦੇ ਐਂਟਰੀ ਅਤੇ ਐਗਜਿਟ ਪੁਆਇੰਟਾਂ ਬਾਰੇ ਵੀ ਵਿਚਾਰ ਕੀਤੀ ਗਈ। ਚੇਅਰਮੈਨ ਸੰਧੂ ਨੇ ਸ਼ਹਿਰ ਲੁਧਿਆਣਾ ਨਾਲ ਸੰਬੰਧਤ ਸਾਰੇ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਭਰੋਸਾ ਦਿੱਤਾ ਹੈ ਕਿ ਸ਼ਹਿਰ ਵਿੱਚ ਫਿਰੋਜ਼ਪੁਰ ਸੜਕ ਤੋਂ ਲੈ ਕੇ ਸਮਰਾਲਾ ਚੌਕ ਤੱਕ ਉਸਾਰੀ ਜਾ ਰਹੀ ਐਲੀਵੇਟਿਡ ਰੋਡ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸ਼ਹਿਰ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਫਿਰੋਜ਼ਪੁਰ ਸੜਕ ਤੋਂ ਬੱਸ ਸਟੈਂਡ ਤੱਕ ਆਉਣ ਵਾਲੇ ਟ੍ਰੈਫਿਕ ਲਈ ਹੋਟਲ ਗੁਲਮੋਹਰ ਕੋਲ ਇੱਕ ਮੋੜ ਦੀ ਉਸਾਰੀ ਕੀਤੀ ਜਾਵੇਗੀ। ਐਲੀਵੇਟਿਡ ਰੋਡ 'ਤੇ ਪੈਂਦੇ ਅਪਰੈਂਪ ਦੀ ਜਗਾਂ ਬਦਲਣ, ਲਾਡੋਵਾਲ ਬਾਈਪਾਸ, ਨੈਸ਼ਨਲ ਹਾਈਵੇ 'ਤੇ ਲੱਗਣ ਵਾਲੀਆਂ ਸਟਰੀਟਲਾਈਟਾਂ ਅਤੇ ਹੋਰ ਮੁੱਦਿਆਂ ਬਾਰੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ ਸੰਧੂ ਨੇ ਕਿਹਾ ਕਿ ਉਨਾਂ ਦਾ ਸ਼ਹਿਰ ਲੁਧਿਆਣਾ ਨਾਲ ਕਾਫੀ ਨੇੜੇ ਦਾ ਰਿਸ਼ਤਾ ਰਿਹਾ ਹੈ। ਉਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵੀ ਸੇਵਾਵਾਂ ਦਿੱਤੀਆਂ ਹੋਈਆਂ ਹਨ। ਸ੍ਰੀ ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਨੇਪਰੇ ਚਾੜਨ ਲਈ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਸਾਰੇ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣਗੇ।

ਸ਼ੋ੍ਰਮਣੀ ਕਮੇਟੀ ਆਪਣਾ ਫਰਜ਼ ਨਿਭਾਉਣ ਵਿਚ ਅਸਫ਼ਲ ਰਹੀ ਹੈ-ਭੌਰ

ਭੌਰ ਤੇ ਬੈਂਸ ਸਮੇਤ ਕੁਝ ਮੈਂਬਰਾਂ ਵਲੋਂ ਵਿਰੋਧ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਜਿਉਂ ਹੀ ਨਵੇਂ ਪ੍ਰਧਾਨ ਦਾ ਨਾਂਅ ਪੇਸ਼ ਕਰਨ ਲਈ ਬੀਬੀ ਜਗੀਰ ਕੌਰ ਖੜੇ੍ਹ ਹੋਏ ਤਾਂ ਵਿਰੋਧੀ ਧਿਰ ਨਾਲ ਸਬੰਧਿਤ ਜਥੇ: ਸੁਖਦੇਵ ਸਿੰਘ ਭੌਰ, ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਨਾਲ ਹੋਰ ਅੱਧੀ ਦਰਜਨ ਮੈਂਬਰ ਹਾਊਸ ਵਿਚ ਖੜ੍ਹੇ ਹੋ ਗਏ ਤੇ ਉਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਦੀ ਪਿਛਲੀ ਕਾਰਜਸ਼ੈਲੀ ਨੂੰ ਲੈ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ | ਇਸ ਦੇ ਬਾਵਜੂਦ ਬੀਬੀ ਜਗੀਰ ਕੌਰ ਨੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਵਜੋਂ ਭਾਈ ਗੋਬਿੰਦ ਸਿੰਘ ਲੌਾਗੋਵਾਲ ਦਾ ਨਾਂਅ ਇਕ ਵਾਰ ਫਿਰ ਪੇਸ਼ ਕੀਤਾ | ਸ: ਭੌਰ ਤੇ ਸ: ਬੈਂਸ ਨਾਅਰੇਬਾਜ਼ੀ ਕਰਦੇ ਹੋਏ ਸ਼ੋ੍ਰਮਣੀ ਕਮੇਟੀ ਦੇ ਹਾਊਸ 'ਚੋਂ ਬਾਹਰ ਚਲੇ ਗਏ |

ਇਜਲਾਸ 'ਚੋਂ ਬਾਈਕਾਟ ਕਰਨ ਉਪਰੰਤ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇ: ਸੁਖਦੇਵ ਸਿੰਘ ਭੌਰ ਨੇ ਕਿਹਾ ਸ਼ੋ੍ਰਮਣੀ ਕਮੇਟੀ ਆਪਣੇ ਫਰਜ਼ ਨਿਭਾਉਣ ਵਿਚ ਅਸਫਲ ਹੋਈ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸਿਰਫ ਆਪਣੇ ਅਹੁਦਿਆਂ ਦਾ ਹੀ ਚਾਅ ਹੈ ਤੇ ਉਨ੍ਹਾਂ ਦਾ ਪੰਥਕ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ | ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ 'ਚ ਪਿਛਲੀ ਅਕਾਲੀ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਨੇ ਕੋਈ ਯਤਨ ਨਹੀਂ ਕੀਤੇ | | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਪ੍ਰੀਖਿਆ ਕੇਂਦਰਾਂ 'ਚ ਸਿੱਖ ਕਕਾਰ ਕੜਾ ਤੇ ਕਿਰਪਾਨ ਪਹਿਨ ਕੇ ਜਾਣ ਤੋਂ ਰੋਕੇ ਜਾਣ ਦਾ ਮਾਮਲਾ ਚੁੱਕਣ ਅਤੇ ਆਪਣੇ ਕਾਲਜ ਸ੍ਰੀ ਗੁਰੂ ਨਾਨਕ ਦੇਵ ਕਾਲਜ ਵਿਚ ਸਿੱਖ ਵਿਦਿਆਰਥੀਆਂ ਦੀਆਂ ਬਿਹਾਰੀ ਨੌਜਵਾਨਾਂ ਵਲੋਂ ਦਸਤਾਰਾਂ ਉਤਾਰੇ ਜਾਣ ਦੇ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਦੀ ਚੁੱਪੀ ਸਬੰਧੀ ਉਹ ਇਜਲਾਸ ਵਿਚ ਜਵਾਬ ਮੰਗਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਕ ਵੀ ਨਹੀਂ ਸੁਣੀ ਗਈ |

ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਚੋਣ ਜੈਕਾਰਿਆਂ ਤੇ ਵਧਾਈਆਂ ਤੱਕ ਹੀ ਸੀਮਤ

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵੇਅਦਵੀ ਮੱਤਾ ਨਹੀਂ ਲਿਆਂਦਾ ਗਿਆ - ਬਲਵਿੰਦਰ ਸਿੰਘ ਬੈੰਸ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਆਪਣੇ ਹਾਊਸ ਵਿਚ ਇਕ ਦਿਨ ਦਾ ਸਦਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਰੱਖਿਆ ਸੀ ਪਰ ਸ਼ੋ੍ਰਮਣੀ ਕਮੇਟੀ ਵਲੋਂ ਕੋਈ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਚੋਣ ਕੇਵਲ ਜੈਕਾਰਿਆਂ ਤੇ ਵਧਾਈਆਂ ਦੇਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵਲੋਂ ਆਉਂਦੇ ਸਮੇਂ ਸ਼ੋ੍ਰਮਣੀ ਕਮੇਟੀ ਦੀ ਚੋਣ ਲੜੀ ਜਾਵੇਗੀ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਸਿਹਨਪੁਰ, ਜਸਵੰਤ ਸਿੰਘ ਪੁੜੈਣ ਅਤੇ ਸਰਵੰਸ ਸਿੰਘ ਆਦਿ ਨੇ ਵੀ ਸ਼ੋ੍ਰਮਣੀ ਕਮੇਟੀ ਵਲੋਂ ਆਪਣੇ ਫਰਜ਼ ਪੂਰਾ ਕਰਨ 'ਚ ਅਸਫ਼ਲ ਰਹਿਣ ਦੇ ਦੋਸ਼ ਲਗਾਏ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਕੁਝ ਵਿਸ਼ੇਸ਼ ਮਤੇ ਪਾਸ ਕੀਤੇ ਗਏ

ਵਿਦੇਸ਼ਾਂ 'ਚ ਸਿੱਖ ਮਸਲਿਆਂ ਦੇ ਹੱਲ ਲਈ ਬਣੇਗਾ ਸਲਾਹਕਾਰ ਬੋਰਡ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਪਹਿਲਾਂ ਚੋਣਾਂ ਵੇਲੇ ਲਗਭਗ 70 ਲੱਖ ਵੋਟਾਂ ਵਿੱਚੋਂ ਵੋਟਾਂ ਰਾਹੀਂ 170 ਮੈਂਬਰ ਚੁੱਣ ਕੇ ਆਉਦੇ ਹਨ। ਫਿਰ ਪੰਦਰਾਂ ਮੈਬਰ ਕੋਆਪਸਨ ਰਾਹੀ ਚੁੱਣੇ ਜਾਂਦੇ ਹਨ। ਫਿਰ ਸਾਰੇ ਮੈਂਬਰਾਂ ਵਿੱਚੋਂ ਹਰ ਸਾਲ ਪ੍ਰਧਾਨ ਸਮੇਤ 15 ਮੈਂਬਰੀ ਨਵੀ ਕਮੇਟੀ ਪ੍ਰਬੰਧਾਂ ਲਈ ਬਣਾਈ ਜਾਂਦੀ ਹੈ।
ਇਸ ਬਾਰ ਨਵੇਂ ਸੇਵਾਦਾਰ ਸਾਹਿਬਾਨ ਪੜੇ ਲਿਖੇ ਹਨ ਜਿਵੇਂ ਭਾਈ ਗੋਬਿੰਦ ਸਿੰਘ ਜੀ ਲੋਗੋਵਾਲ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਸ.ਰਾਜਿੰਦਰ ਸਿੰਘ ਮਹਿਤਾ ਦੋਨੋ ਐਮ ਏ ਪੰਜਾਬੀ, ਜਨਰਲ ਸੈਕਟਰੀ ਸ.ਹਰਜਿੰਦਰ ਸਿੰਘ ਧਾਮੀ ਬੀ.ਏ.-ਐਲ.ਐਲ.ਬੀ.ਅਤੇ ਬਾਕੀਆਂ ਚੋਂ ਤਿੰਨ ਬੀ.ਏ. ਪੜੇ ਹਨ ਅਤੇ ਬਾਕੀ ਹਾਇੱਰ ਸੈਕਡਰੀ ਤੇ ਮੈਟ੍ਰਿਕ ਤੱਕ ਪੜੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਕੁਝ ਵਿਸ਼ੇਸ਼ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ 'ਚ ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਲਈ ਮਤਾ, ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਅਤੇ 550ਵੇਂ ਪ੍ਰਕਾਸ਼ ਪੁਰਬ ਲਈ ਧੰਨਵਾਦੀ ਮਤਾ, ਕਾਲੀ ਸੂਚੀ ਖਤਮ ਕਰਨ ਤੇ ਵਿਦੇਸ਼ਾਂ 'ਚ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਆਦਿ ਸਬੰਧੀ ਮਤੇ ਸ਼ਾਮਿਲ ਹਨ। ਪੰਜਾਬੀ ਮਾਂ-ਬੋਲੀ ਸਬੰਧੀ ਪਾਸ ਮਤੇ 'ਚ ਪੰਜਾਬੀ ਨੂੰ ਸਨਮਾਨਯੋਗ ਰੁਤਬਾ ਦੇਣ ਦੀ ਮੰਗ ਕੀਤੀ ਗਈ।

550ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ, ਨਾਲ ਹੀ ਭਾਰਤ ਸਰਕਾਰ ਵੱਲੋਂ , ਸਿੱਕੇ ਜਾਰੀ ਕਰਨ ਲਈ ਅਤੇ ਸਮਾਗਮ ਕਰਵਾਉਣ ਲੀ ਅਤੇ ਲਗਭਗ 90 ਦੇ ਰਾਜਦੂਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਲੀ ਧੰਨਵਾਦ ਕੀਤਾ ਗਿਆ।

 ਇਕ ਹੋਰ ਮਤੇ ਵਿਚ ਮੌਕੇ ਅੰਗਰੇਜ਼ੀ ਵਿਚ ਸਨਮਾਨ ਪੱਤਰ ਦੇਣ ਦੀ ਨਿਖੇਧੀ ਕੀਤੀ ਗਈ। ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ-ਕਾਜ ਪੰਜਾਬੀ ਭਾਸ਼ਾ 'ਚ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਮਤੇ ਰਾਹੀਂ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਪੰਜਾਬ ਨਾਲ ਲੱਗਦੇ ਹਰਿਆਣਾ, ਹਿਮਾਚਲ ਤੇ ਦਿੱਲੀ ਸਮੇਤ ਹੋਰ ਪੰਜਾਬੀ ਵਸੋਂ ਵਾਲੇ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।

 ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਦੇ ਨਾਲ ਹੀ ਗੁਰਪੁਰਵਾਸੀ ਕੁਲਦੀਪ ਸਿੰਘ ਵਡਾਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੰਗਤਾਂ ਲਈ ਪ੍ਰਕਿਰਿਆ ਸਰਲ ਬਣਾਉਣ ਦੀ ਵੀ ਅਪੀਲ ਕੀਤੀ ਗਈ। 

ਇਕ ਹੋਰ ਮਤੇ ਰਾਹੀਂ ਦੇਸ਼ ਦੀਆਂ ਵੱਖ-ਵੱਖ ਜੇਲਾਂ 'ਚ ਲੰਮੇ ਸਮੇਂ ਤੋਂ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਭਾਰਤ ਸਰਕਾਰ ਵਲੋਂ ਕੀਤੇ ਗਏ ਫੈਸਲੇ ਦਾ ਧੰਨਵਾਦ ਕੀਤਾ ਗਿਆ ਅਤੇ ਬਾਕੀ ਸਿੱਖਾਂ ਦੀ ਰਿਹਾਈ ਦੀ ਵੀ ਮੰਗੀ ਗਈ।

ਹਰਿਦੁਆਰ, ਸਿੱਕਮ ਇਕ ਵਿਸ਼ੇਸ਼ ਮਤੇ 'ਚ ਭਾਰਤ ਸਰਕਾਰ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਹਰਿ ਕੀ ਪਉੜੀ ਹਰਿਦੁਆਰ, ਗੁ. ਡਾਂਗਮਾਰ ਤੇ ਚੁੰਗਥਾਂਗ (ਸਿੱਕਮ), ਗੁਰਦੁਆਰਾ ਬਾਵਲੀ ਮੱਠ, ਮੰਗੂ ਮੱਠ ਤੇ ਪੰਜਾਬੀ ਮੱਠ ਜਗਨਨਾਥਪੁਰੀ ਓਡਿਸ਼ਾ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਪਾਸੋਂ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟਖੋਰੀ ਖਿਲਾਫ ਸਖ਼ਤ ਕਾਨੂੰਨ ਦੀ ਮੰਗ ਕਰਦਿਆਂ ਕੁਦਰਤੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ। ਇਕ ਵਿਸ਼ੇਸ਼ ਮਤੇ ਰਾਹੀਂ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਨੂੰ ਦਿੱਤੀ ਗਈ 16 ਏਕੜ 14 ਮਰਲੇ ਜ਼ਮੀਨ ਸਬੰਧੀ ਵੱਖ-ਵੱਖ ਮਤਿਆਂ ਨੂੰ ਰੱਦ ਕਰਦਿਆਂ ਸਿੱਖ ਐਜੂਕੇਸ਼ਨ ਸੋਸਾਇਟੀ ਪਾਸੋਂ ਜ਼ਮੀਨ ਪ੍ਰਾਪਤੀ ਲਈ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ।

ਜੂਨ ਅਤੇ ਨਵੰਬਰ 1984 'ਚ ਸਿੱਖ ਕਤਲੇਆਮ ਦੀ ਨਿੰਦਾ ਕਰਦਿਆਂ ਦਿੱਲੀ, ਕਾਨਪੁਰ, ਬੁਕਾਰੋ ਅਤੇ ਸ਼ਹਿਰਾਂ ਵਿਚ ਕੇਂਦਰ ਸਰਕਾਰ ਦੀ ਸ਼ਹਿ 'ਤੇ ਸਿੱਖਾਂ ਦੇ ਕਤਲੇਆਮ ਲਈ ਦੋਸ਼ੀਆਂ ਨੂੰ 35 ਸਾਲਾਂ ਦਾ ਸਮਾਂ ਬੀਤਣ 'ਤੇ ਵੀ ਸਜ਼ਾਵਾਂ ਨਾ ਮਿਲਣ ਦਾ ਜ਼ਿਕਰ ਕਰਦਿਆਂ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਸੋਸ਼ਲ ਮੀਡੀਆ 'ਤੇ ਆਏ ਦਿਨ ਗੁਰੂ ਸਾਹਿਬਾਨ, ਸਿੱਖ ਯੋਧਿਆਂ ਤੇ ਸਿੱਖ ਇਤਿਹਾਸ ਸਬੰਧੀ ਵਿਵਾਦਤ ਪੋਸਟਾਂ 'ਤੇ ਸਖ਼ਤੀ ਨਾਲ ਰੋਕ ਲਾਉਣ ਦੀ ਵੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ। ਇਸ ਸਬੰਧੀ ਵੱਖਰਾ ਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਦੀ ਅਪੀਲ ਕਰਦਿਆਂ ਸੰਸਦ 'ਚ ਸਿੱਖ ਸੰਸਦ ਮੈਂਬਰਾਂ ਨੂੰ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਵੀ ਅਪੀਲ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ 'ਚ ਵੱਖ-ਵੱਖ ਦੇਸ਼ਾਂ 'ਚ ਵੱਸਦੇ ਸਿੱਖਾਂ ਨਾਲ ਸਬੰਧਤ ਮਸਲਿਆਂ ਅਤੇ ਸਿੱਖ ਪਛਾਣ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ 51 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਲਈ ਵੀ ਪ੍ਰਵਾਨਗੀ ਦਾ ਮਤਾ ਪਾਸ ਕੀਤਾ ਗਿਆ।

ਸਦੀ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਦਾਇਰਾ ਵਧਾਉਣ ਦਾ ਫ਼ੈਸਲਾ

ਸ਼੍ਰੋਮਣੀ ਕਮੇਟੀ ਨੇ ਲਗਪਗ ਸੌ ਸਾਲਾਂ ਬਾਅਦ ਸੰਸਥਾ ਦਾ ਘੇਰਾ ਵਿਦੇਸ਼ ਤੱਕ ਫੈਲਾਉਣ ਲਈ ਯਤਨ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਨ੍ਹਾਂ ਦੇ ਸਹਿਯੋਗ ਨਾਲ ਠੋਸ ਉਪਰਾਲੇ ਕੀਤੇ ਜਾ ਸਕਣ। ਸ਼੍ਰੋਮਣੀ ਕਮੇਟੀ ਇਸ ਸਬੰਧੀ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦਾ 51 ਮੈਂਬਰੀ ਬੋਰਡ ਬਣਾਏਗੀ। ਇਸ ਸਬੰਧੀ ਅੱਜ ਇੱਥੇ ਜਨਰਲ ਇਜਲਾਸ ਦੌਰਾਨ ਮਤਾ ਪਾਸ ਕੀਤਾ ਗਿਆ ਹੈ।

ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਇਸ ਵੇਲੇ ਪਛਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਕਕਾਰਾਂ ਦੀ ਪਛਾਣ ਕਰਾਉਣਾ ਵੀ ਵੱਡਾ ਮਸਲਾ ਹੈ। ਸਿੱਖਾਂ ’ਤੇ ਹੋ ਰਹੇ ਨਫ਼ਰਤੀ ਹਮਲੇ ਵੀ ਸਮੁੱਚੇ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਵੱਖ ਵੱਖ ਦੇਸ਼ਾਂ ਵਿਚੋਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦਾ 51 ਮੈਂਬਰੀ ਸਲਾਹਕਾਰ ਬੋਰਡ ਕਾਇਮ ਕਰਨ ਦੇ ਫ਼ੈਸਲੇ ਨੂੰ ਜਨਰਲ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬੋਰਡ ਦਾ ਮੁਖੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇਗਾ ਅਤੇ ਬੋਰਡ ਦੀਆਂ ਸਾਲ ਵਿਚ ਘੱਟੋ ਘੱਟ ਦੋ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿਚ ਵਿਦੇਸ਼ ਵਿਚ ਵੱਸਦੇ ਸਿੱਖਾਂ ਨੂੰ ਪੇਸ਼ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।

ਸਿਟੀ ਸੈਂਟਰ ਘੁਟਲਾ ਲੁਧਿਆਣਾ,ਅਦਾਲਤ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵਾਂਗੇ-ਬੈਂਸ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸੁਣਾਏ ਗਏ ਫ਼ੈਸਲੇ ਸਬੰਧੀ ਉਹ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਹਾਈ ਕੋਰਟ ਵਿਚ ਵੀ ਰਿਟ ਦਾਇਰ ਕੀਤੀ ਹੋਈ ਹੈ, ਜੋ ਕਿ ਅਜੇ ਵਿਚਾਰ ਅਧੀਨ ਹੈ | ਉਸ ਤੋਂ ਪਹਿਲਾਂ ਹੀ ਹੇਠਲੀ ਅਦਾਲਤ ਵਲੋਂ ਅੱਜ ਮਾਮਲਾ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨੂੰ ਉਹ ਜਲਦ ਹੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਣਗੇ |

ਲੁਧਿਆਣਾ ਸਿਟੀ ਸੈਂਟਰ ਕੇਸ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ, ਸੱਚ ਦੀ ਜਿੱਤ ਹੋਈ–ਕੈਪਟਨ ਅਮਰਿੰਦਰ ਸਿੰਘ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿੱਚ ਉਨਾਂ ਤੇ ਬਾਕੀ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਖਾਰਜ ਕਰਨ ਦੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਦੀ ਕਾਰਵਾਈ ਵਿਰੁੱਧ ਉਨਾਂ ਦੀ ਲੜਾਈ ਦੀ ਜਿੱਤ ਦੱਸਿਆ ਹੈ। ਇਸ ਕੇਸ 'ਤੇ ਅਦਾਲਤ ਵੱਲੋਂ ਫੈਸਲਾ ਸੁਣਾਉਣ ਤੋਂ ਬਾਅਦ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਦੀ ਜਿੱਤ ਹੋਣ ਦੇ ਨਾਲ-ਨਾਲ ਸਿਆਸੀ ਤੌਰ 'ਤੇ ਪ੍ਰਰਿਤ ਦੋਸ਼ਾਂ ਵਿਰੁੱਧ ਉਨਾਂ ਦੇ ਸਟੈਂਡ ਦੀ ਵੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਵਿੱਚ ਉਨਾਂ ਅਤੇ ਪਰਿਵਾਰਕ ਮੈਂਬਰਾਂ ਦਾ ਕਾਨੂੰਨ ਅਤੇ ਅਦਾਲਤ ਵਿੱਚ ਹਮੇਸ਼ਾ ਹੀ ਅਟੁੱਟ ਵਿਸ਼ਵਾਸ ਰਿਹਾ ਹੈ। ਉਨਾਂ ਕਿਹਾ ਕਿ ਸੱਚ ਦੀ ਜਿੱਤ ਲਈ 13 ਸਾਲ ਦਾ ਸਮਾਂ ਲੱਗਾ ਪਰ ਅਦਾਲਤ ਦੇ ਫੈਸਲੇ ਨੇ ਇਹ ਸਿੱਧ ਕਰ ਦਿੱਤਾ ਕਿ ਆਖ਼ਰ ਵਿੱਚ ਜਿੱਤ ਸਚਾਈ ਦੀ ਹੁੰਦੀ ਹੈ। ਉਨਾਂ ਕਿਹਾ ਕਿ ਪਟੀਸ਼ਨਰਾਂ ਵੱਲੋਂ ਅਦਾਲਤ ਸਾਹਮਣੇ ਸਬੂਤਾਂ ਵਜੋਂ ਪੇਸ਼ ਕੀਤੇ ਮਨਘੜਤ ਝੂਠਾਂ ਦਾ ਕੋਈ ਵਜੂਦ ਨਹੀਂ ਸੀ ਅਤੇ ਨਿਰਲੱਜਤਾ ਨਾਲ ਮਾਰੇ ਗਏ ਝੂਠਾਂ ਤੋਂ ਪੂਰੀ ਤਰਾਂ ਪਰਦਾ ਚੁੱਕਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਪੀੜਤਾਂ ਨੂੰ ਵੀ ਕੀਮਤ ਚੁਕਾਉਣੀ ਪਈ ਕਿਉਂਕਿ ਉਨਾਂ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਮੁਕਤ ਹੋਣ ਅਤੇ ਸਾਖ ਦੀ ਬਹਾਲੀ ਲਈ ਉਡੀਕ ਕਰਨੀ ਪਈ। ਉਨਾਂ ਕਿਹਾ ਕਿ ਇਸ ਕੇਸ ਵਿੱਚ 36 ਮੁਲਜ਼ਮਾਂ ਵਿੱਚੋਂ ਪੰਜ ਮੁਲਜ਼ਮ, ਕੇਸ ਦੀ ਸੁਣਵਾਈ ਦੇ ਲੰਮੇ ਅਰਸੇ ਦੌਰਾਨ, ਇਸ ਘੁਟਾਲੇ ਵਿੱਚ ਆਪਣੀ ਸ਼ਮੂਲੀਅਤ ਹੋਣ ਦੇ ਦੋਸ਼ਾਂ ਦਾ ਦੁੱਖ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ। ਉਨਾਂ ਕਿਹਾ ਕਿ ਅੱਜ ਇਨਾਂ ਲੋਕਾਂ 'ਤੇ ਲੱਗੇ ਦੋਸ਼ ਖਾਰਸ ਹੋ ਜਾਣ ਨਾਲ ਇਨਾਂ ਦੇ ਪਰਿਵਾਰਕ ਮੈਂਬਰ ਹੁਣ ਸ਼ਾਂਤੀ ਨਾਲ ਰਹਿ ਸਕਦੇ ਹਨ। ਅਦਾਲਤ ਨੇ ਅੱਜ ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸੈਸ਼ਨ ਕੋਰਟ ਦੇ ਜੱਜ ਗੁਰਬੀਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣ ਬਾਰੇ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਕਿਸੇ ਵੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਜੱਜ ਨੇ ਫੈਸਲਾ ਸੁਣਾਇਆ ਕਿ ਕਿਸੇ ਮੁਲਜ਼ਮ ਵਿਰੁੱਧ ਕੋਈ ਸਬੂਤ ਨਹੀਂ ਹੈ। ਉਨਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਨਹੀਂ ਸੀ ਹਾਲਾਂਕਿ ਉਹ ਆਪਣੇ ਸੀਨੀਅਰ ਦੇ ਹੁਕਮਾਂ ਦੀ ਅਦੂਲੀ ਕੀਤੇ ਜਾਣ ਦਾ ਕਸੂਰਵਾਰ ਹੋ ਸਕਦਾ ਸੀ।

ਸਰਬਸੰਮਤੀ ਨਾਲ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਭਾਈ ਗੋਬਿੰਦ ਲੌਂਗੋਵਾਲ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਕੁੱਛ ਸਮਾਂ ਪਹਿਲਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਇਸ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਹਨ । ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਰਬ ਸੰਮਤੀ ਨਾਲ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਬਖ਼ਸ਼ ਸਿੰਘ ਨਵਾਂਸ਼ਹਿਰ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਉੱਥੇ ਚੁਣੇ ਗਏ 11 ਅੰਤ੍ਰਿੰਗ ਮੈਂਬਰਾਂ 'ਚ ਭੁਪਿੰਦਰ ਸਿੰਘ ਅਸੰਦ, ਜਗਸੀਰ ਸਿੰਘ, ਹਰਪਾਲ ਸਿੰਘ ਗੋਰਾ, ਸ਼ੇਰ ਸਿੰਘ ਮੰਡਵਾਲਾ, ਬੀਬੀ ਪਰਮਜੀਤ ਕੌਰ ਖਹਿਰਾ, ਜਸਮੇਰ ਸਿੰਘ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਰਾਜਸਥਾਨ, ਇੰਦਰਮੋਹਨ ਸਿੰਘ ਲਖਬੀਰਵਾਲਾ, ਮਖਵਿੰਦਰ ਸਿੰਘ ਅਤੇ ਬੀਬੀ ਕੁਲਦੀਪ ਟੌਹੜਾ ਦੇ ਨਾਂ ਸ਼ਾਮਲ ਹਨ।

ਉਜਾਗਰ ਸਿੰਘ ਦਿਓਲ ਕਾਨਗੋ ਨੂੰ ਸਦਮਾ ਮਾਤਾ ਜੀ ਦਾ ਦਿਹਾਂਤ

ਬਰਨਾਲਾ , ਨਵੰਬਰ 2019 -(ਗੁਰਸੇਵਕ ਸੋਹੀ)-

ਉਜਾਗਰ ਸਿੰਘ ਦਿਉਲ ਕਾਨਗੋ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ ਸਰਦਾਰਨੀ ਸੁਰਜੀਤ ਕੌਰ ਪਤਨੀ ਸਰਦਾਰ ਬਚਨ ਸਿੰਘ ਨੰਬਰਦਾਰ 19 ਨਵੰਬਰ ਨੂੰ 88 ਸਾਲ ਦੀ ਉਮਰ ਵਿੱਚ ਹਮੇਸ਼ਾਂ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਮਾਤਾ ਜੀ ਬਹੁਤ ਨੇਕ ਸੁਭਾਅ ਦੇ ਸਨ।ਉਨ੍ਹਾਂ ਦੇ ਦੁੱਖ ਚ ਡਾ ਦਲਜਿੰਦਰ ਸਿੰਘ ਜੌਹਲ,ਚੀਫ ਐਡੀਟਰ ਜਨਸਕਤੀ ਨਿਊਜ ਪੰਜਾਬ ਅਮਨਜੀਤ ਸਿੰਘ ਖਹਿਰਾ , ਸੁਖਦੇਵ ਸਿੰਘ ਗਰੇਵਾਲ ਧਨੇਰ ,ਹਰਦਿਆਲ ਸਿੰਘ ਸਹੌਲ਼ੀ, ਪਰਮਜੀਤ ਸਿੰਘ ਧਾਲੀਵਾਲ, ਨਿਰਮਲ ਸਿੰਘ ਨਿਹਲੂਵਾਲਾ, ਮਨੋਹਰ ਸਿੰਘ ਧਨੇਰ ,ਵਲੋਂ ਡੂੰਘਾ ਦੁੱਖ ਪ੍ਰਗਟਾਇਆ । ਦੁੱਖ ਵਿੱਚ ਸਾਮਲ ਗੁਰਸੇਵਕ ਸਿੰਘ ਮੱਲਾ ਪ੍ਰਧਾਨ ਪੰਜਾਬ ਪ੍ਰਦੇਸ਼ ਸਰਵਜਨ ਸੇਵਾ ਪਾਰਟੀ,ਅਤੇ ਪੱਤਰਕਾਰ ਭਾਈਚਾਰੇ ਨੇ ਡੂੰਘਾ ਦੁੱਖ ਪ੍ਰਗਟਾਵਾ ਕੀਤਾ । ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ 28 ਨਵੰਬਰ ਨੂੰ ਪਿੰਡ ਛਾਪਾ (ਬਰਨਾਲਾ ) ਵਿਖੇ ਕੀਤੀ ਜਾਵੇਗੀ ।

 

 

ਸਰਵਜਨ ਸੇਵਾ ਪਾਰਟੀ ਨੇ ਪੰਜਾਬ ਅੰਦਰ ਆਪਣੀਆਂ ਸਰਗਰਮੀਆਂ ਕੀਤੀਆਂ ਤੇਜ

ਬਲਨਾਲਾ ,ਨਵੰਬਰ 2019-(ਗੁਰਸੇਵਕ ਸੋਹੀ) -

ਸਰਵਜਨ ਸੇਵਾ ਪਾਰਟੀ ਵੱਲੋ ਪੰਜਾਬ ਵਿੱਚ ਆਪਣੀਆਂ ਗਤੀ ਵਿਧੀਆ ਨੂੰ ਤੇਜ ਕਰ ਦਿੱਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵੱਖ 2 ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆ ਨੇ ਤਾਂ ਕਿ ਉਹਨਾਂ ਨੂੰ ਸਰਵਜਨ ਸੇਵਾ ਪਾਰਟੀ  ਵਿੱਚ ਸਾਮਿਲ ਕਰ ਲਿਆ ਜਾਵੇ। ਪਾਰਟੀ ਆਪਣੇ  ਇਸ ਮਕਸਦ  ਵਿੱਚ ਕਾਮਯਾਬ ਹੁੰਦੀ ਵੀ ਨਜਰ ਆਉਂਦੀ ਹੈ। ਹਲਕਾ ਖਰੜ ਤੋਂ ਪਾਰਟੀ ਪ੍ਧਾਨ ਗੁਰਸੇਵਕ ਮੱਲਾ  ਦੇ ਵਿਚਾਰਾ ਤੋਂ ਪ੍ਭਾਵਿਤ ਹੋਕੇ ਖਰੜ ਤੋਂ ਭਾਜਪਾ ਆਗੂ ਬੀਜੇਪੀ ਛੱਡਕੇ ਸਰਵਜਨ ਸੇਵਾ ਮਾਰਟੀ ਵਿੱਚ ਸ਼ਾਮਿਲ ਹੋ ਗਏ ਹਨ  ਪਾਰਟੀ ਦੇ ਸੂਬਾ ਪ੍ਧਾਨ ਵੱਲੋਂ ਜਸਬੀਰ ਸਿੰਘ ਖਰੜ ਨੂੰ ਹਲਕਾ ਖਰੜ  ਦਾ ਇੰਚਾਰਜ ਲਾਇਆ ਗਿਆ

Eating Fruit on Empty Stomach

Eating Fruit on Empty Stomach

This will open your eyes ! Read to the end and then send it on to all on your e-list. I just did !

Dr Stephen Mak treats terminal ill cancer patients by an "un-orthodox" way and many patients recovered.

Before he used solar energy to clear the illnesses of his patients, he believes on natural healing in the body against illnesses. See his article below.

It is one of the strategies to heal cancer. As of late, my success rate in curing cancer is about 80%.

Cancer patients shouldn't die. The cure for cancer is already found - *its in the way we eat fruits.*

It is whether you believe it or not.

I am sorry for the hundreds of cancer patients who die under the conventional treatments.

EATING FRUIT

We all think eating fruits means just buying fruits, cutting it and just popping it into our mouths.

It's not as easy as you think. It's important to know how and *when* to eat the fruits.

What is the correct way of eating fruits?

IT MEANS NOT EATING FRUITS AFTER YOUR MEALS!

FRUITS SHOULD BE EATEN ON AN EMPTY STOMACH

If you eat fruits on empty stomach, it will play a major role to detoxify your system, supplying you with a great deal of energy for weight loss and other life activities. 

FRUIT IS THE MOST IMPORTANT FOOD

Let's say you eat two slices of bread and then a slice of fruit.

The slice of fruit is ready to go straight through the stomach into the intestines, but it is prevented from doing so due to the bread taken before the fruit.

In the meantime the whole meal of bread & fruit rots and ferments and turns to acid. 

The minute the fruit comes into contact with the food in the stomach and digestive juices, the entire mass of food begins to spoil.

So please eat your fruits on an empty stomach or before your meals !

You have heard people complaining : 

Every time I eat watermelon I burp, when I eat durian my stomach bloats up, when I eat a banana I feel like running to the toilet, etc.. etc..

Actually all this will not arise if you eat the fruit on an empty stomach.

The fruit mixes with the putrefying of other food and produces gas and hence you will bloat !

Greying hair, balding, nervous outburst and dark circles under the eyes all these will *NOT* happen if you take fruits on an empty stomach.

There is no such thing as some fruits, like orange and lemon are acidic, because all fruits become alkaline in our body, according to Dr. Herbert Shelton who did research on this matter. 

If you have mastered the correct way of eating fruits, you have the  *SECRET of beauty, longevity, health, energy, happiness and normal weight.*

When you need to drink fruit juice - *drink only  fresh fruit juice,* NOT from the cans, packs or bottles.

Don't even drink juice that has been heated up. 

Don't eat cooked fruits because you don't get the nutrients at all. 

You only get its taste.

Cooking destroys all the vitamins.

But eating a whole fruit is better than drinking the juice.

If you should drink the fresh fruit juice, drink it mouthful by mouthful slowly, because you must let it mix with your saliva before swallowing it. 

You can go on a 3-day fruit fast to cleanse or detoxify your body. 

Just eat fruits and drink fresh fruit juice throughout the 3 days.

And you will be surprised when your friends tell you how radiant you look !

KIWI fruit

Tiny but mighty. 

This is a good source of potassium, magnesium, vitamin E & fiber. Its vitamin C content is twice that of an orange.

APPLE

An apple a day keeps the doctor away? 

Although an apple has a low vitamin C content, it has antioxidants & flavonoids which enhances the activity of vitamin C thereby _helping to lower the risks of colon cancer, heart attack & stroke._ 

STRAWBERRY

Protective Fruit. 

Strawberries have the highest total antioxidant power among major fruits & protect the body from cancer-causing, blood vessel-clogging and free radicals. 

ORANGE 

Sweetest medicine. 

Taking 2-4 oranges a day may _help keep colds away, lower cholesterol, prevent & dissolve kidney stones as well as lessens the risk of colon cancer._

WATERMELON

Coolest thirst quencher. Composed of 92% water, it is also packed with a giant dose of glutathione, which _helps boost our immune system._

They are also a key source of lycopene the cancer fighting oxidant.

Other nutrients found in watermelon are vitamin C & Potassium. 

GUAVA & PAPAYA

Top awards for vitamin C. They are the clear winners for their high vitamin C content.

Guava is also rich in fiber, which helps prevent constipation.

Papaya is rich in carotene; this is good for your eyes.

Drinking COLD water or drinks after a meal = CANCER

Can you believe this ?

For those who like to drink cold water or cold drinks, this article is applicable to you. 

It is nice to have a cup of cold water or cold drinks after a meal.

However, the cold water or drinks will solidify the oily stuff that you have just eaten.

It will slow down the digestion.

Once this 'sludge' reacts with the acid, it will break down and be absorbed by the intestine faster than the solid food.

It will line the intestine.

Very soon, this will turn into FATS and lead to CANCER !

It is best to drink hot soup or warm water after a meal.

Let's be careful and be aware. The more we know the better chance we could survive.

So lets do           eat.

Forward By Amanjit Singh Khaira

24 ਨਵੰਬਰ  2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਨਵੰਬਰ  2019- ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਨਲਿਸਟ ਇਕਬਾਲ ਸਿੰਘ ਰਸੂਲਪੁਰ

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸਾਲ ਮਗਰੋਂ ਮਾਨਤਾ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਹੁਣ ਜਦੋਂ 27 ਨਵੰਬਰ ਨੂੰ ਜਨਰਲ ਇਜਲਾਸ ਹੋਣ ਜਾ ਰਿਹਾ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2018-19 ਵਿਚ ਅਹੁਦੇਦਾਰਾਂ ਦੀ ਹੋਈ ਚੋਣ ਸਬੰਧੀ ਲਗਪਗ ਇਕ ਵਰ੍ਹੇ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨੋਟੀਫਿਕੇਸ਼ਨ ਗ੍ਰਹਿ ਮੰਤਰਾਲੇ ਦੀ ਅਧਿਸੂਚਨਾ ਤਹਿਤ 19 ਨਵੰਬਰ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਿੱਖ ਗੁਰਦੁਆਰਾ ਐਕਟ 1925 ਦੇ ਨਿਯਮ 11 ਦੇ ਉਪ ਨਿਯਮ 2 ਤਹਿਤ 13 ਨਵੰਬਰ 2018 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਨੂੰ ਮਾਨਤਾ ਦਿੱਤੀ ਗਈ ਹੈ। ਜਾਰੀ ਅਧਿਸੂਚਨਾ ਵਿਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ, ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਿੱਕਰ ਸਿੰਘ ਚੰਨੂ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਸਮੇਤ 11 ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪਿਛਲੇ ਜਨਰਲ ਇਜਲਾਸ ਨੂੰ ਮਾਨਤਾ ਦੇਣ ਸਬੰਧੀ ਇਕ ਸਾਲ ਮਗਰੋਂ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ ਕਿ ਹੁਣ ਮੁੜ ਸਾਲ 2019-20 ਵਾਸਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 27 ਨਵੰਬਰ ਨੂੰ ਹੋ ਰਿਹਾ ਹੈ ਤਾਂ ਪਿਛਲੇ ਜਨਰਲ ਇਜਲਾਸ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਹ ਭਾਵੇਂ ਸਰਕਾਰ ਦਾ ਰੁਟੀਨ ਦਾ ਕੰਮ ਹੈ ਪਰ ਇਸ ਵਿਚ ਇੰਨੀ ਦੇਰ ਹੋਣਾ ਹੈਰਾਨੀ ਵਾਲਾ ਮਾਮਲਾ ਹੈ।

ਪਰਾਲੀ ਪ੍ਰਬੰਧਨ ਮੁੱਦੇ ਬਾਰੇ ਡਾ. ਅਮਰ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਾਲ ਮੁਲਾਕਾਤ

ਕੇਂਦਰੀ ਮੰਤਰੀ ਵੱਲੋਂ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਮੌਜੂਦਾ ਕਿਸਾਨੀ ਦੀ ਤਰਸਯੋਗ ਹਾਲਤ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਾਉਣ ਦੇ ਮਨਸ਼ੇ ਨਾਲ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਤੋਮਰ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਨਾਲ ਸੰਬੰਧਤ ਸਮੁੱਚਾ ਖਰਚਾ ਆਪਣੇ ਸਿਰ 'ਤੇ ਬਰਦਾਸ਼ਤ ਕਰੇ। ਜਿਸ 'ਤੇ ਤੋਮਰ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਮੁੱਦੇ 'ਤੇ ਹਮਦਰਦੀ ਨਾਲ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ 'ਤੇ ਧੜਾਧੜ ਦਰਜ ਕੀਤੇ ਜਾ ਰਹੇ ਪੁਲਿਸ ਮਾਮਲੇ ਇੱਕ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅਜਿਹੇ ਹੁਕਮ ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨ੍ਹਾ ਜਾਰੀ ਕੀਤੇ ਜਾਂਦੇ ਹਨ। ਕਿਸਾਨਾਂ ਦੀ ਮੌਜੂਦਾ ਆਰਥਿਕ ਸਥਿਤੀ ਬਹੁਤ ਹੀ ਤਰਸਯੋਗ ਹੈ। ਛੋਟੇ ਕਿਸਾਨ ਪਰਾਲੀ ਪ੍ਰਬੰਧਨ ਦਾ ਖ਼ਰਚਾ ਨਹੀਂ ਉਠਾ ਸਕਦੇ ਹਨ, ਜਿਸ ਕਰਕੇ ਪਰਾਲੀ ਪ੍ਰਬੰਧਨ ਨਾਲ ਸੰਬੰਧਤ ਸਾਰਾ ਖਰਚਾ ਕੇਂਦਰ ਸਰਕਾਰ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਪਿੱਛੇ ਕਾਰਨਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਝੋਨੇ ਦੀ ਕਟਾਈ ਕਰਨ ਤੋਂ ਉਪਰੰਤ ਕਿਸਾਨਾਂ ਕੋਲ ਅਗਲੀ ਫਸਲ ਕਣਕ ਦੀ ਬਿਜਾਈ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਖਰੀਦਣਾ ਕਿਸਾਨਾਂ ਦੀ ਆਰਥਿਕਤਾ ਤੋਂ ਬਾਹਰ ਦੀ ਗੱਲ ਹੈ। ਜਿਸ ਕਾਰਨ ਉਸਨੂੰ ਮਜ਼ਬੂਰਨ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਏਨੀਂ ਮਾੜੀ ਹਾਲਤ ਹੈ ਕਿ ਮੌਜੂਦਾ ਸਮੇਂ 70-80 ਫੀਸਦੀ ਕਿਸਾਨ ਘੋਰ ਨਮੋਸ਼ੀ ਦੇ ਆਲਮ ਵਿੱਚ ਗੁਜ਼ਰ ਬਸਰ ਕਰ ਰਹੇ ਹਨ।

ਅਸਲਾ ਬਰਾਮਦਗੀ ਮਾਮਲੇ ਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ

ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ-ਵਕੀਲ  ਮੰਝਪੁਰ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੀ ਸਥਾਨਕ ਅਦਾਲਤ ਨੇ ਅਸਲਾ ਬਰਾਮਦਗੀ ਦੇ ਇੱਕ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਭਾਈ ਹਵਾਰਾ ਅੱਜ ਕੱਲ੍ਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਦਸੰਬਰ 1995 ਵਿਚ ਪੁਲਿਸ ਨੇ ਨਿਊ ਕੁੰਦਨਪੁਰੀ ਵਿਚੋਂ ਭਾਰੀ ਮਾਤਰਾ ਵਿਚ ਆਰ.ਡੀ.ਐਕਸ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ ਉਸ ਵਕਤ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਬਾਅਦ ਵਿਚ ਭਾਈ ਹਵਾਰਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਸ਼ੁੱਭ ਅਵਸਰ ਤੇ ਮਾਨਸਾ ਵਾਸੀਆਂ ਨੂੰ ਸੈਂਟਰਲ ਪਾਰਕ ਦਾ ਤੋਹਫਾ

ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ 22 ਨਵੰਬਰ ਨੂੰ ਕਰਨਗੇ ਸੈਂਟਰਲ ਪਾਰਕ ਦਾ ਉਦਘਾਟਨ
ਮਾਨਸਾ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਸ਼ੁੱਭ ਅਵਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਵਾਸੀਆਂ ਨੂੰ ਸੈਂਟਰਲ ਪਾਰਕ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਮਾਲ, ਮੁੜ ਵਸੇਵਾਂ ਅਤੇ ਆਪਦਾ ਪ੍ਰਬੰਧਨ ਵਿਭਾਗ, ਪੰਜਾਬ ਸਰਕਾਰ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਦੁਆਰਾ 22 ਨਵੰਬਰ 2019 ਨੂੰ ਵਾਟਰ ਵਰਕਸ ਰੋਡ ਵਿਖੇ ਸਥਿਤ ਵਾਟਰ ਵਰਕਸ ਵਿਚ ਬਣੇ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਲ ਵੱਲੋਂ ਕਾਫ਼ੀ ਸਮੇਂ ਤੋਂ ਉਸਾਰੀ ਅਧੀਨ ਚੱਲ ਰਹੇ ਸੈਂਟਰਲ ਪਾਰਕ ਦੀ ਮਾਨਸਾ ਵਾਸੀਆਂ ਨੂੰ ਬੇਸਬਰੀ ਨਾਲ ਉਡੀਕ ਸੀ ਜੋ ਕਿ 22 ਨਵੰਬਰ ਨੂੰ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰਿਆਵਲ ਭਰਪੂਰ ਇਸ ਪਾਰਕ ਨੂੰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਸੈਰ ਅਤੇ ਜਾਗਿੰਗ ਪਾਰਕ, ਸਾਇਕਲਿਗੰ ਟਰੈਕ, ਰੰਗਦਾਰ ਫੁਹਾਰੇ, ਬੱਚਿਆਂ ਖੇਡ ਜ਼ੋਨ, ਓਪਨ ਜਿੰਮ, ਯੋਗਾ ਹੱਟ, ਓਪਨ ਏਅਰ ਥੀਏਟਰ, ਸਵਿਮਿੰਗ ਪੂਲ, ਰੇਨ ਡਾਂਸ ਪੂਲ, ਬਾਸਕਿਟਬਾਲ ਕੋਰਟ, ਬੈਡਮਿੰਟਨ ਕੋਰਟ, ਸੰਗੀਤਕ ਰੌਸ਼ਨੀਆਂ, ਲੋਕਾਂ ਲਈ ਬੈਂਚ ਅਤੇ ਹੋਰ ਸਹੂਲਤਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਵਾਸੀਆਂ ਨੂੰ ਇਕ ਅਜਿਹੀ ਸੈਰਗਾਹ ਦੀ ਜ਼ਰੂਰਤ ਸੀ ਜੋ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਸ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰਲ ਪਾਰਕ ਹੁਣ ਮਾਨਸਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਜਿਸ ਦੀ ਸੰਭਾਲ ਅਤੇ ਸੁੰਦਰਤਾ ਬਰਕਰਾਰ ਰੱਖਣ ਦੀ ਜਿੰਮੇਵਾਰੀ ਹੀ ਹੁਣ ਆਮ ਲੋਕਾਂ ਦੀ ਹੈ।

ਸੋਸ਼ਲ ਸਾਈਟਾਂ ਤੇ ਖੂਬ ਪ੍ਰਸੰਸਾ ਹਾਸਿਲ ਕਰ ਰਿਹਾ ਹੈ ਸੁਖਪਾਲ ਸਿੰਘ ਸਿੱਧੂ ਦਾ ਗੀਤ “ਬਾਬਾ ਨਾਨਕ”

ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

 ਬਹੁ-ਕਲਾਵਾਂ ਦਾ ਸੁਮੇਲ, ਭਾਵ ਗਾਇਕ, ਗੀਤਕਾਰ, ਅਦਾਕਾਰ ਤੇ ਉੱਘੇ ਸਮਾਜ ਸੇਵੀ ਸੁਖਪਾਲ ਸਿੰਘ ਸਿੱਧੂ ਦਾ ਗਾਇਆ ਗੀਤ “ਬਾਬਾ ਨਾਨਕ” ਅੱਜਕੱਲ੍ਹ ਸੋਸ਼ਲ ਸਾਈਟਾਂ ਤੇ ਖੂਬ ਪ੍ਰਸ਼ੰਸਾ ਹਾਸਲ ਕਰ ਰਿਹਾ ਹੈ। ਭੁੱਲਰ ਫਿਲਮਜ਼ ਤੇ ਸੁੱਖ ਸੇਵਾ ਸੁਸਾਇਟੀ ਦੀ ਪੇਸ਼ਕਸ਼, ਇਸ ਗੀਤ ਨੂੰ ਲਿਖਿਆ ਵੀ ਖ਼ੁਦ ਸਿੱਧੂ ਨੇ ਹੀ ਹੈ ਅਤੇ ਇਸ ਦਾ ਸੰਗੀਤ ਸੰਗੀਤਕਾਰ ਡੀ ਗਿੱਲ ਨੇ ਦਿੱਤਾ ਹੈ। ਜਿੱਥੇ ਇਹ ਗੀਤ ਲਿਖਿਆ ਅਤੇ ਗਾਇਆ ਬਹੁਤ ਖ਼ੂਬ ਹੈ, ਉੱਥੇ ਇਸ ਗੀਤ ਦੇ ਵੀਡੀਓ ਦਾ ਫਿਲਮਾਂਕਣ ਵੀ ਬਹੁਤ ਖੂਬਸੂਰਤ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਜਿਸ ਦੇ ਨਿਰਮਾਤਾ ਐੱਸ ਪੀ ਸਿੱਧੂ ਅਤੇ ਯਾਦੂ ਭੁੱਲਰ ਹਨ, ਜਦਕਿ ਨਿਰਦੇਸ਼ਨ ਸੰਦੀਪ ਸੈਨ ਦਾ ਹੈ।

ਜ਼ਿਕਰਯੋਗ ਹੈ ਕਿ ਕਲਾ ਪੱਖੋਂ ਸੁਖਪਾਲ ਸਿੰਘ ਸਿੱਧੂ ਜਿੱਥੇ ਬਹੁ-ਕਲਾਵਾਂ ਦਾ ਮੁਜੱਸਮਾ ਹਨ, ਉੱਥੇ ਉਹ ਸਮਾਜ ਸੇਵਾ ਲਈ ਹਰ ਸਮੇਂ ਤੱਤਪਰ ਰਹਿਣ ਵਾਲੇ ਇਨਸਾਨ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਉਹ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ।ਵਰਲਡ ਕੈਂਸਰ ਕੇਅਰ ਦੀ ਟੀਮ ਨਾਲ ਦੁਨੀਆ ਵਿਚ ਨਮਾਣਾ ਖੱਟਣ ਵਾਲੇ ਸ ਕੁਲਵੰਤ ਸਿੰਘ ਧਾਲੀਵਾਲ ਢੇ ਨਜਦੀਕੀ ਸਾਥੀ ਸੁਖਪਾਲ ਸਿੰਘ ਸਿੱਧੂ ਦੀ ਇਹ ਕੋਸਿਸ ਬਹੁਤ ਹੀ ਰੰਗ ਲਿਆਈ ਹੈ। ਇਹ ਗੀਤ ਜਿੱਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਹੈ, ਉੱਥੇ ਬਾਬਾ ਨਾਨਕ ਜੀ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਅਪਣਾਉਣ ਬਾਰੇ ਇੱਕ ਸਾਰਥਕ ਸੁਨੇਹਾ ਦਿੱਦਾ ਹੈ।

ਢਾਈ ਦਹਾਕਿਆਂ ਮਗਰੋਂ ਹੋਈ ਸੁਬੇਗ ਸਿੰਘ ਦੀ ਰਿਹਾਈ

ਰਿਹਾਈ ਤੋਂ ਬਾਦ ਸੁਬੇਗ ਸਿੰਘ ਪਹੁੰਚੇ ਲੁਧਿਆਣਾ , ਜਿਥੇ ਭਵਨਦੀਪ ਸਿੰਘ ਸਿੱਧੂ ਅਤੇ ਭਾਈ ਜੰਗ ਸਿੰਘ ਨਾਲ ਮੁਲਾਕਾਤ ਕੀਤੀ

ਬਾਪੂ ਸੂਰਤ ਸਿੰਘ ਖਾਲਸਾ ਨੂੰ ਵੀ ਮਿਲਣ CMC ਹਸਪਤਾਲ ਪਹੁੰਚੇ

ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

ਸਾਲ 1995 ਵਿੱਚ ਚੰਡੀਗੜ੍ਹ ’ਚ ਹੋਏ ਇੱਕ ਕਤਲ ਅਤੇ 2004 ’ਚ ਵਾਪਰੇ ਬੁੜੈਲ ਜੇਲ੍ਹ ਕਾਂਡ ’ਤੇ ਆਧਾਰਿਤ ਕੇਸਾਂ ਨੂੰ ਲੈ ਕੇ ਢਾਈ ਦਹਾਕਿਆਂ ਤੋਂ ਚੰਡੀਗੜ੍ਹ ਤੇ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਚੱਲੇ ਆ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਹਰੋਂ ਵਾਸੀ ਸੁਬੇਗ ਸਿੰਘ ਸੂਹਰੋਂ ਨੂੰ ਵੀ 18 ਨਵੰਬਰ ਦੇਰ ਸ਼ਾਮੀਂ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਉਸ ਦੇ ਸਾਥੀ ਨੰਦ ਸਿੰਘ ਸੂਹਰੋਂ ਦੀ ਪਿਛਲੇ ਹਫ਼ਤੇ ਹੀ ਰਿਹਾਈ ਹੋ ਗਈ ਸੀ।
ਚੰਡੀਗੜ੍ਹ ਵਿੱਚ ਬਚਨ ਸਿੰਘ ਨਾਮ ਦੇ ਵਿਅਕਤੀ ਦੇ ਹੋਏ ਕਤਲ ਸਬੰਧੀ ਕੇਸ ’ਚ ਸੁਬੇਗ ਸਿੰਘ ਤੇ ਨੰਦ ਸਿੰਘ ਨੂੰ ਚੰਡੀਗੜ੍ਹ ਦੀ ਅਦਾਲਤ ਤੋਂ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ ਦੋਵੇਂ ਬੁੜੈਲ ਜੇਲ੍ਹ ਵਿੱਚ ਅਜੇ ਉਮਰ ਕੈਦ ਦੀ ਸਜ਼ਾ ਭੁਗਤ ਹੀ ਰਹੇ ਸਨ ਕਿ ਸਾਲ 2004 ਵਿਚ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਹਵਾਰਾ, ਜਗਤਾਰ ਤਾਰਾ, ਪਰਮਜੀਤ ਭਿਓਰਾ ਤੇ ਇੱਕ ਹੋਰ ਕੈਦੀ ਫਰਾਰ ਹੋ ਗਏ ਸਨ। ਇਸ ਸਬੰਧੀ ਦਰਜ ਹੋਏ ਕੇਸ ’ਚ ਸੁਬੇਗ ਸਿੰਘ ਤੇ ਨੰਦ ਸਿੰਘ ਨੂੰ ਵੀ ਸਾਜ਼ਿਸ਼ੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ, ਪਰ ਇਸ ਕੇਸ ਵਿਚੋਂ ਦੋਵੇਂ ਕਈ ਸਾਲ ਪਹਿਲਾਂ ਹੀ ਬਰੀ ਹੋ ਗਏ ਸਨ। ਬੁੜੈਲ ਜੇਲ੍ਹ ਬਰੇਕ ਕੇਸ ਕਰਕੇ ਹੀ ਉਨ੍ਹਾਂ ਨੂੰ ਢਾਈ ਦਹਾਕਿਆਂ ਤੱਕ ਜੇਲ੍ਹ ’ਚ ਰਹਿਣਾ ਪਿਆ। ਇਹ ਕੇਸ ਨਾ ਹੁੰਦਾ ਤਾਂ ਉਹ ਕਦੋਂ ਦੇ ਬਾਹਰ ਆ ਜਾਂਦੇ। ਹਾਈ ਕੋਰਟ ਵੱਲੋਂ ਜਾਰੀ ਆਦੇਸ਼ਾਂ ’ਚ ਇਨ੍ਹਾਂ ਦੋਵਾਂ ਕੈਦੀਆਂ ਤੋਂ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਜ਼ਮਾਨਤੀ ਬੌਂਡ ਭਰਵਾਉਣ ਲਈ ਆਖਿਆ ਗਿਆ ਸੀ। ਪਰ ਸੁਬੇਗ ਸਿੰਘ ਦੇ ਜ਼ਮਾਨਤੀ ਬੌਂਡ ਭਰਨ ’ਚ ਹੋਈ ਦੇਰੀ ਕਰਕੇ ਹੀ ਉਹਦੀ ਰਿਹਾਈ ਪੱਛੜ ਗਈ ਸੀ। ਰਿਹਾਈ ਮੌਕੇ ਨੰਦ ਸਿੰਘ ਨੇ ਸੁਬੇਗ ਸਿੰਘ ਦਾ ਜੇਲ੍ਹ ਦੇ ਬਾਹਰ ਸਵਾਗਤ ਕੀਤਾ। 

ਰਿਹਾਈ ਤੋਂ ਇਕ ਦਿਨ ਬਾਅਦ ਸੁਬੇਗ ਸਿੰਘ ਲੁਧਿਆਣਾ ਪਹੁੰਚੇ ਜਿਥੇ ਉਹਨਾਂ ਰਿਹਾਈ ਮੋਰਚੇ ਦੀ ਟੀਮ ਭਵਨਦੀਪ ਸਿੰਘ ਸਿੱਧੂ ਅਤੇ ਭਾਈ ਜੰਗ ਸਿੰਘ ਨਾਲ ਵਿਸੇਸ ਗੱਲਬਾਤ ਕੀਤੀ। ਭਵਨਦੀਪ ਸਿੰਘ ਸਿੱਧੂ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬੇਗ ਸਿੰਘ ਨੇ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੋਇਆ ਹੈ। ਉਸ ਨੇ ਕਿਹਾ ਕਿ ਹੁਣ ਉਹ ਵੱਧ ਤੋਂ ਵੱਧ ਸਮਾਂ ਪਰਿਵਾਰ ਨਾਲ ਹੀ ਬਿਤਾਏਗਾ ਤੇ ਆਪਣੇ ਪਿੰਡ ਸੂਹਰੋਂ ਵਿਚ ਖੇਤੀਬਾੜੀ ਕਰੇਗਾ। ਸੁਬੇਗ ਸਿੰਘ ਨੇ ਸ ਸਿੱਧੂ ਅਤੇ ਭਾਈ ਜੰਗ ਸਿੰਘ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਰਿਹਾਈ ਲਈ ਵੱਡੀ ਲੜਾਈ ਲੜੀ ਹੈ। 

ਉਸ ਤੋਂ ਉਪਰੰਤ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ CMC ਹਸਪਤਾਲ ਪਹੁੰਚੇ ਅਤੇ ਖਾਲਸਾ ਜੀ ਦਾ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਲਈ ਧੰਨਵਾਦ ਕੀਤਾ।ਉਸ ਸਮੇ ਭਵਨਦੀਪ ਸਿੰਘ ਸਿੱਧੂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਅਜੇ ਬਹੁਤ ਸਾਰੇ ਸਿੰਘਾਂ ਦੀ ਰਿਹਾਈ ਬਾਕੀ ਹੈ ।ਜਿਸ ਲਈ ਜਿਨੀ ਵੀ ਲੰਬੀ ਲੜਾਈ ਲੜਨੀ ਪਵੇ ਅਸੀਂ ਉਸ ਲਈ ਤਿਆਰ ਹਾਂ ਪਰ ਸਾਨੂੰ ਸਿੱਖਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ।ਅਸੀਂ ਖੁਸ ਹਾਂ ਕਿ ਮੋਦੀ ਦੀ ਸਰਕਾਰ ਨੇ ਸਾਡੀ ਬਹੁਤ ਸੁਣੀ ਹੈ । ਜਿਸ ਕਾਰਨ ਇਹਨਾਂ ਸਿੰਘਾਂ ਦੀ ਰਿਹਾਈ ਹੋਈ ਹੈ।

ਸ ਰੇਸ਼ਮ ਸਿੰਘ ਬਣੇ ਤਹਿਸੀਲਦਾਰ

ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

ਜਗਰਾਓਂ ਤਹਿਸੀਲ ਅੰਦਰ ਬਹੁਤ ਹੀ ਜੁਮੇਵਾਰੀ ਨਾਲ ਆਪਣੀ ਨੌਕਰੀ ਦਾ ਇਸਤੇਮਾਲ ਕਰਦੇ ਹੋਏ।ਵੱਖ ਵੱਖ ਆਉਂਦੀਆਂ ਉਪਰ ਕੰਮ ਕਰਨ ਵਾਲੇ ਬਹੁਤ ਹੀ ਨੇਕ ਇਨਸਾਨ ਸ ਰੇਸ਼ਮ ਸਿੰਘ ਜੀ ਨੂੰ ਤਹਿਸੀਲਦਾਰ ਬਣਨ ਤੇ ਲੁਧਿਆਣਾ ਜਿਲੇ ਦੀਆਂ ਬਹੁਤ ਸਾਰੀਆਂ ਸਖਸਿਤਾ ਨੇ ਦਿਤੀਆਂ ਵਧਾਇਆ।ਜਿਨ੍ਹਾਂ ਵਿਚ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਅਤੇ ਰਾਜਨੀਤਕ ਸਖਸਿਤਾ ਪਿੰਡਾਂ ਤੋਂ ਪੰਚ ਸਰਪੰਚ ਅਤੇ ਹੋਰ ਸਤਿਕਾਰਯੋਗ ਵਿਅਕਤੀ ਸ਼ਾਮਲ ਹਨ।

ਜਨ ਸਕਤੀ ਅਦਾਰੇ ਵਲੋਂ ਵੀ ਸ ਰੇਸ਼ਮ ਸਿੰਘ ਨੂੰ ਇਸ ਸਭ ਮੌਕੇ ਦੀਆਂ ਬਹੁਤ ਬਹੁਤ ਵਧਾਇਆ ਅਤੇ ਉਮੀਦ ਕਰਦੇ ਹਾਂ ਕਿ ਆਪਣੇ ਕੰਮ ਨੂੰ ਜਿਵੇਂ ਪਿੱਛੇ ਕਰਦੇ ਸਨ ਉਸ ਤੋਂ ਵੀ ਅੱਗੇ ਇਕ ਸਮਾਜ ਸੇਵਿਕ ਦੇ ਤੌਰ ਤੇ ਜੁਮੇਵਾਰੀ ਨਾਲ ਕਰਣਗੇ।

ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਲੁਧਿਆਣਾ ਦੀਆਂ ਰੰਗਾਈ ਸਨਅਤਾਂ ਦੀ ਚੈਕਿੰਗ

ਸੀਵਰੇਜ ਟਰੀਟਮੈਂਟ ਪਲਾਂਟਾਂ 'ਤੇ ਖਰਚੇ ਜਾ ਰਹੇ 1000 ਕਰੋੜ ਰੁਪਏ-ਜਸਟਿਸ ਜਸਬੀਰ ਸਿੰਘ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਿੱਚ ਚੱਲਦੀਆਂ ਰੰਗਾਈ ਸਨਅਤਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਅੱਜ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਉੱਚ ਪੱਧਰੀ ਟੀਮ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਈ ਸਨਅਤੀ ਇਕਾਈਆਂ ਦਾ ਨਿਰੀਖਣ ਕੀਤਾ ਗਿਆ। ਇਸ ਟੀਮ ਦੀ ਅਗਵਾਈ ਜਸਟਿਸ ਜਸਬੀਰ ਸਿੰਘ ਸੇਵਾਮੁਕਤ ਜੱਜ ਪੰਜਾਬ ਅਤੇ ਹਰਿਆਣਾ ਅਤੇ ਚੇਅਰਮੈਨ ਮੋਨੀਟਰਿੰਗ ਕਮੇਟੀ ਨੈਸ਼ਨਲ ਗਰੀਨ ਟ੍ਰਿਬਿਊਨਲ ਕਰ ਰਹੇ ਸਨ, ਜਦਕਿ ਮੈਂਬਰ ਐੱਸ. ਸੀ. ਅਗਰਵਾਲ, ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੈਂਬਰ ਬਾਬੂ ਰਾਮ ਵੀ ਹਾਜ਼ਰ ਸਨ। ਸਥਾਨਕ ਸਰਕਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਅੱਜ ਦੀ ਫੇਰੀ ਦਾ ਮਕਸਦ ਸ਼ਹਿਰ ਵਿੱਚ ਚੱਲ ਰਹੀਆਂ ਰੰਗਾਈ ਸਨਅਤਾਂ ਵੱਲੋਂ ਫੈਲਾਏ ਜਾ ਰਹੇ ਪਾਣੀ ਪ੍ਰਦੂਸ਼ਣ ਦਾ ਪਤਾ ਲਗਾਉਣਾ ਸੀ। ਉਨਾਂ ਇਸ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਚਾਰ ਸਨਅਤਾਂ ਦਾ ਨਿਰੀਖਣ ਕੀਤਾ ਹੈ, ਜਿਸ ਦੌਰਾਨ ਉਥੇ ਇਫੂਲੀਏਂਟ ਟਰੀਟਮੈਂਟ ਪਲਾਂਟ ਚੱਲਦੇ ਪਾਏ ਗਏ। ਸਨਅਤਾਂ ਵੱਲੋਂ ਛੱਡੇ ਜਾ ਰਹੇ ਪਾਣੀ ਦੇ ਨਮੂਨੇ ਲਏ ਗਏ ਹਨ, ਜੋ ਕਿ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ। ਉਨਾਂ ਦੱਸਿਆ ਕਿ ਸੂਬੇ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਰਾਹੀਂ ਸਨਅਤੀ ਪਾਣੀ ਸੋਧਣ ਲਈ ਸੂਬਾ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਅਪਗ੍ਰੇਡੇਸ਼ਨ ਅਤੇ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨ ਲਈ 1000 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਦੀ ਟੈਂਡਰ ਪ੍ਰਕਿਰਿਆ ਜਾਰੀ ਹੈ। ਇਹ ਕੰਮ ਮਾਰਚ 2020 ਵਿੱਚ ਸ਼ੁਰੂ ਕਰਨ ਅਤੇ ਮਾਰਚ 2021 ਤੱਕ ਖ਼ਤਮ ਕਰਨ ਦਾ ਟੀਚਾ ਹੈ। ਉਨ•ਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਾਰੀਆਂ ਸਨਅਤਾਂ ਨੂੰ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਉਹ ਪਾਣੀ ਦਾ ਇੱਕ ਤੁਪਕਾ ਵੀ ਬਿਨਾ ਸੋਧਿਆਂ ਪਾਣੀ ਦੇ ਸੋਮਿਆਂ ਵਿੱਚ ਨਹੀਂ ਪਾ ਸਕਦੇ ਹਨ। ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਸਨਅਤਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਵਧਾਨ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੁੰਦੀ ਕਾਰਬਨ ਡਾਈਅਕਸਾਈਡ ਨਾਲ ਸਾਡੇ ਖਿੱਤੇ ਦੀ ਹਵਾ ਗੁਣਵੱਤਾ ਵੱਡੇ ਪੱਧਰ 'ਤੇ ਖਰਾਬ ਹੋ ਰਹੀ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। ਇਸ ਮੌਕੇ ਉਕਤ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ ਅਤੇ ਹੋਰ ਹਾਜ਼ਰ ਸਨ।