You are here

ਦਾਨੀ ਸੱਜਣਾਂ ਵੱਲੋਂ ਪ੍ਰੀ-ਪ੍ਰਾਇਮਰੀ ਦੇ 50ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ

ਸਰਕਾਰੀ ਸਕੂਲ ਵਿੱਚ ਪੜ੍ਹਦੇ ਹਰ ਬੱਚੇ ਨੂੰ ਮਿਲੇ ਮੁਫ਼ਤ ਵਰਦੀ-ਸਕੂਲ ਮੁੱਖੀ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)-

ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਵਿੱਚ ਅੱਜ ਪ੍ਰੀ- ਪ੍ਰਾਇਮਰੀ ਵਿੱਚ ਪੜ੍ਹਦੇ ਅਤੇ ਨਵੇਂ ਸ਼ੈਸਨ ਵਿੱਚ ਦਾਖਲ ਹੋਣ ਵਾਲੇ ਪੰਜਾਹ ਬੱਚਿਆਂ ਨੂੰ ਦਾਨੀ ਸੱਜਣ ਰਣਜੋਤ ਸਿੰਘ ਖੱਟੜਾ ਪੁੱਤਰ ਸ੍ਰ:ਸੁਖਵਿੰਦਰ ਸਿੰਘ,ਕਾਲਾ ਖੱਟੜਾ ਅਤੇ ਦਵਿੰਦਰ ਵਰਮਾ ਪੁੱਤਰ ਸ੍ਰੀ ਸ਼ਾਮ ਲਾਲ ਖੰਨੇ ਵਾਲੇ ਦੇ ਸਮੂਹ ਪ੍ਰੀਵਾਰ ਵੱਲੋਂ ਸਾਂਝੇ ਰੂਪ ਵਿੱਚ ਵਰਦੀਆਂ ਵੰਡੀਆਂ ਗਈਆਂ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਜਨਰਲ ਤੇ ਪਛੜੀ ਸ਼੍ਰੇਣੀ(ਬਿਨਾਂ ਬੀ.ਪੀ.ਐੱਲ.)ਦੇ ਮੁੰਡਿਆਂ ਤੇ ਪ੍ਰੀ-ਪ੍ਰਾਇਮਰੀ ਦੇ ਸਾਰੇ ਬੱਚਿਆਂ ਨੂੰ ਵਰਦੀ ਸਬੰਧੀ ਗ੍ਰਾਂਟ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਇਹ ਬੱਚੇ ਵਰਦੀ ਤੋਂ ਵਾਂਝੇ ਰਹਿ ਜਾਂਦੇ ਹਨ,ਜਿਨ੍ਹਾਂ ਨੂੰ ਅੱਜ ਦਾਨੀ ਸੱਜਣਾਂ ਦੇ ਸਹਿਯੋਗ ਦੁਆਰਾ ਵਰਦੀ ਨਸੀਬ ਹੋਈ ਹੈ,ਜਿਸ ਵਿੱਚ ਬਾਕੀ ਬੱਚਿਆਂ ਵਾਂਗ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਪੈਂਟ,ਸਰਟ,ਬੈਲਟ,ਗਰਮ ਕੋਟੀ,ਟੋਪੀ,ਬੂਟ,ਜਰਾਬਾਂ ਤੇ ਆਈ ਕਾਰਡ ਦਿੱਤੇ ਗਏ ਹਨ।ਇਸ ਸਮੇਂ ਸਰਕਾਰ ਵੱਲੋਂ ਪ੍ਰਾਪਤ ਹੋਈ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦੀ ਵਰਦੀ ਸਬੰਧੀ ਗ੍ਰਾਂਟ ਦੁਆਰਾ ਵੀ ਪਹਿਲੀ ਤੋਂ ਪੰਜਵੀਂ ਜਮਾਤ ਦੇ 58 ਬੱਚਿਆਂ ਨੂੰ ਵਰਦੀ ਵੰਡੀ ਗਈ।

 ਇਸ ਮੌਕੇ ਸਕੂਲ ਮੁੱਖੀ ਪਲਵਿੰਦਰ ਠੀਕਰੀਵਾਲਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਪ੍ਰੀ ਪ੍ਰਾਇਮਰੀ ਸਮੇਤ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਰ ਬੱਚੇ ਨੂੰ ਵਰਦੀ ਸਬੰਧੀ ਗ੍ਰਾਂਟ ਜਾਰੀ ਕਰਨ ਸਬੰਧੀ ਮੰਗ ਕੀਤੀ,ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਜਿੱਥੇ ਇਕਸਾਰਤਾ ਆਏਗੀ, ਓਥੇ ਬੱਚਿਆਂ ਦੇ ਦਾਖਲਿਆਂ ਵਿੱਚ ਵੀ ਵਾਧਾ ਹੋਵੇਗਾ।ਇਸ ਮੌਕੇ ਸਕੂਲ ਅਧਿਆਪਕ ਜਗਰੂਪ ਸਿੰਘ, ਮੈਡਮ ਰਾਜਿੰਦਰ ਕੌਰ,ਅਮਨਿੰਦਰ ਕੌਰ,ਆਂਗਣਵਾੜੀ ਵਰਕਰ ਤੇ ਹੈਲਪਰ ਬਲਵਿੰਦਰ ਕੌਰ, ਪਰਮਿੰਦਰ ਕੌਰ,ਮਨਪ੍ਰੀਤ ਕੌਰ,ਹਰਵਿੰਦਰ ਕੌਰ,ਹਰਮਿੰਦਰ ਕੌਰ,ਬਲਵੀਰ ਕੌਰ, ਅਮਨਪ੍ਰੀਤ ਕੌਰ ਤੇ ਬੱਚਿਆਂ ਦੇ ਮਾਪੇ ਹਾਜਰ ਸਨ।